ਘੋਸ਼ਣਾਵਾਂ
◼ ਮਾਰਚ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕੀਤੇ ਜਾਣਗੇ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਦਿਲਚਸਪੀ ਰੱਖਣ ਵਾਲਿਆਂ ਨੂੰ ਦੇਣ ਲਈ ਆਪਣੇ ਕੋਲ ਮੰਗ ਬਰੋਸ਼ਰ ਦਾ ਸਟਾਕ ਰੱਖੋ, ਅਤੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਜਤਨ ਕਰੋ। ਜੂਨ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।
◼ ਅਪ੍ਰੈਲ ਅਤੇ ਮਈ ਵਿਚ ਸਹਿਯੋਗੀ ਪਾਇਨੀ ਅਰਾਂ ਵਜੋਂ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਪ੍ਰਕਾਸ਼ਕਾਂ ਨੂੰ ਹੁਣ ਤੋਂ ਹੀ ਆਪਣੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਛੇਤੀ ਨਾਲ ਆਪਣੀ ਅਰਜ਼ੀ ਦੇ ਦੇਣੀ ਚਾਹੀਦੀ ਹੈ। ਇਹ ਬਜ਼ੁਰਗਾਂ ਦੀ ਮਦਦ ਕਰੇਗਾ ਕਿ ਉਹ ਖੇਤਰ ਸੇਵਾ ਦੇ ਜ਼ਰੂਰੀ ਪ੍ਰਬੰਧ ਕਰ ਸਕਣ ਅਤੇ ਚੋਖੇ ਰਸਾਲੇ ਅਤੇ ਦੂਜੇ ਸਾਹਿੱਤ ਤਿਆਰ ਰੱਖ ਸਕਣ। ਸਹਿਯੋਗੀ ਪਾਇਨੀਅਰਾਂ ਵਜੋਂ ਸਵੀਕਾਰ ਕੀਤੇ ਗਏ ਸਾਰੇ ਪ੍ਰਕਾਸ਼ਕਾਂ ਦੇ ਨਾਂ ਕਲੀਸਿਯਾ ਵਿਚ ਐਲਾਨ ਕੀਤੇ ਜਾਣੇ ਚਾਹੀਦੇ ਹਨ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਮਾਰਚ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹੇ ਜਾਣ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਸਮਾਰਕ, ਵੀਰਵਾਰ, 1 ਅਪ੍ਰੈਲ, 1999 ਨੂੰ ਮਨਾਇਆ ਜਾਵੇਗਾ। ਜੇਕਰ ਤੁਹਾਡੀ ਕਲੀਸਿਯਾ ਦੀਆਂ ਸਭਾਵਾਂ ਆਮ ਤੌਰ ਤੇ ਵੀਰਵਾਰ ਨੂੰ ਹੁੰਦੀਆਂ ਹਨ, ਤਾਂ ਇਨ੍ਹਾਂ ਨੂੰ ਹਫ਼ਤੇ ਦੇ ਕਿਸੇ ਹੋਰ ਦਿਨ ਤੇ ਰੱਖੋ ਜੇਕਰ ਰਾਜ ਗ੍ਰਹਿ ਉਪਲਬਧ ਹੋਵੇ। ਜੇਕਰ ਇਹ ਸੰਭਵ ਨਹੀਂ ਹੈ ਅਤੇ ਤੁਹਾਡੀ ਸੇਵਾ ਸਭਾ ਛੁੱਟ ਜਾਂਦੀ ਹੈ, ਤਾਂ ਸੇਵਾ ਸਭਾ ਦੇ ਉਨ੍ਹਾਂ ਭਾਗਾਂ ਨੂੰ ਜੋ ਖ਼ਾਸ ਕਰਕੇ ਤੁਹਾਡੀ ਕਲੀਸਿਯਾ ਲਈ ਉਚਿਤ ਹਨ, ਕਿਸੇ ਹੋਰ ਸੇਵਾ ਸਭਾ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
◼ ਕਲੀਸਿਯਾ ਨਾਲ ਸੰਗਤ ਕਰਨ ਵਾਲਿਆਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਾਰੀਆਂ ਨਵੀਆਂ ਅਤੇ ਨਵਿਆਈਆਂ ਗਈਆਂ ਸਬਸਕ੍ਰਿਪਸ਼ਨਾਂ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਆਪਣੀਆਂ ਨਿੱਜੀ ਸਬਸ਼ਕ੍ਰਿਪਸ਼ਨਾਂ ਵੀ ਸ਼ਾਮਲ ਹਨ, ਕਲੀਸਿਯਾ ਦੁਆਰਾ ਭੇਜਣੀਆਂ ਚਾਹੀਦੀਆਂ ਹਨ।
◼ ਸੋਸਾਇਟੀ ਸਾਹਿੱਤ ਲਈ ਪ੍ਰਕਾਸ਼ਕਾਂ ਦੀਆਂ ਵਿਅਕਤੀਗਤ ਦਰਖ਼ਾਸਤਾਂ ਪੂਰੀਆਂ ਨਹੀਂ ਕਰਦੀ ਹੈ। ਸੋਸਾਇਟੀ ਨੂੰ ਸਾਹਿੱਤ ਲਈ ਕਲੀਸਿਯਾ ਦੀ ਮਾਸਿਕ ਦਰਖ਼ਾਸਤ ਭੇਜਣ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂਕਿ ਨਿੱਜੀ ਸਾਹਿੱਤ ਹਾਸਲ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕ ਉਸ ਭਰਾ ਨੂੰ ਦੱਸ ਸਕਣ ਜੋ ਸਾਹਿੱਤ ਦਾ ਕੰਮ ਸੰਭਾਲਦਾ ਹੈ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਦਰਖ਼ਾਸਤ ਸਾਹਿੱਤ ਹਨ।
◼ ਫਰਵਰੀ 1999 ਦੇ ਅੰਕਾਂ ਤੋਂ ਆਰੰਭ ਕਰਦੇ ਹੋਏ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਰੰਗੀਨ ਛਾਪੇ ਜਾਣਗੇ।
◼ ਅਪ੍ਰੈਲ 1, 1999, ਦੇ ਅੰਕ ਤੋਂ ਆਰੰਭ ਕਰਦੇ ਹੋਏ, ਪੰਜਾਬੀ ਵਿਚ ਪਹਿਰਾਬੁਰਜ ਅਰਧ-ਮਾਸਿਕ ਸੰਸਕਰਣ ਵਜੋਂ ਪ੍ਰਕਾਸ਼ਿਤ ਕੀਤਾ ਜਾਵੇਗਾ।
◼ ਜਿਵੇਂ ਕਿ ਕਲੀਸਿਯਾਵਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ, ਹੇਠਾਂ ਦਿੱਤੀਆਂ ਗਈਆਂ ਨਵੀਆਂ ਕੀਮਤਾਂ 1 ਜਨਵਰੀ, 1999 ਤੋਂ ਲਾਗੂ ਹੋ ਚੁੱਕੀਆਂ ਹਨ:
ਪਹਿਰਾਬੁਰਜ ਅਤੇ ਜਾਗਰੂਕ ਬਣੋ!:
ਪਾਇਨੀਅਰ ਕਲੀ./ਪਬਲਿਕ
ਇਕ ਕਾਪੀ 3.50 5.00
ਸਬਸਕ੍ਰਿਪਸ਼ਨ:
ਅਰਧ-ਮਾਸਿਕ 1-ਸਾਲ 75.00 120.00
ਮਾਸਿਕ 1-ਸਾਲ ਅਤੇ ਅਰਧ-ਮਾਸਿਕ 6-ਮਹੀਨੇ 37.50 60.00
ਸਾਹਿੱਤ:
ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ 5.00 7.00
192 ਸਫ਼ਿਆਂ ਵਾਲੀਆਂ ਪਾਕਿਟ-ਸਾਈਜ਼ ਪੁਸਤਕਾਂ ਜਿਵੇਂ ਕਿ ਗਿਆਨ, ਪਰਿਵਾਰਕ ਖ਼ੁਸ਼ੀ ਆਦਿ (ਅੱਧੀ-ਕੀਮਤ ਅਤੇ ਖ਼ਾਸ-ਕੀਮਤ ਪੁਸਤਕਾਂ ਨੂੰ ਛੱਡ) 22.50 30.00
ਛੋਟੀਆਂ ਪੁਸਤਕਾਂ ਜਿਵੇਂ ਕਿ ਉਸਤਤ ਗਾਓ, ਬਾਈਬਲ ਕਹਾਣੀਆਂ, ਸ੍ਰਿਸ਼ਟੀ, ਤਰਕ ਕਰਨਾ ਅਤੇ ਨੌਜਵਾਨਾਂ ਦੇ ਸਵਾਲ 30.00 45.00
NWT ਰੈਫ਼ਰੈਂਸ ਬਾਈਬਲ (ਆਮ, bi12) 75.00 100.00
ਵੱਡੀਆਂ ਪੁਸਤਕਾਂ ਜਿਵੇਂ ਕਿ ਮਨੁੱਖਜਾਤੀ ਦੀ ਭਾਲ, ਉਸਤਤ ਗਾਓ, ਪੂਰਾ ਸ਼ਾਸਤਰ ਪ੍ਰੇਰਿਤ, ਸ੍ਰਿਸ਼ਟੀ, ਬਾਈਬਲ ਕਹਾਣੀਆਂ 60.00 90.00
ਡੀਲਕਸ ਬਾਈਬਲ (DL bi12) 320.00 400.00
ਡੀਲਕਸ ਬਾਈਬਲ (DL bi25) 240.00 320.00
ਯੀਅਰ ਬੁੱਕ 30.00 40.00
ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ 15.00 15.00
ਕਲੰਡਰ 20.00 20.00
ਆਡੀਓ-ਕੈਸਟ (ਇਕ) 60.00 70.00
ਵਿਡਿਓ-ਕੈਸਟ (ਇਕ) 240.00 300.00
ਅੰਤਰਦ੍ਰਿਸ਼ਟੀ (2 ਖੰਡ) 350.00 420.00
ਘੋਸ਼ਕ 175.00 210.00