ਘੋਸ਼ਣਾਵਾਂ
◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਸੂਚੀਬੱਧ ਕੀਤੀਆਂ ਗਈਆਂ ਅੱਧੀ ਜਾਂ ਖ਼ਾਸ ਕੀਮਤ ਵਾਲੀਆਂ ਪੁਸਤਕਾਂ ਵਿੱਚੋਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ। ਫਰਵਰੀ: ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕੀਤੇ ਜਾਣਗੇ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ ਦਸੰਬਰ 1 ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹੇ ਜਾਣ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਜਨਵਰੀ 1999 ਤੋਂ ਸ਼ੁਰੂ, ਸਰਕਟ ਨਿਗਾਹਬਾਨ ਪਬਲਿਕ ਭਾਸ਼ਣ “ਕੀ ਤੁਸੀਂ ਯਹੋਵਾਹ ਦੇ ਨਾਲ-ਨਾਲ ਚੱਲਦੇ ਹੋ?” ਦੇਣਗੇ। ਮੰਗਲਵਾਰ ਸ਼ਾਮ ਨੂੰ, “ਯਹੋਵਾਹ ਦੀ ਮੇਜ਼ ਤੋਂ ਨਿਯਮਿਤ ਤੌਰ ਤੇ ਭੋਜਨ ਲੈਣਾ” ਨਾਮਕ ਸੇਵਾ ਭਾਸ਼ਣ ਦਿੱਤਾ ਜਾਵੇਗਾ ਅਤੇ ਵੀਰਵਾਰ (ਜਾਂ ਸ਼ੁੱਕਰਵਾਰ) ਨੂੰ ਸਰਕਟ ਨਿਗਾਹਬਾਨ “ਪਰਮੇਸ਼ੁਰ ਦਾ ਰਾਜ—ਕੀ ਤੁਸੀਂ ਇਸ ਨੂੰ ਸਮਝ ਰਹੋ ਹੋ?” ਦੇ ਵਿਸ਼ੇ ਉੱਤੇ ਬੋਲਣਗੇ।
◼ 1999 ਦੇ ਲਈ ਵਰ੍ਹਾ-ਪਾਠ ਹੈ: “ਵੇਖੋ! ਹੁਣ ਹੀ ਮੁਕਤੀ ਦਾ ਦਿਨ ਹੈ!”—2 ਕੁਰਿੰਥੀਆਂ 6:2. ਚੰਗਾ ਹੋਵੇਗਾ ਜੇਕਰ ਕਲੀਸਿਯਾਵਾਂ ਆਪਣੇ ਨਵੇਂ ਵਰ੍ਹਾ-ਪਾਠ ਵਾਲੇ ਬੋਰਡ ਨੂੰ ਤਿਆਰ ਕਰ ਸਕਣ ਤਾਂਕਿ ਇਹ ਜਨਵਰੀ 1, 1999, ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਪ੍ਰਦਰਸ਼ਿਤ ਕੀਤਾ ਜਾ ਸਕੇ।
◼ ਨਵਾਂ ਪ੍ਰਕਾਸ਼ਨ ਉਪਲਬਧ:
ਫਿਰਦੌਸ ਨੂੰ ਜਾਣ ਦਾ ਰਾਹ ਕਿਵੇਂ ਭਾਲੀਏ (ਮੁਸਲਮਾਨਾਂ ਦੇ ਲਈ)—ਉੜੀਆ, ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਬੰਗਲਾ, ਮਰਾਠੀ, ਅਤੇ ਮਲਿਆਲਮ
◼ ਨਵਾਂ ਕਮਪੈਕਟ ਡਿਸਕ ਉਪਲਬਧ:
ਸੀ.ਡੀ. ਰੋਮ ਵਾਚਟਾਵਰ ਲਾਇਬ੍ਰੇਰੀ—1997
ਇਸ ਸੀ.ਡੀ. ਰੋਮ ਦੀ ਕੀਮਤ ਪਾਇਨੀਅਰਾਂ ਅਤੇ ਪ੍ਰਕਾਸ਼ਕਾਂ ਲਈ 400 ਰੁਪਏ ਹੈ। ਇਹ ਸੀ.ਡੀ. ਰੋਮ ਸਿਰਫ਼ ਕਲੀਸਿਯਾ ਦੇ ਮੈਂਬਰਾਂ ਲਈ ਉਪਲਬਧ ਹੈ।
ਵਾਚਟਾਵਰ ਪ੍ਰਕਾਸ਼ਨ ਇੰਡੈਕਸ 1997—ਅੰਗ੍ਰੇਜ਼ੀ (ਇਸ ਦੀ ਕੀਮਤ ਪਾਇਨੀਅਰਾਂ ਲਈ 8 ਰੁਪਏ ਅਤੇ ਕਲੀਸਿਯਾ/ਪਬਲਿਕ ਲਈ 12 ਰੁਪਏ ਹੈ)