ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 9 ਅਪ੍ਰੈਲ
ਗੀਤ 93
15 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਕਲੀਸਿਯਾ ਦੀ ਸਮਾਰਕ ਹਾਜ਼ਰੀ ਦੱਸੋ। ਸਮਾਰਕ ਵਿਚ ਪਹਿਲੀ ਵਾਰ ਆਏ ਲੋਕਾਂ ਨੇ ਜੋ ਟਿੱਪਣੀਆਂ ਕੀਤੀਆਂ, ਹਾਜ਼ਰੀਨ ਨੂੰ ਦੱਸਣ ਲਈ ਕਹੋ। ਸਾਰਿਆਂ ਨੂੰ 23 ਅਪ੍ਰੈਲ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਬਾਈਬਲ—ਇਸ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ (ਅੰਗ੍ਰੇਜ਼ੀ) ਨਾਮਕ ਵਿਡਿਓ ਉੱਤੇ ਹੋਣ ਵਾਲੀ ਚਰਚਾ ਵਿਚ ਹਿੱਸਾ ਲੈਣ ਦੀ ਤਿਆਰੀ ਕਰਨ ਵਾਸਤੇ ਇਹ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਪ੍ਰਚਾਰ ਕਰਨ ਵਿਚ ‘ਰੁੱਝੇ’ ਰਹੋ।”a ਦੋ ਜਾਂ ਤਿੰਨ ਪ੍ਰਕਾਸ਼ਕਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ ਜਿਨ੍ਹਾਂ ਨੇ ਪੈਰੇ 3-5 ਵਿਚ ਦੱਸੇ ਗਏ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰਨ ਦਾ ਆਨੰਦ ਮਾਣਿਆ ਹੈ।
ਗੀਤ 80 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 16 ਅਪ੍ਰੈਲ
ਗੀਤ 145
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਅਪ੍ਰੈਲ ਮਹੀਨੇ ਦੇ ਸਿਰਫ਼ ਦੋ ਸ਼ਨੀਵਾਰ ਤੇ ਐਤਵਾਰ ਬਚੇ ਹਨ, ਇਸ ਲਈ ਸਾਰਿਆਂ ਨੂੰ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਪ੍ਰਚਾਰ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ।
15 ਮਿੰਟ: “ਯਹੋਵਾਹ ਦੇ ਗਵਾਹਾਂ ਦਾ 2001 ‘ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ’ ਜ਼ਿਲ੍ਹਾ ਸੰਮੇਲਨ।” ਸੈਕਟਰੀ ਇਹ ਭਾਸ਼ਣ ਦੇਵੇਗਾ। ਪਹਿਲਾਂ 15 ਮਾਰਚ 2001 ਦੀ ਸੋਸਾਇਟੀ ਵੱਲੋਂ ਜ਼ਿਲ੍ਹਾ ਸੰਮੇਲਨ ਸੰਬੰਧੀ ਚਿੱਠੀ ਪੜ੍ਹੋ। ਦਿੱਤੇ ਗਏ ਸ਼ਾਸਤਰਵਚਨਾਂ ਨੂੰ ਇਸਤੇਮਾਲ ਕਰਦੇ ਹੋਏ ਦੱਸੋ ਕਿ ਸਾਨੂੰ ਸਾਰਿਆਂ ਨੂੰ ਸੋਸਾਇਟੀ ਦੀਆਂ ਹਿਦਾਇਤਾਂ ਮੁਤਾਬਕ ਧਿਆਨ ਨਾਲ ਚੱਲਣ ਦੀ ਕਿਉਂ ਲੋੜ ਹੈ। ਸੰਮੇਲਨ ਵਿਚ ਤਿੰਨੋਂ ਦਿਨ ਹਾਜ਼ਰ ਹੋਣ ਲਈ ਪਹਿਲਾਂ ਤੋਂ ਹੀ ਛੁੱਟੀਆਂ ਦਾ ਇੰਤਜ਼ਾਮ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿਓ। ਸੋਸਾਇਟੀ ਦੇ ਇੰਤਜ਼ਾਮਾਂ ਵਿਚ ਸਹਿਯੋਗ ਦੇਣ ਲਈ ਸਾਰਿਆਂ ਦੀ ਤਾਰੀਫ਼ ਕਰੋ।
20 ਮਿੰਟ: “ਸੌਖੀ ਪੇਸ਼ਕਾਰੀ ਵਰਤਣੀ ਹੀ ਵਧੀਆ ਹੈ।”b ਜੁਲਾਈ 1999 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 4 ਉੱਤੇ “ਆਓ ‘ਮਤਲਬ ਦੀ ਗੱਲ’ ਕਰੀਏ!” ਨਾਮਕ ਲੇਖ ਵਿੱਚੋਂ ਕੁਝ ਸੁਝਾਅ ਸ਼ਾਮਲ ਕਰੋ। ਸੰਖੇਪ ਵਿਚ ਇਕ ਜਾਂ ਦੋ ਸਾਦੇ ਪ੍ਰਦਰਸ਼ਨ ਦਿਖਾਓ।
ਗੀਤ 146 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 23 ਅਪ੍ਰੈਲ
ਗੀਤ 163
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਪਹਿਲਾਂ ਤੋਂ ਹੀ ਤਿਆਰੀ ਕਰਨੀ—ਕਿਸ ਵਾਸਤੇ?” ਇਕ ਭਾਸ਼ਣ। ਪਹਿਰਾਬੁਰਜ 1 ਨਵੰਬਰ 2000 ਦੇ ਸਫ਼ੇ 18-21 ਉੱਤੇ ਦਿੱਤੇ ਢੁਕਵੇਂ ਮੁੱਦਿਆਂ ਨੂੰ ਸ਼ਾਮਲ ਕਰੋ।
25 ਮਿੰਟ: “ਬਾਈਬਲ—ਇਸ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ ਨਾਮਕ ਵਿਡਿਓ ਬਾਰੇ ਤੁਹਾਡੇ ਵਿਚਾਰ।” ਹਾਜ਼ਰੀਨ ਨਾਲ ਚਰਚਾ। ਯੀਅਰ ਬੁੱਕ 1997 ਦੇ ਸਫ਼ਾ 54 ਉੱਤੇ ਪੈਰਾ 1 ਵਿਚ ਦਿੱਤੇ ਤਜਰਬੇ ਵਿਚ ਸੋਸਾਇਟੀ ਦੀਆਂ ਵਿਡਿਓ-ਕੈਸਟਾਂ ਦੀ ਚੰਗੀ ਵਰਤੋਂ ਕਰਨ ਬਾਰੇ ਦੱਸੇ ਗਏ ਤਰੀਕੇ ਨੂੰ ਕਿਉਂ ਨਾ ਅਸੀਂ ਇਸਤੇਮਾਲ ਕਰ ਕੇ ਦੇਖੀਏ? ਜੂਨ ਵਿਚ ਅਸੀਂ ਯਹੋਵਾਹ ਦੇ ਗਵਾਹ ਨਾਜ਼ੀ ਧਾਵੇ ਵਿਰੁੱਧ ਦ੍ਰਿੜ੍ਹ (ਅੰਗ੍ਰੇਜ਼ੀ) ਵਿਡਿਓ ਦਾ ਪੁਨਰ-ਵਿਚਾਰ ਕਰਾਂਗੇ।
ਗੀਤ 202 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 30 ਅਪ੍ਰੈਲ
ਗੀਤ 215
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਅਪ੍ਰੈਲ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਪੁਸਤਕ ਅਧਿਐਨ ਸੰਚਾਲਕਾਂ ਨੂੰ ਆਪਣੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਰਿਪੋਰਟ ਪਾ ਦਿੱਤੀ ਹੈ ਜਾਂ ਨਹੀਂ, ਤਾਂਕਿ 6 ਮਈ ਤਕ ਸਾਰੀਆਂ ਰਿਪੋਰਟਾਂ ਜੋੜੀਆਂ ਜਾ ਸਕਣ।
15 ਮਿੰਟ: “ਇਕ ਚੰਗੇ ਗੁਆਂਢੀ ਵਜੋਂ ਗਵਾਹੀ ਦਿਓ।”c ਅਜਿਹੇ ਕਈ ਹੋਰ ਸੁਝਾਅ ਦਿਓ ਜਿਨ੍ਹਾਂ ਨੂੰ ਲਾਗੂ ਕਰ ਕੇ ਅਸੀਂ ਆਪਣੇ ਚਾਲ-ਚਲਣ ਦੁਆਰਾ ਗਵਾਹੀ ਦੇ ਸਕਦੇ ਹਾਂ।—1 ਨਵੰਬਰ 1997 ਦੇ ਪਹਿਰਾਬੁਰਜ ਦੇ ਸਫ਼ਾ 13 ਉੱਤੇ ਪੈਰਾ 16 ਦੇਖੋ।
20 ਮਿੰਟ: ਪਾਇਨੀਅਰ ਦੂਜਿਆਂ ਦੀ ਮਦਦ ਕਰ ਰਹੇ ਹਨ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਇੰਟਰਵਿਊਆਂ। ਸਤੰਬਰ 1998 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਦੱਸੇ ਗਏ “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ” ਪ੍ਰੋਗ੍ਰਾਮ ਦਾ ਪੁਨਰ-ਵਿਚਾਰ ਕਰੋ। ਕਲੀਸਿਯਾ ਵਿਚ ਇਸ ਪ੍ਰੋਗ੍ਰਾਮ ਦੇ ਕੀ ਚੰਗੇ ਨਤੀਜੇ ਨਿਕਲੇ ਹਨ, ਇਸ ਬਾਰੇ ਦੱਸੋ। ਇਕ ਪਾਇਨੀਅਰ ਦੀ ਇੰਟਰਵਿਊ ਲਓ ਜਿਸ ਨੇ ਕਿਸੇ ਪ੍ਰਕਾਸ਼ਕ ਦੀ ਮਦਦ ਕੀਤੀ ਹੈ ਤੇ ਉਸ ਪ੍ਰਕਾਸ਼ਕ ਦੀ ਵੀ ਇੰਟਰਵਿਊ ਲਓ ਜਿਸ ਦੀ ਉਸ ਪਾਇਨੀਅਰ ਨੇ ਮਦਦ ਕੀਤੀ ਹੈ। ਦੱਸੋ ਕਿ ਦੋਵਾਂ ਨੇ ਪ੍ਰਚਾਰ ਵਿਚ ਇਕੱਠੇ ਕੰਮ ਕਰ ਕੇ ਕਿੱਦਾਂ ਫ਼ਾਇਦਾ ਉਠਾਇਆ ਹੈ। ਆਉਣ ਵਾਲੇ ਮਹੀਨਿਆਂ ਵਿਚ ਇਸ ਪ੍ਰੋਗ੍ਰਾਮ ਤੋਂ ਫ਼ਾਇਦਾ ਉਠਾਉਣ ਲਈ ਹੋਰਾਂ ਨੂੰ ਵੀ ਸੱਦਾ ਦਿਓ।
ਗੀਤ 216 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਮਈ
ਗੀਤ 84
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।”d ਸੰਖੇਪ ਵਿਚ ਘੋਸ਼ਕ (ਅੰਗ੍ਰੇਜ਼ੀ) ਕਿਤਾਬ ਦੇ ਸਫ਼ਾ 443 ਤੇ ਇਹ ਦੱਸਦੇ ਹੋਏ ਟਿੱਪਣੀ ਕਰੋ ਕਿ ਨਵੀਂ ਯੀਅਰ ਬੁੱਕ ਵਿਚ ਦਿੱਤੀ ਪ੍ਰਚਾਰ ਦੀ ਰਿਪੋਰਟ ਦੀ ਤੁਲਨਾ ਵਿਚ 1935 ਵਿਚ ਕਿੰਨਾ ਕੁ ਪ੍ਰਚਾਰ ਕੀਤਾ ਗਿਆ ਸੀ। ਇਸ ਗੱਲ ਤੇ ਖ਼ਾਸ ਜ਼ੋਰ ਦਿਓ ਕਿ ਉਦੋਂ ਪ੍ਰਚਾਰ ਦਾ ਕੰਮ ਕਰਨਾ ਕਿੰਨਾ ਮੁਸ਼ਕਲ ਲੱਗਦਾ ਸੀ, ਪਰ ਫਿਰ ਵੀ ਇਸ ਵਿਚ ਕਿੰਨਾ ਵਾਧਾ ਹੋਇਆ ਹੈ।
20 ਮਿੰਟ: ਸਾਡਾ ਪਰਿਵਾਰ ਕਿੱਦਾਂ ਪਵਿੱਤਰਤਾ ਦਿਖਾ ਸਕਦਾ ਹੈ? ਬਜ਼ੁਰਗ ਅਤੇ ਉਸ ਦਾ ਪਰਿਵਾਰ 1 ਅਗਸਤ 1996 ਦੇ ਪਹਿਰਾਬੁਰਜ ਦੇ ਸਫ਼ੇ 15-19 ਉੱਤੇ ਚਰਚਾ ਕਰਦੇ ਹਨ। ਉਨ੍ਹਾਂ ਤਰੀਕਿਆਂ ਤੇ ਪੁਨਰ-ਵਿਚਾਰ ਕਰੋ ਜਿਨ੍ਹਾਂ ਦੁਆਰਾ ਘਰ ਵਿਚ, ਰਿਸ਼ਤੇਦਾਰਾਂ ਨਾਲ, ਕਲੀਸਿਯਾ ਤੇ ਗੁਆਂਢ ਵਿਚ, ਸਕੂਲ ਤੇ ਕੰਮ ਕਰਨ ਦੀ ਥਾਂ ਤੇ ਪਵਿੱਤਰਤਾ ਦਿਖਾਈ ਜਾ ਸਕਦੀ ਹੈ।
ਗੀਤ 70 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।