ਪ੍ਰਸ਼ਨ ਡੱਬੀ
◼ ਬਾਈਬਲ ਵਿਦਿਆਰਥੀਆਂ ਨਾਲ ਕਿਹੜੇ ਦੋ ਪ੍ਰਕਾਸ਼ਨਾਂ ਵਿੱਚੋਂ ਅਧਿਐਨ ਕੀਤਾ ਜਾਣਾ ਚਾਹੀਦਾ ਹੈ?
ਅਸੀਂ ਬਾਈਬਲ ਸਟੱਡੀਆਂ ਕਰਾਉਣ ਲਈ ਮੁੱਖ ਤੌਰ ਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤਦੇ ਹਾਂ। ਬਾਈਬਲ ਸਟੱਡੀ ਸ਼ੁਰੂ ਕਰਨ ਲਈ ਕੋਈ ਵੀ ਪ੍ਰਕਾਸ਼ਨ, ਜਿਵੇਂ ਕਿ ਕੋਈ ਢੁਕਵਾਂ ਟ੍ਰੈਕਟ ਵਰਤਿਆ ਜਾ ਸਕਦਾ ਹੈ, ਪਰ ਜਿੰਨਾ ਜਲਦੀ ਹੋ ਸਕੇ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਅਧਿਐਨ ਕਰਾਓ। ਦੇਖਿਆ ਗਿਆ ਹੈ ਕਿ ਇਸ ਕਿਤਾਬ ਵਿੱਚੋਂ ਸਟੱਡੀ ਕਰਾਉਣ ਨਾਲ ਲੋਕ ਅਧਿਆਤਮਿਕ ਤੌਰ ਤੇ ਜਲਦੀ ਤਰੱਕੀ ਕਰਦੇ ਹਨ।
ਇਹ ਕਿਤਾਬ ਖ਼ਤਮ ਕਰਨ ਤੋਂ ਬਾਅਦ ਜੇ ਵਿਦਿਆਰਥੀ ਤਰੱਕੀ ਕਰ ਰਿਹਾ ਹੈ, ਤਾਂ ਉਸ ਨਾਲ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰੋ (ਹਿੰਦੀ) ਕਿਤਾਬ ਵਿੱਚੋਂ ਅਧਿਐਨ ਕਰਾਇਆ ਜਾਣਾ ਚਾਹੀਦਾ ਹੈ। (ਕੁਲੁ. 2:7) ਇਸ ਕਿਤਾਬ ਦੇ ਸਫ਼ਾ 2 ਉੱਤੇ ਕਿਹਾ ਗਿਆ ਹੈ: “ਬਾਈਬਲ ਪਰਮੇਸ਼ੁਰ ਨਾਲ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਉਕਸਾਉਂਦੀ ਹੈ ਕਿ ਉਹ ਉਸ ਦੀਆਂ ਅਨਮੋਲ ਸੱਚਾਈਆਂ ਦੀ ‘ਉਚਾਈ ਅਤੇ ਡੁੰਘਾਈ ਚੰਗੀ ਤਰਾਂ ਸਮਝਣ।’ (ਅਫ਼ਸੀਆਂ 3:18) ਇਹ ਕਿਤਾਬ ਇਸੇ ਮਕਸਦ ਨਾਲ ਤਿਆਰ ਕੀਤੀ ਗਈ ਹੈ। ਸਾਨੂੰ ਉਮੀਦ ਹੈ ਕਿ ਇਸ ਕਿਤਾਬ ਦੀ ਮਦਦ ਨਾਲ ਤੁਸੀਂ ਅਧਿਆਤਮਿਕ ਤੌਰ ਤੇ ਤਰੱਕੀ ਕਰ ਸਕੋਗੇ ਅਤੇ ਉਸ ਭੀੜੇ ਰਾਹ ਉੱਤੇ ਚੱਲਣ ਦੇ ਕਾਬਲ ਬਣੋਗੇ ਜੋ ਪਰਮੇਸ਼ੁਰ ਦੇ ਨਵੇਂ ਧਰਮੀ ਸੰਸਾਰ ਵਿਚ ਜੀਵਨ ਵੱਲ ਲੈ ਜਾਂਦਾ ਹੈ।”
ਜੇ ਦੋਵੇਂ ਕਿਤਾਬਾਂ ਖ਼ਤਮ ਕਰਨ ਤੋਂ ਪਹਿਲਾਂ ਹੀ ਵਿਦਿਆਰਥੀ ਬਪਤਿਸਮਾ ਲੈ ਲੈਂਦਾ ਹੈ, ਤਾਂ ਵੀ ਦੂਸਰੀ ਕਿਤਾਬ ਖ਼ਤਮ ਹੋਣ ਤਕ ਸਟੱਡੀ ਜਾਰੀ ਰਹਿਣੀ ਚਾਹੀਦੀ ਹੈ। ਉਸ ਨਾਲ ਸਟੱਡੀ ਕਰਨ ਵਾਲਾ ਪਬਲੀਸ਼ਰ ਸਟੱਡੀ ਦੇ ਘੰਟੇ, ਪੁਨਰ-ਮੁਲਾਕਾਤਾਂ ਦੀ ਗਿਣਤੀ ਤੇ ਬਾਈਬਲ ਸਟੱਡੀ ਆਪਣੀ ਰਿਪੋਰਟ ਵਿਚ ਭਰ ਸਕਦਾ ਹੈ। ਜੇ ਕੋਈ ਹੋਰ ਪਬਲੀਸ਼ਰ ਸਟੱਡੀ ਵਿਚ ਸ਼ਾਮਲ ਹੁੰਦਾ ਹੈ, ਤਾਂ ਉਹ ਵੀ ਸਟੱਡੀ ਦਾ ਸਮਾਂ ਆਪਣੀ ਰਿਪੋਰਟ ਵਿਚ ਭਰ ਸਕਦਾ ਹੈ।