ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 14 ਮਈ
ਗੀਤ 211
6 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
9 ਮਿੰਟ: “ਤੁਸੀਂ ਭਵਿੱਖ ਲਈ ਕਿਹੜੇ ਅਧਿਆਤਮਿਕ ਟੀਚੇ ਰੱਖੇ ਹਨ?” ਇਕ ਬਜ਼ੁਰਗ ਜਾਂ ਕਾਬਲ ਸਹਾਇਕ ਸੇਵਕ ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 116-18 ਤੋਂ ਕੁਝ ਫ਼ਾਇਦੇਮੰਦ ਸੁਝਾਵਾਂ ਉੱਤੇ ਚਰਚਾ ਕਰਦਾ ਹੈ। ਦੱਸੋ ਕਿ ਇਹ ਜਾਣਕਾਰੀ ਕਿੱਦਾਂ ਕਿਸ਼ੋਰ ਪ੍ਰਕਾਸ਼ਕਾਂ, ਪਤੀ-ਪਤਨੀਆਂ ਅਤੇ ਰਿਟਾਇਰ ਹੋਏ ਭੈਣ-ਭਰਾਵਾਂ ਨੂੰ ਆਪਣੀ ਸੇਵਕਾਈ ਵਧਾਉਣ ਵਿਚ ਮਦਦ ਕਰੇਗੀ।
10 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਭਾਸ਼ਣ।
20 ਮਿੰਟ: “ਤੁਹਾਡਾ ਕੀ ਦਸਤੂਰ ਹੈ?”a ਸਭਾਵਾਂ ਲਈ ਕਦਰ ਦਿਖਾਉਣ ਤੇ ਇਨ੍ਹਾਂ ਤੋਂ ਨਾ ਖੁੰਝਣ ਦੀ ਲੋੜ ਉੱਤੇ ਜ਼ੋਰ ਦਿਓ। ਇਸ ਭਾਸ਼ਣ ਨੂੰ ਦੇਣ ਵਾਲਾ ਭਰਾ ਐਤਵਾਰ ਨੂੰ ਛੱਡ ਹੋਰ ਦਿਨਾਂ ਤੇ ਹੋਣ ਵਾਲੀਆਂ ਸਭਾਵਾਂ ਦੀ ਹਾਜ਼ਰੀ ਬਾਰੇ ਦੱਸ ਸਕਦਾ ਹੈ।
ਗੀਤ 93 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 21 ਮਈ
ਗੀਤ 31
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
17 ਮਿੰਟ: “ਕੀ ਤੁਸੀਂ ਆਪਣੇ ਕਿੰਗਡਮ ਹਾਲ ਦਾ ਆਦਰ ਕਰਦੇ ਹੋ?”b ਬਜ਼ੁਰਗ ਇਹ ਭਾਸ਼ਣ ਦੇਵੇਗਾ ਅਤੇ ਉਸ ਨੂੰ ਇਸ ਲੇਖ ਵਿੱਚੋਂ ਆਪਣੀ ਕਲੀਸਿਯਾ ਤੇ ਲਾਗੂ ਹੋਣ ਵਾਲੇ ਮੁੱਦਿਆਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਕੁਝ ਕਾਰਨਾਂ ਤੇ ਜ਼ੋਰ ਦਿਓ ਕਿ ਕਿਉਂ ਸਾਰਿਆਂ ਨੂੰ ਆਪਣੇ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣ ਤੇ ਸੁੰਦਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਤੇ ਚੰਗੀ ਹਾਲਤ ਵਿਚ ਰੱਖਣ ਲਈ ਕੀਤੇ ਸਥਾਨਕ ਪ੍ਰਬੰਧਾਂ ਬਾਰੇ ਦੱਸੋ।—ਨਵੰਬਰ 1999 ਦੀ ਸਾਡੀ ਰਾਜ ਸੇਵਕਾਈ ਵਿਚ ਪ੍ਰਸ਼ਨ ਡੱਬੀ ਦੇਖੋ।
18 ਮਿੰਟ: “ਖੁੱਲ੍ਹੇ ਦਿਲੋਂ ਦਾਨ ਦੇਣ ਨਾਲ ਖ਼ੁਸ਼ੀ ਮਿਲਦੀ ਹੈ।” ਇਕ ਬਜ਼ੁਰਗ 1 ਨਵੰਬਰ 2000 ਦੇ ਪਹਿਰਾਬੁਰਜ ਦੇ ਸਫ਼ੇ 28-31 ਤੇ ਆਧਾਰਿਤ ਭਾਸ਼ਣ ਦੇਵੇਗਾ। ਦੱਸੋ ਕਿ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਕਿੱਦਾਂ ਬਰਕਤਾਂ ਮਿਲਦੀਆਂ ਹਨ। (ਕਹਾ. 11:24ੳ) ਵਿਸ਼ਵ-ਵਿਆਪੀ ਕੰਮ ਵਿਚ ਯੋਗਦਾਨ ਪਾਉਣ ਲਈ ਦਿਖਾਈ ਖੁੱਲ੍ਹ-ਦਿਲੀ ਲਈ ਕਲੀਸਿਯਾ ਦੀ ਸ਼ਲਾਘਾ ਕਰੋ।
ਗੀਤ 12 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 28 ਮਈ
ਗੀਤ 58
13 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਮਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। “ਸਬਸਕ੍ਰਿਪਸ਼ਨ ਨਵਿਆਉਣ ਦਾ ਸੌਖਾ ਤਰੀਕਾ” ਲੇਖ ਦੀ ਚਰਚਾ। ਸਾਰੇ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਉਨ੍ਹਾਂ ਸਬਸਕ੍ਰਾਈਬਰਾਂ ਦੀ ਮਦਦ ਕਰਨ ਲਈ ਰਸਾਲਾ ਮਾਰਗ ਸ਼ੁਰੂ ਕਰਨ ਜਿਹੜੇ ਸਬਸਕ੍ਰਿਪਸ਼ਨਾਂ ਖ਼ਤਮ ਹੋਣ ਮਗਰੋਂ ਵੀ ਬਾਕਾਇਦਾ ਰਸਾਲੇ ਮੰਗਵਾਉਣ ਵਿਚ ਸੱਚੀ ਦਿਲਚਸਪੀ ਰੱਖਦੇ ਹਨ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
17 ਮਿੰਟ: ‘ਪਰਮੇਸ਼ੁਰ ਦਾ ਬਚਨ ਗੁਣਕਾਰ ਹੈ।’c ਦੋ ਚੰਗੀ ਤਰ੍ਹਾਂ ਤਿਆਰ ਕੀਤੇ ਪ੍ਰਦਰਸ਼ਨਾਂ ਦੁਆਰਾ ਦਿਖਾਓ ਕਿ ਛੋਟੀਆਂ ਪੇਸ਼ਕਾਰੀਆਂ ਦੁਆਰਾ ਵੀ ਪਰਮੇਸ਼ੁਰ ਦੇ ਬਚਨ ਵੱਲ ਕਿੱਦਾਂ ਧਿਆਨ ਖਿੱਚਿਆ ਜਾ ਸਕਦਾ ਹੈ।
ਗੀਤ 79 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 4 ਜੂਨ
ਗੀਤ 100
12 ਮਿੰਟ: ਸਥਾਨਕ ਘੋਸ਼ਣਾਵਾਂ ਤੇ ਖੇਤਰ ਸੇਵਾ ਵਿਚ ਮਿਲੇ ਤਜਰਬੇ।
15 ਮਿੰਟ: “ਤਨ-ਮਨ ਲਾ ਕੇ ਵਾਢੀ ਦਾ ਕੰਮ ਕਰੋ।”d ਪੈਰਾ 4 ਤੇ ਚਰਚਾ ਕਰਦੇ ਸਮੇਂ 1 ਸਤੰਬਰ 1996 ਦੇ ਪਹਿਰਾਬੁਰਜ ਦੇ ਸਫ਼ਾ 29 ਉੱਤੇ ਪੈਰਾ 10 ਵਿੱਚੋਂ ਉਦਾਹਰਣ ਦਿਓ ਜੋ ਇਹ ਦਿਖਾਉਂਦੀ ਹੈ ਕਿ ਕੁਝ ਭੈਣ-ਭਰਾ ਆਪਣੀ ਸੇਵਕਾਈ ਵਧਾਉਣ ਲਈ ਕੀ ਕੁਝ ਕਰ ਰਹੇ ਹਨ।
18 ਮਿੰਟ: “ਅਸੀਂ ਆਪਣੇ ਖੇਤਰ ਵਿਚ ਬਹੁਤ ਵਾਰ ਪ੍ਰਚਾਰ ਕਰ ਚੁੱਕੇ ਹਾਂ!”e ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। (ਜਿਨ੍ਹਾਂ ਕਲੀਸਿਯਾਵਾਂ ਕੋਲ ਅਜਿਹੇ ਖੇਤਰ ਹਨ ਜਿੱਥੇ ਕਦੇ-ਕਦਾਈਂ ਹੀ ਪ੍ਰਚਾਰ ਕੀਤਾ ਜਾਂਦਾ ਹੈ, ਉਹ ਅਪ੍ਰੈਲ 1998 ਦੀ ਸਾਡੀ ਰਾਜ ਸੇਵਕਾਈ ਵਿਚ “ਰਸਾਲੇ ਰਾਜ ਦਾ ਐਲਾਨ ਕਰਦੇ ਹਨ” ਨਾਮਕ ਲੇਖ ਤੇ ਪੁਨਰ-ਵਿਚਾਰ ਕਰ ਸਕਦੇ ਹਨ।) ਦੱਸੋ ਕਿ ਆਪਣੇ ਖੇਤਰ ਵਿਚ ਕੰਮ ਕਰਦੇ ਸਮੇਂ ਕਲੀਸਿਯਾ ਸਾਰੇ ਲੋਕਾਂ ਤਕ ਪਹੁੰਚਣ ਲਈ ਕੀ ਕਰ ਸਕਦੀ ਹੈ। ਯੀਅਰਬੁੱਕ 1997 ਦੇ ਸਫ਼ਾ 204 ਅਤੇ 15 ਫਰਵਰੀ 1996 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ਾ 26 ਵਿੱਚੋਂ ਤਜਰਬੇ ਦੱਸੋ। ਘਰ-ਘਰ ਦਾ ਚੰਗਾ ਰਿਕਾਰਡ ਰੱਖਣ, ਜੋ ਲੋਕ ਘਰਾਂ ਵਿਚ ਨਹੀਂ ਮਿਲਦੇ, ਉਨ੍ਹਾਂ ਨੂੰ ਦੁਬਾਰਾ ਜਾ ਕੇ ਮਿਲਣ ਅਤੇ ਜਲਦੀ ਤੋਂ ਜਲਦੀ ਲੋਕਾਂ ਨਾਲ ਪੁਨਰ-ਮੁਲਾਕਾਤਾਂ ਕਰਨ ਦੀ ਅਹਿਮੀਅਤ ਤੇ ਜ਼ੋਰ ਦਿਓ।
ਗੀਤ 142 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।