ਅਗਵਾਈ ਕਰਨ ਵਾਲੇ ਨਿਗਾਹਬਾਨ—ਸੇਵਾ ਨਿਗਾਹਬਾਨ
1 ਸੇਵਾ ਨਿਗਾਹਬਾਨ ਕਲੀਸਿਯਾ ਦੇ ਨਿਯੁਕਤ ਖੇਤਰ ਵਿਚ ਕੀਤੇ ਜਾ ਰਹੇ ਪ੍ਰਚਾਰ ਕੰਮ ਦੀ ਤਰੱਕੀ ਸੰਬੰਧੀ ਸਾਰੀਆਂ ਗੱਲਾਂ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ। ਇਸ ਤਰ੍ਹਾਂ ਉਹ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਾਡੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਮਦਦ ਦੇਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਕ ਜੋਸ਼ੀਲੇ ਇੰਜੀਲ ਪ੍ਰਚਾਰਕ ਵਜੋਂ, ਉਹ ਖੇਤਰ ਸੇਵਾ ਸੰਬੰਧੀ ਸਾਰੇ ਮਾਮਲਿਆਂ ਨੂੰ ਵਿਵਸਥਿਤ ਕਰਨ ਵਿਚ ਅਗਵਾਈ ਕਰਦਾ ਹੈ। ਇਕ ਕਾਬਲ ਸਿੱਖਿਅਕ ਵਜੋਂ, ਉਹ ਅਲੱਗ-ਅਲੱਗ ਪ੍ਰਕਾਸ਼ਕਾਂ ਨੂੰ ਸੇਵਕਾਈ ਵਿਚ ਆਪਣੀ ਪ੍ਰਭਾਵਕਤਾ ਨੂੰ ਸੁਧਾਰਨ ਵਿਚ ਮਦਦ ਦਿੰਦਾ ਹੈ।—ਅਫ਼. 4:11, 12.
2 ਇਹ ਬਜ਼ੁਰਗ ਸਿੱਧੇ ਤੌਰ ਤੇ ਉਨ੍ਹਾਂ ਸਹਾਇਕ ਸੇਵਕਾਂ ਦੇ ਕੰਮ ਉੱਤੇ ਨਿਗਰਾਨੀ ਰੱਖਦਾ ਹੈ ਜਿਨ੍ਹਾਂ ਨੂੰ ਸਾਹਿੱਤ, ਰਸਾਲਿਆਂ, ਅਤੇ ਖੇਤਰ ਦਾ ਕੰਮ ਸੰਭਾਲਣ ਲਈ ਨਿਯੁਕਤ ਕੀਤਾ ਗਿਆ ਹੈ। ਉਸ ਦੀ ਇਹ ਨਿਸ਼ਚਿਤ ਕਰਨ ਦੀ ਵੀ ਜ਼ਿੰਮੇਵਾਰੀ ਹੈ ਕਿ ਹਰ ਮਹੀਨੇ ਸਾਡੀ ਵਰਤੋਂ ਲਈ ਕਾਫ਼ੀ ਮਾਤਰਾ ਵਿਚ ਸਾਹਿੱਤ, ਰਸਾਲੇ, ਅਤੇ ਸੇਵਾ ਫਾਰਮ ਉਪਲਬਧ ਹਨ। ਸਾਲ ਵਿਚ ਇਕ ਵਾਰ ਉਹ ਖੇਤਰ ਫਾਈਲ ਵਿਚ ਉਨ੍ਹਾਂ ਸਾਰੇ ਘਰਾਂ ਦੇ ਪਤਿਆਂ ਨੂੰ ਦੇਖਦਾ ਹੈ ਜਿੱਥੇ ਸਾਨੂੰ ਨਾ ਜਾਣ ਦੀ ਸਲਾਹ ਦਿੱਤੀ ਗਈ ਸੀ, ਅਤੇ ਫਿਰ ਉਹ ਇਨ੍ਹਾਂ ਘਰਾਂ ਤੇ ਜਾਣ ਲਈ ਕਾਬਲ ਭਰਾਵਾਂ ਨੂੰ ਨਿਯੁਕਤ ਕਰਦਾ ਹੈ।
3 ਸੇਵਾ ਨਿਗਾਹਬਾਨ ਦੀ ਇਹ ਵੀ ਜ਼ਿੰਮੇਵਾਰੀ ਹੈ ਕਿ ਉਹ ਪ੍ਰਚਾਰ ਕਰਨ ਦੇ ਵੱਖ-ਵੱਖ ਤਰੀਕਿਆਂ ਉੱਤੇ ਨਿਗਰਾਨੀ ਰੱਖੇ, ਜਿਨ੍ਹਾਂ ਵਿਚ ਵਪਾਰ ਖੇਤਰ ਵਿਚ ਗਵਾਹੀ, ਸੜਕ ਗਵਾਹੀ, ਅਤੇ ਟੈਲੀਫ਼ੋਨ ਗਵਾਹੀ ਸ਼ਾਮਲ ਹਨ। ਉਹ ਪੂਰੇ ਹਫ਼ਤੇ ਦੌਰਾਨ, ਜਿਸ ਵਿਚ ਛੁੱਟੀਆਂ ਵੀ ਸ਼ਾਮਲ ਹਨ, ਸੇਵਕਾਈ ਲਈ ਇਕੱਠੇ ਮਿਲਣ ਦੇ ਵਿਵਹਾਰਕ ਪ੍ਰਬੰਧ ਕਰਨ ਲਈ ਸਚੇਤ ਰਹਿੰਦਾ ਹੈ। ਉਹ ਬਾਈਬਲ ਅਧਿਐਨ ਕਾਰਜ ਵਿਚ ਸੱਚੀ ਦਿਲਚਸਪੀ ਦਿਖਾਉਂਦਾ ਹੈ। ਉਹ ਉਨ੍ਹਾਂ ਭੈਣ-ਭਰਾਵਾਂ ਨੂੰ ਅਧਿਆਤਮਿਕ ਮਦਦ ਦੇਣ ਦੇ ਤਰੀਕੇ ਭਾਲਦਾ ਹੈ ਜੋ ਸੇਵਕਾਈ ਵਿਚ ਅਨਿਯਮਿਤ ਜਾਂ ਨਿਸ਼ਕ੍ਰਿਆ ਹੋ ਗਏ ਹਨ। ਉਹ ਪਾਇਨੀਅਰਾਂ ਦੇ ਕੰਮ ਵਿਚ ਕ੍ਰਿਆਸ਼ੀਲ ਢੰਗ ਨਾਲ ਦਿਲਚਸਪੀ ਰੱਖਦਾ ਹੈ, ਅਤੇ “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ” ਕਾਰਜਕ੍ਰਮ ਉੱਤੇ ਨਿਗਰਾਨੀ ਰੱਖਦਾ ਹੈ।
4 ਕਲੀਸਿਯਾ ਸੇਵਾ ਸਮਿਤੀ ਦਾ ਮੈਂਬਰ ਹੋਣ ਦੇ ਨਾਤੇ, ਸੇਵਾ ਨਿਗਾਹਬਾਨ ਕਲੀਸਿਯਾ ਪੁਸਤਕ ਅਧਿਐਨ ਸਮੂਹਾਂ ਵਿਚ ਲੋੜੀਂਦੀਆਂ ਤਬਦੀਲੀਆਂ ਦੀ ਤਜਵੀਜ਼ ਕਰਦਾ ਹੈ। ਜਦੋਂ ਉਹ ਤੁਹਾਡੇ ਸਮੂਹ ਨਾਲ ਮੁਲਾਕਾਤ ਕਰਦਾ ਹੈ, ਤਾਂ ਜ਼ਰੂਰ ਹਾਜ਼ਰ ਹੋਵੋ ਅਤੇ ਖੇਤਰ ਸੇਵਾ ਵਿਚ ਉਸ ਨਾਲ ਭਾਗ ਲਓ।
5 ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਨੂੰ ਸੇਵਾ ਨਿਗਾਹਬਾਨ ਵੱਲੋਂ ਦਿੱਤੇ ਗਏ ਨਿਰਦੇਸ਼ਨ ਨੂੰ ਖ਼ੁਸ਼ੀ-ਖ਼ੁਸ਼ੀ ਸਹਿਯੋਗ ਦੇਣਾ ਚਾਹੀਦਾ ਹੈ। ਇਹ ਸਾਡੀ ਮਦਦ ਕਰੇਗਾ ਕਿ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਆਪਣੀ ਪ੍ਰਭਾਵਕਤਾ ਨੂੰ ਵਧਾਈਏ ਅਤੇ ਆਪਣੀ ਸੇਵਕਾਈ ਵਿਚ ਜ਼ਿਆਦਾ ਖ਼ੁਸ਼ੀ ਪਾਈਏ।