ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/00 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2000
  • ਸਿਰਲੇਖ
  • ਹਫ਼ਤਾ ਆਰੰਭ 13 ਨਵੰਬਰ
  • ਹਫ਼ਤਾ ਆਰੰਭ 20 ਨਵੰਬਰ
  • ਹਫ਼ਤਾ ਆਰੰਭ 27 ਨਵੰਬਰ
  • ਹਫ਼ਤਾ ਆਰੰਭ 4 ਦਸੰਬਰ
ਸਾਡੀ ਰਾਜ ਸੇਵਕਾਈ—2000
km 11/00 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 13 ਨਵੰਬਰ

ਗੀਤ 153

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

13 ਮਿੰਟ: ਕਿੰਗਡਮ ਨਿਊਜ਼ ਨੰ. 36 ਵੰਡਣ ਨਾਲ ਮਿਲੇ ਤਜਰਬੇ। ਵੱਖ-ਵੱਖ ਪ੍ਰਕਾਸ਼ਕਾਂ ਨੂੰ ਹੁਣ ਤਕ ਕਿੰਗਡਮ ਨਿਊਜ਼ ਨੰ. 36 ਵੰਡਣ ਨਾਲ ਜੋ ਵਧੀਆ ਤਜਰਬੇ ਮਿਲੇ ਹਨ, ਉਨ੍ਹਾਂ ਬਾਰੇ ਦੱਸਣ ਲਈ ਕਹੋ। ਨਿਯਮਿਤ ਅਤੇ ਸਹਾਇਕ ਪਾਇਨੀਅਰਾਂ ਨੂੰ ਇਸ ਮੁਹਿੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਅਤੇ ਵੱਖ-ਵੱਖ ਭੈਣ-ਭਰਾਵਾਂ ਨਾਲ ਕੰਮ ਕਰਨ ਦਾ ਜੋ ਮੌਕਾ ਮਿਲਿਆ ਹੈ ਉਸ ਬਾਰੇ ਉਨ੍ਹਾਂ ਨੂੰ ਆਪਣੀ ਕਦਰਦਾਨੀ ਪ੍ਰਗਟ ਕਰਨ ਲਈ ਕਹੋ।

22 ਮਿੰਟ: ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦਾ ਚੰਗੇ ਤਰੀਕੇ ਨਾਲ ਇਸਤੇਮਾਲ ਕਰੋ। ਸਫ਼ੇ 7-8 ਤੇ ਸਵਾਲ-ਜਵਾਬ ਰਾਹੀਂ ਚਰਚਾ। ਦਿਖਾਓ ਕਿ ਇਹ ਕਿਤਾਬ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਵਾਸਤੇ ਤਿਆਰੀ ਕਰਨ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ। ਦੱਸੋ ਕਿ ਟੈਲੀਫ਼ੋਨ ਤੇ ਗਵਾਹੀ ਦਿੰਦੇ ਸਮੇਂ ਇਸ ਕਿਤਾਬ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ। ਪ੍ਰਦਰਸ਼ਿਤ ਕਰ ਕੇ ਦਿਖਾਓ ਕਿ ਇਸ ਵਿੱਚੋਂ ਕਿਸੇ ਸਵਾਲ ਦਾ ਜਵਾਬ ਕਿਵੇਂ ਲੱਭਿਆ ਜਾ ਸਕਦਾ ਹੈ। ਸਾਰਿਆਂ ਨੂੰ ਤਾਕੀਦ ਕਰੋ ਕਿ ਉਹ ਇਸ ਕਿਤਾਬ ਨੂੰ ਪੜ੍ਹਨ ਅਤੇ ਇਸ ਨੂੰ ਆਪਣੇ ਪ੍ਰੀਚਿੰਗ ਬੈਗ ਵਿਚ ਰੱਖਣ ਤੇ ਇਸ ਨੂੰ ਬਾਕਾਇਦਾ ਵਰਤਣ।

ਗੀਤ 175 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 20 ਨਵੰਬਰ

ਗੀਤ 111

12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਦੱਸੋ ਕਿ ਅਸੀਂ ਹੁਣ ਤਕ ਕਿੰਨੇ ਕੁ ਇਲਾਕੇ ਵਿਚ ਪ੍ਰਚਾਰ ਕਰ ਚੁੱਕੇ ਹਾਂ ਅਤੇ 30 ਨਵੰਬਰ ਤਕ ਇਸ ਨੂੰ ਪੂਰਾ ਕਰਨ ਲਈ ਕਿਹੜੀਆਂ ਗੱਲਾਂ ਦੀ ਲੋੜ ਪਵੇਗੀ।

13 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਭਾਸ਼ਣ।

20 ਮਿੰਟ: “ਪ੍ਰਚਾਰ ਵਿਚ ਲੱਗੇ ਰਹੋ!” ਭਾਸ਼ਣ ਅਤੇ ਇੰਟਰਵਿਊ। ਕੁਝ ਲੋਕਾਂ ਨੇ ਯਹੋਵਾਹ ਦੇ ਸੰਗਠਨ ਨਾਲ ਸੰਗਤੀ ਕਰਨ ਅਤੇ ਪ੍ਰਚਾਰ ਕਰਨ ਵਿਚ ਆਪਣੀ ਪੂਰੀ ਉਮਰ ਲਾ ਦਿੱਤੀ ਹੈ। ਇਕ ਚੰਗਾ ਰਵੱਈਆ ਰੱਖ ਕੇ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੀ ਹੈ। (ਗਿਆਨ ਕਿਤਾਬ ਦਾ ਸਫ਼ਾ 179 ਦਾ ਪੈਰਾ 20 ਅਤੇ 1 ਮਈ 1992 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-2 ਦੇ ਪੈਰੇ 14-15 ਦੇਖੋ।) ਇਕ ਅਜਿਹਾ ਭੈਣ ਜਾਂ ਭਰਾ ਜੋ ਕਈ ਸਾਲਾਂ ਤੋਂ ਜੋਸ਼ ਨਾਲ ਪ੍ਰਚਾਰ ਕਰ ਰਿਹਾ ਹੈ, ਨੂੰ ਪੁੱਛੋ ਕਿ ਉਹ ਕਿਉਂ ਹੁਣ ਤਕ ਪ੍ਰਚਾਰ ਕੰਮ ਵਿਚ ਲੱਗਿਆ ਹੋਇਆ ਹੈ।

ਗੀਤ 141 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 27 ਨਵੰਬਰ

ਗੀਤ 4

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰੇ ਪ੍ਰਕਾਸ਼ਕਾਂ ਨੂੰ ਨਵੰਬਰ ਦੀ ਪ੍ਰੀਚਿੰਗ ਰਿਪੋਰਟ ਪਾਉਣ ਦਾ ਚੇਤਾ ਕਰਾਓ। ਅਸੀਂ ਦਸੰਬਰ ਵਿਚ ਗਿਆਨ ਕਿਤਾਬ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ ਦੇਵਾਂਗੇ। ਸਮਝਾਓ ਕਿ ਕਿਵੇਂ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਛਾਪਣ ਵਿਚ ਅਹਿਮ ਭੂਮਿਕਾ ਨਿਭਾਈ ਹੈ।—15 ਅਕਤੂਬਰ 1997 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 11-12 ਦੇਖੋ।

20 ਮਿੰਟ: “ਕਿੰਗਡਮ ਨਿਊਜ਼ ਨੰ. 36 ਨਾਲ ਪੈਦਾ ਹੋਈ ਦਿਲਚਸਪੀ ਵਧਾਉਣੀ।” ਇਕ ਤੋਂ ਪੰਜ ਪੈਰਿਆਂ ਤੇ ਸਵਾਲ-ਜਵਾਬ ਰਾਹੀਂ ਚਰਚਾ। ਜਿਸ ਇਲਾਕੇ ਵਿਚ ਅਜੇ ਤਕ ਪ੍ਰਚਾਰ ਨਹੀਂ ਹੋਇਆ, ਉਸ ਬਾਰੇ ਆਪਣੀ ਕਲੀਸਿਯਾ ਵੱਲੋਂ ਕੀਤੇ ਪ੍ਰਚਾਰ ਦੇ ਇੰਤਜ਼ਾਮਾਂ ਬਾਰੇ ਦੱਸੋ। ਦੁਬਾਰਾ ਮੁਲਾਕਾਤ ਕਰਨ ਬਾਰੇ ਪੈਰੇ 7-8 ਵਿਚ ਦਿੱਤੀਆਂ ਪੇਸ਼ਕਾਰੀਆਂ ਤੇ ਪੁਨਰ-ਵਿਚਾਰ ਕਰੋ ਅਤੇ ਹਰ ਸੁਝਾਅ ਨੂੰ ਪ੍ਰਦਰਸ਼ਿਤ ਕਰ ਕੇ ਦਿਖਾਓ। ਇਸ ਗੱਲ ਤੇ ਜ਼ੋਰ ਦਿਓ ਕਿ ਸਾਰੇ ਦਿਲਚਸਪੀ ਰੱਖਣ ਵਾਲਿਆਂ ਕੋਲ ਵਾਪਸ ਜਾ ਕੇ ਬਾਈਬਲ ਸਟੱਡੀਆਂ ਸ਼ੁਰੂ ਕਰਾਉਣੀਆਂ ਬਹੁਤ ਜ਼ਰੂਰੀ ਹਨ। ਪੈਰਾ 9 ਅਤੇ ਇਸ ਵਿਚਲੀਆਂ ਆਇਤਾਂ ਤੇ ਚਰਚਾ ਕਰਦੇ ਹੋਏ ਭਾਸ਼ਣ ਖ਼ਤਮ ਕਰੋ।

15 ਮਿੰਟ: ਮੈਂ ਬਹੁਤ ਜ਼ਿਆਦਾ ਟੈਲੀਵਿਯਨ ਦੇਖਣ ਦੀ ਆਦਤ ਤੇ ਕਿਵੇਂ ਕਾਬੂ ਪਾ ਸਕਦਾ ਹਾਂ। ਬਜ਼ੁਰਗ ਇਕ ਅਜਿਹੇ ਨੌਜਵਾਨ ਭਰਾ ਨਾਲ ਗੱਲ ਕਰਦਾ ਹੈ ਜੋ ਕਈ-ਕਈ ਘੰਟੇ ਟੈਲੀਵਿਯਨ ਦੇਖਦਾ ਰਹਿੰਦਾ ਹੈ। ਪਹਿਲਾਂ ਤਾਂ ਉਹ ਭਰਾ ਇਸ ਗੱਲ ਤੇ ਅੜਿਆ ਰਹਿੰਦਾ ਹੈ ਕਿ ਟੈਲੀਵਿਯਨ ਦੇਖਣ ਵਿਚ ਕੋਈ ਬੁਰਾਈ ਨਹੀਂ ਹੈ। ਉਹ ਕਹਿੰਦਾ ਹੈ ਕਿ ਇਹ ਸਿਰਫ਼ ਮਨੋਰੰਜਨ ਦਾ ਇਕ ਜ਼ਰੀਆ ਹੈ ਜਿਸ ਦਾ ਉਸ ਤੇ ਕੋਈ ਬੁਰਾ ਅਸਰ ਨਹੀਂ ਪੈਂਦਾ। ਫਿਰ ਬਜ਼ੁਰਗ ਨੌਜਵਾਨ ਪੁੱਛਦੇ ਹਨ (ਅੰਗ੍ਰੇਜ਼ੀ) ਕਿਤਾਬ ਦੇ ਪਾਠ 36 ਵਿਚਲੇ ਮੁੱਖ ਨੁਕਤਿਆਂ ਤੇ ਪੁਨਰ-ਵਿਚਾਰ ਕਰੇਗਾ। ਉਹ ਸਮਝਾਉਂਦਾ ਹੈ ਕਿ ਬਹੁਤ ਜ਼ਿਆਦਾ ਟੈਲੀਵਿਯਨ ਦੇਖਣ ਨਾਲ ਸਾਡਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ ਜੋ ਕਿ ਨਿੱਜੀ ਅਧਿਐਨ, ਪ੍ਰਚਾਰ ਕਰਨ ਜਾਂ ਕਲੀਸਿਯਾ ਦੇ ਕੰਮ ਕਰਨ ਵਿਚ ਮਦਦ ਕਰਨ ਲਈ ਬਿਤਾਇਆ ਜਾ ਸਕਦਾ ਹੈ। ਨੌਜਵਾਨ ਭਰਾ ਇਸ ਸਲਾਹ ਲਈ ਆਪਣੀ ਕਦਰਦਾਨੀ ਦਿਖਾਉਂਦੇ ਹੋਏ ਕਹਿੰਦਾ ਹੈ ਕਿ ਉਹ ਆਪਣੀ ਅਧਿਆਤਮਿਕ ਭਲਾਈ ਦੀ ਖ਼ਾਤਰ ਟੈਲੀਵਿਯਨ ਦੇਖਣ ਦੀ ਆਦਤ ਤੇ ਕਾਬੂ ਪਾਵੇਗਾ।

ਗੀਤ 63 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 4 ਦਸੰਬਰ

ਗੀਤ 189

10 ਮਿੰਟ: ਸਥਾਨਕ ਘੋਸ਼ਣਾਵਾਂ। “ਤੁਸੀਂ ਇਕ ਆਨਸਰਿੰਗ ਮਸ਼ੀਨ ਨੂੰ ਕੀ ਕਹੋਗੇ।”

15 ਮਿੰਟ: ਕਿੰਗਡਮ ਨਿਊਜ਼ ਨੰ. 36 ਦੀ ਵੰਡਾਈ ਕਰਨ ਤੇ ਮਿਲੇ ਤਜਰਬੇ। ਆਪਣੇ ਇਲਾਕੇ ਨੂੰ ਪੂਰਾ ਕਰਨ ਵਿਚ ਮਿਲੀ ਸਫ਼ਲਤਾ ਬਾਰੇ ਦੱਸੋ। ਕੀ ਕਲੀਸਿਯਾ ਵਿਚ ਕਿਸੇ ਪ੍ਰਕਾਸ਼ਕ ਨੇ ਪਹਿਲੀ ਵਾਰ ਪ੍ਰਚਾਰ ਵਿਚ ਹਿੱਸਾ ਲਿਆ ਹੈ? ਲੋਕਾਂ ਨੇ ਇਸ ਬਾਰੇ ਜੋ ਚੰਗੀਆਂ ਗੱਲਾਂ ਕਹੀਆਂ ਹਨ, ਉਨ੍ਹਾਂ ਬਾਰੇ ਦੱਸੋ। ਕੀ ਕੁਝ ਭੈਣ-ਭਰਾ ਸਟੱਡੀਆਂ ਸ਼ੁਰੂ ਕਰਵਾ ਸਕੇ ਹਨ? ਜੇ ਹਾਂ, ਤਾਂ ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾਂ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਲਈ ਕਹੋ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਜਿਹੜੇ ਲੋਕਾਂ ਨੇ ਦਿਲਚਸਪੀ ਦਿਖਾਈ ਹੈ, ਉਹ ਉਨ੍ਹਾਂ ਦੀ ਦਿਲਚਸਪੀ ਨੂੰ ਵਧਾਉਣ।

20 ਮਿੰਟ: “ਟਿਕਾਣੇ ਸਿਰ ਆਖੇ ਹੋਏ ਬਚਨ।” ਹਾਜ਼ਰੀਨ ਨਾਲ ਚਰਚਾ ਅਤੇ ਪ੍ਰਦਰਸ਼ਨ। ਕਈ ਭੈਣ-ਭਰਾ ਸੋਚਦੇ ਹਨ ਕਿ ਉਹ ਗੱਲਬਾਤ ਸ਼ੁਰੂ ਕਰਨ ਵਿਚ ਮਾਹਰ ਨਹੀਂ ਹਨ। ਨਾਲੇ ਉਨ੍ਹਾਂ ਨੂੰ ਗ਼ਲਤਫ਼ਹਿਮੀ ਹੈ ਕਿ ਪ੍ਰਚਾਰ ਵਿਚ ਕਾਮਯਾਬ ਹੋਣ ਲਈ ਉਨ੍ਹਾਂ ਨੂੰ ਕਿਸੇ ਖ਼ਾਸ ਹੁਨਰ ਦੀ ਲੋੜ ਹੈ। ਸਮਝਾਓ ਕਿ ਜੇ ਅਸੀਂ ਸਾਰੇ ਨਵੇਂ ਅਤੇ ਨੌਜਵਾਨ ਭੈਣ-ਭਰਾ ਕੋਸ਼ਿਸ਼ ਕਰੀਏ, ਤਾਂ ਅਸੀਂ ਗੱਲਬਾਤ ਕਿਵੇਂ ਸ਼ੁਰੂ ਕਰ ਸਕਦੇ ਹਾਂ। ਸੁਝਾਈਆਂ ਗਈਆਂ ਪੇਸ਼ਕਾਰੀਆਂ ਤੇ ਪੁਨਰ-ਵਿਚਾਰ ਕਰੋ ਅਤੇ ਦੱਸੋ ਕਿ ਇਹ ਸੌਖੀਆਂ ਹਨ ਤੇ ਦੋ ਜਾਂ ਤਿੰਨ ਪ੍ਰਕਾਸ਼ਕਾਂ ਵੱਲੋਂ ਇਨ੍ਹਾਂ ਨੂੰ ਪ੍ਰਦਰਸ਼ਿਤ ਕਰਾਓ। ਮਾਰਚ 1998 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 8 ਤੇ ਦਿੱਤੀਆਂ ਪੇਸ਼ਕਾਰੀਆਂ ਦਾ ਜ਼ਿਕਰ ਕਰੋ। ਸਾਰਿਆਂ ਨੂੰ ਪ੍ਰੇਰਿਤ ਕਰੋ ਕਿ ਜੇ ਉਹ ਹੌਸਲਾ ਨਾ ਹਾਰਨ, ਤਾਂ ਪ੍ਰਚਾਰ ਕੰਮ ਵਿਚ ਉਨ੍ਹਾਂ ਦੀ ਖ਼ੁਸ਼ੀ ਦੁੱਗਣੀ ਹੋ ਜਾਵੇਗੀ।

ਗੀਤ 218 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ