ਫਰਵਰੀ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ ਫਰਵਰੀ 1
ਗੀਤ 154
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਜਨਵਰੀ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।
17 ਮਿੰਟ: “ਹਰ ਉਮਰ ਦੇ ਲੋਕਾਂ ਨੂੰ ਪਰਿਵਾਰਕ ਖ਼ੁਸ਼ੀ ਪੁਸਤਕ ਪੇਸ਼ ਕਰੋ।” ਬਜ਼ੁਰਗ ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਨਾਲ ਲੇਖ ਦੀ ਚਰਚਾ ਕਰਦਾ ਹੈ। ਇਸ ਉਦੇਸ਼ ਉੱਤੇ ਧਿਆਨ ਕੇਂਦ੍ਰਿਤ ਕਰੋ ਕਿ ਤੁਸੀਂ ਦੂਸਰਿਆਂ ਨੂੰ ਇਹ ਅਹਿਸਾਸ ਕਰਨ ਵਿਚ ਮਦਦ ਦੇਣੀ ਚਾਹੁੰਦੇ ਹੋ ਕਿ ਪਰਿਵਾਰਕ ਖ਼ੁਸ਼ੀ ਦਾ ਰਾਜ਼ ਬਾਈਬਲ ਦੀ ਸਲਾਹ ਨੂੰ ਲਾਗੂ ਕਰਕੇ ਪ੍ਰਾਪਤ ਹੁੰਦਾ ਹੈ। (ਪਰਿਵਾਰਕ ਖ਼ੁਸ਼ੀ, ਸਫ਼ੇ 9-12 ਦੇਖੋ।) ਸੁਝਾਈਆਂ ਗਈਆਂ ਪੇਸ਼ਕਾਰੀਆਂ ਵਿੱਚੋਂ ਇਕ ਨੂੰ ਪ੍ਰਦਰਸ਼ਿਤ ਕਰੋ। ਦਿਖਾਓ ਕਿ ਪੁਨਰ-ਮੁਲਾਕਾਤ ਦੀ ਯੋਜਨਾ ਕਿਵੇਂ ਬਣਾਉਣੀ ਹੈ।
18 ਮਿੰਟ: “ਨਵੀਂ ਇਨਸਾਨੀਅਤ ਨੂੰ ਪਹਿਨ ਲਓ।” ਇਕ ਭਾਸ਼ਣ, ਜਿਸ ਵਿਚ ਅਫ਼ਸੀਆਂ 4:20-24 ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। (ਮਾਰਚ 1, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 14-18, ਪੈਰੇ 4-17 ਦੇਖੋ।) ਸਮਝਾਓ ਕਿ ਅਸੀਂ ਕਿਸ ਤਰ੍ਹਾਂ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟਦੇ ਹਾਂ ਅਤੇ ਨਵੀਂ ਇਨਸਾਨੀਅਤ ਨੂੰ ਪਹਿਨਦੇ ਹਾਂ।
ਗੀਤ 4 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਫਰਵਰੀ 8
ਗੀਤ 12
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਸਾਡਾ ਮਹਾਨ ਸ੍ਰਿਸ਼ਟੀਕਰਤਾ ਸਾਡੀ ਪਰਵਾਹ ਕਰਦਾ ਹੈ!” ਸਵਾਲ ਅਤੇ ਜਵਾਬ। ਸਮਝਾਓ ਕਿ ਸ੍ਰਿਸ਼ਟੀਕਰਤਾ (ਅੰਗ੍ਰੇਜ਼ੀ) ਪੁਸਤਕ ਉਨ੍ਹਾਂ ਦੀ ਮਦਦ ਕਰਨ ਲਈ ਕਿਵੇਂ ਵਰਤੀ ਜਾ ਸਕਦੀ ਹੈ, ਜਿਹੜੇ ਪਰਮੇਸ਼ੁਰ ਦੀ ਹੋਂਦ ਤੇ ਸ਼ੱਕ ਕਰਦੇ ਹਨ ਜਾਂ ਉਸ ਦੀ ਹੋਂਦ ਦਾ ਇਨਕਾਰ ਕਰਦੇ ਹਨ। ਭਾਵੇਂ ਕਿ ਇਹ ਪੁਸਤਕ ਬਾਈਬਲ ਅਧਿਐਨ ਕਰਾਉਣ ਲਈ ਨਹੀਂ ਹੈ, ਫਿਰ ਵੀ ਇਹ ਇਕ ਪ੍ਰਭਾਵਕਾਰੀ ਔਜ਼ਾਰ ਸਾਬਤ ਹੋ ਸਕਦੀ ਹੈ ਜਿਸ ਦੁਆਰਾ ਅਸੀਂ ਲੋਕਾਂ ਨੂੰ ਬਾਈਬਲ ਦੀਆਂ ਸਾਰੀਆਂ ਗੱਲਾਂ ਦੀ ਜਾਂਚ ਕਰਨ ਦੇ ਲਈ ਪ੍ਰੇਰਿਤ ਕਰ ਸਕਦੇ ਹਾਂ। (ਸ੍ਰਿਸ਼ਟੀਕਰਤਾ ਪੁਸਤਕ, ਸਫ਼ੇ 189-91 ਦੇਖੋ।) ਪ੍ਰਕਾਸ਼ਕਾਂ ਨੂੰ ਇਸ ਪੁਸਤਕ ਦੇ ਬਾਰੇ ਆਪਣੀ ਵਿਅਕਤੀਗਤ ਰਾਇ ਦੱਸਣ ਲਈ ਅਤੇ ਇਸ ਨੂੰ ਦੂਜਿਆਂ ਨੂੰ ਦੇਣ ਦਾ ਕੋਈ ਅਨੁਭਵ ਦੱਸਣ ਲਈ ਸੱਦਾ ਦਿਓ।
ਗੀਤ 173 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਫਰਵਰੀ 15
ਗੀਤ 40
10 ਮਿੰਟ: ਸਥਾਨਕ ਘੋਸ਼ਣਾਵਾਂ। ਦੈਵ-ਸ਼ਾਸਕੀ ਖ਼ਬਰਾਂ।
18 ਮਿੰਟ: ਅਸੀਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਨਾਂ ਲਿਖਵਾਉਣ ਦੁਆਰਾ ਕਿਸ ਤਰ੍ਹਾਂ ਲਾਭ ਪ੍ਰਾਪਤ ਕਰਦੇ ਹਾਂ? ਸਕੂਲ ਨਿਗਾਹਬਾਨ ਦੁਆਰਾ ਹਾਜ਼ਰੀਨ ਨਾਲ ਚਰਚਾ। ਸਕੂਲ ਦਾ ਉਦੇਸ਼ ਸਿਰਫ਼ ਭਾਸ਼ਣ ਦੇਣ ਦੀ ਸਿਖਲਾਈ ਦੇਣਾ ਨਹੀਂ ਹੈ। ਅਸੀਂ ਸਿੱਧੇ ਰੂਪ ਵਿਚ ਦੂਜੇ ਤਰੀਕਿਆਂ ਨਾਲ ਵੀ ਲਾਭ ਪ੍ਰਾਪਤ ਕਰਦੇ ਹਾਂ। (ਸਕੂਲ ਗਾਈਡਬੁੱਕ, ਸਫ਼ੇ 12-13 ਦੇਖੋ।) ਅਸੀਂ ਦੂਜਿਆਂ ਨਾਲ ਬਿਹਤਰ ਤਰੀਕੇ ਨਾਲ ਸੰਚਾਰ ਕਰਨਾ ਸਿੱਖਦੇ ਹਾਂ। ਅਸੀਂ ਸਪੱਸ਼ਟਤਾ, ਠਰ੍ਹੰਮੇ, ਅਤੇ ਆਤਮ-ਵਿਸ਼ਵਾਸ ਨਾਲ ਬੋਲਣਾ ਸਿੱਖਦੇ ਹਾਂ। ਅਸੀਂ ਆਪਣੇ ਵਿਸ਼ਵਾਸਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਵਿਚ ਅਤੇ ਬਾਈਬਲ ਆਧਾਰਿਤ ਫ਼ੈਸਲਿਆਂ ਨੂੰ ਸਮਝਾਉਣ ਵਿਚ ਮਾਹਰ ਬਣਦੇ ਹਾਂ। ਬਾਈਬਲ ਸੰਬੰਧੀ ਸਾਡਾ ਗਿਆਨ ਵਧਦਾ ਹੈ, ਜੋ ਕਿ ਦੂਜਿਆਂ ਨੂੰ ਪ੍ਰਭਾਵਕਾਰੀ ਢੰਗ ਨਾਲ ਗਵਾਹੀ ਦੇਣ ਵਿਚ ਸਾਡੀ ਮਦਦ ਕਰਦਾ ਹੈ। ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਮੰਨਣਾ ਅਤੇ ਬਾਈਬਲ ਦੀ ਸਲਾਹ ਨੂੰ ਸਵੀਕਾਰ ਕਰਨਾ ਸਿੱਖਦੇ ਹਾਂ, ਜਿਸ ਦੇ ਨਤੀਜੇ ਵਜੋਂ ਅਸੀਂ ਦੂਜਿਆਂ ਨਾਲ ਹੋਰ ਸ਼ਾਂਤਮਈ ਢੰਗ ਨਾਲ ਵਰਤਾਉ ਕਰਦੇ ਹਾਂ। ਸਕੂਲ ਵਿਚ ਦਿੱਤੀ ਗਈ ਸਮੁੱਚੇ ਤੌਰ ਤੇ ਸਿਖਲਾਈ ਸਾਨੂੰ ਪਰਮੇਸ਼ੁਰ ਦੇ ਸੇਵਕਾਂ ਵਜੋਂ “ਜੋਗ” ਬਣੇ ਰਹਿਣ ਵਿਚ ਮਦਦ ਦਿੰਦੀ ਹੈ।—2 ਕੁਰਿੰ. 3:5, 6.
17 ਮਿੰਟ: “ਬਾਈਬਲ ਅਧਿਐਨ ਵਿਚ—ਪੂਰਾ ਹਿੱਸਾ ਲੈਣ ਦੇ ਲਈ ਪਰਿਵਾਰ ਦੇ ਮੈਂਬਰ ਕਿਵੇਂ ਸਹਿਯੋਗ ਦਿੰਦੇ ਹਨ।” ਇਕ ਪਰਿਵਾਰ ਦੇ ਮੈਂਬਰਾਂ ਵਿਚਕਾਰ ਚਰਚਾ। ਉਹ ਵਿਸ਼ਲੇਸ਼ਣ ਕਰਦੇ ਹਨ ਕਿ ਉਹ ਮਈ 1, 1996, ਪਹਿਰਾਬੁਰਜ, ਸਫ਼ੇ 25-26, ਅਤੇ ਅਕਤੂਬਰ 15, 1992, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 16-17, ਵਿਚ ਪਾਏ ਗਏ ਪਰਿਵਾਰਕ ਬਾਈਬਲ ਪਠਨ ਅਤੇ ਅਧਿਐਨ ਬਾਰੇ ਸੁਝਾਵਾਂ ਨੂੰ ਕਿਵੇਂ ਲਾਗੂ ਕਰ ਰਹੇ ਹਨ।
ਗੀਤ 57 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਫਰਵਰੀ 22
ਗੀਤ 170
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਰਿਹਾਇਸ਼ੀ ਇਮਾਰਤਾਂ ਵਿਚ ਗਵਾਹੀ ਕਾਰਜ। (ਜੇਕਰ ਤੁਹਾਡੇ ਖੇਤਰ ਵਿਚ ਘੱਟ ਰਿਹਾਇਸ਼ੀ ਇਮਾਰਤਾਂ ਹਨ, ਤਾਂ ਮਈ 1995 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦਾ ਲੇਖ “ਘਰ-ਵਿਖੇ-ਨਹੀਂ ਘਰਾਂ ਦਾ ਰਿਕਾਰਡ ਕਿਉਂ ਰੱਖੀਏ?” ਦੀ ਚਰਚਾ ਕਰੋ।) ਦੋ ਜਾਂ ਤਿੰਨ ਪ੍ਰਕਾਸ਼ਕਾਂ ਨਾਲ ਚਰਚਾ। ਸ਼ਹਿਰਾਂ ਵਿਚ, ਜਿੱਥੇ ਚੌਕੀਦਾਰਾਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਇਜਾਜ਼ਤ ਅੰਦਰ ਨਹੀਂ ਜਾਣ ਦੇਣਾ, ਉੱਥੇ ਇਸ ਤਰ੍ਹਾਂ ਦੀਆਂ ਰਿਹਾਇਸ਼ੀ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਲਣ ਲਈ ਕੁਝ ਤਰੀਕਿਆਂ ਉੱਤੇ ਵਿਚਾਰ ਕਰੋ। ਕਲੀਸਿਯਾ, ਰਿਹਾਇਸ਼ੀ ਇਮਾਰਤ ਦੇ ਪ੍ਰਧਾਨ ਜਾਂ ਸੈਕਟਰੀ ਕੋਲੋਂ ਇਜਾਜ਼ਤ ਲੈ ਸਕਦੀ ਹੈ। ਜੇਕਰ ਇਜਾਜ਼ਤ ਮਿਲ ਜਾਂਦੀ ਹੈ, ਤਾਂ ਸ਼ਾਇਦ ਕੁਝ ਪ੍ਰਕਾਸ਼ਕ ਸੁਵਿਵਸਥਿਤ ਢੰਗ ਨਾਲ ਉਸ ਰਿਹਾਇਸ਼ੀ ਇਮਾਰਤ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਲਣ ਲਈ ਜਾ ਸਕਦੇ ਹਨ। ਪਰੰਤੂ, ਜੇਕਰ ਇਜਾਜ਼ਤ ਨਹੀਂ ਮਿਲਦੀ ਹੈ, ਤਾਂ ਸ਼ਾਇਦ ਚੌਕੀਦਾਰ ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਲੈੱਟਰ ਬਾਕਸ ਵਿਚ ਇਕ ਟ੍ਰੈਕਟ ਛੱਡਣ ਦੀ ਇਜਾਜ਼ਤ ਦੇ ਦੇਵੇ। ਜੇਕਰ ਰਿਹਾਇਸ਼ੀ ਇਮਾਰਤਾਂ ਵਿਚ ਰਹਿਣ ਵਾਲਿਆਂ ਦੇ ਨਾਂ ਮਿਲ ਜਾਂਦੇ ਹਨ, ਤਾਂ ਇਹ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਵਿਚ ਮਦਦ ਦੇ ਸਕਦਾ ਹੈ। ਜਿੱਥੇ ਸੰਪਰਕ ਸੀਮਿਤ ਹੈ, ਉੱਥੇ ਉਨ੍ਹਾਂ ਨੂੰ ਚਿੱਠੀਆਂ ਲਿਖੋ ਜਾਂ ਉਨ੍ਹਾਂ ਨੂੰ ਆਉਂਦਿਆਂ ਜਾਂਦਿਆਂ ਸੜਕ ਤੇ ਗਵਾਹੀ ਦਿਓ। ਸਥਾਨਕ ਤੌਰ ਤੇ ਵਰਤਿਆ ਗਿਆ ਇਕ ਤਰੀਕਾ ਪ੍ਰਦਰਸ਼ਿਤ ਕਰੋ ਜਿਸ ਨਾਲ ਰਿਹਾਇਸ਼ੀ ਇਮਾਰਤਾਂ ਦੇ ਵਸਨੀਕਾਂ ਨੂੰ ਮਿਲਣ ਦੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ।
20 ਮਿੰਟ: ਚੇਲੇ ਬਣਾਉਣ ਦੇ ਕੰਮ ਵਿਚ ਖ਼ੁਸ਼ੀ ਕਿਵੇਂ ਹਾਸਲ ਕਰੀਏ। ਫਰਵਰੀ 15, 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 19-22, ਉੱਤੇ ਆਧਾਰਿਤ ਭਾਸ਼ਣ।
ਗੀਤ 91 ਅਤੇ ਸਮਾਪਤੀ ਪ੍ਰਾਰਥਨਾ।