ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 12 ਨਵੰਬਰ
ਗੀਤ 179
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
17 ਮਿੰਟ: ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੀਆਂ ਵਿਸ਼ੇਸ਼ਤਾਵਾਂ। ਹਾਜ਼ਰੀਨ ਨਾਲ ਚਰਚਾ। ਅੱਗੇ ਦਿੱਤੀਆਂ ਉਦਾਹਰਣਾਂ ਤੇ ਗੌਰ ਕਰੋ ਅਤੇ ਸਮਝਾਓ ਕਿ ਇਸ ਕਿਤਾਬ ਦੀਆਂ ਇਹ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ ਬਾਈਬਲ ਸਿੱਖਿਆਵਾਂ ਨੂੰ ਸਪੱਸ਼ਟ ਕਰਨ ਵਿਚ ਕਿਵੇਂ ਫ਼ਾਇਦੇਮੰਦ ਹਨ: ਸ਼ਬਦਾਂ ਦੀਆਂ ਪਰਿਭਾਸ਼ਾਵਾਂ, ਜਿਵੇਂ ਕਿ “ਰਾਜ” (ਸਫ਼ੇ 25-6) ਜਾਂ “ਆਤਮਾ” ਦੀ (ਸਫ਼ੇ 80); ਬਾਈਬਲ ਦੇ ਵੱਖ-ਵੱਖ ਅਨੁਵਾਦਾਂ ਦੀ ਤੁਲਨਾ, ਜਿਸ ਤੋਂ ਪਤਾ ਚੱਲਦਾ ਹੈ ਕਿ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਕਿੱਥੇ ਤੇ ਕਿਵੇਂ ਵਰਤਿਆ ਗਿਆ ਹੈ (ਸਫ਼ੇ 91-3) ਜਾਂ ਨਰਕ ਬਾਰੇ ਸੱਚਾਈ ਕੀ ਹੈ (ਸਫ਼ੇ 169-70); ਸੂਚੀਆਂ, ਜਿਨ੍ਹਾਂ ਵਿਚ ਸਾਡੇ ਉਹ ਵਿਸ਼ਵਾਸ ਦਰਜ ਹਨ ਜੋ ਸਾਨੂੰ ਦੂਜੇ ਧਰਮਾਂ ਤੋਂ ਵੱਖਰਾ ਕਰਦੇ ਹਨ (ਸਫ਼ੇ 99-201) ਜਾਂ ਜੋ ਇਹ ਦਿਖਾਉਂਦੇ ਹਨ ਕਿ ਇਕ ਵਿਅਕਤੀ ਸੱਚੇ ਧਰਮ ਦੀ ਕਿੱਦਾਂ ਪਛਾਣ ਕਰ ਸਕਦਾ ਹੈ (ਸਫ਼ੇ 28-30); ਇਤਿਹਾਸਕ ਪਿਛੋਕੜ, ਜੋ ਕ੍ਰਿਸਮਸ ਦੀ ਸ਼ੁਰੂਆਤ ਬਾਰੇ (ਸਫ਼ੇ 176-8) ਜਾਂ ਪਹਿਲੀ ਸਦੀ ਦੇ ਮਸੀਹੀਆਂ ਦੀ ਨਿਰਪੱਖਤਾ (ਸਫ਼ੇ 73-5) ਬਾਰੇ ਦੱਸਦੇ ਹਨ; ਵਿਗਿਆਨਕ ਸਬੂਤ, ਜੋ ਸ੍ਰਿਸ਼ਟੀ ਦੀ ਹਿਮਾਇਤ ਕਰਦੇ ਹਨ (ਸਫ਼ੇ 5-6) ਜਾਂ ਭੰਗ ਤੇ ਤਮਾਖੂ ਪੀਣ ਦੇ ਨੁਕਸਾਨ ਬਾਰੇ ਦੱਸਦੇ ਹਨ (ਸਫ਼ੇ 08-11)। ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਜਦੋਂ ਵੀ ਖੇਤਰ ਸੇਵਕਾਈ ਵਿਚ ਮੌਕਾ ਮਿਲੇ, ਤਾਂ ਉਹ ਇਸ ਮਦਦਗਾਰ ਕਿਤਾਬ ਨੂੰ ਵਰਤਣ।
20 ਮਿੰਟ: “ਯਹੋਵਾਹ ਦੇ ਪ੍ਰੇਮ ਲਈ ਕਦਰ ਦਿਖਾਉਣ ਨਾਲ ਮਿਲੀਆਂ ਬਰਕਤਾਂ—ਭਾਗ 1.”a ਪੈਰੇ 3-6 ਤੇ ਚਰਚਾ ਕਰਦੇ ਸਮੇਂ, ਕਲੀਸਿਯਾ ਨੂੰ ਘਰ-ਘਰ ਪ੍ਰਚਾਰ ਕਰਦੇ ਵੇਲੇ, ਸੜਕਾਂ ਤੇ ਗਵਾਹੀ ਦਿੰਦੇ ਸਮੇਂ, ਪੁਨਰ-ਮੁਲਾਕਾਤਾਂ ਕਰਦੇ ਸਮੇਂ ਅਤੇ ਬਾਈਬਲ ਅਧਿਐਨ ਕਰਾਉਣ ਨਾਲ ਮਿਲੇ ਵਧੀਆ ਤਜਰਬੇ ਦੱਸਣ ਦਾ ਸੱਦਾ ਦਿਓ।
ਗੀਤ 200 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 19 ਨਵੰਬਰ
ਗੀਤ 172
8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
22 ਮਿੰਟ: “ਆਪਣੀਆਂ ਗਿਆਨ-ਇੰਦਰੀਆਂ ਨੂੰ ਸਾਧੋ।”b ਇਕ ਬਜ਼ੁਰਗ ਪਿਛਲੇ ਸੇਵਾ ਸਾਲ ਦੌਰਾਨ ਹੋਏ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦਾ ਜੋਸ਼ ਨਾਲ ਪੁਨਰ-ਵਿਚਾਰ ਕਰਦਾ ਹੈ।
ਗੀਤ 195 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 26 ਨਵੰਬਰ
ਗੀਤ 177
15 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਨਵੰਬਰ ਦੀ ਖੇਤਰ ਸੇਵਾ ਰਿਪੋਰਟ ਪਾਉਣ ਦਾ ਚੇਤਾ ਕਰਾਓ। “ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ” ਵਿਚ ਦਿੱਤੇ ਗਏ ਸੁਝਾਵਾਂ ਨੂੰ ਵਰਤਦੇ ਹੋਏ ਦੋ ਪੇਸ਼ਕਾਰੀਆਂ ਦਿਖਾਓ—ਇਕ ਵਿਚ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਤੇ ਦੂਜੀ ਵਿਚ 15 ਨਵੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਪੇਸ਼ ਕਰੋ। ਫਿਰ ਦੱਸੋ ਕਿ ਦਸੰਬਰ ਦੌਰਾਨ ਸਰਬ ਮਹਾਨ ਮਨੁੱਖ ਕਿਤਾਬ ਜਾਂ ਕੋਈ ਹੋਰ ਪ੍ਰਕਾਸ਼ਨ ਪੇਸ਼ ਕਰਨ ਲਈ ਪੇਸ਼ਕਾਰੀ ਕਿਵੇਂ ਲੱਭੀਏ। ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਵਿਚ “ਪੇਸ਼ਕਾਰੀਆਂ” (Presentations) ਅਤੇ ਉਸ ਦੇ ਥੱਲੇ ਉਪ-ਸਿਰਲੇਖ “ਪ੍ਰਕਾਸ਼ਨਾਂ ਅਨੁਸਾਰ” (List by Publication) ਦੇਖੋ। ਇਕ ਜਾਂ ਦੋ ਉਦਾਹਰਣਾਂ ਦਿਓ।
15 ਮਿੰਟ: “ਮੈਂ ਸਮਾਂ ਕਿੱਥੋਂ ਕੱਢਾਂ?” ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਪਹਿਰਾਬੁਰਜ 1 ਅਕਤੂਬਰ 2000, ਸਫ਼ੇ 20-1 ਉੱਤੇ ਸਿਰਲੇਖ “ਕੁਝ ਲੋਕ ਅਧਿਐਨ ਕਰਨ ਲਈ ਸਮਾਂ ਕਿਵੇਂ ਕੱਢਦੇ ਹਨ” ਹੇਠਾਂ ਪੈਰੈ 9-10 ਵਿੱਚੋਂ ਖ਼ਾਸ ਗੱਲਾਂ ਦੱਸੋ। ਹਾਜ਼ਰੀਨ ਨੂੰ ਕੁਝ ਵਿਵਹਾਰਕ ਤਰੀਕੇ ਦੱਸਣ ਲਈ ਕਹੋ ਜਿਨ੍ਹਾਂ ਦੁਆਰਾ ਉਨ੍ਹਾਂ ਨੇ ਫ਼ਜ਼ੂਲ ਕੰਮਾਂ ਨੂੰ ਘਟਾ ਕੇ ਜ਼ਿਆਦਾ ਮਹੱਤਵਪੂਰਣ ਕੰਮਾਂ ਲਈ ਸਮਾਂ ਕੱਢਿਆ ਹੈ। ਨਿੱਜੀ ਅਤੇ ਪਰਿਵਾਰਕ ਅਧਿਐਨ, ਕਲੀਸਿਯਾ ਸਭਾਵਾਂ, ਖੇਤਰ ਸੇਵਕਾਈ ਅਤੇ ਰੋਜ਼ਾਨਾ ਬਾਈਬਲ ਪਠਨ ਲਈ ਸਮਾਂ-ਸਾਰਣੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿਓ।
15 ਮਿੰਟ: ਬੱਚੇ ਯਹੋਵਾਹ ਦੀ ਮਹਿਮਾ ਕਰ ਰਹੇ ਹਨ। ਹਾਜ਼ਰੀਨ ਨਾਲ ਚਰਚਾ। ਜ਼ਿਆਦਾਤਰ ਕਲੀਸਿਯਾਵਾਂ ਵਿਚ ਬਹੁਤ ਸਾਰੇ ਬੱਚੇ ਹਨ ਜੋ ਪ੍ਰਚਾਰ ਵਿਚ ਹਿੱਸਾ ਲੈਂਦੇ ਹਨ। ਉਨ੍ਹਾਂ ਦਾ ਪ੍ਰਚਾਰ ਵਿਚ ਹਿੱਸਾ ਲੈਣਾ ਬਹੁਤ ਚੰਗੀ ਗੱਲ ਹੈ, ਭਾਵੇਂ ਕਿ ਉਨ੍ਹਾਂ ਨੂੰ ਜ਼ਿਆਦਾ ਕਰਕੇ ਵੱਡੇ ਲੋਕਾਂ ਨੂੰ ਗਵਾਹੀ ਦੇਣੀ ਪੈਂਦੀ ਹੈ। (ਜ਼ਬੂ. 148: 12, 13; ਮੱਤੀ 21:15, 16) ਜਦੋਂ ਮਾਪੇ ਅਤੇ ਦੂਜੇ ਪ੍ਰਕਾਸ਼ਕ ਬੱਚਿਆਂ ਨੂੰ ਸਿਖਾਉਣ ਅਤੇ ਹੌਸਲਾ-ਅਫ਼ਜ਼ਾਈ ਦੇਣ ਵਿਚ ਦਿਲਚਸਪੀ ਲੈਂਦੇ ਹਨ, ਤਾਂ ਬੱਚੇ ਖੇਤਰ ਸੇਵਕਾਈ ਵਿਚ ਜ਼ਿਆਦਾ ਆਨੰਦ ਮਾਣਦੇ ਹਨ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਘਰ-ਘਰ ਪ੍ਰਚਾਰ ਕਰਨ ਤੇ ਪੁਨਰ-ਮੁਲਾਕਾਤਾਂ ਕਰਨ ਵਿਚ ਹਿੱਸਾ ਲੈਣ ਲਈ ਬੱਚਿਆਂ ਦੀ ਕਿੱਦਾਂ ਮਦਦ ਕੀਤੀ ਜਾ ਸਕਦੀ ਹੈ। ਮਾਪਿਆਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਰਸਾਲੇ ਪੇਸ਼ ਕਰਨ, ਪ੍ਰਚਾਰ ਕਰਦੇ ਸਮੇਂ ਬਾਈਬਲ ਵਰਤਣ ਅਤੇ ਲੋਕਾਂ ਨਾਲ ਪੂਰੇ ਵਿਸ਼ਵਾਸ ਨਾਲ ਗੱਲ ਕਰਨੀ ਸਿੱਖਣ ਵਿਚ ਕਿੱਦਾਂ ਮਦਦ ਕੀਤੀ ਹੈ। ਬੱਚਿਆਂ ਦੀ ਤਾਰੀਫ਼ ਕਰਨ ਦੇ ਫ਼ਾਇਦਿਆਂ ਉੱਤੇ ਜ਼ੋਰ ਦਿਓ। ਇਕ ਜਾਂ ਦੋ ਛੋਟੀ ਉਮਰ ਦੇ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜਿਸ ਵਿਚ ਉਹ ਦੱਸ ਸਕਦੇ ਹਨ ਕਿ ਪ੍ਰਚਾਰ ਕੰਮ ਤੋਂ ਉਨ੍ਹਾਂ ਨੂੰ ਕਿਹੜੀ ਖ਼ੁਸ਼ੀ ਮਿਲਦੀ ਹੈ ਤੇ ਕਿਉਂ।
ਗੀਤ 198 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 3 ਦਸੰਬਰ
ਗੀਤ 170
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਸ਼ਨ ਡੱਬੀ ਉੱਤੇ ਚਰਚਾ ਕਰੋ।
15 ਮਿੰਟ: “ਬਲ ਲਈ ਯਹੋਵਾਹ ਉੱਤੇ ਭਰੋਸਾ ਰੱਖੋ।”c ਪਹਿਰਾਬੁਰਜ 1 ਅਕਤੂਬਰ 1999, ਸਫ਼ੇ 18-19, ਪੈਰੇ, 6-8 ਵਿੱਚੋਂ ਸੰਖੇਪ ਟਿੱਪਣੀਆਂ ਸ਼ਾਮਲ ਕਰੋ।
20 ਮਿੰਟ: “ਅਧਿਐਨ ਸ਼ੁਰੂ ਕਰਨ ਲਈ ਹੁਣ ਸਾਡੇ ਕੋਲ ਇਕ ਨਵਾਂ ਔਜ਼ਾਰ!” ਸੇਵਾ ਨਿਗਾਹਬਾਨ ਦੁਆਰਾ ਹਾਜ਼ਰੀਨ ਨਾਲ ਚਰਚਾ। ਜੇ ਇਹ ਨਵਾਂ ਟ੍ਰੈਕਟ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? (ਅੰਗ੍ਰੇਜ਼ੀ) ਉਪਲਬਧ ਹੈ, ਤਾਂ ਸੇਵਾਦਾਰ ਹਾਜ਼ਰ ਸਾਰੇ ਵਿਅਕਤੀਆਂ ਨੂੰ ਇਸ ਦੀ ਇਕ-ਇਕ ਕਾਪੀ ਵੰਡਣਗੇ। “ਰਸਾਲਿਆਂ ਨੂੰ ਕਿਵੇਂ ਵੰਡੀਏ” ਡੱਬੀ ਵਿਚ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ ਦੋ ਚੰਗੀ ਤਰ੍ਹਾਂ ਤਿਆਰ ਕੀਤੀਆਂ ਪੇਸ਼ਕਾਰੀਆਂ ਸ਼ਾਮਲ ਕਰੋ। ਇਕ ਪ੍ਰਕਾਸ਼ਕ ਅਕਤੂਬਰ-ਦਸੰਬਰ ਦਾ ਜਾਗਰੂਕ ਬਣੋ! ਅਤੇ ਦੂਜਾ 1 ਦਸੰਬਰ ਦਾ ਪਹਿਰਾਬੁਰਜ ਰਸਾਲਾ ਪੇਸ਼ ਕਰਦਾ ਹੈ। ਇਕ ਘਰ-ਸੁਆਮੀ ਰਸਾਲਾ ਲੈ ਲੈਂਦਾ ਹੈ ਪਰ ਦੂਸਰਾ ਨਹੀਂ ਲੈਂਦਾ। ਦੋਵੇਂ ਪ੍ਰਕਾਸ਼ਕ ਗੱਲਬਾਤ ਖ਼ਤਮ ਹੋਣ ਤੇ ਘਰ-ਸੁਆਮੀ ਨੂੰ ਬਾਈਬਲ ਬਾਰੇ ਜਾਣਨਾ ਟ੍ਰੈਕਟ ਦਿੰਦੇ ਹਨ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਸੇਵਕਾਈ ਵਿਚ ਮਿਲਣ ਵਾਲੇ ਸਾਰੇ ਲੋਕਾਂ ਨੂੰ ਇਹ ਨਵਾਂ ਟ੍ਰੈਕਟ ਦੇਣ।
ਗੀਤ 191 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।