-
ਤੁਹਾਡਾ ਜੀਵਨ —ਉਸ ਦਾ ਮਕਸਦ ਕੀ ਹੈ?ਪਹਿਰਾਬੁਰਜ—1997 | ਫਰਵਰੀ 1
-
-
ਨਾਲ ਕਰ ਕਿਉਂ ਜੋ ਪਤਾਲ [“ਸ਼ੀਓਲ, ਨਿ ਵ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।”—ਉਪਦੇਸ਼ਕ ਦੀ ਪੋਥੀ 9:5, 10.
17. ਉਪਦੇਸ਼ਕ ਦੀ ਪੋਥੀ 7:1, 2 ਨੂੰ ਸਾਨੂੰ ਕਿਸ ਗੱਲ ਉੱਤੇ ਗੌਰ ਕਰਾਉਣਾ ਚਾਹੀਦਾ ਹੈ?
17 ਇਸ ਅਟੱਲ ਤੱਥ ਨੂੰ ਧਿਆਨ ਵਿਚ ਰੱਖਦਿਆਂ, ਇਸ ਕਥਨ ਉੱਤੇ ਗੌਰ ਕਰੋ: “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ। ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ, ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ, ਅਤੇ ਜੀਉਂਦੇ ਆਪਣੇ ਦਿਲ ਵਿੱਚ ਏਹ ਨੂੰ ਲਿਆਉਣਗੇ।” (ਉਪਦੇਸ਼ਕ ਦੀ ਪੋਥੀ 7:1, 2) ਸਾਨੂੰ ਕਬੂਲ ਕਰਨਾ ਚਾਹੀਦਾ ਹੈ ਕਿ ਮੌਤ “ਸਾਰਿਆਂ ਲੋਕਾਂ ਦਾ ਅੰਤ” ਰਹੀ ਹੈ। ਕੋਈ ਮਾਨਵ ਵੀ ਨਹੀਂ ਕਿਸੇ ਅੰਮ੍ਰਿਤ ਨੂੰ ਪੀ ਸਕਿਆ ਹੈ, ਕਿਸੇ ਵਿਟਾਮਿਨ ਮਿਸ਼੍ਰਣ ਨੂੰ ਖਾ ਸਕਿਆ ਹੈ, ਕਿਸੇ ਆਹਾਰ-ਸੰਜਮ ਤੇ ਚੱਲ ਸਕਿਆ ਹੈ, ਜਾਂ ਕੋਈ ਕਸਰਤ ਕਰ ਸਕਿਆ ਹੈ ਜਿਸ ਦਾ ਪਰਿਣਾਮ ਸਦੀਪਕ ਜੀਵਨ ਹੋਇਆ ਹੈ। ਅਤੇ ਆਮ ਤੌਰ ਤੇ ਉਨ੍ਹਾਂ ਦੀ ਮੌਤ ਤੋਂ ਥੋੜ੍ਹੇ ਹੀ ਸਮੇਂ ਬਾਅਦ “ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।” ਤਾਂ ਫਿਰ ਇਕ ਨਾਂ ਕਿਉਂ “ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ”?
18. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਸੁਲੇਮਾਨ ਪੁਨਰ-ਉਥਾਨ ਵਿਚ ਵਿਸ਼ਵਾਸ ਕਰਦਾ ਸੀ?
18 ਜਿਵੇਂ ਕਿ ਦੱਸਿਆ ਗਿਆ ਹੈ, ਸੁਲੇਮਾਨ ਵਾਸਤਵਿਕ ਸੀ। ਉਹ ਆਪਣੇ ਪਿਤਰਾਂ ਅਬਰਾਹਾਮ, ਇਸਹਾਕ, ਅਤੇ ਯਾਕੂਬ ਬਾਰੇ ਜਾਣਦਾ ਸੀ, ਜਿਨ੍ਹਾਂ ਨੇ ਨਿਸ਼ਚੇ ਹੀ ਸਾਡੇ ਸ੍ਰਿਸ਼ਟੀਕਰਤਾ ਦੇ ਨਾਲ ਚੰਗੀ ਨੇਕਨਾਮੀ ਖੱਟੀ ਸੀ। ਅਬਰਾਹਾਮ ਦੇ ਨਾਲ ਠੀਕ ਪਰਿਚਿਤ ਹੋਣ ਦੇ ਕਾਰਨ, ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਅਤੇ ਉਸ ਦੀ ਅੰਸ ਨੂੰ ਬਰਕਤ ਦੇਣ ਦਾ ਵਾਅਦਾ ਕੀਤਾ ਸੀ। (ਉਤਪਤ 18:18, 19; 22:17) ਜੀ ਹਾਂ, ਅਬਰਾਹਾਮ ਨੇ ਪਰਮੇਸ਼ੁਰ ਦੇ ਸਾਮ੍ਹਣੇ ਚੰਗੀ ਨੇਕਨਾਮੀ ਰੱਖੀ ਅਤੇ ਉਸ ਦਾ ਮਿੱਤਰ ਬਣਿਆ। (2 ਇਤਹਾਸ 20:7; ਯਸਾਯਾਹ 41:8; ਯਾਕੂਬ 2:23) ਅਬਰਾਹਾਮ ਜਾਣਦਾ ਸੀ ਕਿ ਉਸ ਦਾ ਜੀਵਨ ਅਤੇ ਉਸ ਦੇ ਪੁੱਤਰ ਦਾ ਜੀਵਨ ਕੇਵਲ ਇਕ ਨਿਰੰਤਰ ਜਨਮ ਅਤੇ ਮਰਨ ਦੇ ਚੱਕਰ ਦਾ ਇਕ ਹਿੱਸਾ ਹੀ ਨਹੀਂ ਸਨ। ਨਿਸਚੇਪੂਰਵਕ ਇਸ ਨਾਲੋਂ ਕੁਝ ਜ਼ਿਆਦਾ ਦੀ ਸੰਭਾਵਨਾ ਸੀ। ਉਨ੍ਹਾਂ ਦੇ ਕੋਲ ਦੁਬਾਰਾ ਜੀਉਣ ਦੀ ਨਿਸ਼ਚਿਤ ਸੰਭਾਵਨਾ ਸੀ, ਇਕ ਅਮਰ ਪ੍ਰਾਣ ਹੋਣ ਦੇ ਕਾਰਨ ਨਹੀਂ, ਪਰੰਤੂ ਇਸ ਕਾਰਨ ਕਿ ਉਹ ਪੁਨਰ-ਉਥਿਤ ਕੀਤੇ ਜਾਣਗੇ। ਅਬਰਾਹਾਮ ਕਾਇਲ ਸੀ ਕਿ “ਪਰਮੇਸ਼ੁਰ [ਇਸਹਾਕ ਨੂੰ] ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਹੈ।”—ਇਬਰਾਨੀਆਂ 11:17-19.
19. ਅਸੀਂ ਅੱਯੂਬ ਤੋਂ ਉਪਦੇਸ਼ਕ ਦੀ ਪੋਥੀ 7:1 ਦੇ ਅਰਥ ਬਾਰੇ ਕੀ ਅੰਤਰਦ੍ਰਿਸ਼ਟੀ ਹਾਸਲ ਕਰ ਸਕਦੇ ਹਾਂ?
19 “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ” ਕਿਵੇਂ “ਚੰਗਾ ਹੈ” ਨੂੰ ਸਮਝਣ ਲਈ ਠੀਕ ਇਹੀ ਇਕ ਕੁੰਜੀ ਹੈ। ਜਿਵੇਂ ਉਸ ਤੋਂ ਪਹਿਲਾਂ ਅੱਯੂਬ ਕਾਇਲ ਸੀ, ਸੁਲੇਮਾਨ ਵੀ ਕਾਇਲ ਸੀ ਕਿ ਜਿਸ ਨੇ ਮਾਨਵ ਜੀਵਨ ਨੂੰ ਸ੍ਰਿਸ਼ਟ ਕੀਤਾ ਉਹ ਉਸ ਨੂੰ ਮੁੜ ਬਹਾਲ ਕਰ ਸਕਦਾ ਹੈ। ਉਹ ਉਨ੍ਹਾਂ ਮਾਨਵ ਨੂੰ ਵਾਪਸ ਜੀਉਂਦੇ ਕਰ ਸਕਦਾ ਹੈ ਜੋ ਮਰ ਚੁੱਕੇ ਹਨ। (ਅੱਯੂਬ 14:7-14) ਵਫ਼ਾਦਾਰ ਅੱਯੂਬ ਨੇ ਕਿਹਾ: “ਤੂੰ [ਯਹੋਵਾਹ] ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:15) ਇਸ ਬਾਰੇ ਜ਼ਰਾ ਸੋਚੋ! ਉਸ ਦੇ ਨਿਸ਼ਠਾਵਾਨ ਸੇਵਕਾਂ ਦੇ ਲਈ ਜੋ ਮਰ ਚੁੱਕੇ ਹਨ, ਸਾਡਾ ਸ੍ਰਿਸ਼ਟੀਕਰਤਾ ‘ਇਕ ਚਾਹ’ ਰੱਖਦਾ ਹੈ। (“ਤੂੰ ਆਪਣੇ ਹੱਥਾਂ ਦੇ ਕੰਮ ਨੂੰ ਇਕ ਵਾਰ ਫਿਰ ਦੇਖਣਾ ਚਾਹਵੇਂਗਾ।”—ਦ ਜਰੂਸਲਮ ਬਾਈਬਲ) ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਨੂੰ ਲਾਗੂ ਕਰ ਕੇ, ਸ੍ਰਿਸ਼ਟੀਕਰਤਾ ਮਾਨਵ ਨੂੰ ਪੁਨਰ-ਉਥਿਤ ਕਰ ਸਕਦਾ ਹੈ। (ਯੂਹੰਨਾ 3:16; ਰਸੂਲਾਂ ਦੇ ਕਰਤੱਬ 24:15) ਸਪੱਸ਼ਟ ਤੌਰ ਤੇ, ਮਾਨਵ ਨਿਰੇ ਪਸ਼ੂਆਂ ਤੋਂ ਜੋ ਮਰ ਜਾਂਦੇ ਹਨ ਭਿੰਨ ਹੋ ਸਕਦੇ ਹਨ।
20. (ੳ) ਜੰਮਣ ਦੇ ਦਿਨ ਨਾਲੋਂ ਮਰਨ ਦਾ ਦਿਨ ਕਦੋਂ ਬਿਹਤਰ ਹੁੰਦਾ ਹੈ? (ਅ) ਲਾਜ਼ਰ ਦੇ ਪੁਨਰ-ਉਥਾਨ ਨੇ ਬਥੇਰਿਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੋਣਾ ਸੀ?
20 ਇਸ ਦਾ ਅਰਥ ਹੈ ਕਿ ਇਕ ਵਿਅਕਤੀ ਦੇ ਜੰਮਣ ਦੇ ਦਿਨ ਨਾਲੋਂ ਮਰਨ ਦਾ ਦਿਨ ਬਿਹਤਰ ਹੋ ਸਕਦਾ ਹੈ, ਜੇਕਰ ਉਸ ਨੇ ਉਸ ਸਮੇਂ ਤਕ ਯਹੋਵਾਹ ਦੇ ਨਾਲ, ਜੋ ਉਨ੍ਹਾਂ ਵਫ਼ਾਦਾਰ ਵਿਅਕਤੀਆਂ ਨੂੰ ਪੁਨਰ-ਉਥਿਤ ਕਰ ਸਕਦਾ ਹੈ ਜੋ ਮਰ ਜਾਂਦੇ ਹਨ, ਇਕ ਨੇਕਨਾਮੀ ਸਥਾਪਿਤ ਕੀਤੀ ਹੋਵੇ। ਵੱਡੇ ਸੁਲੇਮਾਨ, ਯਿਸੂ ਮਸੀਹ ਨੇ ਇਹ ਸਾਬਤ ਕੀਤਾ ਸੀ। ਉਦਾਹਰਣ ਲਈ, ਉਸ ਨੇ ਵਫ਼ਾਦਾਰ ਲਾਜ਼ਰ ਨੂੰ ਮੁੜ ਜੀ ਉਠਾਇਆ। (ਲੂਕਾ 11:31; ਯੂਹੰਨਾ 11:1-44) ਜਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋ, ਉਨ੍ਹਾਂ ਵਿੱਚੋਂ ਬਥੇਰੇ ਬਹੁਤ ਹੀ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਲਾਜ਼ਰ ਦਾ ਵਾਪਸ ਜੀ ਉੱਠਣਾ ਦੇਖਿਆ, ਅਤੇ ਪਰਮੇਸ਼ੁਰ ਦੇ ਪੁੱਤਰ ਵਿਚ ਵਿਸ਼ਵਾਸ ਕੀਤਾ। (ਯੂਹੰਨਾ 11:45) ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜੀਵਨ ਵਿਚ ਮਕਸਦ ਤੋਂ ਵਾਂਝੇ ਮਹਿਸੂਸ ਕਰਦੇ ਸਨ, ਕਿ ਉਨ੍ਹਾਂ ਕੋਲ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕੌਣ ਸਨ ਅਤੇ ਉਹ ਕਿੱਥੇ ਜਾ ਰਹੇ ਸਨ? ਇਸ ਦੇ ਉਲਟ, ਉਹ ਦੇਖ ਸਕਦੇ ਸਨ ਕਿ ਉਨ੍ਹਾਂ ਨੂੰ ਨਿਰੇ ਪਸ਼ੂ ਹੀ ਬਣਨ ਦੀ ਜ਼ਰੂਰਤ ਨਹੀਂ ਸੀ ਜੋ ਪੈਦਾ ਹੁੰਦੇ ਹਨ, ਕੁਝ ਸਮੇਂ ਲਈ ਜੀਉਂਦੇ ਹਨ, ਅਤੇ ਫਿਰ ਮਰ ਜਾਂਦੇ ਹਨ। ਜੀਵਨ ਵਿਚ ਉਨ੍ਹਾਂ ਦਾ ਮਕਸਦ ਯਿਸੂ ਦੇ ਪਿਤਾ ਨੂੰ ਜਾਣਨ ਅਤੇ ਉਸ ਦੀ ਇੱਛਾ ਪੂਰੀ ਕਰਨ ਦੇ ਨਾਲ ਸਿੱਧੇ ਅਤੇ ਨਜ਼ਦੀਕ ਤਰੀਕੇ ਵਿਚ ਸੰਬੰਧਿਤ ਸੀ। ਤੁਹਾਡੇ ਬਾਰੇ ਕੀ? ਕੀ ਇਸ ਚਰਚੇ ਨੇ ਤੁਹਾਨੂੰ ਇਹ ਦੇਖਣ, ਜਾਂ ਅਧਿਕ ਸਪੱਸ਼ਟ ਤੌਰ ਤੇ ਦੇਖਣ ਦੀ ਮਦਦ ਕੀਤੀ ਹੈ ਕਿ ਕਿਵੇਂ ਤੁਹਾਡੇ ਜੀਵਨ ਵਿਚ ਵਾਸਤਵਿਕ ਮਕਸਦ ਹੋ ਸਕਦਾ ਹੈ ਅਤੇ ਹੋਣਾ ਚਾਹੀਦਾ ਹੈ?
21. ਆਪਣੇ ਜੀਵਨ ਵਿਚ ਅਰਥ ਲੱਭਣ ਦੇ ਕਿਹੜੇ ਪਹਿਲੂ ਦੀ ਹਾਲੇ ਅਸੀਂ ਜਾਂਚ ਕਰਨੀ ਚਾਹੁੰਦੇ ਹਾਂ?
21 ਫਿਰ ਵੀ, ਜੀਉਣ ਵਿਚ ਅਸਲੀ ਅਤੇ ਭਾਵਪੂਰਣ ਮਕਸਦ ਹੋਣ ਦਾ ਅਰਥ, ਮੌਤ ਅਤੇ ਉਸ ਤੋਂ ਬਾਅਦ ਫਿਰ ਤੋਂ ਜੀਉਣ ਬਾਰੇ ਸੋਚਣ ਨਾਲੋਂ ਕਿਤੇ ਹੀ ਜ਼ਿਆਦਾ ਅਰਥ ਰੱਖਦਾ ਹੈ। ਇਸ ਵਿਚ ਉਹ ਸ਼ਾਮਲ ਹੈ ਜੋ ਅਸੀਂ ਆਪਣੇ ਜੀਵਨਾਂ ਵਿਚ ਦਿਨ-ਬ-ਦਿਨ ਦੇ ਆਧਾਰ ਤੇ ਕਰਦੇ ਹਾਂ। ਸੁਲੇਮਾਨ ਨੇ ਵੀ ਇਹ ਉਪਦੇਸ਼ਕ ਦੀ ਪੋਥੀ ਵਿਚ ਸਪੱਸ਼ਟ ਕੀਤਾ, ਜਿਵੇਂ ਕਿ ਅਸੀਂ ਅਗਲੇ ਲੇਖ ਵਿਚ ਦੇਖਾਂਗੇ।
-
-
“ਇਨਸਾਨ ਦਾ ਇਹੋ ਰਿਣ ਹੈ”ਪਹਿਰਾਬੁਰਜ—1997 | ਫਰਵਰੀ 1
-
-
“ਇਨਸਾਨ ਦਾ ਇਹੋ ਰਿਣ ਹੈ”
“ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.
1, 2. ਪਰਮੇਸ਼ੁਰ ਦੇ ਪ੍ਰਤੀ ਸਾਡੇ ਰਿਣ ਉੱਤੇ ਵਿਚਾਰ ਕਰਨਾ ਕਿਉਂ ਉਚਿਤ ਹੈ?
“ਯਹੋਵਾਹ ਤੈਥੋਂ ਹੋਰ ਕੀ ਮੰਗਦਾ?” ਇਕ ਪ੍ਰਾਚੀਨ ਨਬੀ ਨੇ ਇਹ ਸਵਾਲ ਪ੍ਰਸਤੁਤ ਕੀਤਾ। ਫਿਰ ਉਸ ਨੇ ਉਹ ਸਪੱਸ਼ਟ ਕੀਤਾ ਜੋ ਯਹੋਵਾਹ ਮੰਗਦਾ ਹੈ—ਇਨਸਾਫ਼ ਕਰਨਾ, ਦਿਆਲਤਾ ਨਾਲ ਪ੍ਰੇਮ ਰੱਖਣਾ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲਣਾ।—ਮੀਕਾਹ 6:8.
2 ਵਿਅਕਤਿਕਤਾ ਅਤੇ ਆਤਮ-ਨਿਰਭਰਤਾ ਦੇ ਇਸ ਸਮੇਂ ਵਿਚ, ਅਨੇਕ ਵਿਅਕਤੀ ਇਸ ਵਿਚਾਰ ਤੋਂ ਅਸੁਖਾਵੇਂ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੁਝ ਮੰਗ ਕਰਦਾ ਹੈ। ਉਹ ਰਿਣੀ ਨਹੀਂ ਹੋਣਾ ਚਾਹੁੰਦੇ ਹਨ। ਪਰੰਤੂ ਉਸ ਸਿੱਟੇ ਦੇ ਬਾਰੇ ਕੀ ਜਿਸ ਉੱਤੇ ਸੁਲੇਮਾਨ ਉਪਦੇਸ਼ਕ ਦੀ ਪੋਥੀ ਵਿਚ ਪਹੁੰਚਿਆ? “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.
3. ਸਾਨੂੰ ਉਪਦੇਸ਼ਕ ਦੀ ਪੋਥੀ ਉੱਤੇ ਗੰਭੀਰਤਾ ਦੇ ਨਾਲ ਕਿਉਂ ਗੌਰ ਕਰਨਾ ਚਾਹੀਦਾ ਹੈ?
3 ਜੀਵਨ ਵਿਚ ਭਾਵੇਂ ਜੋ ਵੀ ਸਾਡੀਆਂ ਹਾਲਤਾਂ ਅਤੇ ਨਜ਼ਰੀਆ ਹੋਵੇ, ਜੇਕਰ ਅਸੀਂ ਉਸ ਸਿੱਟੇ ਦੀ ਪਿੱਠ-ਭੂਮੀ ਉੱਤੇ ਗੌਰ ਕਰੀਏ ਤਾਂ ਸਾਨੂੰ ਕਾਫ਼ੀ ਲਾਭ ਹੋ ਸਕਦਾ ਹੈ। ਰਾਜਾ ਸੁਲੇਮਾਨ, ਇਸ ਪ੍ਰੇਰਿਤ ਪੋਥੀ ਦੇ ਲੇਖਕ ਨੇ, ਉਹੀ ਚੀਜ਼ਾਂ ਵਿੱਚੋਂ ਕੁਝ ਉੱਤੇ ਗੌਰ ਕੀਤਾ ਜੋ ਸਾਡੇ ਦਿਨ-ਬ-ਦਿਨ ਜੀਵਨ ਦਾ ਹਿੱਸਾ ਹਨ। ਕੁਝ ਲੋਕ ਸ਼ਾਇਦ ਜਲਦਬਾਜ਼ੀ ਨਾਲ ਸਿੱਟਾ ਕੱਢਣ ਕਿ ਉਸ ਦਾ ਵਿਸ਼ਲੇਸ਼ਣ ਮੂਲ ਤੌਰ ਤੇ ਨਕਾਰਾਤਮਕ ਹੈ। ਫਿਰ ਵੀ ਉਹ ਈਸ਼ਵਰੀ ਤੌਰ ਤੇ ਪ੍ਰੇਰਿਤ ਸੀ ਅਤੇ ਸਾਨੂੰ ਆਪਣੀਆਂ ਸਰਗਰਮੀਆਂ ਅਤੇ ਪ੍ਰਾਥਮਿਕਤਾਵਾਂ ਦਾ ਮੁੱਲਾਂਕਣ ਕਰਨ ਵਿਚ ਮਦਦ ਕਰ ਸਕਦਾ ਹੈ, ਜਿਸ ਦੇ ਸਿੱਟੇ ਵਜੋਂ ਸਾਡਾ ਆਨੰਦ ਵੱਧ ਸਕਦਾ ਹੈ।
ਜੀਵਨ ਦੀਆਂ ਮੁੱਖ ਚਿੰਤਾਵਾਂ ਦੇ ਨਾਲ ਨਿਭਣਾ
4. ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਵਿਚ ਕਿਨ੍ਹਾਂ ਚੀਜ਼ਾਂ ਦੀ ਜਾਂਚ ਅਤੇ ਚਰਚਾ ਕੀਤੀ ਸੀ?
4 ਸੁਲੇਮਾਨ ਨੇ ਡੂੰਘਾਈ ਨਾਲ ‘ਮਨੁੱਖਜਾਤੀ ਦੇ ਪੁੱਤਰਾਂ ਦੇ ਧੰਦੇ’ (ਨਿ ਵ) ਦੀ ਜਾਂਚ ਕੀਤੀ ਸੀ। “ਮੈਂ ਆਪਣਾ ਮਨ ਲਾਇਆ ਭਈ ਜੋ ਕੁਝ ਅਕਾਸ਼ ਦੇ ਹੇਠ ਵਰਤਦਾ ਹੈ, [‘ਹਰੇਕ ਚੀਜ਼ ਜੋ ਆਕਾਸ਼ ਦੇ ਹੇਠ ਕੀਤੀ ਗਈ ਹੈ,’ ਨਿ ਵ] ਬੁੱਧ ਨਾਲ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ।” ਸੁਲੇਮਾਨ ਦਾ ‘ਧੰਦੇ’ ਸ਼ਬਦ ਦਾ ਅਰਥ ਜ਼ਰੂਰੀ ਇਕ ਨੌਕਰੀ, ਜਾਂ ਰੁਜ਼ਗਾਰ ਹੀ ਨਹੀਂ ਸੀ, ਬਲਕਿ ਕਾਰਵਾਈ ਦਾ ਉਹ ਸਾਰਾ ਦਾਇਰਾ ਜਿਸ ਵਿਚ ਪੁਰਸ਼ ਅਤੇ ਇਸਤਰੀਆਂ ਆਪਣੇ ਪੂਰੇ ਜੀਵਨ ਦੌਰਾਨ ਆਹਰੇ ਲੱਗੇ ਰਹਿੰਦੇ ਹਨ। (ਉਪਦੇਸ਼ਕ ਦੀ ਪੋਥੀ 1:13) ਆਓ ਅਸੀਂ ਕੁਝ ਮੁੱਖ ਮਾਮਲਿਆਂ, ਜਾਂ ਧੰਦਿਆਂ ਉੱਤੇ ਵਿਚਾਰ ਕਰੀਏ, ਅਤੇ ਫਿਰ ਆਪਣੀਆਂ ਖ਼ੁਦ ਦੀਆਂ ਸਰਗਰਮੀਆਂ ਅਤੇ ਪ੍ਰਾਥਮਿਕਤਾਵਾਂ ਦੇ ਨਾਲ ਤੁਲਨਾ ਕਰੀਏ।
5. ਮਾਨਵ ਦਿਆਂ ਧੰਦਿਆਂ ਵਿੱਚੋਂ ਇਕ ਮੁੱਖ ਧੰਦਾ ਕੀ ਹੈ?
5 ਨਿਸ਼ਚੇ ਹੀ ਪੈਸਾ ਅਨੇਕ ਮਾਨਵ ਮਾਮਲਿਆਂ ਅਤੇ ਸਰਗਰਮੀਆਂ ਦਾ ਕੇਂਦਰੀ ਹਿੱਸਾ ਹੈ। ਕੋਈ ਵੀ ਇਹ ਜਾਇਜ਼ ਤੌਰ ਤੇ ਦਾਅਵਾ ਨਹੀਂ ਕਰ ਸਕਦਾ ਹੈ ਕਿ ਸੁਲੇਮਾਨ ਪੈਸੇ ਬਾਰੇ ਉਹ ਉਦਾਸੀਨ ਦ੍ਰਿਸ਼ਟੀ ਰੱਖਦਾ ਸੀ ਜੋ ਕੁਝ ਧਨਵਾਨ ਲੋਕ ਰੱਖਦੇ ਹਨ। ਉਸ ਨੇ ਸੌਖਿਆਂ ਹੀ ਕੁਝ ਪੈਸੇ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ; ਲੋੜੀਂਦੀ ਪੂੰਜੀ ਹੋਣੀ ਸਾਦਗੀ ਨਾਲੋਂ ਜਾਂ ਗ਼ਰੀਬੀ ਵਿਚ ਜੀਉਣ ਨਾਲੋਂ ਬਿਹਤਰ ਹੈ। (ਉਪਦੇਸ਼ਕ ਦੀ ਪੋਥੀ 7:11, 12) ਪਰੰਤੂ ਸੰਭਵ ਹੈ ਕਿ ਤੁਸੀਂ ਇਹ ਦੇਖਿਆ ਹੋਵੇਗਾ ਕਿ ਪੈਸਾ, ਉਨ੍ਹਾਂ ਸੰਪਤੀਆਂ ਦੇ ਸਮੇਤ ਜੋ ਉਹ ਖ਼ਰੀਦਦਾ ਹੈ, ਜੀਵਨ ਵਿਚ ਪ੍ਰਮੁੱਖ ਟੀਚਾ ਬਣ ਸਕਦਾ ਹੈ—ਗ਼ਰੀਬ ਨਾਲੇ ਧਨੀ ਲਈ ਵੀ।
6. ਯਿਸੂ ਦੇ ਇਕ ਦ੍ਰਿਸ਼ਟਾਂਤ ਅਤੇ ਸੁਲੇਮਾਨ ਦੇ ਖ਼ੁਦ ਦੇ ਤਜਰਬੇ ਤੋਂ ਅਸੀਂ ਪੈਸੇ ਬਾਰੇ ਕੀ ਸਿੱਖ ਸਕਦੇ ਹਾਂ?
6 ਯਿਸੂ ਦੇ ਉਸ ਧਨਵਾਨ ਮਨੁੱਖ ਦੇ ਦ੍ਰਿਸ਼ਟਾਂਤ ਨੂੰ ਯਾਦ ਕਰੋ, ਜਿਸ ਨੇ ਕਦੇ ਵੀ ਨਾ ਤ੍ਰਿਪਤ ਹੋਣ ਦੇ ਕਾਰਨ, ਹੋਰ ਕਮਾਉਣ ਲਈ ਕੰਮ ਕੀਤਾ। ਪਰਮੇਸ਼ੁਰ ਨੇ ਉਸ ਨੂੰ ਇਕ ਨਦਾਨ ਵਿਅਕਤੀ ਠਹਿਰਾਇਆ। ਕਿਉਂ? ਕਿਉਂਕਿ ਸਾਡਾ ‘ਜੀਉਣ ਸਾਡੇ ਮਾਲ ਦੇ ਵਾਧੇ ਤੋਂ ਨਹੀਂ ਹੁੰਦਾ।’ (ਲੂਕਾ 12:15-21) ਸੁਲੇਮਾਨ ਦਾ ਤਜਰਬਾ—ਸ਼ਾਇਦ ਸਾਡੇ ਤਜਰਬੇ ਨਾਲੋਂ ਅਧਿਕ ਵਿਸਤ੍ਰਿਤ—ਯਿਸੂ ਦੇ ਕਥਨਾਂ ਦੀ ਪੁਸ਼ਟੀ ਕਰਦਾ ਹੈ। ਉਪਦੇਸ਼ਕ ਦੀ ਪੋਥੀ 2:4-9 ਤੇ ਵਰਣਨ ਨੂੰ ਪੜ੍ਹੋ। ਕੁਝ ਸਮੇਂ ਲਈ ਸੁਲੇਮਾਨ ਧਨ ਹਾਸਲ ਕਰਨ ਵਿਚ ਲੀਨ ਹੋਇਆ। ਉਸ ਨੇ ਉਮਦਾ ਘਰ ਅਤੇ ਬਾਗ਼ ਉਸਾਰੇ। ਉਹ ਸੁੰਦਰ ਸਾਥਣਾਂ ਰੱਖਣ ਦੇ ਸਮਰਥ ਸੀ ਅਤੇ ਉਨ੍ਹਾਂ ਨੂੰ ਪ੍ਰਾਪਤ ਕੀਤਾ। ਕੀ ਧਨ ਨੇ ਅਤੇ ਜੋ ਇਸ ਨੇ ਉਹ ਨੂੰ ਕਰਨ ਦੇ ਯੋਗ ਬਣਾਇਆ, ਉਸ ਦੇ ਜੀਵਨ ਵਿਚ ਗਹਿਰੀ ਸੰਤੁਸ਼ਟੀ, ਇਕ ਅਸਲੀ ਸਫ਼ਲਤਾ ਦੀ ਭਾਵਨਾ ਅਤੇ ਅਰਥ ਲਿਆਂਦਾ? ਉਸ ਨੇ ਸਾਫ਼-ਸਾਫ਼ ਜਵਾਬ ਦਿੱਤਾ: “ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਵੇਖੋ, ਓਹ ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।”—ਉਪਦੇਸ਼ਕ ਦੀ ਪੋਥੀ 2:11; 4:8.
7. (ੳ) ਪੈਸੇ ਦੀ ਕੀਮਤ ਦੇ ਸੰਬੰਧ ਤਜਰਬਾ ਕੀ ਸਾਬਤ ਕਰਦਾ ਹੈ? (ਅ) ਤੁਸੀਂ ਨਿੱਜੀ ਤੌਰ ਤੇ ਕੀ ਦੇਖਿਆ ਹੈ ਜੋ ਸੁਲੇਮਾਨ ਦੇ ਸਿੱਟੇ ਨੂੰ ਸਾਬਤ ਕਰਦਾ ਹੈ?
7 ਇਹ ਗੱਲ ਵਾਸਤਵਿਕ ਹੈ, ਇਕ ਸੱਚਾਈ ਜਿਸ ਦਾ ਸਬੂਤ ਅਨੇਕ ਜੀਵਨਾਂ ਵਿਚ ਪਾਇਆ ਜਾਂਦਾ ਹੈ। ਸਾਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਕੇਵਲ ਅਧਿਕ ਪੈਸਾ ਹੋਣਾ ਹੀ ਸਾਰੀਆਂ ਸਮੱਸਿਆਵਾਂ ਅਸਲੋਂ ਨਹੀਂ ਸੁਲਝਾ ਦਿੰਦਾ ਹੈ। ਇਹ ਕੁਝ ਨੂੰ ਸੁਲਝਾ ਸਕਦਾ ਹੈ, ਜਿਵੇਂ ਕਿ ਭੋਜਨ ਅਤੇ ਕੱਪੜੇ ਦਾ ਪ੍ਰਾਪਤ ਕਰਨਾ ਸੌਖਾ ਬਣਾ ਦੇਣਾ। ਪਰੰਤੂ ਇਕ ਵਿਅਕਤੀ ਇਕ ਸਮੇਂ ਇੱਕੋ ਹੀ ਪਹਿਰਾਵਾ ਪਹਿਨ ਸਕਦਾ ਹੈ ਅਤੇ ਖਾਣ ਪੀਣ ਦੀ ਇੱਕੋ ਹੀ ਹੱਦ ਦਾ ਆਨੰਦ ਮਾਣ ਸਕਦਾ ਹੈ। ਅਤੇ ਤੁਸੀਂ ਉਨ੍ਹਾਂ ਧਨੀ ਲੋਕਾਂ ਬਾਰੇ ਪੜ੍ਹਿਆ ਹੈ ਜਿਨ੍ਹਾਂ ਦੇ ਜੀਵਨ ਤਲਾਕ, ਸ਼ਰਾਬ ਜਾਂ ਨਸ਼ੀਲੀਆਂ-ਦਵਾਈਆਂ ਦੀ ਕੁਵਰਤੋਂ, ਅਤੇ ਖ਼ਾਨਦਾਨੀ ਦੁਸ਼ਮਣੀਆਂ ਦੇ ਕਾਰਨ ਪੀੜਿਤ ਹਨ। ਕਰੋੜਪਤੀ ਜੇ. ਪੀ. ਗੈਟੀ ਨੇ ਕਿਹਾ: “ਪੈਸੇ ਦਾ ਖ਼ੁਸ਼ੀ ਦੇ ਨਾਲ ਜ਼ਰੂਰੀ ਕੋਈ ਸੰਬੰਧ ਨਹੀਂ ਹੈ। ਸ਼ਾਇਦ ਨਾਖ਼ੁਸ਼ੀ ਦੇ ਨਾਲ ਹੈ।” ਚੰਗੇ ਕਾਰਨ ਨਾਲ, ਸੁਲੇਮਾਨ ਨੇ ਚਾਂਦੀ ਦੇ ਨਾਲ ਪ੍ਰੇਮ ਕਰਨ ਨੂੰ ਵਿਅਰਥਤਾ ਦੇ ਨਾਲ ਵਰਗੀਕ੍ਰਿਤ ਕੀਤਾ। ਉਸ ਤੱਥ ਨੂੰ ਸੁਲੇਮਾਨ ਦੇ ਨਿਰੀਖਣ ਨਾਲ ਤੁਲਨਾ ਕਰੋ: “ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।”—ਉਪਦੇਸ਼ਕ ਦੀ ਪੋਥੀ 5:10-12.
8. ਪੈਸੇ ਦੀ ਮਹੱਤਤਾ ਉੱਤੇ ਅਸਲੀ ਤੋਂ ਵੱਧ ਮੁੱਲ ਨਾ ਪਾਉਣ ਲਈ ਕੀ ਕਾਰਨ ਹੈ?
8 ਭਵਿੱਖ ਦੇ ਸੰਬੰਧ ਵਿਚ ਪੈਸਾ ਅਤੇ ਸੰਪਤੀ ਵੀ ਸੰਤੋਖ ਦਾ ਭਾਵ ਨਹੀਂ ਲਿਆਉਂਦੇ ਹਨ। ਜੇਕਰ ਤੁਹਾਡੇ ਕੋਲ ਅਧਿਕ ਪੈਸਾ ਅਤੇ ਸੰਪਤੀ ਹੁੰਦੇ, ਤਾਂ ਇਹ ਸੰਭਵ ਹੈ ਕਿ ਤੁਹਾਨੂੰ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਵਾਧੂ ਚਿੰਤਾ ਹੋਵੇ, ਅਤੇ ਤੁਸੀਂ ਫਿਰ ਵੀ ਨਹੀਂ ਜਾਣਦੇ ਕਿ ਭਲਕੇ ਕੀ ਹੋਵੇਗਾ। ਕੀ ਇਹ ਹੋ ਸਕਦਾ ਹੈ ਕਿ ਤੁਸੀਂ ਉਹ ਸਭ ਕੁਝ, ਨਾਲ ਹੀ ਆਪਣੇ ਜੀਵਨ ਨੂੰ ਖੋਹ ਬੈਠੋਂ? (ਉਪਦੇਸ਼ਕ ਦੀ ਪੋਥੀ 5:13-17; 9:11, 12) ਮਾਮਲਾ ਇਸ ਤਰ੍ਹਾਂ ਹੋਣ ਕਰਕੇ, ਇਹ ਦੇਖਣਾ ਕਠਿਨ ਨਹੀਂ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ, ਜਾਂ ਧੰਦੇ ਨੂੰ ਪੈਸੇ ਅਤੇ ਸੰਪਤੀ ਨਾਲੋਂ ਕਿਉਂ ਇਕ ਉਚੇਰਾ, ਜ਼ਿਆਦਾ ਸਥਿਰ ਅਰਥ ਰੱਖਣਾ ਚਾਹੀਦਾ ਹੈ।
ਪਰਿਵਾਰ, ਮਸ਼ਹੂਰੀ, ਅਤੇ ਪ੍ਰਭਾਵ
9. ਪਰਿਵਾਰਕ ਜੀਵਨ ਸੁਲੇਮਾਨ ਦੀ ਜਾਂਚ ਵਿਚ ਠੀਕ ਤੌਰ ਤੇ ਕਿਉਂ ਸ਼ਾਮਲ ਹੋਇਆ?
9 ਸੁਲੇਮਾਨ ਦੇ ਜੀਵਨ ਬਾਰੇ ਵਿਸ਼ਲੇਸ਼ਣ ਵਿਚ ਪਰਿਵਾਰ ਨਾਲ ਅਤਿ-ਰੁਝੇਵੇਂ ਦਾ ਮਾਮਲਾ ਵੀ ਸ਼ਾਮਲ ਸੀ। ਬਾਈਬਲ ਪਰਿਵਾਰਕ ਜੀਵਨ ਨੂੰ ਉਜਾਗਰ ਕਰਦੀ ਹੈ, ਜਿਸ ਵਿਚ ਔਲਾਦ ਦੇ ਹੋਣ ਅਤੇ ਪਰਵਰਿਸ਼ ਕਰਨ ਦਾ ਆਨੰਦ ਵੀ ਸ਼ਾਮਲ ਹੈ। (ਉਤਪਤ 2:22-24; ਜ਼ਬੂਰ 127:3-5; ਕਹਾਉਤਾਂ 5:15, 18-20; 6:20; ਮਰਕੁਸ 10:6-9; ਅਫ਼ਸੀਆਂ 5:22-33) ਫਿਰ ਵੀ, ਕੀ ਇਹ ਜੀਵਨ ਦਾ ਅੰਤਿਮ ਪਹਿਲੂ ਹੈ? ਇਸ ਤਰ੍ਹਾਂ ਜਾਪਦਾ ਹੈ ਕਿ ਅਨੇਕ ਠੀਕ ਇਵੇਂ ਸੋਚਦੇ ਹਨ, ਜਦੋਂ ਉਸ ਮਹੱਤਵ ਉੱਤੇ ਵਿਚਾਰ ਕੀਤਾ ਜਾਂਦਾ ਹੈ ਜੋ ਕੁਝ ਸਭਿਆਚਾਰ ਵਿਆਹ, ਔਲਾਦ, ਅਤੇ ਪਰਿਵਾਰਕ ਸੰਬੰਧ ਨੂੰ ਦਿੰਦੇ ਹਨ। ਫਿਰ ਵੀ ਉਪਦੇਸ਼ਕ ਦੀ ਪੋਥੀ 6:3 ਪ੍ਰਦਰਸ਼ਿਤ ਕਰਦੀ ਹੈ ਕਿ ਸੌ ਬੱਚੇ ਵੀ ਹੋਣੇ ਜੀਵਨ ਵਿਚ ਸੰਤੋਖ ਦੀ ਕੁੰਜੀ ਨਹੀਂ ਹੁੰਦੀ ਹੈ। ਉਸ ਦੀ ਕਲਪਨਾ ਕਰੋ ਕਿ ਕਿੰਨੇ ਮਾਪਿਆਂ ਨੇ ਆਪਣੀ ਔਲਾਦ ਲਈ ਬਲੀਦਾਨ ਦਿੱਤੇ ਹਨ ਤਾਂਕਿ ਉਹ ਉਨ੍ਹਾਂ ਨੂੰ ਇਕ ਅੱਛਾ ਆਰੰਭ ਦੇਣ ਅਤੇ ਉਨ੍ਹਾਂ ਦਾ ਜੀਵਨ ਸੌਖਾ ਬਣੇ। ਭਾਵੇਂ ਕਿ ਇਹ ਇਕ ਵਧੀਆ ਗੱਲ ਹੈ, ਨਿਸ਼ਚੇ ਹੀ ਸਾਡੇ ਸ੍ਰਿਸ਼ਟੀਕਰਤਾ ਦਾ ਇਹ ਅਰਥ ਨਹੀਂ ਸੀ ਕਿ ਸਾਡੀ ਹੋਂਦ ਦਾ ਕੇਂਦਰੀ ਲਕਸ਼ ਕੇਵਲ ਅਗਲੀ ਪੀੜ੍ਹੀ ਨੂੰ ਜਨਮ ਦੇਣਾ ਹੀ ਹੈ, ਜਿਵੇਂ ਕਿ ਪਸ਼ੂ ਜਿਨਸ ਨੂੰ ਜਾਰੀ ਰੱਖਣ ਦੇ ਲਈ ਸੁਭਾਵਕ ਤੌਰ ਤੇ ਕਰਦੇ ਹਨ।
10. ਪਰਿਵਾਰ ਉੱਤੇ ਅਨੁਚਿਤ ਧਿਆਨ ਸ਼ਾਇਦ ਕਿਉਂ ਵਿਅਰਥਤਾ ਸਾਬਤ ਹੋਵੇ?
10 ਸੁਲੇਮਾਨ ਨੇ ਸੂਝ ਦੇ ਨਾਲ ਪਰਿਵਾਰਕ ਜੀਵਨ ਦੀਆਂ ਹਕੀਕਤਾਂ ਦਾ ਜ਼ਿਕਰ ਕੀਤਾ। ਉਦਾਹਰਣ ਲਈ, ਇਕ ਮਨੁੱਖ ਸ਼ਾਇਦ ਆਪਣੀ ਔਲਾਦ ਅਤੇ ਦੋਹਤੇ-ਪੋਤਿਆਂ ਦੇ ਲਈ ਪ੍ਰਬੰਧ ਕਰਨ ਉੱਤੇ ਧਿਆਨ ਇਕਾਗਰ ਕਰੇ। ਪਰੰਤੂ ਕੀ ਉਹ ਬੁੱਧੀਮਾਨ ਸਾਬਤ ਹੋਣਗੇ? ਜਾਂ ਕੀ ਉਹ ਉਸ ਦੇ ਸੰਬੰਧ ਵਿਚ ਮੂਰਖ ਨਿਕਲਣਗੇ ਜੋ ਉਹ ਨੇ ਉਨ੍ਹਾਂ ਦੇ ਲਈ ਜਮ੍ਹਾ ਕਰਨ ਵਿਚ ਵਾਹ ਲਾਈ? ਜੇਕਰ ਪਿਛਲੇਰਾ ਵਾਪਰੇ, ਤਾਂ ਇਹ ਕਿੰਨਾ “ਵਿਅਰਥ ਅਤੇ ਡਾਢੀ ਬਿਪਤਾ” ਹੋਵੇਗੀ।—ਉਪਦੇਸ਼ਕ ਦੀ ਪੋਥੀ 2:18-21; 1 ਰਾਜਿਆਂ 12:8; 2 ਇਤਹਾਸ 12:1-4, 9.
11, 12. (ੳ) ਕੁਝ ਵਿਅਕਤੀਆਂ ਨੇ ਜੀਵਨ ਵਿਚ ਕਿਨ੍ਹਾਂ ਕੰਮ-ਧੰਦਿਆਂ ਉੱਤੇ ਧਿਆਨ ਇਕਾਗਰ ਕੀਤਾ ਹੈ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਉੱਘੇਪਣ ਨੂੰ ਭਾਲਣਾ “ਹਵਾ ਦਾ ਫੱਕਣਾ” ਹੈ?
11 ਦੂਜੇ ਸਿਰੇ, ਅਨੇਕਾਂ ਨੇ ਮਸ਼ਹੂਰੀ ਜਾਂ ਦੂਜਿਆਂ ਉੱਪਰ ਪ੍ਰਭਾਵ ਹਾਸਲ ਕਰਨ ਦੀ ਆਪਣੀ ਦ੍ਰਿੜ੍ਹਤਾ ਵਿਚ ਆਮ ਪਰਿਵਾਰਕ ਜੀਵਨ ਨੂੰ ਸ਼ਾਇਦ ਗੌਣ ਮਹੱਤਤਾ ਹੀ ਦਿੱਤੀ ਹੈ। ਇਹ ਕਮੀ ਸ਼ਾਇਦ ਮਰਦਾਂ ਵਿਚ ਜ਼ਿਆਦਾ ਆਮ ਪਾਈ ਜਾਵੇ। ਕੀ ਤੁਸੀਂ ਇਸ ਝੁਕਾਉ ਨੂੰ ਆਪਣੇ ਸਹਿਪਾਠੀਆਂ, ਸਹਿਕਰਮੀਆਂ, ਜਾਂ ਗੁਆਂਢੀਆਂ ਵਿਚ ਦੇਖਿਆ ਹੈ? ਅਨੇਕ ਵਿਅਕਤੀ ਦੇਖਣ ਵਿਚ ਆਉਣ ਲਈ, ਮਹੱਤਵਪੂਰਣ ਮਨੁੱਖ ਬਣਨ ਲਈ, ਜਾਂ ਦੂਜਿਆਂ ਉੱਤੇ ਅਧਿਕਾਰ ਚਲਾਉਣ ਦੇ ਲਈ ਅਤਿਅੰਤ ਬੁਰੀ ਤਰ੍ਹਾਂ ਨਾਲ ਸੰਘਰਸ਼ ਕਰਦੇ ਹਨ। ਪਰੰਤੂ ਇਹ ਅਸਲ ਵਿਚ ਕਿੰਨਾ ਅਰਥਪੂਰਣ ਹੈ?
12 ਵਿਚਾਰ ਕਰੋ ਕਿ ਕਿਵੇਂ ਕਈ ਵਿਅਕਤੀ ਮਸ਼ਹੂਰ ਬਣਨ ਲਈ, ਭਾਵੇਂ ਛੋਟੇ ਜਾਂ ਵੱਡੇ ਪੈਮਾਨੇ ਤੇ, ਜੂਝਦੇ ਹਨ। ਅਸੀਂ ਇਸ ਝੁਕਾਉ ਨੂੰ ਸਕੂਲ ਵਿਚ, ਆਪਣੇ ਗੁਆਂਢ ਵਿਚ, ਅਤੇ ਅਨੇਕ ਸਮਾਜਕ ਸਮੂਹਾਂ ਵਿਚ ਦੇਖਦੇ ਹਾਂ। ਇਹ ਉਨ੍ਹਾਂ ਵਿਚ ਵੀ ਇਕ ਪ੍ਰੇਰਕ ਸ਼ਕਤੀ ਹੈ ਜੋ ਕਲਾ, ਮਨੋਰੰਜਨ, ਅਤੇ ਰਾਜਨੀਤੀ ਵਿਚ ਪ੍ਰਸਿੱਧ ਬਣਨਾ ਚਾਹੁੰਦੇ ਹਨ। ਪਰੰਤੂ, ਕੀ ਇਹ ਇਕ ਲਾਜ਼ਮੀ ਤੌਰ ਤੇ ਵਿਅਰਥ ਜਤਨ ਹੀ ਨਹੀਂ ਹੈ? ਸੁਲੇਮਾਨ ਨੇ ਸਹੀ ਤੌਰ ਤੇ ਇਸ ਨੂੰ “ਹਵਾ ਦਾ ਫੱਕਣਾ” ਸੱਦਿਆ। (ਉਪਦੇਸ਼ਕ ਦੀ ਪੋਥੀ 4:4) ਭਾਵੇਂ ਕਿ ਇਕ ਯੁਵਕ ਇਕ ਕਲੱਬ ਵਿਚ, ਇਕ ਖੇਡ-ਮੁਕਾਬਲੇ ਟੀਮ ਵਿਚ, ਜਾਂ ਇਕ ਸੰਗੀਤਕ ਸਮੂਹ ਵਿਚ ਉੱਘਾ ਵੀ ਬਣ ਜਾਵੇ—ਜਾਂ ਕੋਈ ਪੁਰਸ਼ ਜਾਂ ਇਸਤਰੀ ਇਕ ਕੰਪਨੀ ਜਾਂ ਸਮਾਜ ਵਿਚ ਨੇਕਨਾਮੀ ਖੱਟ ਲਵੇ—ਉਸ ਬਾਰੇ ਦਰਅਸਲ ਕਿੰਨੇ ਕੁ ਜਾਣਦੇ ਹਨ? ਕੀ ਪ੍ਰਿਥਵੀ ਦੇ (ਜਾਂ ਉਸੇ ਦੇਸ਼ ਦੇ) ਦੂਜੇ ਪਾਸੇ ਅਧਿਕਤਰ ਲੋਕ ਉਸ ਵਿਅਕਤੀ ਨੂੰ ਜਾਣਦੇ ਹਨ? ਜਾਂ ਕੀ ਉਹ ਉਸ ਪੁਰਸ਼ ਜਾਂ ਇਸਤਰੀ ਦੀ ਥੋੜ੍ਹੀ ਜਿਹੀ ਮਸ਼ਹੂਰੀ ਦੇ ਉੱਕਾ ਹੀ ਬੇਖ਼ਬਰ, ਜੀਵਨ ਵਿਚ ਕੇਵਲ ਆਹਰੇ ਹੀ ਲੱਗੇ ਰਹਿੰਦੇ ਹਨ? ਅਤੇ ਕਿਸੇ ਪ੍ਰਭਾਵ ਜਾਂ ਅਧਿਕਾਰ ਬਾਰੇ ਵੀ ਇਹੋ ਹੀ ਕਿਹਾ ਜਾ ਸਕਦਾ ਹੈ ਜੋ ਇਕ ਵਿਅਕਤੀ ਇਕ ਨੌਕਰੀ ਤੇ, ਇਕ ਨਗਰ ਵਿਚ, ਜਾਂ ਇਕ ਸਮੂਹ ਵਿਚਕਾਰ ਹਾਸਲ ਕਰਦਾ ਹੈ।
13. (ੳ) ਉੱਘੇਪਣ ਜਾਂ ਪ੍ਰਭਾਵ ਲਈ ਸੰਘਰਸ਼ ਕਰਨ ਦੀ ਉਚਿਤ ਦ੍ਰਿਸ਼ਟੀ ਰੱਖਣ ਵਿਚ ਉਪਦੇਸ਼ਕ ਦੀ ਪੋਥੀ 9:4, 5 ਸਾਨੂੰ ਕਿਵੇਂ ਮਦਦ ਕਰਦੀ ਹੈ? (ਅ) ਸਾਨੂੰ ਕਿਹੜੀਆਂ ਹਕੀਕਤਾਂ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ ਜੇਕਰ ਇਹੋ ਜੀਵਨ ਹੀ ਸਭ ਕੁਝ ਹੈ? (ਫੁਟਨੋਟ ਦੇਖੋ।)
13 ਅਜਿਹੇ ਉੱਘੇਪਣ ਜਾਂ ਅਧਿਕਾਰ ਦਾ ਅੰਤਲਾ ਨਤੀਜਾ ਕੀ ਹੁੰਦਾ ਹੈ? ਜਿਉਂ-ਜਿਉਂ ਇਕ ਪੀੜ੍ਹੀ ਜਾਂਦੀ ਅਤੇ ਇਕ ਹੋਰ ਆਉਂਦੀ ਹੈ, ਉੱਘੇ ਜਾਂ ਪ੍ਰਭਾਵਸ਼ਾਲੀ ਲੋਕ ਚੱਲ ਵਸਦੇ ਹਨ ਅਤੇ ਭੁਲਾ ਦਿੱਤੇ ਜਾਂਦੇ ਹਨ। ਇਹ ਉਸਰਈਆਂ, ਸੰਗੀਤਕਾਰਾਂ ਅਤੇ ਦੂਜੇ ਕਲਾਕਾਰਾਂ, ਸਮਾਜਕ ਸੁਧਾਰਕਾਂ, ਇਤਿਆਦਿ, ਬਾਰੇ ਸੱਚ ਹੈ, ਠੀਕ ਜਿਵੇਂ ਕਿ ਅਧਿਕਤਰ ਨੀਤੀਵਾਨਾਂ ਅਤੇ ਸੈਨਿਕ ਆਗੂਆਂ ਬਾਰੇ ਵੀ ਸੱਚ ਹੈ। ਤੁਸੀਂ ਉਨ੍ਹਾਂ ਧੰਦਿਆਂ ਵਾਲੇ ਕਿੰਨਿਆਂ ਵਿਸ਼ੇਸ਼ ਵਿਅਕਤੀਆਂ ਬਾਰੇ ਜਾਣਦੇ ਹੋ ਜੋ 1700 ਅਤੇ 1800 ਸਾਲਾਂ ਦੇ ਵਿਚਕਾਰ ਜੀਉਂਦੇ ਰਹੇ? ਸੁਲੇਮਾਨ ਨੇ ਐਨ ਸਹੀ ਤੌਰ ਤੇ, ਇਹ ਕਹਿ ਕੇ ਮਾਮਲਿਆਂ ਨੂੰ ਮੁੱਲਾਂਕਣ ਕੀਤਾ: “ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ। ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ . . . ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।” (ਉਪਦੇਸ਼ਕ ਦੀ ਪੋਥੀ 9:4, 5) ਅਤੇ ਜੇਕਰ ਇਹੋ ਜੀਵਨ ਹੀ ਸਭ ਕੁਝ ਹੈ, ਤਾਂ ਉੱਘੇਪਣ ਜਾਂ ਪ੍ਰਭਾਵ ਲਈ ਸੰਘਰਸ਼ ਕਰਨਾ ਸੱਚ-ਮੁੱਚ ਹੀ ਵਿਅਰਥਤਾ ਹੈ।a
ਸਾਡਾ ਮੁੱਖ ਕੇਂਦਰ ਅਤੇ ਰਿਣ
14. ਉਪਦੇਸ਼ਕ ਦੀ ਪੋਥੀ ਨੂੰ ਸਾਨੂੰ ਨਿੱਜੀ ਤੌਰ ਤੇ ਕਿਉਂ ਮਦਦ ਕਰਨੀ ਚਾਹੀਦੀ ਹੈ?
14 ਸੁਲੇਮਾਨ ਨੇ ਉਨ੍ਹਾਂ ਅਨੇਕ ਸਰਗਰਮੀਆਂ, ਟੀਚਿਆਂ, ਅਤੇ ਸੁਖ-ਵਿਲਾਸਾਂ ਉੱਤੇ ਟਿੱਪਣੀ ਨਹੀਂ ਕੀਤੀ ਜਿਨ੍ਹਾਂ ਉੱਤੇ ਮਾਨਵ ਆਪਣੇ ਜੀਵਨਾਂ ਨੂੰ ਇਕਾਗਰ ਕਰਦੇ ਹਨ। ਪਰੰਤੂ, ਜੋ ਉਸ ਨੇ ਲਿਖਿਆ ਉਹ ਚੋਖਾ ਹੈ। ਇਸ ਪੋਥੀ ਦੇ ਸਾਡੇ ਵਿਚਾਰ ਨੂੰ ਸਖ਼ਤ ਕਠੋਰ ਜਾਂ ਨਕਾਰਾਤਮਕ ਜਾਪਣਾ ਜ਼ਰੂਰੀ ਨਹੀਂ ਹੈ, ਕਿਉਂਕਿ ਅਸੀਂ ਬਾਈਬਲ ਦੀ ਇਕ ਪੋਥੀ ਦਾ ਵਾਸਤਵਿਕ ਤੌਰ ਤੇ ਪੁਨਰ-ਵਿਚਾਰ ਕੀਤਾ ਹੈ ਜਿਸ ਨੂੰ ਯਹੋਵਾਹ ਪਰਮੇਸ਼ੁਰ ਨੇ ਜਾਣ-ਬੁੱਝ ਕੇ ਸਾਡੇ ਭਲੇ ਲਈ ਪ੍ਰੇਰਿਤ ਕੀਤਾ। ਇਹ ਸਾਨੂੰ ਹਰੇਕ ਨੂੰ ਜੀਵਨ ਬਾਰੇ ਆਪਣਾ ਨਜ਼ਰੀਆ ਅਤੇ ਜਿਸ ਉੱਤੇ ਅਸੀਂ ਧਿਆਨ ਇਕਾਗਰ ਕਰਦੇ ਹਾਂ ਸੁਧਾਰਨ ਵਿਚ ਮਦਦ ਕਰ ਸਕਦਾ ਹੈ। (ਉਪਦੇਸ਼ਕ ਦੀ ਪੋਥੀ 7:2; 2 ਤਿਮੋਥਿਉਸ 3:16, 17) ਉਨ੍ਹਾਂ ਸਿੱਟਿਆਂ
-