ਜੂਨ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ 7 ਜੂਨ
ਗੀਤ 45
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੈਵ-ਸ਼ਾਸਕੀ ਖ਼ਬਰਾਂ।
15 ਮਿੰਟ: “ਯਹੋਵਾਹ ਸਾਨੂੰ ਸਿਖਾਉਂਦਾ ਹੈ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੇ ਦੁਆਰਾ ਚਰਚਾ ਕਰੋ। ਹਾਜ਼ਰੀਨ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ ਦੈਵ-ਸ਼ਾਸਕੀ ਸੇਵਕਾਈ ਸਕੂਲ, ਪਾਇਨੀਅਰ ਸੇਵਾ ਸਕੂਲ, ਰਾਜ ਸੇਵਕਾਈ ਸਕੂਲ ਅਤੇ ਦੂਸਰੇ ਸਕੂਲਾਂ ਤੋਂ ਕਿਹੜੇ ਕੁਝ ਲਾਭ ਪ੍ਰਾਪਤ ਕੀਤੇ ਹਨ। ਜ਼ੋਰ ਦਿਓ ਕਿ ਇਨ੍ਹਾਂ ਸਕੂਲਾਂ ਨੇ ਯਹੋਵਾਹ ਦੇ ਲੋਕਾਂ ਦੀ ਸੇਵਕਾਈ ਵਿਚ ਹੋਰ ਜ਼ਿਆਦਾ ਪ੍ਰਭਾਵਕਾਰੀ ਬਣਨ ਵਿਚ ਕਿਵੇਂ ਮਦਦ ਕੀਤੀ ਹੈ।
20 ਮਿੰਟ: “ਆਪਣੇ ਸਮੇਂ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰੋ।” ਇਕ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਅਤੇ ਇਕ ਜਾਂ ਦੋ ਤਜਰਬੇਕਾਰ ਪ੍ਰਕਾਸ਼ਕਾਂ ਵਿਚਕਾਰ ਚਰਚਾ, ਜਿਹੜੇ ਦੱਸਦੇ ਹਨ ਕਿ ਉਹ ਖੇਤਰ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਆਪਣੇ ਸਮੇਂ ਨੂੰ ਕਿਵੇਂ ਇਸਤੇਮਾਲ ਕਰਦੇ ਹਨ। ਉਹ ਇਕ ਵਿਵਹਾਰਕ ਅਨੁਸੂਚੀ ਦੀ ਮਹੱਤਤਾ ਨੂੰ ਦਰਸਾਉਂਦੇ ਹਨ ਅਤੇ ਇਸ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹਨ। ਉਹ ਦੱਸਦੇ ਹਨ ਕਿ ਸੇਵਕਾਈ ਨੂੰ ਜਲਦੀ ਸ਼ੁਰੂ ਕਰਨ ਨਾਲ, ਪਹਿਲਾਂ ਤੋਂ ਹੀ ਚੰਗੀ ਯੋਜਨਾ ਬਣਾਉਣ ਦੁਆਰਾ, ਜਾਂ ਸੇਵਕਾਈ ਦੌਰਾਨ ਬਹੁਤ ਜ਼ਿਆਦਾ ਗੱਲਾਂ-ਬਾਤਾਂ ਨਾ ਕਰਨ ਦੁਆਰਾ ਉਹ ਸਮੇਂ ਨੂੰ ਬਰਬਾਦ ਕਰਨ ਤੋਂ ਪਰਹੇਜ਼ ਕਰਦੇ ਹਨ। ਸਥਾਨਕ ਹਾਲਾਤਾਂ ਤੇ ਵਿਚਾਰ ਕਰਦੇ ਹੋਏ ਸਮੇਂ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰਨ ਬਾਰੇ ਵਿਵਹਾਰਕ ਸੁਝਾਅ ਪੇਸ਼ ਕਰੋ।
ਗੀਤ 48 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 14 ਜੂਨ
ਗੀਤ 63
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਕੀ ਤੁਸੀਂ ਮਦਦ ਕਰ ਸਕਦੇ ਹੋ?” ਇਕ ਬਜ਼ੁਰਗ ਦੁਆਰਾ ਹਾਜ਼ਰੀਨ ਨਾਲ ਚਰਚਾ। ਇਕੱਲੀ ਮਾਤਾ ਜਾਂ ਪਿਤਾ ਦੇ ਲਈ 8 ਅਕਤੂਬਰ, 1995 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 8-9 ਵਿੱਚੋਂ ਕੁਝ ਢੁਕਵੇਂ ਸੁਝਾਅ ਸ਼ਾਮਲ ਕਰੋ। ਜਿਨ੍ਹਾਂ ਨੂੰ ਕਲੀਸਿਯਾ ਵਿਚ ਦੂਜਿਆਂ ਕੋਲੋਂ ਪ੍ਰੇਮ-ਭਰੀ ਸਹਾਇਤਾ ਮਿਲੀ ਹੈ, ਉਨ੍ਹਾਂ ਨੂੰ ਇਸ ਲਈ ਆਪਣੀ ਕਦਰਦਾਨੀ ਪ੍ਰਗਟ ਕਰਨ ਦਾ ਸੱਦਾ ਦਿਓ।
ਗੀਤ 53 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 21 ਜੂਨ
ਗੀਤ 72
10 ਮਿੰਟ: ਸਥਾਨਕ ਘੋਸ਼ਣਾਵਾਂ। ਜੇਕਰ ਕਲੀਸਿਯਾ ਕੋਲ ਨੌਜਵਾਨਾਂ ਦੇ ਸਵਾਲ ਜਾਂ ਜਵਾਨੀ ਪੁਸਤਕਾਂ ਸਟਾਕ ਵਿਚ ਹਨ, ਤਾਂ ਦਿਖਾਓ ਕਿ ਜਦੋਂ ਸਕੂਲ ਦੁਬਾਰਾ ਖੁੱਲ੍ਹਣਗੇ ਤਾਂ ਇਹ ਪੁਸਤਕਾਂ ਸੇਵਕਾਈ ਵਿਚ ਪ੍ਰਭਾਵਕਾਰੀ ਢੰਗ ਨਾਲ ਕਿਵੇਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ।
17 ਮਿੰਟ: ਵਿਡਿਓ-ਕੈਸਟਾਂ ਅਤੇ ਡਰਾਮੇ ਦੀਆਂ ਆਡਿਓ-ਕੈਸਟਾਂ ਦੀ ਚੰਗੀ ਵਰਤੋਂ ਕਰੋ। ਕੀ ਸੋਸਾਇਟੀ ਦੁਆਰਾ ਮੁਹੱਈਆ ਕੀਤੀਆਂ ਗਈਆਂ 7 ਵਿਡਿਓ-ਕੈਸਟਾਂ ਅਤੇ ਡਰਾਮੇ ਦੀਆਂ 9 ਆਡਿਓ-ਕੈਸਟਾਂ ਦਾ ਵਧੀਆ ਇਸਤੇਮਾਲ ਕੀਤਾ ਜਾ ਸਕਦਾ ਹੈ? ਕੀ ਤੁਸੀਂ ਅਤੇ ਤੁਹਾਡੇ ਪਰਿਵਾਰ ਨੇ ਉਨ੍ਹਾਂ ਵਿੱਚੋਂ ਹਰੇਕ ਨੂੰ ਦੇਖਿਆ ਜਾਂ ਸੁਣਿਆ ਹੈ? ਵੱਖੋ-ਵੱਖਰੀਆਂ ਕੈਸਟਾਂ ਦੇ ਨਾਵਾਂ ਉੱਤੇ ਪੁਨਰ-ਵਿਚਾਰ ਕਰੋ ਅਤੇ ਦਿਖਾਓ ਕਿ ਇਹ ਕੈਸਟਾਂ ਕਿਵੇਂ ਸਾਡੇ ਬਾਈਬਲ ਪਠਨ ਨੂੰ ਸੁਧਾਰ ਸਕਦੀਆਂ, ਸਾਡੀ ਅਧਿਆਤਮਿਕਤਾ ਨੂੰ ਮਜ਼ਬੂਤ ਕਰ ਸਕਦੀਆਂ ਅਤੇ ਸੱਚਾਈ ਦੀ ਇਕ ਵਧੀਆ ਗਵਾਹੀ ਦੇ ਸਕਦੀਆਂ ਹਨ। ਦੋ ਜਾਂ ਤਿੰਨ ਆਡੀਓ ਕੈਸਟਾਂ ਨੂੰ ਚਲਾ ਕੇ ਉਨ੍ਹਾਂ ਵਿੱਚੋਂ ਕੁਝ ਸੁਣਾਓ। ਹਾਜ਼ਰੀਨ ਨੂੰ ਇਸ ਉੱਤੇ ਟਿੱਪਣੀ ਕਰਨ ਲਈ ਕਹੋ ਕਿ ਕਿਸ ਵਿਡਿਓ-ਕੈਸਟ ਜਾਂ ਆਡੀਓ ਡਰਾਮੇ ਨੇ ਉਨ੍ਹਾਂ ਦੇ ਪਰਿਵਾਰ ਨੂੰ ਉਤਸ਼ਾਹਿਤ ਕੀਤਾ ਹੈ ਜਾਂ ਨਵੇਂ ਵਿਅਕਤੀਆਂ ਨੂੰ ਸੰਗਠਨ ਵੱਲ ਨਿਰਦੇਸ਼ਿਤ ਕਰਨ ਲਈ ਖ਼ਾਸ ਤੌਰ ਤੇ ਅਸਰਦਾਰ ਸਾਬਤ ਹੋਇਆ ਹੈ। ਚੰਗੇ ਨਤੀਜਿਆਂ ਨੂੰ ਦਿਖਾਉਣ ਵਾਲੇ ਕੁਝ ਅਨੁਭਵ ਦੱਸੋ। (1999 ਯੀਅਰਬੁੱਕ ਦੇ ਸਫ਼ੇ 51-2 ਦੇਖੋ।) ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਵਿਡਿਓ-ਕੈਸਟਾਂ ਅਤੇ ਆਡੀਓ ਡਰਾਮਿਆਂ ਦਾ ਵਧੀਆ ਇਸਤੇਮਾਲ ਕਰਨ।
18 ਮਿੰਟ: “ਕੀ ਤੁਸੀਂ ਸਿਰਫ਼ ਬਾਹਰੀ ਦਿੱਖ ਨੂੰ ਹੀ ਦੇਖਦੇ ਹੋ?” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲਦੇ ਹਾਂ ਉਨ੍ਹਾਂ ਬਾਰੇ ਛੇਤੀ ਨਾਲ ਰਾਇ ਕਾਇਮ ਨਾ ਕਰਨ ਦੇ ਕਾਰਨਾਂ ਉੱਤੇ ਜ਼ੋਰ ਦਿਓ। ਯਹੋਵਾਹ ਦੁਆਰਾ ਯੂਨਾਹ ਨੂੰ ਸਿਖਾਏ ਗਏ ਸਬਕ ਬਾਰੇ ਸੰਖੇਪ ਵਿਚ ਪੁਨਰ-ਵਿਚਾਰ ਕਰੋ, ਜਿਸ ਨੇ ਉਨ੍ਹਾਂ ਲੋਕਾਂ ਬਾਰੇ ਗ਼ਲਤ ਰਾਇ ਕਾਇਮ ਕੀਤੀ ਜਿਨ੍ਹਾਂ ਨੂੰ ਉਸ ਨੇ ਅਯੋਗ ਸਮਝਿਆ ਸੀ। (1 ਅਗਸਤ, 1997 ਦੇ ਪਹਿਰਾਬੁਰਜ ਦਾ ਸਫ਼ਾ 30, ਪੈਰੇ 17-19 ਦੇਖੋ।) ਹਾਜ਼ਰੀਨ ਨੂੰ ਸੱਦਾ ਦਿਓ ਕਿ ਉਹ ਖੇਤਰ ਵਿਚ ਮਿਲੇ ਵੱਖੋ-ਵੱਖਰੇ ਲੋਕਾਂ ਉੱਤੇ ਟਿੱਪਣੀ ਕਰਨ ਅਤੇ ਦੱਸਣ ਕਿ ਉਨ੍ਹਾਂ ਨੇ ਲੋਕਾਂ ਪ੍ਰਤੀ ਇਕ ਚੰਗਾ ਰਵੱਈਆ ਕਿਵੇਂ ਰੱਖਿਆ ਹੈ ਤੇ ਨਤੀਜਿਆਂ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ ਹੈ।
ਗੀਤ 77 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 28 ਜੂਨ
ਗੀਤ 85
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜੂਨ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਜੁਲਾਈ ਦੀ ਸਾਹਿੱਤ ਪੇਸ਼ਕਸ਼ ਤੇ ਪੁਨਰ-ਵਿਚਾਰ ਕਰੋ। ਸਥਾਨਕ ਤੌਰ ਤੇ ਚੋਖ਼ੀ ਮਾਤਰਾ ਵਿਚ ਉਪਲਬਧ ਬਰੋਸ਼ਰ ਦਿਖਾਓ ਅਤੇ ਇਕ ਜਾਂ ਦੋ ਵਿਸ਼ੇਸ਼ਤਾਵਾਂ ਦੱਸੋ ਜਿਨ੍ਹਾਂ ਨੂੰ ਅਸੀਂ ਆਪਣੀਆਂ ਪੇਸ਼ਕਾਰੀਆਂ ਵਿਚ ਵਰਤ ਸਕਦੇ ਹਾਂ। ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਇਕ ਪ੍ਰਦਰਸ਼ਨ ਵੀ ਸ਼ਾਮਲ ਕਰੋ।
13 ਮਿੰਟ: ਯਹੋਵਾਹ ਆਪਣੇ ਲੋਕਾਂ ਉੱਤੇ ਸਤਾਹਟ ਕਿਉਂ ਆਉਣ ਦਿੰਦਾ ਹੈ? ਇਕ ਬਜ਼ੁਰਗ ਦੁਆਰਾ ਭਾਸ਼ਣ, ਜੋ ਕਿ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਦੇ ਸਫ਼ੇ 676-7 ਉੱਤੇ ਆਧਾਰਿਤ ਹੈ। ਜਿਵੇਂ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਨਾਲ ‘ਸਾਰੀਆਂ ਕੌਮਾਂ ਵੈਰ’ ਰੱਖਦੀਆਂ ਹਨ। (ਮੱਤੀ 24:9) ਸੇਵਕਾਈ ਵਿਚ ਹਿੱਸਾ ਲੈਂਦੇ ਸਮੇਂ, ਦੁਨਿਆਵੀ ਰਿਸ਼ਤੇਦਾਰਾਂ ਨਾਲ ਸੰਗਤੀ ਕਰਦੇ ਸਮੇਂ, ਸਕੂਲ ਵਿਚ ਜਾਂ ਕੰਮ-ਕਾਰ ਦੀ ਜਗ੍ਹਾ ਤੇ ਗ਼ੈਰ-ਗਵਾਹਾਂ ਨਾਲ ਕੰਮ ਕਰਦੇ ਸਮੇਂ ਅਸੀਂ ਵਿਰੋਧ ਦਾ ਸਾਮ੍ਹਣਾ ਕਰ ਸਕਦੇ ਹਾਂ। ਸਕਾਰਾਤਮਕ ਤਰੀਕੇ ਨਾਲ, ਭਾਸ਼ਣਕਾਰ ਦੱਸਦਾ ਹੈ ਕਿ ਯਹੋਵਾਹ ਅਜਿਹੇ ਪਰਤਾਵੇ ਜਾਂ ਵਿਰੋਧ ਦੀ ਇਜਾਜ਼ਤ ਕਿਉਂ ਦਿੰਦਾ ਹੈ ਅਤੇ ਇਸ ਨੂੰ ਸਹਿਣ ਕਰਨ ਨਾਲ ਅਖ਼ੀਰ ਵਿਚ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।
20 ਮਿੰਟ: ਉੱਥੇ ਜਾਓ ਜਿੱਥੇ ਲੋਕ ਹਨ! 1997 ਯੀਅਰ ਬੁੱਕ, ਸਫ਼ੇ 42-8, ਉੱਤੇ ਆਧਾਰਿਤ ਇਕ ਭਾਸ਼ਣ। ਜਦ ਕਿ ਸਾਨੂੰ ਨਿਯਮਿਤ ਤੌਰ ਤੇ ਘਰ-ਘਰ ਗਵਾਹੀ ਦੇਣ ਵਿਚ ਲਗਾਤਾਰ ਹਿੱਸਾ ਲੈਣਾ ਚਾਹੀਦਾ ਹੈ, ਪਰ ਅਸੀਂ—ਕਿਸੇ ਵੀ ਸਮੇਂ ਤੇ ਕਿਤੇ ਵੀ—ਗ਼ੈਰ-ਰਸਮੀ ਗਵਾਹੀ ਦੇਣ ਦੇ ਮੌਕਿਆਂ ਨੂੰ ਵੀ ਉਤਸੁਕਤਾਪੂਰਵਕ ਭਾਲਦੇ ਹਾਂ। ਯੀਅਰ ਬੁੱਕ ਵਿੱਚੋਂ ਅਨੁਭਵ ਦੱਸੋ ਜੋ ਦਿਖਾਉਂਦੇ ਹਨ ਕਿ ਦੂਜਿਆਂ ਨੇ ਬੱਸ ਵਿਚ ਸਫ਼ਰ ਕਰਦੇ ਸਮੇਂ, ਸੜਕ ਜਾਂ ਸਮੁੰਦਰ ਕੰਢੇ ਚੱਲਦੇ ਸਮੇਂ, ਪਾਰਕ ਕੀਤੀਆਂ ਕਾਰਾਂ ਕੋਲ ਜਾ ਕੇ, ਟਰੱਕ ਸਟੈਂਡਾਂ ਤੇ ਜਾ ਕੇ, ਟੈਲੀਫ਼ੋਨ ਦਾ ਇਸਤੇਮਾਲ ਕਰ ਕੇ ਅਤੇ ਪੱਤਰ ਲਿਖ ਕੇ ਬੜੀ ਸਫ਼ਲਤਾ ਨਾਲ ਇਸ ਤਰ੍ਹਾਂ ਕੀਤਾ ਹੈ। ਜੇਕਰ ਸਮਾਂ ਮਿਲੇ, ਤਾਂ ਹਾਜ਼ਰੀਨ ਨੂੰ ਆਪਣੇ ਕੁਝ ਅਨੁਭਵ ਦੱਸਣ ਲਈ ਸੱਦਾ ਦਿਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਜਿੱਥੇ ਕਿਤੇ ਲੋਕ ਹਨ ਉੱਥੇ ਗਵਾਹੀ ਦੇਣ ਦੇ ਹਰ ਮੌਕੇ ਦਾ ਲਾਭ ਉਠਾਉਣ।
ਗੀਤ 75 ਅਤੇ ਸਮਾਪਤੀ ਪ੍ਰਾਰਥਨਾ।