ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/01 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2001
  • ਸਿਰਲੇਖ
  • ਹਫ਼ਤਾ ਆਰੰਭ 12 ਮਾਰਚ
  • ਹਫ਼ਤਾ ਆਰੰਭ 19 ਮਾਰਚ
  • ਹਫ਼ਤਾ ਆਰੰਭ 26 ਮਾਰਚ
  • ਹਫ਼ਤਾ ਆਰੰਭ 2 ਅਪ੍ਰੈਲ
ਸਾਡੀ ਰਾਜ ਸੇਵਕਾਈ—2001
km 3/01 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 12 ਮਾਰਚ

ਗੀਤ 112

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਅਪ੍ਰੈਲ​—‘ਮਿਹਨਤ ਅਤੇ ਜਤਨ ਕਰਨ’ ਦਾ ਸਮਾਂ।” (ਪੈਰੇ 1-13) ਪ੍ਰਧਾਨ ਨਿਗਾਹਬਾਨ ਜੋਸ਼ ਨਾਲ ਇਸ ਉੱਤੇ ਚਰਚਾ ਕਰੇਗਾ ਕਿ ਅਸੀਂ ਅਪ੍ਰੈਲ ਮਹੀਨੇ ਵਿਚ ਕਿਹੜਾ ਟੀਚਾ ਹਾਸਲ ਕਰਨ ਦੀ ਇੱਛਾ ਰੱਖਦੇ ਹਾਂ। ਸਾਡਾ ਟੀਚਾ ਹੈ ਕਿ ਕਲੀਸਿਯਾ ਦੇ ਸਾਰੇ ਭੈਣ-ਭਰਾ ਅਪ੍ਰੈਲ ਦੌਰਾਨ ਸੇਵਕਾਈ ਵਿਚ ਪੂਰਾ-ਪੂਰਾ ਹਿੱਸਾ ਲੈਣ। ਇਸ ਟੀਚੇ ਨੂੰ ਹਾਸਲ ਕਰਨ ਵਿਚ ਸਾਰਿਆਂ ਨੂੰ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰੋ।

ਗੀਤ 147 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 19 ਮਾਰਚ

ਗੀਤ 166

8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

17 ਮਿੰਟ: ਸਾਲ 2001 ਦੀ ਯੀਅਰ ਬੁੱਕ ਪੜ੍ਹੋ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਫ਼ਾ 31 ਤੇ ਦਿੱਤੀ “ਸਾਲ 2000 ਦੀ ਕੁੱਲ ਗਿਣਤੀ” ਤੇ ਪੁਨਰ-ਵਿਚਾਰ ਕਰੋ। ਸਫ਼ੇ 3-5 ਉੱਤੇ ਦਿੱਤੀ ਗਈ “ਪ੍ਰਬੰਧਕ ਸਭਾ ਦੀ ਚਿੱਠੀ” ਦੀ ਚਰਚਾ ਕਰੋ। ਹਾਜ਼ਰੀਨ ਵਿਚ ਬੈਠੇ ਕੁਝ ਭੈਣ-ਭਰਾਵਾਂ ਨੂੰ ਨਵੀਂ ਯੀਅਰ ਬੁੱਕ ਵਿੱਚੋਂ ਕੋਈ ਰਿਪੋਰਟ ਜਾਂ ਤਜਰਬਾ ਦੱਸਣ ਲਈ ਕਹੋ ਜਿਸ ਤੋਂ ਉਨ੍ਹਾਂ ਨੂੰ ਉਤਸ਼ਾਹ ਮਿਲਿਆ ਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ ਹੈ। ਦੁਨੀਆਂ ਭਰ ਦੇ ਬੈਥਲ ਪਰਿਵਾਰਾਂ ਵਾਂਗ, ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਿਲ ਕੇ ਪੂਰੀ ਯੀਅਰ ਬੁੱਕ ਪੜ੍ਹਨ ਦੀ ਪ੍ਰੇਰਣਾ ਦਿਓ। ਸਫ਼ਾ 255 ਉੱਤੇ ਦਿੱਤੇ ਸਵਾਲਾਂ ਵੱਲ ਸਾਰਿਆਂ ਦਾ ਧਿਆਨ ਦਿਵਾਓ ਜਿਹੜੇ ਸਿੱਖੀਆਂ ਗੱਲਾਂ ਦਾ ਪੁਨਰ-ਵਿਚਾਰ ਕਰਨ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ। ਹਾਜ਼ਰੀਨ ਕੋਲੋਂ ਸੁਝਾਅ ਪੁੱਛੋ ਕਿ ਉਹ ਯੀਅਰ ਬੁੱਕ ਦੀ ਮਦਦ ਨਾਲ ਬਾਈਬਲ ਸਿੱਖਿਆਰਥੀਆਂ ਦੀ ਯਹੋਵਾਹ ਦੇ ਸੰਗਠਨ ਪ੍ਰਤੀ ਅਤੇ ਇਸ ਦਾ ਹਿੱਸਾ ਬਣਨ ਦੇ ਵਿਸ਼ੇਸ਼-ਸਨਮਾਨ ਪ੍ਰਤੀ ਕਦਰਦਾਨੀ ਨੂੰ ਕਿਵੇਂ ਵਧਾ ਸਕਦੇ ਹਨ।

20 ਮਿੰਟ: “ਅਪ੍ਰੈਲ​—‘ਮਿਹਨਤ ਅਤੇ ਜਤਨ ਕਰਨ’ ਦਾ ਸਮਾਂ।” (ਪੈਰੇ 14-30) ਸੇਵਾ ਨਿਗਾਹਬਾਨ ਭਾਸ਼ਣ ਦੇਵੇਗਾ, ਪਰ ਕੁਝ ਚੋਣਵੇਂ ਪੈਰਿਆਂ ਉੱਤੇ ਸਵਾਲ-ਜਵਾਬ ਕਰੇਗਾ। ਅਪ੍ਰੈਲ ਦੌਰਾਨ ਸੇਵਕਾਈ ਵਿਚ ਪੂਰਾ-ਪੂਰਾ ਹਿੱਸਾ ਲੈਣ ਲਈ ਸਾਰਿਆਂ ਨੂੰ ਆਪਣੇ ਲਈ ਇਕ ਢੁਕਵੀਂ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ। ਪੂਰੇ ਅਪ੍ਰੈਲ ਦੌਰਾਨ ਖੇਤਰ ਸੇਵਾ ਸਭਾਵਾਂ ਦੇ ਪ੍ਰਬੰਧ ਬਾਰੇ ਦੱਸੋ। ਜਿਹੜੇ ਸਹਿਯੋਗੀ ਪਾਇਨੀਅਰੀ ਕਰ ਸਕਦੇ ਹਨ, ਉਨ੍ਹਾਂ ਸਾਰਿਆਂ ਨੂੰ ਸਹਿਯੋਗੀ ਪਾਇਨੀਅਰੀ ਕਰਨ ਦੀ ਪ੍ਰੇਰਣਾ ਦਿਓ। ਉਹ ਸਭਾ ਖ਼ਤਮ ਹੋਣ ਮਗਰੋਂ ਸਹਿਯੋਗੀ ਪਾਇਨੀਅਰੀ ਦਾ ਫ਼ਾਰਮ ਲੈ ਸਕਦੇ ਹਨ।

ਗੀਤ 188 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 26 ਮਾਰਚ

ਗੀਤ 204

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਦੱਸੋ ਕਿ ਅਜੇ ਵੀ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਲਈ ਫ਼ਾਰਮ ਭਰਿਆ ਜਾ ਸਕਦਾ ਹੈ। ਹਰ ਰੋਜ਼ ਬਾਈਬਲ ਦੀ ਜਾਂਚ ਕਰੋ​—2001 ਵਿਚ 3-8 ਅਪ੍ਰੈਲ ਲਈ ਦਿੱਤੀ ਗਈ ਸਮਾਰਕ ਬਾਈਬਲ ਪਠਨ ਦੀ ਅਨੁਸੂਚੀ ਅਨੁਸਾਰ ਬਾਈਬਲ ਪੜ੍ਹਨ ਦੀ ਪ੍ਰੇਰਣਾ ਦਿਓ। ਦੱਸੋ ਕਿ ਸਮਾਰਕ ਦੇ ਹਫ਼ਤੇ ਦਾ ਪਹਿਰਾਬੁਰਜ ਅਧਿਐਨ ਕਦੋਂ ਕੀਤਾ ਜਾਵੇਗਾ। ਇਸ ਐਤਵਾਰ, 1 ਅਪ੍ਰੈਲ ਨੂੰ ਦਿੱਤੇ ਜਾਣ ਵਾਲੇ ਖ਼ਾਸ ਜਨਤਕ ਭਾਸ਼ਣ ਬਾਰੇ ਵੀ ਦੱਸੋ, ਜਿਸ ਦਾ ਵਿਸ਼ਾ ਹੈ “ਕਿਸ ਨੂੰ ਬਚਾਇਆ ਜਾ ਸਕਦਾ ਹੈ?” ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਉਸ ਦਿਨ ਸੇਵਕਾਈ ਵਿਚ ਹਿੱਸਾ ਲੈ ਕੇ ਅਪ੍ਰੈਲ ਮਹੀਨੇ ਦੀ ਚੰਗੀ ਸ਼ੁਰੂਆਤ ਕਰਨ।

20 ਮਿੰਟ: “ਆਓ ਅਸੀਂ ਯਹੋਵਾਹ ਤੇ ਉਸ ਦੇ ਪੁੱਤਰ ਦਾ ਮਾਣ ਕਰੀਏ।” ਇਕ ਬਜ਼ੁਰਗ ਵੱਲੋਂ ਬਾਈਬਲ ਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਪ੍ਰੈਲ ਦੀ ਖ਼ਾਸ ਮੁਹਿੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਅਤੇ ਸਮਾਰਕ ਸਮਾਰੋਹ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਣ।

15 ਮਿੰਟ: ਰਸਾਲਿਆਂ ਦੀਆਂ ਪੇਸ਼ਕਾਰੀਆਂ ਤਿਆਰ ਕਰਨੀਆਂ। ਅਪ੍ਰੈਲ ਵਿਚ ਅਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਾਂਗੇ। ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਪੈਰੇ 3 ਅਤੇ 10 ਤੇ ਪੁਨਰ-ਵਿਚਾਰ ਕਰੋ। ਹਰ ਨਵੇਂ ਰਸਾਲੇ ਨੂੰ ਪੇਸ਼ ਕਰਨ ਲਈ (1) ਇਕ ਲੇਖ, (2) ਗੱਲਬਾਤ ਸ਼ੁਰੂ ਕਰਨ ਲਈ ਇਕ ਢੁਕਵਾਂ ਮੁੱਦਾ, (3) ਦਿਲਚਸਪੀ ਜਗਾਉਣ ਲਈ ਇਕ ਸਵਾਲ ਅਤੇ (4) ਇਕ ਢੁਕਵਾਂ ਸ਼ਾਸਤਰਵਚਨ ਦੱਸੋ। ਦਿਲਚਸਪੀ ਰੱਖਣ ਵਾਲਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਇਸਤੇਮਾਲ ਕਰੋ। ਅਖ਼ੀਰ ਵਿਚ ਚੰਗੀ ਤਰ੍ਹਾਂ ਤਿਆਰ ਕੀਤੇ ਹੋਏ ਇਕ ਪ੍ਰਦਰਸ਼ਨ ਰਾਹੀਂ ਦਿਖਾਓ ਕਿ ਪਹਿਲੀ ਮੁਲਾਕਾਤ ਤੇ ਇਹ ਕਿੱਦਾਂ ਕੀਤਾ ਜਾ ਸਕਦਾ ਹੈ।

ਗੀਤ 207 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 2 ਅਪ੍ਰੈਲ

ਗੀਤ 220

9 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਮਾਰਚ ਦੀ ਖੇਤਰ ਸੇਵਾ ਰਿਪੋਰਟ ਪਾਉਣ ਦਾ ਚੇਤਾ ਕਰਾਓ। “ਸਮਾਰਕ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਉੱਤੇ ਚਰਚਾ ਕਰੋ।

18 ਮਿੰਟ: “ਪਿਆਰ ਸਾਨੂੰ ਪ੍ਰਚਾਰ ਕਰਨ ਲਈ ਪ੍ਰੇਰਦਾ ਹੈ।”a ਲੇਖ ਵਿਚ ਦਿੱਤੀਆਂ ਆਇਤਾਂ ਵੱਲ ਧਿਆਨ ਦਿਓ। ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 673, ਪੈਰਾ 1 ਵਿੱਚੋਂ ਕੁਝ ਗੱਲਾਂ ਦੱਸੋ। ਕਈ ਸਾਲਾਂ ਤੋਂ ਪ੍ਰਚਾਰ ਕਰ ਰਹੇ ਇਕ ਪ੍ਰਕਾਸ਼ਕ ਨੂੰ ਇਹ ਦੱਸਣ ਲਈ ਕਹੋ ਕਿ ਪਰਮੇਸ਼ੁਰ ਪ੍ਰਤੀ ਪਿਆਰ ਨੇ ਕਿੱਦਾਂ ਉਸ ਨੂੰ ਪ੍ਰਚਾਰ ਕੰਮ ਵਿਚ ਲੱਗੇ ਰਹਿਣ ਲਈ ਪ੍ਰੇਰਿਆ। ਸਾਰੇ ਪ੍ਰਕਾਸ਼ਕਾਂ ਨੂੰ ਅਪ੍ਰੈਲ ਦੌਰਾਨ ਅਤੇ ਉਸ ਮਗਰੋਂ ਹਰ ਮਹੀਨੇ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ।

18 ਮਿੰਟ: “ਸਭਾਵਾਂ ਵਿਚ ਆਉਣ ਲਈ ਦੂਜਿਆਂ ਦੀ ਮਦਦ ਕਰੋ।”b ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਦੇ ਪੈਰੇ 14-16 ਵਿਚ ਬਾਈਬਲ ਸਿੱਖਿਆਰਥੀਆਂ ਨੂੰ ਸੰਗਠਨ ਵੱਲ ਨਿਰਦੇਸ਼ਿਤ ਕਰਨ ਸੰਬੰਧੀ ਕੁਝ ਸੁਝਾਅ ਦਿੱਤੇ ਗਏ ਹਨ। ਹਾਜ਼ਰੀਨ ਨੂੰ ਸਮਝਾਓ ਕਿ ਮੰਗ ਬਰੋਸ਼ਰ (ਪਾਠ 5, ਪੈਰਾ 7) ਅਤੇ ਗਿਆਨ ਕਿਤਾਬ (ਅਧਿਆਇ 5, ਪੈਰਾ 22) ਨੂੰ ਇਸਤੇਮਾਲ ਕਰ ਕੇ ਸ਼ੁਰੂ ਤੋਂ ਹੀ ਸਿੱਖਿਆਰਥੀਆਂ ਨੂੰ ਸਭਾਵਾਂ ਵਿਚ ਆਉਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਨੂੰ ਇਕ ਪ੍ਰਦਰਸ਼ਨ ਰਾਹੀਂ ਦਿਖਾਓ ਜਿਸ ਵਿਚ ਇਕ ਯੋਗ ਪ੍ਰਕਾਸ਼ਕ ਆਪਣੇ ਸਿੱਖਿਆਰਥੀ ਨੂੰ ਬੜੇ ਪਿਆਰ ਨਾਲ ਪ੍ਰੇਰਣਾ ਦਿੰਦਾ ਹੈ ਕਿ ਉਹ ਸਭਾਵਾਂ ਵਿਚ ਆਉਣ ਬਾਰੇ ਗੰਭੀਰਤਾ ਨਾਲ ਸੋਚੇ।

ਗੀਤ 47 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ