ਸਾਲ 2001 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2001 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਸੰਚਾਲਿਤ ਕਰਨ ਦੇ ਪ੍ਰਬੰਧ ਹੇਠਾਂ ਦਿੱਤੇ ਗਏ ਹਨ।
ਮੁਢਲੀ ਸਾਮੱਗਰੀ: ਭਾਸ਼ਣ ਪਵਿੱਤਰ ਬਾਈਬਲ, ਪਹਿਰਾਬੁਰਜ [w], ਜਾਗਰੂਕ ਬਣੋ! [g], ਪਰਿਵਾਰਕ ਖ਼ੁਸ਼ੀ ਦਾ ਰਾਜ਼ [fy], ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ [br78], ਜੀਵਨ ਦਾ ਮਕਸਦ ਕੀ ਹੈ? [ pr], ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? [rq], ਯਹੋਵਾਹ ਦੇ ਗਵਾਹ—ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ [ je], ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ [gt] ਵਿੱਚੋਂ ਲਏ ਜਾਣਗੇ।
ਸਕੂਲ ਨੂੰ ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਮੇਂ ਸਿਰ ਸ਼ੁਰੂ ਕਰਨਾ ਚਾਹੀਦਾ ਹੈ। ਪ੍ਰੋਗ੍ਰਾਮ ਵਿਚ ਕੀ-ਕੀ ਸ਼ਾਮਲ ਹੈ ਉਸ ਬਾਰੇ ਸੰਖੇਪ ਵਿਚ ਦੱਸਣ ਦੀ ਲੋੜ ਨਹੀਂ ਹੈ। ਜਦੋਂ ਸਕੂਲ ਨਿਗਾਹਬਾਨ ਹਰ ਭਾਸ਼ਣ ਬਾਰੇ ਦੱਸਦਾ ਹੈ, ਤਾਂ ਉਹ ਇਸ ਦਾ ਵਿਸ਼ਾ ਦੱਸੇਗਾ। ਹੇਠਾਂ ਦਿੱਤੇ ਗਏ ਤਰੀਕੇ ਮੁਤਾਬਕ ਸਕੂਲ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ:
ਭਾਸ਼ਣ ਨੰ. 1: 15 ਮਿੰਟ। ਇਕ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਇਹ ਭਾਸ਼ਣ ਦੇਣਾ ਚਾਹੀਦਾ ਹੈ ਅਤੇ ਇਹ ਪਹਿਰਾਬੁਰਜ ਜਾਂ ਜਾਗਰੂਕ ਬਣੋ! [g] ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ [fy] ਵਿੱਚੋਂ ਲਿਆ ਜਾਵੇਗਾ। ਇਸ ਭਾਸ਼ਣ ਨੂੰ ਜ਼ਬਾਨੀ ਪੁਨਰ-ਵਿਚਾਰ ਤੋਂ ਬਿਨਾਂ ਇਕ 15 ਮਿੰਟ ਦੇ ਹਿਦਾਇਤੀ ਭਾਸ਼ਣ ਵਜੋਂ ਦਿੱਤਾ ਜਾਣਾ ਚਾਹੀਦਾ ਹੈ। ਇਸ ਦਾ ਮਕਸਦ ਸਾਮੱਗਰੀ ਨੂੰ ਸਿਰਫ਼ ਪੂਰਾ ਕਰਨਾ ਹੀ ਨਹੀਂ ਹੋਣਾ ਚਾਹੀਦਾ, ਬਲਕਿ ਚਰਚਾ ਕੀਤੀ ਜਾ ਰਹੀ ਜਾਣਕਾਰੀ ਦੀ ਵਿਵਹਾਰਕ ਵਰਤੋਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਅਤੇ ਉਨ੍ਹਾਂ ਗੱਲਾਂ ਨੂੰ ਉਜਾਗਰ ਕਰਨਾ ਹੋਣਾ ਚਾਹੀਦਾ ਹੈ ਜੋ ਕਲੀਸਿਯਾ ਲਈ ਸਭ ਤੋਂ ਜ਼ਿਆਦਾ ਲਾਭਦਾਇਕ ਹੋਣਗੀਆਂ। ਦਿੱਤੇ ਗਏ ਵਿਸ਼ੇ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।
ਜਿਨ੍ਹਾਂ ਭਰਾਵਾਂ ਨੂੰ ਇਹ ਭਾਸ਼ਣ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇਸ ਨੂੰ ਸਮੇਂ ਤੇ ਖ਼ਤਮ ਕਰਨ। ਜੇ ਜ਼ਰੂਰੀ ਹੋਵੇ ਜਾਂ ਭਾਸ਼ਣਕਾਰ ਦੁਆਰਾ ਬੇਨਤੀ ਕੀਤੀ ਜਾਂਦੀ ਹੈ, ਤਾਂ ਨਿੱਜੀ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਪਠਨ ਤੋਂ ਮੁੱਖ ਅੰਸ਼: 6 ਮਿੰਟ। ਇਕ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਇਹ ਭਾਸ਼ਣ ਦੇਣਾ ਚਾਹੀਦਾ ਹੈ, ਜੋ ਸਾਮੱਗਰੀ ਨੂੰ ਸਥਾਨਕ ਲੋੜਾਂ ਮੁਤਾਬਕ ਅਸਰਦਾਰ ਢੰਗ ਨਾਲ ਦੇਵੇਗਾ। ਜ਼ਰੂਰੀ ਨਹੀਂ ਕਿ ਇਸ ਦਾ ਕੋਈ ਇਕ ਵਿਸ਼ਾ ਹੋਵੇ। ਇਸ ਵਿਚ ਹਫ਼ਤੇ ਦੌਰਾਨ ਪੜ੍ਹੇ ਗਏ ਅਧਿਆਵਾਂ ਦਾ ਸਾਰ ਹੀ ਨਹੀਂ ਦਿੱਤਾ ਜਾਣਾ ਚਾਹੀਦਾ। ਅਧਿਆਵਾਂ ਦਾ 30 ਤੋਂ 60 ਸਕਿੰਟ ਤਕ ਪੁਨਰ-ਵਿਚਾਰ ਕੀਤਾ ਜਾ ਸਕਦਾ ਹੈ। ਪਰ, ਇਸ ਦਾ ਮੁੱਖ ਮਕਸਦ ਹਾਜ਼ਰੀਨ ਨੂੰ ਇਸ ਗੱਲ ਦੀ ਕਦਰ ਕਰਨ ਵਿਚ ਮਦਦ ਦੇਣਾ ਹੈ ਕਿ ਇਹ ਜਾਣਕਾਰੀ ਸਾਡੇ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਇਸ ਤੋਂ ਬਾਅਦ ਸਕੂਲ ਨਿਗਾਹਬਾਨ ਵਿਦਿਆਰਥੀਆਂ ਨੂੰ ਆਪਣੇ-ਆਪਣੇ ਕਲਾਸ-ਰੂਮ ਵਿਚ ਭੇਜ ਦੇਵੇਗਾ।
ਭਾਸ਼ਣ ਨੰ. 2: 5 ਮਿੰਟ। ਇਸ ਵਿਚ ਇਕ ਭਰਾ ਬਾਈਬਲ ਦੇ ਇਕ ਅਧਿਆਇ ਵਿੱਚੋਂ ਦਿੱਤੀਆਂ ਆਇਤਾਂ ਨੂੰ ਪੜ੍ਹੇਗਾ। ਮੁੱਖ ਸਕੂਲ ਵਿਚ ਅਤੇ ਸਹਾਇਕ ਸਮੂਹਾਂ ਵਿਚ ਵੀ ਇਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ। ਆਮ ਤੌਰ ਤੇ ਥੋੜ੍ਹੀਆਂ ਆਇਤਾਂ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ ਤਾਂਕਿ ਵਿਦਿਆਰਥੀ ਭਾਸ਼ਣ ਦੇ ਸ਼ੁਰੂ ਵਿਚ ਅਤੇ ਅਖ਼ੀਰ ਵਿਚ ਅਧਿਆਇ ਨੂੰ ਸਮਝਾਉਂਦੇ ਹੋਏ ਕੁਝ ਟਿੱਪਣੀਆਂ ਕਰ ਸਕੇ। ਇਸ ਵਿਚ ਇਤਿਹਾਸਕ ਪਿਛੋਕੜ, ਭਵਿੱਖ-ਸੂਚਕ ਜਾਂ ਸਿਧਾਂਤਕ ਮਹੱਤਤਾ ਅਤੇ ਸਿਧਾਂਤਾਂ ਦੀ ਵਰਤੋਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸਾਰੀਆਂ ਆਇਤਾਂ ਨੂੰ ਬਿਨਾਂ ਰੁਕੇ ਪੜ੍ਹਿਆ ਜਾਣਾ ਚਾਹੀਦਾ ਹੈ। ਪਰ, ਜਦੋਂ ਪੜ੍ਹੀਆਂ ਜਾਣ ਵਾਲੀਆਂ ਆਇਤਾਂ ਕ੍ਰਮਵਾਰ ਨਹੀਂ ਹਨ, ਉੱਥੇ ਵਿਦਿਆਰਥੀ ਉਸ ਆਇਤ ਦਾ ਜ਼ਿਕਰ ਕਰ ਸਕਦਾ ਹੈ ਜਿੱਥੋਂ ਪਠਨ ਜਾਰੀ ਰਹਿਣਾ ਹੈ।
ਭਾਸ਼ਣ ਨੰ. 3: 5 ਮਿੰਟ। ਇਹ ਭਾਸ਼ਣ ਇਕ ਭੈਣ ਨੂੰ ਦਿੱਤਾ ਜਾਵੇਗਾ। ਇਸ ਭਾਸ਼ਣ ਦਾ ਵਿਸ਼ਾ “ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ [br78] ਜਾਂ ਜ਼ਿੰਦਗੀ ਦਾ ਮਕਸਦ ਕੀ ਹੈ? [ pr] ਜਾਂ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? [rq] ਜਾਂ ਯਹੋਵਾਹ ਦੇ ਗਵਾਹ ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ” [ je] ਵਿੱਚੋਂ ਲਿਆ ਜਾਵੇਗਾ। ਸੈਟਿੰਗ ਇਕ ਗ਼ੈਰ-ਰਸਮੀ ਗਵਾਹੀ, ਪੁਨਰ-ਮੁਲਾਕਾਤ ਜਾਂ ਗ੍ਰਹਿ ਬਾਈਬਲ ਅਧਿਐਨ ਹੋ ਸਕਦੀ ਹੈ। ਭੈਣਾਂ ਖੜ੍ਹੀਆਂ ਹੋ ਕੇ ਜਾਂ ਬੈਠ ਕੇ ਚਰਚਾ ਕਰ ਸਕਦੀਆਂ ਹਨ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵਿਚ ਦਿਲਚਸਪੀ ਰੱਖੇਗਾ ਕਿ ਵਿਦਿਆਰਥਣ, ਸਾਮੱਗਰੀ ਨੂੰ ਸਮਝਣ ਅਤੇ ਸ਼ਾਸਤਰਵਚਨਾਂ ਉੱਤੇ ਤਰਕ ਕਰਨ ਵਿਚ ਆਪਣੀ ਸਹਾਇਕਣ ਦੀ ਕਿਵੇਂ ਮਦਦ ਕਰਦੀ ਹੈ। ਇਸ ਭਾਸ਼ਣ ਲਈ ਨਿਯੁਕਤ ਕੀਤੀ ਗਈ ਵਿਦਿਆਰਥਣ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ, ਪਰ ਇਕ ਹੋਰ ਸਹਾਇਕਣ ਨੂੰ ਵੀ ਲਿਆ ਜਾ ਸਕਦਾ ਹੈ। ਸੈਟਿੰਗ ਉੱਤੇ ਖ਼ਾਸ ਧਿਆਨ ਨਹੀਂ ਦਿੱਤਾ ਜਾਣਾ ਚਾਹੀਦਾ ਹੈ, ਬਲਕਿ ਬਾਈਬਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤਣ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਭਾਸ਼ਣ ਨੰ. 4: 5 ਮਿੰਟ। ਇਸ ਭਾਸ਼ਣ ਦਾ ਵਿਸ਼ਾ ਜ਼ਿਆਦਾ ਕਰਕੇ “ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ” ਵਿੱਚੋਂ ਲਿਆ ਜਾਵੇਗਾ। ਭਾਸ਼ਣ ਨੰ. 4 ਇਕ ਭਰਾ ਜਾਂ ਭੈਣ ਨੂੰ ਦਿੱਤਾ ਜਾ ਸਕਦਾ ਹੈ। ਜਦੋਂ ਇਹ ਇਕ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਇਹ ਭਾਸ਼ਣ ਦੇ ਰੂਪ ਵਿਚ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਇਹ ਭਾਸ਼ਣ ਇਕ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਭਾਸ਼ਣ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਬਾਈਬਲ-ਪਠਨ ਅਨੁਸੂਚੀ: ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਨੂੰ ਬਾਈਬਲ ਪਠਨ ਅਨੁਸੂਚੀ ਮੁਤਾਬਕ ਚੱਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਸ ਵਿਚ ਹਰ ਰੋਜ਼ ਇਕ ਸਫ਼ਾ ਪੜ੍ਹਨਾ ਸ਼ਾਮਲ ਹੈ।
ਸੂਚਨਾ: ਸਲਾਹ ਦੇਣ ਅਤੇ ਸਮੇਂ ਦੇ ਬਾਰੇ, ਲਿਖਤੀ ਪੁਨਰ-ਵਿਚਾਰਾਂ ਅਤੇ ਨਿਯੁਕਤੀਆਂ ਦੀ ਤਿਆਰੀ ਦੇ ਬਾਰੇ ਹੋਰ ਜਾਣਕਾਰੀ ਅਤੇ ਹਿਦਾਇਤ ਲਈ ਕਿਰਪਾ ਕਰ ਕੇ ਅਕਤੂਬਰ 1996 (ਅੰਗ੍ਰੇਜ਼ੀ) ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਦੇਖੋ।
ਅਨੁਸੂਚੀ
1 ਜਨ. ਬਾਈਬਲ ਪਠਨ: 2 ਰਾਜਿਆਂ 13-16
ਗੀਤ ਨੰ. 62
ਨੰ. 1: ਮਾਫ਼ ਕਰਨ ਨਾਲ ਬਚਾਅ ਦਾ ਰਾਹ ਖੁੱਲ੍ਹਦਾ ਹੈ (w-HI 99 1/1 ਸਫ਼ੇ 30-31)
ਨੰ. 2: 2 ਰਾਜਿਆਂ 14:1-14
ਨੰ. 3: ਯਹੋਵਾਹ ਦੇ ਗਵਾਹ—ਉਹ ਕੌਣ ਹਨ? (br78-HI ਸਫ਼ੇ 3-5)
ਨੰ. 4: ਸਵਰਗ ਤੋਂ ਸੁਨੇਹੇ (gt ਅਧਿ. 1)
8 ਜਨ. ਬਾਈਬਲ ਪਠਨ: 2 ਰਾਜਿਆਂ 17-20
ਗੀਤ ਨੰ. 116
ਨੰ. 1: ਸਲਾਹ ਜੋ ਮੰਨਣੀ ਆਸਾਨ ਹੈ (w-HI 99 1/15 ਸਫ਼ੇ 21-4)
ਨੰ. 2: 2 ਰਾਜਿਆਂ 18:1-16
ਨੰ. 3: ਯਹੋਵਾਹ ਦੇ ਗਵਾਹ—ਉਨ੍ਹਾਂ ਦੀ ਆਧੁਨਿਕ ਉੱਨਤੀ ਤੇ ਵਾਧਾ (br78-HI ਸਫ਼ੇ 6-11)
ਨੰ. 4: ਉਹ ਜਨਮ ਤੋਂ ਪਹਿਲਾਂ ਹੀ ਸਤਕਾਰਿਆ ਗਿਆ (gt ਅਧਿ. 2)
15 ਜਨ. ਬਾਈਬਲ ਪਠਨ: 2 ਰਾਜਿਆਂ 21-25
ਗੀਤ ਨੰ. 61
ਨੰ. 1: ਕੀ ਪਰਿਵਾਰਕ ਖ਼ੁਸ਼ੀ ਦਾ ਇਕ ਰਾਜ਼ ਹੈ? (fy ਸਫ਼ੇ 5-12)
ਨੰ. 2: 2 ਰਾਜਿਆਂ 21:1-16
ਨੰ. 3: ਯਹੋਵਾਹ ਦੇ ਗਵਾਹ—ਉਹ ਕੀ ਵਿਸ਼ਵਾਸ ਕਰਦੇ ਹਨ? (br78-HI ਸਫ਼ੇ 12-14)
ਨੰ. 4: ਰਾਹ ਤਿਆਰਕਰਤਾ ਪੈਦਾ ਹੁੰਦਾ ਹੈ (gt ਅਧਿ. 3)
22 ਜਨ. ਬਾਈਬਲ ਪਠਨ: 1 ਇਤਹਾਸ 1-5
ਗੀਤ ਨੰ. 16
ਨੰ. 1: ਇਕ ਸਫ਼ਲ ਵਿਆਹ ਲਈ ਤਿਆਰੀ ਕਰਨੀ (fy ਸਫ਼ੇ 13-26)
ਨੰ. 2: 1 ਇਤਹਾਸ 1:1-27
ਨੰ. 3: ਉਹ ਖ਼ੁਸ਼ ਖ਼ਬਰੀ ਜੋ ਯਹੋਵਾਹ ਦੇ ਗਵਾਹ ਚਾਹੁੰਦੇ ਹਨ ਕਿ ਤੁਸੀਂ ਸੁਣੋ (br78-HI ਸਫ਼ੇ 14-17)
ਨੰ. 4: ਗਰਭਵਤੀ ਪਰੰਤੂ ਵਿਆਹੀ ਨਹੀਂ (gt ਅਧਿ. 4)
29 ਜਨ. ਬਾਈਬਲ ਪਠਨ: 1 ਇਤਹਾਸ 6-10
ਗੀਤ ਨੰ. 73
ਨੰ. 1: ਸੱਚੀ ਨਿਮਰਤਾ ਕਿਵੇਂ ਦਿਖਾਈ ਜਾ ਸਕਦੀ ਹੈ (w-HI 99 2/1 ਸਫ਼ੇ 6-7)
ਨੰ. 2: 1 ਇਤਹਾਸ 9:1-21
ਨੰ. 3: ਤਰੀਕੇ ਜੋ ਯਹੋਵਾਹ ਦੇ ਗਵਾਹ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਵਰਤਦੇ ਹਨ (br78-HI ਸਫ਼ੇ 18-22)
ਨੰ. 4: ਯਿਸੂ ਦਾ ਜਨਮ—ਕਿੱਥੇ ਅਤੇ ਕਦੋਂ? (gt ਅਧਿ. 5)
5 ਫਰ. ਬਾਈਬਲ ਪਠਨ: 1 ਇਤਹਾਸ 11-16
ਗੀਤ ਨੰ. 65
ਨੰ. 1: ਹੌਸਲਾ ਵਧਾਉਣ ਵਾਲੇ ਬਣੋ (w-HI 99 2/15 ਸਫ਼ੇ 26-9)
ਨੰ. 2: 1 ਇਤਹਾਸ 11:1-19
ਨੰ. 3: ਤੁਹਾਡੇ ਸਮਾਜ ਲਈ ਖ਼ੁਸ਼ ਖ਼ਬਰੀ ਦੀ ਵਿਵਹਾਰਕ ਅਹਿਮੀਅਤ (br78-HI ਸਫ਼ੇ 23-4)
ਨੰ. 4: ਵਾਅਦੇ ਦਾ ਬਾਲਕ (gt ਅਧਿ. 6)
12 ਫਰ. ਬਾਈਬਲ ਪਠਨ: 1 ਇਤਹਾਸ 17-23
ਗੀਤ ਨੰ. 122
ਨੰ. 1: ਮਨ ਦੀ ਹਲੀਮੀ ਨਾਲ ਲੱਕ ਬੰਨੋ (w99 3/1 ਸਫ਼ੇ 30-1)
ਨੰ. 2: 1 ਇਤਹਾਸ 18:1-17
ਨੰ. 3: ਯਹੋਵਾਹ ਦੇ ਗਵਾਹ—ਉਨ੍ਹਾਂ ਦਾ ਵਿਸ਼ਵ-ਵਿਆਪੀ ਸੰਗਠਨ ਤੇ ਕੰਮ (br78-HI ਸਫ਼ੇ 25-6)
ਨੰ. 4: ਯਿਸੂ ਅਤੇ ਜੋਤਸ਼ੀ (gt ਅਧਿ. 7)
19 ਫਰ. ਬਾਈਬਲ ਪਠਨ: 1 ਇਤਹਾਸ 24-29
ਗੀਤ ਨੰ. 117
ਨੰ. 1: ਸਥਾਈ ਵਿਆਹ ਦੀਆਂ ਦੋ ਕੁੰਜੀਆਂ (fy ਸਫ਼ੇ 27-38)
ਨੰ. 2: 1 ਇਤਹਾਸ 29:1-13
ਨੰ. 3: ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਵੱਲੋਂ ਅਕਸਰ ਪੁੱਛੇ ਗਏ ਸਵਾਲ—ਭਾਗ-1 (br78-HI ਸਫ਼ਾ 26 ਪੈਰਾ 2-ਸਫ਼ਾ 27 ਪੈਰਾ 4)
ਨੰ. 4: ਇਕ ਜ਼ਾਲਮ ਤੋਂ ਬਚਾਉ (gt ਅਧਿ. 8)
26 ਫਰ. ਬਾਈਬਲ ਪਠਨ: 2 ਇਤਹਾਸ 1-5
ਗੀਤ ਨੰ. 168
ਨੰ. 1: ਤੁਸੀਂ ਇਕ ਗ੍ਰਹਿਸਥ ਨੂੰ ਕਿਵੇਂ ਚਲਾ ਸਕਦੇ ਹੋ? (fy ਸਫ਼ੇ 39-50)
ਨੰ. 2: 2 ਇਤਹਾਸ 1:1-17
ਨੰ. 3: ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਵੱਲੋਂ ਅਕਸਰ ਪੁੱਛੇ ਗਏ ਸਵਾਲ—ਭਾਗ-2 (br78-HI ਸਫ਼ਾ 28 ਪੈਰੇ 1-3)
ਨੰ. 4: ਯਿਸੂ ਦਾ ਮੁੱਢਲਾ ਪਰਿਵਾਰਕ ਜੀਵਨ (gt ਅਧਿ. 9)
5 ਮਾਰ. ਬਾਈਬਲ ਪਠਨ: 2 ਇਤਹਾਸ 6-9
ਗੀਤ ਨੰ. 103
ਨੰ. 1: ਚਿੰਤਾ ਦੇ ਬੋਝ ਥੱਲੇ ਨਾ ਦੱਬੋ (w-HI 99 3/15 ਸਫ਼ੇ 21-3)
ਨੰ. 2: 2 ਇਤਹਾਸ 8:1-16
ਨੰ. 3: ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਵੱਲੋਂ ਅਕਸਰ ਪੁੱਛੇ ਗਏ ਸਵਾਲ—ਭਾਗ-3 (br78-HI ਸਫ਼ਾ 29 ਪੈਰੇ 1-3)
ਨੰ. 4: ਯਰੂਸ਼ਲਮ ਨੂੰ ਸਫ਼ਰ (gt ਅਧਿ. 10)
12 ਮਾਰ. ਬਾਈਬਲ ਪਠਨ: 2 ਇਤਹਾਸ 10-15
ਗੀਤ ਨੰ. 59
ਨੰ. 1: ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ? (w99 4/1 ਸਫ਼ੇ 20-2)
ਨੰ. 2: 2 ਇਤਹਾਸ 10:1-16
ਨੰ. 3: ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਵੱਲੋਂ ਪੁੱਛੇ ਗਏ ਸਵਾਲ—ਭਾਗ-4 (br78-HI ਸਫ਼ਾ 30 ਪੈਰੇ 1-5)
ਨੰ. 4: ਯੂਹੰਨਾ ਰਾਹ ਤਿਆਰ ਕਰਦਾ ਹੈ (gt ਅਧਿ. 11)
19 ਮਾਰ. ਬਾਈਬਲ ਪਠਨ: 2 ਇਤਹਾਸ 16-20
ਗੀਤ ਨੰ. 69
ਨੰ. 1: ਬਆਲ ਉਪਾਸਨਾ ਦੀ ਆਤਮਾ ਤੋਂ ਆਪਣੇ ਦਿਲਾਂ ਨੂੰ ਬਚਾਓ (w99 4/1 ਸਫ਼ੇ 28-31)
ਨੰ. 2: 2 ਇਤਹਾਸ 16:1-14
ਨੰ. 3: ਕੀ ਜੀਵਨ ਦਾ ਇਕ ਮਕਸਦ ਹੈ? (pr ਸਫ਼ੇ 4-6 ਪੈਰੇ 1-17)
ਨੰ. 4: ਯਿਸੂ ਦਾ ਬਪਤਿਸਮਾ (gt ਅਧਿ. 12)
26 ਮਾਰ. ਬਾਈਬਲ ਪਠਨ: 2 ਇਤਹਾਸ 21-25
ਗੀਤ ਨੰ. 212
ਨੰ. 1: ਕਦਰ ਦਿਖਾਉਣ ਤੋਂ ਨਾ ਹਿਚਕਿਚਾਉ (w99 4/15 ਸਫ਼ੇ 15-17)
ਨੰ. 2: 2 ਇਤਹਾਸ 22:1-12
ਨੰ. 3: ਜੀਵਨ ਦਾ ਮਕਸਦ ਸਾਨੂੰ ਕੌਣ ਦੱਸ ਸਕਦਾ ਹੈ? (pr ਸਫ਼ੇ 6-10 ਪੈਰੇ 1-26)
ਨੰ. 4: ਯਿਸੂ ਦੇ ਪਰਤਾਵਿਆਂ ਤੋਂ ਸਿੱਖਣਾ (gt ਅਧਿ. 13)
2 ਅਪ. 2 ਬਾਈਬਲ ਪਠਨ: 2 ਇਤਹਾਸ 26-29
ਗੀਤ ਨੰ. 49
ਨੰ. 1: ਕੀ ਪਰਮੇਸ਼ੁਰ “ਟੇਢੇ” ਤਰੀਕਿਆਂ ਨਾਲ ਕੰਮ ਕਰਦਾ ਹੈ? (w99 5/1 ਸਫ਼ੇ 28-9)
ਨੰ. 2: 2 ਇਤਹਾਸ 28:1-15
ਨੰ. 3: ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤ—ਇਸ ਦੀ ਵਿਗਿਆਨਿਕ ਯਥਾਰਥਕਤਾ (pr ਸਫ਼ੇ 10-13 ਪੈਰੇ 1-17)
ਨੰ. 4: ਯਿਸੂ ਦੇ ਪਹਿਲੇ ਚੇਲੇ (gt ਅਧਿ. 14)
9 ਅਪ. ਬਾਈਬਲ ਪਠਨ: 2 ਇਤਹਾਸ 30-33
ਗੀਤ ਨੰ. 1
ਨੰ. 1: ਇਨਸਾਨ ਯਹੋਵਾਹ ਨੂੰ ਕਿਵੇਂ ਮੁਬਾਰਕ ਆਖ ਸਕਦੇ ਹਨ? (w99 5/15 ਸਫ਼ੇ 21-4)
ਨੰ. 2: 2 ਇਤਹਾਸ 33:1-13
ਨੰ. 3: ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤ—ਇਸ ਦੀ ਇਤਿਹਾਸਕ ਯਥਾਰਥਕਤਾ (pr ਸਫ਼ੇ 13-15 ਪੈਰੇ 18-31)
ਨੰ. 4: ਯਿਸੂ ਦਾ ਪਹਿਲਾ ਚਮਤਕਾਰ (gt ਅਧਿ. 15)
16 ਅਪ. ਬਾਈਬਲ ਪਠਨ: 2 ਇਤਹਾਸ 34-36
ਗੀਤ ਨੰ. 144
ਨੰ. 1: ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਈ ਦਿਓ (fy ਸਫ਼ੇ 51-63)
ਨੰ. 2: 2 ਇਤਹਾਸ 36:1-16
ਨੰ. 3: ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤ—ਇਸ ਦੀ ਪੂਰੀ ਹੋਈ ਭਵਿੱਖਬਾਣੀ (pr ਸਫ਼ੇ 15-16 ਪੈਰੇ 32-7)
ਨੰ. 4: ਯਹੋਵਾਹ ਦੀ ਉਪਾਸਨਾ ਲਈ ਜੋਸ਼ (gt ਅਧਿ. 16)
23 ਅਪ. ਬਾਈਬਲ ਪਠਨ: ਅਜ਼ਰਾ 1-6
ਗੀਤ ਨੰ. 90
ਨੰ. 1: ਆਪਣੇ ਕਿਸ਼ੋਰ ਨੂੰ ਵਧਣ-ਫੁੱਲਣ ਵਿਚ ਮਦਦ ਦਿਓ (fy ਸਫ਼ੇ 64-75)
ਨੰ. 2: ਅਜ਼ਰਾ 4:1-16
ਨੰ. 3: ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈ (pr ਸਫ਼ੇ 16-19 ਪੈਰੇ 1-19)
ਨੰ. 4: ਨਿਕੁਦੇਮੁਸ ਨੂੰ ਸਿੱਖਿਆ ਦੇਣਾ (gt ਅਧਿ. 17)
30 ਅਪ. ਲਿਖਤੀ ਪੁਨਰ-ਵਿਚਾਰ। ਬਾਈਬਲ ਪਠਨ: ਅਜ਼ਰਾ 7-10
ਗੀਤ ਨੰ. 203
7 ਮਈ ਬਾਈਬਲ ਪਠਨ: ਨਹਮਯਾਹ 1-5
ਗੀਤ ਨੰ. 56
ਨੰ. 1: ਕੀ ਘਰ ਵਿਚ ਇਕ ਬਾਗ਼ੀ ਹੈ? (fy ਸਫ਼ੇ 76-89)
ਨੰ. 2: ਨਹਮਯਾਹ 1:1-11
ਨੰ. 3: ਜੀਵਨ ਦਾ ਇਕ ਮਹਾਨ ਮਕਸਦ ਹੈ (pr ਸਫ਼ੇ 20-2 ਪੈਰੇ 1-13)
ਨੰ. 4: ਯੂਹੰਨਾ ਘੱਟਦਾ ਹੈ, ਯਿਸੂ ਵਧਦਾ ਹੈ (gt ਅਧਿ. 18)
14 ਮਈ ਬਾਈਬਲ ਪਠਨ: ਨਹਮਯਾਹ 6-9
ਗੀਤ ਨੰ. 155
ਨੰ. 1: ਮਸੀਹੀ ਕਲੀਸਿਯਾ ਤਸੱਲੀ ਦਾ ਇਕ ਸ੍ਰੋਤ ਹੈ (w99 5/15 ਸਫ਼ੇ 25-8)
ਨੰ. 2: ਨਹਮਯਾਹ 9:1-15
ਨੰ. 3: ਇੰਨਾ ਕਸ਼ਟ ਅਤੇ ਬੇਇਨਸਾਫ਼ੀ ਕਿਉਂ? (pr ਸਫ਼ੇ 22-5 ਪੈਰੇ 1-15)
ਨੰ. 4: ਇਕ ਸਾਮਰੀ ਔਰਤ ਨੂੰ ਸਿੱਖਿਆ ਦੇਣਾ (gt ਅਧਿ. 19)
21 ਮਈ ਬਾਈਬਲ ਪਠਨ: ਨਹਮਯਾਹ 10-13
ਗੀਤ ਨੰ. 46
ਨੰ. 1: ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ (fy ਸਫ਼ੇ 90-102)
ਨੰ. 2: ਨਹਮਯਾਹ 12:27-43
ਨੰ. 3: ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ (pr ਸਫ਼ੇ 25-8 ਪੈਰੇ 1-22)
ਨੰ. 4: ਕਾਨਾ ਵਿਚ ਰਹਿੰਦਿਆਂ ਦੂਜਾ ਚਮਤਕਾਰ (gt ਅਧਿ. 20)
28 ਮਈ ਬਾਈਬਲ ਪਠਨ: ਅਸਤਰ 1-4
ਗੀਤ ਨੰ. 38
ਨੰ. 1: ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਸਫ਼ਲ ਹੋ ਸਕਦੇ ਹਨ! (fy ਸਫ਼ੇ 103-115)
ਨੰ. 2: ਅਸਤਰ 1:1-15
ਨੰ. 3: ਇਕ ਪਰਾਦੀਸ ਧਰਤੀ ਉੱਤੇ ਸਦਾ ਲਈ ਜੀਓ (pr ਸਫ਼ੇ 29-30 ਪੈਰੇ 1-27)
ਨੰ. 4: ਯਿਸੂ ਦੇ ਜੱਦੀ-ਨਗਰ ਦੇ ਯਹੂਦੀ ਸਭਾ-ਘਰ ਵਿਚ (gt ਅਧਿ. 21)
4 ਜੂਨ ਬਾਈਬਲ ਪਠਨ: ਅਸਤਰ 5-10
ਗੀਤ ਨੰ. 37
ਨੰ. 1: ਜਦੋਂ ਇਕ ਪਰਿਵਾਰਕ ਸਦੱਸ ਬੀਮਾਰ ਹੁੰਦਾ ਹੈ (fy ਸਫ਼ੇ 116-127)
ਨੰ. 2: ਅਸਤਰ 5:1-14
ਨੰ. 3: ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ (pr ਸਫ਼ਾ 3)
ਨੰ. 4: ਚਾਰ ਚੇਲੇ ਸੱਦੇ ਜਾਂਦੇ ਹਨ (gt ਅਧਿ. 22)
11 ਜੂਨ ਬਾਈਬਲ ਪਠਨ: ਅੱਯੂਬ 1-7
ਗੀਤ ਨੰ. 84
ਨੰ. 1: ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ (fy ਸਫ਼ੇ 128-141)
ਨੰ. 2: ਅੱਯੂਬ 1:6-22
ਨੰ. 3: ਪਰਮੇਸ਼ੁਰ ਕੌਣ ਹੈ? (pr ਸਫ਼ੇ 4-5)
ਨੰ. 4: ਕਫ਼ਰਨਾਹੂਮ ਵਿਚ ਹੋਰ ਚਮਤਕਾਰ (gt ਅਧਿ. 23)
18 ਜੂਨ ਬਾਈਬਲ ਪਠਨ: ਅੱਯੂਬ 8-14
ਗੀਤ ਨੰ. 192
ਨੰ. 1: ਸੌਲੁਸ—ਪ੍ਰਭੂ ਲਈ ਇਕ ਚੁਣਿਆ ਹੋਇਆ ਵਸੀਲਾ (w99 5/15 ਸਫ਼ੇ 29-31)
ਨੰ. 2: ਅੱਯੂਬ 8:1-22
ਨੰ. 3: ਯਿਸੂ ਮਸੀਹ ਕੌਣ ਹੈ? (pr ਸਫ਼ੇ 6-7)
ਨੰ. 4: ਯਿਸੂ ਧਰਤੀ ਤੇ ਕਿਉਂ ਆਇਆ (gt ਅਧਿ. 24)
25 ਜੂਨ ਬਾਈਬਲ ਪਠਨ: ਅੱਯੂਬ 15-21
ਗੀਤ ਨੰ. 81
ਨੰ. 1: ਪਰਮੇਸ਼ੁਰ ਆਪਣੇ ਵਾਅਦੇ ਦਾ ਮੱਠਾ ਨਹੀਂ ਹੈ (w99 6/1 ਸਫ਼ੇ 4-7)
ਨੰ. 2: ਅੱਯੂਬ 17:1-16
ਨੰ. 3: ਇਬਲੀਸ ਕੌਣ ਹੈ? (pr ਸਫ਼ੇ 8-9)
ਨੰ. 4: ਇਕ ਕੋੜ੍ਹੀ ਲਈ ਦਇਆ (gt ਅਧਿ. 25)
2 ਜੁਲ. ਬਾਈਬਲ ਪਠਨ: ਅੱਯੂਬ 22-29
ਗੀਤ ਨੰ. 173
ਨੰ. 1: ਕੀ ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ? (w99 6/15 ਸਫ਼ੇ 10-13)
ਨੰ. 2: ਅੱਯੂਬ 27:1-23
ਨੰ. 3: ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? (pr ਸਫ਼ੇ 10-11)
ਨੰ. 4: ਵਾਪਸ ਘਰ ਕਫ਼ਰਨਾਹੂਮ ਵਿਚ (gt ਅਧਿ. 26)
9 ਜੁਲ. ਬਾਈਬਲ ਪਠਨ: ਅੱਯੂਬ 30-35
ਗੀਤ ਨੰ. 108
ਨੰ. 1: ਤੁਸੀਂ ਬਾਈਬਲ ਦੀ ਭਵਿੱਖਬਾਣੀ ਉੱਤੇ ਭਰੋਸਾ ਕਿਉਂ ਰੱਖ ਸਕਦੇ ਹੋ (w99 7/15 ਸਫ਼ੇ 4-8)
ਨੰ. 2: ਅੱਯੂਬ 31:1-22
ਨੰ. 3: ਪਰਮੇਸ਼ੁਰ ਦਾ ਰਾਜ ਕੀ ਹੈ? (pr ਸਫ਼ੇ 12-13)
ਨੰ. 4: ਮੱਤੀ ਦਾ ਸੱਦਿਆ ਜਾਣਾ (gt ਅਧਿ. 27)
16 ਜੁਲ. ਬਾਈਬਲ ਪਠਨ: ਅੱਯੂਬ 36-42
ਗੀਤ ਨੰ. 160
ਨੰ. 1: ਤੁਸੀਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਉੱਤੇ ਜੇਤੂ ਹੋ ਸਕਦੇ ਹੋ (fy ਸਫ਼ੇ 142-152)
ਨੰ. 2: ਅੱਯੂਬ 36:1-22
ਨੰ. 3: ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਨੇੜੇ ਜਾਣਾ (pr ਸਫ਼ੇ 14-15)
ਨੰ. 4: ਵਰਤ ਬਾਰੇ ਸਵਾਲ ਕੀਤਾ ਜਾਂਦਾ ਹੈ (gt ਅਧਿ. 28)
23 ਜੁਲ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 1-10
ਗੀਤ ਨੰ. 86
ਨੰ. 1: ਜਦੋਂ ਵਿਆਹ ਟੁੱਟਣ ਦੀ ਨੌਬਤ ਤੇ ਹੁੰਦਾ ਹੈ (fy ਸਫ਼ੇ 153-162)
ਨੰ. 2: ਜ਼ਬੂਰਾਂ ਦੀ ਪੋਥੀ 3:1–4:8
ਨੰ. 3: ਪਰਿਵਾਰਕ ਜੀਵਨ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ (pr ਸਫ਼ੇ 16-17)
ਨੰ. 4: ਸਬਤ ਦੇ ਦਿਨ ਚੰਗੇ ਕੰਮ ਕਰਨਾ (gt ਅਧਿ. 29)
30 ਜੁਲ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 11-18
ਗੀਤ ਨੰ. 48
ਨੰ. 1: ਇਕੱਠੇ ਬਿਰਧ ਹੋਣਾ (fy ਸਫ਼ੇ 163-172)
ਨੰ. 2: ਜ਼ਬੂਰਾਂ ਦੀ ਪੋਥੀ 11:1-13:6
ਨੰ. 3. ਪਰਮੇਸ਼ੁਰ ਦੇ ਸੇਵਕਾਂ ਨੂੰ ਸ਼ੁੱਧ ਹੋਣਾ ਚਾਹੀਦਾ ਹੈ (pr ਸਫ਼ੇ 18-19)
ਨੰ. 4: ਆਪਣੇ ਦੋਸ਼ ਲਾਉਣ ਨੂੰ ਜਵਾਬ ਦੇਣਾ (gt ਅਧਿ. 30)
6 ਅਗ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 19-26
ਗੀਤ ਨੰ. 117
ਨੰ. 1: ਆਪਸ ਵਿਚ ਚੰਗਾ ਬੋਲਚਾਲ—ਸਫ਼ਲ ਵਿਆਹੁਤਾ ਜੀਵਨ ਦੀ ਕੁੰਜੀ (w99 7/15 ਸਫ਼ੇ 21-3)
ਨੰ. 2: ਜ਼ਬੂਰਾਂ ਦੀ ਪੋਥੀ 20:1–21:13
ਨੰ. 3: ਅਭਿਆਸ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ (pr ਸਫ਼ੇ 20-1)
ਨੰ. 4: ਸਬਤ ਦੇ ਦਿਨ ਕਣਕ ਤੋੜਨਾ (gt ਅਧਿ. 31)
13 ਅਗ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 27-34
ਗੀਤ ਨੰ. 130
ਨੰ. 1: ਫ਼ਿਲਿੱਪੁਸ—ਇਕ ਜੋਸ਼ੀਲਾ ਪ੍ਰਚਾਰਕ (w99 7/15 ਸਫ਼ੇ 24-5)
ਨੰ. 2: ਜ਼ਬੂਰਾਂ ਦੀ ਪੋਥੀ 28:1–29:11
ਨੰ. 3: ਵਿਸ਼ਵਾਸ ਅਤੇ ਰੀਤਾਂ ਜੋ ਪਰਮੇਸ਼ੁਰ ਨੂੰ ਨਾਖ਼ੁਸ਼ ਕਰਦੇ ਹਨ (pr ਸਫ਼ੇ 22-3)
ਨੰ. 4: ਸਬਤ ਦੇ ਦਿਨ ਤੇ ਕੀ ਉਚਿਤ ਹੈ? (gt ਅਧਿ. 32)
20 ਅਗ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 35-39
ਗੀਤ ਨੰ. 18
ਨੰ. 1: ਹਾਣੀਆਂ ਦਾ ਦਬਾਅ—ਕੀ ਇਹ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ? (w99 8/1 ਸਫ਼ੇ 22-5)
ਨੰ. 2: ਜ਼ਬੂਰਾਂ ਦੀ ਪੋਥੀ 38:1-22
ਨੰ. 3: ਜੀਵਨ ਅਤੇ ਲਹੂ ਲਈ ਆਦਰ ਦਿਖਾਉਣਾ (pr ਸਫ਼ੇ 24-5)
ਨੰ. 4: ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਕਰਨਾ (gt ਅਧਿ. 33)
27 ਅਗ. ਲਿਖਤੀ ਪੁਨਰ-ਵਿਚਾਰ। ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 40-47
ਗੀਤ ਨੰ. 91
3 ਸਤ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 48-55
ਗੀਤ ਨੰ. 36
ਨੰ. 1: ਗੁੱਸੇ ਦੇ ਕਾਰਨ ਠੋਕਰ ਨਾ ਖਾਓ (w99 8/15 ਸਫ਼ੇ 8-9)
ਨੰ. 2: ਜ਼ਬੂਰਾਂ ਦੀ ਪੋਥੀ 49:1-20
ਨੰ. 3: ਤੁਸੀਂ ਸੱਚੇ ਧਰਮ ਨੂੰ ਕਿਵੇਂ ਲੱਭ ਸਕਦੇ ਹੋ? (pr ਸਫ਼ੇ 26-7)
ਨੰ. 4: ਆਪਣੇ ਰਸੂਲਾਂ ਨੂੰ ਚੁਣਨਾ (gt ਅਧਿ. 34)
10 ਸਤ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 56-65
ਗੀਤ ਨੰ. 44
ਨੰ. 1: ਕੀ ਸ਼ਤਾਨ ਸਾਨੂੰ ਬੀਮਾਰ ਕਰਦਾ ਹੈ? (w99 9/1 ਸਫ਼ੇ 4-7)
ਨੰ. 2: ਜ਼ਬੂਰਾਂ ਦੀ ਪੋਥੀ 59:1-17
ਨੰ. 3: ਯਹੋਵਾਹ ਦੇ ਗਵਾਹ ਕਿਵੇਂ ਸੰਗਠਿਤ ਕੀਤੇ ਜਾਂਦੇ ਹਨ (pr ਸਫ਼ੇ 28-9)
ਨੰ. 4: ਸਭ ਤੋਂ ਪ੍ਰਸਿੱਧ ਉਪਦੇਸ਼ ਜੋ ਕਦੀ ਦਿੱਤਾ ਗਿਆ (gt ਅਧਿ. 35)
17 ਸਤ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 66-71
ਗੀਤ ਨੰ. 210
ਨੰ. 1: “ਚੰਗਾ ਹਿੱਸਾ” ਪਸੰਦ ਕਰੋ (w99 9/1 ਸਫ਼ੇ 30-1)
ਨੰ. 2: ਜ਼ਬੂਰਾਂ ਦੀ ਪੋਥੀ 69:1-19
ਨੰ. 3: ਪਰਮੇਸ਼ੁਰ ਦੀ ਇੱਛਾ ਕਰਨ ਲਈ ਦੂਜਿਆਂ ਦੀ ਮਦਦ ਕਰਨਾ (pr ਸਫ਼ਾ 30)
ਨੰ. 4: ਇਕ ਸੂਬੇਦਾਰ ਦੀ ਵੱਡੀ ਨਿਹਚਾ (gt ਅਧਿ. 36)
24 ਸਤ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 72-77
ਗੀਤ ਨੰ. 217
ਨੰ. 1: ਸਾਨੂੰ ਆਪਣੇ ਵਾਅਦੇ ਕਿਉਂ ਨਿਭਾਉਣੇ ਚਾਹੀਦੇ ਹਨ? (w99 9/15 ਸਫ਼ੇ 8-11)
ਨੰ. 2: ਜ਼ਬੂਰਾਂ ਦੀ ਪੋਥੀ 73:1-24
ਨੰ. 3: ਪਰਮੇਸ਼ੁਰ ਦੀ ਸੇਵਾ ਕਰਨ ਦਾ ਤੁਹਾਡਾ ਨਿਰਣਾ (pr ਸਫ਼ਾ 31)
ਨੰ. 4: ਯਿਸੂ ਇਕ ਵਿਧਵਾ ਦਾ ਸੋਗ ਦੂਰ ਕਰਦਾ ਹੈ (gt ਅਧਿ. 37)
1 ਅਕ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 78-81
ਗੀਤ ਨੰ. 88
ਨੰ. 1: ਬੁੱਧ ਪ੍ਰਾਪਤ ਕਰੋ ਅਤੇ ਸਿੱਖਿਆ ਸਵੀਕਾਰ ਕਰੋ (w99 9/15 ਸਫ਼ੇ 12-15)
ਨੰ. 2: ਜ਼ਬੂਰਾਂ ਦੀ ਪੋਥੀ 78:1-22
ਨੰ. 3: ਪਰਮੇਸ਼ੁਰ ਦਾ ਮਕਸਦ ਹੁਣ ਆਪਣੇ ਸਿਖਰ ਤਕ ਪਹੁੰਚ ਰਿਹਾ ( je-PJ ਸਫ਼ੇ 4-5)
ਨੰ. 4: ਕੀ ਯੂਹੰਨਾ ਵਿਚ ਨਿਹਚਾ ਦੀ ਘਾਟ ਸੀ (gt ਅਧਿ. 38)
8 ਅਕ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 82-89
ਗੀਤ ਨੰ. 221
ਨੰ. 1: ਤਿਮੋਥਿਉਸ—‘ਨਿਹਚਾ ਵਿਚ ਇਕ ਬੱਚਾ’ (w99 9/15 ਸਫ਼ੇ 29-31)
ਨੰ. 2: ਜ਼ਬੂਰਾਂ ਦੀ ਪੋਥੀ 88:1-18
ਨੰ. 3: ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ( je-PJ ਸਫ਼ੇ 6-7)
ਨੰ. 4: ਘਮੰਡੀ ਅਤੇ ਦੀਨ (gt ਅਧਿ. 39)
15 ਅਕ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 90-98
ਗੀਤ ਨੰ. 134
ਨੰ. 1: ਗ਼ਲਤ ਕੰਮ ਕਰਨ ਤੋਂ ਇਨਕਾਰ ਕਰਨ ਲਈ ਮਜਬੂਤ ਹੋਏ (w99 10/1 ਸਫ਼ੇ 28-31)
ਨੰ. 2: ਜ਼ਬੂਰਾਂ ਦੀ ਪੋਥੀ 90:1-17
ਨੰ. 3: ਯਹੋਵਾਹ ਆਪਣੇ ਲੋਕਾਂ ਨੂੰ ਕੰਮ ਲਈ ਇਕੱਠੇ ਅਤੇ ਸੁਸੱਜਿਤ ਕਰਦਾ ਹੈ ( je-PJ ਸਫ਼ੇ 8-11)
ਨੰ. 4: ਦਇਆ ਵਿਚ ਇਕ ਸਬਕ (gt ਅਧਿ. 40)
22 ਅਕ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 99-105
ਗੀਤ ਨੰ. 89
ਨੰ. 1: ਪ੍ਰੇਮ ਦਾ ਉੱਤਮ ਗੁਣ ਸਿੱਖੋ (w99 10/15 ਸਫ਼ੇ 8-11)
ਨੰ. 2: ਜ਼ਬੂਰਾਂ ਦੀ ਪੋਥੀ 103:1-22
ਨੰ. 3: ਪ੍ਰੇਮ ਅਤੇ ਏਕਤਾ ਵਿਚ ਮਜ਼ਬੂਤ ਕਰਨ ਲਈ ਕਲੀਸਿਯਾਵਾਂ ( je-PJ ਸਫ਼ੇ 12-13)
ਨੰ. 4: ਵਾਦ-ਵਿਵਾਦ ਦਾ ਕੇਂਦਰ (gt ਅਧਿ. 41)
29 ਅਕ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 106-109
ਗੀਤ ਨੰ. 214
ਨੰ. 1: “ਬੁੱਧ ਯਹੋਵਾਹ ਹੀ ਦਿੰਦਾ ਹੈ” (w99 11/15 ਸਫ਼ੇ 24-7)
ਨੰ. 2: ਜ਼ਬੂਰਾਂ ਦੀ ਪੋਥੀ 107:1-19
ਨੰ. 3: ਪ੍ਰੇਮ ਅਤੇ ਸ਼ੁਭ ਕਰਮਾਂ ਨੂੰ ਉਭਾਰਨ ਲਈ ਸਭਾਵਾਂ ( je-PJ ਸਫ਼ੇ 14-15)
ਨੰ. 4: ਯਿਸੂ ਫ਼ਰੀਸੀਆਂ ਨੂੰ ਫਿਟਕਾਰਦਾ ਹੈ (gt ਅਧਿ. 42)
5 ਨਵ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 110-118
ਗੀਤ ਨੰ. 14
ਨੰ. 1: ਦੁਨੀਆਂ ਦਾ ਅੰਤ—ਡਰੀਏ ਜਾਂ ਉਮੀਦ ਰੱਖੀਏ (w99 12/1 ਸਫ਼ੇ 5-8)
ਨੰ. 2: ਜ਼ਬੂਰਾਂ ਦੀ ਪੋਥੀ 112:1–113:9
ਨੰ. 3: ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਸੰਗਠਿਤ ਕੀਤੀਆਂ ਕਲੀਸਿਯਾਵਾਂ ( je-PJ ਸਫ਼ੇ 16-17)
ਨੰ. 4: ਦ੍ਰਿਸ਼ਟਾਤਾਂ ਨਾਲ ਸਿੱਖਿਆ ਦੇਣਾ (gt ਅਧਿ. 43)
12 ਨਵ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 119
ਗੀਤ ਨੰ. 35
ਨੰ. 1: ਆਪਣੇ ਗੁਣਾਂ ਨੂੰ ਔਗੁਣ ਨਾ ਬਣਨ ਦਿਓ (w99 12/1 ਸਫ਼ੇ 26-9)
ਨੰ. 2: ਜ਼ਬੂਰਾਂ ਦੀ ਪੋਥੀ 119:1-24
ਨੰ. 3: ਸੰਮੇਲਨਾਂ ਤੇ ਖ਼ੁਸ਼ੀਆਂ ਮਨਾਉਣਾ ਅਤੇ ਪਰਮੇਸ਼ੁਰ ਦੀ ਪ੍ਰਸ਼ੰਸਾ ਕਰਨਾ ( je-PJ ਸਫ਼ਾ 19)
ਨੰ. 4: ਇਕ ਭਿਆਨਕ ਤੁਫ਼ਾਨ ਨੂੰ ਸ਼ਾਂਤ ਕਰਨਾ (gt ਅਧਿ. 44)
19 ਨਵ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 120-137
ਗੀਤ ਨੰ. 203
ਨੰ. 1: ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨਾ (fy ਸਫ਼ੇ 173-182)
ਨੰ. 2: ਜ਼ਬੂਰਾਂ ਦੀ ਪੋਥੀ 120:1–122:9
ਨੰ. 3: ਸਫ਼ਰੀ ਨਿਗਾਹਬਾਨ—ਸਚਿਆਈ ਵਿਚ ਸਹਿਕਰਮੀ ( je-PJ ਸਫ਼ੇ 20-1)
ਨੰ. 4: ਇਕ ਅਸੰਭਾਵੀ ਚੇਲਾ (gt ਅਧਿ. 45)
26 ਨਵ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 138-150
ਗੀਤ ਨੰ. 135
ਨੰ. 1: ਆਪਣੇ ਪਰਿਵਾਰ ਦੇ ਲਈ ਇਕ ਸਥਾਈ ਭਵਿੱਖ ਨਿਸ਼ਚਿਤ ਕਰੋ (fy ਸਫ਼ੇ 183-191)
ਨੰ. 2: ਜ਼ਬੂਰਾਂ ਦੀ ਪੋਥੀ 139:1-24
ਨੰ. 3: ਪੂਰਣ-ਸਮੇਂ ਦੇ ਸੇਵਕ ਪ੍ਰਚਾਰ ਦੇ ਕੰਮ ਨੂੰ ਅੱਗੇ ਵਧਾਉਂਦੇ ਹਨ ( je-PJ ਸਫ਼ੇ 22-3)
ਨੰ. 4: ਉਸ ਨੇ ਉਹ ਦਾ ਕੱਪੜਾ ਛੋਹਿਆ (gt ਅਧਿ. 46)
3 ਦਸ. ਬਾਈਬਲ ਪਠਨ: ਕਹਾਉਤਾਂ 1-7
ਗੀਤ ਨੰ. 163
ਨੰ. 1: ਪਰਮੇਸ਼ੁਰ ਦੀ ਪਵਿੱਤਰ ਆਤਮਾ ਕੀ ਹੈ? (g-HI 99 1/8 26-7)
ਨੰ. 2: ਕਹਾਉਤਾਂ 4:1-27
ਨੰ. 3: ਪਰਮੇਸ਼ੁਰ ਦੀ ਪ੍ਰਸ਼ੰਸਾ ਕਰਨ ਲਈ ਬਾਈਬਲ ਸਾਹਿੱਤ ਉਤਪਾਦਨ ਕਰਨਾ ( je-PJ ਸਫ਼ੇ 24-5)
ਨੰ. 4: ਹੰਝੂ ਵੱਡੀ ਖ਼ੁਸ਼ੀ ਵਿਚ ਬਦਲ ਗਏ (gt ਅਧਿ. 47)
10 ਦਸ. ਬਾਈਬਲ ਪਠਨ: ਕਹਾਉਤਾਂ 8-13
ਗੀਤ ਨੰ. 51
ਨੰ. 1: ਕੀ ਮਰੇ ਹੋਏ ਲੋਕਾਂ ਪ੍ਰਤੀ ਸ਼ਰਧਾ ਰੱਖਣੀ ਚਾਹੀਦੀ ਹੈ? (g-HI 99 2/8 ਸਫ਼ੇ 10-11)
ਨੰ. 2: ਕਹਾਉਤਾਂ 13:1-25
ਨੰ. 3: ਏਕਤਾ ਵਿਚ ਪਰਮੇਸ਼ੁਰ ਦੇ ਝੁੰਡ ਦੀ ਦੇਖ ਭਾਲ ਕਰਨਾ ( je-PJ ਸਫ਼ੇ 26-7)
ਨੰ. 4: ਜੈਰੁਸ ਦੇ ਘਰ ਨੂੰ ਛੱਡ ਕੇ ਨਾਸਰਤ ਨੂੰ ਦੁਬਾਰਾ ਯਾਤਰਾ ਕਰਨਾ (gt ਅਧਿ. 48)
17 ਦਸ. ਬਾਈਬਲ ਪਠਨ: ਕਹਾਉਤਾਂ 14-19
ਗੀਤ ਨੰ. 52
ਨੰ. 1: ਕੀ ਪਰਮੇਸ਼ੁਰ ਦਾ ਨਾਂ ਜ਼ਬਾਨ ਤੇ ਲਿਆਉਣਾ ਗ਼ਲਤ ਹੈ? (g-HI 99 3/8 ਸਫ਼ੇ 26-7)
ਨੰ. 2: ਕਹਾਉਤਾਂ 16:1-25
ਨੰ. 3: ਸਵੈ-ਇੱਛਿਤ ਚੰਦਿਆਂ ਦੁਆਰਾ ਵਿੱਤੀ ਤੌਰ ਤੇ ਸਹਾਇਤਾ ਪ੍ਰਾਪਤ ( je-PJ ਸਫ਼ੇ 28)
ਨੰ. 4: ਗਲੀਲ ਦਾ ਇਕ ਹੋਰ ਪ੍ਰਚਾਰ ਸਫਰ (gt ਅਧਿ. 49)
24 ਦਸ. ਬਾਈਬਲ ਪਠਨ: ਕਹਾਉਤਾਂ 20-25
ਗੀਤ ਨੰ. 9
ਨੰ. 1: ਮਿੱਤਰਾਂ ਵਿਚਕਾਰ ਉਧਾਰ ਦੇਣਾ ਅਤੇ ਲੈਣਾ (g99 4/8 ਸਫ਼ੇ 28-9)
ਨੰ. 2: ਕਹਾਉਤਾਂ 20:1-30
ਨੰ. 3: ਧਾਰਮਿਕਤਾ ਦੀ ਖਾਤਰ ਸਤਾਏ ਗਏ ( je-PJ ਸਫ਼ੇ 29)
ਨੰ. 4: ਸਤਾਹਟ ਦਾ ਸਾਮ੍ਹਣਾ ਕਰਨ ਲਈ ਤਿਆਰੀ (gt ਅਧਿ. 50)
31 ਦਸ. ਲਿਖਤੀ ਪੁਨਰ-ਵਿਚਾਰ। ਬਾਈਬਲ ਪਠਨ: ਕਹਾਉਤਾਂ 26-31
ਗੀਤ ਨੰ. 180