ਪ੍ਰਸ਼ਨ ਡੱਬੀ
◼ ਹੁਣ ਜਦ ਕਿ ਸਾਡੇ ਕੋਲ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਹੈ, ਇਕ ਗ੍ਰਹਿ ਬਾਈਬਲ ਅਧਿਐਨ ਕਿੰਨੀ ਦੇਰ ਲਈ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ?
ਸਾਡੀ ਰਾਜ ਸੇਵਕਾਈ ਸਤੰਬਰ 1993 (ਅੰਗ੍ਰੇਜ਼ੀ) ਵਿਚ, ਇਹ ਸੁਝਾਉ ਦਿੱਤਾ ਗਿਆ ਸੀ ਕਿ ਰੁਚੀ ਰੱਖਣ ਵਾਲੇ ਨਵੇਂ ਵਿਅਕਤੀਆਂ ਦੇ ਨਾਲ ਇਕ ਗ੍ਰਹਿ ਬਾਈਬਲ ਅਧਿਐਨ ਉਦੋਂ ਤਕ ਜਾਰੀ ਰੱਖਿਆ ਜਾਵੇ ਜਦ ਤਾਈਂ ਦੋ ਪੁਸਤਕਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਅਤੇ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਵਿਚ ਇਕਮੁੱਠ (ਅੰਗ੍ਰੇਜ਼ੀ) ਦਾ ਅਧਿਐਨ ਪੂਰਾ ਨਹੀਂ ਹੋ ਜਾਂਦਾ ਹੈ। ਹੁਣ ਜਦ ਕਿ ਸਾਡੇ ਕੋਲ ਗਿਆਨ ਪੁਸਤਕ ਹੈ, ਇਸ ਪ੍ਰਕ੍ਰਿਆ ਵਿਚ ਸਮਾਯੋਜਨ ਕਰਨਾ ਉਚਿਤ ਜਾਪਦਾ ਹੈ, ਜਿਵੇਂ ਕਿ ਪਹਿਰਾਬੁਰਜ ਦੇ ਜਨਵਰੀ 1, 1996, ਅੰਕ ਦੇ ਸਫ਼ੇ 22 ਅਤੇ 23 ਉੱਤੇ ਵਰਣਨ ਕੀਤਾ ਗਿਆ ਹੈ।
ਗਿਆਨ ਪੁਸਤਕ ਉਨ੍ਹਾਂ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਣ’ ਵਾਲੇ ਵਿਅਕਤੀਆਂ ਨੂੰ ਇਹ ਸਿੱਖਣ ਵਿਚ ਮਦਦ ਕਰਨ ਲਈ ਬਣਾਈ ਗਈ ਹੈ ਕਿ ਉਨ੍ਹਾਂ ਨੂੰ ਯਹੋਵਾਹ ਨੂੰ ਸਮਰਪਿਤ ਹੋਣ ਅਤੇ ਬਪਤਿਸਮਾ ਹਾਸਲ ਕਰਨ ਦੇ ਲਈ ਕੀ ਕੁਝ ਜਾਣਨ ਦੀ ਲੋੜ ਹੈ। (ਰਸੂ. 13:48) ਇਸ ਲਈ, ਇਹ ਨਵਾਂ ਪ੍ਰਕਾਸ਼ਨ ਪੂਰਾ ਕਰਨ ਮਗਰੋਂ, ਉਹੋ ਹੀ ਵਿਦਿਆਰਥੀ ਦੇ ਨਾਲ ਇਕ ਦੂਜੀ ਪੁਸਤਕ ਦਾ ਅਧਿਐਨ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ ਹੈ। ਜਿਉਂ ਹੀ ਤੁਹਾਡਾ ਬਾਈਬਲ ਵਿਦਿਆਰਥੀ ਸੱਚਾਈ ਨੂੰ ਅਪਣਾਉਣਾ ਸ਼ੁਰੂ ਕਰਦਾ ਹੈ, ਤੁਸੀਂ ਪ੍ਰਗਤੀਵਾਦੀ ਢੰਗ ਨਾਲ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਦੇ ਦੁਆਰਾ ਅਤੇ ਨਾਲ ਹੀ ਬਾਈਬਲ ਅਤੇ ਵਿਭਿੰਨ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨ ਦੇ ਦੁਆਰਾ ਆਪਣੇ ਗਿਆਨ ਨੂੰ ਪੂਰਾ ਕਰਨ ਲਈ ਉਤਸ਼ਾਹ ਦੇ ਸਕਦੇ ਹੋ।
ਜੇਕਰ ਤੁਸੀਂ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 175 ਤੋਂ 218 ਉੱਤੇ ਦਿੱਤੇ ਗਏ ਸਵਾਲਾਂ ਨਾਲ ਚੰਗੀ ਤਰ੍ਹਾਂ ਨਾਲ ਪਰਿਚਿਤ ਹੋ, ਤਾਂ ਇਹ ਸਹਾਇਕ ਹੋਵੇਗਾ। ਹਾਲਾਂਕਿ ਤੁਹਾਨੂੰ ਇਨ੍ਹਾਂ ਸਵਾਲਾਂ ਵੱਲ ਸੰਕੇਤ ਕਰਨਾ ਜਾਂ ਬਾਈਬਲ ਵਿਦਿਆਰਥੀ ਦੇ ਨਾਲ ਇਨ੍ਹਾਂ ਦਾ ਪੁਨਰ-ਵਿਚਾਰ ਕਰਨਾ ਨਹੀਂ ਚਾਹੀਦਾ ਹੈ, ਇਹ ਸ਼ਾਇਦ ਵਧੀਆ ਹੋਵੇਗਾ ਕਿ ਤੁਸੀਂ ਗਿਆਨ ਪੁਸਤਕ ਵਿੱਚੋਂ ਉਨ੍ਹਾਂ ਨੁਕਤਿਆਂ ਉੱਤੇ ਜ਼ੋਰ ਦਿਓ ਜੋ ਵਿਦਿਆਰਥੀ ਨੂੰ ਬੁਨਿਆਦੀ ਬਾਈਬਲ ਸੱਚਾਈਆਂ ਦੀ ਉਚਿਤ ਸਮਝ ਨੂੰ ਪ੍ਰਗਟ ਕਰਨ ਦੇ ਲਈ ਮਦਦ ਕਰਨਗੇ ਜਦੋਂ ਬਜ਼ੁਰਗ ਬਪਤਿਸਮਾ ਉਮੀਦਵਾਰਾਂ ਦੇ ਨਾਲ ਸਵਾਲਾਂ ਦਾ ਪੁਨਰ-ਵਿਚਾਰ ਕਰਦੇ ਹਨ।
ਬਾਈਬਲ ਸਿੱਖਿਆਵਾਂ ਦੀ ਪੁਸ਼ਟੀ ਕਰਨ ਜਾਂ ਝੂਠੇ ਸਿਧਾਂਤਾਂ ਨੂੰ ਰੱਦ ਕਰਨ ਦੇ ਲਈ ਬਾਹਰੀ ਸਾਮੱਗਰੀ ਜਾਂ ਅਤਿਰਿਕਤ ਤਰਕ ਸ਼ਾਮਲ ਕਰ ਕੇ, ਗਿਆਨ ਪੁਸਤਕ ਵਿਚ ਪਾਈ ਜਾਂਦੀ ਜਾਣਕਾਰੀ ਨੂੰ ਵਧਾਉਣ ਦੀ ਲੋੜ ਨਹੀਂ ਹੈ। ਇਹ ਕੇਵਲ ਅਧਿਐਨ ਨੂੰ ਇਕ ਜ਼ਿਆਦਾ ਲੰਬੇ ਸਮੇਂ ਦੇ ਲਈ ਖਿੱਚਣ ਦਾ ਕੰਮ ਕਰੇਗਾ। ਇਸ ਦੀ ਬਜਾਇ, ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਪੁਸਤਕ ਕਾਫ਼ੀ ਛੇਤੀ, ਸ਼ਾਇਦ ਕੁਝ ਛੇ ਮਹੀਨਿਆਂ ਵਿਚ ਪੂਰੀ ਕੀਤੀ ਜਾ ਸਕਦੀ ਹੈ। ਇਹ ਸਾਨੂੰ ਅਗਾਊਂ ਹੀ ਸਾਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਅਧਿਐਨ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਾ ਹੈ, ਤਾਂ ਜੋ ਅਸੀਂ ਇਸ ਨੂੰ ਸਪੱਸ਼ਟ ਤੌਰ ਤੇ ਅਤੇ ਸੰਖੇਪ ਵਿਚ ਪੇਸ਼ ਕਰ ਸਕੀਏ। ਇਸੇ ਤਰ੍ਹਾਂ, ਵਿਦਿਆਰਥੀ ਨੂੰ ਵੀ ਪਹਿਲਾਂ ਤੋਂ ਹੀ ਅਧਿਐਨ ਕਰਨ, ਉਤਕਥਿਤ ਸ਼ਾਸਤਰਵਚਨਾਂ ਨੂੰ ਪੜ੍ਹਨ, ਅਤੇ ਹਰੇਕ ਅਧਿਆਇ ਵਿਚ ਪੁਸਤਕ ਜੋ ਸਿਖਾ ਰਹੀ ਹੈ ਨੂੰ ਸਪੱਸ਼ਟ ਰੂਪ ਵਿਚ ਸਮਝਣ ਦੀ ਕੋਸ਼ਿਸ਼ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਪਹਿਰਾਬੁਰਜ ਨੇ ਯਹੋਵਾਹ ਦੇ ਗਵਾਹਾਂ ਨੂੰ ਘੱਟ ਸਮੇਂ ਅਵਧੀ ਵਿਚ, ਜ਼ਿਆਦਾ ਗਿਣਤੀ ਵਿਚ ਪ੍ਰਭਾਵੀ ਬਾਈਬਲ ਅਧਿਐਨ ਸੰਚਾਲਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। (ਦੇਖੋ ਯਸਾਯਾਹ 60:22.) ਗਿਆਨ ਪੁਸਤਕ ਦਾ ਪ੍ਰਭਾਵੀ ਪ੍ਰਯੋਗ ਨਵੇਂ ਵਿਅਕਤੀਆਂ ਨੂੰ ਉਹ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਹਾਸਲ ਕਰਨ ਅਤੇ ਉਸ ਉੱਤੇ ਅਮਲ ਕਰਨ ਦੇ ਲਈ ਮਦਦ ਕਰ ਸਕਦੀ ਹੈ।—ਯੂਹੰ. 17:3.