ਮਾਰਚ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ ਮਾਰਚ 1
ਗੀਤ 33
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
17 ਮਿੰਟ: “ਮਸੀਹ ਦੀ ਮੌਤ ਦੀ ਸੰਸਾਰ ਭਰ ਵਿਚ ਯਾਦਗਾਰੀ।” ਸਵਾਲ ਅਤੇ ਜਵਾਬ। ਫਰਵਰੀ 1, 1997, ਪਹਿਰਾਬੁਰਜ, ਸਫ਼ੇ 11-12, ਪੈਰੇ 10-14 ਉੱਤੇ ਟਿੱਪਣੀ ਦਿਓ। ਇਸ ਗੱਲ ਉੱਤੇ ਜ਼ੋਰ ਦਿਓ ਕਿ ਕਿਸ ਤਰ੍ਹਾਂ ਯਹੋਵਾਹ ਦੇ ਮਹਾਨ ਪਿਆਰ ਨੇ ਉਸ ਨੂੰ ਸਾਡੇ ਵਾਸਤੇ ਰਿਹਾਈ-ਕੀਮਤ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ।
20 ਮਿੰਟ: ਅਪ੍ਰੈਲ ਅਤੇ ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਦੇ ਵੱਡੇ ਕਾਰਨ ਹਨ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ, ਜਿਸ ਵਿਚ ਉਹ ਸਾਰਿਆਂ ਨੂੰ ਸਹਿਯੋਗੀ ਪਾਇਨੀਅਰੀ ਕਰਨ ਬਾਰੇ ਗੰਭੀਰਤਾ ਨਾਲ ਸੋਚਣ ਲਈ ਪ੍ਰੇਰਿਤ ਕਰਦਾ ਹੈ। ਨਿਯਮਿਤ ਅਤੇ ਸਹਿਯੋਗੀ ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਵਿਚ ਹੋਈ ਤਬਦੀਲੀ ਉੱਤੇ ਪੁਨਰ-ਵਿਚਾਰ ਕਰੋ, ਜਿਹੜੀ ਕਿ ਜਨਵਰੀ 1999 ਦੀ ਸਾਡੀ ਰਾਜ ਸੇਵਕਾਈ, ਦੇ ਸਫ਼ੇ 3 ਉੱਤੇ ਦੱਸੀ ਗਈ ਸੀ। ਇਸ ਤਬਦੀਲੀ ਕਾਰਨ ਹੋਰ ਜ਼ਿਆਦਾ ਭਰਾ-ਭੈਣ ਪੂਰਣ-ਕਾਲੀ ਸੇਵਾ ਦੇ ਵਿਸ਼ੇਸ਼-ਸਨਮਾਨ ਦਾ ਆਨੰਦ ਮਾਣਨ ਦੇ ਯੋਗ ਹੋਣਗੇ। ਸਮਝਾਓ ਕਿ ਕਿਸ ਤਰ੍ਹਾਂ ਮਸੀਹ ਦੇ ਬਲੀਦਾਨ ਲਈ ਸਾਡੀ ਕਦਰਦਾਨੀ ਸਾਨੂੰ ਮਜਬੂਰ ਕਰਦੀ ਹੈ ਕਿ ਅਸੀਂ ਦੂਜਿਆਂ ਨੂੰ ਪ੍ਰਚਾਰ ਕਰਨ ਦਾ ਪੂਰਾ-ਪੂਰਾ ਜਤਨ ਕਰੀਏ। (2 ਕੁਰਿੰ. 5:14, 15) ਇਸ ਸਾਲ ਸਮਾਰਕ ਅਪ੍ਰੈਲ ਦੇ ਪਹਿਲੇ ਦਿਨ ਤੇ ਮਨਾਇਆ ਜਾਵੇਗਾ। ਇਹ ਸਾਰੇ ਰਾਜ ਪ੍ਰਕਾਸ਼ਕਾਂ ਲਈ ਕਿੰਨੀ ਵਧੀਆ ਪ੍ਰੇਰਣਾ ਹੈ ਕਿ ਉਹ ਪੂਰਾ ਮਹੀਨਾ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਣ! ਫਰਵਰੀ 1997 ਅਤੇ ਮਾਰਚ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰਾਂ ਵਿੱਚੋਂ ਸਹਿਯੋਗੀ ਪਾਇਨੀਅਰ ਸੇਵਾ ਸੰਬੰਧੀ ਚੋਣਵੇਂ ਮੁੱਦਿਆਂ ਉੱਤੇ ਪੁਨਰ-ਵਿਚਾਰ ਕਰੋ। ਉਨ੍ਹਾਂ ਵਿਚ ਦਿੱਤੀਆਂ ਗਈਆਂ ਸਮਾਂ-ਸਾਰਣੀਆਂ ਦੇ ਨਮੂਨਿਆਂ ਨੂੰ ਆਪਣੇ ਹਾਲਾਤ ਅਨੁਸਾਰ ਢਾਲਣ ਦੇ ਤਰੀਕਿਆਂ ਉੱਤੇ ਵਿਚਾਰ ਕਰੋ। ਸੇਵਕਾਈ ਦੇ ਸਥਾਨਕ ਪ੍ਰਬੰਧਾਂ ਉੱਤੇ ਪੁਨਰ-ਵਿਚਾਰ ਕਰੋ, ਜੋ ਦੂਜਿਆਂ ਦੇ ਨਾਲ ਸੇਵਕਾਈ ਵਿਚ ਹਿੱਸਾ ਲੈਣ ਦੇ ਕਾਫ਼ੀ ਮੌਕੇ ਪ੍ਰਦਾਨ ਕਰਦੇ ਹਨ। ਪ੍ਰਕਾਸ਼ਕਾਂ ਨੂੰ ਸਭਾ ਤੋਂ ਬਾਅਦ ਸਹਿਯੋਗੀ ਪਾਇਨੀਅਰ ਅਰਜ਼ੀ ਲੈਣ ਲਈ ਉਤਸ਼ਾਹ ਦਿਓ।
ਗੀਤ 44 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਮਾਰਚ 8
ਗੀਤ 52
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
20 ਮਿੰਟ: “ਉਨ੍ਹਾਂ ਨੂੰ ਆਉਣ ਲਈ ਸੱਦਾ ਦਿਓ।” ਸਵਾਲ ਅਤੇ ਜਵਾਬ। ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀਆਂ ਨੂੰ ਹਮੇਸ਼ਾ ਕਲੀਸਿਯਾ ਸਭਾਵਾਂ ਵੱਲ ਨਿਰਦੇਸ਼ਿਤ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿਓ। ਗਿਆਨ ਪੁਸਤਕ, ਸਫ਼ਾ 159, ਪੈਰਾ 20, ਅਤੇ ਸਫ਼ੇ 161-3, ਪੈਰੇ 5-8 ਵਿਚ ਦਿੱਤੀ ਗਈ ਸਾਮੱਗਰੀ ਨੂੰ ਇਸਤੇਮਾਲ ਕਰਦੇ ਹੋਏ, ਪ੍ਰਦਰਸ਼ਿਤ ਕਰਵਾਓ ਕਿ ਦਿਲਚਸਪੀ ਰੱਖਣ ਵਾਲੇ ਇਕ ਵਿਅਕਤੀ ਨਾਲ ਚਰਚਾ ਕਿਵੇਂ ਕੀਤੀ ਜਾ ਸਕਦੀ ਹੈ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ 1 ਅਪ੍ਰੈਲ ਨੂੰ ਸਮਾਰਕ ਵਿਚ ਹਾਜ਼ਰ ਹੋਣ ਲਈ ਬਾਈਬਲ ਸਿੱਖਿਆਰਥੀਆਂ ਅਤੇ ਦੂਸਰੇ ਦਿਲਚਸਪੀ ਰੱਖਣ ਵਾਲਿਆਂ ਦੀ ਮਦਦ ਕਰਨ ਦਾ ਖ਼ਾਸ ਜਤਨ ਕਰਨ। ਸਮਾਰਕ ਦੇ ਸੱਦਾ ਪੱਤਰ ਦੀ ਇਕ ਕਾਪੀ ਦਿਖਾਓ, ਅਤੇ ਸਮਝਾਓ ਕਿ ਇਸ ਨੂੰ ਕਿਸ ਤਰ੍ਹਾਂ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਸਾਰਿਆਂ ਨੂੰ ਇਸ ਹਫ਼ਤੇ ਤੋਂ ਸਮਾਰਕ ਸੱਦਾ ਪੱਤਰ ਵੰਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
15 ਮਿੰਟ: “ਕਲੀਸਿਯਾ ਸਭਾਵਾਂ ਵਿਚ—ਪੂਰਾ ਹਿੱਸਾ ਲੈਣ ਦੇ ਲਈ ਪਰਿਵਾਰ ਦੇ ਮੈਂਬਰ ਕਿਵੇਂ ਸਹਿਯੋਗ ਦਿੰਦੇ ਹਨ।” ਇਕ ਪਰਿਵਾਰ ਦੇ ਮੈਂਬਰਾਂ ਵਿਚਕਾਰ ਚਰਚਾ। ਜਿਉਂ-ਜਿਉਂ ਉਹ ਲੇਖ ਦੇ ਮੁੱਖ ਨੁਕਤਿਆਂ ਉੱਤੇ ਟਿੱਪਣੀ ਕਰਦੇ ਹਨ, ਉਹ ਚਰਚਾ ਕਰਦੇ ਹਨ ਕਿ ਇਕ ਪਰਿਵਾਰ ਦੇ ਤੌਰ ਤੇ ਉਹ ਸਭਾਵਾਂ ਦੀ ਤਿਆਰੀ ਕਿਵੇਂ ਕਰ ਸਕਦੇ ਹਨ। ਉਹ ਉਨ੍ਹਾਂ ਤਰੀਕਿਆਂ ਬਾਰੇ ਚਰਚਾ ਕਰਦੇ ਹਨ ਜਿਨ੍ਹਾਂ ਨਾਲ ਉਹ ਸਭਾਵਾਂ ਵਿਚ ਹਿੱਸਾ ਲੈਣ ਲਈ ਇਕ ਦੂਜੇ ਦੀ ਮਦਦ ਕਰ ਸਕਦੇ ਹਨ। ਉਹ ਇਹ ਵੀ ਚਰਚਾ ਕਰਦੇ ਹਨ ਕਿ ਪਰਿਵਾਰ ਨੂੰ ਸਭਾਵਾਂ ਵਿਚ ਸਮੇਂ ਸਿਰ ਪਹੁੰਚਣ ਲਈ ਕੀ ਕਰਨਾ ਚਾਹੀਦਾ ਹੈ।
ਗੀਤ 62 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਮਾਰਚ 15
ਗੀਤ 56
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਸਹਾਇਕ ਸੇਵਕ ਬਹੁਮੁੱਲੀ ਸੇਵਾ ਕਰਦੇ ਹਨ।” ਇਕ ਯੋਗ ਸਹਾਇਕ ਸੇਵਕ ਦੁਆਰਾ ਭਾਸ਼ਣ। ਆਪਣੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਦੇ ਸਫ਼ੇ 57-9 ਉੱਤੇ ਦਿੱਤੇ ਗਏ ਮੁੱਖ ਨੁਕਤਿਆਂ ਦਾ ਪੁਨਰ-ਵਿਚਾਰ ਕਰੋ। ਸਮਝਾਓ ਕਿ ਸਹਾਇਕ ਸੇਵਕ ਕਿਸ ਤਰ੍ਹਾਂ ਕਲੀਸਿਯਾ ਦੀ ਸਥਾਨਕ ਤੌਰ ਤੇ ਮਦਦ ਕਰਦੇ ਹਨ।
20 ਮਿੰਟ: 1999 ਯੀਅਰ ਬੁੱਕ ਦਾ ਆਨੰਦ ਮਾਣਨਾ। ਪਤੀ ਅਤੇ ਪਤਨੀ ਵਿਚਕਾਰ ਚਰਚਾ। ਪਤੀ ਸਮਝਾਉਂਦਾ ਹੈ ਕਿ ਯੀਅਰ ਬੁੱਕ 1927 ਵਿਚ ਪਹਿਲੀ ਵਾਰ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਵਿਚ ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ ਰਿਪੋਰਟ ਦਿੱਤੀ ਜਾ ਰਹੀ ਹੈ। ਉਹ ਸਫ਼ਾ 31 ਤੇ ਦਿੱਤੀ ਗਈ “1998 ਦੀ ਕੁਲ ਗਿਣਤੀ” ਦੀਆਂ ਵਿਸ਼ੇਸ਼ਤਾਵਾਂ ਉੱਤੇ ਪੁਨਰ-ਵਿਚਾਰ ਕਰਦੇ ਹਨ। ਫਿਰ ਉਹ ਸਫ਼ੇ 3-5 ਉੱਤੇ ਦਿੱਤੇ ਗਏ “ਪ੍ਰਬੰਧਕ ਸਭਾ ਵੱਲੋਂ ਪੱਤਰ” ਦੀ ਚਰਚਾ ਕਰਦੇ ਹਨ ਅਤੇ ਟਿੱਪਣੀ ਦਿੰਦੇ ਹਨ ਕਿ ਉਹ ਇਸ ਵਿਚ ਦਿੱਤੇ ਗਏ ਉਤਸ਼ਾਹ ਦੇ ਅਨੁਸਾਰ ਕਿਵੇਂ ਚੱਲਣਗੇ।
ਗੀਤ 68 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਮਾਰਚ 22
ਗੀਤ 162
10 ਮਿੰਟ: ਸਥਾਨਕ ਘੋਸ਼ਣਾਵਾਂ। ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਸਾਰੇ ਪ੍ਰਕਾਸ਼ਕਾਂ ਦੇ ਨਾਂ ਐਲਾਨ ਕਰੋ। ਦੱਸੋ ਕਿ ਅਰਜ਼ੀ ਭਰਨ ਲਈ ਅਜੇ ਵੀ ਸਮਾਂ ਹੈ। ਅਪ੍ਰੈਲ ਵਿਚ ਖੇਤਰ ਸੇਵਾ ਲਈ ਰੱਖੀਆਂ ਗਈਆਂ ਸਭਾਵਾਂ ਦੀ ਪੂਰੀ ਸਮਾਂ-ਸਾਰਣੀ ਦੱਸੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਮਾਰਚ 27–ਅਪ੍ਰੈਲ 1 ਲਈ ਅਨੁਸੂਚਿਤ ਸਮਾਰਕ ਬਾਈਬਲ ਪਠਨ ਦੀ ਪੈਰਵੀ ਕਰਨ, ਜਿਵੇਂ ਕਿ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ—1999 ਵਿਚ ਅਤੇ 1999 ਦੇ ਕਲੰਡਰ ਉੱਤੇ ਉਲੀਕਿਆ ਗਿਆ ਹੈ।
15 ਮਿੰਟ: ਸਮਾਰਕ ਦੇ ਲਈ ਤਿਆਰੀ ਕਰੋ। ਇਕ ਭਾਸ਼ਣ। ਬਾਈਬਲ ਸਿੱਖਿਆਰਥੀਆਂ ਅਤੇ ਦੂਸਰੇ ਰੁਚੀ ਰੱਖਣ ਵਾਲਿਆਂ ਨੂੰ ਸਮਾਰਕ ਵਿਚ ਹਾਜ਼ਰ ਹੋਣ ਵਿਚ ਮਦਦ ਦੇਣ ਲਈ ਸਾਰਿਆਂ ਨੂੰ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਹਾਜ਼ਰ ਹੋਣ ਵਾਲੇ ਨਵੇਂ ਵਿਅਕਤੀ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਪ੍ਰਤੀਕਾਂ ਵਿਚ ਕਿਨ੍ਹਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ ਜਾਂ ਇਸ ਸਮਾਰੋਹ ਦੀ ਕੀ ਮਹੱਤਤਾ ਹੈ। ਅਪ੍ਰੈਲ 1, 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 6-8, ਵਿਚ ਦੱਸੀਆਂ ਗਈਆਂ ਗੱਲਾਂ ਦਾ ਪੁਨਰ-ਵਿਚਾਰ ਕਰੋ, ਅਤੇ ਦਿਖਾਓ ਕਿ ਅਸੀਂ ਰੁਚੀ ਰੱਖਣ ਵਾਲੇ ਨਵੇਂ ਵਿਅਕਤੀ ਨੂੰ ਇਸ ਸਮਾਰੋਹ ਦੇ ਅਰਥ ਅਤੇ ਮਕਸਦ ਨੂੰ ਸਮਝਣ ਵਿਚ ਕਿਵੇਂ ਮਦਦ ਦੇ ਸਕਦੇ ਹਾਂ। ਅੰਤ ਵਿਚ, “ਸਮਾਰਕ ਯਾਦ-ਦਹਾਨੀਆਂ” ਦਾ ਪੁਨਰ-ਵਿਚਾਰ ਕਰੋ ਅਤੇ ਸਥਾਨਕ ਸਮਾਰੋਹ ਪ੍ਰਬੰਧਾਂ ਬਾਰੇ ਦੱਸੋ।
20 ਮਿੰਟ: ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? ਬਜ਼ੁਰਗ ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਨਾਲ ਬਰੋਸ਼ਰ ਦੀ ਮਹੱਤਤਾ ਅਤੇ ਵਰਤੋਂ ਬਾਰੇ ਚਰਚਾ ਕਰਦਾ ਹੈ। ਕੀ ਅਸੀਂ ਇਸ ਨੂੰ ਖੇਤਰ ਸੇਵਾ ਵਿਚ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਾਂ? ਸਮੂਹ ਚਰਚਾ ਕਰਦਾ ਹੈ: ਕਿਉਂ ਬਹੁਤ ਸਾਰੇ ਲੋਕ ਇਸ ਵਿਸ਼ੇ ਵਿਚ ਦਿਲਚਸਪੀ ਰੱਖਦੇ ਹਨ? ਝੂਠੀਆਂ ਧਾਰਮਿਕ ਸਿੱਖਿਆਵਾਂ ਦੇ ਉਲਟ, ਇਹ ਬਰੋਸ਼ਰ ਕਿਸ ਉਮੀਦ ਨੂੰ ਉਜਾਗਰ ਕਰਦਾ ਹੈ? ਅਸੀਂ ਰੁਚੀ ਪੈਦਾ ਕਰਨ ਲਈ ਇਸ ਦੇ ਪਿਛਲੇ ਸਫ਼ੇ ਉੱਤੇ ਦਿੱਤੇ ਗਏ ਸਵਾਲਾਂ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ? ਇਸ ਬਰੋਸ਼ਰ ਨੂੰ ਪੇਸ਼ ਕਰਨ ਦੇ ਕਿਹੜੇ ਮੌਕੇ ਹਨ? ਸਫ਼ਾ 27 ਦੇ ਪੈਰਾ 14 ਵਿਚ ਦਿੱਤੇ ਗਏ ਸ਼ਾਸਤਰਵਚਨਾਂ ਨੂੰ ਇਸਤੇਮਾਲ ਕਰਦੇ ਹੋਏ ਇਕ ਪੇਸ਼ਕਾਰੀ ਪ੍ਰਦਰਸ਼ਿਤ ਕਰੋ। ਸਾਰਿਆਂ ਨੂੰ ਇਸ ਬਰੋਸ਼ਰ ਦਾ ਚੰਗਾ ਇਸਤੇਮਾਲ ਕਰਨ ਲਈ ਚੌਕਸ ਰਹਿਣ ਦਾ ਉਤਸ਼ਾਹ ਦਿਓ।
ਗੀਤ 92 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਮਾਰਚ 29
ਗੀਤ 111
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਮਾਰਚ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਅਸੀਂ ਅਪ੍ਰੈਲ ਦੇ ਦੌਰਾਨ ਪਹਿਰਾਬੁਰਜ ਅਤੇ ਜਾਗਰੂਕ ਬਣੋ! ਪੇਸ਼ ਕਰਾਂਗੇ। ਰਸਾਲਿਆਂ ਦੇ ਤਾਜ਼ੇ ਅੰਕ ਦਿਖਾਓ, ਉਨ੍ਹਾਂ ਲੇਖਾਂ ਦਾ ਸੁਝਾਅ ਦਿਓ ਜੋ ਕਿ ਉਜਾਗਰ ਕੀਤੇ ਜਾ ਸਕਦੇ ਹਨ, ਅਤੇ ਗੱਲ-ਬਾਤ ਦੇ ਕੁਝ ਖ਼ਾਸ ਮੁੱਦਿਆਂ ਦਾ ਜ਼ਿਕਰ ਕਰੋ। ਸਾਰਿਆਂ ਕੋਲ ਮੰਗ ਬਰੋਸ਼ਰ ਹੋਣਾ ਚਾਹੀਦਾ ਹੈ ਅਤੇ ਰੁਚੀ ਰੱਖਣ ਵਾਲਿਆਂ ਨਾਲ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।
15 ਮਿੰਟ: ਸਥਾਨਕ ਲੋੜਾਂ।
18 ਮਿੰਟ: ਸਾਨੂੰ ਸਲਾਹ ਮਿਲਣ ਤੇ ਕਿਸ ਤਰ੍ਹਾਂ ਦੀ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ? ਇਕ ਬਜ਼ੁਰਗ ਦੁਆਰਾ ਭਾਸ਼ਣ। ਸਾਨੂੰ ਸਾਰਿਆਂ ਨੂੰ ਆਪਣੇ ਰਵੱਈਏ, ਆਚਰਣ, ਸੰਗਤ, ਜਾਂ ਕਲੀਸਿਯਾ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਸੰਬੰਧ ਵਿਚ ਸਲਾਹ ਮਿਲਦੀ ਹੈ। ਕਦੇ-ਕਦੇ ਅਸੀਂ ਸਲਾਹ ਦਾ ਵਿਰੋਧ ਕਰਨ ਜਾਂ ਬੁਰਾ ਮਨਾਉਣ ਦਾ ਝੁਕਾਅ ਰੱਖਦੇ ਹਾਂ। ਤਤਪਰਤਾ ਨਾਲ ਸਲਾਹ ਨੂੰ ਸਵੀਕਾਰ ਕਰ ਕੇ ਲਾਗੂ ਕਰਨਾ ਸਾਡੀ ਅਧਿਆਤਮਿਕ ਬਿਹਤਰੀ ਲਈ ਮਹੱਤਵਪੂਰਣ ਹੋ ਸਕਦਾ ਹੈ। ਉਨ੍ਹਾਂ ਜ਼ਰੂਰੀ ਤੱਥਾਂ ਉੱਤੇ ਪੁਨਰ-ਵਿਚਾਰ ਕਰੋ ਜੋ ਇਨ੍ਹਾਂ ਕਾਰਨਾਂ ਉੱਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਕਿਉਂ ਸਲਾਹ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਉਸ ਦੀ ਕਦਰ ਕਰਨੀ ਚਾਹੀਦੀ ਹੈ।—ਅਪ੍ਰੈਲ 1, 1987, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 27-30 ਦੇਖੋ।
ਗੀਤ 118 ਅਤੇ ਸਮਾਪਤੀ ਪ੍ਰਾਰਥਨਾ।