ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 14 ਅਗਸਤ
ਗੀਤ 114
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਕਲੀਸਿਯਾ ਦੀ ਮਈ ਦੀ ਪ੍ਰੀਚਿੰਗ ਰਿਪੋਰਟ ਉੱਤੇ ਟਿੱਪਣੀ ਕਰੋ। ਅਗਸਤ ਮਹੀਨੇ ਵਿਚ ਸਿਰਫ਼ ਦੋ ਸ਼ਨੀਵਾਰ-ਐਤਵਾਰ ਬਚੇ ਹਨ, ਇਸ ਲਈ ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਪ੍ਰਚਾਰ ਕੰਮ ਵਿਚ ਹਿੱਸਾ ਲੈਣ। ਸ਼ਨੀਵਾਰ-ਐਤਵਾਰ ਲਈ ਪ੍ਰਚਾਰ ਦੀਆਂ ਸਭਾਵਾਂ ਬਾਰੇ ਦੱਸੋ।
15 ਮਿੰਟ: “ਨਿਹਚਾ ਦੀ ਚੰਗੀ ਲੜਾਈ ਲੜ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 44-45 ਵਿੱਚੋਂ ਦੱਸੋ ਕਿ ਕਲੀਸਿਯਾ ਪੁਸਤਕ ਅਧਿਐਨ ਕਰਾਉਣ ਵਾਲੇ ਭਰਾ ਆਪਣੇ ਗਰੁੱਪ ਲਈ ਪ੍ਰਚਾਰ ਕੰਮ ਦਾ ਕਿਵੇਂ ਇੰਤਜ਼ਾਮ ਕਰਦੇ ਹਨ। ਨਾਲੇ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਸੇਵਕਾਈ ਵਿਚ ਲਗਾਤਾਰ ਹਿੱਸਾ ਲੈਣ ਅਤੇ ਰਿਪੋਰਟ ਦੇਣ ਲਈ ਮਦਦ ਦੀ ਲੋੜ ਹੈ, ਉਨ੍ਹਾਂ ਵੱਲ ਪੂਰਾ-ਪੂਰਾ ਕਿਵੇਂ ਧਿਆਨ ਦਿੰਦੇ ਹਨ।
18 ਮਿੰਟ: ਤੁਹਾਨੂੰ ਸਕੂਲ ਜਾ ਕੇ ਕਿਵੇਂ ਫ਼ਾਇਦਾ ਹੋ ਸਕਦਾ ਹੈ। ਇਕ ਪਿਤਾ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਪੜ੍ਹਾਈ ਕਰਨੀ ਉਨ੍ਹਾਂ ਲਈ ਕਿਉਂ ਫ਼ਾਇਦੇਮੰਦ ਹੈ। (ਨੌਜਵਾਨਾਂ ਦੇ ਸਵਾਲ [ਅੰਗ੍ਰੇਜ਼ੀ] ਕਿਤਾਬ ਦੇ ਸਫ਼ੇ 133-9 ਦੇਖੋ।) ਅੱਜ ਦੁਨੀਆਂ ਦੀ ਹਾਲਤ ਇੰਨੀ ਬੁਰੀ ਹੈ ਕਿ ਕਈ ਨੌਜਵਾਨ ਇਹ ਮਹਿਸੂਸ ਕਰਦੇ ਹਨ ਕਿ ਸਕੂਲ ਵਿਚ ਜਾਣਾ ਬੜਾ ਮੁਸ਼ਕਲ ਹੈ। ਉਹ ਸਕੂਲ ਦੀ ਪੜ੍ਹਾਈ ਤੋਂ ਬੋਰ ਹੋ ਜਾਂਦੇ ਹਨ ਅਤੇ ਸੋਚਦੇ ਹਨ ਕਿ ਪੜ੍ਹਾਈ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ। ਪਿਤਾ ਬਾਈਬਲ ਵਿੱਚੋਂ ਕੁਝ ਸਿਧਾਂਤ ਅਤੇ ਠੋਸ ਕਾਰਨ ਦੱਸੇਗਾ ਕਿ ਪੜ੍ਹਾਈ ਕਰਨੀ ਕਿਉਂ ਅਕਲਮੰਦੀ ਦੀ ਗੱਲ ਹੈ। ਉਹ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਮਨ ਲਾ ਕੇ ਪੜ੍ਹਾਈ ਕਰਨ ਅਤੇ ਕਲਾਸ ਵਿਚ ਧਿਆਨ ਲਾ ਕੇ ਸੁਣਨ।
ਗੀਤ 127 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 21 ਅਗਸਤ
ਗੀਤ 143
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਪ੍ਰਚਾਰ ਲਈ ਚੰਗੀ ਤਰ੍ਹਾਂ ਤਿਆਰ ਕੀਤਾ ਹੋਇਆ ਇਕ ਪ੍ਰਦਰਸ਼ਨ ਦਿਖਾਓ ਕਿ ਅਸੀਂ ਕਿਵੇਂ ਇਸ ਸਵਾਲ ਦਾ ਜਵਾਬ ਦੇਣਾ ਹੈ: “ਇਕ ਪਿਆਰ ਕਰਨ ਵਾਲੇ ਪਰਮੇਸ਼ੁਰ ਨੇ ਇੰਨੀ ਦੇਰ ਤਕ ਦੁੱਖਾਂ ਨੂੰ ਚੱਲਦੇ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ ਹੈ?” (ਤਰਕ ਕਰਨਾ [ਅੰਗ੍ਰੇਜ਼ੀ] ਕਿਤਾਬ, ਸਫ਼ੇ 395-6) ਸਾਰਿਆਂ ਨੂੰ ਇਸ ਹਫ਼ਤੇ ਦੇ ਸ਼ਨੀਵਾਰ ਤੇ ਐਤਵਾਰ ਨੂੰ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿਓ।
10 ਮਿੰਟ: ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਦਸੰਬਰ 1999 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 3 ਉੱਤੇ ਦਿੱਤੇ ਲੇਖ “ਆਪਣੇ ਸਾਹਿੱਤ ਦਾ ਅਕਲਮੰਦੀ ਨਾਲ ਇਸਤੇਮਾਲ ਕਰੋ” ਦੇ ਮੁੱਖ ਮੁੱਦਿਆਂ ਤੇ ਚਾਨਣਾ ਪਾਓ। ਭੈਣਾਂ-ਭਰਾਵਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਸੋਚ-ਸਮਝ ਕੇ ਲੋਕਾਂ ਨੂੰ ਸਾਹਿੱਤ ਦੇਣ।
25 ਮਿੰਟ: “ਕੀ ਤੁਸੀਂ ਆਪਣੇ ਆਪ ਨੂੰ ਫ਼ਾਇਦਾ ਪਹੁੰਚਾ ਰਹੇ ਹੋ?” ਸਵਾਲ-ਜਵਾਬ।
ਗੀਤ 152 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 28 ਅਗਸਤ
ਗੀਤ 165
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਅਗਸਤ ਦੀ ਪ੍ਰੀਚਿੰਗ ਰਿਪੋਰਟ ਪਾਉਣ ਦਾ ਚੇਤਾ ਕਰਾਓ। ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਗਰੁੱਪ ਦੇ ਹਰ ਭੈਣ-ਭਰਾ ਨੇ ਰਿਪੋਰਟ ਦੇ ਦਿੱਤੀ ਹੈ ਜਾਂ ਨਹੀਂ ਤਾਂਕਿ 6 ਸਤੰਬਰ ਤਕ ਸਾਰੀਆਂ ਰਿਪੋਰਟਾਂ ਦਾ ਕੁੱਲ ਜੋੜ ਕੀਤਾ ਜਾ ਸਕੇ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ:“ਸਭਾਵਾਂ ਤੋਂ ਨੌਜਵਾਨਾਂ ਨੂੰ ਫ਼ਾਇਦਾ ਹੁੰਦਾ ਹੈ।” ਇਕ ਬਜ਼ੁਰਗ ਸਵਾਲ-ਜਵਾਬ ਦੁਆਰਾ ਚਰਚਾ ਕਰੇਗਾ। ਪੈਰਾ 8 ਤੇ ਚਰਚਾ ਕਰਦੇ ਸਮੇਂ ਕੁਝ ਲਾਹੇਵੰਦ ਗੱਲਾਂ ਦੱਸੋ ਜੋ ਭੈਣਾਂ-ਭਰਾਵਾਂ ਦੀ ਸਭਾਵਾਂ ਦੌਰਾਨ ਪੂਰਾ ਧਿਆਨ ਲਾਉਣ ਵਿਚ ਮਦਦ ਕਰਨ। (22 ਸਤੰਬਰ 1998 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 19-20 ਦੇਖੋ।) ਮਾਪਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣੇ ਬੱਚਿਆਂ ਨੂੰ ਹਰ ਸਭਾ ਵਿਚ ਲੈ ਕੇ ਆਉਣ।—1 ਸਤੰਬਰ 1997 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ਾ 25 ਉੱਤੇ ਦਿੱਤਾ ਤਜਰਬਾ ਦੇਖੋ।
ਗੀਤ 176 ਅਤੇ ਸਮਾਪਤੀ ਪ੍ਰਾਰਥਨਾ
ਹਫ਼ਤਾ ਆਰੰਭ 4 ਸਤੰਬਰ
ਗੀਤ 196
15 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਸ਼ਨ ਡੱਬੀ। ਭੈਣ-ਭਰਾਵਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ ਜੋ ਉਨ੍ਹਾਂ ਨੂੰ ਹਰ ਮੌਕੇ ਤੇ ਗਵਾਹੀ ਦੇਣ ਤੋਂ ਮਿਲੇ ਹਨ। ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 93-4 ਵਿੱਚੋਂ ਦੱਸੋ ਕਿ ਹਰ ਮੌਕੇ ਤੇ ਗਵਾਹੀ ਦੇਣੀ ਸਾਡੀ ਸੇਵਕਾਈ ਦਾ ਇਕ ਅਹਿਮ ਪਹਿਲੂ ਹੈ।
10 ਮਿੰਟ: ਸਾਡਾ ਸਮਾਂ ਕੀਮਤੀ ਹੈ। ਬਜ਼ੁਰਗ 15 ਨਵੰਬਰ 1996 ਦੇ ਪਹਿਰਾਬੁਰਜ ਦੇ ਸਫ਼ੇ 22-3 ਵਿੱਚੋਂ ਇਹ ਭਾਸ਼ਣ ਦੇਵੇਗਾ।
20 ਮਿੰਟ: “ਕੀ ਤੁਸੀਂ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹੋ?” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਾਰਿਆਂ ਦਾ ਹੌਸਲਾ ਵਧਾਓ ਕਿ ਉਹ ਇਸ ਗੱਲ ਤੇ ਮਨਨ ਕਰਨ ਕਿ ਉਨ੍ਹਾਂ ਨੂੰ ਸੇਵਕਾਈ ਵਿਚ ਲੱਗੇ ਰਹਿਣ ਜਾਂ ਸਬਰ ਦਿਖਾਉਣ ਨਾਲ ਕਿਵੇਂ ਕਾਮਯਾਬੀ ਮਿਲੀ ਹੈ। ਜੇ ਸਾਨੂੰ ਲੱਗੇ ਕਿ ਸਾਡੇ ਵਿਚ ਕੋਈ ਕਮਜ਼ੋਰੀ ਹੈ, ਤਾਂ ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਦੀ ਲੋੜ ਹੈ। 1 ਅਕਤੂਬਰ 1999 ਦੇ ਪਹਿਰਾਬੁਰਜ ਦੇ ਸਫ਼ੇ 20-1 ਤੇ ਦਿੱਤੇ ਪੈਰੇ 17-21 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ। ਸਾਲਾਂ ਤੋਂ ਵਫ਼ਾਦਾਰੀ ਨਾਲ ਪ੍ਰਚਾਰ ਕਰ ਰਹੇ ਦੋ ਜਾਂ ਤਿੰਨ ਭੈਣ-ਭਰਾਵਾਂ ਕੋਲੋਂ ਪੁੱਛੋ ਕਿ ਕਿਹੜੀ ਚੀਜ਼ ਨੇ ਉਨ੍ਹਾਂ ਦੀ ਪ੍ਰਚਾਰ ਕੰਮ ਵਿਚ ਲੱਗੇ ਰਹਿਣ ਵਿਚ ਮਦਦ ਕੀਤੀ ਹੈ।
ਗੀਤ 206 ਅਤੇ ਸਮਾਪਤੀ ਪ੍ਰਾਰਥਨਾ।