ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 9 ਅਕਤੂਬਰ
ਗੀਤ 11
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਕੀ ਮੈਨੂੰ ਉੱਥੇ ਜਾਣਾ ਚਾਹੀਦਾ ਹੈ ਜਿੱਥੇ ਜ਼ਿਆਦਾ ਲੋੜ ਹੈ?” ਇਕ ਬਜ਼ੁਰਗ ਦੁਆਰਾ ਭਾਸ਼ਣ। ਦੱਸੋ ਕਿ ਕਿਤੇ ਵੀ ਜਾਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਸਮਝਦਾਰੀ ਵਰਤਣ ਦੀ ਕਿਉਂ ਲੋੜ ਹੈ। ਚਰਚਾ ਕਰੋ ਕਿ ਕਹਾਉਤਾਂ 22:3 ਵਿਚ ਦਿੱਤੀ ਸਲਾਹ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਪਹਿਰਾਬੁਰਜ, 15 ਅਗਸਤ 1988 (ਅੰਗ੍ਰੇਜ਼ੀ) ਦੇ ਸਫ਼ਾ 22 ਉੱਤੇ ਦਿੱਤੀਆਂ ਸਾਵਧਾਨੀਆਂ ਬਾਰੇ ਵੀ ਦੱਸੋ।
20 ਮਿੰਟ: ਸਭਾਵਾਂ ਦੀ ਚੰਗੀ ਤਰ੍ਹਾਂ ਤਿਆਰੀ ਕਰੋ। ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਸਭਾਵਾਂ ਤੋਂ ਪੂਰਾ-ਪੂਰਾ ਫ਼ਾਇਦਾ ਉਠਾਉਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਸਭਾਵਾਂ ਦੀ ਤਿਆਰੀ ਕਰਨ ਵਿਚ ਕਿੰਨੀ ਕੁ ਮਿਹਨਤ ਕਰਦੇ ਹਾਂ। ਪਹਿਰਾਬੁਰਜ, 1 ਮਾਰਚ 1998 ਦੇ ਸਫ਼ੇ 15-16, ਪੈਰੇ 8-11 ਵਿਚ ਦਿੱਤੇ ਫ਼ਾਇਦੇਮੰਦ ਸੁਝਾਵਾਂ ਤੇ ਪੁਨਰ-ਵਿਚਾਰ ਕਰੋ। ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਸਭਾਵਾਂ ਦੀ ਤਿਆਰੀ ਕਰਨ ਦੀ ਆਦਤ ਕਿਵੇਂ ਪਾਈ ਅਤੇ ਤਿਆਰੀ ਕਰਨ ਲਈ ਸਮਾਂ ਕੱਢਦੇ ਹਨ।
ਗੀਤ 211 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 16 ਅਕਤੂਬਰ
ਗੀਤ 104
5 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
20 ਮਿੰਟ: “ਦਿਲਚਸਪੀ ਜਗਾਉਣ ਲਈ ਮੌਜੂਦਾ ਘਟਨਾਵਾਂ ਬਾਰੇ ਗੱਲਬਾਤ ਕਰੋ।” ਹਾਜ਼ਰੀਨ ਨਾਲ ਚਰਚਾ ਅਤੇ ਪ੍ਰਦਰਸ਼ਨ। ਕੁਝ ਮੌਜੂਦਾ ਘਟਨਾਵਾਂ ਬਾਰੇ ਦੱਸੋ ਜਿਨ੍ਹਾਂ ਨੇ ਲੋਕਾਂ ਦੀ ਦਿਲਚਸਪੀ ਜਗਾਈ ਹੈ। ਇਨ੍ਹਾਂ ਘਟਨਾਵਾਂ ਨੇ ਭਵਿੱਖ ਬਾਰੇ ਕਿਹੜੀਆਂ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ? ਬਾਈਬਲ ਚਰਚੇ ਆਰੰਭ ਕਰਨਾ ਕਿਤਾਬ ਦੇ ਸਫ਼ੇ 6-7 ਦਾ ਇਸਤੇਮਾਲ ਕਰਦੇ ਹੋਏ ਕੁਝ ਸੁਝਾਅ ਦਿਓ ਕਿ ਕਿਵੇਂ ਇਕ ਅਜਿਹੀ ਪੇਸ਼ਕਾਰੀ ਤਿਆਰ ਕਰੀਏ ਜਿਸ ਨਾਲ ਬਾਈਬਲ ਉੱਤੇ ਚਰਚਾ ਸ਼ੁਰੂ ਹੋ ਜਾਵੇ। ਇਸ ਦੇ ਲਈ ਦੋ ਵਿਵਹਾਰਕ ਅਤੇ ਚੰਗੀ ਤਰ੍ਹਾਂ ਤਿਆਰ ਕੀਤੇ ਪ੍ਰਦਰਸ਼ਨ ਦਿਖਾਓ।
20 ਮਿੰਟ: ਅਸੀਂ ਸਾਰੇ ਹੀ ਪਾਇਨੀਅਰਾਂ ਵਰਗਾ ਜੋਸ਼ ਦਿਖਾ ਸਕਦੇ ਹਾਂ। ਇਸ ਬਾਰੇ ਪੁਸਤਕ ਅਧਿਐਨ ਸੰਚਾਲਕ ਅਤੇ ਉਸ ਦਾ ਸਹਾਇਕ 1 ਅਕਤੂਬਰ 1997 ਦੇ ਪਹਿਰਾਬੁਰਜ ਦੇ ਸਫ਼ੇ 28-9 ਉੱਤੇ ਆਧਾਰਿਤ ਗੱਲਾਂ ਦੀ ਚਰਚਾ ਕਰਦੇ ਹਨ। ਇਸ ਗੱਲ ਤੇ ਵਿਚਾਰ ਕਰੋ ਕਿ ਕਲੀਸਿਯਾ ਵਿਚ ਜ਼ਿਆਦਾ ਪਾਇਨੀਅਰ ਹੋਣੇ ਚੰਗੀ ਗੱਲ ਕਿਉਂ ਹੈ ਅਤੇ ਸਾਰੇ ਭੈਣ-ਭਰਾ ਕਿਵੇਂ ਇਸ ਟੀਚੇ ਨੂੰ ਪ੍ਰਾਪਤ ਕਰਨ ਵਿਚ ਯੋਗਦਾਨ ਪਾ ਸਕਦੇ ਹਨ। ਅਜਿਹੇ ਤਰੀਕਿਆਂ ਤੇ ਵੀ ਚਰਚਾ ਕਰੋ ਜਿਨ੍ਹਾਂ ਨਾਲ ਪਾਇਨੀਅਰੀ ਕਰ ਰਹੇ ਭੈਣ-ਭਰਾਵਾਂ ਨੂੰ ਲੱਗੇ ਰਹਿਣ ਲਈ ਹੌਸਲਾ-ਅਫ਼ਜ਼ਾਈ ਮਿਲੇ ਅਤੇ ਕਲੀਸਿਯਾ ਦੇ ਦੂਜੇ ਭੈਣ-ਭਰਾ ਸੇਵਕਾਈ ਲਈ ਕਿਵੇਂ ਜੋਸ਼ ਦਿਖਾ ਸਕਦੇ ਹਨ।
ਗੀਤ 131 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 23 ਅਕਤੂਬਰ
ਗੀਤ 150
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਸਿਖਾਉਣ, ਉਕਸਾਉਣ ਅਤੇ ਮਜ਼ਬੂਤ ਕਰਨ ਵਾਲੇ ਔਜ਼ਾਰ।” (ਸਿਰਫ਼ ਪੈਰੇ 1 ਤੇ 2) ਇਕ ਭਾਸ਼ਣ। ਸੰਖੇਪ ਵਿਚ ਦੱਸੋ ਕਿ ਸੋਸਾਇਟੀ ਨੇ ਕਦੋਂ ਤੋਂ ਅਤੇ ਕਿਸ ਤਰ੍ਹਾਂ ਵਿਡਿਓ ਬਣਾਉਣੇ ਸ਼ੁਰੂ ਕੀਤੇ ਸਨ। (ਘੋਸ਼ਕ [ਅੰਗ੍ਰੇਜ਼ੀ] ਕਿਤਾਬ ਦੇ ਸਫ਼ੇ 600-601 ਦੇਖੋ।) ਸਾਰਿਆਂ ਨੂੰ 30 ਅਕਤੂਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈਣ ਦੀ ਤਿਆਰੀ ਵਾਸਤੇ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ। ਜਿਨ੍ਹਾਂ ਭੈਣ-ਭਰਾਵਾਂ ਕੋਲ ਇਹ ਵਿਡਿਓ ਹੈ, ਉਹ ਦੂਜੇ ਭੈਣ-ਭਰਾਵਾਂ ਨੂੰ ਵੀ ਦੇਖਣ ਲਈ ਦੇ ਸਕਦੇ ਹਨ ਜਿਨ੍ਹਾਂ ਕੋਲ ਇਹ ਵਿਡਿਓ ਨਹੀਂ ਹੈ ਜਾਂ ਸ਼ਾਇਦ ਉਹ ਇਕੱਠੇ ਬੈਠ ਕੇ ਇਹ ਵਿਡਿਓ ਦੇਖ ਸਕਦੇ ਹਨ।
25 ਮਿੰਟ: “ਨਵਾਂ ਯੁੱਗ—ਇਹ ਤੁਹਾਡੇ ਲਈ ਕੀ ਲਿਆਵੇਗਾ?” ਸੇਵਾ ਨਿਗਾਹਬਾਨ ਦੁਆਰਾ ਜੋਸ਼ੀਲੀ ਚਰਚਾ। ਸੋਸਾਇਟੀ ਵੱਲੋਂ ਬਜ਼ੁਰਗਾਂ ਨੂੰ 3 ਜੁਲਾਈ 2000 ਨੂੰ ਭੇਜੀ ਚਿੱਠੀ ਵਿਚ ਦਿੱਤੀ ਘੋਸ਼ਣਾ ਪੜ੍ਹਨ ਤੋਂ ਬਾਅਦ, ਕਲੀਸਿਯਾ ਵਿਚ ਹਾਜ਼ਰ ਸਾਰੇ ਵਿਅਕਤੀਆਂ ਨੂੰ ਕਿੰਗਡਮ ਨਿਊਜ਼ ਨੰ. 36 ਦੀ ਇਕ-ਇਕ ਕਾਪੀ ਵੰਡੋ। ਫਿਰ ਲੇਖ ਦੀ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਇਸ ਮੁਹਿੰਮ ਦੌਰਾਨ ਆਪਣੇ ਇਲਾਕੇ ਨੂੰ ਪੂਰਾ ਕਰਨ ਲਈ ਕੀਤੇ ਪ੍ਰਬੰਧਾਂ ਬਾਰੇ ਵੀ ਦੱਸੋ। ਇਸ ਗੱਲ ਤੇ ਵਿਚਾਰ ਕਰੋ ਕਿ ਨਵੇਂ ਲੋਕਾਂ ਅਤੇ ਬੱਚਿਆਂ ਦੀ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਯੋਗ ਹੋਣ ਲਈ ਕਿਵੇਂ ਮਦਦ ਕਰੀਏ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ। ਇਸ ਮੁਹਿੰਮ ਵਿਚ ਸਾਰਿਆਂ ਵੱਲੋਂ ਪੂਰਾ-ਪੂਰਾ ਹਿੱਸਾ ਪਾਉਣ ਦੀ ਲੋੜ ਤੇ ਜ਼ੋਰ ਦਿਓ।
ਗੀਤ 53 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 30 ਅਕਤੂਬਰ
ਗੀਤ 167
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਅਕਤੂਬਰ ਦੀ ਪ੍ਰੀਚਿੰਗ ਰਿਪੋਰਟ ਦੇਣ ਦਾ ਚੇਤਾ ਕਰਾਓ। ਕਲੀਸਿਯਾ ਨੂੰ ਹਰ ਹਫ਼ਤੇ ਸ਼ਨੀਵਾਰ-ਐਤਵਾਰ ਕਿੰਗਡਮ ਨਿਊਜ਼ ਨੰ. 36 ਦੇ ਨਾਲ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੇਣ ਲਈ ਉਤਸ਼ਾਹਿਤ ਕਰੋ।
12 ਮਿੰਟ: ਗੀਤ ਗਾਉਣਾ—ਸਾਡੀ ਭਗਤੀ ਦਾ ਇਕ ਅਹਿਮ ਹਿੱਸਾ ਹੈ। ਇਕ ਪੁਸਤਕ ਅਧਿਐਨ ਸੰਚਾਲਕ ਦੋ ਪ੍ਰਕਾਸ਼ਕਾਂ ਨਾਲ ਕਲੀਸਿਯਾ ਵਿਚ ਉਨ੍ਹਾਂ ਦੇ ਗਾਉਣ ਬਾਰੇ ਗੱਲਬਾਤ ਕਰਦਾ ਹੈ। ਉਸ ਨੇ ਦੇਖਿਆ ਹੈ ਕਿ ਉਹ ਦਿਲੋਂ ਨਹੀਂ ਗਾਉਂਦੇ। ਉਹ ਉਨ੍ਹਾਂ ਨਾਲ 1 ਫਰਵਰੀ 1997 ਦੇ ਪਹਿਰਾਬੁਰਜ (ਹਿੰਦੀ) ਦੇ ਸਫ਼ੇ 27-8 ਉੱਤੇ ਦਿੱਤੀਆਂ ਕੁਝ ਗੱਲਾਂ ਸਾਂਝੀਆਂ ਕਰਦਾ ਹੈ। ਉਹ ਆਉਣ ਵਾਲੇ ਹਫ਼ਤੇ ਦੇ ਪਹਿਰਾਬੁਰਜ ਦੇ ਅਧਿਐਨ ਸਮੇਂ ਗਾਏ ਜਾਣ ਵਾਲੇ ਗੀਤਾਂ ਵਿੱਚੋਂ ਕਿਸੇ ਇਕ ਗੀਤ ਦੇ ਬੋਲਾਂ ਉੱਤੇ ਗੌਰ ਕਰਦਾ ਹੈ। ਇਸ ਬਾਰੇ 1 ਜੁਲਾਈ 1999 ਦੇ ਪਹਿਰਾਬੁਰਜ ਦੇ ਸਫ਼ਾ 20 ਉੱਤੇ 12ਵੇਂ ਪੈਰੇ ਵਿਚ ਦੱਸਿਆ ਗਿਆ ਹੈ। ਜੋਸ਼ ਨਾਲ ਗੀਤ ਗਾਉਣ ਨਾਲ ਅਸੀਂ ਦਿਲੋਂ ਯਹੋਵਾਹ ਦੀ ਮਹਿਮਾ ਕਰਾਂਗੇ।
25 ਮਿੰਟ: ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ। (ਅੰਗ੍ਰੇਜ਼ੀ) ਹਾਜ਼ਰੀਨ ਨਾਲ ਚਰਚਾ। “ਸਿਖਾਉਣ, ਉਕਸਾਉਣ ਅਤੇ ਮਜ਼ਬੂਤ ਕਰਨ ਵਾਲੇ ਔਜ਼ਾਰ” ਦੇ ਤੀਜੇ ਪੈਰੇ ਵਿਚ ਦਿੱਤੇ ਸਵਾਲਾਂ ਤੇ ਵਿਚਾਰ ਕਰੋ। ਕੁਝ ਸੁਝਾਅ ਦਿਓ ਕਿ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਸਾਡੇ ਸੰਗਠਨ ਨੂੰ ਚੰਗੀ ਤਰ੍ਹਾਂ ਜਾਣਨ ਵਿਚ ਮਦਦ ਕਰਨ ਲਈ ਇਸ ਵਿਡਿਓ ਦਾ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਜਾਂ ਦੋ ਸੰਖੇਪ ਜਿਹੇ ਤਜਰਬੇ ਦੱਸੋ।—1 ਅਕਤੂਬਰ 1992 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 30-1 ਦੇਖੋ।
ਗੀਤ 223 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 6 ਨਵੰਬਰ
ਗੀਤ 198
5 ਮਿੰਟ: ਸਥਾਨਕ ਲੋੜਾਂ
15 ਮਿੰਟ: ਅਸੀਂ ਕੀ ਵਿਸ਼ਵਾਸ ਕਰਦੇ ਹਾਂ? ਇਕ ਭਰਾ ਅਜਿਹੇ ਵਿਅਕਤੀ ਨੂੰ ਫਿਰ ਤੋਂ ਮਿਲਦਾ ਹੈ ਜਿਸ ਨੇ ਪਹਿਲਾਂ ਇਹ ਸਵਾਲ ਪੁੱਛਿਆ ਸੀ: “ਯਹੋਵਾਹ ਦੇ ਗਵਾਹ ਕੀ ਸਿਖਾਉਂਦੇ ਹਨ ਜਿਸ ਕਰਕੇ ਉਹ ਦੂਜੇ ਧਰਮਾਂ ਤੋਂ ਅਲੱਗ ਦਿੱਸਦੇ ਹਨ?” ਇਸ ਦੇ ਲਈ 1 ਅਕਤੂਬਰ 1998 ਦੇ ਪਹਿਰਾਬੁਰਜ (ਹਿੰਦੀ) ਦੇ ਸਫ਼ੇ 6 ਉੱਤੇ ਦਿੱਤੀ ਡੱਬੀ ਵਿਚਲੀਆਂ ਗੱਲਾਂ ਉੱਤੇ ਚਰਚਾ ਕਰੋ। ਦੱਸੋ ਕਿ ਕਿਵੇਂ ਦੂਜੇ ਧਰਮ ਇਨਸਾਨਾਂ ਦੀਆਂ ਸਿੱਖਿਆਵਾਂ ਉੱਤੇ ਚੱਲ ਕੇ ਇਨ੍ਹਾਂ ਮੂਲ ਬਾਈਬਲ ਸੱਚਾਈਆਂ ਨੂੰ ਅਣਗੌਲਿਆਂ ਕਰਦੇ ਜਾਂ ਠੁਕਰਾ ਦਿੰਦੇ ਹਨ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਗੱਲਬਾਤ ਸ਼ੁਰੂ ਕਰਨ ਨਾਲ ਮਿਲੇ ਤਜਰਬੇ। 16 ਅਕਤੂਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਲੋਕਾਂ ਦੀ ਦਿਲਚਸਪੀ ਜਗਾਉਣ ਅਤੇ ਸੇਵਕਾਈ ਵਿਚ ਗੱਲਬਾਤ ਸ਼ੁਰੂ ਕਰਨ ਲਈ ਮੌਜੂਦਾ ਘਟਨਾਵਾਂ ਬਾਰੇ ਪੇਸ਼ਕਾਰੀਆਂ ਤਿਆਰ ਕਰੋ। ਹਾਜ਼ਰੀਨ ਨੂੰ ਇਹ ਦੱਸਣ ਦਾ ਸੱਦਾ ਦਿਓ ਕਿ ਇਨ੍ਹਾਂ ਸੁਝਾਵਾਂ ਤੇ ਚੱਲ ਕੇ ਉਨ੍ਹਾਂ ਨੂੰ ਕਿਹੜੇ ਨਤੀਜੇ ਹਾਸਲ ਹੋਏ ਹਨ।
ਗੀਤ 205 ਅਤੇ ਸਮਾਪਤੀ ਪ੍ਰਾਰਥਨਾ।