ਪ੍ਰਸ਼ਨ ਡੱਬੀ
◼ ਜਦੋਂ ਕਲੀਸਿਯਾ ਵਿਚ ਇਕ ਵਿਅਕਤੀ ਦੀ ਮੁੜ-ਬਹਾਲੀ ਬਾਰੇ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਕੀ ਉਸ ਵੇਲੇ ਤਾੜੀਆਂ ਮਾਰਨਾ ਠੀਕ ਹੈ?
ਆਪਣੀ ਪ੍ਰੇਮਪੂਰਣ ਦਿਆਲਗੀ ਕਰਕੇ, ਯਹੋਵਾਹ ਪਰਮੇਸ਼ੁਰ ਨੇ ਬਾਈਬਲ ਵਿਚ ਦੱਸਿਆ ਹੈ ਕਿ ਤੋਬਾ ਕਰਨ ਵਾਲੇ ਪਾਪੀ ਉਸ ਦੀ ਮਿਹਰ ਪਾ ਸਕਦੇ ਹਨ ਅਤੇ ਮਸੀਹੀ ਕਲੀਸਿਯਾ ਵਿਚ ਮੁੜ-ਬਹਾਲ ਹੋ ਸਕਦੇ ਹਨ। (ਜ਼ਬੂ. 51:12, 17) ਜਦੋਂ ਕਿਸੇ ਨੂੰ ਮੁੜ-ਬਹਾਲ ਕੀਤਾ ਜਾਂਦਾ ਹੈ, ਤਾਂ ਸਾਨੂੰ ਸੱਚੇ ਦਿਲੋਂ ਤੋਬਾ ਕਰਨ ਵਾਲੇ ਭੈਣ-ਭਰਾਵਾਂ ਲਈ ਪਿਆਰ ਦਿਖਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।—2 ਕੁਰਿੰ. 2:6-8.
ਜਦੋਂ ਸਾਡੇ ਕਿਸੇ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲੇ ਨੂੰ ਮੁੜ-ਬਹਾਲ ਕੀਤਾ ਜਾਂਦਾ ਹੈ, ਤਾਂ ਉਸ ਵੇਲੇ ਅਸੀਂ ਸਭ ਤੋਂ ਜ਼ਿਆਦਾ ਖ਼ੁਸ਼ ਹੁੰਦੇ ਹਾਂ। ਪਰ ਕਲੀਸਿਯਾ ਵਿਚ ਜਦੋਂ ਕਿਸੇ ਵਿਅਕਤੀ ਦੀ ਮੁੜ-ਬਹਾਲੀ ਬਾਰੇ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਉਸ ਸਮੇਂ ਸਾਨੂੰ ਆਪਣੀ ਖ਼ੁਸ਼ੀ ਵਧਾ-ਚੜ੍ਹਾ ਕੇ ਜ਼ਾਹਰ ਨਹੀਂ ਕਰਨੀ ਚਾਹੀਦੀ। ਇਸ ਮਾਮਲੇ ਬਾਰੇ 1 ਅਕਤੂਬਰ 1998 ਦੇ ਪਹਿਰਾਬੁਰਜ ਦਾ ਸਫ਼ਾ 17 ਇਸ ਤਰੀਕੇ ਨਾਲ ਦੱਸਦਾ ਹੈ: “ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਲੀਸਿਯਾ ਵਿਚ ਜ਼ਿਆਦਾਤਰ ਭੈਣ-ਭਰਾ ਉਨ੍ਹਾਂ ਸਥਿਤੀਆਂ ਨੂੰ ਨਹੀਂ ਜਾਣਦੇ ਹਨ ਜਿਨ੍ਹਾਂ ਕਰਕੇ ਇਕ ਵਿਅਕਤੀ ਨੂੰ ਛੇਕਿਆ ਗਿਆ ਸੀ ਜਾਂ ਬਹਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਪਸ਼ਚਾਤਾਪੀ ਵਿਅਕਤੀ ਦੇ ਗ਼ਲਤ ਕੰਮ ਦਾ ਸ਼ਾਇਦ ਕੁਝ ਭੈਣ-ਭਰਾਵਾਂ ਉੱਤੇ ਨਿੱਜੀ ਤੌਰ ਤੇ ਅਸਰ ਪਿਆ ਹੋਵੇ ਜਾਂ ਉਨ੍ਹਾਂ ਨੂੰ ਇਸ ਤੋਂ ਦੁੱਖ ਪਹੁੰਚਿਆ ਹੋਵੇ—ਸ਼ਾਇਦ ਲੰਮੇ ਸਮੇਂ ਲਈ। ਇਸ ਲਈ, ਅਜਿਹੇ ਮਾਮਲਿਆਂ ਵਿਚ ਦੂਜਿਆਂ ਦਾ ਲਿਹਾਜ਼ ਦਿਖਾਉਂਦੇ ਹੋਏ, ਜਦੋਂ ਕਿਸੇ ਦੇ ਬਹਾਲ ਕੀਤੇ ਜਾਣ ਦੀ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਇਹ ਸਮਝਣਯੋਗ ਹੈ ਕਿ ਅਸੀਂ ਉਸ ਵੇਲੇ ਬਹਾਲ ਕੀਤੇ ਗਏ ਵਿਅਕਤੀ ਦਾ ਖੁੱਲ੍ਹ ਕੇ ਸੁਆਗਤ ਕਰਨ ਦੀ ਬਜਾਇ, ਬਾਅਦ ਵਿਚ ਨਿੱਜੀ ਤੌਰ ਤੇ ਉਸ ਦਾ ਸੁਆਗਤ ਕਰ ਸਕਦੇ ਹਾਂ।”
ਭਾਵੇਂ ਕਿ ਵਿਅਕਤੀ ਦੇ ਸੱਚਾਈ ਵਿਚ ਵਾਪਸ ਆਉਣ ਤੇ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ, ਫਿਰ ਵੀ ਉਸ ਭੈਣ ਜਾਂ ਭਰਾ ਦੀ ਮੁੜ-ਬਹਾਲੀ ਵੇਲੇ ਤਾੜੀਆਂ ਮਾਰਨੀਆਂ ਠੀਕ ਨਹੀਂ ਹੋਵੇਗਾ।