ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/00 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2000
  • ਸਿਰਲੇਖ
  • ਹਫ਼ਤਾ ਆਰੰਭ 14 ਫਰਵਰੀ
  • ਹਫ਼ਤਾ ਆਰੰਭ 21 ਫਰਵਰੀ
  • ਹਫ਼ਤਾ ਆਰੰਭ 28 ਫਰਵਰੀ
  • ਹਫ਼ਤਾ ਆਰੰਭ 6 ਮਾਰਚ
ਸਾਡੀ ਰਾਜ ਸੇਵਕਾਈ—2000
km 2/00 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 14 ਫਰਵਰੀ

ਗੀਤ 113

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

15 ਮਿੰਟ: “ਸਮੇਂ ਦੀ ਲੋੜ ਮੁਤਾਬਕ ‘ਬਚਨ ਦੇ ਪਰਚਾਰ ਵਿੱਚ ਲੱਗਿਆ ਰਹੁ।’” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ਾ 170 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ। ਅਸੀਂ ਪ੍ਰਚਾਰ ਕੰਮ ਨੂੰ ਹੋਰ ਜ਼ਿਆਦਾ ਕਿਵੇਂ ਕਰ ਸਕਦੇ ਹਾਂ, ਇਸ ਬਾਰੇ ਕੁਝ ਵਿਵਹਾਰਕ ਸੁਝਾਅ ਦਿਓ।

20 ਮਿੰਟ: “ਤਰਕ ਕਰਨ ਦੀ ਕਾਬਲੀਅਤ ਕਿਵੇਂ ਵਧਾਈਏ।” ਭਾਸ਼ਣ ਅਤੇ ਪ੍ਰਦਰਸ਼ਨ। ਦੱਸੋ ਕਿ ਪ੍ਰਚਾਰ ਕੰਮ ਵਿਚ ਤਰਕ ਕਰਨ ਦੀ ਕਾਬਲੀਅਤ ਇੰਨੀ ਜ਼ਰੂਰੀ ਕਿਉਂ ਹੈ ਅਤੇ ਅਸੀਂ ਇਸ ਨੂੰ ਕਿਵੇਂ ਪਾ ਸਕਦੇ ਹਾਂ। ਦੋ ਯੋਗ ਪ੍ਰਕਾਸ਼ਕਾਂ ਵਿਚਕਾਰ ਚਰਚਾ ਦਾ ਪ੍ਰਬੰਧ ਕਰੋ ਜੋ ਇਹ ਗੱਲ-ਬਾਤ ਕਰਦੇ ਹਨ ਕਿ ਇਸ ਲੇਖ ਦੇ ਪੈਰਾ 3 ਵਿਚ ਦੱਸੀਆਂ ਗਈਆਂ ਗੱਲਾਂ ਤੇ ਅਮਲ ਕਰ ਕੇ ਪ੍ਰਚਾਰ ਕੰਮ ਲਈ ਤਿਆਰੀ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਇਕ ਪੇਸ਼ਕਾਰੀ ਦਿਖਾਓ।

ਗੀਤ 182 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 21 ਫਰਵਰੀ

ਗੀਤ 17

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

15 ਮਿੰਟ: ‘ਤੀਵੀਆਂ ਜੋ ਪ੍ਰਭੁ ਵਿਚ ਮਿਹਨਤ ਕਰਦੀਆਂ ਹਨ।’ ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਰਾਹੀਂ ਚਰਚਾ ਕਰੋ। 1 ਸਤੰਬਰ 1996 ਦੇ ਪਹਿਰਾਬੁਰਜ ਦੇ ਸਫ਼ੇ 24-25, ਪੈਰੇ 18-19 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ। ਭੈਣਾਂ ਵੱਲੋਂ ਇੱਛਾ ਨਾਲ ਦਿੱਤੀ ਜਾਂਦੀ ਮਦਦ, ਦੂਜਿਆਂ ਨੂੰ ਦਿੱਤੀਆਂ ਫ਼ਾਇਦੇਮੰਦ ਸੇਵਾਵਾਂ ਅਤੇ ਜੋਸ਼ੀਲੇ ਪ੍ਰਚਾਰ ਲਈ ਉਨ੍ਹਾਂ ਦੀ ਨਿੱਘੀ ਸ਼ਲਾਘਾ ਕਰੋ।

20 ਮਿੰਟ: “ਨਿਹਚਾ ਵਿਚ ਮਜ਼ਬੂਤ ਰਹਿਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?” ਬਜ਼ੁਰਗ ਦੁਆਰਾ ਭਾਸ਼ਣ। ਅਸੀਂ ਔਖੇ ਸਮਿਆਂ ਵਿਚ ਰਹਿੰਦੇ ਹਾਂ ਅਤੇ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਮਦਦ ਦੀ ਲੋੜ ਹੈ। ਦੱਸੋ ਕਿ ਜਿਹੜੇ ਭੈਣ-ਭਰਾ ਦਿਲ-ਢਾਹੂ ਸਮੱਸਿਆਵਾਂ ਨਾਲ ਘਿਰੇ ਹੋਏ ਹਨ, ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਬਜ਼ੁਰਗ ਅਤੇ ਸਹਾਇਕ ਸੇਵਕ ਕੀ ਕਰ ਸਕਦੇ ਹਨ। (15 ਸਤੰਬਰ 1993 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-3 ਦਾ ਉਪ-ਸਿਰਲੇਖ “ਚਰਵਾਹੀ ਜੋ ਮਜ਼ਬੂਤ ਕਰਦੀ ਹੈ” ਦੇਖੋ।) ਦੱਸੋ ਕਿ ਅਸੀਂ ਕਿਹੜੇ ਤਰੀਕਿਆਂ ਨਾਲ ਇਕ ਦੂਸਰੇ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹਾਂ ਤਾਂਕਿ ਅਸੀਂ ਸਾਰੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋ ਸਕੀਏ।—ਰੋਮੀ. 1:11, 12.

ਗੀਤ 82 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 28 ਫਰਵਰੀ

ਗੀਤ 46

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਫਰਵਰੀ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਦਿਖਾਓ ਕਿ ਮਾਰਚ ਵਿਚ ਗਿਆਨ ਕਿਤਾਬ ਪੇਸ਼ ਕਰਨ ਲਈ ਸ਼ਾਂਤੀਪੂਰਣ ਨਵੀਂ ਦੁਨੀਆਂ ਨਾਮਕ ਟ੍ਰੈਕਟ ਕਿਵੇਂ ਵਰਤਿਆ ਜਾ ਸਕਦਾ ਹੈ। ਟ੍ਰੈਕਟ ਦੇ ਪਹਿਲੇ ਪੈਰੇ ਵਿੱਚੋਂ ਸਵਾਲ ਪੁੱਛਣ ਤੋਂ ਬਾਅਦ, ਸਫ਼ਾ 3 ਉੱਤੇ ਦਿੱਤਾ ਪਹਿਲਾ ਪੈਰਾ ਅਤੇ ਜ਼ਬੂਰ 37:29 ਪੜ੍ਹੋ। ਜੇਕਰ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਗਿਆਨ ਕਿਤਾਬ ਦਾ ਸਫ਼ਾ 5 ਖੋਲ੍ਹੋ ਅਤੇ ਦਿੱਤੀ ਗਈ ਡੱਬੀ ਪੜ੍ਹੋ ਤੇ ਅਧਿਐਨ ਪੇਸ਼ ਕਰੋ। ਇਸ ਮਹੀਨੇ ਸਾਰਿਆਂ ਨੂੰ ਹੀ ਇਕ ਨਵਾਂ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਖ਼ਾਸ ਜਤਨ ਕਰਨੇ ਚਾਹੀਦੇ ਹਨ।

5 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਭਾਸ਼ਣ।

12 ਮਿੰਟ: ਦਾਨੀਏਲ ਦੀ ਭਵਿੱਖਬਾਣੀ ਨਾਮਕ ਕਿਤਾਬ ਤੇ ਪੁਨਰ-ਵਿਚਾਰ ਕਰੋ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਸ ਨਵੀਂ ਕਿਤਾਬ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ, ਜਿਵੇਂ ਕਿ ਪਾਠਾਂ ਦੇ ਪ੍ਰਭਾਵਸ਼ਾਲੀ ਸਿਰਲੇਖ, ਦਿਲ-ਖਿੱਚਵੀਆਂ ਤਸਵੀਰਾਂ, ਹਰ ਅਧਿਆਇ ਦੇ ਅਖ਼ੀਰ ਵਿਚ ਦਿੱਤੀ ਡੱਬੀ ਵਿਚ ਪੁਨਰ-ਵਿਚਾਰ ਲਈ ਦਿੱਤੇ ਸਵਾਲ, ਨਕਸ਼ੇ ਅਤੇ ਚਾਰਟ ਜੋ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਸਪੱਸ਼ਟ ਕਰਦੇ ਹਨ। ਮੀਕਾਏਲ ਕਿਵੇਂ ਖ਼ਾਸ ਤਰੀਕੇ ਨਾਲ “ਖੜ੍ਹਾ” ਹੋਵੇਗਾ, ਇਸ ਬਾਰੇ ਉਤਸ਼ਾਹਜਨਕ ਵਿਆਖਿਆ ਕਰੋ (ਸਫ਼ੇ 288-90)। ਪਰਮੇਸ਼ੁਰ ਦੇ ਬਚਨ ਦੇ ਵਿਦਿਆਰਥੀਆਂ ਵਜੋਂ ਦ੍ਰਿੜ੍ਹ ਰਹਿਣ ਦੀ ਅਹਿਮੀਅਤ ਬਾਰੇ ਦੱਸੋ (ਸਫ਼ੇ 311-12)। ਸਾਨੂੰ ਸਾਰਿਆਂ ਨੂੰ ਇਹ ਕਿਤਾਬ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ ਅਤੇ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਵੀ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

18 ਮਿੰਟ: “ਪੂਰੇ ਯਕੀਨ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ।” ਇਸ ਲੇਖ ਬਾਰੇ ਅਤੇ ਪੈਰੇ 1-2 ਵਿਚ ਦਿੱਤੇ ਗਏ ਸਾਰੇ ਸ਼ਾਸਤਰਵਚਨਾਂ ਬਾਰੇ ਦੋ ਜਾਂ ਤਿੰਨ ਮਿੰਟਾਂ ਤਕ ਗੱਲ-ਬਾਤ ਕਰੋ। ਇਸ ਤੋਂ ਬਾਅਦ ਪੈਰੇ 3-12 ਉੱਤੇ ਸਵਾਲ-ਜਵਾਬ ਰਾਹੀਂ ਚਰਚਾ ਕਰੋ।

ਗੀਤ 61 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 6 ਮਾਰਚ

ਗੀਤ 116

5 ਮਿੰਟ: ਸਥਾਨਕ ਘੋਸ਼ਣਾਵਾਂ।

10 ਮਿੰਟ: ਸਥਾਨਕ ਲੋੜਾਂ।

10 ਮਿੰਟ: “ਧਿਆਨ ਦਿਓ ਕਿ ਤੁਸੀਂ ਕਿਵੇਂ ਸੁਣਦੇ ਹੋ।” ਪਰਿਵਾਰ ਦਾ ਮੁਖੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਗੱਲ-ਬਾਤ ਕਰਦਾ ਹੈ ਕਿ ਉਹ ਸਾਰੇ ਕਲੀਸਿਯਾ ਸਭਾਵਾਂ, ਸੰਮੇਲਨਾਂ ਅਤੇ ਮਹਾਂ-ਸੰਮੇਲਨਾਂ ਤੋਂ ਹੋਰ ਜ਼ਿਆਦਾ ਫ਼ਾਇਦਾ ਉਠਾਉਣ ਲਈ ਕੀ-ਕੀ ਕਰ ਸਕਦੇ ਹਨ। ਉਹ ਮਹਿਸੂਸ ਕਰਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਨੂੰ ਹੋਰ ਜ਼ਿਆਦਾ ਧਿਆਨ ਲਾ ਕੇ ਸੁਣਨਾ ਚਾਹੀਦਾ ਹੈ। ਪਰਿਵਾਰ ਦੇ ਮੈਂਬਰ ਦਿੱਤੇ ਗਏ ਸੁਝਾਵਾਂ ਉੱਤੇ ਚਰਚਾ ਕਰਦੇ ਹਨ ਅਤੇ ਇਸ ਬਾਰੇ ਗੱਲ-ਬਾਤ ਕਰਦੇ ਹਨ ਕਿ ਉਹ ਸਾਰੇ ਸੁਝਾਵਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਨ। ਉਹ ਸਿੱਖੀਆਂ ਹੋਈਆਂ ਗੱਲਾਂ ਉੱਤੇ ਹੋਰ ਜ਼ਿਆਦਾ ਚਰਚਾ ਕਿਵੇਂ ਕਰ ਸਕਦੇ ਹਨ। ਉਹ ਇਹ ਵੀ ਚਰਚਾ ਕਰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਮਹਾਂ-ਸੰਮੇਲਨ ਜਾਂ ਸੰਮੇਲਨ ਦੇ ਕਿਸੇ ਵੀ ਹਿੱਸੇ ਤੋਂ ਨਾ ਖੁੰਝਣ ਦੇ ਆਪਣੇ ਇਰਾਦੇ ਉੱਤੇ ਕਿਵੇਂ ਡਟਿਆ ਰਹਿ ਸਕਦਾ ਹੈ।

20 ਮਿੰਟ: “ਪੂਰੇ ਯਕੀਨ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ।” ਅੰਤਰ-ਪੱਤਰ ਦੇ ਪਹਿਲੇ 12 ਪੈਰਿਆਂ ਉੱਤੇ ਪਿਛਲੇ ਹਫ਼ਤੇ ਕੀਤੀ ਗਈ ਚਰਚਾ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ, 13-24 ਪੈਰਿਆਂ ਵਿੱਚੋਂ ਸਵਾਲ-ਜਵਾਬ ਦੇ ਜ਼ਰੀਏ ਚਰਚਾ ਕਰੋ। ਪੈਰਿਆਂ ਵਿਚ ਦਿੱਤੇ ਸਾਰੇ ਸ਼ਾਸਤਰਵਚਨਾਂ ਦੀ ਚੰਗੀ ਵਰਤੋਂ ਕਰੋ।

ਗੀਤ 186 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ