ਭਾਗ 1—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਬਾਈਬਲ ਸਟੱਡੀ ਕੀ ਹੈ?
1 ਦੁਨੀਆਂ ਭਰ ਵਿਚ ਹਰ ਮਹੀਨੇ ਪਰਮੇਸ਼ੁਰ ਦੇ ਲੋਕ ਲਗਭਗ 60 ਲੱਖ ਬਾਈਬਲ ਸਟੱਡੀਆਂ ਕਰਾਉਂਦੇ ਹਨ। ਅਸੀਂ ਸਿਖਾਉਣ ਦੇ ਚੰਗੇ ਤਰੀਕੇ ਵਰਤ ਕੇ ਇਨ੍ਹਾਂ ਬਾਈਬਲ ਵਿਦਿਆਰਥੀਆਂ ਦੀ ਤਰੱਕੀ ਕਰਨ ਵਿਚ ਮਦਦ ਕਰ ਸਕਦੇ ਹਾਂ ਤਾਂਕਿ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣ ਅਤੇ “ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ ਹੋਣ।” (2 ਤਿਮੋ. 2:2) ਕੀ ਤੁਸੀਂ ਆਪਣੇ ਵਿਦਿਆਰਥੀ ਦੀ ਇਸ ਹੱਦ ਤਕ ਤਰੱਕੀ ਕਰਨ ਵਿਚ ਮਦਦ ਕਰਨੀ ਚਾਹੁੰਦੇ ਹੋ? ਸਾਡੀ ਰਾਜ ਸੇਵਕਾਈ ਵਿਚ ਇਸ ਅੰਕ ਤੋਂ ਸ਼ੁਰੂ ਹੋ ਕੇ ਅਜਿਹੇ ਕੁਝ ਲੇਖ ਛਪਿਆ ਕਰਨਗੇ ਜਿਨ੍ਹਾਂ ਵਿਚ ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣ ਦੇ ਮੁੱਖ ਪਹਿਲੂਆਂ ਬਾਰੇ ਦੱਸਿਆ ਜਾਵੇਗਾ।
2 ਬਾਈਬਲ ਸਟੱਡੀ ਕਦੋਂ ਰਿਪੋਰਟ ਕਰੀਏ? ਜੇ ਤੁਸੀਂ ਬਾਈਬਲ ਅਤੇ ਕਿਸੇ ਪ੍ਰਕਾਸ਼ਨ ਨੂੰ ਵਰਤ ਕੇ ਕਿਸੇ ਨਾਲ ਬਾਕਾਇਦਾ ਬਾਈਬਲ ਬਾਰੇ ਚਰਚਾ ਕਰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬਾਈਬਲ ਸਟੱਡੀ ਕਰਾ ਰਹੇ ਹੋ, ਭਾਵੇਂ ਕਿ ਇਹ ਚਰਚਾ ਛੋਟੀ ਜਿਹੀ ਕਿਉਂ ਨਾ ਹੋਵੇ। ਤੁਸੀਂ ਉਦੋਂ ਵੀ ਸਟੱਡੀ ਕਰਾ ਰਹੇ ਹੁੰਦੇ ਹੋ ਜਦੋਂ ਤੁਸੀਂ ਕਿਸੇ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਜਾਂ ਫ਼ੋਨ ਤੇ ਬਾਈਬਲ ਬਾਰੇ ਗੱਲਬਾਤ ਕਰਦੇ ਹੋ। ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ, ਇਹ ਦਿਖਾਉਣ ਤੋਂ ਬਾਅਦ ਜੇ ਤੁਸੀਂ ਦੋ ਵਾਰ ਸਟੱਡੀ ਕਰਾਈ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਸਟੱਡੀ ਅੱਗੇ ਚੱਲਦੀ ਰਹੇਗੀ, ਤਾਂ ਤੁਸੀਂ ਸਟੱਡੀ ਦੀ ਰਿਪੋਰਟ ਦੇ ਸਕਦੇ ਹੋ।
3 ਆਮ ਤੌਰ ਤੇ ਬਾਈਬਲ ਸਟੱਡੀਆਂ ਮੰਗ ਬਰੋਸ਼ਰ ਤੇ ਗਿਆਨ ਕਿਤਾਬ ਵਿੱਚੋਂ ਕਰਾਈਆਂ ਜਾਂਦੀਆਂ ਹਨ। ਇਨ੍ਹਾਂ ਪ੍ਰਕਾਸ਼ਨਾਂ ਦੀ ਸਟੱਡੀ ਪੂਰੀ ਕਰਨ ਤੋਂ ਬਾਅਦ, ਜੇ ਤੁਹਾਨੂੰ ਲੱਗਦਾ ਹੈ ਕਿ ਵਿਦਿਆਰਥੀ ਤਰੱਕੀ ਕਰ ਰਿਹਾ ਹੈ (ਭਾਵੇਂ ਹੌਲੀ-ਹੌਲੀ) ਅਤੇ ਉਹ ਸਿੱਖੀਆਂ ਗੱਲਾਂ ਦੀ ਕਦਰ ਕਰਦਾ ਹੈ, ਤਾਂ ਤੁਸੀਂ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ ਵਿੱਚੋਂ ਅਧਿਐਨ ਜਾਰੀ ਰੱਖ ਸਕਦੇ ਹੋ।
4 ਬਾਈਬਲ ਦੀ ਸਟੱਡੀ ਕਰਾ ਕੇ ਲੱਖਾਂ ਲੋਕਾਂ ਦੀ ਯਿਸੂ ਮਸੀਹ ਦੇ ਸੱਚੇ ਚੇਲੇ ਬਣਨ ਵਿਚ ਮਦਦ ਕੀਤੀ ਜਾ ਰਹੀ ਹੈ। (ਮੱਤੀ 28:19, 20) ਇਸ ਲੜੀ ਦੇ ਅਗਲੇ ਲੇਖਾਂ ਵਿਚ ਦਿੱਤੇ ਜਾਣ ਵਾਲੇ ਸੁਝਾਵਾਂ ਤੇ ਚੱਲ ਕੇ ਤੁਸੀਂ ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀ ਕਰਾ ਸਕੋਗੇ।