ਸੇਵਾ ਸਭਾ ਅਨੁਸੂਚੀ
ਸੂਚਨਾ: ਆਉਣ ਵਾਲੇ ਮਹੀਨਿਆਂ ਦੌਰਾਨ ਸਾਡੀ ਰਾਜ ਸੇਵਕਾਈ ਵਿਚ ਹਰੇਕ ਹਫ਼ਤੇ ਲਈ ਸੇਵਾ ਸਭਾ ਦੀ ਅਨੁਸੂਚੀ ਦਿੱਤੀ ਜਾਵੇਗੀ। “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਲਈ ਕਲੀਸਿਯਾਵਾਂ ਇਨ੍ਹਾਂ ਅਨੁਸੂਚੀਆਂ ਵਿਚ ਲੋੜ ਮੁਤਾਬਕ ਤਬਦੀਲੀਆਂ ਕਰ ਸਕਦੀਆਂ ਹਨ। ਸੰਮੇਲਨ ਹੋਣ ਤੋਂ ਪਹਿਲਾਂ ਦੀ ਸੇਵਾ ਸਭਾ ਵਿਚ 15 ਮਿੰਟਾਂ ਲਈ ਇਸ ਮਹੀਨੇ ਦੇ ਅੰਤਰ-ਪੱਤਰ ਵਿੱਚੋਂ ਕੁਝ ਮੁੱਖ-ਮੁੱਖ ਸਲਾਹਾਂ ਨੂੰ ਦੁਹਰਾਓ। ਦਸੰਬਰ ਮਹੀਨੇ ਦੌਰਾਨ ਇਕ ਪੂਰੀ ਸੇਵਾ ਸਭਾ ਵਿਚ ਸਿਰਫ਼ ਸੰਮੇਲਨ ਦੀਆਂ ਖ਼ਾਸ-ਖ਼ਾਸ ਗੱਲਾਂ ਦੁਹਰਾਈਆਂ ਜਾਣਗੀਆਂ। ਇਸ ਚਰਚਾ ਦੀ ਤਿਆਰੀ ਲਈ ਅਸੀਂ ਸੰਮੇਲਨ ਵਿਚ ਅਰਥਪੂਰਣ ਨੋਟਸ ਲੈ ਸਕਦੇ ਹਾਂ ਜਿਨ੍ਹਾਂ ਵਿਚ ਉਹ ਵੀ ਗੱਲਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਜੋ ਅਸੀਂ ਖ਼ੁਦ ਆਪਣੀ ਜ਼ਿੰਦਗੀ ਵਿਚ ਅਤੇ ਖੇਤਰ ਸੇਵਕਾਈ ਵਿਚ ਲਾਗੂ ਕਰਨੀਆਂ ਚਾਹੁੰਦੇ ਹਾਂ। ਫਿਰ ਅਸੀਂ ਇਹ ਦੱਸਣ ਲਈ ਤਿਆਰ ਹੋ ਸਕਦੇ ਹਾਂ ਕਿ ਸੰਮੇਲਨ ਵਿਚ ਹਾਜ਼ਰ ਹੋਣ ਤੋਂ ਬਾਅਦ ਅਸੀਂ ਉਨ੍ਹਾਂ ਸੁਝਾਵਾਂ ਨੂੰ ਕਿੱਦਾਂ ਅਮਲ ਵਿਚ ਲਿਆਂਦਾ ਹੈ। ਅਸੀਂ ਸੰਮੇਲਨ ਵਿੱਚੋਂ ਮਿਲੀਆਂ ਚੰਗੀਆਂ ਹਿਦਾਇਤਾਂ ਤੋਂ ਕਿੱਦਾਂ ਫ਼ਾਇਦਾ ਉਠਾਇਆ ਹੈ, ਇਸ ਬਾਰੇ ਟਿੱਪਣੀਆਂ ਸੁਣ ਕੇ ਸਾਡੇ ਸਾਰਿਆਂ ਦੀ ਹੌਸਲਾ-ਅਫ਼ਜ਼ਾਈ ਹੋਵੇਗੀ।
ਹਫ਼ਤਾ ਆਰੰਭ 9 ਜੁਲਾਈ
ਗੀਤ 10
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸੇਵਾ ਸਭਾਵਾਂ ਵਿਚ ਤਬਦੀਲੀਆਂ ਸੰਬੰਧੀ ਉੱਪਰ ਦਿੱਤੀ ਸੂਚਨਾ ਬਾਰੇ ਦੱਸੋ ਜਿਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਦਸੰਬਰ ਦੀ ਇਕ ਪੂਰੀ ਸੇਵਾ ਸਭਾ ਵਿਚ ਸਿਰਫ਼ ਜ਼ਿਲ੍ਹਾ ਸੰਮੇਲਨ ਦੀਆਂ ਮੁੱਖ ਗੱਲਾਂ ਦਾ ਪੁਨਰ-ਵਿਚਾਰ ਕੀਤਾ ਜਾਵੇਗਾ।
17 ਮਿੰਟ: ਨੌਜਵਾਨੋ—ਕੈਰੀਅਰ ਚੁਣਨ ਤੋਂ ਪਹਿਲਾਂ ਉਸ ਦੀ ਕੀਮਤ ਦਾ ਹਿਸਾਬ ਲਗਾਓ। ਇਕ ਪਿਤਾ ਅਤੇ ਉਸ ਦਾ ਕਿਸ਼ੋਰ ਪੁੱਤਰ ਜਾਂ ਧੀ ਇਕ ਬਜ਼ੁਰਗ ਨੂੰ ਮਿਲਦੇ ਹਨ ਜਿਸ ਨੂੰ ਨੌਕਰੀ-ਪੇਸ਼ੇ ਸੰਬੰਧੀ ਜ਼ਿਆਦਾ ਤਜਰਬਾ ਹੈ। ਤਿੰਨ ਹਫ਼ਤੇ ਪਹਿਲਾਂ ਦੀ ਸੇਵਾ ਸਭਾ ਵਿਚ ਕੈਰੀਅਰ ਚੁਣਨ ਸੰਬੰਧੀ ਭਾਗ ਉੱਤੇ ਗੌਰ ਕਰਨ ਤੋਂ ਬਾਅਦ, ਨੌਜਵਾਨ ਨਿਯਮਿਤ ਪਾਇਨੀਅਰ ਸੇਵਾ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਹੈ, ਪਰ ਉਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਆਪਣੀਆਂ ਭੌਤਿਕ ਲੋੜਾਂ ਕਿੱਦਾਂ ਪੂਰੀਆਂ ਕਰੇਗਾ। ਬਜ਼ੁਰਗ ਸੰਤੁਲਿਤ ਨਜ਼ਰੀਆ ਰੱਖਣ ਦੀ ਲੋੜ ਉੱਤੇ ਜ਼ੋਰ ਦਿੰਦਾ ਹੈ। (1 ਸਤੰਬਰ 1999, ਪਹਿਰਾਬੁਰਜ, ਸਫ਼ਾ 11, ਪੈਰਾ 13) ਇਸ ਲਈ ਕੋਈ ਕੰਮ ਸਿੱਖਣਾ ਅਕਲਮੰਦੀ ਹੋਵੇਗੀ ਤਾਂਕਿ ਆਪਣੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਕਈਆਂ ਨੇ ਕੁਝ ਅਜਿਹੇ ਬੁਨਿਆਦੀ ਕਿੱਤੇ ਸਿੱਖੇ ਹਨ ਜਿਨ੍ਹਾਂ ਵਿਚ ਘੱਟ ਸਮਾਂ ਤੇ ਪੈਸਾ ਲੱਗਦਾ ਹੈ। (1 ਫਰਵਰੀ 1996, ਪਹਿਰਾਬੁਰਜ, ਸਫ਼ਾ 12; ਨੌਜਵਾਨਾਂ ਦੇ ਸਵਾਲ [ਅੰਗ੍ਰੇਜ਼ੀ] ਸਫ਼ਾ 178) ਉਹ ਇਕੱਠੇ 8 ਮਾਰਚ 1996 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 9-11 ਉੱਤੇ ਅਤੇ ਕੋਈ ਢੁਕਵਾਂ ਕੰਮ ਲੱਭਣ ਜਾਂ ਸ਼ੁਰੂ ਕਰਨ ਸੰਬੰਧੀ ਕੁਝ ਫ਼ਾਇਦੇਮੰਦ ਸੁਝਾਵਾਂ ਉੱਤੇ ਚਰਚਾ ਕਰਦੇ ਹਨ।
20 ਮਿੰਟ: “ਕੀ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜਿੱਥੇ ਜ਼ਿਆਦਾ ਲੋੜ ਹੈ?”a ਦੂਰ-ਦੁਰੇਡੇ ਦੇ ਜਾਂ ਕਦੇ-ਕਦਾਈਂ ਪ੍ਰਚਾਰ ਕੀਤੇ ਜਾਣ ਵਾਲੇ ਖੇਤਰਾਂ ਵਿਚ ਕੰਮ ਕਰਨ ਨਾਲ ਕਲੀਸਿਯਾ ਦੇ ਪ੍ਰਕਾਸ਼ਕਾਂ ਨੂੰ ਮਿਲੇ ਉਤਸ਼ਾਹਜਨਕ ਤਜਰਬੇ ਦੱਸੋ।—ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 112-13 ਦੇਖੋ।
ਗੀਤ 42 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 16 ਜੁਲਾਈ
ਗੀਤ 57
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ। ਹਾਜ਼ਰੀਨ ਨਾਲ ਚਰਚਾ ਅਤੇ ਪ੍ਰਦਰਸ਼ਨ। ਇਸ ਦੇਸ਼ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦਿਖਾਓ ਕਿ ਅਸੀਂ ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ ਪੁਸਤਿਕਾ ਦਾ ਇਸਤੇਮਾਲ ਕਰ ਕੇ ਉਨ੍ਹਾਂ ਲੋਕਾਂ ਨੂੰ ਕਿੱਦਾਂ ਗਵਾਹੀ ਦੇ ਸਕਦੇ ਹਾਂ ਜੋ ਵੱਖਰੀ ਭਾਸ਼ਾ ਬੋਲਦੇ ਹਨ। ਸਫ਼ਾ 2 ਉੱਤੇ “ਇਸ ਪੁਸਤਿਕਾ ਦੀ ਵਰਤੋਂ” ਬਾਰੇ ਸੰਖੇਪ ਵਿਚ ਦੱਸੋ ਅਤੇ ਆਪਣੀ ਕਲੀਸਿਯਾ ਦੀ ਭਾਸ਼ਾ ਵਿਚ ਦਿੱਤੀ ਪੇਸ਼ਕਾਰੀ ਪੜ੍ਹੋ। ਪ੍ਰਦਰਸ਼ਨ ਦੁਆਰਾ ਦਿਖਾਓ ਕਿ ਜਦੋਂ ਅਸੀਂ ਦੂਜੀ ਭਾਸ਼ਾ ਬੋਲਣ ਵਾਲੇ ਵਿਅਕਤੀ ਨੂੰ ਮਿਲਦੇ ਹਾਂ, ਤਾਂ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ। ਆਪਣੇ ਖੇਤਰ ਵਿੱਚੋਂ ਮਿਲੇ ਇੱਦਾਂ ਦੇ ਕਿਸੇ ਤਜਰਬੇ ਨੂੰ ਸ਼ਾਮਲ ਕਰੋ।—ਫਰਵਰੀ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਦੇ ਪੈਰੇ 7-8 ਦੇਖੋ।
20 ਿਮੰਟ: “ਪਿੱਛੇ ਨਾ ਹਟੋ!”b ਜੇ ਸਮਾਂ ਹੈ, ਤਾਂ 15 ਦਸੰਬਰ 1999 ਦੇ ਪਹਿਰਾਬੁਰਜ ਦੇ ਸਫ਼ਾ 25 ਉੱਤੇ ਦਿੱਤੇ ਤਜਰਬੇ ਦੱਸੋ।
ਗੀਤ 63 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 23 ਜੁਲਾਈ
ਗੀਤ 22
5 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਨੌਜਵਾਨੋ—ਆਪਣੀ ਪੜ੍ਹਾਈ ਦੀ ਸਮਝਦਾਰੀ ਨਾਲ ਯੋਜਨਾ ਬਣਾਓ। ਇਕ ਬਜ਼ੁਰਗ ਉੱਚ-ਸਿੱਖਿਆ ਦੇ ਬਾਰੇ ਕੁਝ ਮਾਪਿਆਂ ਅਤੇ ਉਨ੍ਹਾਂ ਦੇ ਕਿਸ਼ੋਰ ਬੱਚਿਆਂ ਨਾਲ ਗੱਲ ਕਰਦਾ ਹੈ। ਬਜ਼ੁਰਗ 1 ਸਤੰਬਰ 1999 ਦੇ ਪਹਿਰਾਬੁਰਜ ਦੇ ਸਫ਼ੇ 16-17, ਪੈਰੇ 11-13 ਦੀ ਚਰਚਾ ਕਰਦੇ ਹੋਏ ਕੁਝ ਕਾਰਨਾਂ ਉੱਤੇ ਜ਼ੋਰ ਦਿੰਦਾ ਹੈ ਕਿ ਸਾਨੂੰ ਪੂਰੇ ਸਮੇਂ ਦੀ ਸੇਵਕਾਈ ਨੂੰ ਕਿਉਂ ਪਹਿਲਾ ਦਰਜਾ ਦੇਣਾ ਚਾਹੀਦਾ ਹੈ। (1 ਦਸੰਬਰ 1996, ਪਹਿਰਾਬੁਰਜ, ਸਫ਼ੇ 11-12, ਪੈਰੇ 13-15) ਉਹ ਸਾਰੇ ਮਿਲ ਕੇ 8 ਮਾਰਚ 1998 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 20-1 ਉੱਤੇ ਦਿੱਤੀ ਸਲਾਹ ਤੇ ਪੁਨਰ-ਵਿਚਾਰ ਕਰਦੇ ਹਨ। ਉਹ ਉੱਚ-ਸਿੱਖਿਆ ਦੇ ਫ਼ਾਇਦਿਆਂ ਅਤੇ ਨੁਕਸਾਨਾਂ ਨੂੰ ਜਾਂਚਣ ਵਿਚ ਸਮਝਦਾਰੀ ਵਰਤਣ ਅਤੇ ਉੱਨੀ ਹੀ ਸਿੱਖਿਆ ਲੈਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ ਜਿੰਨੀ ਕੁ ਜੋਸ਼ ਨਾਲ ਸੇਵਕਾਈ ਕਰਦਿਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਹੈ। ਸਾਰੇ ਜਣੇ ਸਹਿਮਤ ਹੁੰਦੇ ਹਨ ਕਿ ਉਨ੍ਹਾਂ ਨੂੰ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਬਾਰੇ ਯਿਸੂ ਦੀ ਸਲਾਹ ਮੁਤਾਬਕ ਚੱਲਣਾ ਚਾਹੀਦਾ ਹੈ।—ਮੱਤੀ 6:33.
20 ਮਿੰਟ: “ਯਸਾਯਾਹ ਦੀ ਭਵਿੱਖਬਾਣੀ ਦਾ ਅਧਿਐਨ ਕਰਨ ਲਈ ਤਿਆਰ ਹੋ ਜਾਓ!”c ਸੰਖੇਪ ਵਿਚ ਦੱਸੋ ਕਿ ਯਸਾਯਾਹ ਦੀ ਕਿਤਾਬ ਦਾ ਅਧਿਐਨ ਕਰਨ ਤੋਂ ਅਸੀਂ ਕਿੱਦਾਂ ਫ਼ਾਇਦਾ ਉਠਾਵਾਂਗੇ। (ਯਸਾਯਾਹ ਦੀ ਭਵਿੱਖਬਾਣੀ 1, ਅਧਿਆਇ 1 ਦੇ ਪੈਰੇ 10-12 ਦੇਖੋ।) ਸਾਰਿਆਂ ਨੂੰ ਕਲੀਸਿਯਾ ਪੁਸਤਕ ਅਧਿਐਨ ਵਿਚ ਬਾਕਾਇਦਾ ਹਾਜ਼ਰ ਹੋਣ ਲਈ ਉਤਸ਼ਾਹਿਤ ਕਰੋ।
ਗੀਤ 53 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 30 ਜੁਲਾਈ
ਗੀਤ 3
5 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜੁਲਾਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
14 ਮਿੰਟ: “ਜ਼ਿਲ੍ਹਾ ਸੰਮੇਲਨ—ਆਨੰਦ ਕਰਨ ਦਾ ਸਮਾਂ!” ਬਜ਼ੁਰਗ ਦੁਆਰਾ ਭਾਸ਼ਣ। ਦੱਸੋ ਕਿ ਬਾਈਬਲ ਸਮਿਆਂ ਵਿਚ ਯਹੋਵਾਹ ਦੇ ਲੋਕਾਂ ਦੇ ਵੱਡੇ-ਵੱਡੇ ਇਕੱਠ ਕਿਉਂ ਹੁੰਦੇ ਸਨ ਅਤੇ ਅੱਜ ਸਾਡੇ ਲਈ ਵੀ ਇਹ ਕਿਉਂ ਫ਼ਾਇਦੇਮੰਦ ਹਨ। ਇਨ੍ਹਾਂ ਮੌਕਿਆਂ ਉੱਤੇ ਅਸੀਂ ਭੈਣ-ਭਰਾਵਾਂ ਨੂੰ ਮਿਲ ਕੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਹਾਂ ਅਤੇ ਸਾਨੂੰ ਲਾਜ਼ਮੀ ਅਧਿਆਤਮਿਕ ਭੋਜਨ ਵੀ ਮਿਲਦਾ ਹਾਂ। ਸਾਰਿਆਂ ਲਈ ਤਿੰਨੋਂ ਦਿਨ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਦੀ ਲੋੜ ਉੱਤੇ ਜ਼ੋਰ ਦਿਓ।
16 ਮਿੰਟ: “‘ਢਬ ਸਿਰ ਤੇ ਜੁਗਤੀ ਨਾਲ’ ਕੀਤਾ ਗਿਆ ਬੰਦੋਬਸਤ।”d ਦੱਸੋ ਕਿ ਜ਼ਿਲ੍ਹਾ ਸੰਮੇਲਨ ਦੀ ਤਿਆਰੀ ਕਰਨ ਲਈ ਭਰਾਵਾਂ ਨੂੰ ਕਿਹੜੇ-ਕਿਹੜੇ ਇੰਤਜ਼ਾਮ ਕਰਨੇ ਪੈਂਦੇ ਹਨ। ਸਾਡੇ ਫ਼ਾਇਦੇ ਲਈ ਕੀਤੇ ਇੰਤਜ਼ਾਮਾਂ ਵਿਚ ਪੂਰਾ-ਪੂਰਾ ਸਹਿਯੋਗ ਦੇਣ ਦੀ ਅਹਿਮੀਅਤ ਉੱਤੇ ਜ਼ੋਰ ਦਿਓ। ਭਰਾਵਾਂ ਨੂੰ ਯਾਦ ਦਿਲਾਓ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਸੰਮੇਲਨ ਦੇ ਇੰਤਜ਼ਾਮਾਂ ਲਈ ਸਹੀ ਆਦਰ ਦਿਖਾ ਸਕਦੇ ਹਾਂ ਅਤੇ ਬੇਲੋੜੀਆਂ ਸਮੱਸਿਆਵਾਂ ਖੜ੍ਹੀਆਂ ਕਰਨ ਤੋਂ ਬਚ ਸਕਦੇ ਹਾਂ।
ਗੀਤ 31 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 6 ਅਗਸਤ
ਗੀਤ 52
10 ਮਿੰਟ: ਸਥਾਨਕ ਘੋਸ਼ਣਾਵਾਂ। ਹਾਜ਼ਰੀਨ ਨੂੰ ਕੁਝ ਤਜਰਬੇ ਦੱਸਣ ਲਈ ਕਹੋ ਕਿ ਕਿੱਦਾਂ ਉਨ੍ਹਾਂ ਨੇ ਕੰਮ ਤੇ ਜਾਂਦੇ ਸਮੇਂ, ਛੁੱਟੀਆਂ ਤੇ ਜਾਂਦੇ ਸਮੇਂ ਸਫ਼ਰ ਦੌਰਾਨ ਜਾਂ ਜਿਹੜੇ ਰਿਸ਼ਤੇਦਾਰ ਗਵਾਹ ਨਹੀਂ ਹਨ ਉਨ੍ਹਾਂ ਨੂੰ ਗ਼ੈਰ-ਰਸਮੀ ਗਵਾਹੀ ਦਿੱਤੀ ਹੈ।
17 ਮਿੰਟ: “ਸੁਣ ਕੇ ਆਪਣੇ ਗਿਆਨ ਨੂੰ ਵਧਾਓ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਸੰਮੇਲਨਾਂ ਵਿਚ ਦਿੱਤਾ ਜਾਂਦਾ ਗਿਆਨ ਕਿਉਂ ਸਾਡੇ ਲਈ ਲੋੜੀਂਦਾ ਅਧਿਆਤਮਿਕ ਭੋਜਨ ਹੈ। ਅਜਿਹੇ ਪ੍ਰੋਗ੍ਰਾਮ ਦੀ ਤਿਆਰੀ ਵਿਚ ਲੱਗੇ ਬਹੁਤ ਜ਼ਿਆਦਾ ਸਮੇਂ ਅਤੇ ਮਿਹਨਤ ਬਾਰੇ ਦੱਸੋ। ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਕਹੋ ਕਿ ਸਾਡੇ ਵਿੱਚੋਂ ਹਰ ਕੋਈ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਪਹੁੰਚਾਉਣ ਲਈ ਕੀ ਕਰ ਸਕਦਾ ਹੈ। ਕੁਝ ਕਾਰਨਾਂ ਉੱਤੇ ਜ਼ੋਰ ਦਿਓ ਕਿ ਹਰ ਸੈਸ਼ਨ ਸ਼ੁਰੂ ਹੋਣ ਤੇ ਸਾਨੂੰ ਸਾਰਿਆਂ ਨੂੰ ਕਿਉਂ ਆਪਣੀਆਂ ਸੀਟਾਂ ਉੱਤੇ ਬੈਠ ਜਾਣਾ ਚਾਹੀਦਾ ਹੈ।
18 ਮਿੰਟ: “ਭਲਾ ਕਰੋ, ਤਾਂ ਤੁਹਾਡੀ ਸੋਭਾ ਹੋਵੇਗੀ!”e ਦੱਸੋ ਕਿ ਜਦੋਂ ਅਸੀਂ ਵੱਡੇ ਸੰਮੇਲਨ ਵਿਚ ਹਾਜ਼ਰ ਹੁੰਦੇ ਹਾਂ, ਤਾਂ ਬਹੁਤ ਸਾਰੇ ਲੋਕਾਂ ਦਾ ਧਿਆਨ ਸਾਡੇ ਵੱਲ ਕਿਉਂ ਆਕਰਸ਼ਿਤ ਹੁੰਦਾ ਹੈ। ਲੋਕਾਂ ਦੁਆਰਾ ਕੀਤੀ ਪ੍ਰਸ਼ੰਸਾ ਨਾਲ ਹੋਰਨਾਂ ਨੂੰ ਰਾਜ ਦੀ ਗਵਾਹੀ ਮਿਲਦੀ ਹੈ ਜਦ ਕਿ ਆਲੋਚਨਾ ਕਾਰਨ ਲੋਕ ਰਾਜ ਦਾ ਸੰਦੇਸ਼ ਸੁਣਨ ਤੋਂ ਇਨਕਾਰ ਕਰ ਸਕਦੇ ਹਨ। ਕੁਝ ਖ਼ਾਸ ਗੱਲਾਂ ਦੱਸੋ ਜਿਨ੍ਹਾਂ ਤੋਂ ਸਾਡੇ ਮਸੀਹੀ ਗੁਣ ਦਿਖਾਈ ਦੇਣ ਅਤੇ ਇਹ ਵੀ ਪਤਾ ਲੱਗੇ ਕਿ ਅਸੀਂ ਦੂਜਿਆਂ ਦੀ ਦਿਲੋਂ ਪਰਵਾਹ ਕਰਦੇ ਹਾਂ।
ਗੀਤ 105 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।