ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/01 ਸਫ਼ੇ 5-6
  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
  • ਸਾਡੀ ਰਾਜ ਸੇਵਕਾਈ—2001
ਸਾਡੀ ਰਾਜ ਸੇਵਕਾਈ—2001
km 12/01 ਸਫ਼ੇ 5-6

ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

3 ਸਤੰਬਰ ਤੋਂ 24 ਦਸੰਬਰ 2001 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।

[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]

ਦੱਸੋ ਕਿ ਹੇਠਾਂ ਦਿੱਤੇ ਗਏ ਵਾਕ ਸਹੀ ਹਨ ਜਾਂ ਗ਼ਲਤ:

1. ਯਿਸੂ ਦੇ ਗਿਆਰਾਂ ਰਸੂਲ ਗਲੀਲ ਤੋਂ ਸਨ, ਪਰ ਇੰਜ ਜਾਪਦਾ ਹੈ ਕਿ ਯਹੂਦਾ ਇਸਕਰਿਯੋਤੀ, ਜਿਸ ਨੇ ਬਾਅਦ ਵਿਚ ਯਿਸੂ ਨਾਲ ਵਿਸ਼ਵਾਸਘਾਤ ਕੀਤਾ, ਹੀ ਇਕੱਲਾ ਰਸੂਲ ਸੀ ਜੋ ਯਹੂਦਿਯਾ ਤੋਂ ਸੀ। [gt-Pj 34]

2. ਯਿਸੂ ਦੇ ਚਮਤਕਾਰ ਉਸ ਅਸਲੀ ਚੰਗਾਈ ਦਾ ਪੂਰਵ-ਪਰਛਾਵਾਂ ਸਨ ਜੋ ਪਰਮੇਸ਼ੁਰ ਦੇ ਰਾਜ ਵਿਚ ਕੀਤੀ ਜਾਵੇਗੀ। [w-Pj 99 9/1 ਸਫ਼ਾ 6 ਪੈਰਾ 9]

3. ਜ਼ਬੂਰ 68:11 ਵਿਚ ਉਨ੍ਹਾਂ ਗ਼ੁਲਾਮ ਵਿਦੇਸ਼ੀ ਔਰਤਾਂ ਦੇ ‘ਵੱਡੇ ਦਲ’ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਸਰਾਏਲ ਦੇ ਆਦਮੀਆਂ ਨੇ ਵੈਰੀ ਕੌਮਾਂ ਨੂੰ ਜਿੱਤ ਕੇ ਗ਼ੁਲਾਮੀ ਤੋਂ ਛੁਡਾਇਆ ਸੀ। [ਹਫ਼ਤਾਵਾਰ ਬਾਈਬਲ ਪਠਨ; w86 10/15 ਸਫ਼ਾ 30 ਪੈਰਾ 6 ਦੇਖੋ।]

4. ਮੱਤੀ 11:11, 12 ਵਿਚ ਯਿਸੂ ਕਹਿ ਰਿਹਾ ਸੀ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਸਵਰਗੀ ਰਾਜ ਵਿਚ ਨਹੀਂ ਹੋਵੇਗਾ ਕਿਉਂਕਿ ਉੱਥੇ ਜੋ ਛੋਟਾ ਹੈ, ਉਹ ਯੂਹੰਨਾ ਤੋਂ ਵੱਡਾ ਹੈ। [gt-Pj 38]

5. ਪੌਲੁਸ ਦੀ ਸਲਾਹ ਕਿ “ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ” ਸੰਕੇਤ ਕਰਦੀ ਹੈ ਕਿ ਤਿਮੋਥਿਉਸ ਅੱਲੜ੍ਹ ਉਮਰ ਦਾ ਨੌਜਵਾਨ ਸੀ ਜਾਂ 20 ਕੁ ਸਾਲਾਂ ਦਾ ਸੀ। (1 ਤਿਮੋ. 4:12) [w-Pj 99 9/15 ਸਫ਼ਾ 29 ਪੈਰੇ 1-3; ਸਫ਼ਾ 31 ਪੈਰਾ 2]

6. ਜ਼ਬੂਰ 110:1 ਵਿਚ ਲਿਖੇ ਗਏ ਸ਼ਬਦ “ਮੇਰੇ ਪ੍ਰਭੁ” ਯਿਸੂ ਨੂੰ ਸੰਕੇਤ ਕਰਦੇ ਹਨ। [ਹਫ਼ਤਾਵਾਰ ਬਾਈਬਲ ਪਠਨ; w94 6/1 ਸਫ਼ਾ 28 ਪੈਰਾ 5 ਦੇਖੋ।]

7. ਪਰਮੇਸ਼ੁਰ ਦੇ ਸੇਵਕਾਂ ਨੂੰ ਆਪਣੇ ਮਾਪਿਆਂ ਲਈ ਗਹਿਰਾ ਸਤਿਕਾਰ ਰੱਖਣਾ ਚਾਹੀਦਾ ਹੈ, ਭਾਵੇਂ ਕਿ ਉਹ ਬਿਰਧ ਹੋਣ। (ਕਹਾ. 23:22-24) [fy-PJ ਸਫ਼ਾ 182 ਪੈਰਾ 21]

8. ਆਮ ਤੌਰ ਤੇ ਯਿਸੂ ਨੇ ਜਿਨ੍ਹਾਂ ਨੂੰ ਚੰਗਾ ਕੀਤਾ ਉਨ੍ਹਾਂ ਨੂੰ ਉਸ ਨੇ ਹਿਦਾਇਤ ਦਿੱਤੀ ਕਿ ਉਹ ਕਿਸੇ ਨੂੰ ਨਾ ਦੱਸਣ, ਪਰ ਇਕ ਪਿਸ਼ਾਚ-ਗ੍ਰਸਤ ਆਦਮੀ ਨੂੰ ਚੰਗਾ ਕਰਨ ਮਗਰੋਂ ਯਿਸੂ ਨੇ ਉਸ ਨੂੰ ਦੂਸਰੇ ਲੋਕਾਂ ਨੂੰ ਦੱਸਣ ਲਈ ਕਿਹਾ ਕਿਉਂਕਿ ਯਿਸੂ ਨੂੰ ਉਸ ਇਲਾਕੇ ਵਿਚ ਪ੍ਰਚਾਰ ਕਰਨ ਦਾ ਮੌਕਾ ਨਹੀਂ ਮਿਲਣਾ ਸੀ। (ਮਰ. 5:18-20) [gt-Pj 45]

9. ਇਹ ਕਹਿਣਾ ਪੂਰੀ ਤਰ੍ਹਾਂ ਸਹੀ ਹੋਵੇਗਾ ਕਿ ਪਵਿੱਤਰ ਆਤਮਾ ਪਰਮੇਸ਼ੁਰ ਦੀ ਤਾਕਤ ਹੈ। [g99 1/8 ਸਫ਼ਾ 26 ਪੈਰਾ 3]

10. ਕਹਾਉਤਾਂ 21:27 ਵਿਚ “ਰਾਗ ਰੰਗ ਨੂੰ ਪਿਆਰ” ਕਰਨ ਤੋਂ ਪਰੇ ਰਹਿਣ ਦੀ ਸਲਾਹ ਸੰਕੇਤ ਕਰਦੀ ਹੈ ਕਿ ਮੌਜ-ਮਸਤੀ ਕਰਨੀ ਗ਼ਲਤ ਹੈ ਕਿਉਂਕਿ ਇਸ ਵਿਚ ਜ਼ਿਆਦਾ ਮਹੱਤਵਪੂਰਣ ਕੰਮਾਂ ਲਈ ਰੱਖਿਆ ਸਮਾਂ ਚਲਾ ਜਾਂਦਾ ਹੈ। [ਹਫ਼ਤਾਵਾਰ ਬਾਈਬਲ ਪਠਨ; w97 10/1 ਸਫ਼ਾ 27 ਪੈਰਾ 7 ਦੇਖੋ।]

ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:

11. ਯਿਸੂ ਵੱਲੋਂ ਮਾਰਥਾ ਨੂੰ ਦਿੱਤੀ ਪ੍ਰੇਮਮਈ ਤਾੜਨਾ ਕੀ ਸੰਕੇਤ ਕਰਦੀ ਹੈ? (ਲੂਕਾ 10:40, 41) [w-Pj 99 9/1 ਸਫ਼ਾ 30 ਪੈਰਾ 7]

12. ਯਹੋਵਾਹ ਨੇ ਜ਼ਬੂਰਾਂ ਦੇ ਲਿਖਾਰੀ ਨੂੰ ਕਿਸ “ਤੇਜ” ਵਿਚ ਰੱਖਿਆ? (ਜ਼ਬੂ. 73:24) [ਹਫ਼ਤਾਵਾਰ ਬਾਈਬਲ ਪਠਨ; w86 12/15 ਸਫ਼ਾ 28 ਪੈਰਾ 3 ਦੇਖੋ।]

13. ਜ਼ਬੂਰਾਂ ਦਾ ਲਿਖਾਰੀ ਸੇਵਾ ਦੇ ਵਿਸ਼ੇਸ਼-ਸਨਮਾਨਾਂ ਪ੍ਰਤੀ ਜ਼ਬੂਰ 84:1-3 ਵਿਚ ਦਰਜ ਕਿਹੜਾ ਨਜ਼ਰੀਆ ਪ੍ਰਗਟਾਉਂਦਾ ਹੈ? [w97 3/15 ਸਫ਼ਾ 8 ਪੈਰੇ 5-7 ਦੇਖੋ।]

14. ਕੀ ਪ੍ਰਮਾਣ ਹਨ ਕਿ ਪਰਮੇਸ਼ੁਰ ਸੱਚ-ਮੁੱਚ ਯਹੋਵਾਹ ਦੇ ਗਵਾਹਾਂ ਨੂੰ ਇਸਤੇਮਾਲ ਕਰ ਰਿਹਾ ਹੈ? [ je-Pj ਸਫ਼ਾ 11 ਪੈਰਾ 5]

15. ਹਾਲਾਂਕਿ ਪਹਿਲੀ ਸਦੀ ਦੇ ਮਸੀਹੀ ਪਰਕਾਸ਼ ਦੀ ਪੋਥੀ ਵਿਚ ਜ਼ਿਕਰ ਕੀਤੇ ਗਏ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਵਿਚ ਵਿਸ਼ਵਾਸ ਕਰਦੇ ਸਨ, ਪਰ ਧਰਮ-ਤਿਆਗੀ ਮਸੀਹੀਆਂ ਦੇ ਕਿਹੜੇ ਪ੍ਰਭਾਵਾਂ ਕਰਕੇ ਇਸ ਪਰਮੇਸ਼ੁਰੀ ਸਿੱਖਿਆ ਨੂੰ ਅਖ਼ੀਰ ਵਿਚ ਤਿਆਗ ਦਿੱਤਾ ਗਿਆ? [w-Pj 99 12/1 ਸਫ਼ਾ 6 ਪੈਰਾ 3–ਸਫ਼ਾ 7 ਪੈਰਾ 5]

16. ਮਸੀਹੀਆਂ ਨੂੰ ਦੂਜਿਆਂ ਦੇ ਹਾਲ ਉੱਤੇ ਕਿੰਨੀ ਕੁ ਹੱਦ ਤਕ “ਨਿਗਾਹ” ਕਰਨੀ ਚਾਹੀਦੀ ਹੈ? (ਫ਼ਿਲਿ. 2:4) [w-Pj 99 12/1 ਸਫ਼ਾ 28 ਪੈਰਾ 7]

17. ਜ਼ਬੂਰ 128:3 ਵਿਚ ਇਸ ਦਾ ਕੀ ਮਤਲਬ ਹੈ ਕਿ ਬੱਚੇ “ਜ਼ੈਤੂਨ ਦੇ ਬੂਟਿਆਂ ਵਾਂਙੁ” ਆਦਮੀ ਦੇ ਮੇਜ਼ ਦੇ ਆਲੇ ਦੁਆਲੇ ਹੋਣਗੇ? [ਹਫ਼ਤਾਵਾਰ ਬਾਈਬਲ ਪਠਨ; w-PJ 00 8/15 ਸਫ਼ਾ 30 ਪੈਰਾ 4 ਦੇਖੋ।]

18. ਜੇ ਸਾਨੂੰ ਪਰਮੇਸ਼ੁਰ ਦਾ ਕੰਮ ਭਿਆਨਕ ਲੱਗਦਾ ਹੈ, ਤਾਂ ਇਸ ਦਾ ਸਾਡੇ ਉੱਤੇ ਕੀ ਪ੍ਰਭਾਵ ਪਵੇਗਾ? (ਜ਼ਬੂ. 139:14) [ਹਫ਼ਤਾਵਾਰ ਬਾਈਬਲ ਪਠਨ; w93 10/1 ਸਫ਼ਾ 15 ਪੈਰਾ 18 ਦੇਖੋ।]

19. ਕਹਾਉਤਾਂ 5:3, 4 ਅਨੈਤਿਕਤਾ ਦੇ ਨਤੀਜਿਆਂ ਨੂੰ ਕਿਉਂ ‘ਨਾਗ ਦਾਉਣੇ ਵਰਗੇ ਕੌੜੇ’ ਅਤੇ ‘ਦੋ ਧਾਰੀ ਤਲਵਾਰ ਜਿਹੇ ਤਿੱਖੇ’ ਕਹਿੰਦਾ ਹੈ? [ਹਫ਼ਤਾਵਾਰ ਬਾਈਬਲ ਪਠਨ; w-Pj 00 7/15 ਸਫ਼ਾ 29 ਪੈਰਾ 2 ਦੇਖੋ।]

20. ਕਹਾਉਤਾਂ 14:29 ਦੇ ਮੁਤਾਬਕ, ਸਮਝ ਕਿੱਦਾਂ ਬੇਸਬਰੀ ਅਤੇ ਬੇਕਾਬੂ ਕ੍ਰੋਧ ਦੇ ਨਤੀਜਿਆਂ ਤੋਂ ਬਚਣ ਵਿਚ ਸਾਡੀ ਮਦਦ ਕਰ ਸਕਦੀ ਹੈ? [ਹਫ਼ਤਾਵਾਰ ਬਾਈਬਲ ਪਠਨ; w-Pj 97 3/1 ਸਫ਼ਾ 20 ਪੈਰੇ 7-8 ਦੇਖੋ।]

ਹੇਠਾਂ ਦਿੱਤੀਆਂ ਗਈਆਂ ਖਾਲੀ ਥਾਵਾਂ ਭਰੋ:

21. ਲੋਕੀ ਅਕਸਰ ਇਕ ਵਿਅਕਤੀ ਦੀਆਂ ਕਹੀਆਂ ਗੱਲਾਂ ਨੂੰ ․․․․․․․․ ਤੋਂ ਜ਼ਿਆਦਾ ਉਸ ਦੇ ․․․․․․․․ ਨੂੰ ਦੇਖਦੇ ਹਨ। (ਮੱਤੀ 5:16; 1 ਪਤ. 3:16) [rq-Pj ਸਫ਼ਾ 30 ਪੈਰਾ 2]

22. ਕਹਾਉਤਾਂ ਦੀ ਕਿਤਾਬ ਦਾ ਦੋਹਰਾ ਮਕਸਦ ਹੈ ․․․․․․․․ ਦੇਣੀ ਅਤੇ ․․․․․․․․ ਦੇਣੀ। (ਕਹਾ. 1:1-4) [w-Pj 99 9/15 ਸਫ਼ਾ 13 ਪੈਰਾ 2]

23. “ਅੱਤ ਮਹਾਨ ਦੀ [“ਗੁਪਤ,” ਨਿ ਵ] ਓਟ” ਉਨ੍ਹਾਂ ਲੋਕਾਂ ਲਈ ․․․․․․․․ ਹੈ ਜੋ ․․․․․․․․ ਦੇ ਵਾਦ-ਵਿਸ਼ੇ ਉੱਤੇ ਪਰਮੇਸ਼ੁਰ ਦਾ ਪੱਖ ਲੈਂਦੇ ਹਨ; ਇਹ ਉਨ੍ਹਾਂ ਲੋਕਾਂ ਲਈ “ਗੁਪਤ” ਜਾਂ ਅਣਜਾਣੀ ਹੈ ਜੋ ․․․․․․․․। (ਜ਼ਬੂ. 91:1) [ਹਫ਼ਤਾਵਾਰ ਬਾਈਬਲ ਪਠਨ; w86 12/15 ਸਫ਼ਾ 29 ਪੈਰਾ 6 ਦੇਖੋ।]

24. ‘ਯਹੋਵਾਹ ਦੇ ਸਾਰੇ ਉਪਕਾਰਾਂ ਨੂੰ ਨਾ ਵਿਸਾਰਨਾ’ ਸਪੱਸ਼ਟ ਤੌਰ ਤੇ ਜ਼ਬੂਰ 103 ਵਿਚ ਦੱਸੇ ਗਏ ‘ਉਸ ਦੇ ਉਪਕਾਰਾਂ,’ ਯਾਨੀ ਉਸ ਦੇ ਕਿਰਪਾ ਵਾਲੇ ਕੰਮਾਂ ਉੱਤੇ ․․․․․․․․ ਸੰਬੰਧ ਰੱਖਦਾ ਹੈ। (ਜ਼ਬੂਰ 103:2) [ਹਫ਼ਤਾਵਾਰ ਬਾਈਬਲ ਪਠਨ; w-Pj 99 5/15 ਸਫ਼ਾ 21 ਪੈਰੇ 5-6 ਦੇਖੋ।]

25. ਪਰਮੇਸ਼ੁਰ ਦੇ ਸੇਵਕ ਇਹ ਵਿਚਾਰ ਨਹੀਂ ਰੱਖਦੇ ਕਿ ਕਿਉਂ ਜੋ ਮਰੇ ਹੋਏ ਲੋਕ ․․․․․․․․ ਹੀ ਹਨ, ਇਸ ਲਈ ਸਾਰੀਆਂ ․․․․․․․․ ਬੇਅਰਥ ਅਤੇ ․․․․․․․․ ਹਨ। [g99 2/8 ਸਫ਼ਾ 11 ਪੈਰਾ 6]

ਹੇਠਾਂ ਦਿੱਤੇ ਗਏ ਹਰੇਕ ਵਾਕ ਵਿਚ ਸਹੀ ਜਵਾਬ ਚੁਣੋ:

26. ਹਾਲਾਂਕਿ ਦਾਊਦ ਸ਼ਾਊਲ ਦੀਆਂ ਬਦਸਲੂਕੀਆਂ ਦੇ ਕਾਰਨ ਉਸ ਨਾਲ ਬਹੁਤ ਹੀ ਗੁੱਸੇ ਹੋ ਸਕਦਾ ਸੀ, ਪਰ ਉਹ ਗੁੱਸੇ ਨਾਲ ਗਰਮ ਨਹੀਂ ਹੋਇਆ ਕਿਉਂਕਿ (ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸ਼ਾਊਲ ਨਾਮੁਕੰਮਲ ਸੀ ਅਤੇ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਮਾਫ਼ ਕਰਨ ਵਾਲੇ ਹੋਣਾ ਚਾਹੀਦਾ ਹੈ; ਉਸ ਦੇ ਮਨ ਵਿਚ ਯਹੋਵਾਹ ਦੇ ਨਾਲ ਉਸ ਦਾ ਰਿਸ਼ਤਾ ਸਭ ਤੋਂ ਵੱਡੀ ਗੱਲ ਸੀ; ਉਹ ਜਾਣਦਾ ਸੀ ਕਿ ਕਿਸੇ ਦੀ ਆਲੋਚਨਾ ਕਰਨੀ ਗ਼ਲਤ ਹੈ)। (1 ਸਮੂ. 24:6, 15) [w-Pj 99 8/15 ਸਫ਼ਾ 8 ਪੈਰਾ 7]

27. (ਬੁੱਧ; ਅਨੁਸ਼ਾਸਨ; ਧਾਰਮਿਕਤਾ) ਵਿਚ ਕਈ ਚੀਜ਼ਾਂ ਸ਼ਾਮਲ ਹਨ, ਜਿਵੇਂ ਕਿ ਸਮਝ, ਚਤੁਰਾਈ, ਸਿਆਣਪ, ਅਤੇ ਮੱਤ; (ਭਲਿਆਈ; ਸਮਝ; ਚੰਗੀ ਪਰਖ) ਦਾ ਮਤਲਬ ਹੈ ਕਿ ਕਿਸੇ ਮਾਮਲੇ ਦੀ ਅੰਦਰਲੀ ਗੱਲ ਪਛਾਣਨੀ ਅਤੇ ਇਹ ਬੁੱਝਣਾ ਕਿ ਹਰ ਪਹਿਲੂ ਪੂਰੇ ਮਾਮਲੇ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ। (ਕਹਾ. 1:1-4) [w-Pj 99 9/15 ਸਫ਼ਾ 13 ਪੈਰਾ 3]

28. ਯੂਸੁਫ਼ ਨੂੰ ਪੋਟੀਫ਼ਰ ਦੀ ਪਤਨੀ ਦੀਆਂ ਅਨੈਤਿਕ ਹਰਕਤਾਂ ਦਾ ਵਿਰੋਧ ਕਰਨ ਦਾ ਬਲ ਇਸ ਲਈ ਮਿਲਿਆ ਕਿਉਂਕਿ ਉਹ (ਜਾਣਦਾ ਸੀ ਕਿ ਮੂਸਾ ਦੀ ਸ਼ਰਾ ਹਰਾਮਕਾਰੀ ਨੂੰ ਨਿੰਦਦੀ ਸੀ; ਉਸ ਦੇ ਪਤੀ ਦੀ ਉੱਚੀ ਪਦਵੀ ਲਈ ਗਹਿਰਾ ਆਦਰ ਰੱਖਦਾ ਸੀ; ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਬਹੁਮੁੱਲਾ ਸਮਝਦਾ ਸੀ)। (ਉਤ. 39:7-9) [w-Pj 99 10/1 ਸਫ਼ਾ 29 ਪੈਰਾ 3]

29. ਜ਼ਬੂਰ 119 ਦਾ ਲਿਖਾਰੀ ਸੱਚ-ਮੁੱਚ (ਪਰਮੇਸ਼ੁਰ ਦੇ ਬਚਨ ਜਾਂ ਬਿਵਸਥਾ; ਜ਼ਿੰਦਗੀ ਦੇ ਤੋਹਫ਼ੇ; ਮੁਕਤੀ ਦੀ ਆਸ਼ਾ) ਦੀ ਬਹੁਤ ਕਦਰ ਕਰਦਾ ਸੀ ਜਿਸ ਦਾ ਇਸ ਜ਼ਬੂਰ ਦੀਆਂ ਤਕਰੀਬਨ ਸਾਰੀਆਂ ਆਇਤਾਂ ਵਿਚ ਜ਼ਿਕਰ ਕੀਤਾ ਗਿਆ ਹੈ। [ਹਫ਼ਤਾਵਾਰ ਬਾਈਬਲ ਪਠਨ; w-Pj 99 11/1 ਸਫ਼ਾ 10 ਪੈਰਾ 5; w87 3/15 ਸਫ਼ਾ 24 ਪੈਰਾ 2 ਦੇਖੋ।]

30. ਸਰਦਾਰੀ ਉਦੋਂ ਹੀ ਖ਼ੁਸ਼ੀ ਵਿਚ ਪਰਿਣਿਤ ਹੁੰਦੀ ਹੈ ਜਦੋਂ ਉਹ (ਖ਼ੁਦ ਦੇ ਲਾਭ ਲਈ; ਇਕ ਉਚਿਤ ਢੰਗ ਨਾਲ; ਤਾਨਾਸ਼ਾਹੀ ਨਾਲ) ਚਲਾਈ ਜਾਂਦੀ ਹੈ। [fy-Pj 185 ਪੈਰਾ 6]

ਹੇਠਾਂ ਦਿੱਤੇ ਗਏ ਵਾਕਾਂ ਲਈ ਸਹੀ ਆਇਤ ਦੱਸੋ:

ਜ਼ਬੂ. 37:21; ਕਹਾ. 2:19; 14:15; 2 ਕੁਰਿੰ. 1:24; ਇਬ. 13:18

31. ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਬਾਕੀ ਦੀ ਕਲੀਸਿਯਾ ਤੋਂ ਉੱਚਾ ਨਹੀਂ ਸਮਝਿਆ ਜਾਂਦਾ ਹੈ। [rq-Pj ਸਫ਼ਾ 29 ਪੈਰਾ 4]

32. ਮਸੀਹੀ ਆਪਣੇ ਕਾਰੋਬਾਰ ਵਿਚ ਬੇਈਮਾਨੀ ਦਾ ਰਾਹ ਨਹੀਂ ਅਪਣਾ ਸਕਦੇ, ਨਾ ਹੀ ਦੂਜਿਆਂ ਦੇ ਜਾਇਜ਼ ਹੱਕਾਂ ਪ੍ਰਤੀ ਅੱਖਾਂ ਮੀਟ ਸਕਦੇ ਹਨ। [w-Pj 99 9/15 ਸਫ਼ਾ 10 ਪੈਰਾ 2]

33. ਲਿੰਗੀ ਅਨੈਤਿਕਤਾ ਕਰਨ ਵਾਲੇ ਸ਼ਾਇਦ ਉਸ ਹੱਦ ਤਕ ਪਹੁੰਚ ਜਾਣ ਜਿਸ ਤੋਂ ਕੋਈ ਵਾਪਸੀ ਨਹੀਂ, ਯਾਨੀ ਮੌਤ ਤਕ। [w-Pj 99 11/15 ਸਫ਼ਾ 27 ਪੈਰੇ 4-5]

34. ਇਕ ਅਕਲਮੰਦ ਅਤੇ ਸਮਝਦਾਰ ਵਿਅਕਤੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਸ ਦੇ ਨਤੀਜਿਆਂ ਬਾਰੇ ਸੋਚਦਾ ਹੈ ਅਤੇ ਅੱਖਾਂ ਮੀਟ ਕੇ ਕਿਸੇ ਪ੍ਰਚਲਤ ਨਵੇਂ ਫ਼ੈਸ਼ਨ ਨੂੰ ਨਹੀਂ ਅਪਣਾ ਲੈਂਦਾ। [ਹਫ਼ਤਾਵਾਰ ਬਾਈਬਲ ਪਠਨ; g94 12/8 ਸਫ਼ਾ 16 ਪੈਰਾ 1 ਦੇਖੋ।]

35. ਜਿਹੜਾ ਮਸੀਹੀ ਜਾਣ-ਬੁੱਝ ਕੇ ਆਪਣਿਆਂ ਕਰਜ਼ਿਆਂ ਨੂੰ ਮੋੜਨ ਤੋਂ ਇਨਕਾਰ ਕਰਦਾ ਹੈ ਉਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਖ਼ਤਰੇ ਵਿਚ ਪਾਉਂਦਾ ਹੈ, ਅਤੇ ਉਸ ਦੇ ਕੰਮ ਇਹ ਵੀ ਸੰਕੇਤ ਕਰ ਸਕਦੇ ਹਨ ਕਿ ਉਹ ਲਾਲਚੀ ਹੈ ਅਤੇ ਉਸ ਦਾ ਦਿਲ ਦੁਸ਼ਟ ਹੈ। [g-Pj 99 ਅਪ੍ਰੈਲ-ਜੂਨ ਸਫ਼ਾ 29 ਪੈਰਾ 3]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ