ਪ੍ਰਸ਼ਨ ਡੱਬੀ
◼ ਇਕ ਵਿਅਕਤੀ ਦੇ ਨਾਲ ਗਿਆਨ ਪੁਸਤਕ ਤੋਂ ਕਿੰਨੀ ਦੇਰ ਤਕ ਰਸਮੀ ਬਾਈਬਲ ਅਧਿਐਨ ਸੰਚਾਲਿਤ ਕਰਨਾ ਚਾਹੀਦਾ ਹੈ?
ਯਹੋਵਾਹ ਅੱਜ ਆਪਣੇ ਸੰਗਠਨ ਨੂੰ ਬਰਕਤਾਂ ਦੇ ਰਿਹਾ ਹੈ। ਅਸੀਂ ਇਸ ਦਾ ਸਬੂਤ ਹਰ ਸਾਲ ਦੇਖਦੇ ਹਾਂ ਜਿਉਂ-ਜਿਉਂ ਹਜ਼ਾਰਾਂ ਨਵੇਂ ਵਿਅਕਤੀ ਸੱਚਾਈ ਦੇ ਲਈ ਸਥਿਤੀ ਅਪਣਾਉਂਦੇ ਹਨ। ਗਿਆਨ ਪੁਸਤਕ ਇਹ ਸੰਪੰਨ ਕਰਨ ਵਿਚ ਇਕ ਪ੍ਰਭਾਵਕਾਰੀ ਔਜ਼ਾਰ ਸਾਬਤ ਹੋ ਰਹੀ ਹੈ। ਪਹਿਰਾਬੁਰਜ ਦੇ ਜਨਵਰੀ 1, 1996, ਦੇ ਅੰਕ ਨੇ ਦੱਸਿਆ ਕਿ ਇਹ ਪੁਸਤਕ ਇਕ ਬਾਈਬਲ ਸਿੱਖਿਆਰਥੀ ਨੂੰ ਕਾਫ਼ੀ ਛੇਤੀ ਨਾਲ, ਸ਼ਾਇਦ ਕੁਝ ਹੀ ਮਹੀਨਿਆਂ ਦੇ ਅੰਦਰ ਬਪਤਿਸਮੇ ਦੇ ਮੁਕਾਮ ਤਕ ਅਧਿਆਤਮਿਕ ਉੱਨਤੀ ਕਰਨ ਵਿਚ ਮਦਦ ਦੇਣ ਦੇ ਲਈ ਡੀਜ਼ਾਈਨ ਕੀਤੀ ਗਈ ਹੈ।
ਇਸੇ ਕਾਰਨ, ਉਹੋ ਪਹਿਰਾਬੁਰਜ, ਸਫ਼ਾ 26, ਸਲਾਹ ਦਿੰਦਾ ਹੈ: “ਜਦੋਂ ਇਕ ਵਿਅਕਤੀ ਗਿਆਨ ਪੁਸਤਕ ਵਿੱਚੋਂ ਆਪਣਾ ਬਾਈਬਲ ਅਧਿਐਨ ਪੂਰਾ ਕਰ ਲੈਂਦਾ ਹੈ ਅਤੇ ਬਪਤਿਸਮਾ ਪ੍ਰਾਪਤ ਕਰ ਲੈਂਦਾ ਹੈ, ਤਾਂ ਸ਼ਾਇਦ ਉਸ ਨਾਲ ਇਕ ਦੂਜੀ ਪੁਸਤਕ . . . ਵਿੱਚੋਂ ਰਸਮੀ ਅਧਿਐਨ ਸੰਚਾਲਨ ਕਰਨ ਦੀ ਲੋੜ ਨਾ ਹੋਵੇ।”
ਉਸ ਵਿਅਕਤੀ ਦੇ ਬਾਰੇ ਕੀ ਜੋ ਗਿਆਨ ਪੁਸਤਕ ਸਮਾਪਤ ਕਰਨ ਤੋਂ ਬਾਅਦ ਬਪਤਿਸਮਾ ਨਹੀਂ ਲੈਂਦਾ ਹੈ? ਜੂਨ 1996 ਦੀ ਸਾਡੀ ਰਾਜ ਸੇਵਕਾਈ, ਸਫ਼ਾ 6, ਪੈਰਾ 23, ਨੇ ਸਾਨੂੰ ਉਹ ਨੁਕਤਾ ਯਾਦ ਦਿਲਾਇਆ ਜੋ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ ਕਿ ਗਿਆਨ ਪੁਸਤਕ ਖ਼ਤਮ ਕਰਨ ਤੋਂ ਬਾਅਦ ਉਸੇ ਸਿੱਖਿਆਰਥੀ ਦੇ ਨਾਲ ਅਤਿਰਿਕਤ ਪੁਸਤਕਾਂ ਦਾ ਅਧਿਐਨ ਨਾ ਕਰੋ। ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਇਕ ਬਾਈਬਲ ਸਿੱਖਿਆਰਥੀ ਨੂੰ ਇਸ ਦੇ ਅੱਗੇ ਮਦਦ ਕਰਨ ਵਿਚ ਦਿਲਚਸਪੀ ਨਹੀਂ ਰੱਖਦੇ ਹਾਂ? ਜੀ ਨਹੀਂ। ਅਸੀਂ ਚਾਹੁੰਦੇ ਹਾਂ ਕਿ ਲੋਕ ਸੱਚਾਈ ਦਾ ਇਕ ਬੁਨਿਆਦੀ ਗਿਆਨ ਹਾਸਲ ਕਰਨ। ਪਰੰਤੂ, ਇਹ ਆਸ ਰੱਖੀ ਜਾਂਦੀ ਹੈ ਕਿ ਤੁਲਨਾਤਮਕ ਤੌਰ ਤੇ ਥੋੜ੍ਹੇ ਸਮੇਂ ਵਿਚ, ਇਕ ਪ੍ਰਭਾਵਕਾਰੀ ਸਿੱਖਿਅਕ ਇਕ ਸੁਹਿਰਦ ਆਮ ਸਿੱਖਿਆਰਥੀ ਨੂੰ ਇੰਨਾ ਗਿਆਨ ਪ੍ਰਾਪਤ ਕਰਨ ਵਿਚ ਮਦਦ ਕਰ ਸਕੇਗਾ ਕਿ ਉਹ ਯਹੋਵਾਹ ਦੀ ਸੇਵਾ ਕਰਨ ਦਾ ਬੁੱਧੀਮਾਨ ਫ਼ੈਸਲਾ ਕਰੇ। ਹੋ ਸਕਦਾ ਹੈ ਕਿ ਉਨ੍ਹਾਂ ਦੇ ਨਿੱਜੀ ਹਾਲਾਤ ਦੇ ਕਾਰਨ, ਕੁਝ ਬਾਈਬਲ ਸਿੱਖਿਆਰਥੀ ਹਫ਼ਤੇ ਵਿਚ ਇਕ ਤੋਂ ਵੱਧ ਵਾਰ ਅਧਿਐਨ ਕਰਨ ਦੀ ਵੀ ਇੱਛਾ ਕਰਨ।
ਅਸੀਂ ਮੰਨਦੇ ਹਾਂ ਕਿ ਕੁਝ ਸਿੱਖਿਆਰਥੀ ਦੂਜਿਆਂ ਨਾਲੋਂ ਜ਼ਿਆਦਾ ਧੀਰੇ ਉੱਨਤੀ ਕਰਨਗੇ। ਪਰੰਤੂ ਜੇਕਰ ਗਿਆਨ ਪੁਸਤਕ ਦਾ ਅਧਿਐਨ ਪੂਰਾ ਕਰਨ ਤੋਂ ਬਾਅਦ, ਜਿਸ ਲਈ ਸ਼ਾਇਦ ਆਮ ਨਾਲੋਂ ਜ਼ਿਆਦਾ ਲੰਬਾ ਸਮਾਂ ਲੱਗਾ ਹੋਵੇ, ਉਸ ਵਿਅਕਤੀ ਨੇ ਫ਼ੈਸਲਾ ਨਹੀਂ ਕੀਤਾ ਹੈ ਕਿ ਉਹ ਕਲੀਸਿਯਾ ਦੇ ਨਾਲ ਸੰਗਤ ਰੱਖਣਾ ਚਾਹੁੰਦਾ ਹੈ, ਤਾਂ ਪ੍ਰਕਾਸ਼ਕ ਨੂੰ ਕਲੀਸਿਯਾ ਸੇਵਾ ਸਮਿਤੀ ਦੇ ਬਜ਼ੁਰਗਾਂ ਵਿੱਚੋਂ ਇਕ ਦੇ ਨਾਲ ਇਸ ਸਥਿਤੀ ਬਾਰੇ ਚਰਚਾ ਕਰਨੀ ਚਾਹੀਦੀ ਹੈ। ਜੇਕਰ ਅਨੋਖੇ ਜਾਂ ਅਸਾਧਾਰਣ ਹਾਲਾਤ ਅੰਤਰਗ੍ਰਸਤ ਹਨ, ਤਾਂ ਅਤਿਰਿਕਤ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਇਹ ਜਨਵਰੀ 1, 1996, ਦੇ ਪਹਿਰਾਬੁਰਜ, ਸਫ਼ਾ 26 ਦੇ ਪੈਰਾ 11 ਅਤੇ 12 ਵਿਚ ਕਹੀ ਗਈ ਗੱਲ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ।
ਸੱਚਾਈ ਦਾ ਕੇਵਲ ਬੁਨਿਆਦੀ ਗਿਆਨ ਲੈਣ ਦੇ ਪ੍ਰਤੀ ਕਦਰਦਾਨੀ ਨੂੰ ਉਸ ਸਿੱਖਿਆਰਥੀ ਨੂੰ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਦੇ ਕਾਰਨ ਸਿੱਖਿਆਰਥੀ ਸ਼ਾਇਦ ਯਹੋਵਾਹ ਦੀ ਸੇਵਾ ਕਰਨ ਦੀ ਆਪਣੀ ਇੱਛਾ ਦੇ ਕੁਝ ਸਪੱਸ਼ਟ ਸਬੂਤ ਦੇਵੇ। ਜੇਕਰ ਗਿਆਨ ਪੁਸਤਕ ਤੋਂ ਲੰਬੇ ਅਵਧੀ ਤਕ ਅਧਿਐਨ ਸੰਚਾਲਿਤ ਕਰਨ ਤੋਂ ਬਾਅਦ ਅਜਿਹੀ ਅਧਿਆਤਮਿਕ ਕਦਰਦਾਨੀ ਨਜ਼ਰ ਨਹੀਂ ਆਉਂਦੀ ਹੈ, ਤਾਂ ਸ਼ਾਇਦ ਅਧਿਐਨ ਨੂੰ ਬੰਦ ਕਰ ਦੇਣਾ ਹੀ ਉਚਿਤ ਹੋਵੇ।