ਉਹ ਦੇਖ ਸਕਦੇ ਹਨ ਕਿ ਅਸੀਂ ਵੱਖਰੇ ਹਾਂ
1 ਪਿਛਲੇ ਸਾਲ, 3,00,000 ਤੋਂ ਵੀ ਜ਼ਿਆਦਾ ਨਵੇਂ ਲੋਕ ਬਪਤਿਸਮਾ ਲੈਣ ਦੁਆਰਾ ਸਾਡੇ ਨਾਲ ਜੁੜੇ ਹਨ। ਇਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਵਿਚ ਕੀ ਵੇਖਿਆ ਜੋ ਇਨ੍ਹਾਂ ਨੇ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਬਣਨਾ ਚਾਹਿਆ? ਅਸੀਂ ਕਿਉਂ ਬਾਕੀ ਸਾਰੇ ਧਰਮਾਂ ਨਾਲੋਂ ਵੱਖਰੇ ਨਜ਼ਰ ਆਉਂਦੇ ਹਾਂ? ਇੱਥੇ ਕੁਝ ਪ੍ਰਤੱਖ ਜਵਾਬ ਦਿੱਤੇ ਗਏ ਹਨ:
—ਅਸੀਂ ਵਿਅਕਤੀਗਤ ਵਿਚਾਰਾਂ ਦੀ ਬਜਾਇ, ਬਾਈਬਲ ਵਿੱਚੋਂ ਦੱਸਦੇ ਹਾਂ: ਅਸੀਂ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਯਿਸੂ ਦੇ ਕਹੇ ਮੁਤਾਬਕ “ਆਤਮਾ ਅਰ ਸਚਿਆਈ ਨਾਲ” ਕਰਦੇ ਹਾਂ। ਇਸ ਦਾ ਅਰਥ ਧਾਰਮਿਕ ਝੂਠ ਨੂੰ ਰੱਦ ਕਰਨਾ ਅਤੇ ਪਰਮੇਸ਼ੁਰ ਦੇ ਲਿਖਤ ਬਚਨ ਦੇ ਅਨੁਸਾਰ ਚੱਲਣਾ ਹੈ।—ਯੂਹੰ. 4:23, 24; 2 ਤਿਮੋ. 3:15-17.
—ਇਸ ਦੀ ਬਜਾਇ ਕਿ ਲੋਕ ਸਾਡੇ ਕੋਲ ਆਉਣ, ਅਸੀਂ ਖ਼ੁਦ ਉਨ੍ਹਾਂ ਕੋਲ ਜਾਂਦੇ ਹਾਂ: ਅਸੀਂ ਮਸੀਹ ਦੇ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਹੁਕਮ ਨੂੰ ਮੰਨਦੇ ਹਾਂ, ਅਤੇ ਉਸ ਦੀ ਉਦਾਹਰਣ ਦੀ ਨਕਲ ਕਰਦੇ ਹੋਏ ਨੇਕਦਿਲ ਲੋਕਾਂ ਨੂੰ ਲੱਭਦੇ ਹਾਂ। ਅਸੀਂ ਉਨ੍ਹਾਂ ਨੂੰ ਘਰਾਂ ਵਿਚ, ਸੜਕਾਂ ਤੇ, ਜਾਂ ਜਿੱਥੇ ਕਿਤੇ ਵੀ ਉਹ ਮਿਲ ਸਕਣ, ਉੱਥੇ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ।—ਮੱਤੀ 9:35; 10:11; 28:19, 20; ਰਸੂ. 10:42.
—ਅਸੀਂ ਬਿਨਾਂ ਕਿਸੇ ਮੁੱਲ ਦੇ ਸਭ ਨੂੰ ਬਾਈਬਲ ਸਿੱਖਿਆ ਦਿੰਦੇ ਹਾਂ: ਅਸੀਂ ਬਿਨਾਂ ਕਿਸੇ ਮੁੱਲ ਦੇ ਆਪਣੀ ਸ਼ਕਤੀ ਅਤੇ ਸਾਧਨਾਂ ਦੁਆਰਾ ਪਰਮੇਸ਼ੁਰ ਦੀ ਸੇਵਾ ਵਿਚ, ਹਰ ਸਾਲ ਇਕ ਅਰਬ ਤੋਂ ਜ਼ਿਆਦਾ ਘੰਟੇ ਬਿਤਾਉਂਦੇ ਹਾਂ। ਬਿਨਾਂ ਕਿਸੇ ਪੱਖਪਾਤ ਦੇ, ਅਸੀਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਾਈਬਲ ਦਾ ਅਧਿਐਨ ਕਰਦੇ ਹਾਂ।—ਮੱਤੀ 10:8; ਰਸੂ. 10:34, 35; ਪਰ. 22:17.
—ਅਸੀਂ ਅਧਿਆਤਮਿਕ ਤੌਰ ਤੇ ਲੋਕਾਂ ਦੀ ਮਦਦ ਕਰਨ ਲਈ ਚੰਗੀ ਤਰ੍ਹਾਂ ਸਿੱਖਿਅਤ ਹਾਂ: ਆਪਣੇ ਬਾਈਬਲ ਦੇ ਵਿਅਕਤੀਗਤ ਅਧਿਐਨ ਦੁਆਰਾ ਅਤੇ ਕਲੀਸਿਯਾ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਵਿਚ ਮਿਲਣ ਵਾਲੀਆਂ ਹਿਦਾਇਤਾਂ ਦੁਆਰਾ ਅਸੀਂ ਲਗਾਤਾਰ ਅਨਮੋਲ ਬਾਈਬਲੀ ਸਿੱਖਿਆ ਪ੍ਰਾਪਤ ਕਰਦੇ ਹਾਂ, ਜੋ ਸਾਨੂੰ ਦੂਜਿਆਂ ਨੂੰ ਅਧਿਆਤਮਿਕ ਤੌਰ ਤੇ ਗਿਆਨ ਦੇਣ ਦੇ ਯੋਗ ਬਣਾਉਂਦੀ ਹੈ।—ਯਸਾ. 54:13; 2 ਤਿਮੋ. 2:15; 1 ਪਤ. 3:15.
—ਅਸੀਂ ਸੱਚਾਈ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਹਰ ਦਿਨ ਇਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ: ਪਰਮੇਸ਼ੁਰ ਦੇ ਨਾਲ ਪ੍ਰੇਮ ਹੋਣ ਕਰਕੇ, ਅਸੀਂ ਆਪਣੀ ਜ਼ਿੰਦਗੀ ਵਿਚ ਪਰਿਵਰਤਨ ਕਰਦੇ ਅਤੇ ਉਸ ਦੀ ਇੱਛਾ ਦੀ ਇਕਸੁਰਤਾ ਵਿਚ ਰਹਿੰਦੇ ਹਾਂ। ਸਾਡੀ ਮਸੀਹ-ਸਮਾਨ ਨਵੀਂ ਇਨਸਾਨੀਅਤ ਦੂਜਿਆਂ ਨੂੰ ਸੱਚਾਈ ਵੱਲ ਆਕਰਸ਼ਿਤ ਕਰੇਗੀ।—ਕੁਲੁ. 3:9, 10; ਯਾਕੂ. 1:22, 25; 1 ਯੂਹੰ. 5:3.
—ਅਸੀਂ ਦੂਜਿਆਂ ਨਾਲ ਸ਼ਾਂਤੀ ਵਿਚ ਜੀਉਣ ਅਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ: ਈਸ਼ਵਰੀ ਗੁਣ ਸਾਡੀ ਮਦਦ ਕਰਦੇ ਹਨ ਕਿ ਅਸੀਂ ਸੋਚ-ਸਮਝ ਕੇ ਬੋਲੀਏ ਅਤੇ ਕੰਮ ਕਰੀਏ। ਅਸੀਂ ਸਾਰਿਆਂ ਨਾਲ ‘ਮਿਲਾਪ ਨੂੰ ਲੱਭਦੇ ਅਤੇ ਉਹ ਦਾ ਪਿੱਛਾ ਕਰਦੇ’ ਹਾਂ।—1 ਪਤ. 3:10, 11; ਅਫ਼. 4:1-3.
2 ਯਹੋਵਾਹ ਦੇ ਸੰਗਠਨ ਵਿਚ ਮਸੀਹੀ ਜੀਵਨ ਦੀਆਂ ਉਦਾਹਰਣਾਂ ਨੂੰ ਦੇਖ ਕੇ ਕਈ ਲੋਕ ਸੱਚਾਈ ਅਪਣਾਉਣ ਲਈ ਪ੍ਰੇਰਿਤ ਹੋਏ ਹਨ। ਆਓ ਅਸੀਂ ਵੀ ਆਪਣੀ ਮਿਸਾਲ ਦੁਆਰਾ ਉਨ੍ਹਾਂ ਲੋਕਾਂ ਨੂੰ ਇਹੋ ਕਰਨ ਲਈ ਪ੍ਰੇਰੀਏ, ਜੋ ਸਾਨੂੰ ਜਾਣਦੇ ਅਤੇ ਦੇਖਦੇ ਹਨ।