ਘੋਸ਼ਣਾਵਾਂ
◼ ਅਗਸਤ ਲਈ ਸਾਹਿੱਤ ਪੇਸ਼ਕਸ਼: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਉਚਿਤ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ), ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਸਤੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਅਕਤੂਬਰ: ਪਹਿਰਾਬੁਰਜ ਜਾਂ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਨਵੰਬਰ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।
◼ ਹਰ ਸਮਾਜ ਵਿਚ, ਸਾਲ ਦੇ ਵੱਖਰੇ-ਵੱਖਰੇ ਸਮੇਂ ਤੇ ਸਰਕਾਰੀ ਛੁੱਟੀਆਂ ਹੋਣ ਕਰਕੇ ਬੱਚਿਆਂ ਨੂੰ ਸਕੂਲੋਂ ਅਤੇ ਕਰਮਚਾਰੀਆਂ ਨੂੰ ਦਫ਼ਤਰੋਂ ਛੁੱਟੀ ਹੁੰਦੀ ਹੈ। ਇਹ ਕਲੀਸਿਯਾ ਲਈ ਖੇਤਰ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਦਾ ਵਧੀਆ ਮੌਕਾ ਹੈ। ਬਜ਼ੁਰਗਾਂ ਨੂੰ ਪਹਿਲਾਂ ਤੋਂ ਹੀ ਇਨ੍ਹਾਂ ਮੌਕਿਆਂ ਬਾਰੇ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਕਲੀਸਿਯਾ ਨੂੰ ਕਾਫ਼ੀ ਸਮਾਂ ਪਹਿਲਾਂ ਹੀ ਉਨ੍ਹਾਂ ਪ੍ਰਬੰਧਾਂ ਬਾਰੇ ਦੱਸ ਦੇਣਾ ਚਾਹੀਦਾ ਹੈ ਜੋ ਛੁੱਟੀਆਂ ਦੌਰਾਨ ਸਮੂਹਕ ਗਵਾਹੀ ਕੰਮ ਲਈ ਕੀਤੇ ਜਾਂਦੇ ਹਨ।
◼ ਹਰੇਕ ਕਲੀਸਿਯਾ ਤਿੰਨ ਸਾਹਿੱਤ ਸੂਚੀ ਫਾਰਮ (S-AB-18) ਪ੍ਰਾਪਤ ਕਰੇਗੀ। ਕਲੀਸਿਯਾ ਦੇ ਸੈਕਟਰੀ ਨੂੰ ਅਗਸਤ ਦੇ ਆਰੰਭ ਵਿਚ ਸਾਹਿੱਤ ਸੇਵਕ ਦੇ ਨਾਲ ਮਿਲ ਕੇ ਮਹੀਨੇ ਦੇ ਅੰਤ ਵਿਚ, ਕਲੀਸਿਯਾ ਦੇ ਸਾਹਿੱਤ ਦੇ ਸਟਾਕ ਦੀ ਸੂਚੀ ਤਿਆਰ ਕਰਨ ਲਈ ਇਕ ਤਾਰੀਖ਼ ਮੁਕੱਰਰ ਕਰਨੀ ਚਾਹੀਦੀ ਹੈ। ਸਟਾਕ ਵਿਚ ਸਾਰੇ ਸਾਹਿੱਤ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਕੁੱਲ ਗਿਣਤੀ ਨੂੰ ਸਾਹਿੱਤ ਸੂਚੀ ਫਾਰਮ ਉੱਤੇ ਦਰਜ ਕੀਤਾ ਜਾਣਾ ਚਾਹੀਦਾ ਹੈ। ਉਪਲਬਧ ਰਸਾਲਿਆਂ ਦੀ ਕੁੱਲ ਗਿਣਤੀ ਰਸਾਲਾ ਸੇਵਕ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿਰਪਾ ਕਰ ਕੇ ਅਸਲੀ ਕਾਪੀ ਨੂੰ 6 ਸਤੰਬਰ ਤਕ ਸੰਸਥਾ ਨੂੰ ਡਾਕ ਦੁਆਰਾ ਭੇਜ ਦਿਓ। ਆਪਣੀ ਫ਼ਾਈਲ ਦੇ ਲਈ ਇਕ ਕਾਰਬਨ ਕਾਪੀ ਰੱਖੋ। ਤੀਜੀ ਕਾਪੀ ਨੂੰ ਇਕ ਕਾਰਜ-ਪੱਤਰ ਦੇ ਤੌਰ ਤੇ ਪ੍ਰਯੋਗ ਕੀਤਾ ਜਾ ਸਕਦਾ ਹੈ। ਸੈਕਟਰੀ ਦੁਆਰਾ ਸੂਚੀ ਦਾ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ ਅਤੇ ਪੂਰਾ ਕੀਤਾ ਗਿਆ ਫਾਰਮ ਪ੍ਰਧਾਨ ਨਿਗਾਹਬਾਨ ਦੁਆਰਾ ਜਾਂਚਿਆ ਜਾਣਾ ਚਾਹੀਦਾ ਹੈ। ਇਸ ਫਾਰਮ ਉੱਤੇ ਸੈਕਟਰੀ ਅਤੇ ਪ੍ਰਧਾਨ ਨਿਗਾਹਬਾਨ ਦਸਤਖਤ ਕਰਨਗੇ।
◼ ਕਲੀਸਿਯਾ ਸੈਕਟਰੀ ਕਲੀਸਿਯਾ ਵਿਸ਼ਲੇਸ਼ਣ ਰਿਪੋਰਟ ਫਾਰਮ (S-10) ਨੂੰ ਭਰਨ ਲਈ ਅੰਕੜੇ ਇਕੱਠੇ ਕਰੇਗਾ। ਉਹ ਉਸ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਜੋ ਸ਼ਾਇਦ ਰਿਪੋਰਟ ਤਿਆਰ ਕਰਨ ਵਿਚ ਉਸ ਦੀ ਮਦਦ ਕਰ ਰਿਹਾ ਹੋਵੇ, ਧਿਆਨਪੂਰਵਕ ਹਿਦਾਇਤ ਦੇਵੇਗਾ ਤਾਂਕਿ ਪ੍ਰਕਾਸ਼ਕ ਰਿਕਾਰਡ ਕਾਰਡਾਂ (S-21) ਤੋਂ ਲਈ ਗਈ ਜਾਣਕਾਰੀ ਦੀ ਸਹੀ-ਸਹੀ ਸੂਚੀ ਬਣਾਈ ਜਾ ਸਕੇ। ਕਿਰਪਾ ਕਰ ਕੇ ਫਾਰਮ ਭਰਨ ਤੋਂ ਪਹਿਲਾਂ ਇਸ ਉੱਤੇ ਦਿੱਤੀਆਂ ਗਈਆਂ ਸਾਰੀਆਂ ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹੋ। ਕਲੀਸਿਯਾ ਵਿਸ਼ਲੇਸ਼ਣ ਰਿਪੋਰਟ ਫਾਰਮ ਨੂੰ ਸਹੀ-ਸਹੀ ਅਤੇ ਸਾਫ਼-ਸਾਫ਼ ਭਰਿਆ ਜਾਣਾ ਚਾਹੀਦਾ ਹੈ ਅਤੇ ਦਸਤਖਤ ਕਰਨ ਤੋਂ ਪਹਿਲਾਂ ਇਹ ਸੇਵਾ ਸਮਿਤੀ ਦੁਆਰਾ ਧਿਆਨ ਨਾਲ ਜਾਂਚਿਆ ਜਾਣਾ ਚਾਹੀਦਾ ਹੈ। ਕਿਰਪਾ ਕਰ ਕੇ ਅਸਲੀ S-10 ਫਾਰਮ ਨੂੰ 10 ਸਤੰਬਰ ਤਕ ਸੰਸਥਾ ਨੂੰ ਭੇਜ ਦਿਓ; ਆਪਣੀ ਫ਼ਾਈਲ ਵਿਚ ਇਕ ਕਾਰਬਨ ਕਾਪੀ ਰੱਖੋ।
◼ 16 ਅਗਸਤ, 1999 ਤੋਂ 31 ਅਗਸਤ, 1999 ਤਕ ਸੋਸਾਇਟੀ ਲੋਨਾਵਲਾ ਬੈਥਲ ਵਿਚ, ਨਾਲ ਹੀ ਨਾਲ ਕੋਟਾਇਮ ਅਤੇ ਚਿੰਨਈ ਬੁੱਕ ਡੀਪੂਆਂ ਵਿਚ ਉਪਲਬਧ ਸਾਹਿੱਤ ਦੀ ਇਕ ਸੂਚੀ ਬਣਾਵੇਗੀ। ਇਹ ਸੂਚੀ ਬਣਾਏ ਜਾਣ ਕਾਰਨ, ਨਾ ਤਾਂ ਉਨ੍ਹਾਂ ਦਿਨਾਂ ਵਿਚ ਕਲੀਸਿਯਾਵਾਂ ਵੱਲੋਂ ਦਰਖ਼ਾਸਤ ਕੀਤਾ ਗਿਆ ਸਾਹਿੱਤ ਭੇਜਿਆ ਜਾਵੇਗਾ ਅਤੇ ਨਾ ਹੀ ਕੋਟਾਇਮ ਤੇ ਚਿੰਨਈ ਡੀਪੂਆਂ ਤੋਂ ਸਾਹਿੱਤ ਦਿੱਤਾ ਜਾਵੇਗਾ।
◼ ਨਵੇਂ ਪ੍ਰਕਾਸ਼ਨ ਉਪਲਬਧ:
ਬਾਈਬਲ ਦੀਆਂ ਮੂਲ ਸਿੱਖਿਆਵਾਂ (64 ਸਫ਼ਿਆਂ ਵਾਲੀ ਪੁਸਤਿਕਾ ਜਿਸ ਵਿਚ ਬਪਤਿਸਮਾ ਲੈਣ ਦੇ ਇੱਛੁਕ ਵਿਅਕਤੀਆਂ ਲਈ ਪ੍ਰਸ਼ਨ ਦਿੱਤੇ ਗਏ ਹਨ। ਇਹ ਪ੍ਰਸ਼ਨ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ [ਅੰਗ੍ਰੇਜ਼ੀ] ਪੁਸਤਕ ਵਿੱਚੋਂ ਲਏ ਗਏ ਹਨ।)—ਆਸਾਮੀ
ਯਹੋਵਾਹ ਦੀ ਉਸਤਤ ਗਾਓ-ਹਿੰਦੀ (29 ਗਾਣਿਆਂ ਦਾ ਬਰੋਸ਼ਰ)। ਕਲੀਸਿਯਾਵਾਂ ਆਪਣੇ ਆਰਡਰ ਸੋਸਾਇਟੀ ਨੂੰ ਭੇਜ ਸਕਦੀਆਂ ਹਨ। ਪਾਇਨੀਅਰਾਂ, ਪ੍ਰਕਾਸ਼ਕਾਂ ਅਤੇ ਪਬਲਿਕ ਲਈ ਇਕ ਕਾਪੀ ਦੀ ਕੀਮਤ 5 ਰੁਪਏ ਹੈ।