ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/00 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2000
  • ਸਿਰਲੇਖ
  • ਹਫ਼ਤਾ ਆਰੰਭ 11 ਸਤੰਬਰ
  • ਹਫ਼ਤਾ ਆਰੰਭ 18 ਸਤੰਬਰ
  • ਹਫ਼ਤਾ ਆਰੰਭ 25 ਸਤੰਬਰ
  • ਹਫ਼ਤਾ ਆਰੰਭ 2 ਅਕਤੂਬਰ
ਸਾਡੀ ਰਾਜ ਸੇਵਕਾਈ—2000
km 9/00 ਸਫ਼ਾ 2

ਸੇਵਾ ਸਭਾ ਅਨੁਸੂਚੀ

ਸੂਚਨਾ: ਆਉਣ ਵਾਲੇ ਮਹੀਨਿਆਂ ਦੌਰਾਨ ਸਾਡੀ ਰਾਜ ਸੇਵਕਾਈ ਵਿਚ ਹਰੇਕ ਹਫ਼ਤੇ ਲਈ ਸੇਵਾ ਸਭਾ ਦੀ ਅਨੁਸੂਚੀ ਦਿੱਤੀ ਜਾਵੇਗੀ। “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਲਈ ਕਲੀਸਿਯਾਵਾਂ ਇਸ ਅਨੁਸੂਚੀ ਵਿਚ ਲੋੜ ਮੁਤਾਬਕ ਤਬਦੀਲੀਆਂ ਕਰ ਸਕਦੀਆਂ ਹਨ। ਸੰਮੇਲਨ ਹੋਣ ਤੋਂ ਪਹਿਲਾਂ, ਆਖ਼ਰੀ ਸੇਵਾ ਸਭਾ ਵਿਚ 15 ਮਿੰਟਾਂ ਲਈ ਇਸ ਮਹੀਨੇ ਦੇ ਅੰਤਰ-ਪੱਤਰ ਦੀਆਂ ਕੁਝ ਮੁੱਖ-ਮੁੱਖ ਸਲਾਹਾਂ ਦੁਹਰਾਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਹਰ ਸਵੇਰ ਅਤੇ ਹਰ ਦੁਪਹਿਰ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਸੰਮੇਲਨ ਦੇ ਪ੍ਰੋਗ੍ਰਾਮ ਨੂੰ ਧਿਆਨ ਨਾਲ ਪੜ੍ਹਨ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਭਾਸ਼ਣ ਦਿੱਤੇ ਜਾਣਗੇ। ਇਸ ਨਾਲ ਭਾਸ਼ਣਾਂ ਵੱਲ ਧਿਆਨ ਇਕਾਗਰ ਕਰਨ ਵਿਚ ਅਤੇ ਛੋਟੇ-ਛੋਟੇ ਪਰ ਕੰਮ ਆਉਣ ਵਾਲੇ ਨੋਟ ਲੈਣ ਵਿਚ ਮਦਦ ਹੋਵੇਗੀ। ਸੰਮੇਲਨ ਤੋਂ ਦੋ ਤੋਂ ਚਾਰ ਹਫ਼ਤਿਆਂ ਬਾਅਦ, ਸੇਵਾ ਸਭਾ ਵਿਚ ਅੱਧੇ ਘੰਟੇ ਲਈ ਸੰਮੇਲਨ ਦੇ ਪ੍ਰੋਗ੍ਰਾਮ ਦੀਆਂ ਖ਼ਾਸ-ਖ਼ਾਸ ਗੱਲਾਂ ਮੁੜ ਦੁਹਰਾਈਆਂ ਜਾਣਗੀਆਂ। ਇਸ ਨੂੰ ਤਿੰਨ ਯੋਗ ਭਰਾ ਪੇਸ਼ ਕਰਨਗੇ। ਹਾਜ਼ਰੀਨ ਕੋਲੋਂ ਸਵਾਲ ਪੁੱਛੇ ਜਾਣਗੇ ਤੇ ਉਹ ਉਨ੍ਹਾਂ ਦੇ ਛੋਟੇ-ਛੋਟੇ ਜਵਾਬ ਦੇਣਗੇ। ਅਜਿਹੇ ਜਵਾਬਾਂ ਵਿਚ ਇਹ ਦੱਸਿਆ ਜਾ ਸਕਦਾ ਹੈ ਕਿ ਸੰਮੇਲਨ ਵਿੱਚੋਂ ਸਿੱਖੀਆਂ ਗੱਲਾਂ ਉਨ੍ਹਾਂ ਦੀਆਂ ਨਿੱਜੀ ਜ਼ਿੰਦਗੀਆਂ ਵਿਚ ਅਤੇ ਪ੍ਰਚਾਰ ਕੰਮ ਵਿਚ ਕਿਵੇਂ ਲਾਗੂ ਹੁੰਦੀਆਂ ਹਨ। ਇਕ ਜਾਂ ਦੋ ਚੋਣਵੇਂ ਸੰਖੇਪ ਤਜਰਬੇ ਵੀ ਦੱਸੇ ਜਾ ਸਕਦੇ ਹਨ। ਸੇਵਾ ਸਭਾ ਨੂੰ ਦਿਲਚਸਪ ਅਤੇ ਸਿੱਖਿਆਦਾਇਕ ਬਣਾਉਣ ਲਈ ਸਾਰਿਆਂ ਵਾਸਤੇ ਚੰਗੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ।

ਹਫ਼ਤਾ ਆਰੰਭ 11 ਸਤੰਬਰ

ਗੀਤ 139

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

15 ਮਿੰਟ: “ਯਹੋਵਾਹ ਦੀ ਬਰਕਤ ਸਾਨੂੰ ਧਨੀ ਬਣਾਉਂਦੀ ਹੈ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।—ਅੰਤਰਦ੍ਰਿਸ਼ਟੀ ਦੇ ਖੰਡ 2 ਦੇ ਸਫ਼ੇ 804 ਉੱਤੇ 6-7 ਪੈਰੇ ਦੇਖੋ।

20 ਮਿੰਟ: “ਗੱਲਬਾਤ ਸ਼ੁਰੂ ਕਰਨ ਲਈ ਟ੍ਰੈਕਟ ਵਰਤੋ।” ਖੇਤਰ ਵਿਚ ਆਮ ਤੌਰ ਤੇ ਵਰਤੇ ਜਾਂਦੇ ਕੋਈ ਚਾਰ ਟ੍ਰੈਕਟਾਂ ਤੇ ਵਿਚਾਰ ਕਰੋ। ਕੋਈ ਅਜਿਹਾ ਸਵਾਲ ਕਰੋ ਜਿਸ ਦਾ ਜਵਾਬ ਹਰ ਟ੍ਰੈਕਟ ਵਿਚ ਦਿੱਤਾ ਗਿਆ ਹੋਵੇ। ਹਾਜ਼ਰੀਨ ਕੋਲੋਂ ਪੁੱਛੋ ਕਿ ਇਸ ਸਵਾਲ ਨਾਲ ਗੱਲਬਾਤ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਜਿਸ ਨਾਲ ਸ਼ਾਇਦ ਬਾਈਬਲ ਸਟੱਡੀ ਸ਼ੁਰੂ ਹੋ ਸਕੇ। ਇਸ ਮਹੀਨੇ ਪੇਸ਼ ਕੀਤੇ ਜਾਣ ਵਾਲੇ ਕੋਈ ਦੋ ਟ੍ਰੈਕਟਾਂ ਨੂੰ ਕਿਵੇਂ ਪੇਸ਼ ਕਰਨਾ ਹੈ, ਇਸ ਦਾ ਪ੍ਰਦਰਸ਼ਨ ਦਿਖਾਓ।

ਗੀਤ 57 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 18 ਸਤੰਬਰ

ਗੀਤ 2

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

15 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਕਲੀਸਿਯਾ ਦੀ 2000 ਸੇਵਾ ਸਾਲ ਰਿਪੋਰਟ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਪੁਨਰ-ਵਿਚਾਰ ਕਰੋ। ਕਲੀਸਿਯਾ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਸ਼ਲਾਘਾ ਕਰੋ। ਜਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ ਉਹ ਦੱਸੋ। ਇਨ੍ਹਾਂ ਗੱਲਾਂ ਵੱਲ ਧਿਆਨ ਦਿਵਾਓ ਕਿ ਕਲੀਸਿਯਾ ਸਭਾ ਵਿਚ ਹਾਜ਼ਰੀ ਕਿੰਨੀ ਕੁ ਰਹੀ, ਕਿੰਨੇ ਬਾਈਬਲ ਅਧਿਐਨ ਕਰਵਾਏ ਗਏ ਅਤੇ ਖੇਤਰ ਸੇਵਾ ਲਈ ਕਲੀਸਿਯਾ ਕਿੰਨੀ ਕੁ ਨਿਯਮਿਤ ਰਹੀ। ਆਉਣ ਵਾਲੇ ਸਾਲ ਦੇ ਵਿਵਹਾਰਕ ਟੀਚੇ ਦੱਸੋ।

20 ਮਿੰਟ: “ਜ਼ਿੰਦਗੀਆਂ ਦਾਅ ਤੇ ਲੱਗੀਆਂ ਹਨ!” ਹਾਜ਼ਰੀਨ ਨਾਲ ਚਰਚਾ। ਲੇਖ ਵਿਚ ਦਿੱਤੀਆਂ ਆਇਤਾਂ ਤੇ ਜ਼ੋਰ ਦਿਓ।

ਗੀਤ 30 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 25 ਸਤੰਬਰ

ਗੀਤ 93

15 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਸਤੰਬਰ ਦੀ ਖੇਤਰ ਸੇਵਾ ਰਿਪੋਰਟ ਪਾਉਣ ਲਈ ਕਹੋ। ਪ੍ਰਸ਼ਨ ਡੱਬੀ ਤੇ ਵਿਚਾਰ ਕਰੋ।

15 ਮਿੰਟ: “ਕੀ ਤੁਸੀਂ ਪਵਿੱਤਰ ਚੀਜ਼ਾਂ ਦੀ ਕਦਰ ਕਰਦੇ ਹੋ?” ਇਕ ਬਜ਼ੁਰਗ ਦੁਆਰਾ ਭਾਸ਼ਣ। ਇਸ ਗੱਲ ਤੇ ਜ਼ੋਰ ਦਿਓ ਕਿ ਜ਼ਿਲ੍ਹਾ ਸੰਮੇਲਨ ਦੇ ਤਿੰਨੋਂ ਦਿਨ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ।

15 ਮਿੰਟ: “ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ।” ਸਵਾਲ-ਜਵਾਬ ਦੁਆਰਾ ਚਰਚਾ। ਕਮਰਿਆਂ ਦੀ ਬੁਕਿੰਗ ਸਮੇਂ ਜਦੋਂ ਭੈਣ-ਭਰਾ ਹਿਦਾਇਤਾਂ ਦੀ ਪਾਲਣਾ ਨਹੀਂ ਕਰਦੇ, ਉਸ ਸਮੇਂ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸੋ। ਸਥਾਨਕ ਲੋੜਾਂ ਮੁਤਾਬਕ ਕਈ ਹੋਰ ਮੁਸ਼ਕਲਾਂ ਵੀ ਦੱਸੀਆਂ ਜਾ ਸਕਦੀਆਂ ਹਨ।

ਗੀਤ 201 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 2 ਅਕਤੂਬਰ

ਗੀਤ 169

5 ਮਿੰਟ: ਸਥਾਨਕ ਘੋਸ਼ਣਾਵਾਂ।

10 ਮਿੰਟ: ਸਾਡੇ ਰਸਾਲਿਆਂ ਦੀ ਕੀਮਤ ਘੱਟਦੀ ਨਹੀਂ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਪੁਰਾਣੇ ਅੰਕ ਜਮ੍ਹਾ ਹੋਣ ਤੇ ਤੁਸੀਂ ਕੀ ਕਰਦੇ ਹੋ? ਕੁਝ ਪ੍ਰਕਾਸ਼ਕ ਉਨ੍ਹਾਂ ਨੂੰ ਸੁੱਟ ਦਿੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਨ੍ਹਾਂ ਵਿਚ ਪੁਰਾਣੀਆਂ ਗੱਲਾਂ ਦੱਸੀਆਂ ਗਈਆਂ। ਪਰ, ਸਤੰਬਰ 1993 ਦੀ ਸਾਡੀ ਰਾਜ ਸੇਵਕਾਈ ਸਾਨੂੰ ਜ਼ੋਰ ਦੇ ਕੇ ਕਹਿੰਦੀ ਹੈ ਕਿ ਪ੍ਰਚਾਰ ਦੌਰਾਨ ਸਾਨੂੰ ਪੁਰਾਣੇ ਅੰਕ ਵੀ ਨਾਲ ਲੈ ਕੇ ਜਾਣੇ ਚਾਹੀਦੇ ਹਨ ਤੇ ਮੌਕੇ ਮੁਤਾਬਕ ਉਨ੍ਹਾਂ ਨੂੰ ਪੇਸ਼ ਕਰਨਾ ਚਾਹੀਦਾ ਹੈ। ਲੋੜ ਮੁਤਾਬਕ ਕੁਝ ਅਜਿਹੇ ਲੇਖ ਚੁਣੇ ਜਾ ਸਕਦੇ ਹਨ ਜੋ ਆਦਮੀਆਂ, ਤੀਵੀਆਂ, ਪੇਸ਼ਾਵਰ ਲੋਕਾਂ, ਬਜ਼ੁਰਗਾਂ, ਕਿਸ਼ੋਰਾਂ ਨੂੰ ਪਸੰਦ ਆਉਣਗੇ। ਫਿਰ ਤੁਸੀਂ ਮੌਕਾ ਮਿਲਣ ਤੇ ਇਨ੍ਹਾਂ ਨੂੰ ਪੇਸ਼ ਕਰ ਸਕਦੇ ਹੋ। ਪ੍ਰਦਰਸ਼ਨ ਦੁਆਰਾ ਦਿਖਾਓ ਕਿ ਲੇਖ ਕਿਵੇਂ ਚੁਣੇ ਅਤੇ ਪੇਸ਼ ਕੀਤੇ ਜਾ ਸਕਦੇ ਹਨ। ਕੁਝ ਪ੍ਰਕਾਸ਼ਕਾਂ ਦੇ ਤਜਰਬੇ ਵੀ ਦੱਸੋ ਜਿਨ੍ਹਾਂ ਨੇ ਪੁਰਾਣੇ ਲੇਖ ਪੇਸ਼ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

15 ਮਿੰਟ: “ਪਵਿੱਤਰ ਬਾਣੀਆਂ ਨੂੰ ਧਿਆਨ ਨਾਲ ਸੁਣੋ।” ਸਵਾਲ-ਜਵਾਬ। ਉਨ੍ਹਾਂ ਕਾਰਨਾਂ ਨੂੰ ਜ਼ੋਰ ਦੇ ਕੇ ਦੱਸੋ ਕਿ ਸਾਨੂੰ ਸਾਰਿਆਂ ਨੂੰ ਹਰ ਸੈਸ਼ਨ ਸ਼ੁਰੂ ਹੋਣ ਤੇ ਆਪਣੀਆਂ ਸੀਟਾਂ ਤੇ ਕਿਉਂ ਬੈਠ ਜਾਣਾ ਚਾਹੀਦਾ ਹੈ।

15 ਮਿੰਟ: “ਪਰਮੇਸ਼ੁਰ ਦੀ ਵਡਿਆਈ ਕਰਨ ਵਾਲਾ ਚੰਗਾ ਚਾਲ-ਚਲਣ ਬਣਾਈ ਰੱਖੋ।” ਇਕ ਬਜ਼ੁਰਗ ਇਕ ਪਰਿਵਾਰ ਨਾਲ ਚਰਚਾ ਕਰਦਾ ਹੈ। ਉਹ ਵਿਚਾਰ ਕਰਦੇ ਹਨ ਕਿ ਉਨ੍ਹਾਂ ਨੂੰ ਜਨਤਕ ਥਾਵਾਂ ਤੇ ਸਲੀਕੇਦਾਰੀ, ਚੰਗਾ ਵਤੀਰਾ ਅਤੇ ਸਫ਼ਾਈ ਦੇ ਨਾਲ-ਨਾਲ ਆਪਣੀ ਬਾਹਰੀ ਦਿੱਖ ਅਤੇ ਚਾਲ-ਚਲਣ ਵਿਚ ਮਿਸਾਲ ਕਾਇਮ ਰੱਖਣੀ ਚਾਹੀਦੀ ਹੈ।

ਗੀਤ 203 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ