ਦੈਵ-ਸ਼ਾਸਕੀ ਖ਼ਬਰਾਂ
◼ ਪੱਛਮੀ ਅਫ਼ਰੀਕਾ ਵਿਚ ਕੈਮਰੂਨ, ਕੋਟ ਡਿਵੁਆਰ, ਘਾਨਾ, ਨਾਈਜੀਰੀਆ, ਬੇਨਿਨ, ਅਤੇ ਲਾਈਬੇਰੀਆ ਦੇਸ਼ਾਂ ਨੇ ਫਰਵਰੀ ਵਿਚ ਪ੍ਰਕਾਸ਼ਕਾਂ ਦਾ ਨਵਾਂ ਸਿਖਰ ਪ੍ਰਾਪਤ ਕੀਤਾ।
◼ ਬਹੁਤ ਸਾਰੇ ਸ਼ਰਨਾਰਥੀ ਲਾਈਬੇਰੀਆ ਨੂੰ ਵਾਪਸ ਜਾ ਰਹੇ ਹਨ, ਅਤੇ ਉਸ ਦੇਸ਼ ਵਿਚ ਸੱਚਾਈ ਲਈ ਅਸਲ ਭੁੱਖ ਹੈ। ਫਰਵਰੀ ਵਿਚ ਉਨ੍ਹਾਂ ਦੇ 2,286 ਪ੍ਰਕਾਸ਼ਕਾਂ ਦੇ ਸਿਖਰ ਨੇ 6,277 ਗ੍ਰਹਿ ਬਾਈਬਲ ਅਧਿਐਨ ਰਿਪੋਰਟ ਕੀਤੇ।
◼ ਮਕਾਓ ਵਿਚ ਫਰਵਰੀ ਵਿਚ 135 ਪ੍ਰਕਾਸ਼ਕਾਂ ਨੇ ਰਿਪੋਰਟ ਕੀਤਾ, ਜੋ ਕਿ ਪ੍ਰਕਾਸ਼ਕਾਂ ਦੀ ਪਿਛਲੇ ਸਾਲ ਦੀ ਔਸਤਨ ਗਿਣਤੀ ਨਾਲੋਂ 16 ਫੀ ਸਦੀ ਜ਼ਿਆਦਾ ਸੀ।
◼ ਦੱਖਣੀ ਸ਼ਾਂਤ ਮਹਾਂਸਾਗਰ ਵਿਚ, ਸੋਲਮਨ ਦੀਪ-ਸਮੂਹ, ਤਾਹੀਟੀ, ਅਤੇ ਫ਼ਿਜੀ, ਸਾਰਿਆਂ ਨੇ ਫਰਵਰੀ ਵਿਚ ਪ੍ਰਕਾਸ਼ਕਾਂ ਦਾ ਨਵਾਂ ਸਿਖਰ ਰਿਪੋਰਟ ਕੀਤਾ।
◼ ਮੈਲਾਗਾਸੀ ਦੀਪ ਨੇ 9,484 ਪ੍ਰਕਾਸ਼ਕਾਂ ਦਾ ਨਵਾਂ ਸਿਖਰ ਪ੍ਰਾਪਤ ਕੀਤਾ, ਜੋ ਕਿ ਪਿਛਲੇ ਸਾਲ ਦੀ ਔਸਤਨ ਗਿਣਤੀ ਤੋਂ 14 ਫੀ ਸਦੀ ਜ਼ਿਆਦਾ ਸੀ। ਉਨ੍ਹਾਂ ਨੇ ਫਰਵਰੀ ਵਿਚ 20,000 ਤੋਂ ਜ਼ਿਆਦਾ ਗ੍ਰਹਿ ਬਾਈਬਲ ਅਧਿਐਨ ਵੀ ਰਿਪੋਰਟ ਕੀਤੇ।