ਜੁਲਾਈ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ 5 ਜੁਲਾਈ
ਗੀਤ 6
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਦੀ ਅਤੇ ਸਥਾਨਕ ਕਲੀਸਿਯਾ ਦੀ ਮਾਰਚ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ। ਦੈਵ-ਸ਼ਾਸਕੀ ਖ਼ਬਰਾਂ।
20 ਮਿੰਟ: “ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੇ ਦੁਆਰਾ ਚਰਚਾ ਕਰੋ। ਸਮਝਾਓ ਕਿ ਸੱਚੇ ਦਿਲ ਨਾਲ ਕੀਤੀਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਸਫ਼ਲ ਸੇਵਕਾਈ ਵਿਚ ਕਿਵੇਂ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ। ਹਾਜ਼ਰੀਨ ਨੂੰ ਉਨ੍ਹਾਂ ਦੇ ਅਨੁਭਵ ਦੱਸਣ ਲਈ ਸੱਦਾ ਦਿਓ ਜੋ ਇਹ ਦਿਖਾਉਂਦੇ ਹਨ ਕਿ ਸਹੀ ਸਮੇਂ ਤੇ ਕੀਤੀਆਂ ਗਈਆਂ ਪ੍ਰਾਰਥਨਾਵਾਂ ਨੇ ਉਨ੍ਹਾਂ ਦੀ ਸੇਵਕਾਈ ਵਿਚ ਕਿਵੇਂ ਮਦਦ ਕੀਤੀ ਹੈ।—15 ਅਕਤੂਬਰ, 1996 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਦਾ ਸਫ਼ਾ 32 ਦੇਖੋ।
15 ਮਿੰਟ: ਬਰੋਸ਼ਰਾਂ ਦੀ ਚੰਗੀ ਵਰਤੋਂ ਕਰੋ। ਭਾਸ਼ਣ ਅਤੇ ਪ੍ਰਦਰਸ਼ਨ। ਸਮਝਾਓ ਕਿ ਸਾਡੀ ਸੇਵਕਾਈ ਵਿਚ ਬਰੋਸ਼ਰ ਕੀਮਤੀ ਔਜ਼ਾਰ ਕਿਉਂ ਹਨ। ਇਹ ਬਰੋਸ਼ਰ ਉਨ੍ਹਾਂ ਵੱਖੋ-ਵੱਖਰੇ ਵਿਸ਼ਿਆਂ ਬਾਰੇ ਪ੍ਰਭਾਵਕਾਰੀ ਢੰਗ ਨਾਲ ਚਰਚਾ ਕਰਦੇ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਲੋਕ ਦਿਲਚਸਪੀ ਰੱਖਦੇ ਹਨ। ਇਹ ਇਕ ਵਿਸ਼ੇ ਉੱਤੇ ਸੰਖੇਪ ਵਿਚ ਚਰਚਾ ਕਰਦੇ ਹਨ ਅਤੇ ਬਾਈਬਲੀ ਸਿੱਖਿਆਵਾਂ ਨੂੰ ਸੌਖੇ ਤਰੀਕੇ ਨਾਲ ਸਮਝਾਉਂਦੇ ਹਨ। ਇਸ ਮਹੀਨੇ ਪੇਸ਼ ਕੀਤੇ ਜਾਣ ਵਾਲੇ ਬਰੋਸ਼ਰਾਂ ਦਾ ਜ਼ਿਕਰ ਕਰੋ ਅਤੇ ਉਨ੍ਹਾਂ ਬਰੋਸ਼ਰਾਂ ਨੂੰ ਦਿਖਾਓ ਜਿਨ੍ਹਾਂ ਦੀ ਕਲੀਸਿਯਾ ਵਿਚ ਕਾਫ਼ੀ ਸਪਲਾਈ ਹੈ। ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਦੇ ਸਿਰਲੇਖ “ਪੇਸ਼ਕਾਰੀਆਂ” ਦੇ ਹੇਠ ਦਿੱਤੇ ਗਏ ਸੁਝਾਵਾਂ ਤੇ ਆਧਾਰਿਤ ਸੰਖੇਪ ਵਿਚ ਦੋ ਜਾਂ ਤਿੰਨ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ।
ਗੀਤ 181 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 12 ਜੁਲਾਈ
ਗੀਤ 103
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਪਹਿਲਾਂ ਤੋਂ ਤਿਆਰੀ ਕਰਨ ਨਾਲ ਖ਼ੁਸ਼ੀ ਮਿਲਦੀ ਹੈ।” ਭਾਸ਼ਣ ਅਤੇ ਇੰਟਰਵਿਊ। ਸਮਝਾਓ ਕਿ ਖੇਤਰ ਸੇਵਾ ਲਈ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ ਅਤੇ ਅਸੀਂ ਜੋ ਕਰਦੇ ਹਾਂ ਉਸ ਤੋਂ ਜ਼ਿਆਦਾ ਖ਼ੁਸ਼ੀ ਪ੍ਰਾਪਤ ਕਰਨ ਵਿਚ ਇਹ ਸਾਡੀ ਕਿਵੇਂ ਮਦਦ ਕਰਦੀ ਹੈ। (ਸਕੂਲ ਗਾਈਡਬੁੱਕ, ਦੇ ਸਫ਼ਾ 39 ਉੱਤੇ ਪੈਰੇ 1-3 ਦੇਖੋ।) ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜੋ ਦੱਸਦੇ ਹਨ ਕਿ ਖੇਤਰ ਸੇਵਾ ਵਿਚ ਜਾਣ ਤੋਂ ਪਹਿਲਾਂ ਉਹ ਕਿਵੇਂ ਤਿਆਰੀ ਕਰਦੇ ਹਨ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਕਿਵੇਂ ਮਦਦ ਹੋਈ ਹੈ। 15 ਅਪ੍ਰੈਲ, 1993 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ਾ 30 ਉੱਤੇ ਦਿੱਤਾ ਗਿਆ ਅਨੁਭਵ ਦੱਸੋ ਜੋ ਦਿਖਾਉਂਦਾ ਹੈ ਕਿ ਸੇਵਕਾਈ ਦੀ ਤਿਆਰੀ ਕਰਨ ਲਈ ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਸੀ।
20 ਮਿੰਟ: “ਆਓ ‘ਮਤਲਬ ਦੀ ਗੱਲ’ ਕਰੀਏ!” ਹਾਜ਼ਰੀਨ ਨਾਲ ਚਰਚਾ ਅਤੇ ਪ੍ਰਦਰਸ਼ਨ। ਹਰ ਸੁਝਾਅ ਉੱਤੇ ਪੁਨਰ-ਵਿਚਾਰ ਕਰੋ ਕਿ ਘਰ-ਸੁਆਮੀ ਨੂੰ ਕੀ ਕਹਿਣਾ ਹੈ ਤਾਂਕਿ ਉਹ ਸਾਡੀ ਗੱਲ ਸੁਣੇ। ਕੁਝ ਅਨੁਭਵੀ ਪ੍ਰਕਾਸ਼ਕਾਂ ਦੁਆਰਾ ਅਸਰਦਾਰ ਪ੍ਰਸਤਾਵਨਾਵਾਂ ਪ੍ਰਦਰਸ਼ਿਤ ਕਰਵਾਓ। ਹਾਜ਼ਰੀਨ ਨੂੰ ਸੱਦਾ ਦਿਓ ਕਿ ਉਹ ਹੋਰ ਸੁਝਾਅ ਪੇਸ਼ ਕਰਨ ਅਤੇ ਉਤਸ਼ਾਹਜਨਕ ਅਨੁਭਵ ਦੱਸਣ ਜੋ ਦਿਖਾਉਂਦੇ ਹਨ ਕਿ ਸਥਾਨਕ ਤੌਰ ਤੇ ਕਿਹੜੀਆਂ ਪੇਸ਼ਕਾਰੀਆਂ ਪ੍ਰਭਾਵਕਾਰੀ ਹਨ।
ਗੀਤ 183 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 19 ਜੁਲਾਈ
ਗੀਤ 31
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: ਕੀ ਮੈਨੂੰ ਕਿਸੇ ਸੰਗਠਨ ਦਾ ਮੈਂਬਰ ਬਣਨਾ ਪਵੇਗਾ? ਹਾਜ਼ਰੀਨ ਨਾਲ ਚਰਚਾ ਜੋ ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 280-4 ਉੱਤੇ ਆਧਾਰਿਤ ਹੈ। ਅਸੀਂ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੇ ਹਾਂ ਜਿਹੜੇ ਰਾਜ ਸੰਦੇਸ਼ ਨੂੰ ਸੁਣਦੇ ਤਾਂ ਹਨ, ਪਰ ਜਿਨ੍ਹਾਂ ਦੀ ਕਿਸੇ ਧਾਰਮਿਕ ਸੰਗਠਨ ਦਾ “ਮੈਂਬਰ” ਬਣਨ ਦੀ ਇੱਛਾ ਨਹੀਂ ਹੁੰਦੀ। “ਸੰਗਠਨ” ਦੀ ਪਰਿਭਾਸ਼ਾ ਅਤੇ ਯਹੋਵਾਹ ਦੇ ਦ੍ਰਿਸ਼ਟ ਸੰਗਠਨ ਦੀ ਪਛਾਣ ਕਰਾਉਣ ਵਾਲੀਆਂ ਸੱਤ ਵਿਸ਼ੇਸ਼ਤਾਵਾਂ ਉੱਤੇ ਪੁਨਰ-ਵਿਚਾਰ ਕਰੋ। ਦੱਸੋ ਕਿ ਇਹ ਸੰਗਠਨ ਦੂਜਿਆਂ ਤੋਂ ਵੱਖਰਾ ਕਿਉਂ ਹੈ ਅਤੇ ਇਸ ਸੰਗਠਨ ਦੇ ਲੋਕਾਂ ਨਾਲ ਸੰਗਤੀ ਕਰਨ ਨਾਲ ਕਿਵੇਂ ਸੱਚ-ਮੁੱਚ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ।
ਗੀਤ 189 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 26 ਜੁਲਾਈ
ਗੀਤ 184
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜੁਲਾਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਪ੍ਰਸ਼ਨ ਡੱਬੀ।
15 ਮਿੰਟ: ਕੀ ਅਸੀਂ ਚੇਲੇ ਬਣਾ ਰਹੇ ਹਾਂ? ਸੇਵਾ ਨਿਗਾਹਬਾਨ ਇਕ ਜਾਂ ਦੋ ਸਹਾਇਕ ਸੇਵਕਾਂ ਦੇ ਨਾਲ 15 ਫਰਵਰੀ, 1996 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ੇ 19-22 ਵਿਚ ਦਿੱਤੇ ਗਏ ਨੁਕਤਿਆਂ ਉੱਤੇ ਚਰਚਾ ਕਰਦਾ ਹੈ। ਬਾਈਬਲ ਵਿਚ ਦਿੱਤੇ ਕਾਰਨਾਂ ਉੱਤੇ ਜ਼ੋਰ ਦਿਓ ਕਿ ਸਾਨੂੰ ਆਪਣੇ ਖੇਤਰ ਵਿਚ ਲਾਇਕ ਵਿਅਕਤੀਆਂ ਨੂੰ ਲੱਭਣ ਦੀ ਅਤੇ ਉਨ੍ਹਾਂ ਨੂੰ ਚੇਲੇ ਬਣਾਉਣ ਦੀ ਲੋੜ ਕਿਉਂ ਹੈ। (ਮੱਤੀ 10:11) ਇਹ ਉਹ ਵਿਅਕਤੀ ਹਨ ਜਿਹੜੇ ਆਪਣੇ ਆਲੇ-ਦੁਆਲੇ ਦੇ ਦੁਸ਼ਟ ਅਤੇ ਬੁਰੇ ਹਾਲਾਤਾਂ ਨੂੰ ਦੇਖ ਕੇ ਆਹਾਂ ਭਰਦੇ ਹਨ ਅਤੇ ਜਿਹੜੇ ਯਹੋਵਾਹ ਦੇ ਕ੍ਰੋਧ ਦਾ ਦਿਨ ਆਉਣ ਤੋਂ ਪਹਿਲਾਂ ਉਸ ਨੂੰ ਭਾਲਣ ਲਈ ਤਿਆਰ ਹੁੰਦੇ ਹਨ। (ਹਿਜ਼. 9:4; ਸਫ਼. 2:2, 3) ਇਨ੍ਹਾਂ ਵਿਚ ਉਹ ਲੋਕ ਵੀ ਹਨ ਜਿਹੜੇ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ ਹਨ।’ (ਰਸੂ. 13:48, ਨਿ ਵ) ਸਾਡਾ ਕੰਮ ਚੇਲੇ ਬਣਾਉਣਾ ਅਤੇ ਲੋਕਾਂ ਨੂੰ ਉਹ ਗੱਲਾਂ ਸਿਖਾਉਣਾ ਹੈ ਜਿਨ੍ਹਾਂ ਦਾ ਯਿਸੂ ਨੇ ਸਾਨੂੰ ਹੁਕਮ ਦਿੱਤਾ ਸੀ। (ਮੱਤੀ 24:14; 28:19, 20) ਜਦ ਕਿ ਘਰ-ਘਰ ਪ੍ਰਚਾਰ ਕਰਦੇ ਸਮੇਂ, ਗ਼ੈਰ-ਰਸਮੀ ਗਵਾਹੀ ਦਿੰਦੇ ਸਮੇਂ ਅਤੇ ਸੜਕ ਗਵਾਹੀ ਦਿੰਦੇ ਸਮੇਂ ਅਸੀਂ ਲੋਕਾਂ ਦੀ ਦਿਲਚਸਪੀ ਨੂੰ ਜਗਾ ਸਕਦੇ ਹਾਂ, ਪਰ ਇਸ ਤੋਂ ਬਾਅਦ ਪੁਨਰ-ਮੁਲਾਕਾਤਾਂ ਕਰ ਕੇ ਅਤੇ ਬਾਈਬਲ ਅਧਿਐਨ ਕਰਾ ਕੇ ਹੀ ਅਸੀਂ ਚੇਲੇ ਬਣਾਉਂਦੇ ਹਾਂ। ਇਹ ਕਿਵੇਂ ਕੀਤਾ ਜਾ ਸਕਦਾ ਹੈ, ਇਸ ਬਾਰੇ ਵਿਵਹਾਰਕ ਸੁਝਾਅ ਦਿਓ।
20 ਮਿੰਟ: “ਸਾਨੂੰ ਆਪਣੇ ਪਰਮੇਸ਼ੁਰ ਦੇ ਘਰ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ।” ਬਜ਼ੁਰਗ ਦੁਆਰਾ ਜਨਵਰੀ 1997 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ, ਸਫ਼ੇ 3-6 ਉੱਤੇ ਆਧਾਰਿਤ ਜੋਸ਼ੀਲਾ ਭਾਸ਼ਣ। ਆਪਣੀ ਕਲੀਸਿਯਾ ਨੂੰ ਉਤਸ਼ਾਹਿਤ ਕਰੋ ਕਿ ਉਨ੍ਹਾਂ ਦਾ ਆਪਣਾ ਰਾਜ ਗ੍ਰਹਿ ਹੋਵੇ ਅਤੇ ਜੇਕਰ ਪਹਿਲਾਂ ਤੋਂ ਹੀ ਕਲੀਸਿਯਾ ਦਾ ਆਪਣਾ ਰਾਜ ਗ੍ਰਹਿ ਹੈ, ਤਾਂ ਉਹ ਇਸ ਨੂੰ ਚੰਗੀ ਹਾਲਤ ਵਿਚ ਰੱਖਣ ਅਤੇ ਦੇਸ਼ ਵਿਚ ਦੂਸਰੀਆਂ ਕਲੀਸਿਯਾਵਾਂ ਨੂੰ ਉਨ੍ਹਾਂ ਦੇ ਖ਼ੁਦ ਦੇ ਰਾਜ ਗ੍ਰਹਿਆਂ ਨੂੰ ਬਣਾਉਣ ਵਿਚ ਮਦਦ ਦੇਣ। ਅੰਤਰ-ਪੱਤਰ ਦੇ ਸਫ਼ਾ 6 ਉੱਤੇ ਦਿੱਤੀ ਗਈ ਡੱਬੀ ਵੱਲ ਧਿਆਨ ਖਿੱਚੋ।
ਗੀਤ 118 ਅਤੇ ਸਮਾਪਤੀ ਪ੍ਰਾਰਥਨਾ।