1999 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 1999 ਦੇ ਦੌਰਾਨ, ਦੈਵ-ਸ਼ਾਸਕੀ ਸੇਵਕਾਈ ਸਕੂਲ ਸੰਚਾਲਿਤ ਕਰਨ ਦੇ ਪ੍ਰਬੰਧ ਹੇਠਾਂ ਦਿੱਤੇ ਗਏ ਹਨ।
ਮੁਢਲੀ ਸਾਮੱਗਰੀ: ਨਿਯੁਕਤੀਆਂ ਪਵਿੱਤਰ ਬਾਈਬਲ, ਪਹਿਰਾਬੁਰਜ [w], ਜਾਗਰੂਕ ਬਣੋ! [g], ਚਰਚਾ ਲਈ ਬਾਈਬਲ ਵਿਸ਼ੇ [td-PJ], ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ [kl-PJ], ਅਤੇ ਪਰਿਵਾਰਕ ਖ਼ੁਸ਼ੀ ਦਾ ਰਾਜ਼ [fy-PJ] ਉੱਤੇ ਆਧਾਰਿਤ ਹੋਣਗੀਆਂ।
ਸਕੂਲ ਨੂੰ ਗੀਤ, ਪ੍ਰਾਰਥਨਾ, ਅਤੇ ਸੁਆਗਤ ਦੇ ਕਥਨਾਂ ਨਾਲ ਸਮੇਂ ਸਿਰ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਫਿਰ ਹੇਠਾਂ ਦਿੱਤੇ ਗਏ ਤਰੀਕੇ ਅਨੁਸਾਰ ਅੱਗੇ ਵਧਣਾ ਚਾਹੀਦਾ ਹੈ:
ਨਿਯੁਕਤੀ ਨੰ. 1: 15 ਮਿੰਟ। ਇਹ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਦੁਆਰਾ ਪੂਰੀ ਕੀਤੀ ਜਾਣੀ ਚਾਹੀਦੀ ਹੈ, ਅਤੇ ਇਹ ਪਹਿਰਾਬੁਰਜ, ਜਾਗਰੂਕ ਬਣੋ!, ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਉੱਤੇ ਆਧਾਰਿਤ ਹੋਵੇਗੀ। ਜਦੋਂ ਇਹ ਨਿਯੁਕਤੀ ਪਹਿਰਾਬੁਰਜ ਜਾਂ ਜਾਗਰੂਕ ਬਣੋ! ਉੱਤੇ ਆਧਾਰਿਤ ਹੋਵੇ, ਤਾਂ ਇਸ ਨੂੰ ਜ਼ਬਾਨੀ ਪੁਨਰ-ਵਿਚਾਰ ਤੋਂ ਬਿਨਾਂ ਇਕ 15 ਮਿੰਟ ਦੇ ਹਿਦਾਇਤੀ ਭਾਸ਼ਣ ਵਜੋਂ ਦਿੱਤਾ ਜਾਣਾ ਚਾਹੀਦਾ ਹੈ; ਜਦੋਂ ਇਹ ਗਿਆਨ ਪੁਸਤਕ ਉੱਤੇ ਆਧਾਰਿਤ ਹੋਵੇ, ਤਾਂ ਇਸ ਨੂੰ 10 ਤੋਂ 12 ਮਿੰਟ ਦੇ ਹਿਦਾਇਤੀ ਭਾਸ਼ਣ ਦੇ ਤੌਰ ਤੇ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਪ੍ਰਕਾਸ਼ਨ ਵਿਚ ਛਪੇ ਸਵਾਲਾਂ ਨੂੰ ਵਰਤਦੇ ਹੋਏ, 3 ਤੋਂ 5 ਮਿੰਟ ਦਾ ਜ਼ਬਾਨੀ ਪੁਨਰ-ਵਿਚਾਰ ਹੋਣਾ ਚਾਹੀਦਾ ਹੈ। ਇਸ ਦਾ ਮਕਸਦ ਕੇਵਲ ਸਾਮੱਗਰੀ ਨੂੰ ਪੂਰਾ ਕਰਨਾ ਹੀ ਨਹੀਂ, ਬਲਕਿ ਚਰਚਾ ਕੀਤੀ ਜਾ ਰਹੀ ਜਾਣਕਾਰੀ ਦੀ ਵਿਵਹਾਰਕ ਉਪਯੋਗਤਾ ਉੱਤੇ ਧਿਆਨ ਕੇਂਦ੍ਰਿਤ ਕਰਨਾ ਹੋਣਾ ਚਾਹੀਦਾ ਹੈ, ਉਨ੍ਹਾਂ ਗੱਲਾਂ ਨੂੰ ਉਜਾਗਰ ਕਰਦੇ ਹੋਏ ਜੋ ਕਲੀਸਿਯਾ ਦੇ ਲਈ ਸਭ ਤੋਂ ਜ਼ਿਆਦਾ ਲਾਭਦਾਇਕ ਹੋਣਗੀਆਂ। ਦਿੱਤੇ ਗਏ ਵਿਸ਼ੇ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।
ਜਿਨ੍ਹਾਂ ਭਰਾਵਾਂ ਨੂੰ ਇਹ ਭਾਸ਼ਣ ਸੌਂਪਿਆ ਜਾਂਦਾ ਹੈ, ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇਸ ਨੂੰ ਸਮੇਂ ਦੇ ਅੰਦਰ ਖ਼ਤਮ ਕਰਨ। ਜੇਕਰ ਨਿੱਜੀ ਸਲਾਹ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਦੀ ਭਾਸ਼ਣ ਸਲਾਹ ਪਰਚੀ ਉੱਤੇ ਢੁਕਵੀਆਂ ਟਿੱਪਣੀਆਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ।
ਬਾਈਬਲ ਪਠਨ ਤੋਂ ਮੁੱਖ ਅੰਸ਼: 6 ਮਿੰਟ। ਇਹ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਦੁਆਰਾ ਪੂਰੀ ਕੀਤੀ ਜਾਣੀ ਚਾਹੀਦੀ ਹੈ, ਜੋ ਸਾਮੱਗਰੀ ਨੂੰ ਸਥਾਨਕ ਲੋੜਾਂ ਮੁਤਾਬਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇਗਾ। ਇਹ ਨਿਯੁਕਤ ਪਠਨ ਦਾ ਕੇਵਲ ਇਕ ਸਾਰਾਂਸ਼ ਹੀ ਨਹੀਂ ਹੋਣਾ ਚਾਹੀਦਾ ਹੈ। ਨਿਯੁਕਤ ਅਧਿਆਵਾਂ ਦਾ ਇਕ 30 ਤੋਂ 60 ਸਕਿੰਟ ਦਾ ਸਮੁੱਚਾ ਪੁਨਰ-ਵਿਚਾਰ ਸ਼ਾਮਲ ਕੀਤਾ ਜਾ ਸਕਦਾ ਹੈ। ਲੇਕਿਨ, ਇਸ ਦਾ ਮੁੱਖ ਮਕਸਦ ਹਾਜ਼ਰੀਨ ਨੂੰ ਇਸ ਗੱਲ ਦੀ ਕਦਰ ਕਰਨ ਵਿਚ ਮਦਦ ਦੇਣੀ ਹੈ ਕਿ ਇਹ ਜਾਣਕਾਰੀ ਸਾਡੇ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਇਸ ਤੋਂ ਬਾਅਦ ਸਕੂਲ ਨਿਗਾਹਬਾਨ ਵਿਦਿਆਰਥੀਆਂ ਨੂੰ ਆਪਣੇ-ਆਪਣੇ ਕਲਾਸ-ਰੂਮ ਵਿਚ ਭੇਜ ਦੇਵੇਗਾ।
ਨਿਯੁਕਤੀ ਨੰ. 2: 5 ਮਿੰਟ। ਇਹ ਨਿਯੁਕਤ ਸਾਮੱਗਰੀ ਦਾ ਬਾਈਬਲ ਪਠਨ ਹੈ, ਜੋ ਇਕ ਭਰਾ ਦੁਆਰਾ ਕੀਤਾ ਜਾਣਾ ਹੈ। ਇਹ ਮੁੱਖ ਸਕੂਲ ਵਿਚ ਅਤੇ ਸਹਾਇਕ ਸਮੂਹਾਂ ਵਿਚ ਵੀ ਲਾਗੂ ਹੋਵੇਗਾ। ਪਠਨ ਨਿਯੁਕਤੀਆਂ ਆਮ ਤੌਰ ਤੇ ਇੰਨੀਆਂ ਛੋਟੀਆਂ ਹੁੰਦੀਆਂ ਹਨ ਕਿ ਵਿਦਿਆਰਥੀ ਆਰੰਭਕ ਅਤੇ ਸਮਾਪਤੀ ਕਥਨਾਂ ਵਿਚ ਸੰਖੇਪ ਵਿਆਖਿਆਤਮਕ ਜਾਣਕਾਰੀ ਦੇ ਸਕਣ। ਇਸ ਵਿਚ ਇਤਿਹਾਸਕ ਪਿਛੋਕੜ, ਭਵਿੱਖ-ਸੂਚਕ ਜਾਂ ਸਿਧਾਂਤਕ ਮਹੱਤਤਾ, ਅਤੇ ਸਿਧਾਂਤਾਂ ਦੀ ਵਰਤੋਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸਾਰੀਆਂ ਨਿਯੁਕਤ ਆਇਤਾਂ ਨੂੰ ਬਿਨਾਂ ਰੁਕੇ ਪੜ੍ਹਿਆ ਜਾਣਾ ਚਾਹੀਦਾ ਹੈ। ਪਰ, ਜਿੱਥੇ ਪੜ੍ਹੀਆਂ ਜਾਣ ਵਾਲੀਆਂ ਆਇਤਾਂ ਕ੍ਰਮਵਾਰ ਨਹੀਂ ਹਨ, ਉੱਥੇ ਵਿਦਿਆਰਥੀ ਉਸ ਆਇਤ ਦਾ ਜ਼ਿਕਰ ਕਰ ਸਕਦਾ ਹੈ ਜਿੱਥੋਂ ਪਠਨ ਜਾਰੀ ਰਹਿਣਾ ਹੈ।
ਨਿਯੁਕਤੀ ਨੰ. 3: 5 ਮਿੰਟ। ਇਹ ਇਕ ਭੈਣ ਨੂੰ ਦਿੱਤੀ ਜਾਵੇਗੀ। ਇਸ ਪੇਸ਼ਕਾਰੀ ਦਾ ਵਿਸ਼ਾ ਚਰਚਾ ਲਈ ਬਾਈਬਲ ਵਿਸ਼ੇ ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਉੱਤੇ ਆਧਾਰਿਤ ਹੋਵੇਗਾ। ਸੈਟਿੰਗ ਇਕ ਗ਼ੈਰ-ਰਸਮੀ ਗਵਾਹੀ, ਪੁਨਰ-ਮੁਲਾਕਾਤ, ਗ੍ਰਹਿ ਬਾਈਬਲ ਅਧਿਐਨ, ਜਾਂ ਖੇਤਰ ਸੇਵਾ ਦੇ ਕਿਸੇ ਹੋਰ ਪਹਿਲੂ ਉੱਤੇ ਆਧਾਰਿਤ ਹੋ ਸਕਦੀ ਹੈ। ਅਜਿਹੀ ਸੈਟਿੰਗ ਵੀ ਰੱਖੀ ਜਾ ਸਕਦੀ ਹੈ ਜਿਸ ਵਿਚ ਇਕ ਮਾਤਾ ਆਪਣੇ ਨਾਬਾਲਗ ਬੱਚੇ ਨਾਲ ਜਾਣਕਾਰੀ ਸਾਂਝੀ ਕਰਦੀ ਹੈ। ਭੈਣਾਂ ਬੈਠ ਸਕਦੀਆਂ ਹਨ ਜਾਂ ਖੜ੍ਹੀਆਂ ਹੋ ਸਕਦੀਆਂ ਹਨ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵਿਚ ਦਿਲਚਸਪੀ ਰੱਖੇਗਾ ਕਿ ਵਿਦਿਆਰਥਣ, ਸਾਮੱਗਰੀ ਉੱਤੇ ਤਰਕ ਕਰਨ ਅਤੇ ਸ਼ਾਸਤਰਵਚਨਾਂ ਨੂੰ ਸਮਝਣ ਵਿਚ ਘਰ-ਸੁਆਮੀ ਦੀ ਜਾਂ ਬੱਚੇ ਦੀ ਕਿਵੇਂ ਮਦਦ ਕਰਦੀ ਹੈ। ਇਸ ਭਾਗ ਲਈ ਨਿਯੁਕਤ ਕੀਤੀ ਗਈ ਵਿਦਿਆਰਥਣ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਦੁਆਰਾ ਇਕ ਸਹਾਇਕਣ ਨਿਯੁਕਤ ਕੀਤੀ ਜਾਵੇਗੀ, ਪਰੰਤੂ ਇਕ ਅਤਿਰਿਕਤ ਸਹਾਇਕਣ ਨੂੰ ਵੀ ਲਿਆ ਜਾ ਸਕਦਾ ਹੈ। ਪਰਿਵਾਰਕ ਖ਼ੁਸ਼ੀ ਪੁਸਤਕ ਉੱਤੇ ਵਿਚਾਰ ਕਰਦੇ ਸਮੇਂ, ਵਿਦਿਆਰਥਣ ਫ਼ੈਸਲਾ ਕਰ ਸਕਦੀ ਹੈ ਕਿ ਉਹ ਘਰ-ਸੁਆਮੀ ਤੋਂ ਕੁਝ ਪੈਰੇ ਪੜ੍ਹਵਾਏ ਜਾਂ ਨਹੀਂ। ਪ੍ਰਮੁੱਖ ਧਿਆਨ ਸੈਟਿੰਗ ਉੱਤੇ ਨਹੀਂ, ਬਲਕਿ ਸਾਮੱਗਰੀ ਦੀ ਪ੍ਰਭਾਵਸ਼ਾਲੀ ਵਰਤੋਂ ਉੱਤੇ ਦਿੱਤਾ ਜਾਣਾ ਚਾਹੀਦਾ ਹੈ।
ਨਿਯੁਕਤੀ ਨੰ. 4: 5 ਮਿੰਟ। ਇਹ ਇਕ ਭਰਾ ਜਾਂ ਇਕ ਭੈਣ ਨੂੰ ਦਿੱਤੀ ਜਾਵੇਗੀ। ਇਹ ਚਰਚਾ ਲਈ ਬਾਈਬਲ ਵਿਸ਼ੇ ਜਾਂ ਪਰਿਵਾਰਕ ਖ਼ੁਸ਼ੀ ਪੁਸਤਕ ਉੱਤੇ ਆਧਾਰਿਤ ਹੋਵੇਗੀ। ਜੇਕਰ ਇਹ ਪਰਿਵਾਰਕ ਖ਼ੁਸ਼ੀ ਪੁਸਤਕ ਉੱਤੇ ਆਧਾਰਿਤ ਹੋਵੇ, ਤਾਂ ਇਹ ਇਕ ਭਰਾ ਨੂੰ ਦਿੱਤੀ ਜਾਵੇਗੀ। ਅਨੁਸੂਚੀ ਵਿਚ ਹਰੇਕ ਨਿਯੁਕਤੀ ਦਾ ਵਿਸ਼ਾ ਦਿੱਤਾ ਗਿਆ ਹੈ। ਜਦੋਂ ਇਹ ਭਾਗ ਇਕ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਨਿਯੁਕਤੀ ਨੰ. 3 ਦੀ ਰੂਪ-ਰੇਖਾ ਅਨੁਸਾਰ ਪੇਸ਼ ਕੀਤਾ ਜਾਣਾ ਚਾਹੀਦਾ ਹੈ।
*ਸੰਪੂਰਕ ਬਾਈਬਲ-ਪਠਨ ਅਨੁਸੂਚੀ: ਇਹ ਹਰੇਕ ਹਫ਼ਤੇ ਲਈ ਦਿੱਤੇ ਗਏ ਗੀਤ ਨੰਬਰ ਦੇ ਬਾਅਦ ਬ੍ਰੈਕਟਾਂ ਵਿਚ ਦਿੱਤੀ ਗਈ ਹੈ। ਇਸ ਅਨੁਸੂਚੀ ਦੀ ਪੈਰਵੀ ਕਰਨ ਨਾਲ, ਅਰਥਾਤ ਹਰ ਹਫ਼ਤੇ ਲਗਭਗ ਦਸ ਸਫ਼ੇ ਪੜ੍ਹਨ ਨਾਲ, ਪੂਰੀ ਬਾਈਬਲ ਤਿੰਨ ਸਾਲ ਵਿਚ ਪੜ੍ਹੀ ਜਾ ਸਕਦੀ ਹੈ। ਸਕੂਲ ਕਾਰਜਕ੍ਰਮ ਜਾਂ ਲਿਖਤੀ ਪੁਨਰ-ਵਿਚਾਰ ਦਾ ਕੋਈ ਵੀ ਭਾਗ ਸੰਪੂਰਕ ਬਾਈਬਲ-ਪਠਨ ਅਨੁਸੂਚੀ ਉੱਤੇ ਆਧਾਰਿਤ ਨਹੀਂ ਹੈ।
ਸੂਚਨਾ: ਸਲਾਹ, ਸਮਾਂ, ਲਿਖਤੀ ਪੁਨਰ-ਵਿਚਾਰਾਂ, ਅਤੇ ਨਿਯੁਕਤੀਆਂ ਦੀ ਤਿਆਰੀ ਦੇ ਸੰਬੰਧ ਵਿਚ ਹੋਰ ਜਾਣਕਾਰੀ ਅਤੇ ਹਿਦਾਇਤ ਲਈ, ਕਿਰਪਾ ਕਰ ਕੇ ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਦੇਖੋ।
ਅਨੁਸੂਚੀ
ਜਨ. 4 ਬਾਈਬਲ ਪਠਨ: ਪਰਕਾਸ਼ ਦੀ ਪੋਥੀ 16-18
ਗੀਤ ਨੰ. 23 [*2 ਰਾਜਿਆਂ 16-19]
ਨੰ. 1: ਕਿਵੇਂ ਪਰਮੇਸ਼ੁਰ ਨੇ ਬਾਈਬਲ ਨੂੰ ਪ੍ਰੇਰਿਤ ਕੀਤਾ (w97 6/15 ਸਫ਼ੇ 4-8)
ਨੰ. 2: ਪਰਕਾਸ਼ ਦੀ ਪੋਥੀ 16:1-16
ਨੰ. 3: ਆਪਣੇ ਬੱਚੇ ਨੂੰ ਹਾਨੀ ਤੋਂ ਬਚਾਓ (fy-PJ ਸਫ਼ੇ 61-3 ਪੈਰੇ 24-8)
ਨੰ. 4: td-PJ 16ਅ ਅੱਗ ਵਿਨਾਸ਼ ਦਾ ਪ੍ਰਤੀਕ ਹੈ
ਜਨ. 11 ਬਾਈਬਲ ਪਠਨ: ਪਰਕਾਸ਼ ਦੀ ਪੋਥੀ 19-22
ਗੀਤ ਨੰ. 126 [*2 ਰਾਜਿਆਂ 20-25]
ਨੰ. 1: ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ (kl-PJ ਅਧਿ. 1)
ਨੰ. 2: ਪਰਕਾਸ਼ ਦੀ ਪੋਥੀ 22:1-15
ਨੰ. 3: ਮਾਪਿਓ—ਸੰਚਾਰ ਦੇ ਮਾਰਗ ਨੂੰ ਖੁੱਲ੍ਹਾ ਰੱਖੋ (fy-PJ ਸਫ਼ੇ 64-6 ਪੈਰੇ 1-7)
ਨੰ. 4: td-PJ 16ੲ ਧਨਵਾਨ ਆਦਮੀ ਅਤੇ ਲਾਜ਼ਰ ਦਾ ਬਿਰਤਾਂਤ ਸਦੀਪਕ ਤਸੀਹੇ ਦਾ ਸਬੂਤ ਨਹੀਂ ਹੈ
ਜਨ. 18 ਬਾਈਬਲ ਪਠਨ: ਉਤਪਤ 1-3
ਗੀਤ ਨੰ. 180 [*1 ਇਤਹਾਸ 1-6]
ਨੰ. 1: ਉਹ ਪੁਸਤਕ ਜੋ ਪਰਮੇਸ਼ੁਰ ਦਾ ਗਿਆਨ ਪ੍ਰਗਟ ਕਰਦੀ ਹੈ (kl-PJ ਅਧਿ. 2)
ਨੰ. 2: ਉਤਪਤ 1:1-13
ਨੰ. 3: ਬੱਚਿਆਂ ਨੂੰ ਨੈਤਿਕ ਤੇ ਅਧਿਆਤਮਿਕ ਕਦਰਾਂ-ਕੀਮਤਾਂ ਸਿਖਾਓ (fy-PJ ਸਫ਼ੇ 67-70 ਪੈਰੇ 8-14)
ਨੰ. 4: td-PJ 17ੳ ਮੁਢਲੇ ਮਸੀਹੀ ਜਨਮ-ਦਿਨ ਅਤੇ ਕ੍ਰਿਸਮਸ ਨਹੀਂ ਮਨਾਉਂਦੇ ਸਨ
ਜਨ. 25 ਬਾਈਬਲ ਪਠਨ: ਉਤਪਤ 4-6
ਗੀਤ ਨੰ. 66 [*1 ਇਤਹਾਸ 7-13]
ਨੰ. 1: ਦੂਜਿਆਂ ਦੇ ਕੰਮਾਂ ਦਾ ਗ਼ਲਤ ਅਰਥ ਕੱਢਣ ਤੋਂ ਸਾਵਧਾਨ ਰਹੋ (w97 5/15 ਸਫ਼ੇ 26-9)
ਨੰ. 2: ਉਤਪਤ 4:1-16
ਨੰ. 3: ਅਨੁਸ਼ਾਸਨ ਅਤੇ ਆਦਰ ਇੰਨੇ ਜ਼ਰੂਰੀ ਕਿਉਂ ਹਨ (fy-PJ ਸਫ਼ੇ 71-2 ਪੈਰੇ 15-18)
ਨੰ. 4: td-PJ 18ੳ ਉਪਾਸਨਾ ਵਿਚ ਮੂਰਤੀਆਂ ਦੀ ਵਰਤੋਂ ਪਰਮੇਸ਼ੁਰ ਦਾ ਨਿਰਾਦਰ ਹੈ
ਫਰ. 1 ਬਾਈਬਲ ਪਠਨ: ਉਤਪਤ 7-9
ਗੀਤ ਨੰ. 108 [*1 ਇਤਹਾਸ 14-21]
ਨੰ. 1: ਬਾਈਬਲ ਵਿਚ ਜਲ-ਪਰਲੋ ਦਾ ਬਿਰਤਾਂਤ ਸੱਚ ਹੈ (g97 2/8 ਸਫ਼ੇ 26-7)
ਨੰ. 2: ਉਤਪਤ 7:1-16
ਨੰ. 3: ਬੱਚਿਆਂ ਨੂੰ ਕੰਮ ਅਤੇ ਖੇਡ ਬਾਰੇ ਈਸ਼ਵਰੀ ਨਜ਼ਰੀਆ ਰੱਖਣਾ ਸਿਖਾਓ (fy-PJ ਸਫ਼ੇ 72-5 ਪੈਰੇ 19-25)
ਨੰ. 4: td-PJ 18ਅ ਮੂਰਤੀ-ਪੂਜਾ ਇਸਰਾਏਲ ਕੌਮ ਲਈ ਘਾਤਕ ਸਾਬਤ ਹੋਈ
ਫਰ. 8 ਬਾਈਬਲ ਪਠਨ: ਉਤਪਤ 10-12
ਗੀਤ ਨੰ. 132 [*1 ਇਤਹਾਸ 22-29]
ਨੰ. 1: ਝੂਠ ਬੋਲਣ ਬਾਰੇ ਸੱਚਾਈ (g97 2/22 ਸਫ਼ੇ 17-19)
ਨੰ. 2: ਉਤਪਤ 12:1-20
ਨੰ. 3: ਬੱਚੇ ਵੱਲੋਂ ਬਗਾਵਤ ਅਤੇ ਇਸ ਦੇ ਕਾਰਨ (fy-PJ ਸਫ਼ੇ 76-9 ਪੈਰੇ 1-8)
ਨੰ. 4: td-PJ 18ੲ “ਤੁਲਨਾਤਮਕ” ਉਪਾਸਨਾ ਗ਼ਲਤ ਹੈ
ਫਰ. 15 ਬਾਈਬਲ ਪਠਨ: ਉਤਪਤ 13-15
ਗੀਤ ਨੰ. 49 [*2 ਇਤਹਾਸ 1-8]
ਨੰ. 1: ਮਨੁੱਖੀ ਨਿਰਬਲਤਾਈ ਯਹੋਵਾਹ ਦੀ ਸਮਰਥਾ ਨੂੰ ਉਭਾਰਦੀ ਹੈ (w97 6/1 ਸਫ਼ੇ 24-27)
ਨੰ. 2: ਉਤਪਤ 14:8-20
ਨੰ. 3: td-PJ 19ੳ ਦੂਸਰੇ ਧਰਮਾਂ ਨਾਲ ਸਾਂਝ ਪਾਉਣੀ ਪਰਮੇਸ਼ੁਰ ਦਾ ਰਾਹ ਨਹੀਂ ਹੈ
ਨੰ. 4: ਇਜਾਜ਼ਤੀ ਜਾਂ ਅਤਿ ਬੰਦਸ਼ੀ ਨਾ ਹੋਵੋ (fy-PJ ਸਫ਼ੇ 80-1 ਪੈਰੇ 10-13)
ਫਰ. 22 ਬਾਈਬਲ ਪਠਨ: ਉਤਪਤ 16-19
ਗੀਤ ਨੰ. 188 [*2 ਇਤਹਾਸ 9-17]
ਨੰ. 1: ਤੁਹਾਡੀਆਂ ਪ੍ਰਾਰਥਨਾਵਾਂ ਕੀ ਦਿਖਾਉਂਦੀਆਂ ਹਨ (w97 7/1 ਸਫ਼ੇ 27-30)
ਨੰ. 2: ਉਤਪਤ 18:1-15
ਨੰ. 3: ਬੱਚੇ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਬਗਾਵਤ ਨੂੰ ਰੋਕ ਸਕਦਾ ਹੈ (fy-PJ ਸਫ਼ੇ 82-4 ਪੈਰੇ 14-18)
ਨੰ. 4: td-PJ 19ਅ “ਸਾਰੇ ਧਰਮ ਚੰਗੀਆਂ ਗੱਲਾਂ ਸਿਖਾਉਂਦੇ ਹਨ” ਸੱਚ ਨਹੀਂ ਹੈ
ਮਾਰ. 1 ਬਾਈਬਲ ਪਠਨ: ਉਤਪਤ 20-23
ਗੀਤ ਨੰ. 54 [*2 ਇਤਹਾਸ 18-24]
ਨੰ. 1: ਆਪਣੇ ਅੰਤਹਕਰਣ ਨੂੰ ਕਿਵੇਂ ਸਿਖਲਾਈ ਦੇਈਏ (w-PJ 97 8/1 ਸਫ਼ੇ 4-6)
ਨੰ. 2: ਉਤਪਤ 23:1-13
ਨੰ. 3: td-PJ 20ੳ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ
ਨੰ. 4: ਗ਼ਲਤੀ ਕਰਨ ਵਾਲੇ ਬੱਚੇ ਦੀ ਮਦਦ ਕਰਨ ਦੇ ਤਰੀਕੇ (fy-PJ ਸਫ਼ੇ 85-7 ਪੈਰੇ 19-23)
ਮਾਰ. 8 ਬਾਈਬਲ ਪਠਨ: ਉਤਪਤ 24-25
ਗੀਤ ਨੰ. 121 [*2 ਇਤਹਾਸ 25-31]
ਨੰ. 1: ਸੱਚਾਈ ਸਾਨੂੰ ਕਿਨ੍ਹਾਂ ਚੀਜ਼ਾਂ ਤੋਂ ਆਜ਼ਾਦ ਕਰਦੀ ਹੈ? (w97 2/1 ਸਫ਼ੇ 4-7)
ਨੰ. 2: ਉਤਪਤ 24:1-4, 10-21
ਨੰ. 3: td-PJ 20ਅ ਪਰਮੇਸ਼ੁਰ ਦੀ ਹੋਂਦ ਵਿਚ ਵਿਸ਼ਵਾਸ ਕਰਨ ਲਈ ਸਾਨੂੰ ਉਸ ਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ
ਨੰ. 4: ਇਕ ਦ੍ਰਿੜ੍ਹ ਬਾਗ਼ੀ ਦੇ ਨਾਲ ਨਿਭਣਾ (fy-PJ ਸਫ਼ੇ 87-9 ਪੈਰੇ 24-7)
ਮਾਰ. 15 ਬਾਈਬਲ ਪਠਨ: ਉਤਪਤ 26-28
ਗੀਤ ਨੰ. 197 [*2 ਇਤਹਾਸ 32-36]
ਨੰ. 1: ਆਧੁਨਿਕ ਉਪਾਸਨਾ ਵਿਚ ਸੰਗੀਤ ਦੀ ਥਾਂ (w97 2/1 ਸਫ਼ੇ 24-28)
ਨੰ. 2: ਉਤਪਤ 26:1-14
ਨੰ. 3: ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ (fy-PJ ਸਫ਼ੇ 90-2 ਪੈਰੇ 1-7)
ਨੰ. 4: td-PJ 20ੲ ਯਹੋਵਾਹ ਪਰਮੇਸ਼ੁਰ ਦੇ ਚਾਰ ਮੁੱਖ ਗੁਣ
ਮਾਰ. 22 ਬਾਈਬਲ ਪਠਨ: ਉਤਪਤ 29-31
ਗੀਤ ਨੰ. 4 [*ਅਜ਼ਰਾ 1-7]
ਨੰ. 1: ਧਰਤੀ ਅੱਗ ਵਿਚ ਨਾਸ਼ ਨਹੀਂ ਹੋਵੇਗੀ (g97 1/8 ਸਫ਼ੇ 26-7)
ਨੰ. 2: ਉਤਪਤ 31:1-18
ਨੰ. 3: td-PJ 20ਸ ਸਾਰੇ ਇੱਕੋ ਪਰਮੇਸ਼ੁਰ ਯਹੋਵਾਹ ਦੀ ਉਪਾਸਨਾ ਨਹੀਂ ਕਰਦੇ ਹਨ
ਨੰ. 4: ਸੈਕਸ ਬਾਰੇ ਪਰਮੇਸ਼ੁਰ ਦਾ ਵਿਚਾਰ (fy-PJ ਸਫ਼ੇ 92-4 ਪੈਰੇ 8-13)
ਮਾਰ. 29 ਬਾਈਬਲ ਪਠਨ: ਉਤਪਤ 32-35
ਗੀਤ ਨੰ. 143 [*ਅਜ਼ਰਾ 8–ਨਹਮਯਾਹ 4]
ਨੰ. 1: ਪਰਮੇਸ਼ੁਰ ਵੱਲੋਂ ਚਮਤਕਾਰੀ ਚੰਗਾਈ—ਕਦੋਂ? (w97 7/1 ਸਫ਼ੇ 4-7)
ਨੰ. 2: ਉਤਪਤ 35:1-15
ਨੰ. 3: ਆਪਣੇ ਬੱਚਿਆਂ ਨੂੰ ਚੰਗੇ ਦੋਸਤ-ਮਿੱਤਰ ਚੁਣਨ ਵਿਚ ਮਦਦ ਦਿਓ (fy-PJ ਸਫ਼ੇ 95-6 ਪੈਰੇ 14-18)
ਨੰ. 4: td-PJ 21ੳ ਯਹੋਵਾਹ ਦੇ ਗਵਾਹਾਂ ਦਾ ਮੁੱਢ
ਅਪ. 5 ਬਾਈਬਲ ਪਠਨ: ਉਤਪਤ 36-38
ਗੀਤ ਨੰ. 106 [*ਨਹਮਯਾਹ 5-11]
ਨੰ. 1: ਮੁਕਤੀ—ਇਸ ਦਾ ਅਸਲ ਵਿਚ ਕੀ ਅਰਥ ਹੈ (w97 8/15 ਸਫ਼ੇ 4-7)
ਨੰ. 2: ਉਤਪਤ 38:6-19, 24-26
ਨੰ. 3: td-PJ 22ੳ ਯਿਸੂ, ਪਰਮੇਸ਼ੁਰ ਦਾ ਪੁੱਤਰ ਅਤੇ ਨਿਯੁਕਤ ਰਾਜਾ ਹੈ
ਨੰ. 4: ਪਰਿਵਾਰ ਲਈ ਗੁਣਕਾਰੀ ਦਿਲਪਰਚਾਵਾ ਚੁਣਨਾ (fy-PJ ਸਫ਼ੇ 97-102 ਪੈਰੇ 19-27)
ਅਪ. 12 ਬਾਈਬਲ ਪਠਨ: ਉਤਪਤ 39-41
ਗੀਤ ਨੰ. 34 [*ਨਹਮਯਾਹ 12–ਅਸਤਰ 5]
ਨੰ. 1: ਗ਼ਲਤ ਕੰਮਾਂ ਦੀ ਖ਼ਬਰ ਕਿਉਂ ਦੇਈਏ? (w97 8/15 ਸਫ਼ੇ 26-30)
ਨੰ. 2: ਉਤਪਤ 40:1-15
ਨੰ. 3: ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਲਈ ਸ਼ਾਸਤਰ ਵਿੱਚੋਂ ਸਲਾਹ (fy-PJ ਸਫ਼ੇ 103-5 ਪੈਰੇ 1-8)
ਨੰ. 4: td-PJ 22ਅ ਯਿਸੂ ਮਸੀਹ ਵਿਚ ਵਿਸ਼ਵਾਸ ਮੁਕਤੀ ਲਈ ਜ਼ਰੂਰੀ ਹੈ
ਅਪ. 19 ਬਾਈਬਲ ਪਠਨ: ਉਤਪਤ 42-44
ਨੰ. 1: ਕ੍ਰੋਧ ਉੱਤੇ ਕਿਉਂ ਕਾਬੂ ਰੱਖਣਾ ਚਾਹੀਦਾ ਹੈ (g97 6/8 ਸਫ਼ੇ 18-20)
ਨੰ. 2: ਉਤਪਤ 42:1-17
ਨੰ. 3: ਇਕੱਲੀ ਮਾਤਾ ਜਾਂ ਪਿਤਾ ਵਜੋਂ ਰੋਜ਼ੀ ਕਮਾਉਣ ਦੀ ਚੁਣੌਤੀ (fy-PJ ਸਫ਼ੇ 105-7 ਪੈਰੇ 9-12)
ਨੰ. 4: td-PJ 22ੲ ਯਿਸੂ ਵਿਚ ਸਿਰਫ਼ ਵਿਸ਼ਵਾਸ ਹੀ ਕਾਫ਼ੀ ਨਹੀਂ ਹੈ
ਅਪ. 26 ਲਿਖਤੀ ਪੁਨਰ-ਵਿਚਾਰ। ਪੂਰਾ ਪਰਕਾਸ਼ ਦੀ ਪੋਥੀ 16–ਉਤਪਤ 44
ਗੀਤ ਨੰ. 18 [*ਅੱਯੂਬ 6-14]
ਮਈ 3 ਬਾਈਬਲ ਪਠਨ: ਉਤਪਤ 45-47
ਗੀਤ ਨੰ. 90 [*ਅੱਯੂਬ 15-23]
ਨੰ. 1: ਕੀ ਵਾਢੀ ਦੇ ਪਰਬ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਨ? (w97 9/15 ਸਫ਼ੇ 8-9)
ਨੰ. 2: ਉਤਪਤ 45:16–46:4
ਨੰ. 3: ਇਕੱਲੀ ਮਾਤਾ ਜਾਂ ਪਿਤਾ ਵਾਲੇ ਘਰ ਵਿਚ ਅਨੁਸ਼ਾਸਨ ਕਾਇਮ ਰੱਖਣਾ (fy-PJ ਸਫ਼ੇ 108-10 ਪੈਰੇ 13-17)
ਨੰ. 4: td-PJ 23ੳ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਲਈ ਕੀ ਕਰੇਗਾ
ਮਈ 10 ਬਾਈਬਲ ਪਠਨ: ਉਤਪਤ 48-50
ਗੀਤ ਨੰ. 76 [*ਅੱਯੂਬ 24-33]
ਨੰ. 1: ਸੱਚਾ ਪਰਮੇਸ਼ੁਰ ਕੌਣ ਹੈ (kl-PJ ਅਧਿ. 3)
ਨੰ. 2: ਉਤਪਤ 49:13-28
ਨੰ. 3: ਇਕੱਲਤਾ ਵਿਰੁੱਧ ਸੰਘਰਸ਼ ਨੂੰ ਜਿੱਤਣਾ (fy-PJ ਸਫ਼ੇ 110-13 ਪੈਰੇ 18-22)
ਨੰ. 4: td-PJ 23ਅ ਮਸੀਹ ਦੇ ਵੈਰੀਆਂ ਦੇ ਸਰਗਰਮ ਰਹਿੰਦਿਆਂ ਹੀ ਰਾਜ ਦੀ ਕਾਰਵਾਈ ਸ਼ੁਰੂ ਹੁੰਦੀ ਹੈ
ਮਈ 17 ਬਾਈਬਲ ਪਠਨ: ਕੂਚ 1-4
ਗੀਤ ਨੰ. 205 [*ਅੱਯੂਬ 34-42]
ਨੰ. 1: ਯਿਸੂ ਮਸੀਹ—ਪਰਮੇਸ਼ੁਰ ਦੇ ਗਿਆਨ ਦੀ ਕੁੰਜੀ (kl-PJ ਅਧਿ. 4)
ਨੰ. 2: ਕੂਚ 4:1-17
ਨੰ. 3: td-PJ 23ੲ ਰਾਜ ‘ਦਿਲਾਂ ਵਿਚ’ ਨਹੀਂ, ਨਾ ਹੀ ਮਨੁੱਖੀ ਜਤਨਾਂ ਦੁਆਰਾ ਸਥਾਪਿਤ ਹੁੰਦਾ ਹੈ
ਨੰ. 4: ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਨੂੰ ਕਿਵੇਂ ਮਦਦ ਦੇਈਏ (fy-PJ ਸਫ਼ੇ 113-15 ਪੈਰੇ 23-7)
ਮਈ 24 ਬਾਈਬਲ ਪਠਨ: ਕੂਚ 5-8
ਗੀਤ ਨੰ. 42 [*ਜ਼ਬੂਰ 1-17]
ਨੰ. 1: ਗ਼ਰੀਬ ਪਰ ਫਿਰ ਵੀ ਅਮੀਰ—ਇਹ ਕਿਸ ਤਰ੍ਹਾਂ ਹੋ ਸਕਦਾ ਹੈ? (w-PJ 97 9/1 ਸਫ਼ੇ 3-6)
ਨੰ. 2: ਕੂਚ 7:1-13
ਨੰ. 3: td-PJ 24ੳ “ਜੁਗ ਦੇ ਅੰਤ” ਦਾ ਕੀ ਮਤਲਬ ਹੈ
ਨੰ. 4: ਈਸ਼ਵਰੀ ਰਵੱਈਏ ਨਾਲ ਬੀਮਾਰੀ ਦਾ ਸਾਮ੍ਹਣਾ ਕਰਨ ਦੇ ਲਾਭ (fy-PJ ਸਫ਼ੇ 116-19 ਪੈਰੇ 1-9)
ਮਈ 31 ਬਾਈਬਲ ਪਠਨ: ਕੂਚ 9-12
ਗੀਤ ਨੰ. 24 [*ਜ਼ਬੂਰ 18-28]
ਨੰ. 1: ਜਗਤ ਦੇ ਨਾ ਹੋਣ ਦਾ ਅਰਥ (g97 9/8 ਸਫ਼ੇ 12-13)
ਨੰ. 2: ਕੂਚ 12:21-36
ਨੰ. 3: ਚੰਗਾ ਕਰਨ ਵਾਲੀ ਆਤਮਾ ਦਾ ਲਾਭ (fy-PJ ਸਫ਼ੇ 120-1 ਪੈਰੇ 10-13)
ਨੰ. 4: td-PJ 24ਅ ਸਾਨੂੰ ਅੰਤ ਦੇ ਦਿਨਾਂ ਦੇ ਲੱਛਣਾਂ ਪ੍ਰਤੀ ਸਚੇਤ ਰਹਿਣ ਦੀ ਲੋੜ ਹੈ
ਜੂਨ 7 ਬਾਈਬਲ ਪਠਨ: ਕੂਚ 13-16
ਗੀਤ ਨੰ. 58 [*ਜ਼ਬੂਰ 29-38]
ਨੰ. 1: ਨਿਰਾਸ਼ਾ ਵਿਚ ਆਸ਼ਾ ਕਿਵੇਂ ਪ੍ਰਾਪਤ ਕਰੀਏ (w97 5/15 ਸਫ਼ੇ 22-5)
ਨੰ. 2: ਕੂਚ 15:1-13
ਨੰ. 3: ਪ੍ਰਥਮਤਾਵਾਂ ਸਥਾਪਿਤ ਕਰੋ ਅਤੇ ਪਰਿਵਾਰ ਵਿਚ ਬੀਮਾਰੀ ਨਾਲ ਨਿਭਣ ਵਿਚ ਬੱਚਿਆਂ ਦੀ ਮਦਦ ਕਰੋ (fy-PJ ਸਫ਼ੇ 122-3 ਪੈਰੇ 14-18)
ਨੰ. 4: td-PJ 25ੳ ਆਗਿਆਕਾਰੀ ਮਨੁੱਖਜਾਤੀ ਲਈ ਸਦੀਪਕ ਜੀਵਨ ਨਿਸ਼ਚਿਤ ਹੈ
ਜੂਨ 14 ਬਾਈਬਲ ਪਠਨ: ਕੂਚ 17-20
ਗੀਤ ਨੰ. 115 [*ਜ਼ਬੂਰ 39-50]
ਨੰ. 1: ਮਸੀਹੀ ਕਿਵੇਂ ਬਿਰਧ ਮਾਤਾ-ਪਿਤਾ ਦਾ ਆਦਰ ਕਰਦੇ ਹਨ (w97 9/1 ਸਫ਼ੇ 4-7)
ਨੰ. 2: ਕੂਚ 17:1-13
ਨੰ. 3: td-PJ 25ਅ ਸਵਰਗੀ ਜੀਵਨ ਸਿਰਫ਼ ਉਨ੍ਹਾਂ ਲਈ ਹੈ ਜੋ ਮਸੀਹ ਦੇ ਸਰੀਰ ਵਿਚ ਹਨ
ਨੰ. 4: ਇਲਾਜ ਨੂੰ ਕਿਵੇਂ ਵਿਚਾਰਨਾ ਹੈ (fy-PJ ਸਫ਼ੇ 124-7 ਪੈਰੇ 19-23)
ਜੂਨ 21 ਬਾਈਬਲ ਪਠਨ: ਕੂਚ 21-24
ਗੀਤ ਨੰ. 5 [*ਜ਼ਬੂਰ 51-65]
ਨੰ. 1: ਅਸਲੀ ਵਿਗਿਆਨ ਅਤੇ ਬਾਈਬਲ ਸਹਿਮਤ ਹਨ (g-PJ 97 ਜੁਲਾਈ-ਸਤੰਬਰ, ਸਫ਼ੇ 26-7)
ਨੰ. 2: ਕੂਚ 21:1-15
ਨੰ. 3: ਨਿਹਚਾਵਾਨ ਪਤਨੀ ਆਪਣੇ ਵਿਭਾਜਿਤ ਗ੍ਰਹਿਸਥ ਵਿਚ ਸ਼ਾਂਤੀ ਕਿਵੇਂ ਕਾਇਮ ਰੱਖ ਸਕਦੀ ਹੈ? (fy-PJ ਸਫ਼ੇ 128-32 ਪੈਰੇ 1-9)
ਨੰ. 4: td-PJ 25ੲ ਅਣਗਿਣਤ ‘ਹੋਰ ਭੇਡਾਂ’ ਨਾਲ, ਧਰਤੀ ਉੱਤੇ ਜੀਵਨ ਦਾ ਵਾਅਦਾ ਕੀਤਾ ਗਿਆ ਹੈ
ਜੂਨ 28 ਬਾਈਬਲ ਪਠਨ: ਕੂਚ 25-28
ਗੀਤ ਨੰ. 47 [*ਜ਼ਬੂਰ 66-74]
ਨੰ. 1: ਯਹੋਵਾਹ ਪਰਮੇਸ਼ੁਰ ਨੂੰ ਜਾਣੋ ਜੋ ਤੁਹਾਡੀ ਪਰਵਾਹ ਕਰਦਾ ਹੈ (w97 10/1 ਸਫ਼ੇ 4-8)
ਨੰ. 2: ਕੂਚ 25:17-30
ਨੰ. 3: td-PJ 26ੳ ਵਿਆਹ ਦਾ ਬੰਧਨ ਆਦਰਯੋਗ ਹੋਣਾ ਚਾਹੀਦਾ ਹੈ
ਨੰ. 4: ਨਿਹਚਾਵਾਨ ਪਤੀ ਆਪਣੇ ਵਿਭਾਜਿਤ ਗ੍ਰਹਿਸਥ ਵਿਚ ਸ਼ਾਂਤੀ ਕਿਵੇਂ ਕਾਇਮ ਰੱਖ ਸਕਦਾ ਹੈ? (fy-PJ ਸਫ਼ੇ 132 ਪੈਰੇ 10-11)
ਜੁਲ 5 ਬਾਈਬਲ ਪਠਨ: ਕੂਚ 29-32
ਗੀਤ ਨੰ. 174 [*ਜ਼ਬੂਰ 75-85]
ਨੰ. 1: ਜਗਤ ਦੀ ਆਤਮਾ ਨੂੰ ਤੁਹਾਡੇ ਵਿਚ ਜ਼ਹਿਰ ਨਾ ਘੋਲਣ ਦਿਓ (w97 10/1 ਸਫ਼ੇ 25-29)
ਨੰ. 2: ਕੂਚ 29:1-14
ਨੰ. 3: ਵਿਭਾਜਿਤ ਗ੍ਰਹਿਸਥ ਵਿਚ ਬੱਚਿਆਂ ਨੂੰ ਸ਼ਾਸਤਰ ਸੰਬੰਧੀ ਸਿਖਲਾਈ ਦੇਣਾ (fy-PJ ਸਫ਼ੇ 133-4 ਪੈਰੇ 12-15)
ਨੰ. 4: td-PJ 26ਅ ਮਸੀਹੀਆਂ ਨੂੰ ਸਰਦਾਰੀ ਦੇ ਸਿਧਾਂਤ ਦਾ ਆਦਰ ਕਰਨਾ ਚਾਹੀਦਾ ਹੈ
ਜੁਲ 12 ਬਾਈਬਲ ਪਠਨ: ਕੂਚ 33-36
ਗੀਤ ਨੰ. 214 [*ਜ਼ਬੂਰ 86-97]
ਨੰ. 1: ਭਰੋਸੇਯੋਗ ਹੋਵੋ ਅਤੇ ਆਪਣੀ ਖਰਿਆਈ ਕਾਇਮ ਰੱਖੋ (w97 5/1 ਸਫ਼ੇ 4-7)
ਨੰ. 2: ਕੂਚ 34:17-28
ਨੰ. 3: ਆਪਣੇ ਮਾਪਿਆਂ ਨਾਲ, ਜੋ ਤੁਹਾਡੇ ਧਰਮ ਨੂੰ ਨਹੀਂ ਮੰਨਦੇ ਹਨ, ਸ਼ਾਂਤਮਈ ਸੰਬੰਧ ਕਾਇਮ ਰੱਖਣਾ (fy-PJ ਸਫ਼ੇ 134-5 ਪੈਰੇ 16-19)
ਨੰ. 4: td-PJ 26ੲ ਬੱਚਿਆਂ ਪ੍ਰਤੀ ਮਸੀਹੀ ਮਾਪਿਆਂ ਦੀ ਜ਼ਿੰਮੇਵਾਰੀ
ਜੁਲ 19 ਬਾਈਬਲ ਪਠਨ: ਕੂਚ 37-40
ਗੀਤ ਨੰ. 38 [*ਜ਼ਬੂਰ 98-106]
ਨੰ. 1: ਪਰਮੇਸ਼ੁਰ ਕਿਸ ਦੀ ਉਪਾਸਨਾ ਸਵੀਕਾਰ ਕਰਦਾ ਹੈ (kl-PJ ਅਧਿ. 5)
ਨੰ. 2: ਕੂਚ 40:1-16
ਨੰ. 3: ਇਕ ਮਤਰੇਈ ਮਾਤਾ ਜਾਂ ਪਿਤਾ ਹੋਣ ਦੀ ਚੁਣੌਤੀ (fy-PJ ਸਫ਼ੇ 136-9 ਪੈਰੇ 20-5)
ਨੰ. 4: td-PJ 26ਸ ਮਸੀਹੀਆਂ ਨੂੰ ਸਿਰਫ਼ ਮਸੀਹੀਆਂ ਨਾਲ ਹੀ ਵਿਆਹ ਕਰਨਾ ਚਾਹੀਦਾ ਹੈ
ਜੁਲ 26 ਬਾਈਬਲ ਪਠਨ: ਲੇਵੀਆਂ 1-4
ਗੀਤ ਨੰ. 26 [*ਜ਼ਬੂਰ 107-118]
ਨੰ. 1: ਅਸੀਂ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਾਂ (kl-PJ ਅਧਿ. 6)
ਨੰ. 2: ਲੇਵੀਆਂ 2:1-13
ਨੰ. 3: ਭੌਤਿਕ ਕੰਮ-ਧੰਦਿਆਂ ਨੂੰ ਤੁਹਾਡੇ ਪਰਿਵਾਰ ਨੂੰ ਵਿਭਾਜਿਤ ਨਾ ਕਰਨ ਦਿਓ (fy-PJ ਸਫ਼ੇ 140-1 ਪੈਰੇ 26-8)
ਨੰ. 4: td-PJ 26ਹ ਬਹੁ-ਵਿਆਹ ਕਰਨਾ ਸ਼ਾਸਤਰ ਦੇ ਅਨੁਸਾਰ ਨਹੀਂ ਹੈ
ਅਗ. 2 ਬਾਈਬਲ ਪਠਨ: ਲੇਵੀਆਂ 5-7
ਗੀਤ ਨੰ. 9 [*ਜ਼ਬੂਰ 119-125]
ਨੰ. 1: ਸੱਚੀ ਖ਼ੁਸ਼ੀ ਦਾ ਰਾਜ਼ (w-PJ 97 10/1 ਸਫ਼ੇ 5-7)
ਨੰ. 2: ਲੇਵੀਆਂ 6:1-13
ਨੰ. 3: ਨਸ਼ਈਪੁਣੇ ਦੇ ਨੁਕਸਾਨਦੇਹ ਅਸਰ (fy-PJ ਸਫ਼ੇ 142-3 ਪੈਰੇ 1-4)
ਨੰ. 4: td-PJ 27ੳ ਮਰਿਯਮ ਯਿਸੂ ਦੀ ਮਾਤਾ ਸੀ, ਨਾ ਕਿ “ਪਰਮੇਸ਼ੁਰ ਦੀ ਮਾਤਾ”
ਅਗ. 9 ਬਾਈਬਲ ਪਠਨ: ਲੇਵੀਆਂ 8-10
ਗੀਤ ਨੰ. 210 [*ਜ਼ਬੂਰ 126-143]
ਨੰ. 1: ਸਿਧਾਂਤ ਨੂੰ ਸਮਝਣਾ ਪਰਿਪੱਕਤਾ ਦਿਖਾਉਂਦਾ ਹੈ (w97 10/15 ਸਫ਼ੇ 28-30)
ਨੰ. 2: ਲੇਵੀਆਂ 10:12-20
ਨੰ. 3: ਪਰਿਵਾਰ ਦੇ ਉਸ ਮੈਂਬਰ ਦੀ ਮਦਦ ਕਰਨਾ ਜੋ ਸ਼ਰਾਬੀ ਹੈ (fy-PJ ਸਫ਼ੇ 143-6 ਪੈਰੇ 5-13)
ਨੰ. 4: td-PJ 27ਅ ਮਰਿਯਮ “ਸਦਾ ਕੁਆਰੀ” ਨਹੀਂ ਸੀ
ਅਗ. 16 ਬਾਈਬਲ ਪਠਨ: ਲੇਵੀਆਂ 11-13
ਗੀਤ ਨੰ. 80 [*ਜ਼ਬੂਰ 144–ਕਹਾਉਤਾਂ 5]
ਨੰ. 1: ‘ਅਪਿਕੂਰੀਆਂ’ ਤੋਂ ਸਾਵਧਾਨ (w97 11/1 ਸਫ਼ੇ 23-25)
ਨੰ. 2: ਲੇਵੀਆਂ 13:1-17
ਨੰ. 3: ਘਰੇਲੂ ਹਿੰਸਾ ਅਤੇ ਇਸ ਤੋਂ ਬਚਣ ਦੇ ਤਰੀਕੇ (fy-PJ ਸਫ਼ੇ 147-9 ਪੈਰੇ 14-22)
ਨੰ. 4: td-PJ 28ੳ ਪ੍ਰਭੂ ਦੇ ਸੰਧਿਆ ਭੋਜਨ ਦੀ ਯਾਦਗਾਰੀ ਕਿਵੇਂ ਮਨਾਈ ਜਾਂਦੀ ਹੈ
ਅਗ. 23 ਬਾਈਬਲ ਪਠਨ: ਲੇਵੀਆਂ 14-15
ਗੀਤ ਨੰ. 137 [*ਕਹਾਉਤਾਂ 6-14]
ਨੰ. 1: ਇਹ ਸੱਚ-ਮੁੱਚ ਅੰਤ ਦੇ ਦਿਨ ਹਨ (w-PJ 97 4/1 ਸਫ਼ੇ 4-8)
ਨੰ. 2: ਲੇਵੀਆਂ 14:33-47
ਨੰ. 3: td-PJ 28ਅ ਯੂਖਾਰਿਸਤ ਦਾ ਸਮਾਰੋਹ ਸ਼ਾਸਤਰ ਅਨੁਸਾਰ ਨਹੀਂ ਹੈ
ਨੰ. 4: ਕੀ ਅਲਹਿਦਾ ਹੋਣ ਨਾਲ ਮਸਲਾ ਹੱਲ ਹੋ ਜਾਵੇਗਾ? (fy-PJ ਸਫ਼ੇ 150-2 ਪੈਰੇ 23-6)
ਅਗ. 30 ਲਿਖਤੀ ਪੁਨਰ-ਵਿਚਾਰ। ਪੂਰਾ ਉਤਪਤ 45–ਲੇਵੀਆਂ 15
ਗੀਤ ਨੰ. 145 [*ਕਹਾਉਤਾਂ 15-22]
ਸਤ. 6 ਬਾਈਬਲ ਪਠਨ: ਲੇਵੀਆਂ 16-18
ਗੀਤ ਨੰ. 222 [*ਕਹਾਉਤਾਂ 23-31]
ਨੰ. 1: ਜਦੋਂ ਕਸ਼ਟ ਹੋਰ ਨਾ ਹੋਵੇਗਾ (w-PJ 97 2/1 ਸਫ਼ੇ 4-7)
ਨੰ. 2: ਲੇਵੀਆਂ 16:20-31
ਨੰ. 3: td-PJ 29ੳ ਸਾਰੇ ਮਸੀਹੀਆਂ ਨੂੰ ਸੇਵਕ ਹੋਣਾ ਚਾਹੀਦਾ ਹੈ
ਨੰ. 4: ਵਿਆਹੁਤਾ ਜੀਵਨ ਸੰਬੰਧੀ ਸਮੱਸਿਆਵਾਂ ਨੂੰ ਨਿਪਟਾਉਣ ਦਾ ਬਾਈਬਲੀ ਤਰੀਕਾ (fy-PJ ਸਫ਼ੇ 153-6 ਪੈਰੇ 1-9)
ਸਤ. 13 ਬਾਈਬਲ ਪਠਨ: ਲੇਵੀਆਂ 19-21
ਗੀਤ ਨੰ. 122 [*ਉਪਦੇਸ਼ਕ ਦੀ ਪੋਥੀ 1-12]
ਨੰ. 1: ਤਪੱਸਿਆ ਕਿਉਂ ਬੁੱਧ ਦੀ ਕੁੰਜੀ ਨਹੀਂ ਹੈ (g-PJ 97 ਅਕਤੂਬਰ-ਦਸੰਬਰ, ਸਫ਼ੇ 28-9)
ਨੰ. 2: ਲੇਵੀਆਂ 19:16-18, 26-37
ਨੰ. 3: td-PJ 29ਅ ਸੇਵਕਾਈ ਲਈ ਲੋੜੀਂਦੀਆਂ ਯੋਗਤਾਵਾਂ
ਨੰ. 4: ਵਿਆਹ ਦਾ ਹੱਕ ਪੂਰਾ ਕਰਨਾ (fy-PJ ਸਫ਼ੇ 156-8 ਪੈਰੇ 10-13)
ਸਤ. 20 ਬਾਈਬਲ ਪਠਨ: ਲੇਵੀਆਂ 22-24
ਗੀਤ ਨੰ. 8 [*ਸਰੇਸ਼ਟ ਗੀਤ 1–ਯਸਾਯਾਹ 5]
ਨੰ. 1: ਕੀ ਦੁੱਖੜਾ ਰੋਣਾ ਹਮੇਸ਼ਾ ਗ਼ਲਤ ਹੈ? (w97 12/1 ਸਫ਼ੇ 29-31)
ਨੰ. 2: ਲੇਵੀਆਂ 23:15-25
ਨੰ. 3: td-PJ 30ੳ ਮਸੀਹੀਆਂ ਪ੍ਰਤੀ ਵਿਰੋਧ ਦਾ ਕਾਰਨ
ਨੰ. 4: ਤਲਾਕ ਲਈ ਬਾਈਬਲੀ ਆਧਾਰ (fy-PJ ਸਫ਼ੇ 158-9 ਪੈਰੇ 14-16)
ਸਤ. 27 ਬਾਈਬਲ ਪਠਨ: ਲੇਵੀਆਂ 25-27
ਗੀਤ ਨੰ. 120 [*ਯਸਾਯਾਹ 6-14]
ਨੰ. 1: ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਬਚਾਉਣ ਲਈ ਕੀ ਕੀਤਾ ਹੈ (kl-PJ ਅਧਿ. 7)
ਨੰ. 2: ਲੇਵੀਆਂ 25:13-28
ਨੰ. 3: td-PJ 30ਅ ਪਤਨੀ ਨੂੰ ਆਪਣੇ ਪਤੀ ਦੇ ਦਬਾਅ ਕਾਰਨ ਪਰਮੇਸ਼ੁਰ ਤੋਂ ਅਲੱਗ ਨਹੀਂ ਹੋਣਾ ਚਾਹੀਦਾ ਹੈ
ਨੰ. 4: ਸ਼ਾਸਤਰ ਅਲਹਿਦਗੀ ਬਾਰੇ ਕੀ ਕਹਿੰਦਾ ਹੈ (fy-PJ ਸਫ਼ੇ 159-62 ਪੈਰੇ 17-22)
ਅਕ. 4 ਬਾਈਬਲ ਪਠਨ: ਗਿਣਤੀ 1-3
ਗੀਤ ਨੰ. 30 [*ਯਸਾਯਾਹ 15-25]
ਨੰ. 1: ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ (kl-PJ ਅਧਿ. 8)
ਨੰ. 2: ਗਿਣਤੀ 1:44-54
ਨੰ. 3: ਇਕੱਠੇ ਬਿਰਧ ਹੋਣਾ (fy-PJ ਸਫ਼ੇ 163-5 ਪੈਰੇ 1-9)
ਨੰ. 4: td-PJ 30ੲ ਪਤੀ ਨੂੰ ਆਪਣੀ ਪਤਨੀ ਦੇ ਦਬਾਅ ਕਾਰਨ ਪਰਮੇਸ਼ੁਰ ਦੀ ਸੇਵਾ ਕਰਨੀ ਨਹੀਂ ਛੱਡਣੀ ਚਾਹੀਦੀ ਹੈ
ਅਕ. 11 ਬਾਈਬਲ ਪਠਨ: ਗਿਣਤੀ 4-6
ਗੀਤ ਨੰ. 97 [*ਯਸਾਯਾਹ 26-33]
ਨੰ. 1: ਯਹੋਵਾਹ ਰਹਿਮ ਦਿਲੀ ਨਾਲ ਸ਼ਾਸਨ ਕਰਦਾ ਹੈ (w97 12/15 ਸਫ਼ੇ 28-9)
ਨੰ. 2: ਗਿਣਤੀ 4:17-33
ਨੰ. 3: ਵਿਆਹ ਬੰਧਨ ਵਿਚ ਮੁੜ ਜਾਨ ਪਾਉਣੀ (fy-PJ ਸਫ਼ੇ 166-7 ਪੈਰੇ 10-13)
ਨੰ. 4: td-PJ 31ੳ ਪ੍ਰਾਰਥਨਾਵਾਂ ਜੋ ਪਰਮੇਸ਼ੁਰ ਸੁਣਦਾ ਹੈ
ਅਕ. 18 ਬਾਈਬਲ ਪਠਨ: ਗਿਣਤੀ 7-9
ਗੀਤ ਨੰ. 96 [*ਯਸਾਯਾਹ 34-41]
ਨੰ. 1: ਸੱਚੀ ਖ਼ੁਸ਼ੀ ਕਿੱਥੋਂ ਮਿਲ ਸਕਦੀ ਹੈ (w97 3/15 ਸਫ਼ਾ 23)
ਨੰ. 2: ਗਿਣਤੀ 9:1-14
ਨੰ. 3: ਆਪਣੇ ਦੋਹਤੇ-ਪੋਤਿਆਂ ਦਾ ਆਨੰਦ ਮਾਣੋ ਅਤੇ ਜਿਉਂ-ਜਿਉਂ ਤੁਸੀਂ ਬਿਰਧ ਹੁੰਦੇ ਹੋ, ਅਨੁਕੂਲ ਬਣੋ (fy-PJ ਸਫ਼ੇ 168-70 ਪੈਰੇ 14-19)
ਨੰ. 4: td-PJ 31ਅ ਰਟੀ-ਰਟਾਈ ਪ੍ਰਾਰਥਨਾ, ਮਰਿਯਮ ਜਾਂ “ਸੰਤਾਂ” ਨੂੰ ਕੀਤੀ ਪ੍ਰਾਰਥਨਾ ਵਿਅਰਥ ਹੈ
ਅਕ. 25 ਬਾਈਬਲ ਪਠਨ: ਗਿਣਤੀ 10-12
ਗੀਤ ਨੰ. 125 [*ਯਸਾਯਾਹ 42-49]
ਨੰ. 1: ਯਹੋਵਾਹ ਦੁਖੀਆਂ ਦੀ ਪਰਵਾਹ ਕਰਦਾ ਹੈ (w97 4/15 ਸਫ਼ੇ 4-7)
ਨੰ. 2: ਗਿਣਤੀ 10:11-13, 29-36
ਨੰ. 3: ਆਪਣੇ ਸਾਥੀ ਦੇ ਵਿਛੋੜੇ ਨਾਲ ਨਿਪਟਣਾ (fy-PJ ਸਫ਼ੇ 170-2 ਪੈਰੇ 20-5)
ਨੰ. 4: td-PJ 32ੳ ਮਨੁੱਖ ਦੀ ਕਿਸਮਤ ਲਿਖੀ ਨਹੀਂ ਹੁੰਦੀ ਹੈ
ਨਵ. 1 ਬਾਈਬਲ ਪਠਨ: ਗਿਣਤੀ 13-15
ਗੀਤ ਨੰ. 64 [*ਯਸਾਯਾਹ 50-58]
ਨੰ. 1: ਕਿਉਂ ਸਿਰਫ਼ ਚਮਤਕਾਰਾਂ ਨਾਲ ਹੀ ਨਿਹਚਾ ਨਹੀਂ ਵਧਦੀ ਹੈ (w97 3/15 ਸਫ਼ੇ 4-7)
ਨੰ. 2: ਗਿਣਤੀ 14:13-25
ਨੰ. 3: td-PJ 33ਅ ਯਿਸੂ ਨੇ ਆਪਣਾ ਮਨੁੱਖੀ ਜੀਵਨ “ਸਭਨਾਂ ਲਈ ਪ੍ਰਾਸਚਿਤ” ਵਜੋਂ ਦਿੱਤਾ
ਨੰ. 4: ਬਿਰਧ ਮਾਪਿਆਂ ਦਾ ਆਦਰ ਕਰਨ ਦੇ ਮਸੀਹੀ ਤਰੀਕੇ (fy-PJ ਸਫ਼ੇ 173-5 ਪੈਰੇ 1-5)
ਨਵ. 8 ਬਾਈਬਲ ਪਠਨ: ਗਿਣਤੀ 16-19
ਗੀਤ ਨੰ. 78 [*ਯਸਾਯਾਹ 59-66]
ਨੰ. 1: ਗ਼ਰੀਬੀ ਕਾਰਨ ਚੋਰੀ ਕਰਨਾ ਕਿਉਂ ਉਚਿਤ ਨਹੀਂ ਹੈ (g97 11/8 ਸਫ਼ੇ 18-19)
ਨੰ. 2: ਗਿਣਤੀ 18:1-14
ਨੰ. 3: ਪ੍ਰੇਮ ਅਤੇ ਸਮਾਨ-ਅਨੁਭੂਤੀ ਦਿਖਾਓ (fy-PJ ਸਫ਼ੇ 175-8 ਪੈਰੇ 6-14)
ਨੰ. 4: td-PJ 33ਅ ਰਿਹਾਈ-ਕੀਮਤ ਇਕ ਅਨੁਰੂਪ ਕੀਮਤ ਸੀ
ਨਵ. 15 ਬਾਈਬਲ ਪਠਨ: ਗਿਣਤੀ 20-22
ਗੀਤ ਨੰ. 46 [*ਯਿਰਮਿਯਾਹ 1-6]
ਨੰ. 1: ਬਾਈਬਲ ਸਾਡੇ ਤਕ ਕਿਵੇਂ ਪਹੁੰਚੀ—ਭਾਗ 1 (w97 8/15 ਸਫ਼ੇ 8-11)
ਨੰ. 2: ਗਿਣਤੀ 20:14-26
ਨੰ. 3: ਸ਼ਕਤੀ ਲਈ ਹਮੇਸ਼ਾ ਯਹੋਵਾਹ ਤੇ ਭਰੋਸਾ ਰੱਖੋ (fy-PJ ਸਫ਼ੇ 179-82 ਪੈਰੇ 15-21)
ਨੰ. 4: td-PJ 34ੳ ਇੱਕੋ-ਇਕ ਸੱਚਾ ਧਰਮ ਹੈ
ਨਵ. 22 ਬਾਈਬਲ ਪਠਨ: ਗਿਣਤੀ 23-26
ਗੀਤ ਨੰ. 59 [*ਯਿਰਮਿਯਾਹ 7-13]
ਨੰ. 1: ਬਾਈਬਲ ਸਾਡੇ ਤਕ ਕਿਵੇਂ ਪਹੁੰਚੀ—ਭਾਗ 2 (w97 9/15 ਸਫ਼ੇ 25-9)
ਨੰ. 2: ਗਿਣਤੀ 23:1-12
ਨੰ. 3: ਈਸ਼ਵਰੀ ਭਗਤੀ ਅਤੇ ਆਤਮ-ਸੰਜਮ ਵਿਕਸਿਤ ਕਰੋ (fy-PJ ਸਫ਼ੇ 183-4 ਪੈਰੇ 1-5)
ਨੰ. 4: td-PJ 34ਅ ਝੂਠੀ ਸਿੱਖਿਆ ਦੀ ਨਿੰਦਾ ਕਰਨੀ ਉਚਿਤ ਹੈ
ਨਵ. 29 ਬਾਈਬਲ ਪਠਨ: ਗਿਣਤੀ 27-30
ਗੀਤ ਨੰ. 180 [*ਯਿਰਮਿਯਾਹ 14-21]
ਨੰ. 1: ਬਾਈਬਲ ਸਾਡੇ ਤਕ ਕਿਵੇਂ ਪਹੁੰਚੀ—ਭਾਗ 3 (w97 10/15 ਸਫ਼ੇ 8-12)
ਨੰ. 2: ਗਿਣਤੀ 27:1-11
ਨੰ. 3: ਸਰਦਾਰੀ ਦਾ ਉਚਿਤ ਦ੍ਰਿਸ਼ਟੀਕੋਣ (fy-PJ ਸਫ਼ੇ 185-6 ਪੈਰੇ 6-9)
ਨੰ. 4: td-PJ 34ੲ ਆਪਣਾ ਧਰਮ ਬਦਲਣਾ ਜ਼ਰੂਰੀ ਹੈ ਜੇ ਉਹ ਧਰਮ ਗ਼ਲਤ ਸਾਬਤ ਹੁੰਦਾ ਹੈ
ਦਸ. 6 ਬਾਈਬਲ ਪਠਨ: ਗਿਣਤੀ 31-32
ਗੀਤ ਨੰ. 170 [*ਯਿਰਮਿਯਾਹ 22-28]
ਨੰ. 1: ਆਧੁਨਿਕ ਕ੍ਰਿਸਮਸ ਦਾ ਮੂਲ (w97 12/15 ਸਫ਼ੇ 4-7)
ਨੰ. 2: ਗਿਣਤੀ 31:13-24
ਨੰ. 3: ਪਰਿਵਾਰ ਵਿਚ ਪ੍ਰੇਮ ਦੀ ਅਤਿ-ਮਹੱਤਵਪੂਰਣ ਭੂਮਿਕਾ (fy-PJ ਸਫ਼ੇ 186-7 ਪੈਰੇ 10-12)
ਨੰ. 4: td-PJ 34ਸ “ਸਾਰੇ ਧਰਮ ਚੰਗੀਆਂ ਗੱਲਾਂ ਸਿਖਾਉਂਦੇ ਹਨ” ਨਾਲ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਨਹੀਂ ਹੁੰਦੀ ਹੈ
ਦਸ. 13 ਬਾਈਬਲ ਪਠਨ: ਗਿਣਤੀ 33-36
ਗੀਤ ਨੰ. 185 [*ਯਿਰਮਿਯਾਹ 29-34]
ਨੰ. 1: ਸਾਡੇ ਮਰੇ ਹੋਏ ਪਿਆਰਿਆਂ ਨੂੰ ਕੀ ਹੁੰਦਾ ਹੈ (kl-PJ ਅਧਿ. 9)
ਨੰ. 2: ਗਿਣਤੀ 36:1-13
ਨੰ. 3: td-PJ 35ੳ ਪੁਨਰ-ਉਥਾਨ—ਮਰੇ ਹੋਇਆਂ ਲਈ ਉਮੀਦ
ਨੰ. 4: ਇਕ ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨਾ (fy-PJ ਸਫ਼ੇ 188-9 ਪੈਰੇ 13-15)
ਦਸ. 20 ਬਾਈਬਲ ਪਠਨ: ਬਿਵਸਥਾ ਸਾਰ 1-3
ਗੀਤ ਨੰ. 187 [*ਯਿਰਮਿਯਾਹ 35-41]
ਨੰ. 1: ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ (kl-PJ ਅਧਿ. 10)
ਨੰ. 2: ਬਿਵਸਥਾ ਸਾਰ 2:1-15
ਨੰ. 3: td-PJ 35ਅ ਸਵਰਗ ਵਿਚ ਜਾਂ ਧਰਤੀ ਉੱਤੇ ਜੀਵਨ ਲਈ ਪੁਨਰ-ਉਥਾਨ
ਨੰ. 4: ਪਰਿਵਾਰ ਅਤੇ ਤੁਹਾਡਾ ਭਵਿੱਖ (fy-PJ ਸਫ਼ੇ 190-1 ਪੈਰੇ 16-18)
ਦਸ. 27 ਲਿਖਤੀ ਪੁਨਰ-ਵਿਚਾਰ। ਪੂਰਾ ਲੇਵੀਆਂ 16–ਬਿਵਸਥਾ ਸਾਰ 3
ਗੀਤ ਨੰ. 192 [*ਯਿਰਮਿਯਾਹ 42-48]