ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਜੇ ਦੁਬਾਰਾ ਜਾਣ ਤੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਬਸਕ੍ਰਿਪਸ਼ਨ ਪੇਸ਼ ਕੀਤੀ ਜਾ ਸਕਦੀ ਹੈ। ਨਵੰਬਰ: ਇਸ ਮਹੀਨੇ ਕਿੰਗਡਮ ਨਿਊਜ਼ ਨੰ. 36 ਵੰਡਿਆ ਜਾਵੇਗਾ। ਜਿਹੜੀਆਂ ਕਲੀਸਿਯਾਵਾਂ ਆਪਣੇ ਇਲਾਕੇ ਵਿਚ ਕਿੰਗਡਮ ਨਿਊਜ਼ ਨੰ. 36 ਵੰਡ ਚੁੱਕੀਆਂ ਹਨ, ਉਹ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਦੇ ਸਕਦੀਆਂ ਹਨ। ਜੇ ਲੋਕਾਂ ਕੋਲ ਇਹ ਪਹਿਲਾਂ ਹੀ ਹਨ, ਤਾਂ ਸਦਾ ਦੇ ਲਈ ਜੀਉਂਦੇ ਰਹਿਣਾ ਜਾਂ ਸ੍ਰਿਸ਼ਟੀ (ਅੰਗ੍ਰੇਜ਼ੀ) ਕਿਤਾਬਾਂ ਦਿੱਤੀਆਂ ਜਾ ਸਕਦੀਆਂ ਹਨ। ਦਸੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਬਰੋਸ਼ਰ: ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ ਅਤੇ ਯਹੋਵਾਹ ਦੇ ਗਵਾਹ ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ। ਪੁਰਾਣੀਆਂ 192 ਸਫ਼ਿਆਂ ਵਾਲੀਆਂ ਕਿਤਾਬਾਂ ਵੀ ਦਿੱਤੀਆਂ ਜਾ ਸਕਦੀਆਂ ਹਨ।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਅੰਤਰ-ਪੱਤਰ ਵਿਚ “ਸਾਲ 2001 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਦਿੱਤੀ ਗਈ ਹੈ। ਇਸ ਨੂੰ ਸਾਲ 2001 ਦੌਰਾਨ ਇਸਤੇਮਾਲ ਕਰੋ।
◼ ਜੇਕਰ 1 ਜਨਵਰੀ ਤੋਂ ਤੁਹਾਡੀ ਕਲੀਸਿਯਾ ਦੀਆਂ ਸਭਾਵਾਂ ਦੇ ਸਮੇਂ ਬਦਲੇ ਜਾ ਰਹੇ ਹਨ, ਤਾਂ ਕਲੀਸਿਯਾ ਦੇ ਸੈਕਟਰੀ ਨੂੰ ਸਭਾਵਾਂ ਵਿਚ ਹੋਈਆਂ ਤਬਦੀਲੀਆਂ ਬਾਰੇ ਸੋਸਾਇਟੀ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਦੇ ਲਈ ਉਸ ਨੂੰ ਕਲੀਸਿਯਾ ਸਭਾਵਾਂ ਦੀ ਜਾਣਕਾਰੀ ਅਤੇ ਸੱਦਾ ਪੱਤਰ ਫਾਰਮ (S-5) ਭੇਜਣਾ ਚਾਹੀਦਾ ਹੈ। ਜੇ ਨਵੇਂ ਸੱਦਾ ਪੱਤਰਾਂ ਦੀ ਲੋੜ ਹੈ, ਤਾਂ ਇਨ੍ਹਾਂ ਨੂੰ ਇਸੇ ਫਾਰਮ ਤੇ ਆਰਡਰ ਕੀਤਾ ਜਾ ਸਕਦਾ ਹੈ। ਜਿਸ ਦਿਨ ਇਹ ਸੱਦਾ ਪੱਤਰ ਤੁਹਾਨੂੰ ਚਾਹੀਦੇ ਹਨ, ਉਸ ਤੋਂ ਅੱਠ ਹਫ਼ਤੇ ਪਹਿਲਾਂ ਤੁਹਾਨੂੰ ਆਰਡਰ ਕਰਨਾ ਚਾਹੀਦਾ ਹੈ।