ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/01 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2001
  • ਸਿਰਲੇਖ
  • ਹਫ਼ਤਾ ਆਰੰਭ 11 ਜੂਨ
  • ਹਫ਼ਤਾ ਆਰੰਭ 18 ਜੂਨ
  • ਹਫ਼ਤਾ ਆਰੰਭ 25 ਜੂਨ
  • ਹਫ਼ਤਾ ਆਰੰਭ 2 ਜੁਲਾਈ
ਸਾਡੀ ਰਾਜ ਸੇਵਕਾਈ—2001
km 6/01 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 11 ਜੂਨ

ਗੀਤ 178

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਯਹੋਵਾਹ ਦੇ ਗਵਾਹ ਨਾਜ਼ੀ ਹਮਲੇ ਵਿਰੁੱਧ ਦ੍ਰਿੜ੍ਹ ਖੜ੍ਹੇ ਰਹੇ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 25 ਜੂਨ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ।

15 ਮਿੰਟ: “‘ਭਲਿਆਈ ਕਰਨ’ ਵਿਚ ਲੱਗੇ ਰਹੋ।” ਇਕ ਬਜ਼ੁਰਗ ਦੁਆਰਾ ਬਾਈਬਲ ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ।

20 ਮਿੰਟ: “ਆਪਣੇ ਵਿਦਿਆਰਥੀ ਦੇ ਦਿਲ ਤਕ ਪਹੁੰਚੋ।”a ਕੁਝ ਵਿਵਹਾਰਕ ਸੁਝਾਅ ਦਿਓ ਕਿ ਨਵੇਂ ਲੋਕਾਂ ਦੇ ਦਿਲਾਂ ਵਿਚ ਯਹੋਵਾਹ ਅਤੇ ਯਿਸੂ ਲਈ ਨਿਹਚਾ ਤੇ ਪਿਆਰ ਕਿੱਦਾਂ ਪੈਦਾ ਕੀਤੇ ਜਾ ਸਕਦੇ ਹਨ। ਇਸ ਸੰਬੰਧ ਵਿਚ 15 ਜੁਲਾਈ 1999 ਦੇ ਪਹਿਰਾਬੁਰਜ ਦੇ ਸਫ਼ਾ 14 ਉੱਤੇ ਪੈਰੇ 18-20 ਵਿੱਚੋਂ ਮੁੱਖ ਮੁੱਦੇ ਦੱਸੋ।

ਗੀਤ 184 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 18 ਜੂਨ

ਗੀਤ 194

5 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

10 ਮਿੰਟ: ਇਤਰਾਜ਼ ਕਰਨ ਵਾਲਿਆਂ ਨੂੰ ਜਵਾਬ ਦੇਣਾ। ਹਾਜ਼ਰੀਨ ਨਾਲ ਚਰਚਾ। ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ੇ 7-8 ਉੱਤੇ “ਟਿੱਪਣੀ” ਦਾ ਪੁਨਰ-ਵਿਚਾਰ ਕਰੋ। ਸਫ਼ੇ 8-12 ਵਿੱਚੋਂ ਕੁਝ ਇਤਰਾਜ਼ਾਂ ਨੂੰ ਚੁਣੋ ਜੋ ਤੁਹਾਡੇ ਇਲਾਕੇ ਵਿਚ ਲੋਕ ਕਰਦੇ ਹਨ। ਹਾਜ਼ਰੀਨ ਨੂੰ ਇਹ ਦੱਸਣ ਦਾ ਸੱਦਾ ਦਿਓ ਕਿ ਕਿਹੜੇ ਜਵਾਬ ਪ੍ਰਭਾਵਕਾਰੀ ਹਨ ਤੇ ਕਿਉਂ।

15 ਮਿੰਟ: ਨੌਜਵਾਨੋ—ਆਪਣਾ ਕੈਰੀਅਰ ਚੁਣਦੇ ਸਮੇਂ ਸਮਝਦਾਰੀ ਤੋਂ ਕੰਮ ਲਓ। ਸੇਵਾ ਸਭਾ ਵਿਚ ਦਿੱਤੀ ਜਾਣ ਵਾਲੀ ਤਿੰਨ ਭਾਗਾਂ ਵਾਲੀ ਭਾਸ਼ਣ-ਲੜੀ ਵਿੱਚੋਂ ਇਹ ਪਹਿਲਾ ਭਾਸ਼ਣ ਹੋਵੇਗਾ ਜਿਸ ਵਿਚ ਉੱਚ-ਸਿੱਖਿਆ ਲੈਣ ਦੇ ਸੰਬੰਧ ਵਿਚ ਬਾਈਬਲ ਸਿਧਾਂਤਾਂ ਉੱਤੇ ਪੁਨਰ-ਵਿਚਾਰ ਕੀਤਾ ਜਾਵੇਗਾ। ਕੁਝ ਮਸੀਹੀ ਨੌਜਵਾਨ ਉੱਚ-ਸਿੱਖਿਆ ਰਾਹੀਂ ਦੁਨਿਆਵੀ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦਾ ਉਨ੍ਹਾਂ ਦੀ ਅਧਿਆਤਮਿਕਤਾ ਉੱਤੇ ਬੁਰਾ ਅਸਰ ਪੈ ਰਿਹਾ ਹੈ। ਇਕ ਮਾਤਾ-ਪਿਤਾ ਆਪਣੇ ਕਿਸ਼ੋਰ ਪੁੱਤਰ ਜਾਂ ਧੀ ਨਾਲ ਇਸ ਭਾਗ ਦੀ ਚਰਚਾ ਕਰਦੇ ਹਨ। ਇਹ ਕਿਸ਼ੋਰ ਇਕ ਅਜਿਹੇ ਮੁਕਾਮ ਤੇ ਖੜ੍ਹਾ ਹੈ ਜਿੱਥੇ ਉਸ ਨੂੰ ਆਪਣੇ ਭਵਿੱਖ ਦੇ ਟੀਚਿਆਂ ਬਾਰੇ ਗੰਭੀਰ ਫ਼ੈਸਲਾ ਕਰਨ ਦੀ ਲੋੜ ਹੈ। ਭਾਵੇਂ ਕਿ ਕੁਝ ਨੌਜਵਾਨ ਸ਼ਾਇਦ ਪੈਸਾ ਕਮਾਉਣਾ, ਸ਼ੌਹਰਤ ਹਾਸਲ ਕਰਨੀ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣਾ ਚਾਹੁੰਦੇ ਹਨ, ਪਰ ਪਰਿਵਾਰ ਇਹ ਦੇਖਣ ਲਈ ਬਾਈਬਲ ਦੀ ਜਾਂਚ ਕਰਦਾ ਹੈ ਕਿ ਬਾਈਬਲ ਇਸ ਬਾਰੇ ਕੀ ਸਲਾਹ ਦਿੰਦੀ ਹੈ। (ਨੌਜਵਾਨਾਂ ਦੇ ਸਵਾਲ [ਅੰਗ੍ਰੇਜ਼ੀ] ਕਿਤਾਬ ਦੇ ਸਫ਼ੇ 174-5; ਪਹਿਰਾਬੁਰਜ, 1 ਅਗਸਤ 1997, ਸਫ਼ਾ 29 ਅਤੇ 1 ਸਤੰਬਰ 1999, ਸਫ਼ੇ 19-21, ਪੈਰੇ 1-3 ਅਤੇ 5-6 ਦੇਖੋ।) ਕਿਸ਼ੋਰ ਇਸ ਗੱਲ ਨਾਲ ਸਹਿਮਤ ਹੁੰਦਾ ਹੈ ਕਿ ਉਸ ਨੂੰ ਜ਼ਿੰਦਗੀ ਵਿਚ ਉਹ ਰਾਹ ਚੁਣਨਾ ਚਾਹੀਦਾ ਹੈ ਜੋ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਦੇ ਅਧਿਆਤਮਿਕ ਟੀਚੇ ਹਾਸਲ ਕਰਨ ਵਿਚ ਉਸ ਦੀ ਮਦਦ ਕਰੇ।

15 ਮਿੰਟ: “ਤੁਸੀਂ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹੋ।” ਇਕ ਬਜ਼ੁਰਗ 1 ਫਰਵਰੀ 2001 ਦੇ ਪਹਿਰਾਬੁਰਜ ਦੇ ਸਫ਼ੇ 20-23 ਤੇ ਆਧਾਰਿਤ ਭਾਸ਼ਣ ਦੇਵੇਗਾ।

ਗੀਤ 197 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 25 ਜੂਨ

ਗੀਤ 2

15 ਮਿੰਟ: ਸਥਾਨਕ ਘੋਸ਼ਣਾਵਾਂ। ਜੁਲਾਈ ਤੇ ਅਗਸਤ ਵਿਚ ਪੇਸ਼ ਕੀਤੇ ਜਾਣ ਵਾਲੇ ਸਾਹਿੱਤ ਬਾਰੇ ਚਰਚਾ ਕਰੋ। ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਦੋ ਬਰੋਸ਼ਰਾਂ ਬਾਰੇ ਦੱਸੋ। ਦੋ ਚੰਗੀ ਤਰ੍ਹਾਂ ਤਿਆਰ ਕੀਤੇ ਪ੍ਰਦਰਸ਼ਨਾਂ ਰਾਹੀਂ ਦਿਖਾਓ ਕਿ ਇਨ੍ਹਾਂ ਬਰੋਸ਼ਰਾਂ ਨੂੰ ਸੇਵਕਾਈ ਵਿਚ ਕਿਵੇਂ ਪੇਸ਼ ਕਰਨਾ ਹੈ। ਪ੍ਰਸਤਾਵਨਾਵਾਂ ਦੇ ਸੁਝਾਵਾਂ ਲਈ 1995 ਤੋਂ ਲੈ ਕੇ 1998 ਦੀ ਸਾਡੀ ਰਾਜ ਸੇਵਕਾਈ ਦੇ ਜੁਲਾਈ ਅਤੇ ਅਗਸਤ ਅੰਕਾਂ ਦੇ ਅਖ਼ੀਰਲੇ ਸਫ਼ੇ ਦੇਖੋ।

30 ਮਿੰਟ: “ਮੈਂ ਦ੍ਰਿੜ੍ਹ ਹਾਂ! ਮੈਂ ਦ੍ਰਿੜ੍ਹ ਹਾਂ! ਮੈਂ ਦ੍ਰਿੜ੍ਹ ਹਾਂ!” ਪੈਰਾ 2 ਵਿਚ ਦਿੱਤੇ ਸਵਾਲਾਂ ਨੂੰ ਵਰਤਦੇ ਹੋਏ ਦ੍ਰਿੜ੍ਹ ਖੜ੍ਹੇ ਰਹੇ ਨਾਮਕ ਵਿਡਿਓ ਦੀ ਹਾਜ਼ਰੀਨ ਨਾਲ ਚਰਚਾ। ਫਿਰ ਪੈਰੇ 3-4 ਉੱਤੇ ਵਿਚਾਰ ਕਰੋ। 22 ਨਵੰਬਰ 1999 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ਾ 31 ਉੱਤੇ ਦਿੱਤੇ ਤਜਰਬੇ ਨਾਲ ਚਰਚਾ ਸਮਾਪਤ ਕਰੋ। ਅਸੀਂ ਉਮੀਦ ਕਰਦੇ ਹਾਂ ਕਿ ਅਗਸਤ ਵਿਚ ਨਵਾਂ ਸੰਸਾਰ ਸਮਾਜ ਹਰਕਤ ਵਿਚ (ਅੰਗ੍ਰੇਜ਼ੀ) ਨਾਮਕ ਵਿਡਿਓ ਦਾ ਪੁਨਰ-ਵਿਚਾਰ ਕੀਤਾ ਜਾਵੇਗਾ।

ਗੀਤ 29 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 2 ਜੁਲਾਈ

ਗੀਤ 5

13 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜੂਨ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। “ਕੀ ਤੁਹਾਡੀ ਲਾਇਬ੍ਰੇਰੀ ਵਿਚ ਸਾਰੀਆਂ ਯੀਅਰ ਬੁੱਕਾਂ ਹਨ?” ਨਾਮਕ ਡੱਬੀ ਉੱਤੇ ਚਰਚਾ ਕਰੋ। ਇਨ੍ਹਾਂ ਕਿਤਾਬਾਂ ਵਿਚ ਦਿੱਤੀ ਜਾਣਕਾਰੀ ਦੀ ਅਹਿਮੀਅਤ ਦੱਸਣ ਲਈ ਸਾਲ 1997 ਤੋਂ 2000 ਦੀਆਂ ਯੀਅਰ ਬੁੱਕਾਂ ਵਿਚ ਦਿੱਤੇ ਕੁਝ ਤਜਰਬਿਆਂ ਨੂੰ ਸੰਖੇਪ ਵਿਚ ਦੱਸੋ। ਇਸ ਤੋਂ ਪਹਿਲਾਂ ਕਿ ਇਹ ਕਿਤਾਬਾਂ ਖ਼ਤਮ ਹੋ ਜਾਣ, ਉਨ੍ਹਾਂ ਸਾਰਿਆਂ ਨੂੰ ਇਨ੍ਹਾਂ ਦਾ ਆਰਡਰ ਕਰਨ ਲਈ ਉਤਸ਼ਾਹਿਤ ਕਰੋ ਜਿਨ੍ਹਾਂ ਦੀ ਲਾਇਬ੍ਰੇਰੀ ਵਿਚ ਇਹ ਯੀਅਰ ਬੁੱਕਾਂ ਨਹੀਂ ਹਨ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

17 ਮਿੰਟ: “ਆਪਣੇ ਇਲਾਕੇ ਵਿਚ ਬੋਲੇ ਲੋਕਾਂ ਨੂੰ ਲੱਭਣ ਵੱਲ ਧਿਆਨ ਦਿਓ।”b ਭਾਰਤ ਦੀਆਂ ਸਾਰੀਆਂ ਕਲੀਸਿਯਾਵਾਂ ਨੂੰ ਭੇਜੀ ਗਈ 15 ਅਕਤੂਬਰ 1998 ਦੀ ਚਿੱਠੀ ਵਿੱਚੋਂ “ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਲੱਭਣਾ” ਨਾਮਕ ਭਾਗ ਦਾ ਪੁਨਰ-ਵਿਚਾਰ ਕਰੋ। 22 ਅਪ੍ਰੈਲ 2001 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 19-23 ਉੱਤੇ ਦਿੱਤੇ ਤਜਰਬੇ ਨੂੰ ਸੰਖੇਪ ਵਿਚ ਦੱਸੋ।

ਗੀਤ 32 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ