ਜਨਵਰੀ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ ਜਨਵਰੀ 4
ਗੀਤ 36
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਜੇਕਰ ਜਨਵਰੀ 1 ਤੋਂ ਸਭਾਵਾਂ ਦੇ ਸਮੇਂ ਬਦਲ ਗਏ ਹਨ, ਤਾਂ ਸਾਰਿਆਂ ਨੂੰ ਨਿਮੰਤ੍ਰਣ ਪਰਚਿਆਂ ਦਾ ਇਸਤੇਮਾਲ ਕਰਨ ਦਾ ਚੇਤੇ ਕਰਾਓ ਜਿਨ੍ਹਾਂ ਉੱਤੇ ਸਭਾਵਾਂ ਦੇ ਨਵੇਂ ਸਮੇਂ ਦਿੱਤੇ ਗਏ ਹਨ।
15 ਮਿੰਟ: “ਪੁਰਾਣੀਆਂ ਪੁਸਤਕਾਂ ਦੀ ਚੰਗੀ ਵਰਤੋਂ ਕਰੋ।” ਸਵਾਲ ਅਤੇ ਜਵਾਬ। ਸਥਾਨਕ ਕਲੀਸਿਯਾ ਵਿਚ ਉਪਲਬਧ ਪੁਰਾਣੀਆਂ ਪੁਸਤਕਾਂ ਦੇ ਨਾਂ ਦੱਸੋ। ਇਨ੍ਹਾਂ ਦੀਆਂ ਕੁਝ ਦਿਲਚਸਪ ਵਿਸ਼ੇਸ਼ਤਾਵਾਂ ਦੱਸੋ, ਅਤੇ ਚਰਚਾ ਕਰੋ ਕਿ ਇਹ ਦੂਜਿਆਂ ਨੂੰ ਕਿਸ ਤਰ੍ਹਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਸਾਰਿਆਂ ਨੂੰ ਜਨਵਰੀ ਵਿਚ ਖੇਤਰ ਸੇਵਕਾਈ ਦੌਰਾਨ ਅਤੇ ਗ਼ੈਰ-ਰਸਮੀ ਗਵਾਹੀ ਸਮੇਂ ਇਨ੍ਹਾਂ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਕਰੋ। ਇਕ ਸੰਖੇਪ, ਆਸਾਨ ਪੇਸ਼ਕਾਰੀ ਦਾ ਇਕ ਪ੍ਰਦਰਸ਼ਨ ਵੀ ਸ਼ਾਮਲ ਕਰੋ।
20 ਮਿੰਟ: ਖ਼ੂਨ-ਰਹਿਤ ਇਲਾਜ ਦੀ ਕਾਨੂੰਨੀ ਚੋਣ ਕਰਨੀ (ਰਸੂ. 15:28, 29)। ਇਕ ਯੋਗ ਬਜ਼ੁਰਗ ਦੁਆਰਾ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਦੇ ਮਹੱਤਵ ਬਾਰੇ ਭਾਸ਼ਣ। ਇਸ ਸਭਾ ਮਗਰੋਂ, ਬਪਤਿਸਮਾ-ਪ੍ਰਾਪਤ ਗਵਾਹਾਂ ਨੂੰ ਨਵਾਂ ਕਾਰਡ ਦਿੱਤਾ ਜਾਵੇਗਾ, ਅਤੇ ਜਿਨ੍ਹਾਂ ਦੇ ਬਪਤਿਸਮਾ-ਰਹਿਤ ਨਾਬਾਲਗ ਬੱਚੇ ਹਨ, ਉਨ੍ਹਾਂ ਨੂੰ ਹਰੇਕ ਬੱਚੇ ਲਈ ਇਕ ਸ਼ਨਾਖਤੀ ਕਾਰਡ ਦਿੱਤਾ ਜਾਵੇਗਾ। ਇਹ ਕਾਰਡ ਹੁਣੇ ਨਹੀਂ ਭਰੇ ਜਾਣੇ ਚਾਹੀਦੇ ਹਨ। ਘਰ ਜਾ ਕੇ ਇਨ੍ਹਾਂ ਨੂੰ ਧਿਆਨ ਨਾਲ ਭਰਿਆ ਜਾਣਾ ਚਾਹੀਦਾ ਹੈ, ਪਰੰਤੂ ਇਨ੍ਹਾਂ ਤੇ ਦਸਤਖਤ ਨਹੀਂ ਕਰਨੇ ਚਾਹੀਦੇ ਹਨ। ਸਾਰੇ ਕਾਰਡਾਂ ਉੱਤੇ ਦਸਤਖਤ ਕਰਨ, ਗਵਾਹਾਂ ਦੇ ਦਸਤਖਤ ਲੈਣ, ਅਤੇ ਮਿਤੀ ਭਰਨ ਦਾ ਕੰਮ ਅਗਲੇ ਕਲੀਸਿਯਾ ਪੁਸਤਕ ਅਧਿਐਨ ਦੇ ਬਾਅਦ ਪੁਸਤਕ ਅਧਿਐਨ ਸੰਚਾਲਕ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਦਸਤਖਤ ਕਰਨ ਤੋਂ ਪਹਿਲਾਂ, ਨਿਸ਼ਚਿਤ ਕਰੋ ਕਿ ਕਾਰਡ ਪੂਰੀ ਤਰ੍ਹਾਂ ਭਰੇ ਗਏ ਹਨ। ਗਵਾਹਾਂ ਵਜੋਂ ਦਸਤਖਤ ਕਰਨ ਵਾਲਿਆਂ ਨੂੰ ਅਸਲ ਵਿਚ ਕਾਰਡ ਦੇ ਮਾਲਕ ਨੂੰ ਦਸਤਾਵੇਜ਼ ਉੱਤੇ ਦਸਤਖਤ ਕਰਦੇ ਹੋਏ ਦੇਖਣਾ ਚਾਹੀਦਾ ਹੈ। ਬਪਤਿਸਮਾ-ਰਹਿਤ ਪ੍ਰਕਾਸ਼ਕ ਇਸ ਕਾਰਡ ਦੇ ਸ਼ਬਦਾਂ ਨੂੰ ਆਪਣੇ ਹਾਲਾਤ ਅਤੇ ਵਿਸ਼ਵਾਸ ਅਨੁਸਾਰ ਢਾਲਦੇ ਹੋਏ, ਖ਼ੁਦ ਆਪਣੀ ਵਰਤੋਂ ਲਈ ਅਤੇ ਆਪਣੇ ਬੱਚਿਆਂ ਦੀ ਵਰਤੋਂ ਲਈ ਆਪੋ-ਆਪਣਾ ਨਿਰਦੇਸ਼-ਪੱਤਰ ਤਿਆਰ ਕਰ ਸਕਦੇ ਹਨ। ਪੁਸਤਕ ਅਧਿਐਨ ਸੰਚਾਲਕ ਨੂੰ ਨਾਵਾਂ ਦੀ ਇਕ ਸੂਚੀ ਤਿਆਰ ਕਰਨੀ ਚਾਹੀਦੀ ਹੈ ਤਾਂਕਿ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਭਰਨ ਲਈ ਉਸ ਦੇ ਸਮੂਹ ਦੇ ਸਾਰੇ ਭੈਣਾਂ-ਭਰਾਵਾਂ ਨੂੰ ਲੋੜੀਂਦੀ ਮਦਦ ਮਿਲੇ।
ਗੀਤ 61 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਜਨਵਰੀ 11
ਗੀਤ 88
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
20 ਮਿੰਟ: “ਸਾਡਾ ਪੱਕਾ ਇਰਾਦਾ—ਯਹੋਵਾਹ ਵੱਲੋਂ ਦਿਖਾਏ ਗਏ ਜੀਵਨ ਦੇ ਰਾਹ ਉੱਤੇ ਚੱਲਣਾ।” ਇਕ ਭਾਸ਼ਣ। ਸਾਰਿਆਂ ਨੂੰ ਨਿਯਮਿਤ ਤੌਰ ਤੇ ਪੰਜੇ ਹਫ਼ਤਾਵਾਰ ਸਭਾਵਾਂ ਵਿਚ ਹਾਜ਼ਰ ਹੋਣ ਲਈ ਉਤਸ਼ਾਹਿਤ ਕਰੋ।
15 ਮਿੰਟ: “ਧੀਰਜ ਕਰੋ।” ਪਰਿਵਾਰ ਦੇ ਮੈਂਬਰਾਂ ਵਿਚਕਾਰ ਚਰਚਾ। ਉਹ ਉਨ੍ਹਾਂ ਤਰੀਕਿਆਂ ਉੱਤੇ ਪੁਨਰ-ਵਿਚਾਰ ਕਰਦੇ ਹਨ ਜਿਨ੍ਹਾਂ ਦੁਆਰਾ ਉਹ ਆਪਣੀ ਸੇਵਕਾਈ ਵਿਚ ਜ਼ਿਆਦਾ ਧੀਰਜ ਵਿਖਾ ਸਕਦੇ ਹਨ। ਜੂਨ 15, 1995, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ਾ 12 ਉੱਤੇ ਦਿੱਤੇ ਕੁਝ ਢੁਕਵੇਂ ਨੁਕਤਿਆਂ ਉੱਤੇ ਵੀ ਟਿੱਪਣੀ ਕਰੋ।
ਗੀਤ 135 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਜਨਵਰੀ 18
ਗੀਤ 169
5 ਮਿੰਟ: ਸਥਾਨਕ ਘੋਸ਼ਣਾਵਾਂ।
10 ਮਿੰਟ: ਸਥਾਨਕ ਲੋੜਾਂ।
15 ਮਿੰਟ: “ਅਗਵਾਈ ਕਰਨ ਵਾਲੇ ਨਿਗਾਹਬਾਨ—ਕਲੀਸਿਯਾ ਪੁਸਤਕ ਅਧਿਐਨ ਸੰਚਾਲਕ।” ਇਕ ਮਿਸਾਲੀ ਪੁਸਤਕ ਅਧਿਐਨ ਸੰਚਾਲਕ ਦੁਆਰਾ ਭਾਸ਼ਣ, ਜੋ ਕਿ ਆਪਣੀਆਂ ਜ਼ਿੰਮੇਵਾਰੀਆਂ ਦੇ ਬਾਰੇ ਦੱਸਦਾ ਹੈ। ਉਹ ਦਿਖਾਉਂਦਾ ਹੈ ਕਿ ਅਜਿਹਾ ਕੰਮ ਕਲੀਸਿਯਾ ਦੀ ਅਧਿਆਤਮਿਕ ਭਲਾਈ ਵਿਚ ਅਤੇ ਤਰੱਕੀ ਵਿਚ ਕਿਵੇਂ ਯੋਗਦਾਨ ਪਾ ਸਕਦਾ ਹੈ। ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 43-5, 74-6 ਵਿੱਚੋਂ ਖ਼ਾਸ ਨੁਕਤੇ ਸ਼ਾਮਲ ਕਰੋ।
15 ਮਿੰਟ: ਮਹੱਤਵਪੂਰਣ ਚੀਜ਼ਾਂ ਨੂੰ ਪਹਿਲੀ ਥਾਂ ਦਿਓ! ਹਾਜ਼ਰੀਨ ਨਾਲ ਚਰਚਾ ਕਰਦੇ ਹੋਏ ਇਕ ਬਜ਼ੁਰਗ ਦੁਆਰਾ ਭਾਸ਼ਣ। ਮੁਢਲੀ ਸਾਮੱਗਰੀ ਸਤੰਬਰ 1, 1998, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 19-21, ਵਿੱਚੋਂ ਲਈ ਗਈ ਹੈ।
ਗੀਤ 197 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਜਨਵਰੀ 25
ਗੀਤ 201
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਵਿਚ ਤਬਦੀਲੀ।” ਬਜ਼ੁਰਗ ਦੁਆਰਾ ਭਾਸ਼ਣ। ਕਲੀਸਿਯਾ ਦੇ ਪਾਇਨੀਅਰਾਂ ਦੀ ਸ਼ਲਾਘਾ ਕਰੋ, ਅਤੇ ਮਾਰਚ, ਅਪ੍ਰੈਲ, ਅਤੇ ਮਈ ਵਿਚ ਜ਼ਿਆਦਾ ਪ੍ਰਚਾਰ ਕੰਮ ਕਰਨ ਲਈ ਹੋਰ ਜ਼ਿਆਦਾ ਪ੍ਰਕਾਸ਼ਕਾਂ ਨੂੰ ਸਹਿਯੋਗੀ ਅਤੇ ਨਿਯਮਿਤ ਪਾਇਨੀਅਰ ਸੇਵਾ ਸ਼ੁਰੂ ਕਰਨ ਲਈ ਉਤਸ਼ਾਹਿਤ ਕਰੋ। ਫਰਵਰੀ 1997 ਅਤੇ ਜੁਲਾਈ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰਾਂ ਵਿੱਚੋਂ ਜਾਣਕਾਰੀ ਸ਼ਾਮਲ ਕਰੋ।
20 ਮਿੰਟ: ਕੀ ਤੁਸੀਂ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਦੇ ਹੋ? ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਰ ਸਾਲ ਸੋਸਾਇਟੀ ਸ਼ਾਸਤਰਵਚਨਾਂ ਦੀ ਜਾਂਚ ਕਰਨਾ ਪੁਸਤਿਕਾ ਪ੍ਰਦਾਨ ਕਰਦੀ ਹੈ। ਕੀ ਤੁਸੀਂ ਵਿਅਕਤੀਗਤ ਤੌਰ ਤੇ ਜਾਂ ਪਰਿਵਾਰ ਦੇ ਮੈਂਬਰਾਂ ਨਾਲ ਇਸ ਪ੍ਰਕਾਸ਼ਨ ਦੀ ਚੰਗੀ ਵਰਤੋਂ ਕਰਦੇ ਹੋ? ਕੁਝ ਲਾਭਦਾਇਕ ਕਾਰਨ ਦੱਸੋ ਕਿ ਕਿਉਂ ਸਾਨੂੰ ਹਰ ਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨੀ ਚਾਹੀਦੀ ਹੈ। ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ—1999 ਦੇ ਸਫ਼ੇ 3-4 ਦੇ ਮੁਖਬੰਧ ਵਿੱਚੋਂ ਟਿੱਪਣੀਆਂ ਸ਼ਾਮਲ ਕਰੋ। ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਹ ਕਿਸ ਤਰ੍ਹਾਂ ਵਿਅਕਤੀਗਤ ਤੌਰ ਤੇ ਅਤੇ ਪਰਿਵਾਰ ਵਿਚ ਵਫ਼ਾਦਾਰੀ ਨਾਲ ਦੈਨਿਕ ਪਾਠ ਅਤੇ ਟਿੱਪਣੀਆਂ ਉੱਤੇ ਵਿਚਾਰ ਕਰਨ ਦੇ ਖ਼ਾਸ ਜਤਨ ਕਰ ਰਹੇ ਹਨ।
ਗੀਤ 225 ਅਤੇ ਸਮਾਪਤੀ ਪ੍ਰਾਰਥਨਾ।