ਘੋਸ਼ਣਾਵਾਂ
◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਇਸ ਮਹੀਨੇ ਕਿੰਗਡਮ ਨਿਊਜ਼ ਨੰ. 36 ਵੰਡਿਆ ਜਾਵੇਗਾ। ਜਿਹੜੀਆਂ ਕਲੀਸਿਯਾਵਾਂ ਆਪਣੇ ਇਲਾਕੇ ਵਿਚ ਕਿੰਗਡਮ ਨਿਊਜ਼ ਨੰ. 36 ਵੰਡ ਚੁੱਕੀਆਂ ਹਨ, ਉਹ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਦੇ ਸਕਦੀਆਂ ਹਨ। ਜੇ ਲੋਕਾਂ ਕੋਲ ਇਹ ਪਹਿਲਾਂ ਹੀ ਹਨ, ਤਾਂ ਸਦਾ ਦੇ ਲਈ ਜੀਉਂਦੇ ਰਹਿਣਾ ਜਾਂ ਸ੍ਰਿਸ਼ਟੀ (ਅੰਗ੍ਰੇਜ਼ੀ) ਕਿਤਾਬਾਂ ਦਿੱਤੀਆਂ ਜਾ ਸਕਦੀਆਂ ਹਨ। ਦਸੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਬਰੋਸ਼ਰ: ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ ਅਤੇ ਯਹੋਵਾਹ ਦੇ ਗਵਾਹ ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ। ਪੁਰਾਣੀਆਂ 192 ਸਫ਼ਿਆਂ ਵਾਲੀਆਂ ਕਿਤਾਬਾਂ ਵੀ ਦਿੱਤੀਆਂ ਜਾ ਸਕਦੀਆਂ ਹਨ।
◼ ਕਿੰਗਡਮ ਨਿਊਜ਼ ਨੰ. 36 ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਉਪਲਬਧ ਹੈ। ਜਿਨ੍ਹਾਂ ਕਲੀਸਿਯਾਵਾਂ ਨੂੰ ਹੋਰ ਕਾਪੀਆਂ ਦੀ ਲੋੜ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਆਪਣੀਆਂ ਦਰਖ਼ਾਸਤਾਂ ਭੇਜਣੀਆਂ ਚਾਹੀਦੀਆਂ ਹਨ। ਕਿੰਗਡਮ ਨਿਊਜ਼ ਦੀ ਮੁਹਿੰਮ ਖ਼ਤਮ ਹੋਣ ਤੋਂ ਬਾਅਦ, ਜਿਨ੍ਹਾਂ ਕਲੀਸਿਯਾਵਾਂ ਕੋਲ ਅਜੇ ਵੀ ਕਿੰਗਡਮ ਨਿਊਜ਼ ਨੰ. 36 ਦੀ ਸਪਲਾਈ ਹੈ, ਉਹ ਇਨ੍ਹਾਂ ਨੂੰ ਦੂਜੇ ਟ੍ਰੈਕਟਾਂ ਵਾਂਗ ਹੀ ਘਰ-ਘਰ ਦੀ ਸੇਵਕਾਈ ਜਾਂ ਹੋਰ ਕਿਧਰੇ ਦੇਣ ਲਈ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ। ਜੋ ਲੋਕ ਘਰਾਂ ਵਿਚ ਨਹੀਂ ਮਿਲਦੇ, ਚੰਗਾ ਹੋਵੇਗਾ ਕਿ ਭੈਣ-ਭਰਾ ਉਨ੍ਹਾਂ ਦੇ ਘਰਾਂ ਵਿਚ ਇਹ ਟ੍ਰੈਕਟ ਛੱਡਣ, ਪਰ ਧਿਆਨ ਰਹੇ ਕਿ ਇਹ ਆਉਂਦੇ-ਜਾਂਦੇ ਲੋਕਾਂ ਦੀ ਨਜ਼ਰੇ ਨਾ ਪੈਣ। ਇਸ ਬਹੁਮੁੱਲੇ ਸੰਦੇਸ਼ ਦੀਆਂ ਬਾਕੀ ਬਚੀਆਂ ਕਾਪੀਆਂ ਨੂੰ ਵੀ ਵੰਡਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਦਸੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹੇ ਜਾਣ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਨਵੇਂ ਪ੍ਰਕਾਸ਼ਨ ਉਪਲਬਧ:
ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ?—ਉਰਦੂ
◼ ਨਵੀਂ ਵਿਡਿਓ-ਕੈਸਟ ਉਪਲਬਧ:
ਨੌਜਵਾਨ ਪੁੱਛਦੇ ਹਨ—ਮੈਂ ਸੱਚੇ ਦੋਸਤ ਕਿਵੇਂ ਬਣਾ ਸਕਦਾ ਹਾਂ?—ਅੰਗ੍ਰੇਜ਼ੀ
◼ ਦੁਬਾਰਾ ਪ੍ਰਕਾਸ਼ਨ ਉਪਲਬਧ:
ਕੁਰਕਸ਼ੇਤਰ ਤੋਂ ਹਰਮਗਿੱਦੋਨ ਤਕ—ਅਤੇ ਤੁਹਾਡਾ ਬਚਾਉ—ਕੰਨੜ, ਤਾਮਿਲ ਅਤੇ ਤੇਲਗੂ।
◼ ਆਡੀਓ-ਕੈਸਟਾਂ ਉਪਲਬਧ:
ਮਿਊਜ਼ਿਕ-ਆਰਕੈਸਟਰਾ: ਕਿੰਗਡਮ ਮੈਲੋਡੀਜ਼, ਨੰਬਰ 1 ਤੋਂ 8 (ਅੱਠ ਆਡੀਓ ਕੈਸਟਾਂ)
(ਇਨ੍ਹਾਂ ਆਡੀਓ-ਕੈਸਟਾਂ ਦੀ ਐਲਬਮ ਉਪਲਬਧ ਨਹੀਂ ਹੈ।)