ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਸਤੰਬਰ
ਗੀਤ 86
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
13 ਮਿੰਟ: ਕਲੀਸਿਯਾ ਦੀਆਂ ਲੋੜਾਂ।
22 ਮਿੰਟ: “ਕੀ ਤੁਸੀਂ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਿਆਂ ਕਰ ਰਹੇ ਹੋ?”a ਹਾਜ਼ਰੀਨ ਨਾਲ ਪੈਰੇ 1-3 ਦੀ ਚਰਚਾ ਕਰਨ ਤੋਂ ਬਾਅਦ ਸੰਖੇਪ ਵਿਚ ਦੋ ਰਸਾਲਾ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ—ਇਕ ਵਿਚ 15 ਸਤੰਬਰ ਦੇ ਪਹਿਰਾਬੁਰਜ ਨੂੰ ਅਤੇ ਦੂਜੀ ਵਿਚ 22 ਸਤੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਪੇਸ਼ ਕਰੋ। ਚੌਥੇ ਪੈਰੇ ਦੀ ਚਰਚਾ ਕਰਨ ਤੋਂ ਬਾਅਦ, ਗਿਆਨ ਕਿਤਾਬ ਪੇਸ਼ ਕਰਨ ਲਈ ਪੈਰੇ ਵਿਚ ਦਿੱਤੀ ਗਈ ਪੇਸ਼ਕਾਰੀ ਪ੍ਰਦਰਸ਼ਿਤ ਕਰੋ।
ਗੀਤ 124 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਸਤੰਬਰ
ਗੀਤ 92
15 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। “ਇਹ ਇੰਡੈਕਸ ਵਿਚ ਹੈ।” ਦਿਖਾਓ ਕਿ ਸ੍ਰਿਸ਼ਟੀ (ਅੰਗ੍ਰੇਜ਼ੀ) ਕਿਤਾਬ ਨੂੰ ਪੇਸ਼ ਕਰਨ ਲਈ ਪੇਸ਼ਕਾਰੀਆਂ ਕਿੱਦਾਂ ਲੱਭੀਏ।
15 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਕਲੀਸਿਯਾ ਦੀ 2001 ਸੇਵਾ ਸਾਲ ਰਿਪੋਰਟ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਪੁਨਰ-ਵਿਚਾਰ ਕਰੋ। ਕਲੀਸਿਯਾ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਸ਼ਲਾਘਾ ਕਰੋ। ਦੱਸੋ ਕਿ ਕਲੀਸਿਯਾ ਸਭਾਵਾਂ ਵਿਚ ਹਾਜ਼ਰੀ, ਨਿਯਮਿਤ ਖੇਤਰ ਸੇਵਾ ਅਤੇ ਬਾਈਬਲ ਅਧਿਐਨ ਕਰਵਾਉਣ ਦੇ ਸੰਬੰਧ ਵਿਚ ਕਲੀਸਿਯਾ ਦੀ ਕੀ ਕਾਰਗੁਜ਼ਾਰੀ ਰਹੀ। ਸੁਧਾਰ ਕਰਨ ਲਈ ਕੁਝ ਵਿਵਹਾਰਕ ਸੁਝਾਅ ਦਿਓ। ਆਉਣ ਵਾਲੇ ਸਾਲ ਲਈ ਵਿਵਹਾਰਕ ਟੀਚੇ ਰੱਖੋ।
15 ਮਿੰਟ: ਪ੍ਰਸ਼ਨ ਡੱਬੀ। ਭਾਸ਼ਣ। ਖੇਤਰ ਸੇਵਾ ਸਭਾਵਾਂ ਲਈ ਕਲੀਸਿਯਾ ਦੀ ਹਫ਼ਤਾਵਾਰ ਸਮਾਂ-ਸਾਰਣੀ ਉੱਤੇ ਚਰਚਾ ਕਰੋ। ਸਮਝਾਓ ਕਿ ਇਨ੍ਹਾਂ ਸਭਾਵਾਂ ਵਿਚ ਆਉਣ ਵਾਲੇ ਸਾਰੇ ਭੈਣ-ਭਰਾ ਕਿੱਦਾਂ ਚਰਚਾ ਵਿਚ ਹਿੱਸਾ ਲੈ ਕੇ ਇਸ ਸਭਾ ਨੂੰ ਫ਼ਾਇਦੇਮੰਦ ਬਣਾ ਸਕਦੇ ਹਨ। ਕਲੀਸਿਯਾ ਨੂੰ ਇਨ੍ਹਾਂ ਖੇਤਰ ਸੇਵਾ ਪ੍ਰਬੰਧਾਂ ਨੂੰ ਸਮਰਥਨ ਦੇਣ ਲਈ ਉਤਸ਼ਾਹਿਤ ਕਰੋ।
ਗੀਤ 129 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਸਤੰਬਰ
ਗੀਤ 97
15 ਮਿੰਟ: ਸਥਾਨਕ ਘੋਸ਼ਣਾਵਾਂ। “ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ” ਵਿਚ ਦਿੱਤੇ ਗਏ ਸੁਝਾਵਾਂ ਨੂੰ ਵਰਤਦੇ ਹੋਏ ਦੋ ਪੇਸ਼ਕਾਰੀਆਂ ਦਿਖਾਓ—ਇਕ ਵਿਚ 1 ਅਕਤੂਬਰ ਦੇ ਪਹਿਰਾਬੁਰਜ ਨੂੰ ਤੇ ਦੂਜੀ ਵਿਚ 8 ਅਕਤੂਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਪੇਸ਼ ਕਰੋ।
30 ਮਿੰਟ: ਸੰਸਾਰ ਦੀਆਂ ਵਸਤਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਪ੍ਰੇਮ ਕਰੋ। (1 ਯੂਹੰ. 2:15-17) ਪਿਛਲੇ ਸੇਵਾ ਸਾਲ ਦੌਰਾਨ ਹੋਈ ਸਰਕਟ ਅਸੈਂਬਲੀ ਦੇ ਪ੍ਰੋਗ੍ਰਾਮ ਦਾ ਪੁਨਰ-ਵਿਚਾਰ ਕਰਦੇ ਹੋਏ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਪ੍ਰਕਾਸ਼ਕਾਂ ਨੂੰ ਸਿੱਖੀਆਂ ਹੋਈਆਂ ਮੁੱਖ ਗੱਲਾਂ ਉੱਤੇ ਟਿੱਪਣੀ ਕਰਨ ਦਾ ਸੱਦਾ ਦਿਓ ਅਤੇ ਉਨ੍ਹਾਂ ਕੋਲੋਂ ਪੁੱਛੋ ਕਿ ਉਨ੍ਹਾਂ ਨੇ ਆਪਣੇ ਉੱਤੇ ਜਾਂ ਪਰਿਵਾਰ ਵਿਚ ਉਨ੍ਹਾਂ ਗੱਲਾਂ ਨੂੰ ਕਿੱਦਾਂ ਲਾਗੂ ਕੀਤਾ ਹੈ। (ਟਿੱਪਣੀ ਕਰਨ ਲਈ ਪਹਿਲਾਂ ਤੋਂ ਹੀ ਪ੍ਰਕਾਸ਼ਕਾਂ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ।) ਪ੍ਰੋਗ੍ਰਾਮ ਦੇ ਇਨ੍ਹਾਂ ਹਿੱਸਿਆਂ ਉੱਤੇ ਚਰਚਾ ਕਰੋ: (1) “ਪਰਮੇਸ਼ੁਰ ਲਈ ਪ੍ਰੇਮ ਸਾਨੂੰ ਆਪਣੀ ਸੇਵਕਾਈ ਵਿਚ ਪ੍ਰੇਰਦਾ ਹੈ।” ਇਹ ਪਿਆਰ ਸਾਡੀ ਉਨ੍ਹਾਂ ਭੈੜੀਆਂ ਭਾਵਨਾਵਾਂ ਨਾਲ ਸਿੱਝਣ ਵਿਚ ਮਦਦ ਕਰਦਾ ਹੈ ਜੋ ਸਾਡੇ ਪ੍ਰਚਾਰ ਵਿਚ ਰੁਕਾਵਟ ਬਣ ਸਕਦੀਆਂ ਹਨ ਜਿਵੇਂ ਦੂਜਿਆਂ ਨਾਲ ਗੱਲ ਕਰਨ ਤੋਂ ਸੰਗਣਾ, ਹੀਣ-ਭਾਵਨਾ ਅਤੇ ਮਨੁੱਖਾਂ ਦਾ ਡਰ। (2) “ਯਹੋਵਾਹ ਦੇ ਪ੍ਰੇਮੀ ਬੁਰਿਆਈ ਤੋਂ ਨਫ਼ਰਤ ਕਰਦੇ ਹਨ।” (w-PJ 99 10/1 28-31) ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਗੱਲਾਂ ਨੂੰ ਨਫ਼ਰਤ ਕਰੀਏ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ—ਨਾ ਸਿਰਫ਼ ਵੱਡੇ-ਵੱਡੇ ਪਾਪਾਂ ਨੂੰ ਸਗੋਂ ਛੋਟੀਆਂ-ਛੋਟੀਆਂ ਬੁਰਾਈਆਂ ਨੂੰ ਵੀ। (3) “ਪ੍ਰੇਮ ਦੇ ਸਰੇਸ਼ਟ ਮਾਰਗ ਤੇ ਚੱਲੋ।” (w92 7/15 27-30) ਪਹਿਲਾ ਕੁਰਿੰਥੀਆਂ 13:4-8 ਦਿਖਾਉਂਦਾ ਹੈ ਕਿ ਅਸੀਂ ਕਿਉਂ ਧੀਰਜ ਨਾਲ ਦੂਜਿਆਂ ਦੀਆਂ ਕਮੀਆਂ ਨੂੰ ਸਹਿਣ ਕਰਦੇ ਹਾਂ, ਸੁਆਰਥ ਅਤੇ ਮੁਕਾਬਲੇ ਦੀ ਭਾਵਨਾ ਤੋਂ ਬਚਦੇ ਹਾਂ, ਨੁਕਸਾਨਦੇਹ ਗੱਲਾਂ ਨਹੀਂ ਫੈਲਾਉਂਦੇ ਅਤੇ ਪਰਮੇਸ਼ੁਰ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ। (4) “ਅਸੀਂ ਸੰਸਾਰ ਦੀਆਂ ਵਸਤਾਂ ਨੂੰ ਕਿਵੇਂ ਵਿਚਾਰਦੇ ਹਾਂ?” ਸਾਨੂੰ ਸੰਸਾਰ ਦੀਆਂ ਵਸਤਾਂ ਨਾਲ ਪਿਆਰ ਨਹੀਂ ਕਰਨਾ ਚਾਹੀਦਾ, ਸਰੀਰ ਦੀਆਂ ਕਾਮਨਾਵਾਂ ਅੱਗੇ ਝੁਕਣਾ ਨਹੀਂ ਚਾਹੀਦਾ, ਨੇਤਰਾਂ ਦੀਆਂ ਕਾਮਨਾਵਾਂ ਦੇ ਫੰਦੇ ਵਿਚ ਨਹੀਂ ਫਸਣਾ ਚਾਹੀਦਾ ਜਾਂ ਜੀਵਨ ਦਾ ਅਭਮਾਨ ਨਹੀਂ ਕਰਨਾ ਚਾਹੀਦਾ। (5) “ਸੰਸਾਰ ਤੋਂ ਵੱਖਰੇ ਹੋਣ ਨਾਲ ਸਾਡਾ ਬਚਾਉ ਹੁੰਦਾ ਹੈ।” ਦੂਜਾ ਕੁਰਿੰਥੀਆਂ 6:14-17 ਦਿਖਾਉਂਦਾ ਹੈ ਕਿ ਕਿਵੇਂ ਕੁਝ ਵਿਸ਼ਵਾਸਾਂ, ਰੀਤੀ-ਰਿਵਾਜਾਂ ਅਤੇ ਕੰਮਾਂ ਕਾਰਨ ਪਰਮੇਸ਼ੁਰ ਸਾਨੂੰ ਨਾਮਨਜ਼ੂਰ ਕਰ ਸਕਦਾ ਹੈ। ਇਸ ਲਈ ਸਾਨੂੰ ਸ਼ਤਾਨ ਦੀਆਂ ਚਾਲਾਂ ਨੂੰ ਜਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਬਚਣਾ ਚਾਹੀਦਾ ਹੈ। (6) “ਪਰਮੇਸ਼ੁਰ ਦੇ ਪ੍ਰੇਮੀਆਂ ਲਈ ਉਸ ਦੇ ਵਾਅਦੇ।” (w86 6/15 5-6) ਯਹੋਵਾਹ ਦੀ ਬਰਕਤ ਸਾਡੀ ਖ਼ੁਸ਼ੀ ਨੂੰ ਵਧਾਉਂਦੀ ਹੈ ਤੇ ਅਧਿਆਤਮਿਕ ਤੌਰ ਤੇ ਸਾਨੂੰ ਮਾਲਾ-ਮਾਲ ਕਰਦੀ ਹੈ।—1 ਤਿਮੋ. 6:17-19.
ਗੀਤ 133 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 1 ਅਕਤੂਬਰ
ਗੀਤ 106
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਸਤੰਬਰ ਦੀ ਖੇਤਰ ਸੇਵਾ ਰਿਪੋਰਟ ਪਾਉਣ ਦਾ ਚੇਤਾ ਕਰਾਓ।
15 ਮਿੰਟ: ਮੈਂ ਸਕੂਲ ਵਿਚ ਕਿਵੇਂ ਚੰਗੇ ਨੰਬਰ ਲੈ ਸਕਦਾ ਹਾਂ? ਇਕ ਬਜ਼ੁਰਗ ਤੇ ਉਸ ਦੀ ਪਤਨੀ ਜਾਂ ਇਕ ਸਹਾਇਕ ਸੇਵਕ ਤੇ ਉਸ ਦੀ ਪਤਨੀ ਸਕੂਲ ਵਿਚ ਪੜ੍ਹਦੇ ਆਪਣੇ ਬੱਚੇ ਨਾਲ ਗੱਲ ਕਰਦੇ ਹਨ। ਉਹ ਫ਼ਿਕਰਮੰਦ ਹਨ ਕਿ ਬੱਚਾ ਮਨ ਲਾ ਕੇ ਪੜ੍ਹਾਈ ਨਹੀਂ ਕਰ ਰਿਹਾ ਹੈ। ਉਹ ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ) ਕਿਤਾਬ ਦੇ 18ਵੇਂ ਅਧਿਆਇ ਵਿਚ ਦਿੱਤੀ ਸਲਾਹ ਤੇ ਪੁਨਰ-ਵਿਚਾਰ ਕਰਦੇ ਹਨ ਅਤੇ ਚਰਚਾ ਕਰਦੇ ਹਨ ਕਿ ਬੱਚੇ ਨੂੰ ਸੁਧਾਰ ਕਰਨ ਲਈ ਕੀ ਕਰਨ ਦੀ ਲੋੜ ਹੈ। ਮਾਪੇ ਚੰਗੀ ਮੁਢਲੀ ਸਿੱਖਿਆ ਲੈਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਨ ਤਾਂਕਿ ਬੱਚਾ ਆਪਣੀ ਪੂਰੀ ਕਾਬਲੀਅਤ ਨੂੰ ਪਵਿੱਤਰ ਸੇਵਾ ਵਿਚ ਇਸਤੇਮਾਲ ਕਰ ਸਕੇ।
20 ਮਿੰਟ: “ਕੀ ਇਹ ਸਾਡੇ ਪ੍ਰਚਾਰ ਕੰਮ ਵਿਚ ਰੁਕਾਵਟ ਪਾਉਂਦੀ ਹੈ?”b ਨੌਕਰੀ-ਪੇਸ਼ੇ ਦੇ ਮਾਮਲੇ ਵਿਚ ਸੰਤੁਲਿਤ ਹੋਣ ਅਤੇ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਦੀ ਲੋੜ ਉੱਤੇ ਜ਼ੋਰ ਦਿਓ। ਕਲੀਸਿਯਾ ਵਿਚ ਕੁਝ ਪਰਿਵਾਰਾਂ ਦੇ ਮੁਖੀਆਂ ਨੂੰ ਇਹ ਦੱਸਣ ਦਾ ਸੱਦਾ ਦਿਓ ਕਿ ਉਹ ਪਰਿਵਾਰ ਦੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਕਿਵੇਂ ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਵੀ ਪੂਰੀਆਂ ਕਰ ਰਹੇ ਹਨ।
ਗੀਤ 137 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।