ਅਗਸਤ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ 2 ਅਗਸਤ
ਗੀਤ 39
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਅਪ੍ਰੈਲ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ। ਸਾਰਿਆਂ ਨੂੰ ਅਗਸਤ ਦੌਰਾਨ ਖੇਤਰ ਸੇਵਾ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ।
17 ਮਿੰਟ: “ਯਹੋਵਾਹ ਦੇ ਪਰਤਾਪਵਾਨ ਨਾਂ ਦਾ ਬਹੁਤਾ ਆਦਰ ਕਰੋ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੇ ਦੁਆਰਾ ਚਰਚਾ ਕਰੋ। ਹਵਾਲਾ ਦਿੱਤੇ ਗਏ ਸ਼ਾਸਤਰਵਚਨਾਂ ਵੱਲ ਧਿਆਨ ਖਿੱਚੋ।—ਸਦਾ ਦੇ ਲਈ ਜੀਉਂਦੇ ਰਹਿਣਾ ਕਿਤਾਬ ਦੇ ਸਫ਼ੇ 184-185 ਦੇਖੋ।
18 ਮਿੰਟ: “ਪੜ੍ਹਾਈ ਅਤੇ ਤੁਹਾਡੇ ਅਧਿਆਤਮਿਕ ਟੀਚੇ।” ਇਕ ਪਿਤਾ ਇਸ ਲੇਖ ਦੀ ਆਪਣੇ ਪੁੱਤਰ ਜਾਂ ਧੀ ਨਾਲ ਚਰਚਾ ਕਰਦਾ ਹੈ। ਉਹ 22 ਦਸੰਬਰ, 1995, ਦੇ ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 7-11 ਵਿਚ ਦਿੱਤੀ ਸੰਬੰਧਿਤ ਸਾਮੱਗਰੀ ਉੱਤੇ ਵੀ ਪੁਨਰ-ਵਿਚਾਰ ਕਰਦੇ ਹਨ।
ਗੀਤ 148 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 9 ਅਗਸਤ
ਗੀਤ 138
8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
12 ਮਿੰਟ: ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ—ਇਸ ਵਿਚ ਕਿੰਨੀ ਤਰੱਕੀ ਹੋਈ ਹੈ? ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਇੰਟਰਵਿਊ। ਸਤੰਬਰ 1998 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 8 ਉੱਤੇ ਦਿੱਤੇ ਗਏ ਨਿਰਦੇਸ਼ਨ ਤੇ ਪੁਨਰ-ਵਿਚਾਰ ਕਰੋ। ਦੱਸੋ ਕਿ ਇਸ ਦਾ ਸਥਾਨਕ ਤੌਰ ਤੇ ਕਿਵੇਂ ਪ੍ਰਬੰਧ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੀ ਮਦਦ ਕੀਤੀ ਗਈ ਸੀ ਉਨ੍ਹਾਂ ਦੀ ਤਰੱਕੀ ਬਾਰੇ ਤਾਜ਼ਾ ਰਿਪੋਰਟ ਦਿਓ। ਇਕ ਜਾਂ ਦੋ ਪਾਇਨੀਅਰਾਂ ਦੀ ਅਤੇ ਕੁਝ ਇਕ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ, ਜਿਨ੍ਹਾਂ ਨੂੰ ਉਨ੍ਹਾਂ ਦੀ ਮਦਦ ਦਾ ਫ਼ਾਇਦਾ ਮਿਲਿਆ ਹੈ। ਜਿਨ੍ਹਾਂ ਦੀ ਹੁਣ ਮਦਦ ਕੀਤੀ ਜਾਵੇਗੀ, ਉਨ੍ਹਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਸ ਪ੍ਰਬੰਧ ਦਾ ਪੂਰਾ-ਪੂਰਾ ਫ਼ਾਇਦਾ ਉਠਾਉਣ।
25 ਮਿੰਟ: “ਕੀ ਪਾਇਨੀਅਰੀ ਕਰਨ ਦਾ ਦਰਵਾਜ਼ਾ ਹੁਣ ਤੁਹਾਡੇ ਲਈ ਖੁੱਲ੍ਹਾ ਹੈ?” ਇਕ ਬਜ਼ੁਰਗ ਸਵਾਲ-ਜਵਾਬ ਦੁਆਰਾ ਚਰਚਾ ਕਰਦਾ ਹੈ। ਉਤਸ਼ਾਹ ਨਾਲ, ਹੋਰ ਜ਼ਿਆਦਾ ਪ੍ਰਕਾਸ਼ਕਾਂ ਲਈ ਪਾਇਨੀਅਰੀ ਕਰਨ ਦੀਆਂ ਸੰਭਾਵਨਾਵਾਂ ਬਾਰੇ ਦੱਸੋ। ਉਨ੍ਹਾਂ ਪਾਇਨੀਅਰਾਂ ਦੀ ਇੰਟਰਵਿਊ ਲਓ ਜਿਹੜੇ ਆਪਣੇ ਅਨੁਭਵ ਤੋਂ ਦੱਸ ਸਕਣ ਕਿ ਉਨ੍ਹਾਂ ਨੇ ਆਮ ਮੁਸ਼ਕਲਾਂ ਤੇ ਕਿਵੇਂ ਕਾਬੂ ਪਾਇਆ ਅਤੇ ਉਹ ਕਿਵੇਂ ਸਫ਼ਲ ਹੋਏ ਹਨ। “ਨਿਯਮਿਤ ਪਾਇਨੀਅਰੀ ਦੀ ਸਮਾਂ-ਸਾਰਣੀ ਦੇ ਨਮੂਨੇ” ਦੀ ਚਰਚਾ ਕਰੋ ਅਤੇ ਇਸ ਗੱਲ ਤੇ ਜ਼ੋਰ ਦਿਓ ਕਿ ਚੰਗੀ ਯੋਜਨਾ ਬਣਾਉਣ ਨਾਲ ਘੰਟਿਆਂ ਦੀ ਮੰਗ ਕਿਵੇਂ ਪੂਰੀ ਕੀਤੀ ਜਾ ਸਕਦੀ ਹੈ। ਘੋਸ਼ਣਾ ਕਰੋ ਕਿ ਜੇ ਕੋਈ ਵੀ ਭੈਣ-ਭਰਾ ਪਾਇਨੀਅਰ ਅਰਜ਼ੀ ਲੈਣਾ ਚਾਹੁੰਦਾ ਹੈ, ਤਾਂ ਉਹ ਸਭਾ ਤੋਂ ਬਾਅਦ ਲੈ ਸਕਦਾ ਹੈ।
ਗੀਤ 202 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 16 ਅਗਸਤ
ਗੀਤ 131
10 ਮਿੰਟ: ਸਥਾਨਕ ਘੋਸ਼ਣਾਵਾਂ। ਅਗਸਤ ਵਿਚ ਦੋ ਹੀ ਹਫ਼ਤਾ-ਅੰਤ ਰਹਿੰਦੇ ਹਨ, ਇਸ ਲਈ ਮਹੀਨੇ ਦੇ ਖ਼ਤਮ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਸੇਵਕਾਈ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ। “ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ” ਦੀ ਚਰਚਾ ਕਰੋ। ਨਵੇਂ ਵਿਅਕਤੀਆਂ ਨੂੰ ਬਪਤਿਸਮਾ ਲੈਣ ਬਾਰੇ ਸੋਚਣ ਲਈ ਉਤਸ਼ਾਹਿਤ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਹਰ ਸੈਸ਼ਨ ਵਿਚ ਹਾਜ਼ਰ ਹੋਣ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: ਕੀ ਤੁਸੀਂ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਰਹੇ ਹੋ? ਹਾਜ਼ਰੀਨ ਨਾਲ ਚਰਚਾ। ਵੱਡੀ ਮਾਤਰਾ ਵਿਚ ਵੰਡੇ ਜਾ ਰਹੇ ਸਾਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ, ਸਾਡਾ ਉਦੇਸ਼ ਬਾਈਬਲ ਅਧਿਐਨ ਸ਼ੁਰੂ ਕਰਾਉਣ ਦਾ ਹੋਣਾ ਚਾਹੀਦਾ ਹੈ ਤਾਂਕਿ ਪ੍ਰਕਾਸ਼ਨਾਂ ਤੋਂ ਲਾਭ ਪ੍ਰਾਪਤ ਕਰਨ ਵਿਚ ਅਸੀਂ ਲੋਕਾਂ ਦੀ ਮਦਦ ਕਰ ਸਕੀਏ। ਪ੍ਰਕਾਸ਼ਕਾਂ ਨੂੰ ਉਨ੍ਹਾਂ ਸਮੱਸਿਆਵਾਂ ਉੱਤੇ ਟਿੱਪਣੀ ਕਰਨ ਲਈ ਕਹੋ ਜੋ ਉਨ੍ਹਾਂ ਲਈ ਜ਼ਿਆਦਾ ਅਧਿਐਨ ਕਰਵਾਉਣ ਵਿਚ ਰੁਕਾਵਟ ਬਣਦੀਆਂ ਹਨ: (1) ਉਨ੍ਹਾਂ ਲੋਕਾਂ ਨੂੰ ਲੱਭਣਾ ਮੁਸ਼ਕਲ ਹੈ ਜਿਹੜੇ ਅਧਿਐਨ ਕਰਨਾ ਚਾਹੁੰਦੇ ਹਨ। (2) ਕੁਝ ਲੋਕ ਜਿਹੜੇ ਦਿਲਚਸਪੀ ਰੱਖਦੇ ਹਨ, ਉਹ ਕਹਿੰਦੇ ਹਨ ਕਿ ਅਧਿਐਨ ਕਰਨ ਲਈ ਉਨ੍ਹਾਂ ਕੋਲ ਸਮਾਂ ਨਹੀਂ ਹੈ। (3) ਅਧਿਐਨ ਸ਼ੁਰੂ ਤਾਂ ਹੋ ਜਾਂਦਾ ਹੈ, ਪਰ ਨਿਯਮਿਤ ਤੌਰ ਤੇ ਅਧਿਐਨ ਕਰਵਾਉਣ ਲਈ ਉਹ ਵਿਅਕਤੀ ਘਰ ਵਿਚ ਬਹੁਤ ਮੁਸ਼ਕਲ ਨਾਲ ਮਿਲਦਾ ਹੈ। ਇਹ ਵੀ ਦੱਸੋ ਕਿ ਬਾਈਬਲ ਅਧਿਐਨ ਕਰਾਉਣ ਬਾਰੇ ਕੁਝ ਪ੍ਰਕਾਸ਼ਕ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ: (1) ‘ਮੈਂ ਆਪਣੇ ਆਪ ਨੂੰ ਇਕ ਯੋਗ ਸਿੱਖਿਅਕ ਨਹੀਂ ਸਮਝਦਾ ਹਾਂ।’ (2) ‘ਮੇਰੇ ਕੋਲ ਹਫ਼ਤਾਵਾਰ ਅਧਿਐਨ ਕਰਾਉਣ ਲਈ ਸਮਾਂ ਨਹੀਂ ਹੈ।’ (3) ‘ਮੈਂ ਕਿਸੇ ਦੂਸਰੇ ਦਾ ਪਾਬੰਦ ਨਹੀਂ ਹੋਣਾ ਚਾਹੁੰਦਾ।’ (4) ‘ਮੈਂ ਸੇਵਕਾਈ ਦੇ ਦੂਸਰੇ ਪਹਿਲੂਆਂ ਵਿਚ ਹਿੱਸਾ ਲੈ ਕੇ ਸੰਤੁਸ਼ਟ ਹਾਂ।’ ਨਿੱਜੀ ਤੌਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਲਈ ਇਨ੍ਹਾਂ ਮੁਸ਼ਕਲਾਂ ਉੱਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ, ਇਸ ਬਾਰੇ ਕੁਝ ਚੰਗੇ ਸੁਝਾਅ ਦਿਓ। ਕੁਝ ਸਫ਼ਲ ਪ੍ਰਕਾਸ਼ਕਾਂ ਨੂੰ ਆਪਣੀ ਖ਼ੁਸ਼ੀ ਜ਼ਾਹਰ ਕਰਨ ਲਈ ਕਹੋ ਜੋ ਉਨ੍ਹਾਂ ਨੇ ਬਾਈਬਲ ਅਧਿਐਨ ਕਰਾ ਕੇ ਪ੍ਰਾਪਤ ਕੀਤੀ ਹੈ।—ਮਈ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਦੇ ਪੈਰੇ 3-8, 15 ਦੇਖੋ।
ਗੀਤ 100 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 23 ਅਗਸਤ
ਗੀਤ 94
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀਆਂ ਨੂੰ ਵਿਆਹ ਦੀ ਪਵਿੱਤਰਤਾ ਦੀ ਕਦਰ ਕਰਨ ਵਿਚ ਮਦਦ ਦਿਓ। ਬਜ਼ੁਰਗ ਹਾਜ਼ਰੀਨ ਨਾਲ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 248-50 ਵਿੱਚੋਂ ਚਰਚਾ ਕਰਦਾ ਹੈ। ਸਾਨੂੰ ਅਜਿਹੇ ਜੋੜੇ ਮਿਲਦੇ ਹਨ ਜਿਹੜੇ ਰਾਜ ਸੰਦੇਸ਼ ਪ੍ਰਤੀ ਹੁੰਗਾਰਾ ਤਾਂ ਭਰਦੇ ਹਨ ਪਰ ਤਰੱਕੀ ਕਰਨ ਵਿਚ ਢਿੱਲੇ-ਮੱਠੇ ਹਨ, ਕਿਉਂਕਿ ਉਹ ਇਕ ਕਾਨੂੰਨੀ ਵਿਆਹ ਕਰਾਏ ਬਿਨਾਂ ਹੀ ਇਕੱਠੇ ਰਹਿ ਰਹੇ ਹਨ। ਚਰਚਾ ਕਰੋ ਕਿ ਅਸੀਂ ਉਨ੍ਹਾਂ ਦੀ ਇਹ ਸਮਝਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਮਸੀਹੀਆਂ ਲਈ ਵਿਆਹ ਨੂੰ ਆਦਰਯੋਗ ਬਣਾਈ ਰੱਖਣਾ ਕਿਉਂ ਜ਼ਰੂਰੀ ਹੈ। (8 ਜਨਵਰੀ, 1992, ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 26-7 ਦੇਖੋ।) ਇਸ ਬਾਰੇ ਵੀ ਸੁਝਾਅ ਦਿਓ ਕਿ ਅਸੀਂ ਅਜਿਹੇ ਜੋੜਿਆਂ ਨੂੰ ਬੁੱਧੀਮਤਾ ਨਾਲ ਕਿਵੇਂ ਸਮਝਾ ਸਕਦੇ ਹਾਂ ਕਿ ਉਹ ਕਾਨੂੰਨੀ ਤੌਰ ਤੇ ਵਿਆਹ ਕਰਵਾਏ ਬਿਨਾਂ ਮਸੀਹੀ ਕਲੀਸਿਯਾ ਦਾ ਹਿੱਸਾ ਕਿਉਂ ਨਹੀਂ ਬਣ ਸਕਦੇ।
20 ਮਿੰਟ: “ਤੁਸੀਂ ਇਕ ਬੋਧੀ ਨੂੰ ਕੀ ਕਹੋਗੇ?” ਸਵਾਲ ਅਤੇ ਜਵਾਬ। ਅਸੀਂ ਅਕਸਰ ਸੋਚ ਵਿਚ ਪੈ ਜਾਂਦੇ ਹਾਂ ਕਿ ਖੇਤਰ ਵਿਚ ਮਿਲਣ ਵਾਲੇ ਉਨ੍ਹਾਂ ਲੋਕਾਂ ਨੂੰ ਕੀ ਕਹੀਏ, ਜਿਹੜੇ ਅਜਿਹੇ ਗ਼ੈਰ-ਮਸੀਹੀ ਧਰਮਾਂ ਨੂੰ ਮੰਨਦੇ ਹਨ ਜਿਨ੍ਹਾਂ ਦੇ ਖ਼ਿਆਲਾਂ, ਅਭਿਆਸਾਂ ਅਤੇ ਰੀਤੀ-ਰਿਵਾਜਾਂ ਤੋਂ ਅਸੀਂ ਜਾਣੂ ਨਹੀਂ ਹੁੰਦੇ। ਇਸ ਵਿਸ਼ੇ ਉੱਤੇ ਪੰਜ ਭਾਗਾਂ ਵਾਲੀ ਲੜੀ ਵਿਚ ਇਹ ਪਹਿਲਾ ਲੇਖ ਹੈ। ਇਕ ਚੰਗੀ ਤਰ੍ਹਾਂ ਤਿਆਰ ਕੀਤੀ ਹੋਈ ਪੇਸ਼ਕਾਰੀ ਪ੍ਰਦਰਸ਼ਿਤ ਕਰੋ। ਬੁੱਧ ਧਰਮ ਦੇ ਬਾਰੇ ਜ਼ਿਆਦਾ ਜਾਣਕਾਰੀ ਲਈ ਫਰਵਰੀ 1998 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ; ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 13; ਅਤੇ ਪਰਮੇਸ਼ੁਰ ਲਈ ਮਨੁੱਖਜਾਤੀ ਦੀ ਭਾਲ (ਅੰਗ੍ਰੇਜ਼ੀ) ਦਾ ਅਧਿਆਇ 6 ਦੇਖੋ।
ਗੀਤ 133 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 30 ਅਗਸਤ
ਗੀਤ 99
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਅਗਸਤ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਸ ਦੇ ਗਰੁੱਪ ਦੇ ਹਰ ਵਿਅਕਤੀ ਨੇ ਰਿਪੋਰਟ ਦੇ ਦਿੱਤੀ ਹੈ ਤਾਂਕਿ 6 ਸਤੰਬਰ ਤਕ ਸਾਰੀਆਂ ਰਿਪੋਰਟਾਂ ਦਾ ਕੁੱਲ ਜੋੜ ਕੀਤਾ ਜਾ ਸਕੇ।
17 ਮਿੰਟ: ਅਸੀਂ ਆਪਣੇ ਭਰਾਵਾਂ ਨਾਲ ਪ੍ਰੇਮ ਕਰਦੇ ਹਾਂ। ਇਕ ਬਜ਼ੁਰਗ ਦੁਆਰਾ ਭਾਸ਼ਣ, ਜਿਸ ਵਿਚ ਹਾਜ਼ਰੀਨ ਨਾਲ 1 ਦਸੰਬਰ, 1995 ਦੇ ਪਹਿਰਾਬੁਰਜ, ਸਫ਼ੇ 15, 16, ਪੈਰੇ 7-11 ਉੱਤੇ ਚਰਚਾ ਕੀਤੀ ਜਾਵੇਗੀ। ਆਪਣੇ ਭੈਣ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ, ਇਕ ਦੂਜੇ ਨੂੰ ਉਤਸ਼ਾਹ ਦੇਣ ਅਤੇ ਅਜ਼ਮਾਇਸ਼ਾਂ ਨੂੰ ਸਹਿਣ ਕਰਨ ਵਿਚ ਇਕ ਦੂਜੇ ਦੀ ਮਦਦ ਕਰਨ ਦੇ ਆਪਸੀ ਲਾਭ ਉੱਤੇ ਜ਼ੋਰ ਦਿਓ। ਸੁਝਾਅ ਦਿਓ ਇਸ ਨੂੰ ਹੋਰ ਜ਼ਿਆਦਾ ਕਿਵੇਂ ਕੀਤਾ ਜਾ ਸਕਦਾ ਹੈ। ਹਾਜ਼ਰੀਨ ਵਿੱਚੋਂ ਭੈਣ-ਭਰਾਵਾਂ ਨੂੰ ਆਪਣੇ ਅਨੁਭਵ ਦੱਸਣ ਲਈ ਸੱਦਾ ਦਿਓ ਜੋ ਇਹ ਦਿਖਾਉਣ ਕਿ ਉਨ੍ਹਾਂ ਨੂੰ ਦੂਜੇ ਭੈਣ-ਭਰਾਵਾਂ ਵੱਲੋਂ ਦਿੱਤੀ ਗਈ ਹੌਸਲਾ-ਅਫ਼ਜ਼ਾਈ ਤੋਂ ਕਿਵੇਂ ਤਾਜ਼ਗੀ ਅਤੇ ਮਜ਼ਬੂਤੀ ਮਿਲੀ।
18 ਮਿੰਟ: ਆਪਣੀ ਆਸ ਦਾ ਕਾਰਨ ਦੱਸੋ। ਬਜ਼ੁਰਗ ਹਾਈ ਸਕੂਲ ਵਿਚ ਪੜ੍ਹਨ ਵਾਲੇ ਇਕ ਜਾਂ ਦੋ ਮਿਸਾਲੀ ਕਿਸ਼ੋਰਾਂ ਦੀ ਇੰਟਰਵਿਊ ਲੈਂਦਾ ਹੈ। ਸਾਡੇ ਕਿਸ਼ੋਰ ਅਕਸਰ ਉਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਦੁਨਿਆਵੀ ਹਾਣੀ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਕਿਉਂ ਉਨ੍ਹਾਂ ਦੇ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ। ਆਪਣੇ ਬਾਈਬਲ ਆਧਾਰਿਤ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਸਮਝਾਉਣ ਦੇ ਅਜਿਹੇ ਮੌਕਿਆਂ ਦਾ ਲਾਭ ਉਠਾਉਣ ਦੇ ਨਾਲ-ਨਾਲ, ਸਾਡੇ ਨੌਜਵਾਨਾਂ ਨੂੰ ਹਾਣੀਆਂ ਦੇ ਦਬਾਅ ਦਾ ਮਜ਼ਬੂਤੀ ਨਾਲ ਵਿਰੋਧ ਕਰਦੇ ਰਹਿਣ ਦੀ ਲੋੜ ਹੈ। ਗਰੁੱਪ ਚਰਚਾ ਕਰਦਾ ਹੈ ਕਿ ਉਹ ਕਿਵੇਂ ਜਵਾਬ ਦੇਣਗੇ ਜੇਕਰ ਉਨ੍ਹਾਂ ਨੂੰ ਤਮਾਖੂ ਜਾਂ ਨਸ਼ੀਲੀਆਂ ਦਵਾਈਆਂ ਖਾਣ ਲਈ ਕਿਹਾ ਜਾਂਦਾ ਹੈ। ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 277-81 ਵਿਚ ਦਿੱਤੀ ਗਈ ਦਲੀਲ ਉੱਤੇ ਪੁਨਰ-ਵਿਚਾਰ ਕਰੋ। ਇਹ ਵੀ ਦੱਸੋ ਕਿ ਜਦੋਂ ਨੌਜਵਾਨ ਸਹੀ ਕੰਮ ਕਰਨ ਦੇ ਆਪਣੇ ਦ੍ਰਿੜ੍ਹ ਇਰਾਦੇ ਬਾਰੇ ਦੂਜਿਆਂ ਨੂੰ ਸਮਝਾਉਂਦੇ ਹਨ, ਤਾਂ ਇਹ ਉਨ੍ਹਾਂ ਦੀ ਰਾਖੀ ਕਰਦਾ ਹੈ ਅਤੇ ਚੰਗੀ ਗਵਾਹੀ ਵੀ ਦਿੰਦਾ ਹੈ।
ਗੀਤ 129 ਅਤੇ ਸਮਾਪਤੀ ਪ੍ਰਾਰਥਨਾ।