ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 11 ਦਸੰਬਰ
ਗੀਤ 50
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਜੇ ਕਲੀਸਿਯਾ ਦੇ ਸਟਾਕ ਵਿਚ ਸਰਬ ਮਹਾਨ ਮਨੁੱਖ ਜਾਂ ਮਹਾਨ ਸਿੱਖਿਅਕ (ਅੰਗ੍ਰੇਜ਼ੀ) ਕਿਤਾਬਾਂ ਹਨ, ਤਾਂ ਦੱਸੋ ਕਿ ਛੁੱਟੀਆਂ ਵਿਚ ਪ੍ਰਚਾਰ ਦੌਰਾਨ ਇਨ੍ਹਾਂ ਨੂੰ ਕਿਵੇਂ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸਾਰਿਆਂ ਨੂੰ 25 ਦਸੰਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈਣ ਦੀ ਤਿਆਰੀ ਕਰਨ ਵਾਸਤੇ ਬਾਈਬਲ ਦੇ ਸਹੀ ਇਤਿਹਾਸ ਤੇ ਭਰੋਸੇਯੋਗ ਭਵਿੱਖਬਾਣੀ (ਅੰਗ੍ਰੇਜ਼ੀ) ਨਾਮਕ ਵਿਡਿਓ ਨੂੰ ਦੇਖਣ ਲਈ ਉਤਸ਼ਾਹਿਤ ਕਰੋ। ਜਿਨ੍ਹਾਂ ਕੋਲ ਇਹ ਵਿਡਿਓ ਹੈ, ਉਹ ਦੂਜੇ ਭੈਣ-ਭਰਾਵਾਂ ਨੂੰ ਦੇ ਸਕਦੇ ਹਨ ਜਿਨ੍ਹਾਂ ਕੋਲ ਇਹ ਨਹੀਂ ਹੈ ਜਾਂ ਸ਼ਾਇਦ ਉਹ ਇਕੱਠੇ ਬੈਠ ਕੇ ਦੇਖ ਸਕਦੇ ਹਨ।
15 ਮਿੰਟ: “ਹਮੇਸ਼ਾ ਯਹੋਵਾਹ ਤੋਂ ਡਰੋ।”a ਜਨਵਰੀ-ਮਾਰਚ 1998 ਦੇ ਜਾਗਰੂਕ ਬਣੋ! ਦੇ ਸਫ਼ਾ 27 ਤੇ ਪਰਮੇਸ਼ੁਰੀ ਡਰ ਬਾਰੇ ਦਿੱਤੀ ਜਾਣਕਾਰੀ ਦਿਓ। ਯਹੋਵਾਹ ਦਾ ਡਰ ਮੰਨਣ ਦੇ ਫ਼ਾਇਦਿਆਂ ਬਾਰੇ ਦੱਸੋ।
20 ਮਿੰਟ: “ਹਾਣੀਆਂ ਦਾ ਦਬਾਅ ਤੇ ਤੁਹਾਡਾ ਪ੍ਰਚਾਰ ਕਰਨ ਦਾ ਵਿਸ਼ੇਸ਼-ਸਨਮਾਨ।” ਭਾਸ਼ਣ ਅਤੇ ਇੰਟਰਵਿਊਆਂ। ਜਿਨ੍ਹਾਂ ਭੈਣ-ਭਰਾਵਾਂ ਨੇ ਹਾਣੀਆਂ ਦਾ ਦਬਾਅ ਸਹਿਆ ਹੈ ਉਨ੍ਹਾਂ ਨੂੰ ਪੁੱਛੋ ਕਿ ਇਸ ਦਬਾਅ ਦੇ ਬਾਵਜੂਦ ਉਹ ਪ੍ਰਚਾਰ ਕੰਮ ਵਿਚ ਕਿਵੇਂ ਸਰਗਰਮੀ ਨਾਲ ਲੱਗੇ ਹੋਏ ਹਨ।
ਗੀਤ 78 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 18 ਦਸੰਬਰ
ਗੀਤ 94
15 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। 25 ਦਸੰਬਰ ਅਤੇ 1 ਜਨਵਰੀ ਲਈ ਕੀਤੇ ਗਏ ਖ਼ਾਸ ਪ੍ਰਚਾਰ ਇੰਤਜ਼ਾਮਾਂ ਬਾਰੇ ਦੱਸੋ। ਇਸ ਸਵਾਲ ਦਾ ਜਵਾਬ ਦਿਓ: ਕੀ ਅਜਿਹੇ ਤਿਉਹਾਰ ਮਨਾਉਣੇ ਗ਼ਲਤ ਹਨ ਜੋ ਸ਼ਾਇਦ ਗ਼ੈਰ-ਮਸੀਹੀ ਤਾਂ ਹੋਣ, ਪਰ ਉਨ੍ਹਾਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ?—ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 178-80 ਦੇਖੋ।
12 ਮਿੰਟ: “ਸਾਲ 2001 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ।” ਸਕੂਲ ਨਿਗਾਹਬਾਨ ਦੁਆਰਾ ਭਾਸ਼ਣ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣਾ ਹਫ਼ਤਾਵਾਰ ਬਾਈਬਲ ਪਠਨ ਕਰਦੇ ਰਹਿਣ ਅਤੇ ਪੂਰੀ ਮਿਹਨਤ ਨਾਲ ਸਕੂਲ ਦੇ ਭਾਸ਼ਣ ਦੇਣ।
18 ਮਿੰਟ: “ਕੀ ਤੁਸੀਂ ਦਲੇਰ ਹੋ ਕੇ ਪ੍ਰਚਾਰ ਕਰਦੇ ਹੋ?”b ਲੇਖ ਵਿਚਲੀਆਂ ਆਇਤਾਂ ਉੱਤੇ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਕਹੋ। ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ਾ 86 ਤੋਂ ਦਿਖਾਓ ਕਿ ਅਸੀਂ ਹੋਰ ਜ਼ਿਆਦਾ ਦਲੇਰ ਕਿਵੇਂ ਬਣ ਸਕਦੇ ਹਾਂ ਤੇ ਹੋਰ ਚੰਗੇ ਤਰੀਕੇ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ।
ਗੀਤ 124 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 25 ਦਸੰਬਰ
ਗੀਤ 126
10 ਮਿੰਟ: ਸਥਾਨਕ ਘੋਸ਼ਣਾਵਾਂ। ਹਾਜ਼ਰੀਨ ਨੂੰ ਹਾਲ ਹੀ ਵਿਚ ਪ੍ਰਚਾਰ ਦੌਰਾਨ ਮਿਲੇ ਤਜਰਬਿਆਂ ਬਾਰੇ ਦੱਸਣ ਲਈ ਕਹੋ। ਜਨਵਰੀ ਦੀ ਸਾਹਿੱਤ ਪੇਸ਼ਕਸ਼ ਤੇ ਪੁਨਰ-ਵਿਚਾਰ ਕਰੋ।
10 ਮਿੰਟ: “ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ।” ਸਵਾਲ-ਜਵਾਬ। ਅਗਲੇ ਸਰਕਟ ਸੰਮੇਲਨ ਦੀ ਤਾਰੀਖ਼ ਦੱਸੋ ਅਤੇ ਸਾਰਿਆਂ ਨੂੰ ਦੋਵੇਂ ਦਿਨ ਆਉਣ ਦੀ ਤਾਕੀਦ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਬਾਈਬਲ ਵਿਦਿਆਰਥੀਆਂ ਨੂੰ ਬੁਲਾਉਣ ਦੇ ਖ਼ਾਸ ਜਤਨ ਕਰਨ। ਹੋ ਸਕਦਾ ਹੈ ਕਿ ਸੰਮੇਲਨ ਵਿਚ ਆ ਕੇ ਉਹ ਬਾਕਾਇਦਾ ਕਲੀਸਿਯਾ ਸਭਾਵਾਂ ਵਿਚ ਆਉਣ ਲੱਗ ਪੈਣ।
25 ਮਿੰਟ: “ਬਾਈਬਲ ਦੇ ਸਹੀ ਇਤਿਹਾਸ ਤੇ ਭਰੋਸੇਯੋਗ ਭਵਿੱਖਬਾਣੀ ਨਾਮਕ ਵਿਡਿਓ ਤੋਂ ਸਿੱਖਣਾ।” ਹਾਜ਼ਰੀਨ ਨਾਲ ਚਰਚਾ। ਸੁਝਾਅ ਦਿਓ ਕਿ ਕਿਵੇਂ ਇਸ ਵਿਡਿਓ ਰਾਹੀਂ ਦੂਜਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। (1999 ਦੀ ਯੀਅਰਬੁੱਕ [ਅੰਗ੍ਰੇਜ਼ੀ] ਦੇ ਸਫ਼ੇ 51-2) ਫਰਵਰੀ ਵਿਚ ਅਸੀਂ ਇਸ ਲੜੀ ਦੇ ਦੂਜੇ ਵਿਡਿਓ ਬਾਈਬਲ—ਮਨੁੱਖਜਾਤੀ ਦੀ ਸਭ ਤੋਂ ਪੁਰਾਣੀ ਤੇ ਵਿਵਹਾਰਕ ਕਿਤਾਬ (ਅੰਗ੍ਰੇਜ਼ੀ) ਤੇ ਚਰਚਾ ਕਰਾਂਗੇ।
ਗੀਤ 212 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 1 ਜਨਵਰੀ
ਗੀਤ 171
10 ਮਿੰਟ: ਸਥਾਨਕ ਘੋਸ਼ਣਾਵਾਂ। ਜੇ ਤੁਹਾਡੀ ਕਲੀਸਿਯਾ ਨਵੇਂ ਸਾਲ ਵਿਚ ਸਭਾਵਾਂ ਦੇ ਸਮੇਂ ਬਦਲੇਗੀ, ਤਾਂ ਸਾਰਿਆਂ ਨੂੰ ਉਤਸ਼ਾਹ ਦਿੰਦੇ ਹੋਏ ਤਾਕੀਦ ਕਰੋ ਕਿ ਉਹ ਕਲੀਸਿਯਾ ਦੇ ਨਵੇਂ ਸਮਿਆਂ ਮੁਤਾਬਕ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ। ਬਾਈਬਲ ਸਿੱਖਿਆਰਥੀਆਂ ਅਤੇ ਹੋਰ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਸਮੇਂ ਵਿਚ ਕੀਤੀ ਗਈ ਕਿਸੇ ਵੀ ਤਬਦੀਲੀ ਤੋਂ ਜਾਣੂ ਕਰਵਾਓ ਅਤੇ ਨਵੇਂ ਸੱਦਾ ਪੱਤਰ ਵਰਤੋ ਜਿਨ੍ਹਾਂ ਉੱਤੇ ਸਭਾਵਾਂ ਦਾ ਨਵਾਂ ਸਮਾਂ ਦੱਸਿਆ ਗਿਆ ਹੋਵੇ। ਦੇਸ਼ ਦੀ ਅਤੇ ਆਪਣੀ ਕਲੀਸਿਯਾ ਦੀ ਅਗਸਤ ਦੀ ਪ੍ਰੀਚਿੰਗ ਰਿਪੋਰਟ ਉੱਤੇ ਟਿੱਪਣੀ ਕਰੋ। ਸਾਰਿਆਂ ਨੂੰ ਦਸੰਬਰ ਦੀ ਪ੍ਰੀਚਿੰਗ ਰਿਪੋਰਟ ਦੇਣ ਦਾ ਚੇਤਾ ਕਰਾਓ।
10 ਮਿੰਟ: “ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ।” ਭਾਸ਼ਣ। ਜੇ ਅਗਲੇ ਖ਼ਾਸ ਸੰਮੇਲਨ ਦੀ ਤਾਰੀਖ਼ ਪਤਾ ਹੈ, ਤਾਂ ਇਸ ਨੂੰ ਦੱਸੋ ਅਤੇ ਸਾਰਿਆਂ ਨੂੰ ਪੂਰਾ ਦਿਨ ਹਾਜ਼ਰ ਰਹਿਣ ਦੀ ਤਾਕੀਦ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਦਿਲਚਸਪੀ ਰੱਖਣ ਵਾਲਿਆਂ ਅਤੇ ਬਾਈਬਲ ਵਿਦਿਆਰਥੀਆਂ ਨੂੰ ਆਉਣ ਦਾ ਸੱਦਾ ਦੇਣ।
25 ਮਿੰਟ: ਪੁਨਰ-ਮੁਲਾਕਾਤਾਂ ਦੀ ਤਿਆਰੀ ਕਿਵੇਂ ਕਰੀਏ। ਪਿਤਾ ਆਪਣੇ ਪਰਿਵਾਰ ਨਾਲ ਚਰਚਾ ਕਰਦਾ ਹੈ ਕਿ ਉਹ ਸੇਵਕਾਈ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਕਿਵੇਂ ਕਰ ਸਕਦੇ ਹਨ। ਉਹ ਦਿਲਚਸਪੀ ਰੱਖਣ ਵਾਲਿਆਂ ਕੋਲ ਦੁਬਾਰਾ ਜਾਣ ਦੇ ਬਾਈਬਲ ਵਿਚਲੇ ਕਾਰਨਾਂ ਤੇ ਜ਼ੋਰ ਦਿੰਦਾ ਹੈ। 1 ਜੁਲਾਈ 1999 ਦੇ ਸਫ਼ਾ 22 ਪੈਰਾ 18 ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ ਸਾਰੇ ਕੁਝ ਪੁਨਰ-ਮੁਲਾਕਾਤਾਂ ਦੀ ਤਿਆਰੀ ਕਰਦੇ ਹਨ। ਸਾਰੇ ਮੈਂਬਰ ਮੰਨਦੇ ਹਨ ਕਿ ਉਹ ਅਜਿਹੇ ਲੋਕਾਂ ਨੂੰ ਮਿਲੇ ਹਨ ਜਿਨ੍ਹਾਂ ਨੂੰ ਵਾਪਸ ਜਾ ਕੇ ਮਿਲਣਾ ਚਾਹੀਦਾ ਹੈ। ਪਰਿਵਾਰ ਦਾ ਹਰ ਮੈਂਬਰ ਲੋਕਾਂ ਨੂੰ ਪਹਿਲੀ ਵਾਰ ਮਿਲਣ ਦੇ ਆਪਣੇ ਤਜਰਬੇ ਬਾਰੇ ਦੱਸਦਾ ਹੈ ਤੇ ਦੂਸਰੇ ਉਸ ਨੂੰ ਸੁਝਾਅ ਦਿੰਦੇ ਹਨ ਕਿ ਪੁਨਰ-ਮੁਲਾਕਾਤ ਦੌਰਾਨ ਉਹ ਕੀ ਕਹਿ ਸਕਦਾ ਹੈ ਜਾਂ ਕਿਹੜੀ ਆਇਤ ਇਸਤੇਮਾਲ ਕਰ ਸਕਦਾ ਹੈ। ਉਹ ਮੰਗ ਬਰੋਸ਼ਰ ਵਿੱਚੋਂ ਨੁਕਤੇ ਲੱਭਦੇ ਹਨ ਜਿਨ੍ਹਾਂ ਨੂੰ ਵਧੀਆ ਢੰਗ ਨਾਲ ਵਰਤਿਆ ਜਾ ਸਕਦਾ ਹੈ। ਮਾਪੇ ਇਕ ਬੱਚੇ ਕੋਲੋਂ ਪ੍ਰੈਕਟਿਸ ਕਰਵਾਉਂਦੇ ਹਨ ਕਿ ਉਹ ਮੁਲਾਕਾਤ ਵੇਲੇ ਕੀ ਕਹੇਗਾ। ਉਹ ਆਉਣ ਵਾਲੇ ਹਫ਼ਤੇ ਵਿਚ ਪੁਨਰ-ਮੁਲਾਕਾਤਾਂ ਕਰਨ ਲਈ ਸਮਾਂ ਨਿਰਧਾਰਿਤ ਕਰਦੇ ਹਨ।
ਗੀਤ 151 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।