ਦਸੰਬਰ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ ਦਸੰਬਰ 7
ਗੀਤ 186
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਸਾਨੂੰ ਵਾਰ-ਵਾਰ ਜਾਣਾ ਚਾਹੀਦਾ ਹੈ।” ਸਵਾਲ ਅਤੇ ਜਵਾਬ। ਹਿਜ਼ਕੀਏਲ 3:17-19 ਉੱਤੇ ਸੰਖੇਪ ਟਿੱਪਣੀ ਦਿਓ, ਅਤੇ ਚੇਤਾਵਨੀ-ਸੂਚਕ ਸੰਦੇਸ਼ ਸੁਣਾਉਂਦੇ ਰਹਿਣ ਦੀ ਸਾਡੀ ਜ਼ਿੰਮੇਵਾਰੀ ਉੱਤੇ ਜ਼ੋਰ ਦਿਓ।
20 ਮਿੰਟ: “ਨਿਊ ਵਰਲਡ ਟ੍ਰਾਂਸਲੇਸ਼ਨ ਪੇਸ਼ ਕਰਨਾ।” ਇਕ ਭਰਾ ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਦੇ ਨਾਲ ਲੇਖ ਦੀ ਚਰਚਾ ਕਰਦਾ ਹੈ। “ਪੂਰਾ ਸ਼ਾਸਤਰ” (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 327-31 ਵਿੱਚੋਂ ਕੁਝ ਢੁਕਵੇਂ ਨੁਕਤੇ ਸ਼ਾਮਲ ਕਰੋ। ਪ੍ਰਦਰਸ਼ਿਤ ਕਰੋ ਕਿ ਦਸੰਬਰ ਦੀ ਸਾਹਿੱਤ ਪੇਸ਼ਕਸ਼ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
ਗੀਤ 176 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਦਸੰਬਰ 14
ਗੀਤ 206
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸੁਝਾਅ ਪੇਸ਼ ਕਰੋ ਕਿ ਸੰਸਾਰਕ ਤਿਉਹਾਰਾਂ ਦੀਆਂ ਵਧਾਈਆਂ ਦਾ ਸੂਝ ਨਾਲ ਕਿਵੇਂ ਜਵਾਬ ਦੇਣਾ ਚਾਹੀਦਾ ਹੈ। ਜੇਕਰ ਕਲੀਸਿਯਾ ਕੋਲ ਸਰਬ ਮਹਾਨ ਮਨੁੱਖ ਜਾਂ ਮਹਾਨ ਸਿੱਖਿਅਕ (ਅੰਗ੍ਰੇਜ਼ੀ) ਪੁਸਤਕਾਂ ਉਪਲਬਧ ਹਨ, ਤਾਂ ਇਹ ਦਿਖਾਓ ਕਿ ਸੇਵਕਾਈ ਵਿਚ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਇਨ੍ਹਾਂ ਨੂੰ ਕਿਵੇਂ ਪ੍ਰਭਾਵਕਾਰੀ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਦਸੰਬਰ 25 ਅਤੇ ਜਨਵਰੀ 1 ਲਈ ਖ਼ਾਸ ਖੇਤਰ ਸੇਵਾ ਪ੍ਰਬੰਧਾਂ ਬਾਰੇ ਦੱਸੋ।
15 ਮਿੰਟ: “ਅਗਵਾਈ ਕਰਨ ਵਾਲੇ ਨਿਗਾਹਬਾਨ—ਪਹਿਰਾਬੁਰਜ ਅਧਿਐਨ ਸੰਚਾਲਕ।” ਪਹਿਰਾਬੁਰਜ ਅਧਿਐਨ ਸੰਚਾਲਕ ਦੁਆਰਾ ਇਕ ਭਾਸ਼ਣ। ਉਹ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਦੱਸਦਾ ਹੈ ਅਤੇ ਸਮਝਾਉਂਦਾ ਹੈ ਕਿ ਕਿਸ ਤਰ੍ਹਾਂ ਸਾਰੇ ਭੈਣ-ਭਰਾ ਅਧਿਐਨ ਨੂੰ ਰੋਚਕ, ਸਿੱਖਿਆਦਾਇਕ, ਅਤੇ ਅਧਿਆਤਮਿਕ ਤੌਰ ਤੇ ਉਤਸ਼ਾਹਜਨਕ ਬਣਾਉਣ ਵਿਚ ਮਦਦ ਕਰ ਸਕਦੇ ਹਨ।—ਆਪਣੀ ਸੇਵਕਾਈ (ਅੰਗ੍ਰੇਜ਼ੀ) ਦਾ ਸਫ਼ਾ 67 ਵੇਖੋ।
20 ਮਿੰਟ: “ਉਹ ਦੇਖ ਸਕਦੇ ਹਨ ਕਿ ਅਸੀਂ ਵੱਖਰੇ ਹਾਂ।” ਸਵਾਲ ਅਤੇ ਜਵਾਬ। ਸੰਖੇਪ ਵਿਚ ਹਰ ਉਸ ਗੁਣ ਦੀ ਚਰਚਾ ਕਰੋ, ਜੋ ਸਾਨੂੰ ਦੂਸਰਿਆਂ ਤੋਂ ਵੱਖਰਾ ਬਣਾਉਂਦਾ ਹੈ। ਇਹ ਵੀ ਦੱਸੋ ਕਿ ਕਿਸ ਤਰ੍ਹਾਂ ਇਹ ਜਾਣਕਾਰੀ ਦਿਲਚਸਪੀ ਰੱਖਣ ਵਾਲਿਆਂ ਨੂੰ ਸੰਗਠਨ ਵੱਲ ਨਿਰਦੇਸ਼ਿਤ ਕਰਨ ਲਈ ਅਤੇ ਉਨ੍ਹਾਂ ਨੂੰ ਇਹ ਦਿਖਾਉਣ ਲਈ ਵਰਤੀ ਜਾ ਸਕਦੀ ਹੈ ਕਿ ਕਿਸ ਤਰ੍ਹਾਂ ਸੱਚਾਈ ਉਨ੍ਹਾਂ ਲੋਕਾਂ ਵਿਚ ਮਸੀਹੀ ਗੁਣ ਪੈਦਾ ਕਰਦੀ ਹੈ, ਜੋ ਇਸ ਅਨੁਸਾਰ ਜੀਵਨ ਬਤੀਤ ਕਰਦੇ ਹਨ।
ਗੀਤ 146 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਦਸੰਬਰ 21
ਗੀਤ 163
8 ਮਿੰਟ: ਸਥਾਨਕ ਘੋਸ਼ਣਾਵਾਂ। ਜੇਕਰ ਤੁਹਾਡੀ ਕਲੀਸਿਯਾ ਨਵੇਂ ਸਾਲ ਲਈ ਸਭਾਵਾਂ ਦੇ ਸਮੇਂ ਬਦਲਣ ਵਾਲੀ ਹੈ, ਤਾਂ ਸਾਰਿਆਂ ਨੂੰ ਪ੍ਰੇਮਮਈ ਉਤਸ਼ਾਹ ਦਿੰਦੇ ਹੋਏ ਤਾਕੀਦ ਕਰੋ ਕਿ ਉਹ ਕਲੀਸਿਯਾ ਦੇ ਨਵੇਂ ਸਮਿਆਂ ਤੇ ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣ। ਪ੍ਰਕਾਸ਼ਕਾਂ ਨੂੰ ਚੇਤੇ ਕਰਾਓ ਕਿ ਉਹ ਕਿਸੇ ਵੀ ਤਬਦੀਲੀ ਬਾਰੇ ਬਾਈਬਲ ਸਿੱਖਿਆਰਥੀਆਂ ਅਤੇ ਹੋਰ ਰੁਚੀ ਰੱਖਣ ਵਾਲਿਆਂ ਨੂੰ ਸੂਚਿਤ ਕਰਨ। ਸਾਰੇ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਸਾਡੀ ਰਾਜ ਸੇਵਕਾਈ ਦੀਆਂ ਵਿਅਕਤੀਗਤ ਕਾਪੀਆਂ ਨੂੰ, ਅਤੇ ਖ਼ਾਸ ਕਰਕੇ ਅੰਤਰ-ਪੱਤਰ ਨੂੰ ਸਾਂਭ ਕੇ ਰੱਖਣ। ਸ਼ਾਇਦ ਭਵਿੱਖ ਵਿਚ ਅਸੀਂ ਇਨ੍ਹਾਂ ਨੂੰ ਦੁਹਰਾਵਾਂਗੇ। ਸਾਰਿਆਂ ਨੂੰ ਯਾਦ ਦਿਲਾਓ ਕਿ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਮਈ 1998 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਨਾਲ ਲੈ ਕੇ ਆਉਣ।
12 ਮਿੰਟ: ਸਥਾਨਕ ਲੋੜਾਂ।
25 ਮਿੰਟ: “ਆਪਣੇ ਜੀਵਨ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ।” ਸਵਾਲ ਅਤੇ ਜਵਾਬ। ਇਕ ਅਣਵਿਆਹੇ ਪ੍ਰਕਾਸ਼ਕ ਦੀ ਅਤੇ ਇਕ ਪਰਿਵਾਰ ਦੇ ਸਿਰ ਦੀ ਇੰਟਰਵਿਊ ਲਓ, ਜਿਹੜੇ ਕਿ ਹਰ ਹਫ਼ਤੇ ਖੇਤਰ ਸੇਵਕਾਈ ਵਿਚ ਨਿਯਮਿਤ ਤੌਰ ਤੇ ਭਾਗ ਲੈਣ ਵਿਚ ਸਫ਼ਲ ਹੋਏ ਹਨ। ਉਹ ਦੱਸਣਗੇ ਕਿ ਅਧਿਆਤਮਿਕ ਹਿਤਾਂ ਨੂੰ ਪਹਿਲ ਦੇਣ ਲਈ ਕਿਹੜੀ ਨਿੱਜੀ ਯੋਜਨਾਬੰਦੀ ਦੀ ਲੋੜ ਹੈ।
ਗੀਤ 119 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਦਸੰਬਰ 28
ਗੀਤ 178
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਦਸੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤੇ ਕਰਾਓ। ਜਨਵਰੀ ਵਿਚ ਪੇਸ਼ ਕਰਨ ਲਈ ਉਪਲਬਧ ਪੁਰਾਣੀਆਂ ਪੁਸਤਕਾਂ ਦਿਖਾਓ। ਪ੍ਰਕਾਸ਼ਕਾਂ ਨੂੰ ਕੁਝ ਪੁਸਤਕਾਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੋ ਤਾਂ ਜੋ ਉਹ ਇਨ੍ਹਾਂ ਨੂੰ ਇਸ ਸਪਤਾਹ-ਅੰਤ ਦੌਰਾਨ ਵੰਡ ਸਕਣ।
10 ਮਿੰਟ: “1999 ਦੇ ਦੈਵ-ਸ਼ਾਸਕੀ ਸੇਵਕਾਈ ਸਕੂਲ ਕਾਰਜਕ੍ਰਮ ਤੋਂ ਲਾਭ।” ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ ਦੁਆਰਾ ਇਕ ਭਾਸ਼ਣ। ਕੁਝ ਪ੍ਰਕਾਸ਼ਕਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਹਰ ਹਫ਼ਤੇ “ਸੰਪੂਰਕ ਬਾਈਬਲ-ਪਠਨ ਅਨੁਸੂਚੀ” ਦੀ ਪਾਲਣਾ ਕਰਨ ਤੋਂ ਕਿਹੜੇ ਲਾਭ ਪ੍ਰਾਪਤ ਕੀਤੇ ਹਨ। ਸਾਰਿਆਂ ਨੂੰ ਹਰ ਦਿਨ ਪਰਮੇਸ਼ੁਰ ਦਾ ਬਚਨ ਪੜ੍ਹਨ ਦਾ ਉਤਸ਼ਾਹ ਦਿਓ।
25 ਮਿੰਟ: “ਲੋੜ ਹੈ—ਹੋਰ ਜ਼ਿਆਦਾ ਬਾਈਬਲ ਅਧਿਐਨਾਂ ਦੀ।” ਸੇਵਾ ਨਿਗਾਹਬਾਨ ਮਈ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਤੇ ਪੁਨਰ-ਵਿਚਾਰ ਕਰਦਾ ਹੈ। ਮਈ 1998 ਤੋਂ ਬਾਈਬਲ ਅਧਿਐਨ ਦੇ ਕਾਰਜ ਦੀ ਪ੍ਰਗਤੀ ਬਾਰੇ ਦੱਸੋ। ਜਿਨ੍ਹਾਂ ਕੋਲ ਬਾਈਬਲ ਅਧਿਐਨ ਨਹੀਂ ਹੈ, ਉਨ੍ਹਾਂ ਨੂੰ ਸਮੇਂ-ਸਮੇਂ ਤੇ ਇਸ ਅੰਤਰ-ਪੱਤਰ ਤੇ ਪ੍ਰਾਰਥਨਾਪੂਰਣ ਢੰਗ ਨਾਲ ਪੁਨਰ-ਵਿਚਾਰ ਕਰਨ ਲਈ ਉਤਸ਼ਾਹਿਤ ਕਰੋ। ਭਾਵੇਂ ਕਿ ਉਹ ਪਹਿਲਾਂ ਹੀ ਬਾਈਬਲ ਅਧਿਐਨ ਕਰਵਾ ਰਹੇ ਹਨ, ਫਿਰ ਵੀ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਹੋਰ ਬਾਈਬਲ ਅਧਿਐਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਗੀਤ 195 ਅਤੇ ਸਮਾਪਤੀ ਪ੍ਰਾਰਥਨਾ।