ਘੋਸ਼ਣਾਵਾਂ
◼ ਫਰਵਰੀ ਲਈ ਸਾਹਿੱਤ ਪੇਸ਼ਕਸ਼: ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਾਉਣ ਦੇ ਖ਼ਾਸ ਜਤਨ ਕੀਤੇ ਜਾਣਗੇ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਰੱਖਣ ਵਾਲਿਆਂ ਨੂੰ ਦੇਣ ਲਈ ਆਪਣੇ ਕੋਲ ਮੰਗ ਬਰੋਸ਼ਰ ਰੱਖੋ ਅਤੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਜਤਨ ਕਰੋ।
◼ ਸੈਕਟਰੀ ਅਤੇ ਸੇਵਾ ਨਿਗਾਹਬਾਨ ਨੂੰ ਸਾਰੇ ਨਿਯਮਿਤ ਪਾਇਨੀਅਰਾਂ ਦੀਆਂ ਸਰਗਰਮੀਆਂ ਤੇ ਪੁਨਰ-ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਘੰਟੇ ਪੂਰੇ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ, ਤਾਂ ਬਜ਼ੁਰਗਾਂ ਨੂੰ ਮਦਦ ਦੇਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਸੁਝਾਵਾਂ ਲਈ, ਸੰਸਥਾ ਦੀਆਂ 1 ਅਕਤੂਬਰ ਦੀਆਂ ਸਾਲਾਨਾ S-201 ਚਿੱਠੀਆਂ ਤੇ ਪੁਨਰ-ਵਿਚਾਰ ਕਰੋ। ਨਾਲੇ ਅਕਤੂਬਰ 1986 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਪੈਰੇ 12-20 ਵੀ ਦੇਖੋ।
◼ 17 ਅਪ੍ਰੈਲ 2000 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਵਿਚ ਅਸੀਂ ਕਲੀਸਿਯਾ ਪੁਸਤਕ ਅਧਿਐਨ ਵਿਚ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦਾ ਅਧਿਐਨ ਕਰਾਂਗੇ।
◼ ਨਵੇਂ ਪ੍ਰਕਾਸ਼ਨ ਉਪਲਬਧ:
ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!—ਅੰਗ੍ਰੇਜ਼ੀ, ਕੰਨੜ, ਤਾਮਿਲ, ਪੰਜਾਬੀ ਅਤੇ ਮਲਿਆਲਮ।
ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ—ਅੰਗ੍ਰੇਜ਼ੀ, ਆਸਾਮੀ, ਕੰਨੜ, ਤਾਮਿਲ, ਬੰਗਲਾ ਅਤੇ ਮਲਿਆਲਮ।
ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ?—ਮਲਿਆਲਮ।