ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 8 ਅਕਤੂਬਰ
ਗੀਤ 109
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 22 ਅਕਤੂਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਪਹਿਲੇ ਸਫ਼ੇ ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ ਦੋ ਰਸਾਲਾ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ—ਇਕ ਵਿਚ 15 ਅਕਤੂਬਰ ਦੇ ਪਹਿਰਾਬੁਰਜ ਨੂੰ ਅਤੇ ਦੂਜੀ ਵਿਚ 22 ਅਕਤੂਬਰ ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਨੂੰ ਪੇਸ਼ ਕਰੋ।
35 ਮਿੰਟ: “ਤਿਉਹਾਰਾਂ ਦੇ ਮੌਸਮ ਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਵਰਤੋ।”a ਕੁਝ ਸੰਖੇਪ ਪ੍ਰਦਰਸ਼ਨ ਸ਼ਾਮਲ ਕਰੋ। ਇਕ ਪ੍ਰਦਰਸ਼ਨ ਪੈਰਾ 4 ਉੱਤੇ ਅਤੇ ਦੂਜੇ ਪ੍ਰਦਰਸ਼ਨ ਪੈਰੇ 5 ਅਤੇ 6 ਵਿਚ ਦਿੱਤੇ ਮੁੱਖ ਮੁੱਦਿਆਂ ਉੱਤੇ ਆਧਾਰਿਤ ਹੋਣਗੇ।
ਗੀਤ 151 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 15 ਅਕਤੂਬਰ
ਗੀਤ 113
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਕੀ ਤੁਹਾਡੇ ਕੋਲ “ਸੁਣਨ ਵਾਲਾ ਮਨ” ਹੈ? (1 ਰਾਜਿ. 3:9) 15 ਜੁਲਾਈ 1998, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 29-31 ਉੱਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ। ਅਜਿਹੇ ਤਰੀਕਿਆਂ ਬਾਰੇ ਦੱਸੋ ਜਿਨ੍ਹਾਂ ਦੁਆਰਾ ਅਸੀਂ ਕਲੀਸਿਯਾ ਦੇ ਨਾਲ ਕੰਮ ਕਰਨ ਵਿਚ ਆਗਿਆਕਾਰੀ ਦਿਖਾ ਸਕਦੇ ਹਾਂ।
20 ਮਿੰਟ: ਆਪਣੇ ਰਸਾਲਿਆਂ ਦੀ ਚੰਗੀ ਵਰਤੋਂ ਕਰੋ। ਸੇਵਾ ਨਿਗਾਹਬਾਨ ਅਤੇ ਰਸਾਲੇ ਸੰਭਾਲਣ ਵਾਲਾ ਭਰਾ ਕਲੀਸਿਯਾ ਦੁਆਰਾ ਵੰਡੇ ਜਾਂਦੇ ਰਸਾਲਿਆਂ ਦੀ ਗਿਣਤੀ ਬਾਰੇ ਆਪਣੀ ਚਿੰਤਾ ਜ਼ਾਹਰ ਕਰਦੇ ਹਨ। ਉਹ ਦੱਸਦੇ ਹਨ ਕਿ ਕਲੀਸਿਯਾ ਹਰ ਮਹੀਨੇ ਜਿੰਨੇ ਰਸਾਲੇ ਹਾਸਲ ਕਰਦੀ ਹੈ, ਉਸ ਦੀ ਤੁਲਨਾ ਵਿਚ ਪ੍ਰਕਾਸ਼ਕ ਕਿੰਨੇ ਰਸਾਲੇ ਵੰਡਣ ਦੀ ਰਿਪੋਰਟ ਦਿੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਰਸਾਲਿਆਂ ਨੂੰ ਲੈ ਕੇ ਘਰੇ ਰੱਖ ਦਿੱਤਾ ਜਾਂਦਾ ਹੈ ਜਾਂ ਸੁੱਟ ਦਿੱਤਾ ਜਾਂਦਾ ਹੈ। ਪ੍ਰਕਾਸ਼ਕ ਕਿਵੇਂ ਰਸਾਲਿਆਂ ਨੂੰ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਨ? ਭਰਾ 4 ਅਕਤੂਬਰ 1999 ਦੀ ਸੇਵਾ ਸਭਾ ਦੇ ਭਾਗ “ਰਸਾਲਿਆਂ ਨੂੰ ਵੰਡਣ ਲਈ ਤਿਆਰ ਰਹੋ!” ਵਿਚ ਦਿੱਤੇ ਗਏ ਸੱਤ ਮੁੱਦਿਆਂ ਉੱਤੇ ਚਰਚਾ ਕਰਦੇ ਹਨ। ਉਹ 15 ਫਰਵਰੀ 1998 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 28-9 ਉੱਤੇ ਦਿੱਤੇ ਤਜਰਬੇ ਉੱਤੇ ਵਿਚਾਰ ਕਰਦੇ ਹਨ ਅਤੇ ਕੁਝ ਤਰੀਕਿਆਂ ਬਾਰੇ ਗੱਲ ਕਰਦੇ ਹਨ ਜੋ ਕਲੀਸਿਯਾ ਅਮਲ ਵਿਚ ਲਿਆ ਸਕਦੀ ਹੈ। ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਹਰ ਮਹੀਨੇ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਪੇਸ਼ਕਾਰੀਆਂ ਨੂੰ ਇਸਤੇਮਾਲ ਕਰਨ।
ਗੀਤ 156 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 22 ਅਕਤੂਬਰ
ਗੀਤ 120
10 ਮਿੰਟ: ਸਥਾਨਕ ਘੋਸ਼ਣਾਵਾਂ। ਪਹਿਲੇ ਸਫ਼ੇ ਉੱਤੇ ਦਿੱਤੇ ਗਏ ਸੁਝਾਵਾਂ ਨੂੰ ਵਰਤਦੇ ਹੋਏ ਦੋ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ—ਇਕ ਵਿਚ 1 ਨਵੰਬਰ ਦੇ ਪਹਿਰਾਬੁਰਜ ਨੂੰ ਤੇ ਦੂਜੀ ਵਿਚ 8 ਨਵੰਬਰ ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਨੂੰ ਪੇਸ਼ ਕਰੋ।
10 ਮਿੰਟ: ਤੁਸੀਂ ਕਿਵੇਂ ਜਵਾਬ ਦਿਓਗੇ? ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 204-5 ਵੱਲ ਹਾਜ਼ਰੀਨ ਦਾ ਧਿਆਨ ਖਿੱਚੋ ਜਿੱਥੇ ਇਸ ਸਵਾਲ ਦਾ ਸਪੱਸ਼ਟ ਜਵਾਬ ਦਿੱਤਾ ਗਿਆ ਹੈ ਕਿ “ਯਹੋਵਾਹ ਦੇ ਗਵਾਹ ਕਿਸ ਆਧਾਰ ਤੇ ਬਾਈਬਲ ਦਾ ਅਰਥ ਕੱਢਦੇ ਹਨ?” ਇਕ ਚੰਗੀ ਤਰ੍ਹਾਂ ਤਿਆਰ ਕੀਤਾ ਪ੍ਰਦਰਸ਼ਨ ਦਿਖਾਓ ਕਿ ਪੁਨਰ-ਮੁਲਾਕਾਤ ਕਰਨ ਵੇਲੇ ਪ੍ਰਕਾਸ਼ਕ ਇਸ ਸਵਾਲ ਦਾ ਜਵਾਬ ਕਿਵੇਂ ਦਿੰਦਾ ਹੈ। ਅੰਤ ਵਿਚ ਉਹ ਘਰ-ਸੁਆਮੀ ਨੂੰ ਕਲੀਸਿਯਾ ਸਭਾਵਾਂ ਵਿਚ ਆਉਣ ਦਾ ਨਿੱਘਾ ਸੱਦਾ ਦਿੰਦਾ ਹੈ।
25 ਮਿੰਟ: “ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ—ਅਸਲੀ ਭਾਈਚਾਰੇ ਦੀ ਏਕਤਾ ਦੀ ਇਕ ਝਲਕ।” ਹਾਜ਼ਰੀਨ ਨਾਲ ਚਰਚਾ। ਪਹਿਲੇ ਅਤੇ ਆਖ਼ਰੀ ਪੈਰੇ ਨੂੰ ਸ਼ੁਰੂਆਤੀ ਅਤੇ ਸਮਾਪਤੀ ਟਿੱਪਣੀਆਂ ਕਰਨ ਲਈ ਵਰਤੋ। ਵਿਡਿਓ ਦੀ ਚਰਚਾ ਨੂੰ ਰੋਚਕ ਬਣਾਉਣ ਲਈ ਦਿੱਤੇ ਗਏ ਹਰ ਸਵਾਲ ਨੂੰ ਪੁੱਛੋ। ਜੇ ਕਲੀਸਿਯਾ ਦਾ ਕੋਈ ਭੈਣ-ਭਰਾ ਕਦੇ ਦੂਜੇ ਦੇਸ਼ਾਂ ਵਿਚ ਸੰਮੇਲਨਾਂ ਵਿਚ ਗਿਆ ਹੈ, ਤਾਂ ਉਸ ਨੂੰ ਅੰਤਰਰਾਸ਼ਟਰੀ ਪੈਮਾਨੇ ਉੱਤੇ ਦੇਖੀ ਸਾਡੇ ਸੰਗਠਨ ਦੀ ਏਕਤਾ ਬਾਰੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਕਹੋ। ਨਹੀਂ ਤਾਂ, ਯੀਅਰ ਬੁੱਕ 1994, ਸਫ਼ੇ 7-9 ਅਤੇ ਯੀਅਰ ਬੁੱਕ 1995, ਸਫ਼ੇ 8-11 ਵਿੱਚੋਂ ਕੁਝ ਤਜਰਬੇ ਦੱਸੋ। ਦਸੰਬਰ ਵਿਚ ਅਸੀਂ ਧਰਤੀ ਦੀਆਂ ਹੱਦਾਂ ਤਕ (ਅੰਗ੍ਰੇਜ਼ੀ) ਵਿਡਿਓ ਉੱਤੇ ਚਰਚਾ ਕਰਾਂਗੇ।
ਗੀਤ 47 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 29 ਅਕਤੂਬਰ
ਗੀਤ 164
12 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਅਕਤੂਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਨਵੰਬਰ ਵਿਚ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਪੇਸ਼ ਕੀਤੀ ਜਾਵੇਗੀ। ਸੰਖੇਪ ਵਿਚ ਇਹ ਪੇਸ਼ਕਾਰੀ ਪ੍ਰਦਰਸ਼ਿਤ ਕਰੋ: “ਇਨ੍ਹਾਂ ਆਰਥਿਕ ਤੰਗੀਆਂ ਦੇ ਸਮਿਆਂ ਵਿਚ ਬਹੁਤ ਸਾਰੇ ਲੋਕਾਂ ਨੂੰ ਗੁਜ਼ਾਰਾ ਤੋਰਨਾ ਬੜਾ ਮੁਸ਼ਕਲ ਲੱਗ ਰਿਹਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਮਨੁੱਖੀ ਸਰਕਾਰ ਸਾਡੀ ਆਰਥਿਕ ਸਮੱਸਿਆ ਨੂੰ ਇਸ ਤਰੀਕੇ ਨਾਲ ਹੱਲ ਕਰ ਸਕੇਗੀ ਜਿਸ ਤੋਂ ਸਾਰਿਆਂ ਨੂੰ ਫ਼ਾਇਦਾ ਹੋਵੇ? [ਜਵਾਬ ਲਈ ਸਮਾਂ ਦਿਓ।] ਮੈਨੂੰ ਬਾਈਬਲ ਦੇ ਇਸ ਵਾਅਦੇ ਤੋਂ ਬਹੁਤ ਹੌਸਲਾ ਮਿਲਿਆ ਹੈ।” ਜ਼ਬੂਰ 72:12-14 ਪੜ੍ਹੋ। ਫਿਰ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਪੇਸ਼ ਕਰੋ ਅਤੇ ਇਸ ਵਿੱਚੋਂ ਇਕ ਢੁਕਵਾਂ ਮੁੱਦਾ ਦਿਖਾਓ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
18 ਮਿੰਟ: “ਤੁਸੀਂ ਕਿੰਨੀ ਕੁ ਚੰਗੀ ਤਰ੍ਹਾਂ ਅਧਿਆਤਮਿਕ ਭੋਜਨ ਖਾਂਦੇ ਹੋ?”b ਹਾਜ਼ਰੀਨ ਨੂੰ 15 ਅਪ੍ਰੈਲ 1997, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 28-31 ਤੋਂ ਇਹ ਦੱਸਣ ਲਈ ਕਹੋ ਕਿ ਸਾਨੂੰ ਅਧਿਆਤਮਿਕ ਭੋਜਨ ਖਾਣ ਦੀਆਂ ਚੰਗੀਆਂ ਆਦਤਾਂ ਬਣਾਈ ਰੱਖਣ ਲਈ ਕਿਉਂ ਅਤੇ ਕਿਵੇਂ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਗੀਤ 181 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 5 ਨਵੰਬਰ
ਗੀਤ 167
10 ਮਿੰਟ: ਸਥਾਨਕ ਘੋਸ਼ਣਾਵਾਂ।
18 ਮਿੰਟ: ਪੂਰਾ ਪਰਿਵਾਰ ਮਿਲ ਕੇ ਸਭਾਵਾਂ ਦੀ ਤਿਆਰੀ ਕਰਦਾ ਹੈ। ਪਿਤਾ ਆਪਣੇ ਪਰਿਵਾਰ ਨਾਲ ਚਰਚਾ ਕਰਦਾ ਹੈ ਕਿ ਸਭਾਵਾਂ ਵਿਚ ਪੂਰਾ ਹਿੱਸਾ ਲੈਣ ਲਈ ਸਾਰੇ ਮੈਂਬਰ ਕਿਵੇਂ ਤਿਆਰੀ ਕਰ ਸਕਦੇ ਹਨ। ਪਹਿਰਾਬੁਰਜ, 1 ਜੁਲਾਈ 1999, ਸਫ਼ਾ 20, ਪੈਰਾ 9 ਵਿਚ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ, ਉਹ ਇਸ ਹਫ਼ਤੇ ਦੇ ਪਹਿਰਾਬੁਰਜ ਅਧਿਐਨ ਦੌਰਾਨ ਜਵਾਬ ਦੇਣ ਲਈ ਟਿੱਪਣੀਆਂ ਤਿਆਰ ਕਰਦੇ ਹਨ। (1) ਪਰਿਵਾਰ ਦਾ ਹਰ ਮੈਂਬਰ ਇਕ ਜਾਂ ਦੋ ਸਵਾਲ ਚੁਣਦਾ ਹੈ ਜਿਨ੍ਹਾਂ ਉੱਤੇ ਉਹ ਟਿੱਪਣੀ ਦੇਣੀ ਚਾਹੁੰਦੇ ਹਨ। (2) ਪੈਰਿਆਂ ਨੂੰ ਪੜ੍ਹਨ ਤੋਂ ਬਾਅਦ, ਉਹ ਆਪਣੀਆਂ ਟਿੱਪਣੀਆਂ ਨੂੰ ਆਪਣੇ ਸ਼ਬਦਾਂ ਵਿਚ ਦਿੰਦੇ ਹਨ। (3) ਉਹ ਦਿੱਤੇ ਗਏ ਮੁੱਖ ਹਵਾਲਿਆਂ ਨੂੰ ਚੁਣਦੇ ਹਨ, ਚਰਚਾ ਕਰਦੇ ਹਨ ਕਿ ਹਰੇਕ ਹਵਾਲਾ ਵਿਸ਼ੇ ਨਾਲ ਕਿਵੇਂ ਢੁਕਦਾ ਹੈ ਅਤੇ ਵਿਚਾਰ ਕਰਦੇ ਹਨ ਕਿ ਇਨ੍ਹਾਂ ਹਵਾਲਿਆਂ ਨੂੰ ਲੇਖ ਉੱਤੇ ਲਾਗੂ ਕਰਨ ਲਈ ਕੀ ਕਿਹਾ ਜਾ ਸਕਦਾ ਹੈ। ਸਾਰੇ ਸਭਾ ਵਿਚ ਹਿੱਸਾ ਲੈਣ ਲਈ ਉਤਾਵਲੇ ਹਨ।
17 ਮਿੰਟ: “ਸਾਡਾ ਟੀਚਾ ਕੀ ਹੈ?”c ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਦੀ ਅਹਿਮੀਅਤ ਨੂੰ ਜਾਣਨ ਲਈ ਵਿਦਿਆਰਥੀਆਂ ਦੀ ਮਦਦ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿਓ। ਗਿਆਨ ਕਿਤਾਬ ਦੇ 17ਵੇਂ ਅਧਿਆਇ ਦੇ ਪੈਰੇ 6-8 ਨੂੰ ਵਰਤਦੇ ਹੋਏ ਇਕ ਚੰਗੀ ਤਰ੍ਹਾਂ ਤਿਆਰ ਕੀਤਾ ਪ੍ਰਦਰਸ਼ਨ ਦਿਖਾਓ ਕਿ ਵਿਦਿਆਰਥੀਆਂ ਦੀ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ।
ਗੀਤ 186 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।