ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/99 ਸਫ਼ਾ 2
  • ਮਈ ਦੇ ਲਈ ਸੇਵਾ ਸਭਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਈ ਦੇ ਲਈ ਸੇਵਾ ਸਭਾਵਾਂ
  • ਸਾਡੀ ਰਾਜ ਸੇਵਕਾਈ—1999
  • ਸਿਰਲੇਖ
  • ਹਫ਼ਤਾ ਆਰੰਭ 3 ਮਈ
  • ਹਫ਼ਤਾ ਆਰੰਭ 10 ਮਈ
  • ਹਫ਼ਤਾ ਆਰੰਭ 17 ਮਈ
  • ਹਫ਼ਤਾ ਆਰੰਭ 24 ਮਈ
  • ਹਫ਼ਤਾ ਆਰੰਭ 31 ਮਈ
ਸਾਡੀ ਰਾਜ ਸੇਵਕਾਈ—1999
km 5/99 ਸਫ਼ਾ 2

ਮਈ ਦੇ ਲਈ ਸੇਵਾ ਸਭਾਵਾਂ

ਹਫ਼ਤਾ ਆਰੰਭ 3 ਮਈ

ਗੀਤ 7

8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੈਵ-ਸ਼ਾਸਕੀ ਖ਼ਬਰਾਂ।

17 ਮਿੰਟ: “ਦੂਜਿਆਂ ਨੂੰ ਉਨ੍ਹਾਂ ਦੇ ਲਾਭ ਲਈ ਸਿਖਾਓ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੇ ਦੁਆਰਾ ਚਰਚਾ ਕਰੋ। ਗਿਆਨ ਪੁਸਤਕ ਦਾ ਅਧਿਆਇ 13 ਇਸਤੇਮਾਲ ਕਰਦੇ ਹੋਏ ਦਿਖਾਓ ਕਿ ਲੋਕਾਂ ਨੇ ਬਾਈਬਲ ਸਿਧਾਂਤਾਂ ਦਾ ਅਧਿਐਨ ਕਰ ਕੇ, ਉਨ੍ਹਾਂ ਨੂੰ ਸਮਝ ਕੇ ਅਤੇ ਲਾਗੂ ਕਰ ਕੇ ਕਿਸ ਤਰ੍ਹਾਂ ਵਿਵਹਾਰਕ ਤਰੀਕੇ ਨਾਲ ਲਾਭ ਪ੍ਰਾਪਤ ਕੀਤਾ ਹੈ।

20 ਮਿੰਟ: ਟ੍ਰੈਕਟ ਵੰਡਣ ਦੀ ਇਕ ਖ਼ਾਸ ਮੁਹਿੰਮ। ਇਕ ਬਜ਼ੁਰਗ ਪ੍ਰਦਰਸ਼ਨਾਂ ਦੇ ਨਾਲ ਜੋਸ਼ੀਲੀ ਚਰਚਾ ਨੂੰ ਸੰਭਾਲਦਾ ਹੈ। ਯਕੀਨੀ ਹੋਵੋ ਕਿ ਭਾਸ਼ਣਕਾਰ ਸਮੇਤ ਸਾਰਿਆਂ ਕੋਲ ਇਸ ਭਾਸ਼ਣ ਵਿਚ ਪ੍ਰਦਰਸ਼ਿਤ ਕੀਤੇ ਜਾ ਰਹੇ ਚਾਰ ਟ੍ਰੈਕਟਾਂ ਦਾ ਸੈੱਟ ਹੈ। ਕਲੀਸਿਯਾਵਾਂ ਅਜਿਹੇ ਟ੍ਰੈਕਟਾਂ ਦੇ ਸੈੱਟਾਂ ਨੂੰ ਸਭਾਵਾਂ ਤੋਂ ਪਹਿਲਾਂ ਵੰਡਣ ਦਾ ਫ਼ੈਸਲਾ ਕਰ ਸਕਦੀਆਂ ਹਨ। ਹਾਜ਼ਰੀਨ ਨਾਲ ਅੰਤਰ-ਪੱਤਰ ਦੇ ਪੈਰੇ 1-6 ਦੀ ਚਰਚਾ ਕਰੋ। ਇਸ ਤੋਂ ਬਾਅਦ ਪੈਰਾ 10 ਵਿਚ ਦਿੱਤੀਆਂ ਗਈਆਂ ਪਹਿਲੀਆਂ ਦੋ ਪੇਸ਼ਕਾਰੀਆਂ ਨੂੰ ਅਤੇ ਸਫ਼ਾ 6 ਤੇ ਦਿੱਤੀ ਗਈ ਡੱਬੀ ਵਿਚ ਇਲਜ਼ਾਮਾਂ ਨੂੰ ਦੂਰ ਕਰਨ ਦੇ ਪਹਿਲੇ ਦੋ ਤਰੀਕਿਆਂ ਦਾ ਇਸਤੇਮਾਲ ਕਰਦੇ ਹੋਏ ਚੰਗੀ ਤਰ੍ਹਾਂ ਤਿਆਰ ਕੀਤੇ ਹੋਏ ਦੋ ਪ੍ਰਦਰਸ਼ਨ ਦਿਖਾਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਮਈ ਦੇ ਮਹੀਨੇ ਦੌਰਾਨ ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲੈਣ।

ਗੀਤ 11 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 10 ਮਈ

ਗੀਤ 15

8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

12 ਮਿੰਟ: ਗਰਮੀਆਂ ਦੇ ਲਈ ਤੁਹਾਡੀਆਂ ਕੀ ਯੋਜਨਾਵਾਂ ਹਨ? ਇਕ ਪਰਿਵਾਰ ਟ੍ਰੈਕਟ ਵੰਡਣ ਦੀ ਮੁਹਿੰਮ, ਸਹਿਯੋਗੀ ਪਾਇਨੀਅਰੀ ਕਰਨ, ਛੁੱਟੀਆਂ ਤੇ ਜਾਣ ਅਤੇ ਦਿਲ-ਪਰਚਾਵੇ ਦੇ ਪ੍ਰਬੰਧਾਂ ਉੱਤੇ ਪੁਨਰ-ਵਿਚਾਰ ਕਰਦਾ ਹੈ। (ਮਈ 1998 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 7 ਦੇਖੋ) ਉਹ ਗ਼ੈਰ-ਰਸਮੀ ਗਵਾਹੀ ਦੇਣ ਦੀ ਯੋਜਨਾ ਬਣਾਉਣ ਉੱਤੇ ਚਰਚਾ ਕਰਦੇ ਹਨ ਤੇ ਪ੍ਰਦਰਸ਼ਿਤ ਕਰਦੇ ਹਨ ਕਿ ਗੱਲ-ਬਾਤ ਕਿਵੇਂ ਸ਼ੁਰੂ ਕਰਨੀ ਹੈ। ਨਿੱਜੀ ਅਤੇ ਪਰਿਵਾਰਕ ਬਾਈਬਲ ਅਧਿਐਨ ਕਰਦੇ ਰਹਿਣ, ਜਦੋਂ ਉਹ ਕਿਧਰੇ ਹੋਰ ਸਫ਼ਰ ਕਰਦੇ ਹਨ, ਤਾਂ ਕਲੀਸਿਯਾ ਸਭਾਵਾਂ ਵਿਚ ਜਾਣ ਅਤੇ ਆਪਣੀ ਕਲੀਸਿਯਾ ਵਿਚ ਖੇਤਰ ਸੇਵਾ ਕਾਰਜ ਦੀ ਰਿਪੋਰਟ ਦੇਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ। ਪਰਿਵਾਰ ਦੂਜੀਆਂ ਕਲੀਸਿਯਾਵਾਂ ਵਿਚ ਜਾ ਕੇ ਮਿਲੇ ਚੰਗੇ ਅਨੁਭਵਾਂ ਨੂੰ ਅਤੇ ਪ੍ਰਾਪਤ ਹੋਈ ਖ਼ੁਸ਼ੀ ਨੂੰ ਯਾਦ ਕਰਦਾ ਹੈ। ਉਹ ਕਲੀਸਿਯਾ ਨੂੰ ਮਿਲਣ ਆਏ ਵਿਅਕਤੀਆਂ ਪ੍ਰਤੀ ਪਰਾਹੁਣਾਚਾਰੀ ਦਿਖਾਉਣ ਦੇ ਤਰੀਕਿਆਂ ਉੱਤੇ ਵਿਚਾਰ ਕਰਦੇ ਹਨ।

25 ਮਿੰਟ: ਟ੍ਰੈਕਟ ਵੰਡਣ ਦੀ ਖ਼ਾਸ ਮੁਹਿੰਮ। ਇਕ ਬਜ਼ੁਰਗ ਚਰਚਾ, ਅਨੁਭਵ ਅਤੇ ਪ੍ਰਦਰਸ਼ਨਾਂ ਨੂੰ ਸੰਭਾਲਦਾ ਹੈ। ਨਿਸ਼ਚਿਤ ਕਰੋ ਕਿ ਸਾਰੇ ਹਾਜ਼ਰ ਭੈਣ-ਭਰਾਵਾਂ ਕੋਲ ਪ੍ਰਦਰਸ਼ਿਤ ਕੀਤੇ ਜਾ ਰਹੇ ਇਨ੍ਹਾਂ ਚਾਰ ਟ੍ਰੈਕਟਾਂ ਦਾ ਸੈੱਟ ਹੈ। ਪਿਛਲੇ ਹਫ਼ਤੇ ਕੀਤੀ ਗਈ ਚਰਚਾ ਦਾ ਸੰਖੇਪ ਵਿਚ ਪੁਨਰ ਵਿਚਾਰ ਕਰੋ। ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਨੁਭਵ ਸੁਣਾਉਣ ਲਈ ਕਹੋ ਜੋ ਉਨ੍ਹਾਂ ਨੂੰ ਸੇਵਕਾਈ ਵਿਚ ਟ੍ਰੈਕਟਾਂ ਦਾ ਇਸਤੇਮਾਲ ਕਰ ਕੇ ਪ੍ਰਾਪਤ ਹੋਏ ਹਨ। ਹਾਜ਼ਰੀਨ ਦੇ ਨਾਲ ਪੈਰੇ 7-9, 11 ਅਤੇ 12 ਦੀ ਚਰਚਾ ਕਰੋ। ਅੰਤਰ-ਪੱਤਰ ਦੇ ਪੈਰਾ 10 ਉੱਤੇ ਅਖ਼ੀਰ ਵਿਚ ਦਿੱਤੀਆਂ ਗਈਆਂ ਦੋ ਆਖ਼ਰੀ ਪੇਸ਼ਕਾਰੀਆਂ ਨੂੰ ਅਤੇ ਸਫ਼ਾ 6 ਉੱਤੇ ਦਿੱਤੀ ਗਈ ਡੱਬੀ ਵਿਚ ਜ਼ਿਕਰ ਕੀਤੇ ਗਏ ਇਲਜ਼ਾਮਾਂ ਨੂੰ ਦੂਰ ਕਰਨ ਦੇ ਸੁਝਾਏ ਗਏ ਅਖ਼ੀਰਲੇ ਦੋ ਤਰੀਕਿਆਂ ਦਾ ਇਸਤੇਮਾਲ ਕਰਦੇ ਹੋਏ ਚੰਗੀ ਤਰ੍ਹਾਂ ਤਿਆਰ ਕੀਤੇ ਹੋਏ ਦੋ ਪ੍ਰਦਰਸ਼ਨ ਦਿਖਾਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਨ੍ਹਾਂ ਨੇ ਜਿੱਥੇ ਸਾਹਿੱਤ ਅਤੇ ਟ੍ਰੈਕਟ ਦਿੱਤੇ ਹਨ, ਉੱਥੇ ਪੁਨਰ-ਮੁਲਾਕਾਤਾਂ ਕਰਨ।

ਗੀਤ 19 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 17 ਮਈ

ਗੀਤ 27

10 ਮਿੰਟ: ਬਜ਼ੁਰਗ ਸਥਾਨਕ ਘੋਸ਼ਣਾਵਾਂ ਨੂੰ ਸੰਭਾਲਦਾ ਹੈ। “ਰਾਜ ਗ੍ਰਹਿ ਲਈ ਕਰਜ਼ੇ” ਨਾਮਕ ਲੇਖ ਉੱਤੇ ਚਰਚਾ ਕਰੋ। ਇਸ ਗੱਲ ਤੇ ਜ਼ੋਰ ਦਿਓ ਕਿ ਕਿਸੇ ਨੂੰ ਵੀ ਨਿੱਜੀ ਤੌਰ ਤੇ ਕਰਜ਼ਿਆਂ ਦੇ ਲਈ ਬੇਨਤੀ ਨਹੀਂ ਕਰਨੀ ਚਾਹੀਦੀ ਹੈ।

12 ਮਿੰਟ: “ਪਹਿਲਾਂ ਤੋਂ ਹੀ ਯੋਜਨਾ ਬਣਾਓ!” ਅਗਲੇ ਕਈ ਮਹੀਨਿਆਂ ਲਈ ਸਥਾਨਕ ਤੌਰ ਤੇ ਪ੍ਰਬੰਧ ਕੀਤੀਆਂ ਗਈਆਂ ਦੈਵ-ਸ਼ਾਸਕੀ ਸਰਗਰਮੀਆਂ ਉੱਤੇ ਪੁਨਰ-ਵਿਚਾਰ ਕਰਦੇ ਹੋਏ ਇਕ ਭਾਸ਼ਣ। ਹਰ ਕਿਸੇ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣੇ ਕਲੰਡਰ ਦੀਆਂ ਤਾਰੀਖ਼ਾਂ ਉੱਤੇ ਨਿਸ਼ਾਨ ਲਗਾਉਣ ਅਤੇ ਦੂਜੇ ਹੋਰ ਕੰਮਾਂ ਨੂੰ ਰੁਕਾਵਟ ਨਾ ਬਣਨ ਦੇਣ।

23 ਮਿੰਟ: “ਆਪਣੀ ਸੇਵਕਾਈ ਨੂੰ ਵਧਾਉਣ ਦੇ ਤਰੀਕੇ।” ਹਾਜ਼ਰੀਨ ਵਿੱਚੋਂ ਅਲੱਗ-ਅਲੱਗ ਵਿਅਕਤੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਦੋ ਬਜ਼ੁਰਗ ਲੇਖ ਦੀ ਚਰਚਾ ਕਰਦੇ ਹਨ। ਦੋ ਕਿਸ਼ੋਰ ਪ੍ਰਕਾਸ਼ਕ, ਇਕ ਵਿਆਹੁਤਾ ਜੋੜਾ ਅਤੇ ਇਕ ਸੇਵਾ-ਮੁਕਤ ਭਰਾ ਉਨ੍ਹਾਂ ਤਰੀਕਿਆਂ ਬਾਰੇ ਪੁੱਛਦੇ ਹਨ ਜਿਨ੍ਹਾਂ ਨਾਲ ਉਹ ਆਪਣੀ ਸੇਵਕਾਈ ਨੂੰ ਵਧਾ ਸਕਣ। ਇਸ ਲੇਖ ਵਿੱਚੋਂ ਅਤੇ ਪੁਸਤਕ ਸਾਡੀ ਸੇਵਕਾਈ ਦੇ ਅਧਿਆਇ 9 ਵਿਚ ਸਫ਼ੇ 116-18 ਉੱਤੇ “ਭਵਿੱਖ ਲਈ ਤੁਹਾਡੇ ਅਧਿਆਤਮਿਕ ਟੀਚੇ ਕੀ ਹਨ” ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਵਹਾਰਕ ਸੁਝਾਅ ਪੇਸ਼ ਕੀਤੇ ਜਾਂਦੇ ਹਨ। ਪ੍ਰਕਾਸ਼ਕ ਨੇੜਲੇ ਭਵਿੱਖ ਵਿਚ ਆਪਣੀ ਸੇਵਕਾਈ ਨੂੰ ਵਧਾਉਣ ਦੀ ਯੋਜਨਾ ਬਣਾਉਣ ਸੰਬੰਧੀ ਸੋਸਾਇਟੀ ਦੁਆਰਾ ਦਿੱਤੀ ਗਈ ਸਹਾਇਕ ਜਾਣਕਾਰੀ ਦੇ ਲਈ ਕਦਰਦਾਨੀ ਪ੍ਰਗਟ ਕਰਦੇ ਹਨ।

ਗੀਤ 29 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 24 ਮਈ

ਗੀਤ 41

15 ਮਿੰਟ: ਸਥਾਨਕ ਘੋਸ਼ਣਾਵਾਂ। ਇਨ੍ਹਾਂ ਨੂੰ ਮਿਲੋ (S-43) ਫ਼ਾਰਮ ਨਾਲ ਸੰਬੰਧਿਤ ਸੋਸਾਇਟੀ ਦੀ 15 ਅਕਤੂਬਰ, 1998 ਦੀ ਚਿੱਠੀ ਉੱਤੇ ਪੁਨਰ-ਵਿਚਾਰ ਕਰੋ। ਸਮਝਾਓ ਕਿ ਗ਼ੈਰ-ਰਸਮੀ ਗਵਾਹੀ ਦਿੰਦੇ ਸਮੇਂ ਅਤੇ ਦੂਸਰੀ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਗੱਲ-ਬਾਤ ਕਰਦੇ ਸਮੇਂ ਜਦੋਂ ਰੁਚੀ ਦਿਖਾਈ ਜਾਂਦੀ ਹੈ, ਤਾਂ ਉਨ੍ਹਾਂ ਨੂੰ ਦੁਬਾਰਾ ਮਿਲਣ ਵਿਚ ਇਹ ਫ਼ਾਰਮ ਕਿਵੇਂ ਸਹਾਇਤਾ ਕਰ ਸਕਦਾ ਹੈ। ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਨ੍ਹਾਂ ਫ਼ਾਰਮਾਂ ਦਾ ਚੰਗਾ ਇਸਤੇਮਾਲ ਕਰਨ।

12 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਦੁਆਰਾ ਭਾਸ਼ਣ।

18 ਮਿੰਟ: ਕੀ ਅਸੀਂ ਅਲੱਗ ਕਰਨ ਦੇ ਕਾਰਜ ਵਿਚ ਭਾਗ ਲੈ ਰਹੇ ਹਾਂ? ਸੇਵਾ ਨਿਗਾਹਬਾਨ ਦੁਆਰਾ ਪ੍ਰੇਰਿਤ ਕਰਨ ਵਾਲਾ ਭਾਸ਼ਣ, ਜੋ ਕਿ 1 ਜੁਲਾਈ, 1997 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 30-1 ਉੱਤੇ ਆਧਾਰਿਤ ਹੈ।

ਗੀਤ 32 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 31 ਮਈ

ਗੀਤ 43

15 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਮਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਮਈ ਦੀ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਗਿਆਨ ਪੁਸਤਕ ਪੇਸ਼ ਕਰਦੇ ਸਮੇਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ ਦੀ ਇਕ ਕਾਪੀ ਵੀ ਨਾਲ ਦਿੱਤੀ ਜਾ ਸਕਦੀ ਹੈ ਜੋ ਕਲੀਸਿਯਾ ਵਿਚ ਵਾਧੂ ਪਈਆਂ ਹਨ। ਇਕ ਪੇਸ਼ਕਾਰੀ ਨੂੰ ਪ੍ਰਦਰਸ਼ਿਤ ਕਰੋ।

15 ਮਿੰਟ: ਸਥਾਨਕ ਲੋੜਾਂ।

15 ਮਿੰਟ: ਮੇਰੇ ਧਰਮ ਵਿਚ ਕੀ ਖ਼ਰਾਬੀ ਹੈ? ਦੋ ਸਹਾਇਕ ਸੇਵਕਾਂ ਵਿਚਕਾਰ ਚਰਚਾ। ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਜਿਹੜੇ ਸੱਚਾਈ ਪ੍ਰਤਿ ਅਨੁਕੂਲ ਪ੍ਰਤਿਕ੍ਰਿਆ ਦਿਖਾਉਂਦੇ ਹਨ ਅਤੇ ਯਹੋਵਾਹ ਦੇ ਗਵਾਹਾਂ ਦੀ ਸ਼ਲਾਘਾ ਕਰਦੇ ਹਨ। ਪਰ, ਉਨ੍ਹਾਂ ਨੇ ਗਿਰਜੇ ਨਾਲ ਜਿਹੜਾ ਰਿਸ਼ਤਾ ਕਾਇਮ ਕੀਤਾ ਹੋਇਆ ਹੈ, ਉਹ ਉਨ੍ਹਾਂ ਦੇ ਰਸਤੇ ਵਿਚ ਰੁਕਾਵਟ ਬਣਦਾ ਹੈ। ਉਨ੍ਹਾਂ ਨੂੰ ਇਹ ਵਿਸ਼ਵਾਸ ਕਰਨਾ ਮੁਸ਼ਕਲ ਲੱਗਦਾ ਹੈ ਕਿ ਸਿਰਫ਼ ਸਾਡਾ ਧਰਮ ਹੀ ਸੱਚਾ ਹੈ ਅਤੇ ਕਿ ਉਨ੍ਹਾਂ ਦਾ ਉਪਾਸਨਾ ਕਰਨ ਦਾ ਤਰੀਕਾ ਗ਼ਲਤ ਹੈ। ਇਹ ਉਨ੍ਹਾਂ ਦੀ ਅਧਿਆਤਮਿਕ ਤਰੱਕੀ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਬਣ ਜਾਂਦਾ ਹੈ। ਭਰਾ ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਦੇ ਸਫ਼ਾ 204 ਉੱਤੇ ਜ਼ਿਕਰ ਕੀਤੇ ਗਏ ਛੇ ਕਾਰਨਾਂ ਤੇ ਪੁਨਰ-ਵਿਚਾਰ ਕਰਦੇ ਹਨ, ਜਿਹੜੇ ਸਪੱਸ਼ਟ ਰੂਪ ਵਿਚ ਦਿਖਾਉਂਦੇ ਹਨ ਕਿ ਦੂਜੇ ਧਰਮ ਬਾਈਬਲ ਨੂੰ ਨਹੀਂ ਮੰਨਦੇ। ਹਾਜ਼ਰੀਨ ਨੂੰ ਉਤਸ਼ਾਹਿਤ ਕਰੋ ਕਿ ਉਹ ਸੱਚੇ ਦਿਲ ਵਾਲਿਆਂ ਦੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਜਾਂਚਣ ਵਿਚ ਮਦਦ ਕਰਨ ਲਈ ਇਨ੍ਹਾਂ ਨੁਕਤਿਆਂ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਕਰਨ।

ਗੀਤ 50 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ