ਨਿਊ ਵਰਲਡ ਟ੍ਰਾਂਸਲੇਸ਼ਨ ਪੇਸ਼ ਕਰਨਾ
1 “ਨਿਊ ਵਰਲਡ [ਟ੍ਰਾਂਸਲੇਸ਼ਨ] ਪ੍ਰਾਪਤ ਕਰਨ ਦੇ ਯੋਗ ਹੈ। ਇਹ ਉਤੇਜਕ ਅਤੇ ਯਥਾਰਥਕ ਹੈ, ਅਤੇ ਪਾਠਕ ਨੂੰ ਸੋਚਣ ਅਤੇ ਅਧਿਐਨ ਕਰਨ ਲਈ ਪ੍ਰੇਰਦਾ ਹੈ। ਇਹ ਉੱਚ-ਆਲੋਚਕਾਂ ਦਾ ਨਹੀਂ, ਪਰ ਵਿਦਵਾਨਾਂ ਦਾ ਕੰਮ ਹੈ, ਜਿਹੜੇ ਪਰਮੇਸ਼ੁਰ ਅਤੇ ਉਸ ਦੇ ਬਚਨ ਦਾ ਆਦਰ ਕਰਦੇ ਹਨ।” ਇਸ ਤਰ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਾਸਤਰ ਦੇ ਇਕ ਟੀਕਾਕਾਰ ਨੇ ਕਿਹਾ। ਅਸੀਂ ਇਸ ਨਾਲ ਸਹਿਮਤ ਹਾਂ। ਜਦੋਂ ਅਸੀਂ ਦਸੰਬਰ ਵਿਚ ਇਸ ਨੂੰ ਗਿਆਨ ਪੁਸਤਕ ਦੇ ਨਾਲ ਪੇਸ਼ ਕਰਾਂਗੇ, ਤਾਂ ਅਸੀਂ ਕਿਸ ਤਰ੍ਹਾਂ ਦੂਸਰਿਆਂ ਨੂੰ ਵੀ ਨਿਊ ਵਰਲਡ ਟ੍ਰਾਂਸਲੇਸ਼ਨ ਦੀ ਕਦਰ ਕਰਨ ਵਿਚ ਮਦਦ ਦੇ ਸਕਦੇ ਹਾਂ?
2 ਕੁਝ ਲੋਕ ਸ਼ਾਇਦ ਕਹਿਣ, “ਮੇਰੇ ਕੋਲ ਤਾਂ ਪਹਿਲਾਂ ਹੀ ਇਕ ਬਾਈਬਲ ਹੈ। ਮੈਂ ਇਕ ਹੋਰ ਨਹੀਂ ਚਾਹੁੰਦਾ।” ਸਾਡਾ ਕੰਮ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰਨਾ ਹੈ ਕਿ ਨਿਊ ਵਰਲਡ ਟ੍ਰਾਂਸਲੇਸ਼ਨ ਕੋਈ ਆਮ ਬਾਈਬਲ ਨਹੀਂ ਹੈ। ਇਹ ਆਧੁਨਿਕ ਭਾਸ਼ਾ ਵਿਚ ਸ਼ਾਬਦਿਕ ਅਨੁਵਾਦ ਹੈ, ਜਿਹੜਾ ਕਿ ਮੂਲ-ਪਾਠ ਦੇ ਅਸਲ ਭਾਵ ਨੂੰ ਕਾਇਮ ਰੱਖਦਾ ਹੈ। ਇਸ ਦੀ ਉੱਤਮਤਾ ਦਾ ਇਕ ਪਹਿਲੂ, 1 ਕੁਰਿੰਥੀਆਂ 10:25 ਵਿਚ ਵਰਤੇ ਗਏ ਅੰਗ੍ਰੇਜ਼ੀ ਸ਼ਬਦ “ਸ਼ੈਮਬਲਜ਼” (ਕਿੰਗ ਜੇਮਜ਼ ਵਰਯਨ) ਦੀ ਤੁਲਨਾ “ਮੀਟ ਮਾਰਕੀਟ” (ਨਿਊ ਵਰਲਡ ਟ੍ਰਾਂਸਲੇਸ਼ਨ) ਨਾਲ ਕਰਨ ਦੁਆਰਾ ਦੇਖਿਆ ਜਾ ਸਕਦਾ ਹੈ।
3 ਪਰੰਤੂ, ਘੱਟ ਹੀ ਲੋਕ ਬਾਈਬਲ ਪੜ੍ਹਦੇ ਹਨ, ਜਾਂ ਰੋਜ਼ਾਨਾ ਦੀ ਜ਼ਿੰਦਗੀ ਲਈ ਇਸ ਦੇ ਸਿਧਾਂਤਾਂ ਨੂੰ ਸਮਝਦੇ ਹਨ। ਉਨ੍ਹਾਂ ਨੂੰ ਜਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਦਾ ਬਚਨ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦਾ ਹੈ ਅਤੇ ਈਮਾਨਦਾਰੀ, ਨੈਤਿਕਤਾ, ਅਤੇ ਪਰਿਵਾਰਕ ਜੀਵਨ ਬਾਰੇ ਇਸ ਦੀ ਸਲਾਹ, ਅੱਜ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਅਸੀਂ ਇਹ ਜਾਣਕਾਰੀ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਸਕਦੇ ਹਾਂ?
4 ਇਕ ਸੁਝਾਈ ਗਈ ਪੇਸ਼ਕਾਰੀ: “ਕੀ ਤੁਸੀਂ ਇਸ ਨਾਲ ਸਹਿਮਤ ਹੋਵੋਗੇ ਕਿ ਅੱਜ ਦੀਆਂ ਨੈਤਿਕ ਕਦਰਾਂ-ਕੀਮਤਾਂ ਇੰਨੀ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਸਾਡਾ ਭਵਿੱਖ ਇੰਨਾ ਅਨਿਸ਼ਚਿਤ ਹੈ, ਜਿਸ ਕਾਰਨ ਸਾਨੂੰ ਆਪਣੇ ਜੀਵਨ ਵਿਚ ਇਕ ਭਰੋਸੇਯੋਗ ਮਾਰਗ-ਦਰਸ਼ਕ ਦੀ ਲੋੜ ਹੈ? [ਜਵਾਬ ਲਈ ਸਮਾਂ ਦਿਓ।] ਭਾਵੇਂ ਕਿ ਇਹ ਸਭ ਤੋਂ ਪੁਰਾਣੀ ਪੁਸਤਕ ਹੈ, ਬਾਈਬਲ ਆਧੁਨਿਕ ਰਹਿਣੀ-ਬਹਿਣੀ ਅਤੇ ਖ਼ੁਸ਼ਹਾਲ ਪਰਿਵਾਰਕ ਜੀਵਨ ਬਾਰੇ ਵਿਵਹਾਰਕ ਸਲਾਹ ਦਿੰਦੀ ਹੈ।” ਗਿਆਨ ਪੁਸਤਕ ਦਾ ਅਧਿਆਇ 2 ਖੋਲ੍ਹੋ, ਤੇ ਪੈਰਾ 10 ਤੋਂ ਲੈ ਕੇ 11ਵੇਂ ਪੈਰੇ ਦੇ ਪਹਿਲੇ ਵਾਕ ਤਕ ਪੜ੍ਹੋ, ਅਤੇ 2 ਤਿਮੋਥਿਉਸ 3:16, 17 ਵੀ ਪੜ੍ਹੋ। ਜੇਕਰ ਘਰ-ਸੁਆਮੀ ਰੁਚੀ ਦਿਖਾਉਂਦਾ ਹੈ, ਤਾਂ ਗਿਆਨ ਪੁਸਤਕ ਪੇਸ਼ ਕਰੋ, ਸਾਡੇ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਦੇ ਪ੍ਰਬੰਧ ਬਾਰੇ ਦੱਸੋ, ਅਤੇ ਨਿਊ ਵਰਲਡ ਟ੍ਰਾਂਸਲੇਸ਼ਨ ਵੀ ਪੇਸ਼ ਕਰੋ। ਜੇਕਰ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਬਾਈਬਲ ਅਧਿਐਨ ਮੰਗ ਬਰੋਸ਼ਰ ਵਿੱਚੋਂ ਕਰਵਾਉਣਾ ਹੀ ਠੀਕ ਹੋਵੇਗਾ, ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਤੁਸੀਂ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਨਾਮਕ ਪੁਸਤਿਕਾ ਦੇ ਸਫ਼ੇ 2-7 ਉੱਤੇ ਦਿੱਤੀਆਂ ਗਈਆਂ ਦੂਸਰੀਆਂ ਢੁਕਵੀਆਂ ਪ੍ਰਸਤਾਵਨਾਵਾਂ ਵੀ ਪੜ੍ਹ ਸਕਦੇ ਹੋ।
5 ਆਓ ਅਸੀਂ ਇਸ ਉੱਤਮ ਨਿਊ ਵਰਲਡ ਟ੍ਰਾਂਸਲੇਸ਼ਨ ਲਈ ਕਦਰ ਪ੍ਰਗਟ ਕਰੀਏ। ਅਸੀਂ ਦਸੰਬਰ ਵਿਚ ਇਸ ਨੂੰ ਉਤਸ਼ਾਹ ਨਾਲ ਪੇਸ਼ ਕਰਨ ਦੁਆਰਾ ਇਸ ਤਰ੍ਹਾਂ ਕਰ ਸਕਦੇ ਹਾਂ।