ਦੈਵ-ਸ਼ਾਸਕੀ ਖ਼ਬਰਾਂ
ਮਾਰਸ਼ਲ ਦੀਪ-ਸਮੂਹ: ਫਰਵਰੀ ਵਿਚ ਪ੍ਰਕਾਸ਼ਕਾਂ ਦੀ ਕੁੱਲ ਗਿਣਤੀ 203 ਸੀ, ਜੋ ਕਿ ਪਿਛਲੇ ਸਾਲ ਦੇ ਫਰਵਰੀ ਮਹੀਨੇ ਨਾਲੋਂ 4 ਪ੍ਰਤਿਸ਼ਤ ਜ਼ਿਆਦਾ ਹੈ!
ਨਾਰਵੇ: ਫਰਵਰੀ 1998 ਨਾਲੋਂ ਫਰਵਰੀ 1999 ਵਿਚ ਸਹਿਯੋਗੀ ਪਾਇਨੀਅਰਾਂ ਦੀ ਗਿਣਤੀ ਵਿਚ 72 ਪ੍ਰਤਿਸ਼ਤ; ਨਿਯਮਿਤ ਪਾਇਨੀਅਰਾਂ ਵਿਚ 9 ਪ੍ਰਤਿਸ਼ਤ; ਪੁਨਰ-ਮੁਲਾਕਾਤਾਂ ਵਿਚ 4 ਪ੍ਰਤਿਸ਼ਤ; ਅਤੇ ਬਾਈਬਲ ਅਧਿਐਨਾਂ ਵਿਚ 6 ਪ੍ਰਤਿਸ਼ਤ ਵਾਧਾ ਹੋਇਆ ਹੈ। ਕਿਤਾਬਾਂ ਅਤੇ ਬਰੋਸ਼ਰਾਂ ਦੀ ਵੰਡਾਈ ਵਿਚ ਵੀ ਵਾਧਾ ਹੋਇਆ ਹੈ।
ਰੋਮਾਨੀਆ: ਇੱਥੇ ਪਾਇਨੀਅਰ ਕੰਮ ਵਿਚ ਅਤੇ ਬਾਈਬਲ ਅਧਿਐਨਾਂ ਦੀ ਗਿਣਤੀ ਵਿਚ ਚੰਗਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਨਾਲ ਫਰਵਰੀ ਮਹੀਨੇ ਦੌਰਾਨ 37,502 ਪ੍ਰਕਾਸ਼ਕਾਂ ਦਾ ਇਕ ਨਵਾਂ ਸਿਖਰ ਪ੍ਰਾਪਤ ਹੋਇਆ ਹੈ।