ਘੋਸ਼ਣਾਵਾਂ
◼ ਅਪ੍ਰੈਲ ਅਤੇ ਮਈ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡੋ। ਦਿਲਚਸਪੀ ਰੱਖਣ ਵਾਲਿਆਂ ਨੂੰ ਦੇਣ ਲਈ ਆਪਣੇ ਕੋਲ ਮੰਗ ਬਰੋਸ਼ਰ ਰੱਖੋ ਅਤੇ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨ ਦੇ ਜਤਨ ਕਰੋ। ਜੂਨ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਾਈਬਲ ਸਟੱਡੀ ਸ਼ੁਰੂ ਕਰਨ ਵੱਲ ਧਿਆਨ ਦਿਓ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?, ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ, ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ (ਅੰਗ੍ਰੇਜ਼ੀ), ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ।
◼ ਸੋਸਾਇਟੀ ਕੋਲ ਸਾਲ 1951-59, 1982-84, 1992 ਅਤੇ 1997-98 ਦੇ ਪਹਿਰਾਬੁਰਜ ਅਤੇ ਸਾਲ 1992, 1997-98 ਦੇ ਜਾਗਰੂਕ ਬਣੋ! ਦੇ ਜਿਲਦਬੱਧ ਖੰਡ ਅੰਗ੍ਰੇਜ਼ੀ ਵਿਚ ਉਪਲਬਧ ਹਨ। ਜੇ ਕੋਈ ਪ੍ਰਕਾਸ਼ਕ ਜਾਂ ਨਵੀਆਂ ਕਲੀਸਿਯਾਵਾਂ ਇਨ੍ਹਾਂ ਜਿਲਦਬੱਧ ਖੰਡਾਂ ਨੂੰ ਲੈਣਾ ਚਾਹੁੰਦੀਆਂ ਹਨ, ਤਾਂ ਉਹ ਕਲੀਸਿਯਾ ਦਾ ਸਾਹਿੱਤ ਸੰਭਾਲਣ ਵਾਲੇ ਭਰਾ ਦੇ ਜ਼ਰੀਏ ਮੰਗਵਾ ਸਕਦੇ ਹਨ।
◼ ਵਾਚਟਾਵਰ ਲਾਇਬ੍ਰੇਰੀ—1999 ਦਾ ਸੰਸਕਰਣ ਸੀ.ਡੀ ਰੋਮ ਤੇ ਜਲਦੀ ਹੀ ਉਪਲਬਧ ਹੋ ਜਾਵੇਗਾ। ਸੋਸਾਇਟੀ ਵੱਲੋਂ ਸੂਚਨਾ ਮਿਲਣ ਤੋਂ ਬਾਅਦ, ਕਲੀਸਿਯਾਵਾਂ ਆਪਣੀਆਂ ਦਰਖ਼ਾਸਤਾਂ ਸਾਹਿੱਤ ਦਰਖ਼ਾਸਤ ਫਾਰਮ (S-14) ਰਾਹੀਂ ਭੇਜ ਸਕਦੀਆਂ ਹਨ। ਕਿਰਪਾ ਕਰ ਕੇ ਧਿਆਨ ਦਿਓ ਕਿ ਇਹ ਸੀ.ਡੀ ਰੋਮ ਆਮ ਲੋਕਾਂ ਲਈ, ਸਕੂਲਾਂ ਦੀਆਂ ਲਾਇਬ੍ਰੇਰੀਆਂ ਜਾਂ ਉਨ੍ਹਾਂ ਲੋਕਾਂ ਨੂੰ ਦੇਣ ਲਈ ਨਹੀਂ ਹੈ ਜੋ ਸਿਰਫ਼ ਯਹੋਵਾਹ ਦੇ ਗਵਾਹਾਂ ਵਿਚ ਹੀ ਦਿਲਚਸਪੀ ਰੱਖਦੇ ਹਨ। ਵਾਚਟਾਵਰ ਲਾਇਬ੍ਰੇਰੀ—1999 ਸਿਰਫ਼ ਕਲੀਸਿਯਾ ਦੇ ਮੈਂਬਰਾਂ ਲਈ ਹੈ ਅਤੇ ਇਹ ਸਿਰਫ਼ ਕਲੀਸਿਯਾ ਦੇ ਜ਼ਰੀਏ ਹੀ ਮਿਲੇਗੀ। ਜਦੋਂ ਤਕ ਕਮਪੈਟ ਡਿਸਕ ਸਾਡੇ ਕੋਲ ਨਹੀਂ ਆ ਜਾਂਦੇ ਅਤੇ ਭੇਜਣ ਲਈ ਤਿਆਰ ਨਹੀਂ ਹੋ ਜਾਂਦੇ, ਤਦ ਤਕ ਕਲੀਸਿਯਾਵਾਂ ਦੇ ਆਰਡਰ ਸਾਡੀ ਲਿਸਟ ਉੱਤੇ ਰਹਿਣਗੇ।
◼ ਸਾਰੀਆਂ ਕਲੀਸਿਯਾਵਾਂ ਨੂੰ ਜਨਵਰੀ ਦੀ ਲੇਖਾ (ਅਕਾਊਂਟ) ਰਿਪੋਰਟ ਦੇ ਨਾਲ ਹੀ ਪੂਰੇ ਸਾਲ ਵਾਸਤੇ ਫਾਰਮਾਂ ਲਈ ਖ਼ਾਸ ਦਰਖ਼ਾਸਤ ਫਾਰਮ ਭੇਜ ਦਿੱਤਾ ਗਿਆ ਸੀ। ਜਿਨ੍ਹਾਂ ਕਲੀਸਿਯਾਵਾਂ ਨੇ 2000 ਜ਼ਿਲ੍ਹਾ ਸੰਮੇਲਨਾਂ ਦੇ ਬੈਜ ਕਾਰਡਾਂ ਅਤੇ 2001 ਲਈ ਫਾਰਮਾਂ ਦੀਆਂ ਦਰਖ਼ਾਸਤਾਂ ਅਜੇ ਤਕ ਨਹੀਂ ਭੇਜੀਆਂ, ਉਨ੍ਹਾਂ ਨੂੰ ਛੇਤੀ ਹੀ ਇਹ ਦਰਖ਼ਾਸਤਾਂ ਭੇਜ ਦੇਣੀਆਂ ਚਾਹੀਦੀਆਂ ਹਨ। ਜੇ ਤੁਹਾਨੂੰ ਬੈਜ ਕਾਰਡ ਹੋਲਡਰਾਂ (ਪਲਾਸਟਿਕ) ਦੀ ਲੋੜ ਹੈ, ਤਾਂ ਇਨ੍ਹਾਂ ਨੂੰ ਸਾਹਿੱਤ ਦਰਖ਼ਾਸਤ ਫਾਰਮ (S-14) ਰਾਹੀਂ ਮੰਗਵਾਉਣਾ ਚਾਹੀਦਾ ਹੈ। ਇਨ੍ਹਾਂ ਨੂੰ ਦੂਜੇ ਸਾਹਿੱਤ ਨਾਲ ਹੀ ਮੰਗਵਾ ਲੈਣਾ ਚਾਹੀਦਾ ਹੈ, ਕਿਉਂਕਿ ਛੋਟੇ ਪੈਕਟ ਡਾਕ ਵਿਚ ਅਕਸਰ ਗੁਆਚ ਜਾਂਦੇ ਹਨ।
◼ ਨਵੇਂ ਪ੍ਰਕਾਸ਼ਨ ਉਪਲਬਧ:
ਯਹੋਵਾਹ ਕੌਣ ਹੈ? (ਟ੍ਰੈਕਟ ਨੰ. 23)—ਉੜੀਆ, ਅੰਗ੍ਰੇਜ਼ੀ, ਆਸਾਮੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਰਾਠੀ, ਮਲਿਆਲਮ ਅਤੇ ਮੀਜ਼ੋ।
ਕੀ ਪਰਮੇਸ਼ੁਰ ਸਾਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ? ਜਾਂ ਕੀ ਕਿਸਮਤ ਸਾਡੀਆਂ ਜ਼ਿੰਦਗੀਆਂ ਤੇ ਰਾਜ ਕਰਦੀ ਹੈ? (ਟ੍ਰੈਕਟ ਨੰ. 71)—ਅੰਗ੍ਰੇਜ਼ੀ, ਆਸਾਮੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ।
ਸਭ ਤੋਂ ਵੱਡਾ ਨਾਂ (ਟ੍ਰੈਕਟ ਨੰ. 72)—ਅੰਗ੍ਰੇਜ਼ੀ, ਆਸਾਮੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ।
ਯਹੋਵਾਹ ਦੇ ਗਵਾਹ ਕੌਣ ਹਨ? (ਟ੍ਰੈਕਟ ਨੰ. 73)—ਅੰਗ੍ਰੇਜ਼ੀ, ਆਸਾਮੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ।
ਨਰਕ ਦੀ ਅੱਗ—ਕੀ ਇਹ ਪਰਮੇਸ਼ੁਰੀ ਨਿਆਂ ਦਾ ਇਕ ਹਿੱਸਾ ਹੈ? (ਟ੍ਰੈਕਟ ਨੰ. 74)—ਅੰਗ੍ਰੇਜ਼ੀ, ਆਸਾਮੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ।