ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/00 ਸਫ਼ੇ 5-6
  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
  • ਸਾਡੀ ਰਾਜ ਸੇਵਕਾਈ—2000
ਸਾਡੀ ਰਾਜ ਸੇਵਕਾਈ—2000
km 4/00 ਸਫ਼ੇ 5-6

ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

3 ਜਨਵਰੀ ਤੋਂ 17 ਅਪ੍ਰੈਲ 2000 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।

[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲੀਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]

ਹੇਠਾਂ ਦਿੱਤੇ ਗਏ ਹਰੇਕ ਵਾਕ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:

1. ਕਦੀ-ਕਦੀ ਸਾਨੂੰ ਯਹੋਵਾਹ ਕੋਲੋਂ ਬਰਕਤਾਂ ਹਾਸਲ ਕਰਨ ਲਈ ਉਡੀਕ ਕਰਨੀ ਪੈ ਸਕਦੀ ਹੈ, ਕਿਉਂਕਿ ਯਹੋਵਾਹ ਸਾਡੇ ਹਾਲਾਤਾਂ ਨੂੰ ਜਾਣਦਾ ਹੈ ਅਤੇ ਸਾਡੀ ਹਰੇਕ ਲੋੜ ਨੂੰ ਬਿਲਕੁਲ ਢੁਕਵੇਂ ਸਮੇਂ ਤੇ ਪੂਰਾ ਕਰੇਗਾ। (ਜ਼ਬੂ. 145:16; ਯਾਕੂ. 1:17) [w98 1/1 ਸਫ਼ਾ 23 ਪੈਰਾ 6]

2. ਆਪਣੇ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਸੈਕਸ ਸੰਬੰਧੀ ਵਿਸ਼ਿਆਂ ਬਾਰੇ ਸਿੱਖਿਆ ਦੇਣੀ ਨਾ ਸਿਰਫ਼ ਢੁਕਵੀਂ ਹੈ ਸਗੋਂ ਇਹ ਬੱਚਿਆਂ ਦੇ ਹਿਤ ਵਿਚ ਵੀ ਹੈ। [w98 2/15 ਸਫ਼ਾ 8]

3. ਅੱਜ ਅਸੀਂ ਯਹੋਵਾਹ ਦੇ ਬਚਨਾਂ ਨੂੰ ਸਿਰਫ਼ ਪੜ੍ਹਨ ਦੁਆਰਾ ਹੀ ਅਧਿਆਤਮਿਕ ਤੌਰ ਤੇ ਮਜ਼ਬੂਤ ਬਣ ਸਕਦੇ ਹਾਂ। (ਬਿਵ. 8:3) [ਹਫ਼ਤਾਵਾਰ ਬਾਈਬਲ ਪਠਨ; w85 6/15 ਪੈਰਾ 15, 17]

4. ਬਿਵਸਥਾ ਸਾਰ 23:20 ਵਿਚ ਮੂਸਾ ਦੀ ਬਿਵਸਥਾ ਵਿਚ ਦਿੱਤਾ ਗਿਆ ਸਿਧਾਂਤ ਦਿਖਾਉਂਦਾ ਹੈ ਕਿ ਜਦੋਂ ਇਕ ਮਸੀਹੀ ਕਿਸੇ ਨੂੰ ਪੈਸੇ ਉਧਾਰ ਦਿੰਦਾ ਹੈ, ਤਾਂ ਉਸ ਵੇਲੇ ਵਿਆਜ ਮੰਗਣਾ ਗ਼ਲਤ ਹੈ। [ਹਫ਼ਤਾਵਾਰ ਬਾਈਬਲ ਪਠਨ; it-1, ਸਫ਼ਾ 1212 ਪੈਰਾ 5; it-2, ਸਫ਼ਾ 259 ਪੈਰਾ 11; w86 10/15 ਸਫ਼ਾ 12 ਪੈਰਾ 9 ਦੇਖੋ।]

5. ਯਹੋਸ਼ੁਆ ਅਤੇ ਕਾਲੇਬ ਨੇ ਇਸ ਲਈ ਆਸ਼ਾਵਾਦੀ ਰਿਪੋਰਟ ਦਿੱਤੀ ਕਿਉਂਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਇਸਰਾਏਲੀ ਆਪਣੀ ਤਾਕਤ ਅਤੇ ਦ੍ਰਿੜ੍ਹ ਇਰਾਦੇ ਨਾਲ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਮ੍ਹਣਾ ਕਰ ਕੇ ਵਾਅਦਾ ਕੀਤੇ ਹੋਏ ਦੇਸ਼ ਉੱਤੇ ਕਬਜ਼ਾ ਕਰ ਲੈਣਗੇ। (ਗਿਣ. 13:30) [w-PJ 98 2/1 ਸਫ਼ਾ 5 ਪੈਰਾ 4]

6. ਪਹਿਲਾ ਤਿਮੋਥਿਉਸ ਵਿਚ ਜਦੋਂ ਪੌਲੁਸ ਨੇ “ਦਾਤ” ਦਾ ਜ਼ਿਕਰ ਕੀਤਾ, ਤਾਂ ਉਹ ਤਿਮੋਥਿਉਸ ਨੂੰ ਪਵਿੱਤਰ ਆਤਮਾ ਦੁਆਰਾ ਮਸਹ ਕੀਤੇ ਜਾਣ ਬਾਰੇ ਅਤੇ ਭਵਿੱਖ ਵਿਚ ਮਿਲਣ ਵਾਲੇ ਸਵਰਗੀ ਇਨਾਮ ਬਾਰੇ ਚੇਤੇ ਕਰਾ ਰਿਹਾ ਸੀ। (1 ਤਿਮੋ. 4:14) [w98 2/15 ਸਫ਼ਾ 25 ਪੈਰਾ 1]

7. ਭਾਵੇਂ ਕਿ ਜ਼ਨਾਹ ਮਾਫ਼ ਕੀਤਾ ਜਾ ਸਕਦਾ ਹੈ, ਪਰ ਬੇਗੁਨਾਹ ਸਾਥੀ ਲਈ ਇਹ ਤਲਾਕ ਦੇਣ ਦਾ ਇਕ ਜਾਇਜ਼ ਬਾਈਬਲ ਆਧਾਰ ਹੈ। (ਮੱਤੀ 5:32) [kl-PJ ਅਧਿ. 13 ਪੈਰਾ 13]

8. ਇਕ ਪਤੀ, ਮਸੀਹ ਪ੍ਰਤੀ ਆਪਣੀ ਅਧੀਨਗੀ ਦਿਖਾਉਂਦਾ ਹੈ ਜਦੋਂ ਉਹ ਆਪਣੀ ਪਤਨੀ ਦੇ ਨਾਲ ਉਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਜਿਸ ਤਰ੍ਹਾਂ ਦਾ ਯਿਸੂ ਨੇ ਹਮੇਸ਼ਾ ਕਲੀਸਿਯਾ ਦੇ ਨਾਲ ਅਤਿਅੰਤ ਕੋਮਲਤਾ, ਪ੍ਰੇਮ ਅਤੇ ਸੂਝ ਨਾਲ ਵਿਵਹਾਰ ਕੀਤਾ। (1 ਯੂਹੰ. 2:6; ਮੱਤੀ 20:25-28) [kl-PJ ਅਧਿ. 14 ਪੈਰਾ 12]

9. ਨਿਆਈਆਂ 6:37-39 ਵਿਚ ਦੱਸੀ ਗਈ ਗਿਦਾਊਨ ਦੀ ਅਰਦਾਸ ਦਿਖਾਉਂਦੀ ਹੈ ਕਿ ਉਹ ਹੱਦੋਂ ਵੱਧ ਚੌਕਸ ਅਤੇ ਸ਼ੱਕੀ ਸੁਭਾਅ ਦਾ ਸੀ। [ਹਫ਼ਤਾਵਾਰ ਬਾਈਬਲ ਪਠਨ; w88 4/1 ਸਫ਼ਾ 30 ਪੈਰਾ 6 ਦੇਖੋ।]

10. ਆਪਣੇ ਚੇਲਿਆਂ ਨੂੰ ‘ਰਸਤੇ ਵਿੱਚ ਕਿਸੇ ਨੂੰ ਪਰਨਾਮ ਨਾ ਕਰਨ’ ਦੀ ਹਿਦਾਇਤ ਦੇਣ ਦੁਆਰਾ, ਯਿਸੂ ਪ੍ਰਚਾਰ ਕੰਮ ਦੀ ਅਹਿਮੀਅਤ ਉੱਤੇ ਅਤੇ ਇਸ ਅੱਤ-ਜ਼ਰੂਰੀ ਕੰਮ ਵੱਲ ਪੂਰਾ ਧਿਆਨ ਦੇਣ ਦੀ ਲੋੜ ਉੱਤੇ ਜ਼ੋਰ ਦੇ ਰਿਹਾ ਸੀ। (ਲੂਕਾ 10:4) [w98 3/1 ਸਫ਼ਾ 30 ਪੈਰਾ 5]

ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:

11. ਇਹ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਦੇ ਬਚਨ ਮਾਪਿਆਂ ਦੇ ਦਿਲਾਂ ਵਿਚ ਹੋਣ? (ਬਿਵ. 6:5, 6) [ਹਫ਼ਤਾਵਾਰ ਬਾਈਬਲ ਪਠਨ; w98 6/1 ਸਫ਼ਾ 20 ਪੈਰਾ 4 ਦੇਖੋ।]

12. ਬਿਵਸਥਾ ਸਾਰ 11:18, 19 ਵਿਚ ਦਿੱਤੇ ਗਏ ਸਿਧਾਂਤ ਨੂੰ ਪਰਿਵਾਰ ਦਾ ਮੁਖੀ ਕਿਵੇਂ ਲਾਗੂ ਕਰ ਸਕਦਾ ਹੈ? [ਹਫ਼ਤਾਵਾਰ ਬਾਈਬਲ ਪਠਨ; fy-PJ ਸਫ਼ਾ 70 ਪੈਰਾ 14 ਦੇਖੋ।]

13. ਬਾਈਬਲ ਵਿਚ ਇਸ ਗੱਲ ਦਾ ਕਿਹੜਾ ਸੰਕੇਤ ਮਿਲਦਾ ਹੈ ਕਿ ਪੌਲੁਸ ਦੁਆਰਾ ਫਿਲੇਮੋਨ ਨੂੰ ਲਿਖਣ ਤੋਂ ਪਹਿਲਾਂ, ਘਰੋਂ ਭੱਜਿਆ ਹੋਇਆ ਦਾਸ ਉਨੇਸਿਮੁਸ ਕਾਫ਼ੀ ਸਮੇਂ ਲਈ ਪੌਲੁਸ ਦੇ ਨਾਲ ਰਹਿ ਰਿਹਾ ਸੀ? [w98 1/15 ਸਫ਼ਾ 30 ਪੈਰਾ 2]

14. ਜਦੋਂ ਅਸੀਂ ਬੇਇਨਸਾਫ਼ੀਆਂ ਦੇਖਦੇ ਜਾਂ ਇਨ੍ਹਾਂ ਨੂੰ ਖ਼ੁਦ ਝੱਲਦੇ ਹਾਂ, ਤਾਂ ਅਸੀਂ ਨਿਰਾਸ਼ਾਵਾਦੀ ਜਾਂ ਮਾਯੂਸੀ ਭਰੇ ਰਵੱਈਏ ਤੋਂ ਕਿਵੇਂ ਬਚ ਸਕਦੇ ਹਾਂ? [w-PJ 98 2/1 ਸਫ਼ਾ 6 ਪੈਰਾ 2-3]

15. ਇਹ ਰੀਤੀ-ਵਿਵਸਥਾ ਕਿਵੇਂ ਸਮਾਪਤ ਹੋਵੇਗੀ? [kl-PJ ਅਧਿ. 11 ਪੈਰਾ 15]

16. ਯਹੋਸ਼ੁਆ 10:10-14 ਵਿਚ ਦੱਸੀਆਂ ਗਈਆਂ ਘਟਨਾਵਾਂ ਦੇ ਮੁਤਾਬਕ ਆਰਮਾਗੇਡਨ ਵਿਚ ਕੀ ਆਸ ਕੀਤੀ ਜਾ ਸਕਦੀ ਹੈ? [ਹਫ਼ਤਾਵਾਰ ਬਾਈਬਲ ਪਠਨ; w86 12/15 ਸਫ਼ਾ 23 ਪੈਰਾ 12–ਸਫ਼ਾ 24 ਪੈਰਾ 14 ਦੇਖੋ।]

17. ਚੰਗੇ ਵਤੀਰੇ ਲਈ ਕੀਤੀ ਗਈ ਸ਼ਲਾਘਾ ਦੇ ਤਿੰਨ ਫ਼ਾਇਦੇ ਦੱਸੋ। (ਕਹਾਉਤਾਂ 15:33 ਦੀ ਤੁਲਨਾ ਕਰੋ।) [w98-E 2/1 ਸਫ਼ਾ 31 ਪੈਰੇ 5-6]

18. ਯਹੋਸ਼ੁਆ 20:4 ਦੀ ਇਕਸੁਰਤਾ ਵਿਚ ਕਿਵੇਂ ਇਕ ਵਿਅਕਤੀ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਭੱਜ ਸਕਦਾ ਹੈ? [ਹਫ਼ਤਾਵਾਰ ਬਾਈਬਲ ਪਠਨ; w86 12/15 ਸਫ਼ਾ 24 ਪੈਰਾ 16 ਦੇਖੋ।]

19. ਨਿਆਈਆਂ 5:31 ਕਿਵੇਂ ਸੰਕੇਤ ਕਰਦਾ ਹੈ ਕਿ ਕੀਸ਼ੋਨ ਨਦੀ ਕੋਲ ਬਾਰਾਕ ਨਿਆਈਂ ਵੱਲੋਂ ਸੀਸਰਾ ਦੀਆਂ ਜ਼ਿਆਦਾ ਤਾਕਤਵਰ ਫ਼ੌਜਾਂ ਉੱਤੇ ਜਿੱਤ ਹਾਸਲ ਕਰਨ ਦਾ ਸਾਡੇ ਸਮੇਂ ਲਈ ਕੀ ਅਹਿਮ ਸਬਕ ਹੈ? [ਹਫ਼ਤਾਵਾਰ ਬਾਈਬਲ ਪਠਨ; w86 2/15 ਸਫ਼ਾ 21 ਪੈਰਾ 4 ਦੇਖੋ।]

20. ਅਸੀਂ ਨਿਆਈਆਂ 7:21 ਵਿਚ ਦਰਜ ਕੀਤੇ ਗਏ ਇਨ੍ਹਾਂ ਸ਼ਬਦਾਂ, “ਉਨ੍ਹਾਂ ਵਿੱਚੋਂ ਸਭ ਕੋਈ ਮਨੁੱਖ ਆਪੋ ਆਪਣੇ ਥਾਂ ਸਿਰ ਖਲੋਤਾ ਸੀ,” ਵਿਚ ਦਿੱਤੇ ਗਏ ਸਿਧਾਂਤ ਪ੍ਰਤੀ ਕਿਵੇਂ ਆਦਰ ਦਿਖਾ ਸਕਦੇ ਹਾਂ? [ਹਫ਼ਤਾਵਾਰ ਬਾਈਬਲ ਪਠਨ; w82 6/1 ਸਫ਼ਾ 25 ਪੈਰਾ 17 ਦੇਖੋ।]

ਹੇਠਾਂ ਦਿੱਤੀਆਂ ਗਈਆਂ ਖਾਲੀ ਥਾਂਵਾਂ ਭਰੋ:

21. ਯਹੋਵਾਹ ਤੋਂ ਹੋਰ ਜ਼ਿਆਦਾ ਬਰਕਤਾਂ ਹਾਸਲ ਕਰਨ ਲਈ, ਸਾਨੂੰ ․․․․․․․․ ਕਰਨਾ ਚਾਹੀਦਾ ਹੈ ਅਤੇ ਯਹੋਵਾਹ ਦੇ ਪ੍ਰੇਰਿਤ ਬਚਨ ਦੀਆਂ ਸਿੱਖਿਆਵਾਂ ਨੂੰ ․․․․․․․․ ਯਹੋਵਾਹ ਨੂੰ ਮਦਦ ਲਈ ਅਰਦਾਸ ਕਰਨੀ ਚਾਹੀਦੀ ਹੈ। (1 ਤਿਮੋ. 4:8, 9) [w98 1/1 ਸਫ਼ਾ 24 ਪੈਰਾ 6]

22. ਯਹੋਵਾਹ ਨੂੰ ਚਾਪਲੂਸੀ ਤੋਂ ਨਫ਼ਰਤ ਹੈ, ਕਿਉਂਕਿ ਇਹ ․․․․․․․․ ਕਰਕੇ ਕੀਤੀ ਜਾਂਦੀ ਹੈ। ਇਹ ․․․․․․․․ ਨਹੀਂ ਹੁੰਦੀ ਅਤੇ ਇਸ ਤੋਂ ਵੀ ਵੱਧ ਇਹ ਚਾਪਲੂਸੀ ․․․․․․․․ ਨੂੰ ਦਿਖਾਉਂਦੀ ਹੈ। [w98-E 2/1 ਸਫ਼ਾ 30 ਪੈਰੇ 2-3]

23. ਪ੍ਰੇਤਵਾਦ, ਸਿੱਧੇ ਤੌਰ ਤੇ ਜਾਂ ਕਿਸੇ ․․․․․․․․ ਦੁਆਰਾ, ․․․․․․․․ ਜਾਂ ․․․․․․․․ ਦੇ ਨਾਲ ਸੰਬੰਧ ਰੱਖਣਾ ਹੈ। [kl-PJ ਅਧਿ. 12 ਪੈਰਾ 6]

24. ਮੱਤੀ 7:24-27 ਵਿਚ ਦਿੱਤੇ ਗਏ ਯਿਸੂ ਦੇ ਬਿਰਤਾਂਤ ਮੁਤਾਬਕ ਸਮਝਦਾਰ ਮਾਪੇ ਆਪਣੇ ਬੱਚਿਆਂ ਨੂੰ ․․․․․․․․ ਦੇ ਕੇ ਤੂਫ਼ਾਨਾਂ ਵਰਗੇ ਦਬਾਵਾਂ ਦੇ ਸਾਮ੍ਹਣੇ ․․․․․․․․ ਖੜ੍ਹੇ ਰਹਿਣ ਵਿਚ ਮਦਦ ਦੇ ਸਕਦੇ ਹਨ। [w98 2/15 ਸਫ਼ਾ 9 ਪੈਰਾ 1]

25. ਬਾਈਬਲ ਵਿਚ ․․․․․․․․ ਤੋਂ ਵੀ ਜ਼ਿਆਦਾ ਵਾਰ, ਯਹੋਵਾਹ ਨੂੰ ․․․․․․․․ ਸੱਦਿਆ ਗਿਆ ਹੈ। ਇਕ ਸਰਬਸੱਤਾਵਾਨ ਉਹ ਹੁੰਦਾ ਹੈ ਜਿਸ ਦਾ ․․․․․․․․ ਹੁੰਦਾ ਹੈ। [kl-PJ ਅਧਿ. 14 ਪੈਰਾ 3]

ਹੇਠਾਂ ਦਿੱਤੇ ਗਏ ਹਰੇਕ ਵਾਕ ਵਿਚ ਸਹੀ ਜਵਾਬ ਚੁਣੋ:

26. ਮੌਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਸੀਅਤ ਬਣਾਉਣੀ (ਕਲੀਸਿਯਾ ਦਾ ਮਾਮਲਾ; ਇਕ ਵਿਅਕਤੀ ਦਾ ਨਿੱਜੀ ਮਾਮਲਾ; ਸੱਚੇ ਮਸੀਹੀਆਂ ਲਈ ਜ਼ਰੂਰੀ) ਹੈ। (ਗਲਾ. 6:5) [w98 1/15 ਸਫ਼ਾ 19 ਪੈਰਾ 6]

27. ਪੌਲੁਸ ਨੇ ਫਿਲੇਮੋਨ ਨੂੰ ਉਤਸ਼ਾਹਿਤ ਕੀਤਾ ਕਿ ਉਹ (ਓਨਾਮ; ਉਨੇਸਿਫ਼ੁਰੁਸ; ਉਨੇਸਿਮੁਸ) ਨੂੰ ਕਿਰਪਾ ਨਾਲ ਕਬੂਲ ਕਰੇ, ਪਰ ਉਸ ਨੇ ਆਪਣੇ ਰਸੂਲ ਹੋਣ ਦੇ ਅਧਿਕਾਰ ਦਾ ਇਸਤੇਮਾਲ ਕਰ ਕੇ ਇਹ ਹੁਕਮ ਨਹੀਂ ਦਿੱਤਾ ਕਿ ਉਹ ਏਦਾਂ ਹੀ ਕਰੇ ਜਾਂ ਆਪਣੇ ਦਾਸ ਨੂੰ ਰਿਹਾ ਕਰ ਦੇਵੇ। (ਫਿਲੇ. 21) [w98 1/15 ਸਫ਼ਾ 31 ਪੈਰਾ 1]

28. ਯਿਸੂ ਦੁਆਰਾ ਚੰਗੇ ਕੀਤੇ ਗਏ ਕੋੜ੍ਹੀਆਂ ਦੇ ਬਿਰਤਾਂਤ ਵਿਚ ਉਨ੍ਹਾਂ ਦੀ ਇਕ ਵੱਡੀ ਕਮਜ਼ੋਰੀ (ਨਿਹਚਾ ਦੀ ਘਾਟ; ਅਣਆਗਿਆਕਾਰੀ; ਨਾਸ਼ੁਕਰਗੁਜ਼ਾਰੀ) ਸੀ। (ਲੂਕਾ 17:11-19) [w98 2/15 ਸਫ਼ਾ 5 ਪੈਰਾ 1]

29. ਰਾਹਾਬ ਨੇ ਯਰੀਹੋ ਦੇ ਆਦਮੀਆਂ ਨੂੰ ਜੋ ਕਿਹਾ ਉਸ ਤੇ ਪਰਮੇਸ਼ੁਰ ਨੇ ਮਨਜ਼ੂਰੀ ਦਿੱਤੀ, ਇਸ ਤੋਂ ਪਤਾ ਲੱਗਦਾ ਹੈ ਕਿ (ਝੂਠ ਬੋਲਣਾ ਜਾਂ ਨਾ ਬੋਲਣਾ ਇਕ ਨਿੱਜੀ ਮਾਮਲਾ ਹੈ; ਸਾਨੂੰ ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣ ਦੀ ਲੋੜ ਨਹੀਂ ਜੋ ਇਸ ਦੇ ਹੱਕਦਾਰ ਨਹੀਂ ਹਨ; ਉਸ ਨੇ ਹਾਲੇ ਆਪਣੇ ਸਾਰੇ ਦੁਨਿਆਵੀ ਤੌਰ-ਤਰੀਕਿਆਂ ਨੂੰ ਬਦਲਿਆ ਨਹੀਂ ਸੀ)। (ਯਹੋ. 2:3-5. ਰੋਮੀਆਂ 14:4 ਦੀ ਤੁਲਨਾ ਕਰੋ।) [ਹਫ਼ਤਾਵਾਰ ਬਾਈਬਲ ਪਠਨ; w93 12/15 ਸਫ਼ਾ 25 ਪੈਰਾ 1 ਦੇਖੋ।]

30. ਯੂਹੰਨਾ 13:5 ਮੁਤਾਬਕ ਯਿਸੂ ਨੇ ਜੋ ਸਬਕ ਸਿਖਾਇਆ, ਉਹ (ਦਇਆ; ਹਮਦਰਦੀ; ਨਿਮਰਤਾ) ਦੇ ਗੁਣ ਉੱਤੇ ਜ਼ੋਰ ਦਿੰਦਾ ਹੈ, ਜਿਸ ਗੁਣ ਕਰਕੇ ਇਕ ਵਿਅਕਤੀ ਦੂਸਰਿਆਂ ਦੀ ਖ਼ਾਤਰ ਨੀਵੇਂ ਤੋਂ ਨੀਵਾਂ ਕੰਮ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ। [w98 3/15 ਸਫ਼ਾ 7 ਪੈਰਾ 6]

ਹੇਠਾਂ ਦਿੱਤੇ ਗਏ ਨੁਕਤਿਆਂ ਲਈ ਸਹੀ ਆਇਤ ਦੱਸੋ:

ਬਿਵ. 7:3, 4; 25:11, 12; 28:3; ਯਿਰ. 15:20; ਅਫ਼. 1:22

31. ਸਿਰਜਣਹਾਰ ਜਣਨ-ਅੰਗਾਂ ਦਾ ਬਹੁਤ ਹੀ ਆਦਰ ਕਰਦਾ ਹੈ, ਇਸ ਲਈ ਇਕ ਮਸੀਹੀ ਨੂੰ ਪਰਿਵਾਰ-ਨਿਯੋਜਨ ਦੇ ਉਚਿਤ ਤਰੀਕੇ ਬਾਰੇ ਫ਼ੈਸਲਾ ਕਰਦੇ ਸਮੇਂ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w-PJ 99 6/15 ਸਫ਼ਾ 28 ਪੈਰਾ 1-4 ਦੇਖੋ।]

32. ਜਦੋਂ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕੰਮ ਨੂੰ ਪੂਰਾ ਕਰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਜ਼ਰੂਰ ਮਦਦ ਕਰੇਗਾ। [w98 3/1 ਸਫ਼ਾ 28 ਪੈਰਾ 1]

33. ਬਾਈਬਲ ਦੀਆਂ ਚੇਤਾਵਨੀਆਂ ਉੱਤੇ ਧਿਆਨ ਦੇਣ ਨਾਲ ਅਸੀਂ ਉਨ੍ਹਾਂ ਦੁਖਦਾਈ ਸਿੱਟਿਆਂ ਤੋਂ ਬੱਚ ਸਕਦੇ ਹਾਂ ਜੋ ਅਕਸਰ ਇਕ ਮਸੀਹੀ ਨੂੰ ਅਵਿਸ਼ਵਾਸੀ ਵਿਅਕਤੀ ਨਾਲ ਵਿਆਹ ਕਰਾਉਣ ਤੇ ਭੁਗਤਣੇ ਪੈਂਦੇ ਹਨ। [ਹਫ਼ਤਾਵਾਰ ਬਾਈਬਲ ਪਠਨ; w89 11/1 ਸਫ਼ਾ 20 ਪੈਰਾ 11 ਦੇਖੋ।]

34. ਪਰਮੇਸ਼ੁਰ ਦੀਆਂ ਬਰਕਤਾਂ ਦਾ ਆਨੰਦ ਮਾਣਨਾ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਕਿ ਅਸੀਂ ਕਿੱਥੇ ਰਹਿੰਦੇ ਹਾਂ ਜਾਂ ਕਿੱਥੇ ਸੇਵਾ ਕਰਦੇ ਹਾਂ ਜਾਂ ਪਰਮੇਸ਼ੁਰ ਦੀ ਸੇਵਾ ਵਿਚ ਸਾਨੂੰ ਕਿਹੜਾ ਕੰਮ ਦਿੱਤਾ ਜਾਂਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w-PJ 96 6/1 ਸਫ਼ਾ 23 ਪੈਰਾ 15 ਦੇਖੋ।]

35. ਕਲੀਸਿਯਾਵਾਂ ਯਿਸੂ ਮਸੀਹ ਦੀਆਂ ਹਨ ਤੇ ਜਿੱਦਾਂ ਉਸ ਨੇ ਕੁਰਿੰਥੁਸ ਵਿਚ ਕੀਤਾ ਸੀ, ਉਸੇ ਤਰ੍ਹਾਂ ਉਹ ਆਪਣੇ ਢੁਕਵੇਂ ਸਮੇਂ ਤੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸੁਲਝਾਉਣ ਲਈ ਕਾਰਵਾਈ ਕਰੇਗਾ ਜੋ ਭਰਾਵਾਂ ਦੀ ਅਧਿਆਤਮਿਕ ਭਲਾਈ ਅਤੇ ਸ਼ਾਂਤੀ ਲਈ ਖ਼ਤਰਾ ਬਣਦੀਆਂ ਹਨ। [w96 6/15 ਸਫ਼ਾ 30]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ