ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
1 ਜਨਵਰੀ ਤੋਂ 23 ਅਪ੍ਰੈਲ 2001 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਹੇਠਾਂ ਦਿੱਤੇ ਗਏ ਹਰੇਕ ਵਾਕ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:
1. ਹਾਲਾਂਕਿ ਸਾਨੂੰ ਜਜ਼ਬਾਤਾਂ ਵਿਚ ਵਹਿ ਕੇ ਕਦੇ ਵੀ ਦੂਸਰਿਆਂ ਦੇ ਗੰਭੀਰ ਪਾਪਾਂ ਤੋਂ ਅੱਖਾਂ ਨਹੀਂ ਮੀਟ ਲੈਣੀਆਂ ਚਾਹੀਦੀਆਂ, ਪਰ ਸਾਡੇ ਖ਼ਿਲਾਫ਼ ਪਾਪ ਕਰਨ ਵਾਲਾ ਵਿਅਕਤੀ ਜੇ ਸੱਚ-ਮੁੱਚ ਪਛਤਾਵਾ ਕਰਦਾ ਹੈ, ਤਾਂ ਅਸੀਂ ਯੂਸੁਫ਼ ਵਾਂਗ ਦਇਆ ਦਿਖਾਉਂਦੇ ਹੋਏ ਉਸ ਨੂੰ ਮਾਫ਼ ਕਰ ਸਕਦੇ ਹਾਂ। (ਉਤ. 42:21; 45:4, 5) [w99 1/1 ਸਫ਼ਾ 31 ਪੈਰੇ 2-3]
2. ਵਿਆਹ ਵਿਚ ਏਕਤਾ ਹੋਣ ਲਈ ਪਤੀ-ਪਤਨੀ ਲਈ ਇੱਕੋ ਧਰਮ ਨੂੰ ਮੰਨਣਾ ਕਾਫ਼ੀ ਹੈ। [fy-PJ ਸਫ਼ੇ 21, 22 ਪੈਰਾ 14]
3. ਹਬੱਕੂਕ ਦੀ ਕਿਤਾਬ ਵਿਚਲੀ ਭਵਿੱਖਬਾਣੀ ਦਿਖਾਉਂਦੀ ਹੈ ਕਿ ਮਸੀਹ ਦੇ ਅਧੀਨ ਪਰਮੇਸ਼ੁਰ ਦਾ ਰਾਜ ਧਰਤੀ ਨੂੰ ਭਰ ਦੇਵੇਗਾ ਤੇ ਉਸ ਉੱਤੇ ਰਾਜ ਕਰੇਗਾ। [br78 ਸਫ਼ਾ 16 ਪੈਰਾ 3]
4. ਯਿਸੂ ਨੇ ਸਵਰਗੀ ਥਾਂ ਨੂੰ ਛੱਡ ਕੇ ਅਤੇ ਸਵਰਗੀ ਦੂਤਾਂ ਤੋਂ ਨੀਵਾਂ ਹੋ ਕੇ ਇਕ ਮਾਮੂਲੀ ਇਨਸਾਨ ਦੇ ਰੂਪ ਵਿਚ ਇਸ ਧਰਤੀ ਉੱਤੇ ਆਉਣ ਦੀ ਖ਼ਾਸ ਜ਼ਿੰਮੇਵਾਰੀ ਨੂੰ ਸਵੀਕਾਰਨ ਦੁਆਰਾ ਨਿਮਰਤਾ ਦਿਖਾਈ। (ਫ਼ਿਲਿ. 2:5-8; ਇਬ. 2:7) [w99 2/1 ਸਫ਼ਾ 6 ਪੈਰਾ 3]
5. ਯਹੂਦਾਹ ਉੱਤੇ ਸ਼ੀਸਕ ਦੇ ਹਮਲੇ ਤੇ “ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਨੂੰ ਅਤੇ ਪਾਤਸ਼ਾਹੀ ਮਹਿਲ ਦੇ ਖ਼ਜ਼ਾਨੇ ਨੂੰ” ਲੁੱਟਣ ਦੀ ਘਟਨਾ ਨੂੰ ਪੁਰਾਤੱਤਵ-ਵਿਗਿਆਨ ਨੇ ਸਹੀ ਦੱਸਿਆ ਹੈ। (2 ਇਤ. 12:9) [ਹਫ਼ਤਾਵਾਰ ਬਾਈਬਲ ਪਠਨ; w88 2/1 ਸਫ਼ਾ 26 ਪੈਰਾ 4 ਦੇਖੋ।]
6. ਯਿਸੂ ਦੇ ਬਪਤਿਸਮਾ ਲੈਣ ਸਮੇਂ “ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ।” ਸਪੱਸ਼ਟ ਤੌਰ ਤੇ ਇਸ ਦਾ ਮਤਲਬ ਹੈ ਕਿ ਉਸ ਨੂੰ ਸਵਰਗ ਵਿਚ ਆਪਣੇ ਪੂਰਵ-ਮਾਨਵੀ ਜੀਵਨ ਦੀ ਯਾਦ ਵਾਪਸ ਆਉਂਦੀ ਹੈ। (ਮੱਤੀ 3:16) [gt-PJ 12]
7. ਇਕ ਵਿਅਕਤੀ ਨੂੰ ਬਰਕਤ ਲੈਣ ਦੇ ਖ਼ਿਆਲ ਨੂੰ ਛੱਡ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ। [w-PJ 99 4/15 ਸਫ਼ਾ 16 ਪੈਰਾ 1]
8.ਜ਼ਬੂਰ 103:2 ਵਿਚ ਦਰਜ ਯਹੋਵਾਹ ਦੇ ‘ਉਪਕਾਰਾਂ’ ਦੀ ਗੱਲ ਕਰਦੇ ਸਮੇਂ ਦਾਊਦ ਯਹੋਵਾਹ ਦੀ ਭੌਤਿਕ ਸ੍ਰਿਸ਼ਟੀ ਬਾਰੇ ਸੋਚ ਰਿਹਾ ਸੀ। [w-PJ 99 5/15 ਸਫ਼ਾ 21 ਪੈਰੇ 5-6]
9. ਅਧਿਆਤਮਿਕ ਤੌਰ ਤੇ ਮਹੱਤਵਪੂਰਣ ਗੱਲਾਂ ਸਾਂਝੀਆਂ ਕਰਨ ਲਈ ਪਰਿਵਾਰਕ ਅਧਿਐਨ ਹੀ ਇੱਕੋ-ਇਕ ਅਵਸਰ ਨਹੀਂ ਹੈ। [fy-PJ ਸਫ਼ਾ 70 ਪੈਰਾ 14]
10. ਇਕ ਪਤਨੀ ਆਪਣੇ ਪਤੀ ਦੀ ਪਰਿਵਾਰ ਦਾ ਚੰਗਾ ਸਰਦਾਰ ਬਣਨ ਵਿਚ ਮਦਦ ਨਹੀਂ ਕਰ ਸਕਦੀ। [fy-PJ ਸਫ਼ੇ 34, 35 ਪੈਰੇ 17, 18]
ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:
11. ਵਿਆਹ ਦੇ ਮਾਮਲੇ ਵਿਚ ਬਾਈਬਲ ਤੋਂ ਸਲਾਹ ਲੈਣੀ ਤਰਕਸੰਗਤ ਕਿਉਂ ਹੈ? [fy-PJ ਸਫ਼ਾ 10 ਪੈਰਾ 18]
12. ਯੂਸੁਫ਼ ਕਿੱਦਾਂ ਮਰਿਯਮ ਨੂੰ “ਤਿਆਗ” ਸਕਦਾ ਸੀ ਜਦੋਂ ਕਿ ਉਹ ਅਜੇ ਵਿਆਹੇ ਹੋਏ ਨਹੀਂ ਸਨ? (ਮੱਤੀ 1:18, 19) [gt-PJ 4]
13. ਗੁਣਾਂ ਦੇ ਸੰਬੰਧ ਵਿਚ ਅਸੀਂ ਯਹੂਦਾਹ ਦੇ ਰਾਜਾ ਊਜ਼ੀਯਾਹ ਤੋਂ ਕਿਹੜਾ ਚੰਗਾ ਸਬਕ ਸਿੱਖ ਸਕਦੇ ਹਾਂ? (2 ਇਤ. 26:15-21) [ਹਫ਼ਤਾਵਾਰ ਬਾਈਬਲ ਪਠਨ; w-PJ 99 12/1 ਸਫ਼ਾ 26 ਪੈਰੇ 1-2 ਦੇਖੋ।]
14. ਰੀਤ ਸ਼ੁਰੂ ਕਰਨ ਦੀ ਬਜਾਇ, ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋਣ ਦੁਆਰਾ ਸਾਨੂੰ ਕਿਹੜਾ ਜ਼ਬਰਦਸਤ ਸਬਕ ਸਿਖਾਇਆ? (ਯੂਹੰ. 13:4, 5) [w-PJ 99 3/1 ਸਫ਼ਾ 31 ਪੈਰਾ 1]
15. ਪਹਿਲਾ ਇਤਹਾਸ 14:8-17 ਦਾ ਬਿਰਤਾਂਤ ਯਸਾਯਾਹ ਦੇ ਸਮੇਂ ਵਿਚ ਕਿਉਂ ਮਹੱਤਤਾ ਰੱਖਦਾ ਸੀ ਤੇ ਅੱਜ ਈਸਾਈ-ਜਗਤ ਨੂੰ ਇਸ ਵਿਚ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ? (ਯਸਾ. 28:21) [ਹਫ਼ਤਾਵਾਰ ਬਾਈਬਲ ਪਠਨ; w91 6/1 ਸਫ਼ਾ 21 ਪੈਰੇ 2-3 ਦੇਖੋ।]
16. ਬਆਲ ਉਪਾਸਨਾ ਦੀਆਂ ਕਿਹੜੀਆਂ ਗੱਲਾਂ ਨੇ ਕਈ ਇਸਰਾਏਲੀਆਂ ਨੂੰ ਆਪਣੇ ਵੱਲ ਖਿੱਚਿਆ? [w-PJ 99 4/1 ਸਫ਼ਾ 29 ਪੈਰੇ 3-6]
17. ਯਰੂਸ਼ਲਮ ਦੇ ਪਾਣੀ ਦੇ ਸੋਮੇ ਨੂੰ ਸੁਰੱਖਿਅਤ ਰੱਖਣ ਅਤੇ ਉਸ ਨੂੰ ਵਧਾਉਣ ਦੇ ਹਿਜ਼ਕੀਯਾਹ ਦੇ ਕੰਮ ਤੋਂ ਕਿਹੜਾ ਵਿਵਹਾਰਕ ਸਬਕ ਸਿੱਖਿਆ ਜਾ ਸਕਦਾ ਹੈ? (2 ਇਤ. 32:3, 4) [ਹਫ਼ਤਾਵਾਰ ਬਾਈਬਲ ਪਠਨ; w96 8/15 ਸਫ਼ਾ 6 ਪੈਰੇ 1-2 ਦੇਖੋ।]
18. ਅੱਜ ਨੌਜਵਾਨਾਂ ਨੂੰ ਯੋਸੀਯਾਹ ਦੀ ਮਿਸਾਲ ਤੋਂ ਕਿੱਦਾਂ ਹੱਲਾਸ਼ੇਰੀ ਮਿਲ ਸਕਦੀ ਹੈ ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਕਰ ਸਕਣ ਤੇ ਝੂਠੀ ਉਪਾਸਨਾ ਖ਼ਿਲਾਫ਼ ਡਟੇ ਰਹਿ ਸਕਣ? (2 ਇਤ. 34:3, 8, 33) [ਹਫ਼ਤਾਵਾਰ ਬਾਈਬਲ ਪਠਨ; w90 8/1 ਸਫ਼ਾ 5 ਪੈਰਾ 2 ਦੇਖੋ।]
19. ਜੋ ਯਹੂਦੀ ਬਾਬਲ ਵਿਚ ਹੀ ਰਹੇ, ਕੀ ਉਹ ਨਿਹਚਾਹੀਣ ਸਨ ਤੇ ਇਸ ਬਿਰਤਾਂਤ ਤੋਂ ਕਿਹੜਾ ਵਿਵਹਾਰਕ ਸਬਕ ਸਿੱਖਿਆ ਜਾ ਸਕਦਾ ਹੈ? (ਅਜ਼ਰਾ 1:3-6) [ਹਫ਼ਤਾਵਾਰ ਬਾਈਬਲ ਪਠਨ; w86 1/15 ਸਫ਼ਾ 8 ਪੈਰੇ 4, 7 ਦੇਖੋ।]
20. ਦੂਜਾ ਇਤਹਾਸ 5:13, 14 ਵਿਚਲੀ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਸੁਰੀਲੀ ਉਸਤਤ ਸੁਣ ਰਿਹਾ ਸੀ ਤੇ ਇਸ ਤੋਂ ਉਹ ਖ਼ੁਸ਼ ਵੀ ਸੀ? [ਹਫ਼ਤਾਵਾਰ ਬਾਈਬਲ ਪਠਨ; w94 5/1 ਸਫ਼ਾ 10 ਪੈਰਾ 7 ਦੇਖੋ।]
ਹੇਠਾਂ ਦਿੱਤੀਆਂ ਗਈਆਂ ਖਾਲੀ ਥਾਵਾਂ ਭਰੋ:
21. ਸੰਗੀ ਮਸੀਹੀ ਨੂੰ ਸਲਾਹ ਦੇਣ ਵੇਲੇ ਇਹ ਯਕੀਨੀ ਹੋਣਾ ਜ਼ਰੂਰੀ ਹੈ ਕਿ ਅਸੀਂ ਜੋ ਵੀ ਕਹਿੰਦੇ ਹਾਂ, ਉਹ ਇਨਸਾਨਾਂ ਦੇ ․․․․․․․․ ਅਤੇ ․․․․․․․․ ਤੇ ਆਧਾਰਿਤ ਨਹੀਂ ਹੈ, ਸਗੋਂ ਪਰਮੇਸ਼ੁਰੀ ․․․․․․․․ ਤੇ ਆਧਾਰਿਤ ਹੈ। (ਕੁਲੁ. 2:8) [w99 1/15 ਸਫ਼ਾ 22 ਪੈਰਾ 1]
22. ਯਹੋਵਾਹ ਦੇ ਗਵਾਹ ਦਿਲਚਸਪੀ ਰੱਖਣ ਵਾਲੇ ਲੋਕਾਂ ਦੇ ․․․․․․․․ ਵਿਚ ਮੁਫ਼ਤ ․․․․․․․․ ਕਰਾਉਂਦੇ ਹਨ। [br78 ਸਫ਼ਾ 28 ਪੈਰਾ 1]
23. ਜਿਵੇਂ ਕੰਢੇ ਪੌਦਿਆਂ ਨੂੰ ਵਧਣ ਤੋਂ ਰੋਕ ਸਕਦੇ ਹਨ, ਉਵੇਂ ਹੀ ਹਮੇਸ਼ਾ ․․․․․․․․ ਵਿਚ ਡੁੱਬੇ ਰਹਿਣਾ ਅਤੇ ․․․․․․․․ ਦਾ ਧੋਖਾ ਇਕ ਵਿਅਕਤੀ ਨੂੰ ਅਧਿਆਤਮਿਕ ਤਰੱਕੀ ਕਰਨ ਤੋਂ ਰੋਕ ਸਕਦਾ ਹੈ। (ਮੱਤੀ 13:19, 22) [w99 3/15 ਸਫ਼ਾ 22 ਪੈਰਾ 5]
24. ਇਬਲੀਸ ਸ਼ਾਇਦ ਸਾਡੇ ਸਾਮ੍ਹਣੇ ਦੁਨਿਆਵੀ ਧਨ, ․․․․․․․․ ਜਾਂ ․․․․․․․․ ਪ੍ਰਾਪਤ ਕਰਨ ਦੇ ਲਲਚਾਉਣ ਵਾਲੇ ਮੌਕੇ ਰੱਖਣ ਦੁਆਰਾ ਸਾਨੂੰ ਵੀ ਇਸੇ ਤਰ੍ਹਾਂ ਨਾਲ ․․․․․․․․ ਦੀ ਕੋਸ਼ਿਸ਼ ਕਰੇ। [gt-PJ 13]
25. ਜਿਸ ਗੱਲ ਵਿਚ ਸੁਲੇਮਾਨ ਨਾਕਾਮਯਾਬ ਰਿਹਾ, ਉਸ ਗੱਲ ਵਿਚ ਕਾਮਯਾਬ ਹੋਣ ਲਈ ਇਕ ਸੱਚੇ ਮਸੀਹੀ ਨੂੰ ․․․․․․․․ ਜਾਂ ․․․․․․․․ ਨਾਲ ਭਗਤੀ ਕਰਨ ਦੀ ਬਜਾਇ ․․․․․․․․ ਦੇ ਸ਼ਬਦਾਂ ‘ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਸਾਰੇ ਦਿਲ ਨਾਲ ਪਿਆਰ ਕਰ’ ਮੁਤਾਬਕ ਚੱਲਣਾ ਚਾਹੀਦਾ ਹੈ। (ਮੱਤੀ 22:37; 1 ਇਤ. 28:9) [ਹਫ਼ਤਾਵਾਰ ਬਾਈਬਲ ਪਠਨ; w86 6/1 ਸਫ਼ਾ 19 ਪੈਰੇ 17-18 ਦੇਖੋ।]
ਹੇਠਾਂ ਦਿੱਤੇ ਗਏ ਹਰੇਕ ਵਾਕ ਵਿਚ ਸਹੀ ਜਵਾਬ ਚੁਣੋ:
26. ਦੂਜਾ ਰਾਜਿਆਂ 17:5, 6 ਦਾ ਬਿਰਤਾਂਤ ਦੱਸਦਾ ਹੈ ਕਿ (ਤਿਗਲਥ ਪਿਲਸਰ; ਸ਼ਲਮਨਸਰ V; ਏਸਰ ਹਦੋਨ) ਨੇ ਇਸਰਾਏਲ ਦੇ ਉੱਤਰੀ ਦਸ-ਗੋਤੀ ਰਾਜ ਉੱਤੇ ਹਮਲਾ ਕੀਤਾ ਅਤੇ ਤਿੰਨ ਸਾਲ ਤਕ ਸਾਮਰਿਯਾ ਨੂੰ ਘੇਰੀ ਰੱਖਿਆ ਤੇ ਅਖ਼ੀਰ (740; 607; 537) ਸਾ.ਯੁ.ਪੂ. ਵਿਚ ਇਹ ਸ਼ਹਿਰ ਅੱਸ਼ੂਰੀਆਂ ਦੇ ਕਬਜ਼ੇ ਵਿਚ ਆ ਗਿਆ। [ਹਫ਼ਤਾਵਾਰ ਬਾਈਬਲ ਪਠਨ; w88 2/15 ਸਫ਼ਾ 27 ਪੈਰਾ 1 ਦੇਖੋ।]
27. ਭਾਵੇਂ ਕਿ ਬਾਈਬਲ ਤਕਰੀਬਨ (3500; 2000; 1000) ਸਾਲ ਪਹਿਲਾਂ ਪੂਰੀ ਕੀਤੀ ਗਈ ਸੀ, ਉਸ ਦੀ ਸਲਾਹ ਸੱਚ-ਮੁੱਚ ਹੀ ਆਧੁਨਿਕ ਹੈ। [fy-PJ ਸਫ਼ਾ 12 ਪੈਰਾ 23]
28. ਕੂਚ 4:11 ਦੱਸਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ‘ਗੁੰਗਾ, ਬੋਲ਼ਾ, ਸੁਜਾਖਾ ਤੇ ਅੰਨ੍ਹਾ ਬਣਾਇਆ।’ ਇਸ ਦਾ ਅਰਥ ਹੈ ਕਿ ਉਹ (ਲੋਕਾਂ ਨੂੰ ਅਪਾਹਜ ਬਣਾਉਣ ਦਾ ਜ਼ਿੰਮੇਵਾਰ ਹੈ; ਸੇਵਾ ਦੇ ਵਿਸ਼ੇਸ਼-ਸਨਮਾਨ ਵੱਖੋ-ਵੱਖਰੇ ਲੋਕਾਂ ਨੂੰ ਦਿੰਦਾ ਹੈ; ਇਨਸਾਨਾਂ ਵਿਚ ਸਰੀਰਕ ਨੁਕਸ ਹੋਣ ਦੀ ਇਜਾਜ਼ਤ ਦਿੰਦਾ ਹੈ)। [w-PJ 99 5/1 ਸਫ਼ਾ 28 ਪੈਰਾ 2]
29. ਮਸੀਹੀ ਮਾਪੇ, (ਦਿਆਲਤਾ; ਸਖ਼ਤੀ; ਕਠੋਰਤਾ) ਦੀ ਜ਼ਰੂਰਤ ਨੂੰ ਪਛਾਣਨ ਦੇ ਨਾਲ-ਨਾਲ, ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦੇ ਸਮੇਂ ਅਫ਼ਸੀਆਂ 6:4 ਵਿਚ ਦਿੱਤੀ ਸਲਾਹ ਨੂੰ ਧਿਆਨ ਵਿਚ ਰੱਖਣ ਦਾ ਜਤਨ ਕਰਦੇ ਹਨ। [fy-PJ ਸਫ਼ਾ 60 ਪੈਰਾ 21]
30. ਈਸਾਈ-ਜਗਤ ਦੇ ਮੂਲ ਸਿਧਾਂਤ ਬਾਈਬਲ ਉੱਤੇ ਨਹੀਂ ਪਰ ਪ੍ਰਾਚੀਨ (ਤੱਥਾਂ; ਕਾਲਪਨਿਕ ਕਥਾਵਾਂ; ਪਰੰਪਰਾਵਾਂ) ਉੱਤੇ ਆਧਾਰਿਤ ਹਨ। [pr-PJ ਸਫ਼ਾ 17 ਪੈਰਾ 4]
ਹੇਠਾਂ ਦਿੱਤੇ ਗਏ ਨੁਕਤਿਆਂ ਲਈ ਸਹੀ ਆਇਤ ਦੱਸੋ:
ਰਸੂ. 17:10, 11; ਕਹਾ. 25:11; ਰੋਮੀ. 12:2; ਯੂਹੰ. 2:15-17; ਮੱਤੀ 13:55, 56
31. ਆਪਣੀ ਸੋਚਣੀ ਨੂੰ ਬਦਲਣ ਲਈ ਦਿਲੋਂ ਜਤਨ ਕਰਨ ਤੇ ਆਪਣਾ ਮਨ ਪਰਮੇਸ਼ੁਰੀ ਸੱਚਾਈ ਨਾਲ ਭਰਨ ਦੀ ਲੋੜ ਹੈ। [w-PJ 99 4/1 ਸਫ਼ਾ 22 ਪੈਰਾ 2]
32. ਸਲਾਹ ਦਿੰਦੇ ਸਮੇਂ, ਸਹੀ ਸ਼ਬਦਾਂ ਨੂੰ ਚੁਣਨਾ ਬੜਾ ਜ਼ਰੂਰੀ ਹੈ। [w99 1/15 ਸਫ਼ਾ 23 ਪੈਰਾ 1]
33. ਜਦੋਂ ਕਿਸੇ ਵੀ ਗੱਲ ਨੂੰ ਬਾਈਬਲ ਸਿੱਖਿਆ ਵਜੋਂ ਪੇਸ਼ ਕਰਨ ਦੀ ਗੱਲ ਆਉਂਦੀ ਹੈ, ਤਾਂ ਯਹੋਵਾਹ ਦੇ ਗਵਾਹ ਪਹਿਲੀ ਸਦੀ ਦੇ ਬਰਿਯਾ ਦੇ ਲੋਕਾਂ ਦੇ ਨਮੂਨੇ ਉੱਤੇ ਚੱਲਦੇ ਹਨ। [br78 ਸਫ਼ਾ 3 ਪੈਰਾ 4]
34. ਯਿਸੂ ਦੇ ਘੱਟੋ-ਘੱਟ ਛੇ ਛੋਟੇ ਭੈਣ-ਭਰਾ ਸਨ। [gt-PJ 9]
35. ਜਦੋਂ ਚੇਲਿਆਂ ਨੇ ਯਿਸੂ ਨੂੰ ਵਪਾਰੀਆਂ ਅਤੇ ਵਿਕਰੇਤਿਆਂ ਨੂੰ ਮੰਦਰ ਵਿੱਚੋਂ ਕੱਢਦਿਆਂ ਦੇਖਿਆ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤਰ ਬਾਰੇ ਭਵਿੱਖਬਾਣੀ ਯਾਦ ਆਈ। [gt-PJ 16]