ਅਕਤੂਬਰ ਦੇ ਲਈ ਸੇਵਾ ਸਭਾਵਾਂ
ਸੂਚਨਾ: ਸਾਡੀ ਰਾਜ ਸੇਵਕਾਈ, ਆਉਣ ਵਾਲੇ ਮਹੀਨਿਆਂ ਦੌਰਾਨ ਹਰ ਹਫ਼ਤੇ ਦੇ ਲਈ ਸੇਵਾ ਸਭਾ ਅਨੁਸੂਚਿਤ ਕਰੇਗੀ। ਕਲੀਸਿਯਾਵਾਂ ਲੋੜ ਅਨੁਸਾਰ ਤਬਦੀਲੀਆਂ ਕਰ ਸਕਦੀਆਂ ਹਨ ਤਾਂਕਿ “ਈਸ਼ਵਰੀ ਜੀਵਨ ਦਾ ਰਾਹ” ਮਹਾਂ-ਸੰਮੇਲਨ ਲਈ ਹਾਜ਼ਰ ਹੋ ਸਕਣ ਅਤੇ ਫਿਰ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਮਹਾਂ-ਸੰਮੇਲਨ ਦੇ ਕਾਰਜਕ੍ਰਮ ਦੀਆਂ ਮੁੱਖ ਗੱਲਾਂ ਦਾ 30 ਮਿੰਟ ਲਈ ਪੁਨਰ-ਵਿਚਾਰ ਪੇਸ਼ ਕਰ ਸਕਣ। ਮਹਾਂ-ਸੰਮੇਲਨ ਦੇ ਹਰੇਕ ਦਿਨ ਦੇ ਕਾਰਜਕ੍ਰਮ ਦਾ ਪੁਨਰ-ਵਿਚਾਰ ਕਰਨ ਲਈ ਪਹਿਲਾਂ ਤੋਂ ਹੀ ਤਿੰਨ ਯੋਗ ਭਰਾਵਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜੋ ਮੁੱਖ ਨੁਕਤਿਆਂ ਉੱਤੇ ਧਿਆਨ ਕੇਂਦ੍ਰਿਤ ਕਰ ਸਕਣਗੇ। ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਹੋਇਆ ਇਹ ਪੁਨਰ-ਵਿਚਾਰ ਕਲੀਸਿਯਾ ਦੀ ਮਦਦ ਕਰੇਗਾ ਕਿ ਉਹ ਮੁੱਖ ਨੁਕਤਿਆਂ ਨੂੰ ਨਿੱਜੀ ਵਰਤੋਂ ਲਈ ਅਤੇ ਖੇਤਰ ਸੇਵਕਾਈ ਵਿਚ ਵਰਤੋਂ ਲਈ ਯਾਦ ਰੱਖ ਸਕਣ। ਹਾਜ਼ਰੀਨ ਵੱਲੋਂ ਦਿੱਤੀਆਂ ਟਿੱਪਣੀਆਂ ਅਤੇ ਦੱਸੇ ਗਏ ਅਨੁਭਵ ਸੰਖੇਪ ਅਤੇ ਢੁਕਵੇਂ ਹੋਣੇ ਚਾਹੀਦੇ ਹਨ।
ਹਫ਼ਤਾ ਆਰੰਭ ਅਕਤੂਬਰ 5
ਗੀਤ 199
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਪੁਨਰ-ਮੁਲਾਕਾਤਾਂ ਕਰਨ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ।” ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਪੈਰਾ 5 ਦੀ ਚਰਚਾ ਕਰਨ ਮਗਰੋਂ ਦਿਖਾਓ ਕਿ ਸਥਾਨਕ ਕਮਜ਼ੋਰੀਆਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ।
20 ਮਿੰਟ: “ਰਸਾਲਾ ਮਾਰਗ ਉੱਤੇ ‘ਰਾਜ ਦਾ ਬੀਜ ਬੀਜਣਾ।’” ਹਾਜ਼ਰੀਨ ਨਾਲ ਚਰਚਾ। ਕੁਝ ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ ਰਸਾਲਾ ਮਾਰਗ ਕਿਵੇਂ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਕਿਵੇਂ ਜਾਰੀ ਰੱਖਿਆ ਹੈ। ਫਿਰ ਇਕ ਰਸਾਲਾ ਪੇਸ਼ਕਾਰੀ ਨੂੰ ਪ੍ਰਦਰਸ਼ਿਤ ਕਰਵਾਓ, ਜਿਸ ਵਿਚ ਘਰ-ਸੁਆਮੀ ਲਈ ਅਗਲੇ ਅੰਕ ਲਿਆਉਣ ਦੇ ਪ੍ਰਬੰਧ ਕੀਤੇ ਜਾਂਦੇ ਹਨ।
ਗੀਤ 133 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਅਕਤੂਬਰ 12
ਗੀਤ 42
5 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
10 ਮਿੰਟ: “ਅਗਵਾਈ ਕਰਨ ਵਾਲੇ ਨਿਗਾਹਬਾਨ—ਸੈਕਟਰੀ।” ਸੈਕਟਰੀ ਦੁਆਰਾ ਭਾਸ਼ਣ, ਜਿਸ ਵਿਚ ਉਹ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਦੱਸਦਾ ਹੈ। ਉਹ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਾਰੇ ਪ੍ਰਕਾਸ਼ਕ ਆਪਣੀ ਖੇਤਰ ਸੇਵਾ ਰਿਪੋਰਟ ਸਮੇਂ ਸਿਰ ਦੇਣ ਦੁਆਰਾ ਸਹਿਯੋਗ ਦੇ ਸਕਦੇ ਹਨ।
10 ਮਿੰਟ: ਉਹ ਪਾਇਨੀਅਰ-ਸਮਾਨ ਜੋਸ਼ ਦਿਖਾਉਂਦੇ ਹਨ। 1998 ਯੀਅਰ ਬੁੱਕ, ਸਫ਼ੇ 104-7, ਉੱਤੇ ਆਧਾਰਿਤ ਇਕ ਉਤਸ਼ਾਹਜਨਕ ਭਾਸ਼ਣ। ਸਮਝਾਓ ਕਿ ਜਪਾਨ ਵਿਚ ਇੰਨੇ ਸਾਰੇ ਪਾਇਨੀਅਰ ਕਿਉਂ ਹਨ, ਉੱਥੇ ਸੁਆਣੀਆਂ ਲਈ ਅਧਿਆਤਮਿਕ ਹਿਤਾਂ ਨੂੰ ਪਹਿਲ ਦੇਣੀ ਕਿਉਂ ਸੰਭਵ ਹੈ, ਪਾਇਨੀਅਰ ਸੇਵਾ ਕਰਨ ਲਈ ਭਰੀ ਗਈ ਹਰ ਅਰਜ਼ੀ ਪਿੱਛੇ ਕਿਹੜਾ ਮਨੋਰਥ ਹੁੰਦਾ ਹੈ, ਅਤੇ ਜ਼ਿਆਦਾਤਰ ਕੌਣ ਪਾਇਨੀਅਰ ਬਣਦੇ ਹਨ। ਉਦਾਹਰਣ ਦੇ ਕੇ ਸਮਝਾਓ ਕਿ ਪਾਇਨੀਅਰੀ ਕਰਨ ਵਾਲੇ ਮਾਪੇ ਕਿਹੜਾ ਚੰਗਾ ਅਸਰ ਪਾਉਂਦੇ ਹਨ। ਇਸ ਗੱਲ ਨੂੰ ਉਜਾਗਰ ਕਰੋ ਕਿ ਪਾਇਨੀਅਰੀ ਕਰਨ ਲਈ ਇਕ ਵਿਅਕਤੀ ਨੂੰ ਆਪਣੇ ਜੀਵਨ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਵਾਸਤੇ ਕਿਹੜੇ ਪੱਕੇ ਵਿਸ਼ਵਾਸ ਦੀ ਲੋੜ ਪੈਂਦੀ ਹੈ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਪਾਇਨੀਅਰੀ ਕਰਨ ਦੀਆਂ ਆਪਣੀਆਂ ਸੰਭਾਵਨਾਵਾਂ ਉੱਤੇ ਫਿਰ ਤੋਂ ਗੰਭੀਰਤਾ ਨਾਲ ਅਤੇ ਪ੍ਰਾਰਥਨਾਪੂਰਵਕ ਵਿਚਾਰ ਕਰਨ।
20 ਮਿੰਟ: “ਕੀ ਤੁਸੀਂ ਰਸਾਲੇ ਪੜ੍ਹਦੇ ਹੋ?” ਸਵਾਲ ਅਤੇ ਜਵਾਬ। ਨਿੱਜੀ ਪਠਨ ਦੀ ਸਮਾਂ-ਸੂਚੀ ਬਣਾਉਣ ਦੇ ਵਿਵਹਾਰਕ ਸੁਝਾਵਾਂ ਦੀ ਚਰਚਾ ਕਰੋ ਜੋ ਕਿ ਸਕੂਲ ਗਾਈਡਬੁੱਕ, ਪਾਠ 4, ਪੈਰੇ 5-6 ਵਿਚ ਦਿੱਤੇ ਗਏ ਹਨ।
ਗੀਤ 107 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਅਕਤੂਬਰ 19
ਗੀਤ 16
10 ਮਿੰਟ: ਸਥਾਨਕ ਘੋਸ਼ਣਾਵਾਂ। ਰਸਾਲਿਆਂ ਦੇ ਨਵੇਂ ਅੰਕਾਂ ਵਿੱਚੋਂ ਗੱਲ-ਬਾਤ ਦੇ ਨੁਕਤੇ ਸਾਂਝੇ ਕਰੋ। 1997 ਯੀਅਰ ਬੁੱਕ, ਸਫ਼ਾ 45, ਅਤੇ ਅਕਤੂਬਰ 22, 1996, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ਾ 32, ਵਿੱਚੋਂ ਕੁਝ ਅਨੁਭਵ ਦੱਸੋ। ਸਾਰਿਆਂ ਨੂੰ ਇਸ ਸਪਤਾਹ-ਅੰਤ ਦੌਰਾਨ ਰਸਾਲਿਆਂ ਦੀ ਵੰਡਾਈ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰੋ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: ਪਹਿਰਾਬੁਰਜ ਅਧਿਐਨ ਦੀ ਤਿਆਰੀ ਕਿਵੇਂ ਕਰੀਏ। ਪਹਿਰਾਬੁਰਜ ਅਧਿਐਨ ਸੰਚਾਲਕ ਮਈ 15, 1986, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 19-20, ਪੈਰੇ 16-18 ਅਤੇ ਸਕੂਲ ਗਾਈਡਬੁੱਕ, ਪਾਠ 7, ਪੈਰਾ 11, ਅਤੇ ਪਾਠ 18, ਪੈਰੇ 4-6, ਦੀ ਸਾਮੱਗਰੀ ਉੱਤੇ ਹਾਜ਼ਰੀਨ ਨਾਲ ਚਰਚਾ ਕਰਦਾ ਹੈ। ਹਾਜ਼ਰੀਨ ਨੂੰ ਇਨ੍ਹਾਂ ਸਵਾਲਾਂ ਉੱਤੇ ਟਿੱਪਣੀਆਂ ਦੇਣ ਲਈ ਕਹੋ: (1) ਇਹ ਕਿਉਂ ਅਤਿ-ਜ਼ਰੂਰੀ ਹੈ ਕਿ ਅਸੀਂ ਪਹਿਰਾਬੁਰਜ ਦੇ ਹਰੇਕ ਅਧਿਐਨ ਲੇਖ ਦਾ ਪੂਰਾ-ਪੂਰਾ ਲਾਭ ਉਠਾਈਏ? (2) ਨਵਾਂ ਅੰਕ ਮਿਲਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? (3) ਪਹਿਰਾਬੁਰਜ ਅਧਿਐਨ ਦੀ ਤਿਆਰੀ ਕਰਨ ਦਾ ਕਿਹੜਾ ਵਧੀਆ ਤਰੀਕਾ ਹੈ? (4) ਉਲਿਖਤ ਸ਼ਾਸਤਰਵਚਨਾਂ ਵੱਲ ਅਤੇ ਲੇਖ ਦੇ ਵਿਸ਼ੇ ਵੱਲ ਕਿਵੇਂ ਧਿਆਨ ਦੇਣਾ ਚਾਹੀਦਾ ਹੈ? (5) ਅਸੀਂ ਸਿੱਖੀਆਂ ਗੱਲਾਂ ਦਾ ਪੁਨਰ-ਵਿਚਾਰ ਕਿਵੇਂ ਕਰ ਸਕਦੇ ਹਾਂ? (6) ਜਦੋਂ ਅਸੀਂ ਕਿਸੇ ਲੇਖ ਦਾ ਨਿੱਜੀ ਅਧਿਐਨ ਖ਼ਤਮ ਕਰ ਲੈਂਦੇ ਹਾਂ, ਤਾਂ ਸਾਨੂੰ ਕਿਹੜੇ ਮੁੱਖ ਨੁਕਤਿਆਂ ਉੱਤੇ ਮਨਨ ਕਰਨਾ ਚਾਹੀਦਾ ਹੈ? (7) ਸਾਨੂੰ ਜਵਾਬ ਕਿਵੇਂ ਤਿਆਰ ਕਰਨਾ ਚਾਹੀਦਾ ਹੈ? (8) ਇੱਕੋ ਸਵਾਲ ਉੱਤੇ ਵੱਖੋ-ਵੱਖਰੀਆਂ ਟਿੱਪਣੀਆਂ ਕਿਵੇਂ ਦਿੱਤੀਆਂ ਜਾ ਸਕਦੀਆਂ ਹਨ? ਕੁਝ ਭੈਣ-ਭਰਾਵਾਂ ਨੂੰ ਇਹ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਪਹਿਰਾਬੁਰਜ ਅਧਿਐਨ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਨਿੱਜੀ ਤੌਰ ਤੇ ਕੀ ਕੀਤਾ ਹੈ।—ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ), ਸਫ਼ੇ 65-7, ਵੀ ਦੇਖੋ।
ਗੀਤ 95 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਅਕਤੂਬਰ 26
ਗੀਤ 98
10 ਮਿੰਟ: ਸਥਾਨਕ ਘੋਸ਼ਣਾਵਾਂ। ਪੁਰਾਣੇ ਪ੍ਰਕਾਸ਼ਨਾਂ ਦੇ ਨਾਂ ਦੱਸੋ ਜੋ ਤੁਹਾਡੀ ਕਲੀਸਿਯਾ ਵਿਚ ਉਪਲਬਧ ਹਨ ਅਤੇ ਜਿਨ੍ਹਾਂ ਨੂੰ ਮੌਕਾ ਮਿਲਣ ਤੇ ਖੇਤਰ ਸੇਵਕਾਈ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਕਿਉਂਕਿ ਦਸੰਬਰ ਵਿਚ ਛੁੱਟੀਆਂ ਹੋਣਗੀਆਂ, ਇਹ ਬਪਤਿਸਮਾ-ਪ੍ਰਾਪਤ ਨੌਜਵਾਨਾਂ ਲਈ ਅਤੇ ਦੂਸਰਿਆਂ ਲਈ ਵੀ ਸਹਿਯੋਗੀ ਪਾਇਨੀਅਰੀ ਕਰਨ ਦਾ ਚੰਗਾ ਸਮਾਂ ਹੋਵੇਗਾ।
20 ਮਿੰਟ: ਧਰਮ ਦੇ ਮਾਮਲੇ ਵਿਚ ਵੰਡੇ ਹੋਏ ਪਰਿਵਾਰ ਵਿਚ ਈਸ਼ਵਰੀ ਆਗਿਆਕਾਰਤਾ। ਜੂਨ 1, 1995, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 26-9, ਉੱਤੇ ਆਧਾਰਿਤ ਇਕ ਭਾਸ਼ਣ। ਪ੍ਰੇਮ-ਭਰੇ ਤਰੀਕੇ ਨਾਲ ਹੌਸਲਾ-ਅਫ਼ਜ਼ਾਈ ਅਤੇ ਨਸੀਹਤ ਦਿਓ ਜੋ ਉਨ੍ਹਾਂ ਭੈਣ-ਭਰਾਵਾਂ ਨੂੰ ਇਕ ਆਸ਼ਾਵਾਦੀ ਮਨੋਬਿਰਤੀ ਰੱਖਣ ਅਤੇ ਕਲੀਸਿਯਾ ਵਿਚ ਸਰਗਰਮ ਰਹਿਣ ਲਈ ਮਦਦ ਦੇਵੇਗੀ, ਜਿਨ੍ਹਾਂ ਦੇ ਪਤੀ ਜਾਂ ਪਤਨੀ ਅਵਿਸ਼ਵਾਸੀ ਹਨ।
15 ਮਿੰਟ: ਸਭਾਵਾਂ ਵਿਚ ਸਮੇਂ ਸਿਰ ਪਹੁੰਚਣਾ। ਸਭਾਵਾਂ ਵਿਚ ਦੇਰ ਨਾਲ ਪਹੁੰਚਣ ਦੀ ਸਮੱਸਿਆ ਬਾਰੇ ਦੋ ਜਾਂ ਤਿੰਨ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਜਾਂ ਸੇਵਕਾਈ ਸੇਵਕ ਚਰਚਾ ਕਰਦੇ ਹਨ। ਉਹ ਮੰਨਦੇ ਹਨ ਕਿ ਅਸਾਧਾਰਣ ਸਥਿਤੀਆਂ, ਜਿਵੇਂ ਕਿ ਸੰਕਟਕਾਲੀਨ ਸਥਿਤੀ, ਮੌਸਮ, ਟ੍ਰੈਫਿਕ ਜਾਮ ਆਦਿ ਕਾਰਨ ਕਿਸੇ ਵੀ ਵਿਅਕਤੀ ਨੂੰ ਦੇਰ ਹੋ ਸਕਦੀ ਹੈ। ਪਰੰਤੂ, ਕੁਝ ਭੈਣ-ਭਰਾਵਾਂ ਲਈ ਦੇਰ ਨਾਲ ਆਉਣਾ ਆਦਤ ਬਣ ਗਈ ਹੈ। ਭਰਾ ਉਤਸ਼ਾਹਜਨਕ ਢੰਗ ਨਾਲ ਚਰਚਾ ਕਰਦੇ ਹਨ ਅਤੇ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਕਿ ਸਮੇਂ ਦੇ ਪਾਬੰਦ ਹੋਣ ਲਈ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ: (1) ਸਭਾਵਾਂ ਵਿਚ ਹਾਜ਼ਰ ਹੋਣ ਦੇ ਵਿਸ਼ੇਸ਼-ਸਨਮਾਨ ਲਈ ਅਤੇ ਉੱਥੇ ਮਿਲਣ ਵਾਲੇ ਅਧਿਆਤਮਿਕ ਭੋਜਨ ਅਤੇ ਸੰਗਤ ਲਈ ਦਿਲੀ ਕਦਰ, (2) ਪਹਿਲਾਂ ਤੋਂ ਚੰਗੀ ਯੋਜਨਾਬੰਦੀ ਅਤੇ ਨਿੱਜੀ ਮਾਮਲਿਆਂ ਵਿਚ ਵਧੀਆ ਪ੍ਰਬੰਧ, (3) ਪਰਿਵਾਰ ਦੇ ਮੈਂਬਰਾਂ ਵੱਲੋਂ ਪੂਰਾ ਸਹਿਯੋਗ, (4) ਘਰੋਂ ਜਲਦੀ ਨਿਕਲਣਾ ਅਤੇ ਅਚਾਨਕ ਉੱਠਣ ਵਾਲੀਆਂ ਸਮੱਸਿਆਵਾਂ ਦੀ ਗੁੰਜਾਇਸ਼ ਰੱਖਣੀ, ਅਤੇ (5) ਹਾਜ਼ਰ ਹੋਏ ਦੂਸਰੇ ਲੋਕਾਂ ਦਾ ਧਿਆਨ ਭੰਗ ਕਰਨ ਬਾਰੇ ਫ਼ਿਕਰਮੰਦ ਹੋਣਾ। ਸਾਰੇ ਸਹਿਮਤ ਹੁੰਦੇ ਹਨ ਕਿ ਜੇਕਰ ਸੁਧਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਵੇ ਤਾਂ ਦੇਰ ਨਾਲ ਆਉਣ ਦੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਗੀਤ 86 ਅਤੇ ਸਮਾਪਤੀ ਪ੍ਰਾਰਥਨਾ।