ਸਟੱਡੀਆਂ ਕਰਾਉਣ ਲਈ ਮੁੱਖ ਕਿਤਾਬ—ਬਾਈਬਲ ਸਿਖਾਉਂਦੀ ਹੈ
1 “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਵਿਚ ਰਿਲੀਜ਼ ਹੋਈ ਕਿਤਾਬ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? (ਹਿੰਦੀ) ਹਾਸਲ ਕਰ ਕੇ ਅਸੀਂ ਕਿੰਨੇ ਖ਼ੁਸ਼ ਹੋਏ ਸੀ। ਸਾਰੇ ਭੈਣਾਂ-ਭਰਾਵਾਂ ਨੇ ਸ਼ਨੀਵਾਰ ਦੇ ਪ੍ਰੋਗ੍ਰਾਮ ਦੇ ਅਖ਼ੀਰ ਵਿਚ ਖ਼ੁਸ਼ੀ-ਖ਼ੁਸ਼ੀ ਇਸ ਕਿਤਾਬ ਦੀ ਇਕ-ਇਕ ਕਾਪੀ ਲਈ। ਇਸ ਨਵੀਂ ਕਿਤਾਬ ਨੂੰ ਕਿਵੇਂ ਇਸਤੇਮਾਲ ਕੀਤਾ ਜਾਵੇਗਾ? ਇਹ ਖ਼ਾਸਕਰ ਬਾਈਬਲ ਸਟੱਡੀ ਕਰਾਉਣ ਲਈ ਤਿਆਰ ਕੀਤੀ ਗਈ ਹੈ। ਹਾਲਾਂਕਿ ਮਾਰਚ ਵਿਚ ਅਸੀਂ ਇਹ ਕਿਤਾਬ ਲੋਕਾਂ ਨੂੰ ਪੇਸ਼ ਕਰਾਂਗੇ, ਪਰ ਅਸੀਂ ਇਸ ਨੂੰ ਹੁਣ ਤੋਂ ਹੀ ਬਾਈਬਲ ਸਟੱਡੀਆਂ ਕਰਾਉਣ ਲਈ ਵਰਤ ਸਕਦੇ ਹਾਂ।
2 ਚੱਲ ਰਹੀਆਂ ਬਾਈਬਲ ਸਟੱਡੀਆਂ: ਜੋ ਪ੍ਰਕਾਸ਼ਕ ਗਿਆਨ ਕਿਤਾਬ ਜਾਂ ਮੰਗ ਬਰੋਸ਼ਰ ਤੋਂ ਸਟੱਡੀ ਕਰਾ ਰਹੇ ਹਨ, ਉਨ੍ਹਾਂ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਨਵੀਂ ਕਿਤਾਬ ਵਿੱਚੋਂ ਕਿਵੇਂ ਤੇ ਕਦੋਂ ਸਟੱਡੀ ਸ਼ੁਰੂ ਕਰਵਾਉਣੀ ਹੈ। ਜੇ ਹਾਲ ਹੀ ਵਿਚ ਸਟੱਡੀ ਸ਼ੁਰੂ ਕੀਤੀ ਹੈ, ਤਾਂ ਤੁਸੀਂ ਨਵੀਂ ਕਿਤਾਬ ਦੇ ਪਹਿਲੇ ਅਧਿਆਇ ਵਿੱਚੋਂ ਸਟੱਡੀ ਕਰਾ ਸਕਦੇ ਹੋ। ਜੇ ਤੁਸੀਂ ਗਿਆਨ ਕਿਤਾਬ ਦੇ ਕਈ ਅਧਿਆਇ ਖ਼ਤਮ ਕਰ ਲਏ ਹਨ ਤੇ ਜੋ ਅਧਿਆਇ ਚੱਲ ਰਿਹਾ ਹੈ, ਤੁਸੀਂ ਬਾਈਬਲ ਸਿਖਾਉਂਦੀ ਹੈ ਕਿਤਾਬ ਵਿਚ ਉਸ ਅਧਿਆਇ ਨਾਲ ਮਿਲਦੇ-ਜੁਲਦੇ ਅਧਿਆਇ ਵਿੱਚੋਂ ਸਟੱਡੀ ਕਰਾਉਣੀ ਜਾਰੀ ਰੱਖ ਸਕਦੇ ਹੋ। ਜੇ ਤੁਸੀਂ ਗਿਆਨ ਕਿਤਾਬ ਦੇ ਅਖ਼ੀਰ ਵਿਚ ਪਹੁੰਚ ਗਏ ਹੋ, ਤਾਂ ਤੁਸੀਂ ਇਸ ਕਿਤਾਬ ਨੂੰ ਖ਼ਤਮ ਕਰ ਸਕਦੇ ਹੋ।
3 ਅਸੀਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ ਜੋ ਨਵੀਂ ਕਿਤਾਬ ਦੀ ਸਟੱਡੀ ਕਰ ਕੇ ਲਾਭ ਪਾਉਣਗੇ। ਕਿਉਂ ਨਾ ਆਪਾਂ ਹਰ ਇਕ ਨੂੰ ਇਸ ਕਿਤਾਬ ਵਿੱਚੋਂ ਸਟੱਡੀ ਕਰਨ ਦੀ ਹੱਲਾਸ਼ੇਰੀ ਦੇਈਏ? ਮਿਸਾਲ ਲਈ, ਜਿਨ੍ਹਾਂ ਨੇ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਦੀ ਸਟੱਡੀ ਕਰ ਲਈ ਹੈ, ਪਰ ਅਜੇ ਤਕ ਪਰਮੇਸ਼ੁਰ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਕੇ ਬਪਤਿਸਮਾ ਨਹੀਂ ਲਿਆ ਹੈ, ਉਹ ਸ਼ਾਇਦ ਨਵੀਂ ਕਿਤਾਬ ਵਿੱਚੋਂ ਸਟੱਡੀ ਕਰਨੀ ਚਾਹੁਣ। ਮਾਪੇ ਇਸ ਕਿਤਾਬ ਦੀ ਮਦਦ ਨਾਲ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਇੱਛਾ ਦਾ ਸਹੀ ਗਿਆਨ ਦੇ ਸਕਦੇ ਹਨ।—ਕੁਲੁੱਸੀਆਂ 1:9, 10.
4 ਦੂਜੀ ਕਿਤਾਬ ਦੀ ਸਟੱਡੀ: ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? ਦੀ ਸਟੱਡੀ ਕਰਨ ਤੋਂ ਬਾਅਦ ਕੀ ਬਾਈਬਲ ਵਿਦਿਆਰਥੀ ਨੂੰ ਕਿਸੇ ਹੋਰ ਕਿਤਾਬ ਵਿੱਚੋਂ ਸਟੱਡੀ ਕਰਾਈ ਜਾ ਸਕਦੀ ਹੈ? ਹਾਂ। ਜੇ ਇਹ ਸਪੱਸ਼ਟ ਹੈ ਕਿ ਵਿਦਿਆਰਥੀ ਤਰੱਕੀ ਕਰ ਰਿਹਾ ਹੈ (ਭਾਵੇਂ ਹੌਲੀ-ਹੌਲੀ) ਅਤੇ ਸਿੱਖੀਆਂ ਗੱਲਾਂ ਲਈ ਉਸ ਦੀ ਕਦਰ ਵਧ ਰਹੀ ਹੈ, ਤਾਂ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ ਵਿੱਚੋਂ ਸਟੱਡੀ ਕਰਾਈ ਜਾ ਸਕਦੀ ਹੈ। ਸਾਨੂੰ ਭਰੋਸਾ ਹੈ ਕਿ ਬਾਈਬਲ ਸਿਖਾਉਂਦੀ ਹੈ ਕਿਤਾਬ ਚੇਲੇ ਬਣਾਉਣ ਦੇ ਕੰਮ ਵਿਚ ਪ੍ਰਭਾਵਸ਼ਾਲੀ ਸਾਧਨ ਸਾਬਤ ਹੋਵੇਗੀ।—ਮੱਤੀ 28:19, 20.