ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
3 ਮਈ ਤੋਂ 23 ਅਗਸਤ, 1999 ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਨ੍ਹਾਂ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਦੇ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਹੇਠਾਂ ਦਿੱਤੇ ਗਏ ਹਰੇਕ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:
1. ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਤਰਕਸੰਗਤ ਤਰੀਕੇ ਨਾਲ ਵਰਤਾਉ ਕਰਨ ਲਈ, ਬਾਈਬਲ ਸਿਧਾਂਤਾਂ ਦੇ ਸੰਬੰਧ ਵਿਚ ਸਮਝੌਤਾ ਕਰਨ ਦੀ ਲੋੜ ਨਹੀਂ ਹੈ। [fy-PJ ਸਫ਼ਾ 108 ਪੈਰਾ 14]
2. ਇਬਰਾਨੀ ਕੁਲ-ਪਿਤਾ ਅਬਰਾਹਾਮ, ਇਸਹਾਕ, ਅਤੇ ਯਾਕੂਬ ਹਰੇਕ ਨੇ “ਯਹੋਵਾਹ ਦਾ ਨਾਮ ਲਿਆ,” ਪਰੰਤੂ ਉਹ ਈਸ਼ਵਰੀ ਨਾਂ ਦੀ ਪੂਰੀ ਮਹੱਤਤਾ ਨਹੀਂ ਜਾਣਦੇ ਸਨ। (ਉਤ. 21:33; 26:25; 32:9; ਕੂਚ 6:3) [kl-PJ ਸਫ਼ਾ 25 ਪੈਰਾ 8]
3. ਹਰ ਇਕ ਨੇ ਯਿਸੂ ਨੂੰ ਵਾਅਦਾ ਕੀਤੇ ਹੋਏ ਮਸੀਹਾ ਦੇ ਰੂਪ ਵਿਚ ਸਵੀਕਾਰ ਕੀਤਾ ਅਤੇ ਸ਼ਾਸਤਰ ਨੇ ਇਹ ਸਥਿਤੀ ਪੂਰਵ-ਸੂਚਿਤ ਕੀਤੀ ਸੀ। (ਜ਼ਬੂ. 2:2) [kl-PJ ਸਫ਼ਾ 36 ਪੈਰਾ 9]
4. ਡਾਢੀ ਗ਼ਰੀਬੀ ਵਿਚ ਰਹਿਣ ਵਾਲੇ ਵਿਅਕਤੀ ਰਾਜ ਹਿਤਾਂ ਨੂੰ ਅੱਗੇ ਵਧਾਉਣ ਲਈ ਮਾਲੀ ਤੌਰ ਤੇ ਬਿਲਕੁਲ ਕੁਝ ਨਹੀਂ ਦੇ ਸਕਦੇ। [w-PJ 97 9/1 ਸਫ਼ਾ 5 ਪੈਰਾ 6]
5. ਮਾਪਿਆਂ ਦਾ ਅਤੇ ਦਾਦਾ-ਦਾਦੀ ਦਾ ਹੱਕ ਅਦਾ ਕਰਨਾ ਯਹੋਵਾਹ ਦੀ ਉਪਾਸਨਾ ਦਾ ਹਿੱਸਾ ਹੈ। (1 ਤਿਮੋ. 5:4) [w97 9/1 ਸਫ਼ਾ 4 ਪੈਰੇ 1-2]
6. ਸਬਤ ਮਨਾਉਣਾ ਮੁੱਢ ਵਿਚ ਯਹੋਵਾਹ ਅਤੇ ਸਾਰੀਆਂ ਕੌਮਾਂ ਵਿਚਕਾਰ ਇਕ ਚਿੰਨ੍ਹ ਸੀ। [ਹਫ਼ਤਾਵਾਰ ਬਾਈਬਲ ਪਠਨ; w89 11/15 ਸਫ਼ਾ 4 ਦੇਖੋ।]
7. ਜਦੋਂ ਇਕ ਬੱਚਾ ਖ਼ੁਦ ਆਪਣੇ ਨਿਰਣੇ ਕਰਨ ਦੀ ਉਮਰ ਤੇ ਪਹੁੰਚਦਾ ਹੈ, ਤਾਂ ਉਹ ਆਪਣੀਆਂ ਕਾਰਵਾਈਆਂ ਦੇ ਲਈ ਜ਼ਿਆਦਾ ਜਵਾਬਦੇਹ ਬਣਦਾ ਹੈ, ਖ਼ਾਸ ਕਰਕੇ ਈਸ਼ਵਰੀ ਨਿਯਮ ਦੇ ਸੰਬੰਧ ਵਿਚ। (ਰੋਮੀ. 14:12) [fy-PJ ਸਫ਼ਾ 135 ਪੈਰਾ 17]
8. ਬਾਈਬਲ ਪ੍ਰਗਟ ਕਰਦੀ ਹੈ ਕਿ ਇਬਲੀਸ ਸਿਰਫ਼ ਕਿਸੇ ਦੇ ਦਿਲ ਵਿਚਲੀ ਦੁਸ਼ਟਤਾ ਹੈ। (ਮੱਤੀ 4:1-11) [kl-PJ ਸਫ਼ਾ 55 ਪੈਰਾ 5]
9. ਲੂਕਾ 21:20, 21 ਵਿਚ ਦਰਜ ਕੀਤੇ ਗਏ ਯਿਸੂ ਦੇ ਸ਼ਬਦ 66 ਸਾ.ਯੁ. ਵਿਚ ਪੂਰੇ ਹੋਏ ਜਦੋਂ ਜਨਰਲ ਟਾਈਟਸ ਦੀ ਅਗਵਾਈ ਅਧੀਨ ਰੋਮੀ ਫ਼ੌਜਾਂ ਯਰੂਸ਼ਲਮ ਤੋਂ ਮੁੜ ਗਈਆਂ। [w-PJ 97 4/1 ਸਫ਼ਾ 5 ਪੈਰੇ 3-4]
10. ਅਪਿਕੂਰਸ ਦੀ ਸਿੱਖਿਆ ਮਸੀਹੀਆਂ ਦੇ ਲਈ ਖ਼ਤਰਨਾਕ ਸੀ ਕਿਉਂਕਿ ਇਹ ਉਸ ਦੇ ਅਵਿਸ਼ਵਾਸੀ ਨਜ਼ਰੀਏ ਉੱਤੇ ਆਧਾਰਿਤ ਸੀ, ਜਿਵੇਂ ਕਿ 1 ਕੁਰਿੰਥੀਆਂ 15:32 ਵਿਚ ਬਿਆਨ ਕੀਤਾ ਗਿਆ ਹੈ। [w97 11/1 ਸਫ਼ਾ 24 ਪੈਰਾ 5]
ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:
11. ਲੇਵੀਆਂ 3:17 ਵਿਚ ਚਰਬੀ ਖਾਣ ਦੀ ਮਨਾਹੀ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? [ਹਫ਼ਤਾਵਾਰ ਬਾਈਬਲ ਪਠਨ; w84 2/15 ਸਫ਼ਾ 29 ਪੈਰਾ 2 ਦੇਖੋ।]
12. ਯਹੋਵਾਹ ਨੇ ਸ਼ਤਾਨ ਅਰਥਾਤ ਇਬਲੀਸ ਨੂੰ ਹੋਂਦ ਵਿਚ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ ਹੈ? (ਕੂਚ 9:15) [ਹਫ਼ਤਾਵਾਰ ਬਾਈਬਲ ਪਠਨ; w92 3/15 ਸਫ਼ਾ 10 ਪੈਰਾ 14 ਦੇਖੋ।]
13. ਜਦੋਂ ਪਰਿਵਾਰ ਦਾ ਇਕ ਸਦੱਸ ਗੰਭੀਰ ਤਰੀਕੇ ਨਾਲ ਬੀਮਾਰ ਹੁੰਦਾ ਹੈ, ਤਾਂ ਪ੍ਰਥਮਤਾਵਾਂ ਸਥਾਪਿਤ ਕਰਨ ਲਈ ਪਰਿਵਾਰ ਦੁਆਰਾ ਕਿਹੜੇ ਮੁਢਲੇ ਕਦਮ ਚੁੱਕੇ ਜਾਣੇ ਚਾਹੀਦੇ ਹਨ? (ਕਹਾ. 15:22) [fy-PJ ਸਫ਼ਾ 122 ਪੈਰਾ 14]
14. ਕਿਹੜੇ ਅਰਥ ਵਿਚ ਇਸਰਾਏਲੀ ਕੌਮ “ਜਾਜਕਾਂ ਦੀ ਬਾਦਸ਼ਾਹੀ” ਸੀ? (ਕੂਚ 19:6) [ਹਫ਼ਤਾਵਾਰ ਬਾਈਬਲ ਪਠਨ; w95 7/1 ਸਫ਼ਾ 16 ਪੈਰਾ 8 ਦੇਖੋ।]
15. “ਨਿਰਮਲ” ਅੱਖ ਅਤੇ “ਬੁਰੀ” ਅੱਖ ਵਿਚਕਾਰ ਕੀ ਅੰਤਰ ਹੈ? (ਮੱਤੀ 6:22, 23) [w97 10/1 ਸਫ਼ਾ 26 ਪੈਰਾ 5]
16. ਇਹ ਕਿਵੇਂ ਕਿਹਾ ਜਾ ਸਕਦਾ ਸੀ ਕਿ ਦਾਊਦ “ਮਨ ਦੀ ਸਚਿਆਈ ਤੇ ਧਰਮ ਨਾਲ” ਚੱਲਿਆ ਜਦ ਕਿ ਉਸ ਨੇ ਗ਼ਲਤੀਆਂ ਕੀਤੀਆਂ? (1 ਰਾਜ. 9:4) [w97 5/1 ਸਫ਼ਾ 5 ਪੈਰਾ 2]
17. ਡੇਹਰੇ ਦੇ ਸੰਬੰਧ ਵਿਚ ਇਸਰਾਏਲੀਆਂ ਦਾ “ਤਿਵੇਂ ਹੀ” ਕਰਨਾ ਆਧੁਨਿਕ ਦਿਨ ਦੇ ਕਿਹੜੇ ਵਿਸ਼ੇਸ਼-ਸਨਮਾਨਾਂ ਦਾ ਪੂਰਵ-ਪਰਛਾਵਾਂ ਸੀ? (ਕੂਚ 39:32) [ਹਫ਼ਤਾਵਾਰ ਬਾਈਬਲ ਪਠਨ; w95 12/15 ਸਫ਼ਾ 12 ਪੈਰਾ 9 ਦੇਖੋ।]
18. ਇਸ ਤੱਥ ਤੋਂ ਕੀ ਸੰਕੇਤ ਮਿਲਦਾ ਹੈ ਕਿ ਯਹੋਵਾਹ ਨੇ ਆਪਣੇ ਆਪ ਨੂੰ “ਮੈਂ ਹਾਂ ਜੋ ਮੈਂ ਹਾਂ” ਕਰਕੇ ਪ੍ਰਗਟ ਕੀਤਾ? (ਕੂਚ 3:14) [ਹਫ਼ਤਾਵਾਰ ਬਾਈਬਲ ਪਠਨ; w95 3/1 ਸਫ਼ਾ 10 ਪੈਰਾ 6 ਦੇਖੋ।]
19. ਨਾਦਾਬ ਅਤੇ ਅਬੀਹੂ ਨਾਲ ਵਾਪਰੀ ਘਟਨਾ, ਜੋ ਕਿ ਲੇਵੀਆਂ 10:1, 2 ਵਿਚ ਦਰਜ ਹੈ, ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? [ਹਫ਼ਤਾਵਾਰ ਬਾਈਬਲ ਪਠਨ; w84 2/15 ਸਫ਼ਾ 29 ਪੈਰਾ 3 ਦੇਖੋ।]
20. ਮੂਸਾ ਦੀ ਬਿਵਸਥਾ ਦੇ ਅਧੀਨ, ਜਣੇਪਾ ਇਕ ਤੀਵੀਂ ਨੂੰ “ਅਪਵਿੱਤਰ” ਕਿਉਂ ਕਰ ਦਿੰਦਾ ਸੀ? (ਲੇਵੀ. 12: 2, 5) [ਹਫ਼ਤਾਵਾਰ ਬਾਈਬਲ ਪਠਨ; w84 2/15 ਸਫ਼ਾ 29 ਪੈਰਾ 5 ਦੇਖੋ।]
ਹੇਠਾਂ ਦਿੱਤੇ ਗਏ ਹਰੇਕ ਕਥਨ ਨੂੰ ਪੂਰਾ ਕਰਨ ਦੇ ਲਈ ਲੌੜੀਂਦਾ(ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:
21. ਜਦ ਕਿ ਇਕੱਲਤਾ ਲਈ ਕੋਈ ਚਮਤਕਾਰੀ ਇਲਾਜ ਨਹੀਂ ਹੈ, ਪਰੰਤੂ ਇਕ ਇਕੱਲੀ ਮਾਤਾ ਜਾਂ ਪਿਤਾ ․․․․․․․․ ਤੋਂ ਮਿਲੀ ਸ਼ਕਤੀ ਦੁਆਰਾ ਇਸ ਨੂੰ ਸਹਿਣ ਕਰ ਸਕਦਾ ਹੈ, ਜੋ ਸ਼ਕਤੀ ਲਗਾਤਾਰ ․․․․․․․․ ਕਰ ਕੇ ਪ੍ਰਾਪਤ ਕੀਤੀ ਜਾਂਦੀ ਹੈ। (1 ਤਿਮੋ. 5:5) [fy-PJ ਸਫ਼ਾ 113 ਪੈਰਾ 21]
22. ਕਿਸੇ ਦੇ ਜੀਵਨ ਵਿਚ ਦੁਖਾਂਤ ․․․․․․․․ ਜਾਂ ਸਾਨੂੰ ਆਪਣੇ ․․․․․․․․ ਦੇ ਕਾਰਨ ਵਾਪਰ ਸਕਦਾ ਹੈ। [w97 5/15 ਸਫ਼ਾ 22 ਪੈਰਾ 7)
23. ਸਾਨੂੰ ਪਰਮੇਸ਼ੁਰ ਦੀ ਉਪਾਸਨਾ ਉਸ ‘ਆਤਮਾ ਨਾਲ’ ਕਰਨੀ ਚਾਹੀਦੀ ਹੈ ਜੋ ․․․․․․․․ ਅਤੇ ․․․․․․․․ ਨਾਲ ਭਰਪੂਰ ਦਿਲਾਂ ਦੁਆਰਾ ਪ੍ਰੇਰਿਤ ਹੋਵੇ। [kl-PJ ਸਫ਼ਾ 45 ਪੈਰਾ 4]
24. ਜਦੋਂ ਅਸੀਂ ․․․․․․․․ ਹੁੰਦੇ ਹਾਂ ਅਤੇ ․․․․․․․․ ਸਾਨੂੰ ਨਹੀਂ ਦੇਖ ਸਕਦੇ, ਉਦੋਂ ਅਸੀਂ ਕੀ ਕਰਦੇ ਹਾਂ, ਇਹ ਪ੍ਰਗਟ ਕਰਦਾ ਹੈ ਕਿ ਅਸੀਂ ਅਸਲ ਵਿਚ ਅੰਦਰੋਂ ਕਿਸ ਤਰ੍ਹਾਂ ਦੇ ਹਾਂ। [w97 10/15 ਸਫ਼ਾ 29 ਪੈਰਾ 4]
25. ਜੇਕਰ ਵਾਢੀ ਦੇ ਪਰਬ ․․․․․․․․ ਜਾਂ ․․․․․․․․ ਨਾਲ ਸੰਬੰਧਿਤ ਹਨ, ਤਾਂ ਸੱਚੇ ਮਸੀਹੀ ਇਸ ਤਰ੍ਹਾਂ ਦੀ ਦੂਸ਼ਿਤ ਉਪਾਸਨਾ ਵਿਚ ․․․․․․․․ ਨਾ ਲੈ ਕੇ ਯਹੋਵਾਹ ਨੂੰ ਨਾਖ਼ੁਸ਼ ਕਰਨ ਤੋਂ ਬਚ ਸਕਦੇ ਹਨ। [w97 9/15 ਸਫ਼ਾ 9 ਪੈਰਾ 6]
ਹੇਠਾਂ ਦਿੱਤੇ ਗਏ ਹਰੇਕ ਕਥਨ ਵਿਚ ਸਹੀ ਜਵਾਬ ਚੁਣੋ:
26. ਹਠਧਰਮੀ ਫ਼ਿਰਊਨ ਅਤੇ ਉਸ ਦੀ ਸੈਨਾ, ਆਪਣੇ (600; 800; 900) ਯੁੱਧ ਰਥਾਂ ਦੇ ਸਮੇਤ, ਇਸਰਾਏਲੀਆਂ ਨੂੰ ਮੁੜ ਫੜਨ ਲਈ ਨਿਕਲ ਪਏ। ਜਿਉਂ ਹੀ ਉਹ ਨੇੜੇ ਪਹੁੰਚੇ, ਪਰਮੇਸ਼ੁਰ ਨੇ (ਲਾਲ ਸਾਗਰ; ਯਰਦਨ ਦਰਿਆ; ਭੂਮੱਧ ਸਾਗਰ) ਨੂੰ ਚਮਤਕਾਰੀ ਢੰਗ ਨਾਲ ਦੋ ਭਾਗਾਂ ਵਿਚ ਵੰਡ ਦਿੱਤਾ ਤਾਂਕਿ ਇਸਰਾਏਲੀ ਸੁੱਕੀ ਧਰਤੀ ਉੱਤੋਂ ਪਾਰ ਜਾ ਸਕਣ। (ਕੂਚ 14:7) [kl-PJ ਸਫ਼ਾ 26 ਪੈਰਾ 11]
27. ਭਈ ਇਕ ਪਰਿਵਾਰ ਸਫ਼ਲਤਾਪੂਰਵਕ ਕਿਸੇ ਗੰਭੀਰ ਬੀਮਾਰੀ ਨਾਲ ਨਿਭਦਾ ਹੈ ਜਾਂ ਨਹੀਂ, ਕਾਫ਼ੀ ਹੱਦ ਤਕ ਉਸ ਦੇ ਸਦੱਸਾਂ ਦੇ (ਮਾਲੀ ਸੁਰੱਖਿਆ; ਰਵੱਈਏ; ਬੀਮਾ ਪਾਲਸੀ) ਉੱਤੇ ਨਿਰਭਰ ਕਰਦਾ ਹੈ। (ਕਹਾ. 17:22) [fy-PJ ਸਫ਼ਾ 120 ਪੈਰਾ 10]
28. ਜਿਹੜਾ ਆਪਣੇ ਮਨ ਵਿਚ ਕਹਿੰਦਾ ਹੈ ਕਿ “ਪਰਮੇਸ਼ੁਰ ਹੈ ਹੀ ਨਹੀਂ” ਉਸ ਨੂੰ “ਮੂਰਖ” ਕਿਹਾ ਜਾਂਦਾ ਹੈ ਕਿਉਂਕਿ (ਉਸ ਵਿਚ ਨੈਤਿਕਤਾ ਦੀ ਘਾਟ ਹੈ; ਉਹ ਅਨਪੜ੍ਹ ਹੈ; ਉਸ ਵਿਚ ਤਰਕ ਕਰਨ ਦੀ ਯੋਗਤਾ ਨਹੀਂ ਹੈ)। (ਜ਼ਬੂ. 14:1) [w97 10/1 ਸਫ਼ਾ 6 ਪੈਰਾ 8]
29. ਜਦੋਂ ਆਦਮ ਅਤੇ ਹੱਵਾਹ ਨੇ ਬਗਾਵਤ ਕੀਤੀ, ਤਾਂ ਉਨ੍ਹਾਂ ਨੇ ਜਿਹੜੀ ਸਭ ਤੋਂ ਮਹੱਤਵਪੂਰਣ ਚੀਜ਼ ਗੁਆਈ ਉਹ ਸੀ (ਸੰਪੂਰਣਤਾ; ਪਰਮੇਸ਼ੁਰ ਨਾਲ ਆਪਣਾ ਰਿਸ਼ਤਾ; ਬਾਗ ਵਰਗਾ ਘਰ), ਜੋ ਕਿ ਉਨ੍ਹਾਂ ਦੀ ਖ਼ੁਸ਼ੀ ਦਾ ਰਾਜ਼ ਸੀ। [w-PJ 97 10/1 ਸਫ਼ਾ 6 ਪੈਰਾ 2]
30. ਆਦਮ ਅਤੇ ਹੱਵਾਹ ਨੂੰ ਉਸ ਦਾ ਪੱਖ ਲੈਣ ਲਈ ਲੁਭਾਉਣ ਵਾਸਤੇ, ਸ਼ਤਾਨ ਨੇ ਇਕ (ਗਰੂੜਵਾਦੀ; ਜਾਦੂਗਰ; ਸੰਮੋਹਕ) ਵਾਂਗ ਇਕ ਸੱਪ ਨੂੰ ਇਸਤੇਮਾਲ ਕਰਦੇ ਹੋਏ ਝੂਠ ਬੋਲਿਆ। [kl-PJ ਸਫ਼ਾ 57 ਪੈਰਾ 10]
ਹੇਠਾਂ ਦਿੱਤੇ ਗਏ ਸ਼ਾਸਤਰਵਚਨਾਂ ਨੂੰ ਅੱਗੇ ਸੂਚੀਬੱਧ ਕੀਤੇ ਗਏ ਕਥਨਾਂ ਦੇ ਨਾਲ ਮਿਲਾਓ:
ਕੂਚ 5:2; ਕੂਚ 21:29; ਕਹਾ. 1:8; ਗਲਾ. 5:20; ਯਾਕੂ. 1:14, 15
31. ਇਕ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਾ ਕੋਈ ਵੀ ਵਿਅਕਤੀ ਜੋ ਵਾਰ-ਵਾਰ ਅਤੇ ਅਪਸ਼ਚਾਤਾਪੀ ਤੌਰ ਤੇ ਕ੍ਰੋਧ ਦੇ ਦੌਰਿਆਂ ਦਾ ਸ਼ਿਕਾਰ ਬਣਦਾ ਹੈ, ਜਿਸ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਸਰੀਰਕ ਦੁਰਵਿਹਾਰ ਵੀ ਸ਼ਾਮਲ ਹੋਵੇ, ਉਸ ਨੂੰ ਛੇਕਿਆ ਜਾ ਸਕਦਾ ਹੈ। [fy-PJ ਸਫ਼ਾ 150 ਪੈਰਾ 23]
32. ਜਿਸ ਤਰੀਕੇ ਨਾਲ ਅਸੀਂ ਕਾਰਵਾਈ ਕਰਦੇ ਹਾਂ ਇਹ ਸਾਡੇ ਸੋਚਣ ਦੇ ਢੰਗ ਨਾਲ ਆਰੰਭ ਹੁੰਦਾ ਹੈ। [fy-PJ ਸਫ਼ਾ 148 ਪੈਰਾ 18]
33. ਯਹੋਵਾਹ ਪਰਮੇਸ਼ੁਰ ਉਨ੍ਹਾਂ ਸਾਰਿਆਂ ਦਾ ਮਾਣ ਤੋੜ ਦਿੰਦਾ ਹੈ ਜਿਹੜੇ ਅਵੱਗਿਆਪੂਰਬਕ ਉਸ ਦੀ ਈਸ਼ਵਰਤਾਈ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। [ਹਫ਼ਤਾਵਾਰ ਬਾਈਬਲ ਪਠਨ; w92 12/15 ਸਫ਼ਾ 13 ਪੈਰਾ 18 ਦੇਖੋ।]
34. ਭਾਵੇਂ ਕਿ ਬਾਈਬਲ ਬੱਚਿਆਂ ਨੂੰ ਹਿਦਾਇਤ ਦੇਣ ਦੀ ਪ੍ਰਮੁੱਖ ਜ਼ਿੰਮੇਵਾਰੀ ਪਿਤਾ ਨੂੰ ਸੌਂਪਦੀ ਹੈ, ਪਰ ਮਾਂ ਕੋਲ ਵੀ ਅਦਾ ਕਰਨ ਲਈ ਇਕ ਮਹੱਤਵਪੂਰਣ ਭੂਮਿਕਾ ਹੁੰਦੀ ਹੈ। [fy-PJ ਸਫ਼ਾ 133 ਪੈਰਾ 12]
35. ਜਦੋਂ ਕਿਸੇ ਦੀ ਅਣਗਹਿਲੀ ਕਰਕੇ ਕੋਈ ਵਿਅਕਤੀ ਮਾਰਿਆ ਜਾਂਦਾ ਸੀ ਤਾਂ ਬਿਵਸਥਾ ਵਿਚ ਉਸ ਉੱਤੇ ਦਇਆ ਦਿਖਾਏ ਜਾਣ ਦੀ ਗੁੰਜਾਇਸ਼ ਨਹੀਂ ਸੀ। [ਹਫ਼ਤਾਵਾਰ ਬਾਈਬਲ ਪਠਨ; w-PJ 95 11/1 ਸਫ਼ਾ 21 ਪੈਰਾ 5 ਦੇਖੋ।]