ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਜਿੱਥੇ ਸਬਸਕ੍ਰਿਪਸ਼ਨ ਨਾਮਨਜ਼ੂਰ ਹੋਵੇ, ਉੱਥੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਕਾਪੀਆਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਨਵੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਦਸੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਸੂਚੀਬੱਧ ਕੀਤੀਆਂ ਗਈਆਂ ਅੱਧੀ ਜਾਂ ਖ਼ਾਸ ਕੀਮਤ ਵਾਲੀਆਂ ਪੁਸਤਕਾਂ ਵਿੱਚੋਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ।
◼ ਹੇਠਾਂ ਦਿੱਤੇ ਗਏ ਅੱਧੀ ਕੀਮਤ (ਪਾਇਨੀਅਰਾਂ ਲਈ 5 ਰੁਪਏ ਅਤੇ ਕਲੀਸਿਯਾ/ਪਬਲਿਕ ਲਈ 10 ਰੁਪਏ) ਅਤੇ ਖ਼ਾਸ ਕੀਮਤ (ਪਾਇਨੀਅਰਾਂ, ਕਲੀਸਿਯਾ ਅਤੇ ਪਬਲਿਕ ਲਈ ਢਾਈ ਰੁਪਏ) ਵਾਲੇ ਪ੍ਰਕਾਸ਼ਨ ਉਪਲਬਧ ਹਨ। ਜਨਵਰੀ 1999 ਦੀ ਸਾਹਿੱਤ ਮੁਹਿੰਮ ਨੂੰ ਧਿਆਨ ਵਿਚ ਰੱਖਦੇ ਹੋਏ, ਕਲੀਸਿਯਾਵਾਂ ਇਨ੍ਹਾਂ ਪੁਸਤਕਾਂ ਨੂੰ ਹੁਣੇ ਆਰਡਰ ਕਰ ਸਕਦੀਆਂ ਹਨ।
ਅੱਧੀ-ਕੀਮਤ: ਤੁਹਾਡੀ ਜਵਾਨੀ—ਇਸ ਦਾ ਪੂਰਾ ਲਾਭ ਉਠਾਉਣਾ (ਮਲਿਆਲਮ)
ਖ਼ਾਸ-ਕੀਮਤ: ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ (ਗੁਜਰਾਤੀ); ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਵਿਚ ਇਕਮੁੱਠ (ਨੇਪਾਲੀ/ਮਰਾਠੀ); ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ (ਗੁਜਰਾਤੀ); ‘ਸ਼ਾਂਤੀ ਦੇ ਰਾਜ ਕੁਮਾਰ’ ਅਧੀਨ ਵਿਸ਼ਵ-ਵਿਆਪੀ ਸੁਰੱਖਿਆ (ਅੰਗ੍ਰੇਜ਼ੀ); ਕੀ ਇਹੋ ਜੀਵਨ ਸਭ ਕੁਝ ਹੈ? (ਅੰਗ੍ਰੇਜ਼ੀ); ਖ਼ੁਸ਼ ਖ਼ਬਰੀ—ਤੁਹਾਨੂੰ ਖ਼ੁਸ਼ ਕਰਨ ਲਈ (ਗੁਜਰਾਤੀ); ‘ਗੱਲਾਂ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ’ (ਕੰਨੜ); “ਤੇਰਾ ਰਾਜ ਆਵੇ” (ਅੰਗ੍ਰੇਜ਼ੀ/ਹਿੰਦੀ/ਗੁਜਰਾਤੀ/ਮਰਾਠੀ); ਮਹਾਨ ਸਿੱਖਿਅਕ ਦੀ ਸੁਣੋ (ਮਰਾਠੀ)।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ ਅੰਤਰ-ਪੱਤਰ “1999 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਹੈ ਅਤੇ ਇਸ ਨੂੰ ਪੂਰੇ 1999 ਦੇ ਦੌਰਾਨ ਮਸ਼ਵਰੇ ਲਈ ਸਾਂਭ ਕੇ ਰੱਖਣਾ ਚਾਹੀਦਾ ਹੈ।
◼ ਸਥਾਨਕ ਭਾਸ਼ਾਈ ਕਲੀਸਿਯਾਵਾਂ ਨੂੰ ਦਰਖ਼ਾਸਤ ਕੀਤੀ ਜਾਂਦੀ ਹੈ ਕਿ ਉਹ ਦੈਵ-ਸ਼ਾਸਕੀ ਸੇਵਕਾਈ ਸਕੂਲ ਦੀ ਸਥਾਨਕ ਭਾਸ਼ਾਈ ਅਨੁਸੂਚੀ ਇਸਤੇਮਾਲ ਕਰਨ, ਨਾ ਕਿ ਅੰਗ੍ਰੇਜ਼ੀ ਭਾਸ਼ਾ ਵਾਲੀ ਅਨੁਸੂਚੀ। ਇਹ ਹਾਜ਼ਰੀਨ ਵਿਚ ਸਾਰਿਆਂ ਦੀ ਮਦਦ ਕਰੇਗਾ ਕਿ ਉਹ ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਕਾਰਜਕ੍ਰਮ ਲਈ ਤਿਆਰੀ ਕਰ ਸਕਣ ਅਤੇ ਇਸ ਤੋਂ ਲਾਭ ਪ੍ਰਾਪਤ ਕਰ ਸਕਣ।
◼ ਜੇਕਰ ਜਨਵਰੀ 1 ਤੋਂ ਤੁਹਾਡੀ ਕਲੀਸਿਯਾ ਦੀਆਂ ਸਭਾਵਾਂ ਦੇ ਸਮੇਂ ਬਦਲਣਗੇ, ਤਾਂ ਸ਼ਾਇਦ ਤੁਹਾਨੂੰ ਨਿਮੰਤ੍ਰਣ ਪਰਚਿਆਂ ਦੀ ਨਵੀਂ ਸਪਲਾਈ ਆਰਡਰ ਕਰਨ ਦੀ ਲੋੜ ਪਵੇ, ਜਿਨ੍ਹਾਂ ਪਰਚਿਆਂ ਉੱਤੇ ਸਭਾਵਾਂ ਦੇ ਨਵੇਂ ਸਮੇਂ ਹੋਣਗੇ।
◼ ਜੇਕਰ ਰਾਤ 10 ਵਜੇ ਅਤੇ ਸਵੇਰ 6:30 ਵਜੇ ਦੇ ਵਿਚਕਾਰ ਬੈਥਲ ਪਰਿਵਾਰ ਦੇ ਮੈਂਬਰਾਂ ਲਈ ਕੋਈ ਫ਼ੋਨ ਆਉਂਦਾ ਹੈ, ਤਾਂ ਉਨ੍ਹਾਂ ਨੂੰ ਨਹੀਂ ਬੁਲਾਇਆ ਜਾਵੇਗਾ। ਇਸ ਸਮੇਂ ਦੌਰਾਨ ਆਉਣ ਵਾਲੇ ਫ਼ੋਨ ਦਾ ਸੰਦੇਸ਼, ਰਾਤ ਦੀ ਡਿਊਟੀ ਕਰਨ ਵਾਲਾ ਭਰਾ ਲਿਖ ਲਵੇਗਾ ਅਤੇ ਸਵੇਰੇ 8 ਵਜੇ ਤੋਂ ਬਾਅਦ ਉਸ ਵਿਅਕਤੀ ਨੂੰ ਜਾਂ ਡਿਪਾਰਟਮੈਂਟ ਨੂੰ ਦੇ ਦੇਵੇਗਾ ਜਿਸ ਲਈ ਇਹ ਸੰਦੇਸ਼ ਸੀ। ਪਰੰਤੂ ਸੰਕਟਕਾਲੀਨ ਸਥਿਤੀ ਵਿਚ, ਹਸਪਤਾਲ ਸੂਚਨਾ ਵਿਭਾਗ ਦੇ ਭਰਾ ਨੂੰ ਕਿਸੇ ਵੀ ਸਮੇਂ ਫ਼ੋਨ ਕੀਤਾ ਜਾ ਸਕਦਾ ਹੈ।
◼ ਨਵਾਂ ਪ੍ਰਕਾਸ਼ਨ ਉਪਲਬਧ:
ਟ੍ਰੈਕਟ ਨੰ. 13, ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ—ਆਸਾਮੀ
◼ ਨਵੇਂ ਆਡੀਓ ਕਮਪੈਕਟ ਡਿਸਕ ਉਪਲਬਧ:
ਸੰਗੀਤ—ਗੀਤ: ਰਾਜ ਗੀਤ ਗਾਉਣੇ (ਇਕ ਡਿਸਕ)—ਅੰਗ੍ਰੇਜ਼ੀ
ਸੰਗੀਤ—ਆਰਕੈਸਟਰਾ: ਕਿੰਗਡਮ ਮੈਲੋਡੀਜ਼, ਨੰਬਰ 1 ਤੋਂ 8 (ਅੱਠ ਡਿਸਕਾਂ ਦਾ ਸੈੱਟ) [ਡਿਸਕ ਦਾ ਨੰਬਰ ਦੱਸ ਕੇ ਇਕੱਲੇ-ਇਕੱਲੇ ਡਿਸਕ ਵੀ ਆਰਡਰ ਕੀਤੇ ਜਾ ਸਕਦੇ ਹਨ]
ਸੂਚਨਾ: ਹਰੇਕ ਡਿਸਕ ਦੀ ਕੀਮਤ ਪਾਇਨੀਅਰਾਂ ਲਈ 100 ਰੁਪਏ ਹੈ ਅਤੇ ਪ੍ਰਕਾਸ਼ਕਾਂ ਲਈ 120 ਰੁਪਏ ਹੈ।