ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/98 ਸਫ਼ੇ 5-6
  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
  • ਸਾਡੀ ਰਾਜ ਸੇਵਕਾਈ—1998
ਸਾਡੀ ਰਾਜ ਸੇਵਕਾਈ—1998
km 12/98 ਸਫ਼ੇ 5-6

ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਸਤੰਬਰ 7 ਤੋਂ ਦਸੰਬਰ 21, 1998, ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।

[ਸੂਚਨਾ: ਲਿਖਿਤ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲੀਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]

ਹੇਠਾਂ ਦਿੱਤੇ ਗਏ ਹਰੇਕ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:

1. ਦੂਜਾ ਤਿਮੋਥਿਉਸ 1:6 ਵਿਚ, “ਦਾਤ” ਅਲੱਗ-ਅਲੱਗ ਭਾਸ਼ਾਵਾਂ ਵਿਚ ਬੋਲਣ ਦੀ ਯੋਗਤਾ ਨੂੰ ਸੂਚਿਤ ਕਰਦੀ ਹੈ ਜੋ ਤਿਮੋਥਿਉਸ ਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਰਾਹੀਂ ਦਿੱਤੀ ਗਈ ਸੀ। [ਸਪਤਾਹਕ ਬਾਈਬਲ ਪਠਨ; w85 5/1 ਸਫ਼ਾ 16 ਪੈਰਾ 15 ਦੇਖੋ।]

2. ਇਕ ਪ੍ਰੌੜ੍ਹ ਮਸੀਹੀ, ਪਰਮੇਸ਼ੁਰ ਦੇ ਬਚਨ ਬਾਰੇ ਜੋ ਕੁਝ ਗਿਆਨ ਰੱਖਦਾ ਹੈ ਉਸ ਨੂੰ ਇਸਤੇਮਾਲ ਕਰਨ ਦੀ ਆਦਤ ਬਣਾਉਣ ਦੁਆਰਾ ‘ਆਪਣੀਆਂ ਗਿਆਨ ਇੰਦਰੀਆਂ ਨੂੰ ਭਲੇ ਬੁਰੇ ਦੀ ਜਾਚ ਕਰਨ ਨੂੰ ਸਾਧਦਾ ਹੈ।’ (ਇਬ. 5:14) [ਸਪਤਾਹਕ ਬਾਈਬਲ ਪਠਨ; w-HI 86 1/1 ਸਫ਼ਾ 11 ਪੈਰਾ 7 ਦੇਖੋ।]

3. ਇਹ ਤੱਥ ਕਿ ਯਹੋਵਾਹ “ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ,” ਸੂਚਿਤ ਕਰਦਾ ਹੈ ਕਿ ਮਾਨਵ ਪਰਿਵਾਰ ਦੇ ਨਾਲ ਆਪਣੇ ਸਮੁੱਚੇ ਵਰਤਾਅ ਵਿਚ, ਯਹੋਵਾਹ ਨੇ ਨਿਯਮਿਤ ਤੌਰ ਤੇ ਨਿਰਪੱਖਤਾ ਪ੍ਰਦਰਸ਼ਿਤ ਕੀਤੀ ਹੈ। (ਮੱਤੀ 5:45) [w-PJ 96 11/1 ਸਫ਼ਾ 28 ਪੈਰਾ 7]

4. ਬਾਈਬਲ ਦਾ ਲਿਖਾਰੀ ਯਾਕੂਬ ਅਤੇ ਸੁੰਨਤ ਬਾਰੇ ਫ਼ੈਸਲਾ ਕਰਦੇ ਸਮੇਂ ‘ਰਸੂਲਾਂ ਅਤੇ ਬਜ਼ੁਰਗਾਂ’ ਦਾ ਬੁਲਾਰਾ ਯਾਕੂਬ, ਇੱਕੋ ਹੀ ਵਿਅਕਤੀ ਹਨ। (ਰਸੂ. 15:6, 13; ਯਾਕੂ. 1:1) [si ਸਫ਼ਾ 248 ਪੈਰੇ 2-3]

5. ਹਾਲਾਂਕਿ 1 ਪਤਰਸ 5:13 ਬਿਆਨ ਕਰਦਾ ਹੈ ਕਿ ਆਪਣੀ ਪਹਿਲੀ ਪੱਤਰੀ ਲਿਖਣ ਵੇਲੇ ਪਤਰਸ ਬਾਬਲ ਵਿਚ ਸੀ, ਸਬੂਤ ਸੰਕੇਤ ਕਰਦਾ ਹੈ ਕਿ ਬਾਬਲ ਦਾ ਨਾਂ ਗੁਪਤ ਤਰੀਕੇ ਨਾਲ ਰੋਮ ਨੂੰ ਸੂਚਿਤ ਕਰਦਾ ਹੈ। [si ਸਫ਼ਾ 251 ਪੈਰਾ 4]

6. ਪਹਿਲਾ ਯੂਹੰਨਾ 2:18 ਵਿਚ ਅਭਿਵਿਅਕਤੀ “ਮਸੀਹ ਦਾ ਵਿਰੋਧੀ ਆਉਂਦਾ ਹੈ,” ਇੱਕੋ ਵਿਅਕਤੀ ਨੂੰ ਸੂਚਿਤ ਕਰਦਾ ਹੈ। [ਸਪਤਾਹਕ ਬਾਈਬਲ ਪਠਨ; rs ਸਫ਼ਾ 32 ਪੈਰਾ 3 ਦੇਖੋ।]

7. ਦੂਜਾ ਯੂਹੰਨਾ 10 ਵਿਚ ਦਿੱਤਾ ਗਿਆ ਹੁਕਮ ਕਿ ਉਨ੍ਹਾਂ ਵਿਅਕਤੀਆਂ ਨੂੰ ਨਾ ਆਪਣੇ ਘਰ ਵਿਚ ਉਤਾਰੋ ਅਤੇ ਨਾ ਉਨ੍ਹਾਂ ਦੀ ਸੁਖ ਮਨਾਓ, ਕੇਵਲ ਉਨ੍ਹਾਂ ਵਿਅਕਤੀਆਂ ਨੂੰ ਸੂਚਿਤ ਕਰਦਾ ਹੈ ਜੋ ਝੂਠੀਆਂ ਸਿੱਖਿਆਵਾਂ ਫੈਲਾਉਂਦੇ ਹਨ। [ਸਪਤਾਹਕ ਬਾਈਬਲ ਪਠਨ; w-HI 86 6/1 ਸਫ਼ਾ 30 ਪੈਰੇ 1-3 ਦੇਖੋ।]

8. ਪਰਕਾਸ਼ ਦੀ ਪੋਥੀ ਨੂੰ ਬਾਈਬਲ ਦੇ ਅਖ਼ੀਰ ਵਿਚ ਰੱਖਿਆ ਗਿਆ ਹੈ, ਕਿਉਂਕਿ ਇਹ ਯੂਹੰਨਾ ਰਸੂਲ ਵੱਲੋਂ ਲਿਖੀ ਗਈ ਆਖ਼ਰੀ ਕਿਤਾਬ ਸੀ। [si ਸਫ਼ਾ 263 ਪੈਰਾ 1]

9. ਪਰਕਾਸ਼ ਦੀ ਪੋਥੀ 13:11-15 ਸਹੀ-ਸਹੀ ਚਿਤ੍ਰਿਤ ਕਰਦਾ ਹੈ ਕਿ ਕਿਵੇਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ, ਰਾਸ਼ਟਰ-ਸੰਘ ਅਤੇ ਉਸ ਦੇ ਉਤਰਾਧਿਕਾਰੀ, ਸੰਯੁਕਤ ਰਾਸ਼ਟਰ-ਸੰਘ ਦੀ ਮੁੱਖ ਸਰਪਰਸਤ ਅਤੇ ਜੀਵਨ-ਦਾਤਾ ਬਣੀ। [ਸਪਤਾਹਕ ਬਾਈਬਲ ਪਠਨ; w-HI 88 12/1 ਸਫ਼ਾ 25 ਪੈਰਾ 3 ਦੇਖੋ।]

10. ਕਿਉਂ ਜੋ ਬਾਈਬਲ ਸ਼ਰਾਬ ਪੀਣ ਦੀ ਇਜਾਜ਼ਤ ਦਿੰਦੀ ਹੈ, ਇਹ ਉਚਿਤ ਹੋਵੇਗਾ ਕਿ ਸਥਾਨਕ ਪਰੰਪਰਾ ਅਤੇ ਰੀਤਾਂ ਨੂੰ ਇਹ ਨਿਸ਼ਚਿਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿ ਕਿੰਨੀ ਕੁ ਪੀਣੀ ਚਾਹੀਦੀ ਹੈ। (ਜ਼ਬੂ. 104:15) [w-PJ 96 12/1 ਸਫ਼ਾ 29 ਪੈਰਾ 9]

ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:

11. ਇਸ ਦਾ ਕੀ ਅਰਥ ਹੈ ਕਿ ਇਕ ਨਿਗਾਹਬਾਨ ਨੂੰ “ਮੁੱਕੇਬਾਜ਼” ਨਹੀਂ ਹੋਣਾ ਚਾਹੀਦਾ ਹੈ? (ਤੀਤੁ. 1:7) [ਸਪਤਾਹਕ ਬਾਈਬਲ ਪਠਨ; w-HI 91 5/1 ਸਫ਼ਾ 19 ਪੈਰਾ 21 ਦੇਖੋ।]

12. ਦੋ ਕਾਰਨ ਦੱਸੋ ਕਿ ਕਿਉਂ ਯਹੋਵਾਹ ਸੱਚੀ ਉਪਾਸਨਾ ਵਿਚ ਦੇਣ ਦੀ ਭਾਵਨਾ ਦੀ ਮੰਗ ਕਰਦਾ ਹੈ। [w-HI 96 11/1 ਸਫ਼ਾ 29 ਪੈਰੇ 3-6; ਸਫ਼ਾ 30 ਪੈਰਾ 3]

13. ਯਿਸੂ ਦਾ ਕੀ ਅਰਥ ਸੀ ਜਦੋਂ ਉਸ ਨੇ ਕਿਹਾ, “ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ”? (ਇਬ. 10:5) [ਸਪਤਾਹਕ ਬਾਈਬਲ ਪਠਨ; w-PJ 96 7/1 ਸਫ਼ਾ 14 ਪੈਰਾ 3 ਦੇਖੋ।]

14. ਮਸੀਹੀ ਕਿਵੇਂ ‘ਸੰਸਾਰ ਉੱਤੇ ਫ਼ਤਹ ਪਾ’ ਸਕਦੇ ਹਨ? (1 ਯੂਹੰ. 5:3, 4) [si ਸਫ਼ਾ 258 ਪੈਰਾ 12]

15. ਪਤਰਸ ਦੀ ਅਭਿਵਿਅਕਤੀ ‘ਯਹੋਵਾਹ ਦੇ ਦਿਨ ਨੂੰ ਲੋਚਦੇ ਰਹੋ’ ਦਾ ਕੀ ਅਰਥ ਹੈ? (2 ਪਤ. 3:12) [ਸਪਤਾਹਕ ਬਾਈਬਲ ਪਠਨ; w-PJ 97 9/1 ਸਫ਼ਾ 17 ਪੈਰਾ 2 ਦੇਖੋ।]

16. ਪਹਿਲਾ ਯੂਹੰਨਾ 2:2 ਵਿਚ ਕਿਹੜੇ ਮੁੱਖ ਸ਼ਬਦ ਸਾਨੂੰ ਉਨ੍ਹਾਂ ਦੋ ਸਮੂਹਾਂ ਨੂੰ ਪਛਾਣਨ ਵਿਚ ਮਦਦ ਦਿੰਦੇ ਹਨ ਜੋ ਯਿਸੂ ਦੀ ਬਲੀਦਾਨ-ਰੂਪੀ ਮੌਤ ਤੋਂ ਲਾਭ ਉਠਾਉਂਦੇ ਹਨ? [ਸਪਤਾਹਕ ਬਾਈਬਲ ਪਠਨ; w-HI 90 8/1 ਸਫ਼ਾ 16 ਪੈਰਾ 11 ਦੇਖੋ।]

17. ਪਰਕਾਸ਼ ਦੀ ਪੋਥੀ 1:7 ਦੀ ਇਕਸਾਰਤਾ ਵਿਚ, ਯਿਸੂ ਨੂੰ ਵਿੰਨ੍ਹਣ ਵਾਲੇ ਲੋਕ ਕਿਵੇਂ ਉਸ ਨੂੰ ‘ਬੱਦਲਾਂ ਦੇ ਨਾਲ ਆਉਂਦੇ’ ਦੇਖਣਗੇ? [ਸਪਤਾਹਕ ਬਾਈਬਲ ਪਠਨ; w93 5/1 ਸਫ਼ਾ 22 ਪੈਰਾ 7 ਦੇਖੋ।]

18. ਭਾਵੇਂ ਕਿ ਯਿਸੂ ਨੇ ਇਸਰਾਏਲੀਆਂ ਨੂੰ ਸਾਢੇ ਤਿੰਨ ਸਾਲ ਤਕ ਪ੍ਰਚਾਰ ਕੀਤਾ, ਫਿਰ ਵੀ ਜ਼ਿਆਦਾਤਰ ਇਸਰਾਏਲੀਆਂ ਨੇ ਉਸ ਨੂੰ ਮਸੀਹਾ ਵਜੋਂ ਕਿਉਂ ਠੁਕਰਾ ਦਿੱਤਾ? [w-HI 96 11/15 ਸਫ਼ਾ 29 ਪੈਰੇ 1, 6; ਸਫ਼ਾ 30 ਪੈਰਾ 3]

19. ਪਰਕਾਸ਼ ਦੀ ਪੋਥੀ 13:1, 2 ਵਿਚ, ਵਿਸ਼ਵ ਸਰਕਾਰ ਨੂੰ “ਇੱਕ ਦਰਿੰਦੇ” ਦੇ ਰੂਪ ਵਿਚ ਚਿਤ੍ਰਿਤ ਕਰਨਾ ਕਿਉਂ ਉਚਿਤ ਹੈ? [ਸਪਤਾਹਕ ਬਾਈਬਲ ਪਠਨ; w-HI 89 4/1 ਸਫ਼ਾ 20 ਪੈਰਾ 17 ਦੇਖੋ।]

20. ਪਰਕਾਸ਼ ਦੀ ਪੋਥੀ 4:4 ਵਿਚ ‘ਚੱਵੀ ਬਜ਼ੁਰਗ’ ਕਿਨ੍ਹਾਂ ਨੂੰ ਚਿਤ੍ਰਿਤ ਕਰਦੇ ਹਨ, ਅਤੇ ਉਨ੍ਹਾਂ ਦੇ “ਮੁਕਟ” ਅਤੇ “ਗੱਦੀਆਂ” ਸਾਨੂੰ ਕਿਸ ਚੀਜ਼ ਦੀ ਯਾਦ ਦਿਲਾਉਂਦੀਆਂ ਹਨ? [ਸਪਤਾਹਕ ਬਾਈਬਲ ਪਠਨ; w-HI 95 7/1 ਸਫ਼ਾ 13 ਪੈਰਾ 17 ਦੇਖੋ।]

ਹੇਠਾਂ ਦਿੱਤੇ ਗਏ ਹਰੇਕ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ(ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:

21. ਤਿਮੋਥਿਉਸ ਦੇ ਨਾਂ ਪੌਲੁਸ ਦੀ ਦੂਜੀ ਪੱਤਰੀ ਸਾਲ ․․․․․․․․ ਸਾ.ਯੁ ਵਿਚ ․․․․․․․․ ਤੋਂ ਲਿਖੀ ਗਈ ਸੀ, ਅਤੇ ਸੰਭਵ ਹੈ ਕਿ ਤਿਮੋਥਿਉਸ ਉਦੋਂ ․․․․․․․․ ਵਿਚ ਹੀ ਸੀ। [si ਸਫ਼ਾ 237 ਪੈਰਾ 3]

22. ਉਸ ਦੌੜ ਵਿਚ ਦੌੜਨ ਦੇ ਲਈ ਜੋ ਸਾਡੇ ਸਾਮ੍ਹਣੇ ਪਈ ਹੋਈ ਹੈ, ਸਾਨੂੰ ਹਰੇਕ ਭਾਰ ਅਤੇ ਉਸ ․․․․․․․․ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ, ਪਰੇ ਸੁੱਟਣਾ ਚਾਹੀਦਾ ਹੈ ਅਤੇ ਇਹ ਪਾਪ ․․․․․․․․ ਹੈ। [ਸਪਤਾਹਕ ਬਾਈਬਲ ਪਠਨ; w-PJ 98 1/1 ਸਫ਼ਾ 10 ਪੈਰਾ 15 ਦੇਖੋ।]

23. ਦੂਜਾ ਪਤਰਸ 1:5-8 ਵਿਚ, ਪਤਰਸ ਰਸੂਲ ਉਨ੍ਹਾਂ ਈਸ਼ਵਰੀ ਗੁਣਾਂ ਨੂੰ ਵਿਕਸਿਤ ਕਰਨ ਲਈ ․․․․․․․․ ਕਰਨ ਦੀ ਸਲਾਹ ਦਿੰਦਾ ਹੈ ਜੋ ਸਾਨੂੰ ․․․․․․․․ ਜਾਂ ․․․․․․․․ ਹੋਣ ਤੋਂ ਬਚਾਉਣਗੇ। [si ਸਫ਼ਾ 255 ਪੈਰਾ 9]

24. ਪਰਕਾਸ਼ ਦੀ ਪੋਥੀ 6:1-8 ਵਿਚ, ਲਾਲ ਘੋੜੇ ਦਾ ਸਵਾਰ ․․․․․․․․ ਨੂੰ ਦਰਸਾਉਂਦਾ ਹੈ; ਮੁਸ਼ਕੀ ਘੋੜੇ ਦਾ ਸਵਾਰ ․․․․․․․․ ਨੂੰ ਦਰਸਾਉਂਦਾ ਹੈ; ਕੁੱਲੇ ਘੋੜੇ ਉੱਤੇ ਮੌਤ ਸਵਾਰ ਹੈ ਜੋ ਕਿ ਮਰੀਆਂ ਅਤੇ ਦੂਜੇ ਕਾਰਨਾਂ ਕਰਕੇ ਹੋਈਆਂ ․․․․․․․․ ਨੂੰ ਦਰਸਾਉਂਦਾ ਹੈ। [ਸਪਤਾਹਕ ਬਾਈਬਲ ਪਠਨ; w-HI 87 2/1 ਸਫ਼ਾ 3 ਡੱਬੀ ਦੇਖੋ।]

25. ਇਹ ਸਪੱਸ਼ਟ ਸੀ ਕਿ ․․․․․․․․ ਮਸੀਹ ਪੂਰਵ ਵਿਚ, ਯਹੂਦੀਆਂ ਨੇ ਯੂਨਾਨੀਆਂ ਤੋਂ ․․․․․․․․ ਦੀ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕੀਤੀ। [w-PJ 96 8/1 ਸਫ਼ਾ 6 ਪੈਰੇ 2-3]

ਹੇਠਾਂ ਦਿੱਤੇ ਗਏ ਹਰੇਕ ਕਥਨ ਵਿਚ ਸਹੀ ਜਵਾਬ ਚੁਣੋ:

26. ਰੋਮ ਵਿਚ ਪੌਲੁਸ ਦੀ ਪਹਿਲੀ ਕੈਦ ਦੌਰਾਨ, (ਫ਼ਿਲਿੱਪੁਸ; ਫ਼ੇਸਤੁਸ; ਫਿਲੇਮੋਨ) ਦੇ ਘਰੋਂ ਭੱਜਿਆ ਦਾਸ, (ਉਨੇਸਿਫ਼ੁਰੁਸ; ਉਨੇਸਿਮੁਸ; ਓਨਾਨ) ਉਨ੍ਹਾਂ ਲੋਕਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਪੌਲੁਸ ਦੇ ਪ੍ਰਚਾਰ ਨੂੰ ਸੁਣਿਆ। [si ਸਫ਼ਾ 241 ਪੈਰਾ 2]

27. ਇਬਰਾਨੀਆਂ ਦੇ ਨਾਂ ਪੱਤਰੀ ਪੌਲੁਸ ਨੇ ਲਿਖੀ ਸੀ, ਅਤੇ ਇਸ ਗੱਲ ਦੀ ਪੁਸ਼ਟੀ (ਬਾਹਰਲੇ; ਅੰਦਰੂਨੀ; ਧਰਮ-ਨਿਰਪੇਖ) ਸਬੂਤ ਦੁਆਰਾ ਕੀਤੀ ਜਾਂਦੀ ਹੈ, ਜਿਵੇਂ ਕਿ ਪੌਲੁਸ (ਸਪੇਨ; ਕਰੇਤ; ਇਟਲੀ) ਵਿਚ ਸੀ ਅਤੇ (ਤਿਮੋਥਿਉਸ; ਤੀਤੁਸ; ਯਾਕੂਬ) ਦੀ ਸੰਗਤ ਵਿਚ ਸੀ। [si ਸਫ਼ਾ 243 ਪੈਰਾ 3]

28. ਇਬਰਾਨੀਆਂ 11:10 ਵਿਚ, ‘ਉਹ ਨਗਰ ਜਿਹ ਦੀਆਂ ਨੀਹਾਂ’ ਹਨ, (ਮੁੜ ਉਸਾਰੇ ਗਏ ਯਰੂਸ਼ਲਮ; ਹਿਜ਼ਕੀਏਲ 48:35 ਵਿਚ ਜ਼ਿਕਰ ਕੀਤਾ ਗਿਆ ਸ਼ਹਿਰ; ਮਸੀਹਾਈ ਰਾਜ) ਨੂੰ ਸੂਚਿਤ ਕਰਦਾ ਹੈ। [si ਸਫ਼ਾ 247 ਪੈਰਾ 26]

29. ਯਹੂਦਾ 8 ਵਿਚ ਜ਼ਿਕਰ ਕੀਤੀਆਂ ਗਈਆਂ “ਹਕੂਮਤਾਂ” (ਯਿਸੂ ਦੀ ਪਦਵੀ; ਯਹੋਵਾਹ ਦੀ ਸਰਬਸੱਤਾ; ਮਸੀਹੀ ਕਲੀਸਿਯਾ ਵਿਚ ਪਰਮੇਸ਼ੁਰ-ਦਿੱਤ ਅਧਿਕਾਰ) ਨੂੰ ਸੂਚਿਤ ਕਰਦੀਆਂ ਹਨ। [si ਸਫ਼ਾ 263 ਪੈਰਾ 9]

30. ਪਰਕਾਸ਼ ਦੀ ਪੋਥੀ 11:11 ਵਿਚ, ‘ਸਾਢੇ ਤਿੰਨ ਦਿਨ,’ ਜਦੋਂ ਮਸਹ ਕੀਤਾ ਹੋਇਆ ਬਕੀਆ ਆਪਣੇ ਵੈਰੀਆਂ ਦੀਆਂ ਨਜ਼ਰਾਂ ਵਿਚ ਲੋਥ ਸਮਾਨ ਸੀ, (ਸਾਢੇ ਤਿੰਨ ਸਾਲ; ਥੋੜ੍ਹੇ ਸਮੇਂ; ਸਾਢੇ ਤਿੰਨ ਮਹੀਨਿਆਂ) ਨੂੰ ਸੂਚਿਤ ਕਰਦਾ ਹੈ। [ਸਪਤਾਹਕ ਬਾਈਬਲ ਪਠਨ; re ਸਫ਼ਾ 167 ਪੈਰਾ 21 ਦੇਖੋ।]

ਹੇਠਾਂ ਦਿੱਤੇ ਗਏ ਸ਼ਾਸਤਰਵਚਨਾਂ ਨੂੰ ਅੱਗੇ ਸੂਚੀਬੱਧ ਕੀਤੇ ਗਏ ਕਥਨਾਂ ਦੇ ਨਾਲ ਮਿਲਾਓ:

1 ਕੁਰਿੰ. 6:9-11; ਇਬ. 2:1; ਇਬ. 10:32; ਯਾਕੂ. 4:15; 1 ਪਤ. 3:4

31. ਸੰਸਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਪ੍ਰਾਪੇਗੰਡੇ ਦੇ ਪ੍ਰਭਾਵ ਤੋਂ ਬਚਣ ਲਈ ਸਾਨੂੰ ਚੰਗੀਆਂ ਅਧਿਐਨ ਆਦਤਾਂ ਅਤੇ ਇਕ ਚੰਗੀ ਬਾਈਬਲ-ਪਠਨ ਅਨੁਸੂਚੀ ਦੁਆਰਾ ਪਰਮੇਸ਼ੁਰ ਦੇ ਬਚਨ ਵੱਲ “ਹੋਰ ਵੀ ਧਿਆਨ” ਦੇਣਾ ਚਾਹੀਦਾ ਹੈ। [ਸਪਤਾਹਕ ਬਾਈਬਲ ਪਠਨ; w-PJ 98 1/1 ਸਫ਼ਾ 7 ਪੈਰਾ 9 ਦੇਖੋ।]

32. ਜਦੋਂ ਕਦੇ ਵੀ ਅਸੀਂ ਭਵਿੱਖ ਲਈ ਯੋਜਨਾ ਬਣਾਉਂਦੇ ਹਾਂ, ਤਾਂ ਸਾਨੂੰ ਪ੍ਰਾਰਥਨਾਪੂਰਵਕ ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਪਰਮੇਸ਼ੁਰ ਦੇ ਮਕਸਦ ਦੀ ਇਕਸਾਰਤਾ ਵਿਚ ਹਨ ਜਾਂ ਨਹੀਂ। [ਸਪਤਾਹਕ ਬਾਈਬਲ ਪਠਨ; w-PJ 97 11/1 ਸਫ਼ਾ 28 ਪੈਰੇ 10-11 ਦੇਖੋ।]

33. ਇਕ ਮਸੀਹੀ ਪਤਨੀ ਅਤੇ ਮਾਂ ਦੀ “ਕੋਮਲ ਅਤੇ ਗੰਭੀਰ ਆਤਮਾ” ਨਾ ਕੇਵਲ ਉਸ ਦੇ ਪਤੀ ਨੂੰ ਖ਼ੁਸ਼ ਕਰਦੀ ਹੈ ਬਲਕਿ, ਇਸ ਤੋਂ ਵੀ ਮਹੱਤਵਪੂਰਣ, ਪਰਮੇਸ਼ੁਰ ਨੂੰ ਖ਼ੁਸ਼ ਕਰਦੀ ਹੈ। [ਸਪਤਾਹਕ ਬਾਈਬਲ ਪਠਨ; w-HI 90 4/1 ਸਫ਼ਾ 24 ਪੈਰਾ 12 ਦੇਖੋ।]

34. ਬੀਤੇ ਸਮੇਂ ਵਿਚ ਅਧਿਆਤਮਿਕ ਯੁੱਧ ਵਿਚ ਨਿਹਚਾ ਦੇ ਕੀਤੇ ਕੰਮਾਂ ਨੂੰ ਚੇਤੇ ਕਰਨ ਨਾਲ ਸਾਨੂੰ ਜੀਵਨ ਦੀ ਦੌੜ ਨੂੰ ਪੂਰਾ ਕਰਨ ਲਈ ਲੋੜੀਂਦੀ ਹਿੰਮਤ ਮਿਲ ਸਕਦੀ ਹੈ। [w-HI 96 12/1 ਸਫ਼ਾ 29 ਪੈਰਾ 3]

35. ਯਹੋਵਾਹ ਦੇ ਗਵਾਹ ਅਜਿਹੇ ਕਿਸੇ ਵਿਅਕਤੀ ਨੂੰ ਮਸੀਹੀ ਕਲੀਸਿਯਾ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੰਦੇ ਹਨ ਜੋ ਅਪਸ਼ਚਾਤਾਪੀ ਸ਼ਰਾਬੀ ਬਣ ਜਾਂਦਾ ਹੈ। [w-PJ 96 12/1 ਸਫ਼ਾ 28 ਪੈਰਾ 3]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ